ਕਨੇਡਾ ਵਿੱਚ ਪਾਰਟੀਆਂ ਇਸੇ ਲਈ ਹੁੰਦੀਆਂ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਸ਼ਰਾਬ ਪੀਣਾਂ ਫੈਸ਼ਨ ਬਣ ਗਿਆ ਹੈ। ਪੀਣ ਵਾਲੇ ਆਪਣੇ ਆਪ ਨੂੰ ਇਹ ਨਹੀਂ ਕਹਿੰਦੇ," ਕਿ ਉਹ ਸ਼ਰਾਬੀ ਹਨ। ਪੀ ਕੇ ਲੋਕਾਂ ਨਾਲ ਲੜਦੇ ਹਨ। " ਬਹੁਤ ਘੱਟ ਲੋਕ ਹਨ। ਹੋਸ਼ ਵਿੱਚ ਰਹਿੰਦੇ ਹਨ। ਪਾਰਟੀ ਚਾਹੇ ਘਰ ਹਾਲ ਵਿੱਚ ਹੋਵੇ। ਵੈਸੇ ਤਾਂ ਹਰ ਪਾਰਟੀ ਵਿੱਚ ਇਹੀ ਕੁੱਝ ਹੁੰਦਾ ਹੈ। ਕਿਸੇ ਪਾਰਟੀ ਵਿੱਚ ਘੱਟ, ਕਿਸੇ ਵਿੱਚ ਵੱਧ ਹੁੰਦਾ ਹੈ। ਚਮਕ ਦਮਕ ਉਤੇ ਪੈਸਾ ਖ਼ਰਾਬ ਕੀਤਾ ਜਾਂਦਾ ਹੈ। ਰੱਜ ਕੇ ਦਾਰੂ ਪੀਤੀ, ਪਲਾਈ ਜਾਂਦੀ ਹੈ। ਉਸ ਪਿਛੋਂ ਖੂਬ ਲੜਇਆ ਜਾਂਦਾ ਹੈ। ਸੋਫ਼ੀ ਬੰਦਾ ਤਾਂ ਕੁੱਤੇ ਦੇ ਸੋਟੀ ਨਹੀਂ ਮਾਰ ਸਕਦਾ। ਪੀ ਕੇ ਬੰਦਾ ਬੰਦੇ ਦਾ ਕਤਲ ਕਰ ਦਿੰਦਾ ਹੈ। ਕੁੱਟਮਾਰ ਕਰ ਦਿੰਦਾ ਹੈ। ਕਨੇਡਾ ਵਿੱਚ ਪਾਰਟੀਆਂ ਇਸੇ ਲਈ ਹੁੰਦੀਆਂ ਹਨ। ਸ਼ਰਾਬ ਪੀਣਾਂ ਸ਼ੁਗਲ ਸਮਝਿਆ ਜਾਂਦਾ ਹੈ। ਸ਼ਰਾਬ ਪੀ ਕੇ, ਕਿਸੇ ਉਤੇ ਬਰਸੇ ਨਾਂ, ਮੂੰਹ ਪਰਨੇ ਡਿੱਗੇ ਨਾਂ, ਉਹ ਕਾਹਦਾ ਸ਼ਰਾਬੀ ਹੋਇਆ। ਬੰਦੇ ਰੱਜ ਕੇ ਦਾਰੂ ਪੀਂਦੇ ਹਨ। ਸ਼ਰਾਬੀ ਪਤੀਆਂ, ਭਰਾਵਾਂ ਬੁਜ਼ਰਗਾ ਨੂੰ ਔਰਤਾਂ ਸੰਭਾਲਦੀਆਂ ਹਨ। ਬੰਦਿਆਂ ਦਾ ਕੰਮ ਹੈ ਦਾਰੀ ਪੀ ਕੇ ਲੁਟਕਣਾਂ। ਸ਼ਰਾਬੀਆਂ ਨੂੰ ਸੰਭਾਲ ਕੇ, ਔਰਤਾਂ ਚੱਕ ਕੇ ਘਰ ਲੈ ਆਉਂਦੀਆਂ। ਤਾਂਹੀਂ ਤਾਂ ਕਨੇਡਾ ਵਿੱਚ ਜ਼ਿਆਦਾਤਰ ਲੋਕ ਔਰਤਾਂ ਨੂੰ ਕਾਰ ਇਸੇ ਲਈ ਚਲਾਉਣੀ ਸਿਖਾਉਂਦੇ ਹਨ। ਕਈ ਆਪ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਜਾਂਦੇ ਹਨ। ਜਦੋਂ ਐਸੇ ਬੰਦੇ ਨੂੰ ਪੁਲੀਸ ਫੜ ਲੈਂਦੀ ਹੈ। ਅਦਾਲਤਾਂ ਵਿੱਚ ਤਰੀਕਾ ਪੈਦੀਆਂ ਹਨ। ਵਕੀਲਾਂ ਨੂੰ ਪੈਸੇ ਦਿੱਤੇ ਜਾਂਦੇ ਹਨ। ਜਰਮਾਨੇ ਭਰੇ ਜਾਂਦੇ ਹਨ। ਜੇਲ ਹੁੰਦੀ ਹੈ। ਕਈ ਦੁਨੀਆਂ ਉਤੇ ਇਹੀ ਕੁਝ ਭੜਥੂ ਪਾਉਣ ਲਈ ਆਏ ਹਨ। ਐਸੇ ਲੋਕਾਂ ਲਈ ਦਿਨ ਰਾਤ ਹੀ ਪਾਰਟੀ ਰਹਿੰਦੀ ਹੈ। ਵਿੜਕ ਵੀ ਰੱਖਦੇ ਹਨ। ਕਈ ਅਣ ਸੱਦੇ ਹੀ ਐਸੀਆਂ ਪਾਰਟੀਆਂ ਵਿੱਚ ਪਹੁੰਚ ਜਾਂਦੇ ਹਨ। ਸ਼ਰਾਬੀ ਨੂੰ ਸ਼ਰਾਬ ਨਾਂ ਲੱਭੇ ਖਾਲੀ ਬੋਤਲਾਂ ਵਿੱਚ ਹੱਥ ਮਾਰਦਾ ਫਿਰਦਾ ਹੈ।
ਹਰ ਕੋਈ ਆਪੋ-ਆਪਣੀ ਨਸਲ ਉਤੇ ਜਾਂਦਾ ਹੈ। ਸੱਪ ਦਾ ਬੱਚਾ ਸਪੋਲੀਆਂ। ਡਾਕਟਰਾਂ ਦੇ ਘਰ ਡਾਕਟਰ ਹੀ ਪੜ੍ਹ ਕੇ ਬਣਦੇ ਹਨ। ਜਿਹੜੇ ਸ਼ਰਾਬੀ ਹੁੰਦੇ ਹਨ। ਉਨਾਂ ਦੇ ਬੱਚੇ ਆਪੇ ਹੀ ਸ਼ਰਾਬੀ ਬਣ ਜਾਂਦੇ ਹਨ। ਸ਼ਰਾਬੀ ਅਜ਼ਾਰੀ ਵਿਹਲੜ ਬਣਨ ਲਈ, ਕਿਸੇ ਸਕੂਲ ਜਾਣ ਦੀ ਲੋੜ ਨਹੀ ਪੈਂਦੀ। ਆਪਣੇ ਬਾਪ ਤੋਂ ਪੂਰੀ ਸਿਖਲਾਈ ਲੈ ਲੈਂਦੇ ਹਨ। ਅੱਜ ਕੱਲ ਦੀਆਂ ਮੋਡਰਨ ਮਾਵਾਂ ਵੀ ਸ਼ਰਾਬ ਪੀ ਲੈਂਦੀਆਂ ਹਨ। ਘਰ ਵਿੱਚ ਹੀ ਕਈਆਂ ਨੇ ਬਾਰ ਬਣਾਈ ਹੁੰਦੀ। ਉਸ ਵਿੱਚ ਬੋਤਲਾਂ ਦੀ ਗਿਣਤੀ ਨਹੀਂ ਹੁੰਦੀ। ਦਾਰੂ ਮਹਿਮਾਨ, ਪਤਨੀ ਜਾਂ ਬੱਚੇ ਪੀ ਗਏ। ਕੀ ਪਤਾ ਲੱਗਦਾ ਹੈ? ਜੇ ਮਹਿਮਾਨਾਂ ਜਾਂ ਘਰ ਦੇ ਮਰਦਾ ਨੂੰ ਦਾਰੂ ਮੁਆਫ਼ਕ ਹੈ। ਪਤਨੀ ਜਾਂ ਬੱਚੇ ਧੀ ਪੁੱਤਰ ਸਰਾਬ ਪੀ ਜਾਣ ਕੀ ਫ਼ਰਕ ਪੈਂਦਾ ਹੈ? ਇਹ ਵੀ ਤਾਂ ਇਸ ਨੂੰ ਹਜ਼ਮ ਕਰ ਸਕਦੇ ਹਨ। ਐਵੇਂ ਹੀ ਕਈ ਦੁਹਾਈ ਪਾਈ ਜਾਂਦੇ ਹਨ। ਸ਼ਰਾਬ ਨਾਂ ਪੀਵੋ। ਨਸ਼ੇ ਨਾਂ ਖਾਵੋ। ਪਰ ਲੋਕ ਪਾਰਟੀਆਂ ਪੂਰਾ ਜ਼ੋਰ ਲਾ ਕੇ ਕਰਦੇ ਹਨ। ਸਭ ਤੋਂ ਵੱਧ ਖਰਚਾ ਸ਼ਰਾਬ ਉਤੇ ਹੁੰਦਾ ਹੈ। ਉਨੀਆਂ ਭੋਜਨ ਦੀਆ ਕਿਸਮਾਂ ਨਹੀਂ ਹੁੰਦੀਆਂ। ਜਿੰਨੀ ਕਿਸਮ ਦੀ ਸ਼ਰਾਬ ਬੀਅਰ ਪਾਰਟੀ ਵਿੱਚ ਹੁੰਦੀ ਹੈ। ਅਸੀਂ ਕੀ ਲੈਣਾਂ ਹੈ? ਪੈਸਾ ਤੁਹਾਡਾ ਖ਼ਰਾਬ ਹੁੰਦਾ ਹੈ। ਇਸ ਜਿੰਦਗੀ ਨੂੰ ਚਾਹੇ ਇੱਕੋ ਦਿਨ ਤਜ਼ਾਬ ਪੀ ਕੇ ਖ਼ਤਮ ਕਰ ਲਵੋ। ਤੁਹਾਡਾ ਪੈਸਾ, ਸੇਹਿਤ ਤੁਹਾਡੀ ਹੈ। ਪਾਰਟੀ ਵਿੱਚ ਕਿਹੜਾ ਬੇਗਾਨੇ ਹੁੰਦੇ ਹਨ।
ਪਿਛਲੇ ਦਿਨਾਂ ਵਿੱਚ ਕੈਲਗਰੀ ਅੰਨਦ ਕਾਰਜ਼ ਹੋਏ। ਮੁੰਡੇ ਵਾਲੇ ਵੈਨਕੂਵਰ ਵਿੱਚ ਰਹਿੰਦੇ ਹੋਣ ਕਰਕੇ, ਵਿਆਹੀ ਕੁੜੀ ਨੇ ਨਾਲ ਹੀ ਜਾਣਾਂ ਸੀ। ਉਸ ਦੇ ਨਵੀਂ ਵੱਹਟੀ ਦੇ ਘਰ ਪਧਾਂਰਨ ਪ੍ਰਵੇਸ਼ ਕਰਨ ਦੀ ਖੁਸ਼ੀ ਵਿੱਚ ਸਹੁਰੇ ਪਰਵਾਰ ਨੇ ਪਾਰਟੀ ਰੱਖੀ। ਇਹ ਪਾਰਟੀ ਘਰ ਹੀ ਸੀ। ਘਰ ਇੰਨਾਂ ਕੁ ਵੱਡਾ ਸੀ। ਇੰਨੇ ਕੁ ਬੰਦੇ ਆਏ ਸਨ। ਪਾਰਟੀ ਦਾ ਖਰਚਾ ਇੱਕ ਲੱਖ ਹੋਇਆ ਸੀ। ਪਾਰਟੀ ਚੱਲ ਹੀ ਰਹੀ ਸੀ। ਦੁਲਹਨ ਨੇ ਬਹੁਤੀ ਪੀ ਲਈ। ਨਸ਼ੇ ਵਿੱਚ ਹੋਸ਼-ਹਵਾਸ ਭੁੱਲ ਗਈ। ਜਿੰਨੇ ਲੋਕ ਪਾਰਟੀ ਤੇ ਆਏ ਸਨ। ਸਭ ਨੂੰ ਗਾਲੀਆਂ ਦੇਣ ਲੱਗ ਲੱਗ ਗਈ। ਗਾਲਾਂ ਖਾਣ ਵਾਲੇ ਲੋਕਾਂ ਨੇ ਵਿਚੋਲਣ ਦੀ ਧੁਲਾਈ ਕਰ ਦਿੱਤੀ। ਇੱਕ ਦੂਜੇ ਨੂੰ ਹਟਾਉਂਦੇ ਸਾਰੇ ਆਪਸ ਵਿੱਚ ਹੀ ਗੁਥਮ-ਗੁਥਾ ਹੋ ਗਏ। ਕਈਆਂ ਦੇ ਸੱਟਾਂ ਵੀ ਲੱਗੀਆਂ। ਕਿਸੇ ਨੇ ਪੁਲੀਸ ਨੂੰ ਫੋਨ ਕਰ ਦਿੱਤਾ। ਇੱਕ ਫਿਲਮੀ ਸੀਨ ਬਣ ਗਿਆ। ਕੁੱਝ ਕੁ ਨੂੰ ਪੁਲੀਸ ਲੈ ਗਈ। ਕੁੱਝ ਨਿਰਾਦਰ ਹੋਇਆ ਸਮਝ ਕੇ ਆਪ ਹੀ ਰੁਸ ਕੇ ਚਲੇ ਗਏ। ਸੋਹਰੇ ਪਰਵਾਰ ਨੇ ਕਸੂਰ ਆਪਣਾਂ ਨਹੀਂ ਮੰਨਿਆ। ਦੁਲਹਨ ਨੂੰ ਪਹਿਲਾਂ ਨਜ਼ਦੀਕੀਆਂ ਵੱਲੋਂ ਪਿਆਰ ਨਾਲ ਹੱਥੀਂ ਸ਼ਰਾਬ ਦਿੱਤੀ ਗਈ। ਸਭ ਨੂੰ ਦਿਸ ਰਿਹਾ ਸੀ। ਸੱਜ ਵਿਆਹੀ ਕੁੜੀ ਨੱਚਦੀ ਹੋਈ ਪੈਂਰਾਂ ਤੋਂ ਨਿੱਕਲ ਰਹੀ ਹੈ। ਤਾਂਹੀਂ ਤਾਂ ਸਿਆਣੇ ਕਹਿੰਦੇ ਹਨ," ਆਪਣੇ ਵਿਆਹ ਦੇ ਵਿੱਚ ਕਦੇ ਨਹੀਂ ਨੱਚੀ ਦਾ, ਪੱਬ ਚੱਕਦੇ ਦਾ ਹੋਰ ਪੈਰ ਅੱੜਕ ਜਾਵੇ। ਮੂੰਹ ਸਿਰ ਫੁੱਟ ਸਕਦਾ ਹੈ।" ਇਸ ਦੁਲਹਨ ਨੂੰ ਪੁਲੀਸ ਦੁਆਰਾ ਮੁੜ ਪੇਕੇ ਭੇਜ ਦਿੱਤਾ ਗਿਆ ਹੈ। ਅਜੇ ਬਾਤ ਚੀਤ ਚਲਦੀ ਹੈ। ਥੋੜੀ ਹਿਸਾਬ ਦੀ ਪੀਵੇਗੀ ਤਾਂ ਸੋਹੁਰੇ ਵਾਪਸ ਵੀ ਲੈ ਜਾਣਗੇ। ਐਸੀ ਕੁੜੀ ਦੇ ਆਪਣੇ ਮਾਂਪੇ ਕੈਸੇ ਹੋਣਗੇ? ਬੱਚਾ ਬਿਲਕੁਲ ਉਹੀਂ ਕਰਦਾ ਹੈ। ਜੋ ਮਾਂਪੇ ਕਰਦੇ ਹਨ। ਬੱਚਾ ਮਾਂ ਜਾਂ ਬਾਪ ਉਤੇ ਹੀ ਜਾਂਦਾ ਹੈ। ਲਾੜੇ ਤਾਂ ਬਹੁਤ ਦੇਖੇ ਹਨ। ਅੰਨਦ ਕਾਰਜ, ਫੇਰਿਆਂ ਤੱਕ ਸ਼ਰਾਬੀ ਹੋਏ। ਹਾਰਕੇ ਕਾਗਜ਼ ਸਿਆਹੀ ਦੀ ਬਣੀ ਫੋਟੋ ਰੱਖ ਕੇ ਹੀ ਅੰਨਦ ਕਾਰਜ ਕਰਦੇ ਹਨ। ਕਈ ਅੰਨਦ ਕਾਰਜ਼ ਕਰਾਉਂਦੇ ਹੀ ਡਿੱਗ ਪੈਦੇ ਹਨ। ਐਸੇ ਸ਼ਰਾਬੀ ਘਰ ਬਾਰ ਕਿਥੋਂ ਚਲਾਉਣਗੇ? ਜਿਹੜੇ ਆਪਣਾਂ ਸਰੀਰ ਹੀ ਨਹੀਂ ਸੰਭਾਂਲ ਸਕਦੇ।
ਇੱਕ ਮੁੰਡਾ ਬਿੱਜਲੀ ਦੇ ਖੰਬੇ ਨਾਲ ਢੋਹ ਲਾਈ ਖੜ੍ਹਾ ਸੀ। ਥੋੜੇ ਚਿਰ ਵਿੱਚ ਉਸ ਨੇ ਬਿੱਜਲੀ ਦੇ ਪੋਲ ਨਾਲ ਜੱਫੀ ਪਾਈ। ਉਥੇ ਹੀ ਲੁਟਕ ਗਿਆ। ਕਈ ਬੰਦੇ ਹੋਰ ਉਸ ਨੂੰ ਦੇਖ ਕੇ ਸੋਚਣ ਲੱਗੇ, ਸ਼ਇਦ ਬਿੱਜਲੀ ਦਾ ਕਰੰਟ ਲੱਗ ਗਿਆ ਹੈ। ਉਸ ਦੇ ਲੱਕੜ ਦੀਆਂ ਡਾਂਗਾ ਮਾਰਨ ਲੱਗ ਗਏ। ਉਸ ਨੂੰ ਖੰਬਾ ਤਾਂ ਛੱਡਦਾ ਜੇ ਬਿੱਜਲੀ ਦਾ ਕਰੰਟ ਲੱਗਾ ਹੁੰਦਾ। ਲੋਕਾਂ ਨੇ ਉਸ ਨੂੰ ਬਿੱਜਲੀ ਤੋਂ ਛੱਡਾਉਣ ਲਈ ਇੰਨੀਆਂ ਕੋ ਸੋਟੀਆਂ ਮਾਰ ਦਿੱਤੀਆਂ। ਉਹ ਮਰ ਗਿਆ। ਬਾਅਦ ਵਿੱਚ ਪਤਾ ਲੱਗਾ ਉਹ ਸ਼ਰਾਬੀ ਸੀ। ਕਈ ਮਦੱਦ ਕਰਨ ਵਾਲੇ ਕਨੂੰਨ ਦੀ ਲਪੇਟ ਵਿੱਚ ਆ ਗਏ

Comments

Popular Posts