ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਦੀ ਕਥਾ ਦਾ ਹਰ ਰੋਜ਼ ਸਾਡੇ ਮੀਡੀਏ ਰੇਡੀਉ ਸੁਰਸੰਗਮ ਨੇ ਸਿਧਾਂ ਪ੍ਰਸਾਰਤ ਕੀਤਾ। ਨਿਊਜ਼ ਪੇਪਰਜ਼ , ਮੈਗਜ਼ੀਨ ਸਾਰਿਆਂ ਨੇ ਪੂਰਾ ਸਹਿਜੋਗ ਦਿੱਤਾ ਹੈ। ਕਥਾਂ ਦੀਆਂ ਵੀਡੀਉ ਵੀ ਤਿਆਰ ਕੀਤੀਆਂ ਗਈਆਂ ਹਨ। ਜਿਹੜਾ ਗੁਰੂ ਦੇ ਸੋਹਲੇ ਗਾਉਂਦਾ ਹੈ। ਉਹ ਸਭ ਨੂੰ ਪਿਆਰਾ ਹੁੰਦਾ ਹੈ। ਹਰ ਕੋਈ ਆਪਣੇ ਗੁਣਾਂ ਦੀ ਪ੍ਰਸੰਸਾ ਕਰਨੀ ਚਹੁੰਦਾ ਹੈ। ਗੁਰੂ ਗ੍ਰੰਥਿ ਸਾਹਿਬ ਜੀ ਨੂੰ ਪੜ੍ਹਨ ਸਣਾਉਣ ਦੀ ਗੱਲ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਕਰਦੇ ਹਨ। ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਦੀ ਕਥਾ ਸੁਣ ਕੇ ਹੈਰਾਨ ਰਹਿ ਜਾਈਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਬਹੁਤ ਬਾਣੀ ਮੂੰਹ ਜ਼ਬਾਨੀ ਕੰਠ ਹੈ। ਹਰ ਰੋਜ਼ ਸਵੇਰੇ 45 ਮਿੰਟ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਹੁਕਮਨਾਮੇ ਦੀ ਵਿਆਖਿਆ ਕਰਦੇ ਰਹੇ ਹਨ। ਸ਼ਾਮ ਨੂੰ 50 ਮਿੰਟ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੀ ਲੜੀ ਬਾਰ ਚੱਲ ਰਹੇ ਸ਼ਬਦ ਦੀ ਬਿਚਾਰ ਕਰਦੇ ਰਹੇ ਹਨ। ਜੇ ਐਸੇ ਪ੍ਰਚਾਰਕਿ ਪੜ੍ਹੇ-ਲਿਖੇ, ਸੁਲਝੇ ਹੋਏ ਬਿਚਾਰਾਂ ਵਾਲੇ, ਸਾਡੀ ਕੌਮ, ਧਰਮ ਵਿੱਚ ਹੋਣ, ਸੰਗਤਾਂ ਬਹੁਤ ਲਾਹਾ ਲੈ ਸਕਦੀਆਂ ਹਨ। ਸਾਨੂੰ ਤਾਂ ਪਤਾ ਹੀ ਨਹੀਂ ਹੈ ਗੁਰੂ ਦੀ ਬਾਣੀ ਕਹਿ ਕੀ ਰਹੀ ਹੈ? ਉਹੀ ਉਚੀ ਲੰਬੀਆਂ ਹੇਕਾਂ ਲਾ ਕੇ ਜਿਹੜੇ ਬਾਣੀ ਪੜ੍ਹਦੇ ਹਨ। ਜਿੰਨੇ ਚਿਰ ਨੂੰ ਅੱਧੀ ਪੰਗਤੀ ਗਾ ਕੇ ਦੂਜੀ ਅੱਧੀ ਸ਼ਰੂ ਕਰਦੇ ਹਨ। ਪਹਿਲੀ ਭੁੱਲ ਜਾਂਦੀ ਹੈ। ਇੱਕ ਕਥਾ ਵਾਚਕ ਆਇਆ ਸੀ। ਕਲਮਾਂ ਪੜ੍ਹਨ ਵਾਂਗ ਬਾਣੀ ਨੂੰ ਲੰਬੀਆਂ ਕੂਕਾਂ ਜਿਹੀਆਂ ਮਾਰ ਕੇ ਬਾਣੀ ਪੜ੍ਹਦਾ ਸੀ। ਕਿਸੇ ਮੋਲਵੀ ਦੀ ਭਾਸ਼ਾ ਬੋਲ ਰਿਹਾ ਲੱਗਦਾ ਸੀ। ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਬਾਣੀ ਨੂੰ ਇਸ ਤਰਾਂ ਪੜ੍ਹ ਸਮਝਾਂ ਕੇ ਚਲਦੇ ਹਨ। ਬੰਦਾ ਗਦ-ਗਦ ਹੋ ਉਠਦਾ ਹੈ। ਪੂਰਾ ਮਨ ਤਨ ਅਵਾਜ਼ ਉਤੇ ਕੇਦਰਤ ਹੁੰਦਾ ਹੈ। ਸੁਣਨ ਵਾਲਿਆਂ ਨੂੰ ਅੰਨਦ ਆ ਜਾਂਦਾ ਹੈ। ਸੁਖਮਣੀ ਵਿੱਚ ਕਿਹਾ ਗਿਆ ਹੈ। ਇਨਾਂ ਉਤੇ ਇਹ ਤੁਕਾਂ ਪੂਰੀਆਂ ਢੁੱਕਦੀਆਂ ਹਨ।
ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥ ਸਾਵਧਾਨ ਇਕਾਗਰ ਚੀਤ॥ ਸੁਖਮਨੀ ਸਹਜ ਗੋਬਿੰਦ ਗੁਨ ਨਾਮ॥ ਜਿਸੁ ਮਨਿ ਬਸੈ ਸੁ ਹੋਤ ਨਿਧਾਨ॥
ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਬੰਗਲਾ ਸਾਹਿਬ ਤੋਂ ਵੀ ਸੁਣਿਆ ਹੈ। ਯੂ-ਟਿਊਬ ਤੇ ਵੀ ਮੂਵੀਆਂ ਦੇਖੀਆਂ ਹਨ। ਤਿੰਨ ਹਫ਼ਤੇ ਤੋਂ ਕੈਲਗਰੀ ਦਸ਼ਮੇਸ਼ ਕਲਚਰ ਗੁਰਦੁਆਰਾ ਸਾਹਿਬ ਤੋਂ ਸੁਣ ਰਹੇ ਹਾਂ। ਦਸ਼ਮੇਸ਼ ਕਲਚਰ ਗੁਰਦੁਆਰਾ ਸਾਹਿਬ ਤੇ ਸਊਥ ਵਿਸਟ ਵਾਲੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਿਕਾਂ ਦੇ ਸਹਿਯੋਗ ਨਾਲ ਤਿੰਨ ਹਫ਼ਤੇ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਨੂੰ ਸੁਣਨ ਦਾ ਮੌਕਾ ਮਿਲਿਆ ਹੈ। ਸੰਗਤਾਂ ਨੇ ਬਹੁਤ ਉਤਸ਼ਾਹ ਦੇਖਾਇਆ ਹੈ। ਸੰਗਤਾਂ ਕੰਮਾਂ ਜੋਬਾ ਵਿੱਚ ਰੁਝੇ ਹੋਣ ਕਰਕੇ ਵੀ ਹਫ਼ਤੇ ਦੇ ਸੱਤੇ ਦਿਨ ਆਉਂਦੀਆਂ ਰਹੀਆਂ ਹਨ। ਮੇਨ ਦਿਵਾਨ ਹਾਲ ਵਿੱਚ ਤਿਲ ਸਿੱਟਣ ਜੋਗੀ ਵੀ ਥਾਂ ਨਹੀਂ ਰਹਿੰਦੀ ਸੀ। ਮੱਥਾਂ ਟੇਕਨ ਵਾਲੀਆਂ ਸੰਗਤਾਂ ਕਥਾਂ ਸਮਾਪਤ ਹੋਣ ਤੱਕ ਚਾਰ ਲਈਨਾਂ ਵਿੱਚ ਲੱਗੀਆਂ ਰਹੀਆਂ ਹਨ। ਮੈਂ ਐਸਾ ਨਿਧੜਲ ਪ੍ਰਚਾਰਕ ਨਹੀਂ ਦੇਖਿਆ। ਜੀਅ ਮਨ ਲਾ ਕੇ ਕਥਾ ਕਰਦੇ ਹਨ। ਬਾਣੀ ਦੀ ਵਿਆਖਿਆ ਬੜੇ ਸੁਚੱਜੇ ਢੰਗ ਨਾਲ ਕਰਦੇ ਹਨ। ਹਰ ਤੁਕ ਨੂੰ ਸਮਝਾ ਕੇ ਅੱਗੇ ਤੁਰਦੇ ਹਨ। ਨਿਜ਼ੀ ਜਿੰਦਗੀ ਨੂੰ ਸੁਧਾਂਰਨ ਦਾ ਉਪਦੇਸ਼ ਦਿੰਦੇ ਹਨ। ਕਥਾ ਵਿੱਚ ਦਸ ਰਹੇ ਸਨ," ਸ਼ਰਾਬੀ ਦੇ ਦੋ ਪੁੱਤਰ ਹੋਣ। ਹੋ ਸਕਦਾ ਹੈ। ਇੱਕ ਬਾਪ ਵਰਗਾ ਸ਼ਰਾਬੀ ਬਣ ਜਾਵੇ। ਦੂਜਾ ਪੁੱਤਰ ਆਪਣੇ ਪਿਉ ਦੀ ਹਾਲਤ ਦੇਖ ਕੇ, ਬਹੁਤ ਹੀ ਵਧੀਆਂ ਇਨਸਾਨ ਬਣ ਸਕਦਾ ਹੈ। ਆਪਣੀ ਮਾਂ ਦੀ ਸੇਵਾ ਕਰ ਸਕਦਾ ਹੈ। " ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਦੀ ਨੇ ਇੱਕ ਹੋਰ ਪਰਵਾਰ ਦੀ ਕਹਾਣੀ ਸੁਣਾਈ, " ਕਈ ਬੱਚੇ ਐਸੇ ਵੀ ਹਨ। ਜੋ ਮਾਪਿਆਂ ਦੇ ਹਿੱਸੇ ਪਾ ਲੈਂਦੇ ਹਨ। ਬੁੱਢਾਪੇ ਵਿੱਚ ਪਤਨੀ ਮਰ ਗਈ। ਬਾਪੂ ਨੂੰ ਦੋਂਨਾਂ ਪੁੱਤਰਾਂ ਨੇ ਦੋ-ਦੋ ਮਹੀਨੇ ਰੱਖਣ ਦਾ ਫੈਸਲਾਂ ਕਰ ਲਿਆ। ਦੋ ਮਹੀਨੇ ਹੋਣ ਵਿੱਚ ਦੋ ਦਿਨ ਬਾਕੀ ਸਨ। ਬਾਪੂ ਦੂਜੇ ਪੁੱਤਰ ਦੇ ਘਰ ਚਿੱਠੀ ਫੜਾਉਣ ਗਿਆ ਤਾਂ ਨੂੰਹੁ ਨੇ ਦੂਰੋਂ ਬਾਪੂ ਨੂੰ ਦੇਖ ਕੇ ਕਿਹਾ," ਬਾਪੂ ਦੋ ਦਿਨ ਪਹਿਲਾਂ ਹੀ ਆ ਗਿਆ। ਦੋ ਦਿਨਾਂ ਬਾਅਦ ਆ ਜਾਵੀ।" ਬਾਪੂ ਤਾਂ ਮੁੜ ਗਿਆ। ਉਸ ਨੇ ਦੋਨਾਂ ਪੁੱਤਰਾਂ ਨੂੰ 10, 10 ਹਜ਼ਾਰ ਦੇ ਕੇ, ਕਿਹਾ," ਤੁਸੀਂ ਬੱਚਿਆਂ ਨੂੰ ਘੁੰਮਾ-ਫਿਰਾ ਲਿਆਵੋ। ਗੁਰਦੁਆਰੇ ਸਾਹਿਬ ਦੇ ਦਰਸ਼ਨ ਵੀ ਕਰ ਕੇ ਆਇਉ। " ਉਹ ਦੋਂਨੇਂ ਪੁੱਤਰ ਆਪਣੇ ਪਰਵਾਰ ਲੈ ਕੇ ਘੁੰਮਣ ਚਲੇ ਗਏ। ਬਾਪੂ ਨੇ ਘਰ ਵੇਚ ਕੇ ਆਸ਼ਰਮ ਨੂੰ 25 ਲੱਖ ਦੇ ਦਿੱਤਾ। ਆਸ਼ਰਮ ਵਾਲਿਆਂ ਨੇ ਉਸ ਨੂੰ ਬਹੁਤ ਪਿਆਰ ਦਿੱਤਾ। ਬਾਕੀ ਜ਼ਮੀਨ ਮਰਨ ਪਿਛੋਂ ਵਸੀਅਤ ਕਰਾ ਦਿੱਤੀ। ਮਰਨ ਪਿਛੋਂ ਆਸ਼ਰਮ ਦੀ ਹੈ। ਪੁੱਤਰਾਂ ਨੂਂ ਬੇਦਖ਼ਲ ਕਰ ਦਿੱਤਾ। ਪੁੱਤਰ ਨੂੰਹਾਂ ਟੂਰ ਤੋਂ ਵਾਪਸ ਆਏ ਤਾਂ ਪਤਾ ਲੱਗਾ। ਘਰ ਦਾ ਮਾਲਕ ਹੋਰ ਸੀ। "
ਅੱਜ ਐਤਵਾਰ ਦੇ ਦਿਵਾਨ ਵਿੱਚ ਉਨਾਂ ਨੇ ਇੱਕ ਔਰਤ ਦੇ ਆਪਣੇ ਹੀ ਹੱਡੀ ਬੀਤੇ ਆਰਟੀਕਲ ਛੱਪੇ ਬਾਰੇ ਦੱਸਿਆ," ਔਰਤ ਦਾ ਪਤੀ ਮਰ ਗਿਆ। ਉਸ ਦਾ ਪੁੱਤਰ ਜੁਵਾਨ ਹੋ ਕੇ ਬੁਰੀ ਸੰਗਤ ਵਿੱਚ ਪੈ ਗਿਆ। ਨਾਲ ਹੀ ਕਹਿੱਣ ਲੱਗਾ," ਮੈਂ ਵਾਲ ਕੱਟਾਉਣੇ ਹਨ। " ਮਾਂ ਦੋ ਦਿਨ ਖਪਦੀ ਰਹੀ। ਮੁੰਡਾ ਵਾਲ ਕੱਟਾਉਣ ਲਈ ਅੱੜਿਆ ਰਿਹਾ। ਅੱਕ ਕੇ ਮਾਂ ਨੇ ਸੂਟਕੇਸ ਵਿੱਚ ਪਾ ਲਏ, ਘਰ ਛੱਡ ਕੇ ਜਾਣ ਲੱਗੀ। ਇਹ ਦੇਖ ਕੇ ਪੁੱਤਰ ਨੂੰ ਮੱਤ ਆ ਗਈ। ਉਸ ਦਾ ਪੁੱਤਰ ਠੀਕ ਹੋ ਗਿਆ। " ਚੰਗੀ ਸੰਗਤ ਦਾ ਅਸਰ ਕਿਸੇ ਉਤੇ ਹੀ ਹੁੰਦਾ ਹੈ। ਬਹੁਤੇ ਤਾਂ ਸਿਧੇ ਰਾਹ ਚਲਦਿਆਂ ਗੁਰੂ ਗ੍ਰੰਥਿ ਸਾਹਿਬ ਜੀ ਦੇ ਲੜ ਲੱਗਿਆਂ ਨੂੰ ਵੀ ਮੂਹਰੇ ਹੋ ਕੇ ਰੋਕਦੇ ਹਨ। ਇੰਨਾਂ ਨੂਂ ਕੋਈ ਪੁੱਛੇ, " ਦੂਜਾਂ ਬੰਦਾ ਕੀ ਕਰਦਾ ਹੈ? ਤੁਸੀ ਕੀ ਲੈਣਾਂ ਹੈ?। ਆਪਣੀ ਬੁੱਕਲ ਵਿੱਚ ਵੀ ਝਾਤੀ ਮਾਰੋ। ਤੁਸੀਂ ਡਾਂਗਾਂ ਚੱਕਣ ਤੋਂ ਬਗੈਰ ਹੋਰ ਕੀ ਲੋਕ ਸੇਵਾ ਕਰਦੇ ਹੋ?"
ਬਿਸਰਿ ਗਈ ਸਭ ਤਾਤਿ ਪਰਾਈ ।। ਜਬ ਤੇ ਸਾਧਸੰਗਤਿ ਮੋਹਿ ਪਾਈ
।।
ਸੱਚ ਹਰ ਬੰਦੇ ਦੇ ਨਹੀਂ ਪਚਦਾ। ਖ਼ਾਸ ਕਰ ਜਿਹੜੇ ਦੋਗ਼ਲੇ ਲੋਕ ਹਨ। ਉਹ ਹਰ ਕੌਮ ਵਿੱਚ ਹੁੰਦੇ ਹਨ। ਸਿੱਖਾਂ ਵਿੱਚ ਕੁੱਝ ਜ਼ਿਆਦਾ ਹੀ ਹਨ। ਉਹ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਨੂੰ ਬਦਨਾਂਮ ਕਰਨ ਦੀ ਕੋਸ਼ਸ ਕਰ ਰਹੇ ਹਨ। ਇਹ ਸ਼ਰਾਰਤੀ ਲੋਕ ਇਹ ਵੀ ਜਾਣਦੇ ਹੋਣਗੇ ਸੱਚ ਨੂੰ ਕੋਈ ਦਬਾ ਨਹੀਂ ਸਕਦਾ। ਇਹ ਰੋਲਾਂ ਭੜਥੂ ਪਾਉਣ ਵਾਲਿਆਂ ਨੂੰ ਮੂੰਹ ਜਬਾਨੀ ਜਪੁ ਜੀ ਵੀ ਨਹੀਂ ਆਉਂਦਾ ਹੋਣਾਂ।
ਪਰ ਕਾ ਬੁਰਾ ਨ ਰਾਖਹੁ ਚੀਤ ॥ ਤੁਮ ਕਉ ਦੁਖੁ ਨਹੀ ਭਾਈ ਮੀਤ।। ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ॥

Comments
Post a Comment