ਬੱਚੇ ਉਪਰੋ ਆਉਂਦੇ ਨੇ, ਉਪਰ ਵਾਲਾ ਦਿੰਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਮੈਂ ਨਾਨਕੇ ਦਾਦਕੇ ਦੋਨ੍ਹਾਂ ਪਰਿਵਾਰਾਂ ਵਿੱਚ ਮਾਂਪਿਆਂ ਦੀ ਵੱਡੀ ਔਲਾਦ ਹਾਂ। ਦੋਂਨੇ ਪਾਸੇ ਹੀ ਵੱਡਾ ਪਰਿਵਾਰ ਹੈ। ਮੰਨੋ ਕੇ ਘਰ ਦਾ ਮੇਲ਼ ਹੈ। ਮਾਂ ਤੇ ਪਾਪਾ ਹੁਣੀ 7-7 ਭੈਣ ਭਰਾਂ, ਬਰਾਬਰ ਦੇ, ਤਿੰਨ ਭੈਣਾ ਚਾਰ ਭਰਾਂ ਹਨ। ਆਏ ਸਾਲ, ਕਿਸੇ ਦੇ ਬੱਚਾ ਹੋ ਜਾਂਦਾ ਸੀ। ਸਾਲ ਵਿੱਚ ਦੋ ਤੋਂ ਵੱਧ ਵੀ ਬੱਚੇ ਹੋ ਜਾਂਦੇ ਸਨ। ਦਾਦੀ ਨਾਨੀ ਹੋਰ ਸਾਰੇ ਇਹੀ ਕਹਿੰਦੇ, "ਬੱਚੇ ਉਪਰ ਵਾਲੇ ਨੇ ਦਿੱਤੇ ਹਨ।" ਅੱਧੇ ਤੋਂ ਜਿਆਦਾ ਪਰਿਵਾਰ, ਪੰਜਾਬ ਤੋਂ ਬਾਹਰ ਹੀ ਰਹਿੰਦਾ ਸੀ। ਮੇਰਾ ਜਨਮ ਵੀ ਧੰਨਵਾਦ ਬਰਾਕੜ ਦਾ ਹੀ ਹੈ। ਬੱਸ ਐਧਰੋ ਓਧਰੋ ਖ਼ਬਰਾਂ ਹੀ ਪਹੁੰਚ ਦੀਆਂ ਸਨ। ਐਤਕੀਂ ਭੂਆ, ਮਾਮੀ, ਚਾਚੀ ਦੀ ਰੱਬ ਨੇ ਸੁਣ ਲਈ ਹੈ। ਘਰ ਦੀਆ ਔਰਤਾਂ ਗੱਲ਼ਾਂ ਕਰਦੀਆਂ। ਸਾਡੇ ਵਿਚੋ ਕੋਈ ਫਿਰ ਪੁੱਛਦਾ," ਭੈਣ, ਵੀਰਾ ਕਿਥੋ ਆਇਆ ਹੈ।" ਔਰਤਾਂ ਹੀ ਬੋਲਦੀਆਂ। ਸਭ ਦਾ ਇਹੀ ਜੁਆਬ ਹੁੰਦਾ," ਇਹ ਭੈਣਾ ਵਿਰੇ ਉਪਰੋ ਆਉਂਦੇ ਹਨ। ਰੱਬ ਕੋਲੋ ਆਉਂਦੇ ਹਨ।" ਘਰਦੇ ਕੁੱਝ ਕਹੀ ਜਾਣ, ਪਰ ਸਾਨੂੰ ਤਾਂ ਗੱਲ ਮਲਾਈ ਵਿੱਚ ਲਕੋ ਕੇ ਦਿੱਤੀ ਗੋਲੀ ਵਰਗੀ ਲੱਗਦੀ ਸੀ। ਹੈਰਾਨੀ ਹੁੰਦੀ ਸੀ। ਰੱਬ ਸਾਡੇ ਹੀ ਘਰ ਉਤੇ, ਮੇਹਰਬਾਨ ਜ਼ਿਆਦਾ ਹੀ ਹੈ। । ਭੂਆ ਦੇ ਵਿਆਹ ਨੂੰ, ਪਿੰਡ ਕਿੱਲੇ ਜਿੱਡੇ ਘਰ ਵਿੱਚ ਮੰਜੇ ਨਾਲ ਮੰਜੇ ਜੁੜੇ ਦੇਖ ਕੇ, ਉਪਰ ਵਾਲੇ ਦਾ ਕਮਾਲ ਦੇਖ ਕੇ ਰਿਹਾ ਨਾਂ ਗਿਆ," ਵਾਹ ਬਈ ਉਪਰ ਵਲਿਆਂ।" ਇਹ ਤਾਂ ਸਾਰੇ ਅਸਮਾਨ ਪਾੜ ਕੇ ਹੀ ਘੱਲੇ ਹਨ। ਅਜੇ ਤਾਂ ਘਰ ਖੇਤ ਵਿੱਚ ਸੀ। ਜਿੰਨ੍ਹੀ ਮਰਜੀ ਕੰਧ ਹੋਰ ਅੱਗੇ ਵਧਾਂ ਕੇ ਵਿਹੜਾ ਹੋਰ ਬੱਣਾ ਲੈਂਦੇ ਹਾਂ। ਸਾਡਾ ਘਰ ਦੋਂਨਾਂ ਗਲੀਆਂ ਨਾਲ ਲੱਗਦਾ ਸੀ। ਇਕ ਪਾਸੇ ਤੋਂ ਦੂਜੇ ਸ਼ੜਕ ਦੇ ਸਿਰੇ ਤੱਕ ਅੰਦਰ ਹੀ ਕਿਕਰ, ਅਨਾਰ, ਬੇਰੀ, ਤੂਤ, ਨਿੰਮ, ਪਪੀਤੇ ਦੇ ਦਰਖੱਤ ਸਨ। ਇੱਕ ਬਾਗ ਵਿਹੜੇ ਵਿੱਚ ਪੁਰਖਾਂ ਨੇ ਹੱਥੀ ਲਾਇਆ ਹੋਇਆ ਸੀ। ਰੱਬ ਨੇ ਅੱਛੀ ਖ਼ਾਸੀ ਇੱਕ ਫਲਵਾੜੀ ਲਾਈ ਹੋਈ ਸੀ।
ਪਾਪਾ ਦੇ ਘਰ ਅਸੀਂ 7 ਭੈਣਾਂ ਵੱਡੀਆਂ ਹਾਂ। ਸਭ ਤੋਂ ਛੋਟਾ ਵਿਰਾ ਹੋਇਆ ਸੀ। ਇਸ ਸਮੇਂ ਅਸੀਂ ਸਾਰੇ ਪਿੰਡ ਹੀ ਸੀ। ਇੱਕ ਰਾਤ ਮਾਂ ਘਰ ਨਹੀਂ ਸੀ। ਰਾਤ ਦੇ 11 ਕੁ ਵਜੇ ਪਾਪਾ ਕੱਲੇ ਵਾਪਸ ਆ ਗਏ। ਉਨ੍ਹਾਂ ਨੇ ਦੱਸਿਆ ਤੁਹਾਡਾ ਵਿਰਾ ਆਇਆ ਹੈ। ਤੁਹਾਡੀ ਮਾਂ ਸਵੇਰੇ, ਉਸ ਨੂੰ ਨਾਲ ਲੈ ਕੇ ਆਵੇਗੀ। ਅੱਜ ਤਾਂ ਸਾਨੂੰ ਸੱਚੀ ਲੱਗਿਆ। ਸੱਚੀ ਉਪਰ ਵਾਲਾ ਦਿੰਦਾ ਹੈ। ਸੱਚੀ ਸਾਨੂੰ ਕੋਈ ਇਲਮ ਨਹੀਂ ਸੀ। ਮਾਂ ਨੂੰ ਢਿੱਲੀ ਮੱਠੀ ਵੀ ਨਹੀਂ ਦੇਖਿਆ ਸੀ। ਮਾਂ ਮੋਟੀ ਹੀ ਇੰਨ੍ਹੀ ਸੀ। ਸਾਨੂੰ ਕਦੇ ਸ਼ੱਕ ਹੀ ਨਹੀਂ ਸੀ ਹੋਇਆ। ਭਾਵੇ ਮਾਂਪਿਆਂ ਦਾ ਸਾਰਾ ਜ਼ੋਰ ਲੱਗਿਆ ਹੋਇਆ ਸੀ। ਹੈਰਾਨੀ ਵੀ ਹੋਈ, ਵਿਰਾ ਐਨੀ ਅਸਾਨੀ ਨਾਲ ਮਿਲ ਜਾਵੇਗਾ। ਕੁੱਝ ਸ਼ੱਕ ਹੋਣ ਲੱਗਾ, ਕਦੇ ਸਾਨੂੰ ਲੱਗਦਾ, ਕਿਸੇ ਤੋਂ ਲੈ ਲਿਆ ਹੋਣਾ। ਇੰਨ੍ਹਾਂ ਪੱਤਾ ਸੀ। ਡੈਅਰੀਆਂ ਦੀ ਹੜਤਾਲ ਕਾਰਨ ਆਲੇ ਦੁਆਲੇ ਦੇ ਲੋਕਾਂ ਦਾ ਸਾਰਾ ਦੁੱਧ ਚਾਰ ਦਿਨਾਂ ਤੋਂ ਸਾਡੇ ਘਰ ਆ ਰਿਹਾ ਸੀ। ਪਰਵਾਰ ਵੱਡਾ ਹੋਣ ਕਰਕੇ, ਇਹ ਤਾਂ ਹਰ ਵਾਰੀ ਹੁੰਦਾ ਸੀ। ਖੋਏ ਦੇ ਕੁੜਾਹੇ ਨਿੱਕਲ ਰਹੇ ਸੀ। ਸੱਤ ਕੁੜੀਆਂ ਬਾਅਦ ਬੂਟਾ ਲੱਗਣ ਵਾਲਾ ਸੀ। ਲੋਕਾ ਨੂੰ ਖੋਆ ਹੀ ਵੰਡਿਆ ਗਿਆ ਸੀ। ਸਵੇਰ ਹੋਣ ਸਾਰ ਲੋਕ ਤੇ ਰਿਸ਼ਤੇਦਾਰ ਆਉਣ ਲੱਗ ਗਏ। ਹਰ ਕੋਈ ਕਹਿ ਰਿਹਾ ਸੀ, " ਰੱਬ ਦੇ ਘਰ ਦੇਰ ਹੈ, ਅਧੇਰ ਨਹੀਂ ਹੈ। " ਦਾਤਾਂ ਉਪਰ ਵਾਲਾ ਦਾਤਾ ਦਿੰਦਾ ਹੈ। ਬੱਚੇ ਉਸੇ ਦੀ ਦੇਣ ਹਨ। ਦਾਦੀ ਮਾਂ ਨੇ ਜਿਉਂ ਹੀ ਪੋਤੇ ਨੂੰ ਦੇਖਿਆ ਤਾਂ ਕਿਹਾ," ਭੋਰਾ ਫ਼ਰਕ ਨਹੀਂ, ਆਪਣੇ ਪਿਉ ਵਰਗਾ ਹੈ। ਰੱਬ ਨੇ ਘੱਲਿਆ ਹੈ। ਉਪਰ ਵਾਲਾ ਸਭ ਨੂੰ ਬਰਾਬਰ ਰੱਖੇ। ਇਹ ਪੱਤਾ ਨਹੀਂ, ਹੁਣ ਤੱਕ ਕਿਥੇ ਬੈਠਾ ਸੀ? ਉਡੀਕਦਿਆਂ ਅੱਖਾਂ ਪੱਕ ਗਈਆਂ।"
ਅੱਜ ਦੇ ਬੱਚੇ ਸਾਰਾ ਕੁੱਝ ਜਾਣਦੇ ਹਨ। ਕਨੇਡਾ ਵਿੱਚ ਪੰਜਵੀ ਕਲਾਸ ਦੇ ਬੱਚੇ ਨੂੰ ਸਕੂਲ ਵਿੱਚ ਸਿਖਾ ਦਿੰਦੇ ਹਨ। ਔਰਤ ਮਰਦ ਦੇ ਸਬੰਧ ਤੇ ਬੱਚੇ ਕਿਵੇਂ ਪੈਦਾ ਹੁੰਦੇ ਹਨ। ਬਰਥ ਕੰਟਰੌਲ ਬਾਰੇ ਜਾਣਕਾਰੀ ਦਿੰਦੇ ਹਨ। ਫਿਰ 10 ਵਿਚੋਂ 4 ਨਿਬਾਲਗ ਮੁੰਡੇ ਕੁੜੀਆਂ ਮਾਂਪੇ ਬਣ ਜਾਂਦੇ ਹਨ। ਕਨੇਡਾ ਵਿੱਚ ਸ਼ਰੇਅਮ ਟੈਲੀਵੀਜਨ ਚੈਨਲ ਤੇ ਬੱਚਾ ਪੈਦਾ ਹੁੰਦਾ ਦਿਖਾਉਂਦੇ ਹਨ। ਮਾਪਿਆਂ ਦੀ ਗਲ਼ਤੀ ਨਾਲ ਚਾਹੇ 5 ਸਾਲ ਦਾ ਬੱਚਾ ਟੈਲੀਵੀਜਨ ਚੈਨਲ ਦੇਖੀ ਜਾਵੇ। ਆਮ ਹੀ ਔਰਤ ਮਰਦ ਦੇ ਸਬੰਧ ਬਾਰੇ ਡਰਾਮੇ ਚਲਦੇ ਰਹਿੰਦੇ। ਅਸੀਂ ਪੰਜਾਬੀ ਭਾਰਤੀ ਹਮੇਸ਼ਾਂ ਹੀ ਅਸਲੀਅਤ ਤੋਂ ਮੂੰਹ ਫੇਰਦੇ ਹਾਂ। ਅਸੀਂ ਆਪ ਕੀ ਹਾਂ? ਕਿਸੇ ਨੂੰ ਦੱਸ ਨਹੀਂ ਸਕੇ। ਹਰ ਗੱਲ ਵਿੱਚ ਝੂਠ ਬੋਲਣਾ ਸਿਖਾਇਆਂ ਜਾਂਦਾ ਹੈ। ਜਿਸ ਕਾਂਮ ਤੋਂ ਅਸੀਂ ਪੈਦਾ ਹੋਏ ਹਾਂ ਉਸ ਬਾਰੇ ਗੱਲ ਕਰਨਾ ਹੀ ਨਹੀਂ ਚਹੁੰਦੇ। ਗੰਦ ਕਹਿ ਕੇ ਗੱਲ ਕਰਨ ਤੋਂ ਕਤਰਾਉਂਦੇ ਹਾਂ। ਸੱਚ ਦਾ ਸਹਮਣਾਂ ਕਰਨਾ ਬਹੁਤ ਔਖਾ ਹੈ। ਅਸੀਆਂ ਗੱਲਾਂ ਕੱਲੇ ਆਪਦੇ ਲਈ, ਲੁੱਕ ਛੁਪ ਕੇ ਕਰਨਾ ਪਸੰਦ ਸਾਰੇ ਕਰਦੇ ਹਾਂ। ਦੂਜਾ ਕਰੇ ਬੜੀ ਬਦਨਾਮੀ ਹੁੰਦੀ ਹੈ। ਆਪ ਕਰੋਂ ਤਾ ਪਿਆਰ ਹੈ। ਪੀੜੀ ਅੱਗੇ ਚਲਦੀ ਹੈ। ਅਗਰ ਕੋਈ ਆਪਣੀ ਮਰਜ਼ੀ ਨਾਲ ਜੀਵਨ ਸਾਥੀ ਲੱਭ ਕੇ ਜਿੰਦਗੀ ਚਲਾਉਣ ਦੀ ਕੋਸ਼ਸ਼ ਕਰੇ। ਲੋਕ ਸਮਝਦੇ ਹਨ। ਉਨਾਂ ਨੂਂ ਬਗੈਰ ਪੁੱਛੇ ਇਹ ਹੋ ਕਿਵੇਂ ਗਿਆ। ਉਨਾਂ ਉਤੇ ਬਹੁਤ ਵੱਡਾ ਧੱਬਾ ਕਲੰਕ ਲੱਗ ਗਿਆ ਹੈ। ਚਾਹੇ ਉਸ ਨਾਲ ਨਜ਼ਦੀਕੀ ਰਿਸ਼ਤਾਂ ਨਾਂ ਵੀ ਹੋਵੇ। ਸਮਾਜ ਕੌਮ ਪਰਿਵਾਰ ਖਾਨਦਾਨ ਨੂੰ ਖੱਤਰਾਂ ਖੜ੍ਹਾਂ ਹੋ ਜਾਂਦਾ ਹੈ। ਜੇ ਇਹੀ ਇੰਨਾਂ ਦੀ ਮਰਜ਼ੀ ਨਾਲ ਕਰੇ ਤਾਂ ਇਹੀ ਵਧਾਈਆਂ ਦੇਣ ਤੁਰੇ ਆਉਂਦੇ ਹਨ। ਸਾਲ ਹੋਣ ਨਹੀਂ ਦਿੰਦੇ ਪੁੱਛਦੇ ਵੀ ਹਨ," ਕੀ ਕੁੱਝ ਉਮੀਦ ਹੈ? ਕੀ ਬਹੂ ਨੂੰ ਕੋਈ ਨਿਆਣਾਂ ਨਿਕਾ ਹੋਣ ਦੀ ਆਸ ਹੈ? ਇਸ ਦਾ ਇਲਾਜ਼ ਛੇਤੀ ਕਰਾਵੋ। ਇਹ ਚੀਜ਼ਾਂ ਤਾਂ ਜਾਂ ਜਦੇ ਜਾਂ ਕਦੇ ਹੁੰਦੀਆਂ ਹਨ। " ਨਾਲ ਹੀ ਰਾਏ ਦਿੰਦੇ ਹਨ, " ਵੱਹੁਟੀ ਨੂੰ ਫੈਲਾਣੇ ਡਾਕਟਰ ਨੂੰ ਦਿਖਾਵੋ। " ਭਾਰਤੀ ਲੋਕਾਂ ਦੀ ਅਕਲ ਦੇ ਵਾਰੇ-ਵਾਰੇ ਜਾਈਏ। ਸਭ ਰੱਬ ਉਤੇ ਛੱਡ ਦਿੰਦੇ ਹਨ। ਨੌਜਵਾਨ ਬੱਚਿਆਂ ਨੂੰ ਆਪੇ ਰੱਬ ਸਭ ਕੁੱਝ ਸਿੱਖਾਈ ਜਾਵੇ। ਉਹੀ ਆਪੇ ਇਲਮ ਦੇਈ ਜਾਵੇ। ਇਹ ਲੋਕੀਂ ਮੂੰਹ ਮਿੱਠਾ ਕਰਨ ਨੂੰ ਤਿਆਰ ਰਹਿੰਦੇ ਹਨ।

Comments
Post a Comment