ਕਦੇ ਘਰ ਆਉਂਦਿਆਂ ਨੂੰ ਦਾਨ ਹਰਾ ਹੋ ਕੇ, ਸਾਨੂੰ ਪੌਰੇਠੇ ਪੂਰੀਆਂ ਤਲੇ ਹੋਏ ਨਹੀਂ ਮਿਲੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਅਸੀਂ ਧਰਮ ਬਾਰੇ ਅਜੇ ਤੱਕ ਇਮਾਨਦਾਰ ਨਹੀਂ ਹੋਏ ਹਾਂ। ਅੰਨੀ ਸ਼ਰਦਾ ਰੱਖਦੇ ਹਾਂ। ਪੂਜਾਰੀ ਤੋਂ ਬੰਦਾ ਕੋਈ ਐਸਾ ਸੁਆਲ ਨਹੀਂ ਪੁੱਛਦਾ, ਜਿਸ ਨਾਲ ਇਹ ਧਰਮੀਆਂ ਦਾ ਨਿਰਾਦਰ ਹੋਵੇ। ਇੱਕ ਪਤਨੀ ਦਾ ਪਤੀ ਜਾਂ ਪਤੀ ਦੀ ਪਤਨੀ ਕਿਸੇ ਗੈਰ ਔਰਤ ਨਾਲ ਹੱਸ ਕੇ ਗੱਲ ਕਰ ਲਵੇ। ਅਸੀਂ ਤੁਫ਼ਾਨ ਖੜ੍ਹਾ ਕਰ ਦਿੰਦੇ ਹਨ। ਸ਼ੱਕ ਕਰਦੇ ਹਾਂ। ਇਹ ਪਾਦਰੀਆਂ, ਪਖੰਡੀਆਂ ਦੇ ਸਿਰਾਣੇ ਬੀਬੀਆਂ ਚੌਰ ਕਰਦੀਆਂ ਹਨ। ਪੱਖੀਆਂ ਝਲਦੀਆਂ ਹਨ। ਪੱਖੇ ਏਸੀ ਹਰ ਬਿਲਡਿੰਗ ਵਿੱਚ ਲੱਗੇ ਹਨ। ਇੰਨਾਂ ਵਿਗੜੀਆਂ ਹੋਈਆਂ, ਘਰ ਬਾਰ ਛੱਡ ਕੇ, ਸਾਧਾਂ ਦੀ ਸੇਵਾ ਕਰਨ ਆਈਆਂ ਔਰਤਾਂ ਨੂੰ ਕੋਈ ਪੁੱਛੇ ਤੁਹਾਡੇ ਕੋਲ ਹੋਣ ਕਰਕੇ ਇੰਨਾਂ ਪਖੰਡੀਆਂ ਦਾ ਪਸੀਨਾਂ ਸੁੱਕਣਾਂ ਤਾਂ ਕੀ ਹੈ? ਪਸੀਨਾਂ ਛੁੱਟ ਸਕਦਾ ਹੈ। ਬਾਕੀ ਤੁਸੀ ਸਾਰੇ ਮਰਦ ਆਪ ਬਿਚਾਰ ਕੇ ਦੇਖ ਲਵੋ, ਬੇਗਾਨੀ ਔਰਤ ਨਾਲ ਖੈਹਿ ਜਾਵੇ, ਕੀ ਹਾਲਤ ਹੋ ਜਾਂਦੀ ਹੈ? ਸ਼ਇਦ ਔਰਤਾਂ ਨੂੰ ਵੀ ਇਨਾਂ ਦੀ ਓਟ ਨਾਲ ਸ਼ਾਂਤੀ ਮਿਲਦੀ ਹੈ। ਤਾਂਹੀਂ ਤਾਂ ਹਰ ਧਰਮਕਿ ਥਾਂ ਉਤੇ ਔਰਤਾਂ ਵੱਧ ਹੁੰਦੀ ਆਂ ਹਨ। ਔਰਤ ਅੱਗੇ ਪਤੀ ਦੀ ਘੱਟ ਹੀ ਸੁਣੀਦੀ ਹੈ। ਬੱਚੇ ਹੀ ਨੇ ਧਰਮ ਬਾਰੇ ਬੋਲਣ ਦੀ ਜੁਰਤ ਕਰਦੇ ਹਨ। ਬੱਚਿਆਂ ਵਿੱਚ ਹਿੰਮਤ ਹੁੰਦੀ ਹੈ। ਉਹ ਹਰ ਗੱਲ ਨੂੰ ਪੁੱਛਦੇ ਹਨ। ਇਹ ਆਏਂ ਇਉਂ ਕਿਵੇਂ ਹੋ ਰਿਹਾ ਹੈ। ਅਗਰ ਕੋਈ ਬੱਚਾ ਆਪਣੇ ਵੱਡਿਆਂ ਨੂੰ ਪੁੱਛੇ," ਤੁਸੀਂ ਮੈਨੂੰ ਸਮੇਂ ਸਿਰ ਕਦੇ ਫੀਸ ਨਹੀ ਦਿੱਤੀ। ਕਿਤਾਬ ਨਹੀਂ ਲੈ ਕੇ ਦਿੱਤੀ। ਕਦੇ ਤੁਹਾਡੇ ਕੋਲ ਮੇਰੀਆਂ ਜਰੂਰਤਾ ਲਈ ਸਮੇਂ ਤੇ ਪੈਸੇ ਨਹੀਂ ਹੁੰਦੇ। ਉਦੋਂ ਕਹਿੰਦੇ ਹੋ ਰੱਬ ਨੂੰ ਕਿਹਾ ਕਰ ਆਪਾਂ ਨੂੰ ਬਹੁਤਾ ਦੇਵੇ। ਇਹ ਅੱਜ ਤੁਸੀਂ ਮੈਨੂੰ ਪੈਸੇ ਗੋਲਕ ਵਿੱਚ ਪਾਉਣ ਨੂੰ ਦੇ ਦਿੱਤੇ ਹਨ। ਰੱਬ ਪੈਸੇ ਦਿੰਦਾ ਹੈ। ਜਾਂ ਲੈਂਦਾ ਹੀ ਹੈ। ਮੈਂ ਨਹੀਂ ਇਹ ਗੋਲਕ ਵਿੱਚ ਪਾਉਣੇ। ਸਕੂਲ ਲਈ ਰੱਖਣੇ ਹਨ। " ਸ਼ਿਧਾਲੂ ਮਾਂ ਬੱਚੇ ਦੇ ਕੰਨ ਤੇ ਥੱਪੜ ਮਾਰ ਦੇਵੇਗੀ। ਬੋਲੇਗੀ," ਮੰਗ ਮੁਆਫ਼ੀ ਰੱਬ ਨੂੰ ਇਹੋਂ ਜਿਹਾ ਕੁੱਝ ਨਹੀਂ ਕਹਿੰਦੇ। ਜੇ ਬਾਬੇ ਨੂੰ 10 ਦਾ ਨੋਟ ਦੇਵਾਗੇ, ਤਾਂ ਉਹ 100 ਦੇਵੇਗਾ। ਇਸ ਲਈ ਇਹ ਗੋਲਕ ਵਿੱਚ ਪਾਉਣੇ ਹੀ ਹਨ। " ਬੱਚਾ ਅੱਗੋਂ ਕਹਿੰਦਾ ਹੈ," ਮਾਂ ਮੈਂ ਅੱਜ ਰੱਬ ਦੇਖ ਕੇ ਹੀ ਘਰ ਆਵਾਗਾ। ਗਿਆਨੀ ਨੂੰ ਪੁੱਛੂ ਜਾ ਕੇ, ਰੱਬ ਕਿੰਨੇ ਵਜੇ ਗੋਲਕ ਵਿਚੋਂ ਪੈਸੇ ਕੱਢਣ ਆਉਂਦਾ ਹੈ। " ਬਾਪ ਨੇ ਗੱਲ ਸੁਣ ਲਈ ਉਹ ਮੱਛੀ ਵਾਂਗ ਤੱੜਫਦਾ ਬੋਲਿਆ," ਹਾਂ ਤੂੰ ਹੁਣ 10 ਦੇ ਨੋਟ ਪਿਛੇ ਚਾਰ ਬੰਦਿਆਂ ਵਿੱਚ ਸਾਡਾ ਨੱਕ ਵੱਡਾਏਗਾ। ਨੋਟ ਰੱਬ ਕੱਢਦਾ ਹੈ, ਜਾਂ ਪੂਜਾਰੀ ਤੂੰ ਕੀ ਲੈਣਾ ਹੈ? ਗੁਰਦੁਆਰੇ ਜਾਣ ਕਰਕੇ ਚਾਰ ਬੰਦੇ ਫਤਿਹ ਬਲਾਉਂਦੇ ਹਨ। ਮਾਣ ਨਾਲ ਸਿਰ ਉਚਾ ਹੋ ਜਾਂਦਾ ਹੈ। ਤੂੰ ਬੱਚੂ ਕਰੀ ਕੱਤਰੀ ਉਤੇ ਪਾਣੀ ਫੇਰਨਾਂ ਚਹੁੰਦਾ ਹੈ। ਬੱਚਾ ਉਹੀਂ ਅੜੀ ਤੇ ਅੜਿਆ ਖੜ੍ਹਾਂ ਕਹਿੰਦਾ ਹੈ," ਮੈਂ ਰੱਬ ਨੂੰ ਮਿਲ ਕੇ ਇਹ ਪੈਸੇ ਦੇਵਾਗਾ। ਦੇਖਾਂਗਾ ਐਡਾ ਵੱਡਾ ਦਾਨ ਕਰਨ ਵਾਲਾ ਰੱਬ ਗੋਲਕਾਂ ਵਿੱਚੋ ਪੈਸੇ ਕੱਢ ਕੇ ਕਿਥੇ ਦਿੰਦਾ ਹੈ? ਮੈਂ ਪੁੱਛੂ ਰੱਬ ਨੂੰ ਗਰੀਬੀ ਦੇ ਮਾਰੇ ਮੇਰੇ ਮਾਂਪੇ ਕਦੇ ਮਿੱਠੀ ਗੋਲੀਂ ਮੈਨੂੰ ਲੈ ਕੇ ਨਹੀਂ ਦਿੰਦੇ। ਇਹ ਹਰ ਰੋਜ਼ ਤੇਰੀ ਗੋਲਕ ਭਰੀ ਜਾਦੇ ਹਨ। ਮੈਂ ਤਾਂ ਰੱਬ ਨੂੰ ਦੇਖ ਲਵਾਂ, ਉਸ ਨੂੰ ਘਰ ਲੈ ਕੇ ਆਵਾਂਗਾ। ਦੱਸਾਗਾ, ਅਸੀ ਘਰ ਅੱਧੇ ਭੁੱਖੇ ਸੌਂਦੇ ਹਾਂ। ਰੋਟੀ ਅਣਚੋਪੜੀ ਅਚਾਰ ਮਿਰਚਾਂ ਨਾਲ ਖਾ ਕੇ, ਤੇਰੇ ਗੁਰਦੁਆਰੇ ਵਿੱਚ ਦੇਗ ਬਣਾਂ ਕੇ ਦੇ ਕੇ ਜਾਂਦੇ ਹਾਂ। ਪਰ ਕਦੇ ਘਰ ਆਉਂਦਿਆਂ ਨੂੰ ਦਾਨ ਹਰਾ ਹੋ ਕੇ, ਸਾਨੂੰ ਪੌਰੇਠੇ ਪੂਰੀਆਂ ਤਲੇ ਹੋਏ ਨਹੀਂ ਮਿਲੇ। ਕੱਪੜੇ ਸਕੂਲ ਦੀ ਵਰਦੀ ਛੋਟੀ ਹੋ ਗਈ ਹੈ। ਉਸ ਨੂੰ ਹੋਰ ਲੈਣ ਲਈ ਪੈਸੇ ਨਹੀਂ ਹਨ। ਮੈਂ ਇਹ ਹਰ ਰੋਜ਼ ਪੈਸੇ ਜੋੜ ਕੇ ਆਪਣੀਆਂ ਜਰੂਰੀ ਚੀਜ਼ਾਂ ਖ੍ਰੀਦਾਗਾ। " ਬੱਚਾ ਮਾਪਿਆਂ ਦੇ ਜ਼ੋਰ ਲਾਉਣ ਤੇ ਵੀ ਗੁਰਦੁਆਰੇ ਨਹੀ ਗਿਆ। ਸਕੂਲ ਦੀ ਪੜ੍ਹਾਈ ਕਰਨ ਲੱਗ ਗਿਆ। ਇਹ ਹਾਲ ਸੱਚ ਹੀ ਸਾਡੇ ਬੱਚਿਆਂ ਦਾ ਹੈ। ਉਹ ਝੂਠੀਆਂ, ਫੋਕੀਆਂ, ਅੰਧਵਿਸ਼ਵਾਸ਼ ਗੱਲਾਂ ਨਹੀਂ ਮੰਨਦੇ।
ਸਾਡੇ ਗੁਰਦੁਆਰੇ ਦੇ ਪ੍ਰਬੰਧਕਿ ਉਸ ਦੇ ਬਿਲਕੁਲ ਅੱਗੇ ਬੈਠੇ ਸਨ। ਮੈਂ ਉਨਾਂ ਦੇ ਦੂਜੇ ਪਾਸੇ ਬੈਠੀ ਸੁਣ ਰਹੀ ਸੀ। ਮੈਨੂੰਲੱਗਾ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਦਿਵਾਨ ਵਿੱਚ ਦੱਸ ਰਹੇ ਸਨ," ਇੱਕ ਬੱਚੇ ਦਾ ਬਾਪ ਮਰ ਗਿਆ। ਮਾਂ ਘਰ-ਘਰ ਭਾਂਡੇ ਮਾਂਝ ਕੇ ਗੁਜ਼ਾਰਾ ਕਰਦੀ ਹੈ। ਸਕੂਲ ਦੀ ਫੀਸ ਤੇ ਕੱਪੜਿਆਂ ਲਈ ਪੈਸੇ ਨਹੀਂ ਹਨ। ਬੱਚਾ ਮਾਂ ਤੋਂ ਪੈਸੇ ਮੰਗਦਾ ਹੈ। ਮਾਂ ਜੁਆਬ ਦੇ ਦਿੰਦੀ ਹੈ। ਬੱਚੇ ਨੂੰ ਮਾਂ ਦੀ ਸੁਣਾਈ ਗੱਲ ਯਾਦ ਆਉਂਦੀ ਹੈ। ਰੱਬ ਸਭ ਨੂੰ ਮਨ ਦੀਆਂ ਮੁਰਦਾ ਦਿੰਦਾ ਹੈ। ਬੱਚਾ ਗੁਰਦੁਆਰੇ ਜਾਂਦਾ ਹੈ। ਆਪਣੀ ਮੰਗ ਮੰਜੀ ਥੱਲੇ ਲਿਖ ਕੇ ਰੱਖ ਆਉਂਦਾ ਹੈ। ਗਿਆਨੀ ਪਾਠੀ ਦੇਖ ਕੇ ਪ੍ਰਬੰਧਕਾਂ ਨੂੰ ਦੱਸ ਦਿੰਦਾ ਹੈ। ਗੁਰਦੁਆਰੇ ਵਾਲੇ ਗਿਆਨੀ ਪ੍ਰਬੰਧਕਿ ਉਸ ਦੇ ਘਰ ਜਾ ਕੇ ਉਸ ਦੀ ਮਾਂ ਨੂੰ ਪੈਸੇ ਦਿੰਦੇ ਹਨ। ਕਹਿੰਦੇ ਹਨ। ਬੱਚੇ ਨੂੰ ਨਾਂ ਦੱਸਣਾਂ। ਅਸੀਂ ਇਸ ਦੀ ਪੜ੍ਹਾਂਈ ਦਾ ਖ਼ਰਚਾ ਦਿਆਂ ਕਰਾਂਗੇ। " 1% ਵੀ ਠੀਕ ਨਹੀਂ ਲੱਗਾ। ਕੋਈ ਵੀ ਮਾਂ ਭੁੱਖੀ ਰਹਿ ਜਾਵੇਗੀ। ਆਪ ਵਿਕ ਜਾਵੇਗੀ। ਮੇਹਨਤ ਦੂਗਣੀ ਕਰ ਲਵੇਗੀ। ਦੇਰ ਨਾਲ ਹੀ ਸਹੀ, ਪਰ ਆਪਣੇ ਢਿੱਡੋਂ ਜਾਏ ਬੱਚੇ ਦੀ ਹਰ ਲੋੜ ਪੂਰੀ ਕਰਨ ਦੀ ਕੋਸ਼ਸ਼ ਕਰੇਗੀ। ਗੁਰਦੁਆਰੇ ਵਾਲਿਆਂ ਨੂੰ ਖੁਸ਼ ਕਰਨ ਲਈ ਇਹ ਗੱਲ ਸੁਣਾਈ ਗਈ ਹੈ। ਇਸ ਵਿੱਚ ਰਤੀ ਭਰ ਵੀ ਸੱਚ ਨਹੀਂ ਹੈ। ਮੈਂ ਕੋਈ ਗੁਰਦੁਆਰੇ ਵਾਲੇ ਗਿਆਨੀ ਪ੍ਰਬੰਧਕਿ ਨੂੰ ਕਸੇ ਬੱਚੇ ਦੀ ਫੀਸ ਦਿੰਦੇ, ਕਿਸੇ ਦੀ ਮੱਦਦ ਕਰਦੇ ਨਹੀਂ ਦੇਖਿਆ। ਹਾਂ ਜੇ ਪਤਾ ਲੱਗ ਜਾਵੇ, ਬਈ ਇਹ ਸਿਰਫ਼ ਪ੍ਰਸ਼ਾਂਦਾ ਖਾਣ ਹੀ ਆਉਂਦਾ ਹੈ। ਇਸ ਬੰਦੇ ਤੋਂ ਕੋਈ ਲਾਭ ਨਹੀਂ ਹੈ। ਗੋਲਕ ਵਿੱਚ ਦੁਆਨੀ ਨਹੀਂ ਪਾਉਂਦਾ। ਇਹ ਗੁਰਦੁਆਰੇ ਵਾਲੇ ਗਿਆਨੀ ਪ੍ਰਬੰਧਕਿ ਧੱਕੇ ਮਾਰ ਕੇ ਬੰਦੇ ਨੂੰ ਬਾਹਰ ਕਰ ਦਿੰਦੇ ਹਨ। ਪੰਜਾਬ ਤੇ ਬਾਹਰ ਦੇ ਗੁਰਦੁਆਰੇ ਵਿੱਚ ਗਰੀਬਾ ਨੂੰ ਅੰਦਰ ਨਹੀਂ ਵੱਡਨ ਦਿੱਤਾ ਜਾਂਦਾ। ਡਾਂਗਾਂ ਬਰਸ਼ੇ ਵਾਲੇ ਵੱਡੇ ਚੋਲੇ ਲੱਤਾਂ ਨੰਗੀਆਂ ਵਾਲੇ ਬਾਹਰ ਹੀ ਖੜ੍ਹੇ ਹੁੰਦੇ ਹਨ। ਕਹਾਣੀ ਇਸ ਤਰਾਂ ਸੁਣਾਈ ਗਈ। ਗੁਰਦੁਆਰੇ ਵਾਲੇ ਗਿਆਨੀ ਪ੍ਰਬੰਧਕਿ ਖੁਸ਼ ਕਰ ਦਿੱਤੇ। ਇਹ ਕਹਾਣੀ ਪਤਾ ਨਹੀਂ ਕਿਥੋ ਦੀ ਸੁਣਾਈ ਹੈ। ਨਾਂ ਤਾਂ ਅਕਲੀ ਦਲ, ਨਾਂ ਹੀ ਸ਼ਰੋਮਣੀ ਕਮੇਟੀ, ਨਾਂ ਹੀ ਕਨੇਡਾ ਦੇ ਕਿਸੇ ਗੁਰਦੁਆਰੇ ਦੀ ਲੱਗਦੀ ਹੈ। ਜੇ ਕਿਸੇ ਨੇ ਸਕੂਲ ਕਨੇਡਾ ਵਿੱਚ ਖੋਲਿਆ ਵੀ ਹੈ। 5 ਹਜ਼ਾਰ ਫੀਸ ਪਹਿਲੇ ਸਾਲ 5-6 ਡਾਲਰ ਸਾਲਾਂ ਬੱਚੇ ਦੀ ਸ਼ੁਰੁ ਹੁੰਦੀ ਹੈ। ਪਿੰਡਾ ਦੇ ਗੁਰਦੁਆਰ ਵਾਲੇ ਤਾ ਆਪ ਹਰ ਰੋਜ਼ ਆ ਕੁੰਡਾਂ ਖੜਕਾਉਂਦੇ ਹਨ। ਕਿਸੇ ਨਾਂ ਕਿਸੇ ਬਹਾਨੇ ਪੈਸੇ ਮੰਗਣ ਤੁਰੇ ਰਹਿੰਦੇ ਹਨ। ਹਾਰ ਕੇ ਕੰਮ ਵਾਲਿਆਂ ਨੂੰ ਕਹਿਣਾਂ ਪੈਂਦਾ ਹੈ," ਜੇ ਪੁਕਾਰ ਪੂਰੀ ਚਾਹੀਦੀ ਹੈ। ਐਸੇ ਦਰ-ਦਰ ਦੇ ਭਿਖਾਰੀਆਂ ਨੂੰ ਬਹਰੋਂ ਹੀ ਮੋੜ ਦਿਆ ਕਰੋ। ਰਾਤ ਨੂੰ ਉਗਰਾਹੇ ਪੈਸੇ ਦੀ ਸ਼ਰਾਬ ਹੀ ਪੀਣੀ ਹੈ। " ਮਲਵੇ ਵਿੱਚ ਰਾੜੇ ਵਾਲੇ, ਲੋਪੋ ਵਾਲੇ ਸਾਧੂਆਂ ਨੇ ਹਸਪਤਾਲ ਕਾਲਜ਼ ਸਕੂਲ ਸੰਗਤ ਦੇ ਪੈਸੇ ਦੇ ਜਰੂਰ ਬਣਾਏ ਹਨ। ਮੈਂ ਕਦੇ ਨਹੀ ਸੁਣਿਆ ਪੜ੍ਹਿਆ, ਇਹ ਗੁਰਦੁਆਰੇ ਵਾਲੇ ਗਿਆਨੀ ਪ੍ਰਬੰਧਕਾਂ ਨੇ ਕਦੇ ਕਿਸੇ ਨੂੰ ਇਸ ਤਰਾਂ ਮੱਦਦ ਕੀਤੀ ਹੋਵੇ। ਇਥੇ ਹੀ ਇੱਕ ਬੰਦਾ ਵਿੰਨੀਪੈਗ ਤੋਂ ਕੈਲਗਰੀ ਆਇਆ ਸੀ । ਉਸ ਕੋਲ ਰਹਿੱਣ ਲਈ ਥਾਂ ਨਹੀਂ ਸੀ। ਉਹ ਗੁਰਦੁਆਰੇ ਆ ਗਿਆ। ਉਸ ਨੇ ਰਾਤ ਕੱਟਣ ਲਈ ਬੇਨਤੀ ਕੀਤੀ। 10 ਖ਼ਾਸ ਬੰਦੇ ਉਥੇ ਖੜ੍ਹੇ ਉਸ ਦੀਆਂ ਲੇਲੜੀਆਂ ਸੁਣ ਰਹੇ ਸਨ। ਪਰ ਕਿਸੇ ਨੇ ਉਸ ਨੂੰ ਰਾਤ ਰਹਿੱਣ ਦੀ ਹਾਮੀ ਨਹੀਂ ਭਰੀ। ਇਹ ਦਾਨੀ ਸੱਜਣ ਨਾਂ ਹੀ ਉਸ ਨੂੰ ਰਾਤ ਕਟਾਉਣ ਕਈ ਘਰ ਲੈ ਕੇ ਗਏ। ਉਸ ਨੂੰ ਕਹਿ ਦਿੱਤਾ, " ਇਹ ਸਾਡੇ ਬਸ ਦੀ ਗੱਲ ਨਹੀਂ। ਪ੍ਰਸ਼ਾਂਦੇ ਛੱਕ ਕੇ, ਇਥੋਂ ਨਿੱਕਲ ਜਾ। ਅਸੀਂ ਗੈਰ ਬੰਦੇ ਨੂੰ ਨਹੀਂ ਰਹਿੱਣ ਦਿੰਦੇ। " ਉਹ ਬੰਦਾ ਅੱਜ ਵੀ ਕੈਲਗਰੀ ਵਿੱਚ ਹੈ। ਇਹ ਹਾਲ ਹੈ। ਸਾਡੀ ਕੌਮ ਦਾ, ਘਰ-ਘਰ ਧਰਮਸਾਲ ਚਾਹੀਦੀ ਸੀ। ਗੁਰਦੁਆਰੇ ਵਾਲੇ ਗਿਆਨੀ ਪ੍ਰਬੰਧਕਾਂ ਨੇ ਇਹ ਆਪਣੇ ਘਰ ਬਣਾਏ ਹੋਏ ਹਨ। ਤਾਂਹੀਂ ਜੇ ਕੋਈ ਰਾਹੀ ਰਾਤ ਕੱਟਣਾਂ ਚਹੁੰਦਾ ਹੈ। ਇੰਨਾਂ ਦੀ ਇੱਜ਼ਤ ਆਬਰੂ ਨੂੰ ਖ਼ਤਰਾ ਹੈ। ਕੀ ਇਥੇ ਇਨਾਂ ਕੋਲ ਜ਼ਜ਼ਨੀਆਂ ਰਹਿੰਦੀਆਂ ਹਨ? ਜੋ ਅਗਲਾ ਇੱਜ਼ਤ ਲੁੱਟ ਲਵੇਗਾ? ਸੱਚੀ ਗੱਲ ਇਹ ਵੀ ਹੈ। ਜ਼ਨਾਨੀਆਂ ਰਾਤ ਕੱਟਦੀਆਂ ਹਨ। ਦੇਖਣਾਂ ਪਰਖਣਾਂ ਤੁਸੀਂ ਆਪ ਹੈ। ਅਸੀਂ ਹੋਕਾ ਲਗਾ ਦਿੱਤਾ।

Comments

Popular Posts