ਅੱਜ ਦਾ ਪੰਜਾਬ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
ਕੋਈ ਕਹੇ ਪੰਜਾਬ ਤੱਰਕੀ ਕਰੀ ਜਾਂਦਾ।
ਸਾਰਾ ਪੰਜਾਬ ਚੰਡੀਗੜ੍ਹ ਬਣੀ ਹੈ ਜਾਂਦਾ।
ਹਰ ਕੋਈ ਚਾਰ ਮੰਜ਼ਲੀ ਕੋਠੀ ਪਾਈ ਜਾਂਦਾ।
ਗੁਆਂਢ਼ੀਂ ਸਭ ਤੋਂ ਮਹਿੰਗੀ ਕਾਰ ਖ੍ਰੀਦੀ ਜਾਂਦਾ।
... ਕੋਈ ਕਹੇ ਪੰਜਾਬ ਸਾਰਾ ਹੀ ਵਿਕੀ ਜਾਂਦਾ।
ਖੇਤੀ ਕਰਨ ਦਾ ਸਭ ਝੰਜਜੱਟ ਮੁੱਕੀ ਜਾਂਦਾ।
ਨੌ-ਜਵਾਨ ਤਬਕਾ ਵਿਹਲਾ ਖੜ੍ਹਾ ਰਹਿੰਦਾ।
ਕੋਈ ਖਾ-ਪੀ ਨਸ਼ੇ ਸ਼ੜਕਾਂ ਉਤੇ ਲਿਟੀ ਜਾਂਦਾ।
ਮਾਂ-ਬਾਪ ਦੀ ਜਾਨ ਹੱਥੀ ਲੈ ਜੇਲ ਚਲਾ ਜਾਂਦਾ।
ਲੱਗਦਾ ਪੰਜਾਬ ਪੱਛਮ ਦੀ ਰੀਸ ਕਰੀ ਜਾਂਦਾ।
ਸੱਤੀ ਪੰਜਾਬੀ ਕਿਉਂ ਮੇਹਨਤ ਤੋਂ ਡਰੀ ਜਾਂਦਾ।
ਲੋਕੋਂ ਪੰਜਾਬ ਦਾ ਭਵਿੱਖ ਮਾੜਾ ਦਿਸੀ ਜਾਂਦਾ।
ਸਤਵਿੰਦਰ ਪੰਜਾਬ ਨੂੰ ਬਚਾਉ ਜੇ ਬਚਾ ਹੁੰਦਾ।
ਪੰਜਾਬੀਆਂ ਨੂੰ ਜੇ ਭੁਲਿਆ ਕੰਮ ਦਾ ਚੇਤਾ ਆਉਂਦਾ

Comments

Popular Posts