ਪਰਜਾ ਦੇਖਣ ਆਈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾਜੋ ਬੰਦਾ ਰੱਬ ਦੀ ਪ੍ਰਸੰਸਾ ਕਰਦਾ ਹੈ। ਜੋ ਮਨੁੱਖ ਦੁਨੀਆਂ ਚਲਾਉਣ ਵਾਲੀ ਸ਼ਕਤੀ ਨੂੰ ਮੰਨਦਾ ਹੈ। ਜਾਣਦਾ ਹੈ, ਕਿ ਕਿਸੇ ਸ਼ਕਤੀ ਕਾਰਨ ਹੀ ਇਹ ਸ੍ਰਿਸਟੀ ਚਲਦੀ ਹੈ। ਇਨਸਾਨ ਗੱਲਾਂ ਕਰਦਾ ਵੀ ਹੈ, ਤੇ ਸੁਣਦਾ ਵੀ ਹੈ। ਚੰਗੇ ਮਾੜੇ ਦੀ ਪਛਾਣ ਕਰਕੇ, ਬੀਚਾਰਦਾ ਵੀ ਹੈ। ਲੋਕਾਂ ਨੂੰ ਸੇਧ ਦੇਣ ਲਈ ਹਰ ਨਸਲ ਦੇ ਲੋਕਾਂ ਵਿੱਚ ਗੁਰੂ, ਪੀਰ, ਅਵਤਾਰ, ਪੈਗੰਬਰ ਆਏ। ਉਨਾਂ ਨੇ ਅੱਲਗ-ਅੱਲਗ ਭਾਸ਼ਾ ਵਿੱਚ ਲਿਖਿਆ ਹੈ। ਉਨਾਂ ਲਿਖਤਾਂ ਨੂੰ ਇੱਕ ਗ੍ਰੰਥਿ ਵਿੱਚ ਅੱਲਗ-ਅੱਲਗ ਭਾਸ਼ਾ ਵਿੱਚ ਇੱਕਠਾ ਕਰਕੇ, ਲੋਕਾਂ ਮੂਹਰੇ ਰੱਖਿਆ ਗਿਆ ਹੈ। ਇਹੀ ਲੋਕਾਂ ਲਈ ਧਰਮ ਬਣ ਗਿਆ ਹੈ। ਲਿਖਿਆ ਤਾਂਹੀਂ ਸੀ। ਹਰ ਕੋਈ ਆਪਣੀ ਭਾਸ਼ਾਂ ਵਿੱਚ ਪੜ੍ਹ ਸਕੇ। ਪਰ ਚਲਾਕ ਲੋਕਾਂ ਪੰਡਤਾਂ, ਗਿਆਨੀਆਂ, ਪਾਦਰੀਆਂ, ਮੂਲਾਂ ਨੇ ਆਪਣਾਂ ਪੈਸਾ ਕਮਾਉਣ ਲਈ ਇਸ ਦੀ ਓਟ ਲੈ ਕੇ ਮਨੁੱਖਤਾ ਵਿੱਚ ਵੰਡੀਆਂ ਪਾ ਦਿੱਤੀਆਂ। ਲੋਕਾਂ ਨੂੰ ਧਰਮ ਦੇ ਨਾਂਮ ਉਤੇ ਲੜਾਉਣ ਦਾ ਰਾਹ ਲੱਭ ਲਿਆ ਗਿਆ ਹੈ। ਧਰਨ ਦੀ ਲੜਾਈ ਵਿੱਚ ਕਦੇ ਕੋਈ ਆਗੂ ਨਹੀਂ ਮਰਿਆ। 1984 ਬਲੂ-ਸਟਾਰ ਦੇ ਸਿੱਟੇ ਹੀ ਦੇਖ ਲਵੋ। ਹਰ ਧਰਮ ਵਿੱਚ ਦੇ ਗ੍ਰੰਥ ਉਚਾਰ ਰਹੇ ਹਨ। ਕਿਰਤ ਕੰਮ ਕਰਕੇ ਖਾਵੋ। ਕੁੱਝ ਬਚਾ ਕਿ ਭੁੱਖੇ ਗਰੀਬ ਨੂੰ ਖਲਾਵੋ। ਕਮਜ਼ੋਰ ਨਿਰਬਲ ਲੋਕਾਂ ਔਰਤਾਂ ਦੀ ਇੱਜ਼ਤ ਆਬਰੂ ਬਚਾਵੋ। ਗਰੀਬ ਦਾ ਹੱਕ ਨਾਂਂ ਮਾਰੋ। ਗਰੀਬ ਮਾਰ ਨਾਂ ਕਰੋ। ਨਾਂ ਹੀ ਧੱਕਾ ਕਰੋ। ਚੰਗੇ ਇਨਸਾਨ ਬਣੋ। ਬੰਦੇ ਨੂੰ ਚੱਜਦਾ ਬੰਦਾ ਬਣਨ ਦੀ ਧਰਮ ਨਸੀਅਤ ਦਿੰਦਾ ਹੈ।
ਅਵਲ ਅਲਹ ਨੂਰੁ ਉਪਾਇਆ ਕੁਦਰਤ ਕੇ ਸਭ ਬੰਦੇ।।
ਏਕ ਨੂਰ ਤੇ ਸਭ ਉਪਜਆਿ ਕੌਨ ਭਲੇ ਕਉ ਮੰਦੇ।।
ਜਿਹੜਾ ਰੱਬ ਦਾ ਬੰਦਾ ਸੱਚੇ ਦਿਲ ਨਾਲ ਆਪਣੇ ਧਰਮ ਦੀ ਰਾਖੀ ਕਰਦਾ ਹੈ। ਸਾਰੇ ਬ੍ਰਹਿਮੰਡ ਨੂੰ ਪਿਆਰ ਕਰਦਾ ਹੈ। ਉਸ ਰੱਬ ਵਾਂਗ ਆਪਣਾਂ ਜੀਵਨ ਸੱਚਾ ਸੁੱਚਾ ਬਣਾਉਂਦਾ ਹੈ। ਹੋਰਾਂ ਨੂੰ ਚੰਗਾ ਉਪਦੇਸ਼ ਦਿੰਦਾ ਹੈ। ਜਿਹੜਾ ਗੁਰ ਬਾਣੀ ਜਾਂ ਹੋਰ ਸ਼ਬਦ ਬੀਚਾਰ ਆਪਣੇ ਧਰਮ ਦੀ ਸਾਂਝ, ਦੂਜਿਆਂ ਨੂੰ ਦੁਰਕਾਰ ਕੇ ਨਹੀਂ, ਪਿਆਰ ਦੇ ਨਾਲ ਰੂਹ, ਮਨ ਲਾ ਕੇ, ਕਰਦਾ ਹੈ। ਉਸ ਨੂੰ ਪਰਜਾ ਦੇਖਣ ਆਉਦੀ ਹੈ। ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਅੱਜ ਕੱਲ ਕੈਲਗਰੀ ਸ਼ਬਦ ਬੀਚਾਰ ਕਰ ਰਹੇ ਹਨ। ਕਿਆ ਖੂਬਸੂਰਤ ਆਮ ਜੀਵਨ ਦੇ ਵਿਚੋਂ ਹੀ ਉਦਾਹਰਣਾਂ ਦਿੰਦੇ ਹਨ। ਬੀਚਾਰ ਕਰਨ ਦਾ ਲਹਿਜਾ ਬਹੁਤ ਵਧੀਆ ਹੈ। ਸਮਝਾਉਣ ਦਾ ਢੰਗ ਐਸਾ ਹੈ। ਹਰ ਬੰਦੇ ਨੂੰ ਆਪਣੀ ਹੀ ਗੱਲ ਲੱਗਦੀ ਹੈ। ਹਰ ਸ਼ਬਦ ਨੂੰ ਖੋਲ ਕੇ ਸਮਝਾਉਂਦੇ ਹਨ। ਬੋਲਣ ਵਿਚ ਦਮ ਹੈ। ਇੱਕਾਗਰਤਾ ਹੈ। ਆਤਮ ਨਿਰਭਰਤਾ ਹੈ। ਬੰਦੇ ਨੂੰ ਆਤਮ ਵਿਸ਼ਵਾਸ ਹੀ ਦ੍ਰਿੜਤਾ ਤੇ ਅਡੋਲ ਰੱਖਦਾ ਹੈ। ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਦੇ ਉਹ ਭਾਸ਼ਨ ਵਿਚੋਂ ਝਲਕਦਾ ਹੈ। ਸਿੱਖੀ ਦਾ ਪ੍ਰਚਾਰ ਕਰਨ ਦਾ ਜ਼ਜ਼ਬਾ ਹੈ। ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਨੇ ਸ਼ਾਮ ਦੇ ਦਿਵਾਨ ਵਿੱਚ ਦੱਸਿਆ," ਇੱਕ ਪਰਵਾਰ ਦੇ ਮੈਂਬਰ, ਕਿਸੇ ਗਿਆਨੀ ਨੂੰ ਅਰਦਾਸ ਕਰਾਉਣ ਘਰ ਲੈ ਕੇ ਗਏ। ਉਨਾਂ ਦਾ ਬਾਪੂ ਬਿਮਾਰ ਸੀ। ਬਾਬੇ ਤੋਂ ਅਰਦਾਸ ਤੰਦਰੁਸਤੀ ਦੀ ਕਾਰਈ ਸੀ। ਦੂਜੇ ਦਿਨ ਉਸ ਬਾਬੇ ਨੂੰ ਦੱਸਿਆ ਗਿਆ। ਤੁਹਾਡੀ ਬਹੁਤ ਮੇਹਰਬਾਨੀ ਹੈ। ਅਰਦਾਸ ਪੂਰੀ ਹੋ ਗਈ। " ਗਿਆਨੀ ਜੀ ਨੇ ਪੁੱਛਿਆ," ਕੀ ਬਾਪੂ ਠੀਕ ਹੋ ਗਿਆ ਹੈ? " ਪਰਵਾਰ ਦੇ ਮੈਂਬਰਾਂ ਦਾ ਕਹਿਣਾਂ ਸੀ," ਬਾਪੂ ਚੜ੍ਹਾਈ ਕਰ ਗਿਆ ਹੈ। " ਅਰਦਾਸੀਏ ਨੇ ਫਿਰ ਪੁੱਛਿਆ," ਇਸ ਵਿੱਚ ਅਰਦਾਸ ਕਿਥੇ ਸੁਣੀ ਗਈ ਹੈ? ਤੁਹਾਡਾ ਬਾਪੂ ਪੂਰਾ ਹੋ ਗਿਆ ਹੈ। ਬਹੁਤ ਮਾੜਾਂ ਹੋਇਆ ਹੈ।" ਉਨਾਂ ਦਾ ਜੁਆਬ ਸੀ," ਅਰਦਾਸ ਤੰਦਰੁਸਤੀ ਦੀ ਤੂੰ ਕੀਤੀ ਸੀ। ਅਸੀਂ ਤਾਂ ਘਰ ਦੇ 5 ਜੀਆਂ ਨੇ ਕਿਹਾ ਸੀ। ਰੱਬਾ ਬਾਪੂ ਦੀ ਜਾਨ ਛੁੱਟ ਜਾਵੇ। ਇਸ ਨੂੰ ਚੱਕ ਲੈ। ਉਨਾਂ ਦੀ ਅਰਦਾਸ ਸੁਣੀ ਗਈ ਸੀ। ਜਿਧਰ ਦੀਆਂ ਵੋਟਾਂ ਵੱਧ ਸਨ। " ਉਦਾ ਵੀ ਦੁਨੀਆਂ ਵਿੱਚ ਰਾਜਨੀਤਕਿ ਤੇ ਧਰਮੀ ਵੀ ਵੋਟਾ ਵੱਧ ਵਾਲਾ ਹੀ ਜਿੱਤਦਾ ਹੈ। " ਇੱਕ ਹੋਰ ਦਰਦ ਨਾਕ ਕਹਾਣੀ ਸੁਣਾਈ," ਕਿਸੇ ਕਾਰਨ ਕਰਕੇ ਸਕੇ ਪੁੱਤਰ ਨਾਲ ਮਾਂ-ਬਾਪ ਵਿੱਚ ਝੱੜਪ ਹੋ ਗਈ। ਉਸ ਨੇ ਆਪਣੇ ਹੀ ਮਾਂਪੇ ਗੋਲੀਂ ਨਾਲ ਮਾਰ ਦਿੱਤੇ। ਸਵੇਰੇ ਦੋਜ਼ੀ ਦੁੱਧ ਦੇਣ ਆਇਆ। ਸਵੇਰੇ ਉਸ ਮੁੰਡੇ ਨੇ ਹੀ ਦੁੱਧ ਲਿਆ ਸੀ। ਮੁੰਡਾ ਕਤਲ ਕਰਕੇ ਫਰਾਰ ਹੋ ਗਿਆ ਸੀ। ਘਰ ਦੁੱਧ ਪਿਆ ਦੇਖ ਕੇ ਦੋਜ਼ੀ ਨੂੰ ਪੁੱਛਿਆ ਗਿਆ। ਦੁੱਧ ਕਿਸ ਨੇ ਲਿਆ ਸੀ? ਕਿੰਨੇ ਵਜੇ ਲਿਆ ਸੀ? ਦੁੱਧ ਕਤਲ ਕਰਨ ਦੇ ਸਮੇਂ ਤੋਂ ਪਿਛੋ ਲਿਆ ਸੀ। ਜਿਸ ਤੋਂ ਪੁਲੀਸ ਅਸਲੀ ਮੂਦੇ ਤੱਕ ਪਹੁੰਚ ਸਕੀ। ਮੁੰਡੇ ਨੂੰ ਲੱਭ ਕੇ ਸਜ਼ਾ ਦਿੱਤੀ ਗਈ। ਇੱਕ ਹੋਰ ਮਾਂ ਦੇ ਤਿੰਨ ਮੁੰਡੇ ਸਨ। ਇੱਕ ਕੁੜੀ ਸੀ। ਨਾਂ ਤਾਂ ਮੁੰਡੇ ਆਪਣੀ ਮਾਂ ਨੂੰ ਸੰਭਾਂਲਦੇ ਸਨ। ਨਾਂ ਹੀ ਉਸ ਦੀ ਧੀ ਨੂੰ ਸੰਭਾਲਣ ਦਿੰਦੇ ਸਨ। ਸਗੋਂ ਮਾਂ ਤੇ ਭੈਣ ਨੂੰ ਸ਼ਰਾਬੀਆਂ ਵਾਂਗ ਗੰਦੀਆਂ ਗਾਲਾਂ ਕੱਢਦੇ ਸਨ। ਇਹ ਕੋਈ ਆਮ ਬੰਦੇ ਨਹੀਂ ਸਨ। ਅੰਮ੍ਰਿਤਧਾਰੀ ਪੱਗਾ ਵਾਲੇ ਸਿੱਖ ਸਨ। ਇਹੀ ਕੁੱਝ ਬਹੁਤੇ ਘਰਾਂ ਵਿੱਚ ਮਾਪਿਆਂ ਨਾਲ ਹੋ ਰਿਹਾ ਹੈ।"
ਮਾਨਸ ਜਨਮ ਦੁਲਭ ਫਲ ਪਾਇਓ ਬਰਿਥਾ ਜਾਤ ਅਬਬੇਕੈ।।
ਬਹੁਤੇ ਕੀਰਤਨ ਵਾਲੇ ਬਾਣੀ ਪੜ੍ਹਦੇ ਹਨ। ਨਾਂ ਹੀ ਕੋਈ ਇੱਕਗਰਤਾ ਹੈ। ਨਾਂ ਹੀ ਬੋਲਣ ਵਿੱਚ ਦਮ ਹੈ। ਸੁਰ ਕਿਧਰ ਨੂੰ ਕੱਢੀ ਜਾਂਦੇ ਹਨ। ਆਲਾ-ਦੁਆਲਾ ਦੇਖੀ ਜਾਂਦੇ ਹਨ। ਤਪਲਾ ਕੁੱਟਣ ਵਾਲੇ ਦਾ ਸਾਰਾ ਜ਼ੋਰ ਤਪਲੇ ਉਤੇ ਲੱਗ ਜਾਂਦਾ ਹੈ। ਮੂੰਹ ਵਿਚੋਂ ਬਾਣੀ ਦਾ ਇਕ ਸ਼ਬਦ ਨਹੀਂ ਨਿੱਕਦਾ। ਜਿਵੇਂ ਤੰਦੂਆ ਪਿਆ ਹੁੰਦਾ ਹੈ, ਜਾਂ ਜੀਭ ਘਸ ਜਾਵੇਗੀ। ਫਿਰ ਕਹਿੰਦੇ ਹਨ," ਸਾਨੂੰ ਕੋਈ ਸੁਣਦਾ ਨਹੀਂ ਹੈ। ਜਿਸ ਨੂੰ ਸੁਣਨ ਲਈ ਇੱਕਠ ਮਾਰੀ ਫਿਰਦੇ ਹੋ। ਇਹ ਦੂਜੇ ਪ੍ਰਚਾਰਕ ਵਿੱਚ ਐਸਾ ਕੀ ਹੈ? " ਧਰਮ ਦਾ ਪ੍ਰਚਾਰ ਬਹੁਤ ਕਰਦੇ ਹਨ। ਧਰਮ ਹੁੰਦਾ ਹੀ ਸਿੱਖਣ ਲਈ ਹੈ। ਜੇ ਧਰਮੀ ਬਣ ਕੇ ਵੀ ਬੰਦਾ ਵਿਗੜ ਜਾਵੇ ਉਸ ਵਰਗਾ ਹੈਵਾਨ ਕੋਈ ਨਹੀਂ ਹੈ। ਕਈ ਤਾਂ ਘਿਸੀਆਂ ਪਿੱਟੀਆਂ ਜਿਹੀਆਂ ਗੱਲਾਂ ਕਰਦੇ। ਕਦੇ ਉਸ ਧਰਮ ਨੂੰ ਫੜ ਲਿਆ ਦੋ ਚਾਰ ਖਰੀਆਂ-ਖਰੀਆਂ ਉਟ-ਪਟਾਂਗ ਗੱਲਾਂ ਕਰ ਲਈਆਂ। ਕਈ ਤਾਂ ਰੋਜ਼ ਹੀ ਗੰਗੂ ਔਰਗਜੇਬ ਨੂੰ ਹੀ ਗਾਲਾ ਕੱਢੀ ਜਾਂਦੇ ਹਨ। ਕੀ ਸੰਗਤ ਲੋਕ ਇੰਨਾਂ ਗੰਗੂ ਔਰਗਜੇਬ ਦੀਆਂ ਹੀ ਕਰਤੂਤਾਂ ਸੁਣਨ ਜਾਂਦੇ ਹਨ? ਲੋਕ ਜੋ ਸੁਣਨਗੇ, ਉਹੀਂ ਬਣਨ ਦੀ ਕੋਸ਼ਸ਼ ਕਰਨਗੇ। ਸਿਆਣੇ ਕਹਿੰਦੇ ਹਨ," ਚੰਗਾ ਦੇਖੋ, ਚੰਗਾ ਸੋਚੋ, ਚੰਗਾ ਬੋਲੋ, ਚੰਗਾ ਕਰੋ, ਚੰਗਾ ਪੜ੍ਹੋ, ਚੰਗਾ ਲਿਖੋ, ਚੰਗੇ ਤਾਂ ਬਣਾਗੇ। ਜੈਸਾ ਜੀਵਨ ਵਿੱਚ ਦੇਖਾਂ, ਸੁਣਾਂ, ਸੋਚਾਂਗੇ, ਉਹੀ ਬਣਾਂਗੇ। ਜੇ ਕਦੇ ਲੜਾਈ ਜਾਂ ਮਾੜੀ ਘਟਨਾ ਹੋਈ ਹੈ। ਉਸ ਨੂੰ ਰੋਜ਼ ਚੇਤੇ ਕਰਾਂਗੇ। ਤਾ ਗੁੱਸਾ ਆਵੇਗਾ, ਸਰੀਰ ਗੁਸੇ ਨਾਲ ਕੰਭੇਗਾ, ਮਨ ਦੀ ਸਥਿਤੀ, ਉਹੀ ਹੋ ਜਾਵੇਗੀ। ਜੋ ਲੜਾਈ ਜਾਂ ਮਾੜੀ ਘਟਨਾ ਵਾਲੇ ਦਿਨ ਸੀ। ਜਖ਼ਮ ਹਰ ਰੋਜ਼ ਉਦੇੜਨ ਨਾਲ ਸਿਮਦੇ ਰਹਿੰਦੇ ਹਨ। ਭਰਦੇ ਨਹੀਂ। ਚੰਗੇ ਦੋਸਤਾਂ, ਚੰਗੇ ਸਮੇਂ ਨੂੰ, ਚੰਗੀਆ ਗੱਲਾਂ ਨੂੰ ਬਾਰ-ਬਾਰ ਚੇਤੇ ਕਰਕੇ ਦੇਖੋ। ਮਨ ਬਾਗੋ-ਬਾਗ ਹੋ ਜਾਂਦਾ ਹੈ।
ਹਿੰਦੂ ਤੁਰਕ ਕੋਊ ਰਾਫ਼ਜ਼ੀ ਇਮਾਮ ਸਾਫ਼ੀ ਮਾਨਸ ਕੀ ਜਾਤ ਸਭੈ ਏਕੈ ਪਹਚਾਨਬੋ।
ਪੰਜਵੇਂ ਪਾਤਸ਼ਾਹ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ। ਤਾਂ ਉਨਾਂ ਦੇ ਪੁੱਤਰ ਛੇਵੇਂ ਗੁਰੂ ਹਰਗਿੰਬਦ ਜੀ ਨੇ ਮੁਗਲਾਂ ਦੇ ਖਿਲਾਫ਼ ਤਲਵਾਰ ਉਠਾਈ। ਨੋਵੇਂ ਗੁਰੂ ਤੇਗਬਹਾਦਰ ਜੀ ਨੂੰ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ। ਉਨਾਂ ਦਾ ਸੀਸ ਧੜ ਤੋਂ ਅਲਗ ਕੀਤਾ ਤਾਂ ਦਸਵੇ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਨਾਲ ਖੂਬ ਮੁੱਠ-ਭੇੜ ਕੀਤੀ। ਚਾਰ ਸਹਿਬਜਾਂਦੇ ਸ਼ਹੀਦ ਕੀਤੇ ਤਾਂ ਬੰਦਾ ਸਿੰਘ ਬਹਦਰ ਨੇ ਮੁਗਲਾਂ ਨੂੰ ਜੜਾ ਤੋਂ ਉਖਾੜ ਦਿੱਤਾ। ਬਦਲਾ ਲੈ ਤਾਂ ਲਿਆ ਹੈ। ਹਰ ਐਸਾ ਹੀ ਆਮ ਬੰਦਾ ਵੀ ਕਰਦਾ ਹੈ। ਮੌਤ ਦਾ ਬਦਲਾ ਮੌਤ ਬਰਾਬਰ ਕਰਦਾ ਹੈ। ਕੋਈ ਬਾਪ ਨੂੰ ਕਤਲ ਕਰ ਦੇਵੇ। ਪੁੱਤਰ ਬਦਲਾ ਨਾਂ ਲਵੇ। ਲੋਕ ਹੀ ਉਸ ਨੂੰ ਹਰਾਮੀ ਕਹਿੱਣ ਲੱਗ ਜਾਂਦੇ ਹਨ। ਸਾਰੇ ਢਾਢੀ ਪ੍ਰਚਾਰਕ ਉਹੀਂ-ਇਹੀਂ ਇਕੋ ਹੀ ਗੱਲਾਂ ਕਰਦੇ ਹਨ। ਢਾਢੀ ਪ੍ਰਚਾਰਕ ਬਦਲ ਜਾਂਦੇ ਹਨ। ਦੂਜਾ ਆ ਕੇ ਉਹੀ ਇਰਾਖਾਂ ਦੀਆਂ ਗੱਲਾਂ ਚੀਕ-ਚੀਕ ਕੇ ਅੱਡੀਆਂ ਚੁਕ-ਚੁਕ ਕੇ, ਸੁਣਾਉਣ ਲੱਗ ਜਾਂਦਾ ਹੈ। ਅੱਜ ਦੀ ਕੋਈ ਗੱਲ ਨਹੀਂ ਕਰਦਾ। ਅੱਜ ਕੌਮ ਕਿਥੇ ਖੜ੍ਹੀ ਹੈ। ਕੌਮ ਨਾਲ ਹੋ ਕੀ ਰਿਹਾ ਹੈ? ਕੀ ਕੋਈ ਨਵੀਂ ਪ੍ਰਪਤੀ ਕੀਤੀ ਹੈ? 1984 ਦੀਆਂ ਵਾਰਾ ਕਿਹੜੇ-ਕਿਹੜੇ ਗਾਉਂਦੇ ਹਨ। ਦਿੱਲੀ ਵਿੱਚ, ਬਲੂ-ਸਟਾਰ ਵਿੱਚ ਕੀ ਹੋਇਆ? ਹੈ ਕੋਈ ਸੂਰਮਾ, ਜਿਹੜਾ ਅੱਜ ਦੀ ਸਰਕਾਰ ਦੀ ਗੱਲ ਸਟੇਜ ਤੋਂ ਕਰ ਸਕੇ? ਕੀ ਸੱਚ ਬੋਲਣ ਦੀ ਹਿੰਮਤ ਹੈ? ਲੋਕ ਸੱਚ ਪਸੰਦ ਕਰਦੇ ਹਨ। ਕੁੱਝ ਬਦਲਿਆ ਦੇਖਣਾਂ ਚਹੁੰਦੇ ਹਨ। ਜੋ ਸਹੀਂ ਬਾਤ ਕਰੇਗਾ। ਜੇ ਕੋਈ ਲੋਕਾਂ ਦੀ ਆਪਣੀ ਨੀਜ਼ੀ ਜਿੰਦਗੀ ਦੀ ਗੱਲ ਕਰੇਗਾ। ਉਸ ਦੀ ਗੱਲ ਸੁਣੀ ਵੀ ਜਾਵੇਗੀ। ਜਿਸ ਵਿਚੋਂ ਲੋਕਾਂ ਦੀ ਆਪਣੀ ਜਿੰਦਗੀ ਸੁਧਰਨ ਦੀ ਸੇਧ ਮਿਲਦੀ ਹੋਵੇ। ਜੋ ਵੀ ਇੰਨਾਂ ਨੂੰ ਸੁਣਦੇ ਹਨ। ਗੁਰਦੁਆਰੇ ਜਾਂਦੇ ਹਨ। ਉਹ ਆਪਣਾਂ ਕੀਮਤੀ ਸਮਾਂ ਕੱਢਕੇ ਆਪਣਾਂ ਜੀਵਨ ਪਵਿਤਰ ਕਰਨ ਜਾਂਦੇ ਹਨ। ਇਹ ਸੇਧ ਸਾਨੂੰ ਗੁਣ ਹਾਸਲ ਕਰਨ ਨਾਲ ਮਿਲਣੀ ਹੈ। ਉਹ ਸਭ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿਚੋਂ ਮਿਲਣੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਕੋਈ ਗੱਲ ਨਹੀਂ ਕਰਦਾ। ਸਗੋ ਹਿੰਦੀ ਪੰਜਾਬੀ ਫਿਲਮੀ ਦੇ ਚਟਕਲੇ ਗੀਤ ਗਾਏ ਜਾਂਦੇ ਹਨ। ਲੱਗਦਾ ਹੈ, ਉਸ ਸ੍ਰੀ ਗੁਰੂ ਗ੍ਰੰਥਿ ਨੂੰ ਗੋਲਕਾਂ ਭਰਨ ਲਈ ਉਸ ਅੱਗੇ ਰੱਖਿਆ ਗਿਆ ਹੈ। ਨਾਂ ਹੀ ਲੋਕ ਸੁਣਨਾਂ ਚਹੁੰਦੇ ਹਨ। ਇਹ ਪ੍ਰਚਾਰਕ ਵੀ ਇੱਕ ਦੁਜੇ ਨੂੰ ਨਹੀਂ ਸੁਣਦੇ। ਆਪੋ ਆਪਣਾਂ ਰਾਗ ਅਲਾਪ ਕੇ, ਸੰਗਤ ਵਿਚੋਂ ਨਿੱਕਲਣ ਦੀ ਕਰਦੇ ਹਨ। ਕਿਤੇ ਹੋਰ ਵੀ ਪੈਸੇ ਇੱਕਠ ਕਰਨ, ਪ੍ਰੋਗ੍ਰਾਮ ਕਰਨ ਜਾਣਾਂ ਹੁੰਦਾ ਹੈ। ਆਪਣੇ ਆਪ ਨੂੰ ਨਹੀਂ ਸੁਣਦੇ। ਸੁਣਨ ਤਾਂ ਆਪਣੇ ਅਗੁਣ ਆਪੇ ਦਿਸ ਜਾਂਦੇ ਹਨ। ਏਕ ਦ੍ਰਸਿਟ ਕਰ ਸਮ ਸਰ ਜਾਣੈ ਜੋਗੀ ਕਈਏ ਸੋਈ।।

Comments
Post a Comment