ਦੁਨੀਆਂ ਉਤੇ ਕੀ ਗੰਦਾ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਬਹੁਤੇ ਗੋਰਿਆਂ ਨੂੰ ਬਹੁਤ ਨਫ਼ਰਤ ਨਾਲ ਦੇਖਦੇ ਹਨ। ਸੱਚੇ ਬੰਦੇ ਦਾ ਹਾਲ ਇਹੀ ਹੁੰਦਾ ਹੈ। ਉਹ ਸੱਚਾ ਜੀਵਨ ਜਿਉਂਦੇ ਹਨ। ਜੋ ਕਰਦੇ ਹਨ। ਮਨ ਵਿੱਚ ਹੈ। ਉਸ ਨੂੰ ਜਾਹਰ ਕਰਦੇ ਹਨ। ਇਹ ਨਹੀਂ ਕਿ ਚਿੱਤ ਵਿੱਚ ਹੋਰ ਲੱਡੂ ਫੁਟਦੇ ਹੋਣ। ਪੋਚੇ ਮਾਰੀ ਜਾਣ," ਜੀ ਇਹ ਚੀਜ਼ ਸਾਡੇ ਪਚਦੀ ਨਹੀਂ। ਅਸੀਂ ਇਹ ਤਾਂ ਔਰਤ ਨਾਲ ਪਿਆਰ, ਉਸ ਦੀ ਵਰਤੋਂ ਬਿਲਕੁਲ ਨਹੀਂ ਕਰਦੇ। ਔਰਤ ਘਰ ਵਿੱਚ ਰੱਖ ਕੇ ਸਭ ਕੁੱਝ ਹੁੰਦਾ ਹੈ। ਬਾਹਰ ਵੀ ਸਭ ਚਲਦਾ ਹੈ। ਸਭ ਆਪਣੇ ਉਤੇ ਹੀ ਲਾ ਕੇ ਦੇਖ ਲੈਣਾਂ। ਕਿੰਨਾਂ ਕੁ ਬਚੇ ਹੋਏ ਹੋ? ਕੀ ਸੱਚੀ ਗੰਦ ਲੱਗਦਾ ਹੈ? ਫਿਰ ਆਪ ਇਸ ਗੰਦ ਵਿੱਚ ਕਿਉਂ ਫਸੇ ਹੋ? ਜਾਂ ਫਿਰ ਸੱਚੀ-ਮੁਚੀ ਵਾਲ-ਵਾਲ ਬੱਚ ਗਏ ਹੋ। ਕੀ ਕੋਈ ਜ਼ਬਰ ਦਸਤੀ ਕਰ ਰਿਹਾ ਹੈ? ਕਿਉਂ ਹੋਰ ਬੱਚੇ ਪੈਦਾ ਹੋ ਰਹੇ ਹਨ? ਉਨਾਂ ਨੇ ਵੀ ਰੀਤ ਅੱਗੇ ਤੋਰਨੀ ਹੈ। ਜੋ ਮਾਂਪੇ ਕਰਦੇ ਹਨ। ਬੱਚੇ ਉਸੇ ਰਸਤੇ ਚਲਦੇ ਹਨ। ਜੋ ਆਪ ਕਰਦੇ ਹੋ ਉਹ ਤਾਂ ਪਵਿਤਰ ਬੰਧਨ ਹੈ। ਚੰਗਾ ਖ਼ਾਸਾ ਡਰਾਮਾਂ ਜਿਉਂ ਕੀਤਾ ਹੈ। ਪੈਸਾ ਖ਼ਰਚਿਆ ਹੈ। ਫੇਰੇ ਲਏ ਹਨ। ਖ਼ਲਕਤ ਮਲੱਖ ਨੂੰ ਦੱਸ ਕੇ, ਬਈ ਜ਼ਨਾਨੀ ਬੰਦਾ ਘਰ ਰੱਖਣ ਲੱਗੇ ਹਾਂ। ਠੋਕ ਵਜਾ ਕੇ, ਢੋਲ ਢੰਮਕਿਆਂ ਨਾਲ ਡੰਕੇ ਦੀ ਚੋਟ ਉਤੇ ਮਾਮਲਾ ਫਿਟ ਕਰਨਾ ਹੈ। ਲਾਈਸੈਂਸ ਲੈ ਕੇ ਕੀ ਇਹ ਕੁੱਝ ਆਮ ਬੰਦੇ ਨਾਲੋਂ ਵਖਰਾ ਖੇਡ-ਖੇਡਦੇ ਹਨ? ਲੱਡੂ ਦੋਂਨਾਂ ਹੱਥਾਂ ਵਿੱਚ ਹੁੰਦੇ ਹਨ। ਜਦੋਂ ਬਾਹਰ ਆਲੇ-ਦੁਆਲੇ, ਜੋਬ, ਕਿਤੇ ਹੋਰ ਸੁੱਚੀ ਥਾਂ ਤੇ ਧੰਦਾ ਘਾਲਦੇ ਹਨ। ਲੁੱਕ ਛਿਪ ਕੇ ਅੰਨਦ ਮਾਣ ਜਾਂਦੇ ਹਨ। ਹੋਰਾਂ ਦੇ ਮੂੰਹ ਉਤੇ ਆਪ ਨੂੰ ਬਹੁਤ ਚੰਗਾ ਦੁੱਧ ਧੋਤਾ ਦੱਸਦੇ ਹਨ। ਪੇਪਰਾਂ ਵਿੱਚ ਵੀ ਪੜ੍ਹਇਆ ਹੈ। ਕੁੱਝ ਦਿਨ ਪਹਿਲਾਂ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਨੇ ਸੰਗਤ ਨਾਲ ਇਹ ਸਾਝ ਕੀਤਾ," ਪਰਵਾਰ ਦੇ ਜੀਅ 13 ਸਾਲਾਂ ਦੀ ਧੀ ਸਣੇ ਬਾਬੇ ਨਾਨਕ ਦੇ ਦਰ ਦੇ ਦਰਸ਼ਨਾਂ ਨੂੰ ਗਏ। ਰਾਤ ਨੂੰ ਕੰਮਰੇ ਵਿੱਚ ਬੱਤੀ ਨਹੀਂ ਸੀ। ਆਪਣੀ ਧੀ ਗਿਆਨੀ ਦੇ ਨਾਲ ਦੀਵਾ ਲੈਣ ਭੇਜ ਦਿੱਤੀ। ਉਸ ਨੇ ਦੀਵਾ ਚਾਨਣ ਕਰਨ ਨੂੰ ਕੀ ਦੇਣਾਂ ਹੈ ਸੀ? ਉਸ ਬੱਚੀ ਨੂੰ ਕਾਂਮ ਦੇ ਨਰਕ ਵਿੱਚ ਧਕੇਲ ਦਿੱਤਾ। ਕੁੜੀ ਦਾ ਪਿਉ ਬਾਹਰੋਂ ਕੁੰਡਾ ਖੱੜਕਾਉਂਦਾ ਰਿਹਾ। ਇਹ ਹੱਲਕਿਆ ਕੁੱਤਾ ਬੱਚੀ ਨਾਲ ਹਲਕ ਪੂਰਾ ਕਰਦਾ ਰਿਹਾ। " ਇਹ ਹਨ ਬਾਬੇ ਨਾਨਕ ਦੇ ਦਰ ਦੇ ਕੁੱਤੇ, ਦਿਖਵਾ ਹੋਰ ਕਰਦੇ ਹਨ। ਸੋਚਦੇ ਕੁੱਝ ਹੋਰ ਹਨ। ਰਹਿੰਦੇ ਔਰਤ ਤੋਂ ਦੂਰ ਹਨ। ਨਾਂ ਬਾਲਗ ਬੱਚਿਆਂ ਕੁੜੀਆਂ ਮੁੰਡਿਆਂ ਨਾਲ ਮੂੰਹ ਕਾਲਾ ਤਾਂ ਹੋਰ ਵੀ ਬਥੇਰੇ ਕਰਦੇ ਹਨ। ਅੱਲੜ ਕੁਆਰੇ ਜਿਉਂ ਚਾਹੀਦੇ ਹਨ। ਫਿਰ ਵੀ ਆਪਣੇ-ਆਪ ਨੂੰ ਉਚਾ ਸੁੱਚਾ ਦੱਸਣ ਲਈ ਕਹਿੰਦੇ ਹਨ," ਗਰਲ ਬੁਏ ਫਿਰਡ ਤਾਂ ਬਿਲਕੁਲ ਵੀ ਸਾਡੇ ਕਲਚਰ ਵਿੱਚ ਇਤਰਾਜ ਵਾਲੀ ਗੱਲ ਹੈ। ਸਾਡਾ ਸਮਾਜ ਅਜ਼ਾਜ਼ਤ ਨਹੀਂ ਦਿੰਦਾ। ਗੰਦੀ ਚੀਜ਼ ਹੈ। ਇਸ ਤੋਂ ਦੂਰ ਹੀ ਰਹਿੰਦੇ ਹਾਂ। ਕਾਂਮ ਤੋਂ ਬਚੋ। " ਪਰ ਛੱੜੇ ਛੱੜੀਆਂ ਤੋਂ ਵੀ ਪੁੱਛਦੇ ਜਾਈਏ, " ਤੁਹਡੀ ਸਾਰੀ ਉਮਰ ਕਿਵੇਂ ਨਿੱਕਲ ਗਈ। ਜਦ ਕਿ ਤੁਹਾਨੂੰ ਵੀ ਜਨਮ ਦੇਣ ਲਈ, ਇਸੇ ਦਾ ਸਹਾਰਾ ਲਿਆ ਗਿਆ ਹੈ। ਤੁਸੀ ਕਿਵੇਂ ਇਸ ਤੋਂ ਬਚ ਗਏ। ਸਾਡੇ ਵਰਗਿਆਂ ਨੂੰ ਵੀ ਅਕਲ ਦਿਉ। ਐਵੇ ਪਤੀ-ਪਤਨੀਆ ਇੱਕ ਦੂਜੇ ਦੇ ਸਾਰੀ ਉਮਰ ਹੇਠ ਲੱਗੀ ਜਾਂਦੇ ਹਨ। ਰੋਜ਼ ਛਿਤਰੋਂ-ਛਿਤਰੀ ਹੋ ਕੇ ਵੀ ਇਕ-ਦੂਜੇ ਨੂੰ ਸਹਿੰਦੇ ਹਾਂ। ਤੁਹਾਡੀ ਮੋਜ਼ ਬਣੀ ਹੈ। ਜਿਥੇ ਮਰਜ਼æੀ ਗੁਜ਼ਾਰਾ ਕਰ ਲਿਆ। ਕੋਈ ਜੁਆਬ ਵੀ ਨਹੀਂ ਦਿੰਦਾ ਹੋਣਾਂ। " ਇਉਂ ਕੋਈ ਨਹੀਂ ਕਹਿੰਦਾ, " ਮੈਂ ਆਪ ਇਹ ਨਹੀਂ ਚਹੁੰਦਾ। " ਹਰ ਕੋਈ ਇਹੀ ਕਹਿੰਦਾ ਹੈ," ਸਮਾਜ, ਮਾ-ਬਾਪ ਤੋਂ ਡਰਦਾ ਇਹ ਉਹ ਨਹੀਂ ਕਰਦਾ। "ਜਦੋਂ ਕੋਈ ਕਦਮ ਪੁਟਣ ਲੱਗਦਾ ਹੈ। ਕੀ ਪਹਿਲਾਂ ਕਦੇ ਵੀ ਸਮਾਜ, ਮਾ-ਬਾਪ ਦੀ ਅਜ਼ਾਜ਼ਤ ਲੈਂਦਾ ਹੈ। ਪੰਗਾਂ ਪਹਿਲਾਂ ਲੈਂਦਾ ਹੈ। ਸਮਾਜ ਮਾ-ਬਾਪ ਬਾਅਦ ਵਿੱਚ ਮੂਹਰੇ ਰੋਕਣ ਲਈ ਖੜ੍ਹਦੇ ਹਨ। ਸਮਾਜ, ਮਾ-ਬਾਪ ਬੰਦੇ ਨੂੰ ਆਪਣੇ ਦੁਸ਼ਮਣ ਲੱਗਦੇ ਹਨ। ਸਮਾਜ ਦੇ ਲੋਕ ਪਤਾ ਨਹੀ ਕਿਉਂ ਦੂਜੇ ਬੰਦੇ ਨੂੰ ਦੇਖ-ਦੇਖ ਕੇ ਕਿਉਂ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ?
ਮਾ-ਬਾਪ ਤਾਂ ਬੱਚੇ ਨੂੰ ਸਹੀਂ ਰਸਤਾ ਦਸਦੇ ਹੀ ਰਹਿੰਦੇ ਹਨ। ਇੰਨਾਂ ਨੂੰ ਹੀ ਕਈ ਬੱਚੇ ਆਪਣਾਂ ਦੁਸ਼ਮਣ ਸਮਝਦੇ ਹਨ। ਦੂਜੇ ਬੰਦੇ ਦੇ ਹੱਥਾਂ ਉਤੇ ਚੜ੍ਹ ਜਾਣਗੇ। ਜੋ ਮਾ-ਬਾਪ ਕਹਿੰਦਾ ਹੈ। ਉਹ ਤਾਂ ਬਿਲਕੁਲ ਹੀ ਗਲ਼ਤ ਲੱਗਦਾ ਹੈ। ਕਈ ਮਾਂਪੇ ਵੀ ਐਸੇ ਹੀ ਹੁੰਦੇ ਹਨ। ਬੱਚਿਆਂ ਨੂੰ ਜੁਵਾਨ ਹੋਣ ਉਤੇ ਵੀ ਬੱਚੇ ਹੀ ਸਮਝਦੇ ਹਨ। ਉਨਾਂ ਨੂੰ ਕਿਸੇ ਮਾਮਲੇ ਵਿੱਚ ਬੋਲਣ ਨਹੀਂ ਦਿੱਤਾ ਜਾਂਦਾ। ਸਗੋ ਬੱਚਿਆਂ ਦੇ ਕੰਮਾਂ ਵਿੱਚ ਵੱਧ ਦਖ਼ਲ ਦਿੱਤਾ ਜਾਂਦਾ ਹੈ। ਗੋਰੇ ਜੋ ਕਰਦੇ ਹਨ। ਢੋਲ ਵਜਾ ਕੇ ਕਰਦੇ ਹਨ। ਗਰਲ ਫਰਿੰਡ ਹੈ ਵੀ ਤਾਂ ਸ਼ਰੇਅਮ ਸਵੀਕਾਰ ਕਰਦੇ ਹਨ। ਬਹੁਤੇ ਭਾਰਤੀ ਕਾਲਜ਼ ਨੂੰ ਜਾਂਦੇ ਹੀ ਕੁੜੀਆਂ ਨੂੰ ਮਿਲਣ ਹਨ। ਇਸ ਬਹਾਨੇ ਚਾਰ ਸਾਲ ਕਾਲਜ ਵਿੱਚ ਲਗਾ ਲੈਂਦੇ ਹਨ। ਫੇਲ ਪਾਸ ਦੀ ਕੋਈ ਪ੍ਰਵਾਹ ਨਹੀਂ ਕਰਦੇ। ਭਾਰਤੀ ਜੋ ਕਰਦੇ ਹਨ। ਉਹ ਦਸਦੇ ਨਹੀਂ। ਜਿਸ ਦੀ ਦੁਹਾਈ ਹਾਹਾਕਾਰ ਮਚਾਉਂਦੇ ਹਨ। ਅੰਦਰ ਖਾਤੇ ਖੁੱਲ ਕੇ ਕਰਦੇ ਹਨ। ਜਿਸ ਨੂੰ ਅਸੀਂ ਮੂੰਹ ਦੇ ਨਾਲ ਦੂਜ਼ਿਆਂ ਕੋਲੇ ਗੰਦਾ-ਗੰਦਾ ਕਹਿੰਦੇ ਫਿਰਦੇ ਹਾਂ। ਕੀ ਉਹ ਸੱਚ ਮੁੱਚ ਗੰਦਾ ਲੱਗਦਾ ਹੈ? ਜਾਂ ਫਿਰ ਦੂਜਾ ਕਰੇ, ਉਹ ਗੰਦਾ ਲੱਗਦਾ ਹੈ। ਆਪ ਲਈ ਅੰਨਦ ਹੈ। ਕਈ ਲਿਖਦੇ ਦੱਸਦੇ ਹਨ। ਦੁਨੀਆਂ ਨੂੰ ਗੰਦ ਹੀ ਦੱਸਦੇ ਹਨ। ਸਾਡੇ ਆਪਣੇ ਵਿਆਹ ਹੋਏ ਹਨ। ਅਸੀਂ ਘਰ ਵਿੱਚ ਪੁੱਤਰ ਵਿਆਹਉਂਦੇ ਹਾਂ। ਪੁੱਤਰ ਲਈ ਘਰ ਔਰਤ ਲਿਆ ਦਿੰਦੇ ਹਾਂ। ਇੰਨਾਂ ਦਾ ਮੁੱਖ ਮੀਸ਼ਨ ਕੀ ਹੈ? ਕੀ ਟਾਰਗਟ ਹੈ? ਜਿੰਨਿਆਂ ਕੁ ਨੂੰ ਇਹ ਗੰਦ ਦਿਸਦਾ ਹੈ। ਉਹ ਇਹ ਜਰੂਰ ਦੱਸਣ, ਜੇ ਔਰਤ ਮਰਦ ਦਾ ਸਬੰਧ ਗੰਦ ਦਿਸਦਾ ਹੈ। ਗੰਦ ਨੂੰ ਤਾਂ ਘਰੋਂ ਬਾਹਰ ਸਿੱਟਿਆ ਜਾਂਦਾ ਹੈ। ਫਿਰ ਹੋਰ ਗੰਦ ਘਰ ਵਿੱਚ ਕਿਉਂ ਪਾਉਂਦੇ ਹੋ? ਸਭ ਜਾਣਦੇ ਹਨ। ਇਸੇ ਦੀ ਮੇਹਰਬਾਨੀ ਨਾਲ ਸਭ ਪੈਦਾ ਹੋਏ ਹਨ। ਅਗਰ ਇਹੀ ਗੰਦ ਹੈ। ਆਪਣਾਂ ਜੀਵਨ ਕਿਵੇ ਵਸਰ ਕਰਦੇ ਹੋ? ਬੱਚਾ ਨਾਂ ਹੋਵੇ, ਅਸੀਂ ਉਂਗਲਾਂ ਉਠਾਉਣ ਲੱਗ ਜਾਂਦੇ ਹਾਂ। ਛੱਕ ਕਰਦੇ ਹਾਂ। ਕਿਤੇ ਇਹ ਇਸ ਤੋਂ ਵਾਂਝਾਂ ਤਾਂ ਨਹੀਂ। ਇਸ ਲਈ ਜੋ ਇਸ ਨੂੰ ਗੰਦ ਕਹਿੰਦੇ ਹਨ। ਉਹ ਝੂਠੇ ਹਨ। ਜਦੋਂ ਧੀ ਪੁੱਤਰ ਜੰਮਦਾ ਹੈ। ਕਦੇ ਕਿਸੇ ਨੇ ਨਹੀਂ ਕਿਹਾ ਗੰਦ ਵਿਚੋਂ ਗੰਦ ਪੈਦਾ ਹੋਇਆ ਹੈ। ਵਧਾਂਈਆਂ ਦਿੱਤੀ ਜਾਂਦੀਆਂ ਹਨ। ਭੋਜ ਕੀਤੇ ਜਾਂਦੇ ਹਨ। ਮਿੱਠਾਆਈਆਂ ਵੰਡੀਆਂ ਜਾਂਦੀਆ ਹਨ। ਬੱਚੇ ਨੂੰ ਚੁੰਮਿਆ ਚੱਟਿਆ ਜਾਂਦਾ ਹੈ।
ਸਾਡਾ ਪੂਰਾ ਸਰੀਰ ਜਿਸ ਨੂੰ ਸੁੰਦਰ ਬਣਾਂ ਕੇ ਰੱਖਦੇ ਹਾਂ। ਸਿੰਗਾਰਦੇ ਹਾਂ। ਉਹ ਕਿਹੜਾ ਕੇਸਰ ਚੰਦਨ ਦਾ ਦਾ ਬਣਿਆ ਹੈ? ਮਾਸ ਨੇ ਇਸ ਨੂੰ ਢੱਕ ਕੇ ਰੱਖਿਆ ਹੋਇਆ ਹੈ। ਕਦਰੁਤ ਨੇ ਪੜਦਾ ਪਇਆ ਹੋਇਆ ਹੈ। ਕਿਸੇ ਦੇ ਲਹੂ ਵਗਦਾ ਦੇਖਣਾਂ। ਬੰਦਾ ਮੂੰਹ ਘੁੰਮਾ ਲੈਂਦਾ ਹੈ। ਜੇ ਕਿਤੇ ਐਕਸੀਡੈਂਟ ਵਿੱਚ ਮਿਦਿਆ ਕੁਚਲਿਆ ਜਾਵੇ। ਕੋਈ ਉਸ ਨੂੰ ਹੱਥ ਨਹੀਂ ਲਗਾਉਂਦਾ। ਬਹੁਤੇ ਐਸੀ ਲਾਸ਼ ਦੇਖ ਕੇ ਬਿਮਾਰ ਪੈ ਜਾਂਦੇ ਹਨ। ਬੰਦਾ ਚੰਗਾ ਭਲਾ ਸੋਹਣਾਂ ਭਾਤ-ਭਾਤ ਦਾ ਭੋਜਨ ਖਾਂਦਾ ਹੈ। ਉਸ ਨੂੰ ਵੀ ਸਾੜ ਦਿੰਦਾ ਹੈ। ਆਪ ਹੀ ਉਸ ਉਤੇ ਥੁਕਦਾ ਹੈ। ਇਹ ਦੁਨੀਆਂ ਉਤੇ ਕੀ ਗੰਦਾ ਹੈ? ਕੀ ਸਾਫ਼ ਹੈ?
ਬਹੁਤੇ ਤਾਂ ਧਰਤੀ ਨੂੰ ਮੱਥਾ ਟੇਕਦੇ ਹਨ। ਸ਼ਇਦ ਤਾਂਹੀ ਪਰਾਣੇ ਲੋਕ ਚੰਦ, ਸੂਰਜ, ਅੱਗ, ਪਾਣੀ ਨੂੰ ਪੂਜਦੇ ਸਨ। ਇਸ ਤੋਂ ਫ਼ੈਇਦੇ ਮਿਲਦੇ ਹਨ। ਧਰਤੀ ਨੂੰ ਬਹੁਤੇ ਗੰਦਾ ਕਹੀ ਜਾਂਦੇ ਹਨ। ਇਸ ਉਤੇ ਥੁਕਦੇ ਹਨ। ਗੰਦ ਸਮਝ ਕੇ ਬਹੁਤ ਕੁੱਝ ਗਲਿਆ ਸੜਿਆ ਇਸ ਵਿੱਚ ਦੱਬ ਦਿੰਦੇ ਹਨ। ਪਰ ਹਰ ਕੰਮ ਉਸੇ ਧਰਤੀ ਤੋਂ ਲੈਂਦੇ ਹਨ। ਧਰਤੀ ਉਤੇ ਸਸਤੀ ਚੀਜ਼ ਡਿੱਗ ਜਾਵੇ ਤਾਂ ਪਰੇ ਵਗਾਹ ਮਾਰਦੇ ਹਨ। 100 ਦਾ ਜਾਂ ਇੱਕ ਡਾਲਰ, ਸੋਨੇ ਦਾ ਕੁੱਝ ਲੈਟਰੀਨ ਵਾਲੀ ਜਗਾ ਡਿੱਗਿਆ ਜਾਂ ਭੁਜੇ ਪਿਆ ਮਿਲ ਜਾਵੇ। ਆਲਾ-ਦੁਆਲਾ ਦੇਖ ਕੇ, ਚੱਕ ਕੇ ਜੇਬ ਵਿੱਚ ਪਾ ਲੈਂਦੇ ਹਨ। ਇਸੇ ਗੰਦੀ ਧਰਤੀ ਵਿੱਚੋਂ ਮਿੱਠੇ ਫ਼ਲ ਮਿਲਦੇ ਹਨ। ਅਨਾਜ਼æ, ਸਬਜੀਆਂ ਪੈਦਾ ਕੀਤਾ ਜਾਂਦਾ ਹੈ। ਬੰਦੇ ਨੂੰ ਸਮਝ ਨਹੀਂ ਜਾਂ ਜਾਣ ਬੁੱਝ ਕੇ ਐਸਾ ਸੋਚਦਾ ਹੈ। ਜੋ ਸਹਮਣੇ ਦਿਸੀ ਜਾਂਦਾ ਹੈ। ਉਸ ਨੂੰ ਮੰਨਣ ਲਈ ਤਿਆਰ ਨਹੀਂ ਹੈ। ਔਰਤ ਤੇ ਧਰਤੀ ਨੂੰ ਗੰਦ ਸਮਝਿਆ ਜਾਂਦਾ ਹੈ। ਦੋਂਨੇ ਹੀ ਬੀਜ ਨੂੰ ਕੁਖ ਵਿੱਚ ਸੰਭਾਲ ਕੇ ਜਨਮ ਦਿੰਦੀਆਂ ਹਨ। ਜਿਸ ਕਰਕੇ ਅਸੀਂ ਜਿਉਂਦੇ ਹਾਂ। ਇਕ ਜਨਮ ਦਿੰਦੀ ਹੈ। ਦੂਜੀ ਜਿਉਣ ਲਈ ਅਨੇਕਾਂ ਤਰਾਂ ਦਾ ਭੋਜਨ, ਪਾਣੀ ਹਵਾ ਦਿੰਦੀ ਹੈ। ਅਸੀਂ ਦੋਂਨਾਂ ਦੀ ਦਿੱਤੀ ਦਾਤ ਮੰਨਣ ਲਈ ਤਿਆਰ ਨਹੀਂ। ਦੋਂਨਾਂ ਨੂਂੰ ਖੂਬ ਭੰਡਦੇ ਹਾਂ।

Comments

Popular Posts