ਕਿੰਨੇ ਕੁ ਹਨ ਜੀਵਨ ਸਾਥੀ ਦੀ ਮਾਰ-ਕੁਟਾਈ ਕਰਦੇ ਹਨ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਐਸੇ ਮਰਦ ਬਹੁਤ ਘੱਟ ਹਨ। ਜਿਹੜੇ ਔਰਤ ਤੋਂ ਮਾਰ ਖਾਂਦੇ ਹੋਣਗੇ। ਉਹ ਬਹੁਤੇ ਹੀ ਸਰੀਰਕ ਜਾਂ ਦੌਲਤ ਪੱਖੌ ਕੰਮਜ਼ੋਰ ਹੋਣਗੇ। ਜ਼ਿਆਦਾਂ ਤਰ ਤਾਂ ਇਹੀ ਜੀਵਨ ਸਾਥੀ ਦੀ ਮਾਰ-ਕੁਟਾਈ ਕਰਦੇ ਹਨ। ਇਹ ਹੈ ਹਮਾਰਾ ਜੀਵਣਾਂ। ਘਰ-ਘਰ ਦੀ ਕਹਾਣੀ ਹੈ। ਕੋਈ ਹੀ ਹੈ, ਜੋ ਹੱਸ ਖੇਡ ਕੇ ਜੀਵਨ ਨਿਭਾ ਰਿਹਾ ਹੈ। ਉਹੀ ਕੁੱਝ ਮਾਪੇ ਕਰਦੇ ਹਨ। ਉਹੀ ਬੱਚੇ ਕਰਦੇ ਹਨ। ਪੀੜੀ ਦਰ ਪੀੜੀ ਕੁੱਟ ਕੁੱਟਾਪਾ ਚਲਦਾ ਹੈ। ਸਾਰੇ ਧਰਮਾਂ ਨਸਲਾਂ ਵਾਲੇ ਇਹੀ ਕਰਦੇ ਹਨ। ਬੰਦਾ ਜ਼ਨਾਨੀ ਨੂੰ ਕੁੱਟਣਾਂ ਆਪਣਾਂ ਹੱਕ ਸਮਝਦਾ ਹੈ। ਪਤਨੀ ਨੂੰ ਕੁੱਟਣਾਂ ਪਤੀ ਦਾ ਧਰਮ ਹੈ। ਬਹੁਤੀ ਵਾਰ ਇਸ ਤਰਾਂ ਹੁੰਦਾ ਹੈ। ਪਤੀ-ਪਤਨੀ ਲੜਦੇ ਹਨ। ਤੀਜਾ ਕੋਈ ਛੱਡਾਉਣ ਵਾਲਾ ਆ ਜਾਂਦਾ ਹੈ। ਪਤੀ ਜਦੋਂ ਉਹ ਬਰਾ ਭਲਾ ਕਹਿੰਦਾ ਹੈ," ਤੂੰ ਬਹੁਤ ਮਾੜਾ ਕੀਤਾ। ਜ਼ਨਾਨੀ ਤੇ ਮਿੱਟੀ ਦਾ ਕੀ ਕੁੱਟਣਾਂ? ਜਿੰਨਾਂ ਨੇ ਮੁੜ ਕੇ ਬਰਾਬਰ ਜੁਆਬ ਨਹੀਂ ਦੇਣਾ। ਕਿਸੇ ਮਰਦ ਨਾਲ ਪੰਗਾ ਲੈ ਕੇ ਦੇਖ। ਜੇ ਨਾਸਾਂ ਭੰਨ ਕੇ, 32 ਦੰਦ ਬਹਾਰ ਨਾਂ ਕੱਢ ਦਿੱਤੇ। " ਜੋ ਹੁਣੇ ਹੀ ਕੁੱਟ ਖਾ ਕੇ ਪਤਨੀ ਮੂੰਹ ਸਿਰ ਸਜਾਈ ਬੈਠੀ ਹੁੰਦੀ ਹੈ। ਗੁੱਤ ਪੱਟੀ ਦੇ ਵਾਲ ਵੀ ਅਜੇ ਹੱਥ ਵਿੱਚ ਹੀ ਹੁੰਦੇ ਹਨ। ਪਤਨੀ ਉਸ ਉਪਰੇ ਬੰਦੇ ਨੂੰ ਕਹਿੰਦੀ ਹੈ," ਤੂੰ ਸਾਡੀ ਲੜਾਈ ਤੋਂ ਲੈਣਾ ਹੀ ਕੀ ਹੈ? ਇਹ ਮੇਰਾ ਪਤੀ ਪ੍ਰਮੇਸਰ ਹੈ। ਮੈਨੂੰ ਚਾਹੇ ਜਾਨੋ ਮਾਰ ਦੇਵੇ। " ਪਤੀ ਵੀ ਆਪਣੀ ਮਨ ਦੀ ਗੱਲ ਕਹਿੰਦਾ ਹੈ," ਭਾਈ ਇੰਨੀ ਹੀ ਹਮ ਦਰਦੀ ਹੈ। ਇਸ ਔਰਤ ਨੂੰ ਤੂੰ ਰੱਖ ਲੈ। ਚਾਰ ਦਿਨ ਰੱਖ ਕੇ ਦੇਖ, ਦਿਨੇ ਹੀ ਭੂਤਨੇ ਦਿੱਸਣ ਲੱਗ ਜਾਣਗੇ। ਜੇ ਤੇਰੀ ਜਾਨ ਛਿਕੇ ਨਾਂ ਟੰਗ ਦੇਵੇ, " ਤਾਂਹੀਂ ਸਿਆਣੇ ਕਹਿੰਦੇ ਹਨ," ਔਰਤ-ਮਰਦ, ਪਤੀ-ਪਤਨੀ ਦੇ ਝਗੜੇ ਵਿੱਚ ਨਾਂ ਆਵੋਂ। ਇਹ ਜਿੰਦਗੀ ਵਿੱਚ ਲੂਣ, ਤੇਲ, ਕੁਲੀ, ਜੂਲੀ, ਰੋਟੀ ਕੱਪੜਾ ਦੀਆਂ ਲੋੜਾ ਪੂਰੀਆਂ ਕਰਨ ਵੇਲੇ ਲੜਦੇ ਹਨ। ਸਰੀਰਕ ਲੋੜ ਪੂਰੀ ਕਰਨ ਲਈ ਸਭ ਭੁੱਲ ਕੇ, ਇੱਕ ਦੂਜੇ ਨੂੰ ਖੁਸ਼ ਕਰਦੇ ਹਨ। " ਕਿੰਨੇ ਕੁ ਹਨ ਜੀਵਨ ਸਾਥੀ ਦੀ ਮਾਰ-ਕੁਟਾਈ ਕਰਦੇ ਹਨ? ਇਹ ਕਦੋਂ ਤੱਕ ਚੱਲੇਗਾ? ਇਸ ਮਾਰ-ਕੁਟਾਈ ਨੂੰ ਕੌਣ ਬੰਦ ਕਰਾਏਗਾ? ਕਦੋ ਤੱਕ ਔਰਤ ਪੀਸਦੀ ਰਹੇਗੀ? ਕਦੋਂ ਤੱਕ ਕੁੱਟ ਖਾਂਦੀ ਰਹੇਗੀ? ਔਰਤ ਕਦੋਂ ਜਾਗੇਗੀ? ਕਦੋਂ ਆਪਣੇ ਪਿੰਡੇ ਤੇ ਪੈਣ ਵਾਲੇ ਜਖ਼ਮਾਂ ਤੋਂ ਬੱਚੇਗੀ? ਕੀ ਹੈ ਹਿੰਮਤ, ਆਪਣੇ ਉਤੇ ਹੱਥ ਚੱਕਣ ਵਾਲੇ ਦੇ ਜਾਂ ਤਾ ਹੱਥ ਕੜੀ ਲੁਆ ਦਿਉ। ਜਾਂ ਤੋੜ ਕੇ ਟੁੰਡਾ ਕਰ ਦਿਉ।
ਜਿਸ ਨੂੰ ਸਿਰ ਦਾ ਸਾਂਈ ਕਹਿੰਦੇ ਹੋ। ਜੀਵਨ ਸਾਥੀ, ਇੱਜ਼ਤ ਦਾ ਰਾਖਾ ਕਹਿੰਦੇ ਹੋ। ਕਈਆਂ ਪਤੀਆਂ ਨੇ ਆਪਣੀ ਪਤਨੀਆਂ ਰੱਜ ਕੇ ਕੁੱਟੀਆਂ ਹਨ। ਫਿਰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤੀਆਂ ਹਨ। ਗੁੱਸਾ ਉਤਰ ਗਿਆ ਫਿਰ ਘਰ ਲੈ ਆਏ ਹੋ। ਕੀ ਕਦੇ ਸੋਚਿਆ ਹੈ? ਇਸ ਨੇ ਰਾਤ ਕਿਥੇ ਕੱਟੀ ਹੈ? ਕਿਸ ਨੇ ਆਪਣੇ ਕੋਲ ਜਗਾ ਦਿੱਤੀ ਹੈ? ਹੋ ਸਕਦਾ ਹੈ, ਗਲ਼ਤ ਹੱਥਾਂ ਵਿੱਚ ਆ ਜਾਵੇ।
ਮੰਨਿਆ ਕਿਸੇ ਵਿੱਚ ਉਣਤਾਂਈਆਂ ਵੀ ਹੋਣਗੀਆ। ਕੀ ਉਹ ਛਿੱਤਰ ਮਾਰ ਕੇ ਠੀਕ ਹੋ ਜਾਣਗੀਆਂ? ਕੋਸ਼ਸ ਕਰੋ, ਸਮਝਾਉਣ ਦੀ, ਅਗਰ ਬਾਰ-ਬਾਰ ਕਹਿੱਣ ਉਤੇ ਨਾਂ ਸਮਝੇ, ਤਾਂ ਉਸ ਨੂੰ ਦੱਸ ਦਿਉ, ਹੋਰ ਮੋਕਾ ਨਹੀਂ ਦਿੱਤਾ ਜਾਵੇਗਾ। ਬੇਹਤਰ ਹੈ, ਅਲਗ-ਅਲਗ ਹੋ ਜਾਇਆ ਜਾਵੇ। ਜਦੋਂ ਬੰਦਾ ਔਰਤ ਇੱਕ ਦੂਜੇ ਉਤੇ ਹੱਥ ਚੁਕਦੇ ਹਨ। ਜਾਹਰ ਹੈ, ਗੁੱਸਾ ਬਹੁਤ ਆਇਆ ਹੋਵੇਗਾ। ਗੁੱਸੇ ਵਿੱਚ ਆਪਣਾਂ ਪਰਾਇਆ ਚੇਤੇ ਨਹੀਂ ਰਹਿੰਦਾ। ਗੁੱਸਾ ਆਇਆ ਹੋਵੇ, ਇਸ ਉਤੇ ਕੰਟਰੌਲ ਕਰਨਾ ਆਪਣੇ ਬਸ ਨਹੀਂ ਹੁੰਦਾ। ਉਦੋਂ ਦੂਜਾ ਸਹਮਣੇ ਵਾਲਾ ਬੰਦਾ ਨਿਸ਼ਨਾਂ ਹੁੰਦਾ ਹੈ। ਉਸ ਨੂੰ ਜਿੰਨਾਂ ਵੀ ਨਿਚਾ ਦਿਖਾਇਆ ਜਾਵੇ, ਉਨਾਂ ਘੱਟ ਹੈ। ਗੁੱਸੇ ਵਿੱਚ ਉਹ ਕੰਮ ਵੀ ਹੋ ਜਾਂਦਾ ਹੈ। ਜਿਸ ਨੂੰ ਕਰਨ ਲਈ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆਂ ਹੁੰਦਾ। ਜਿਸ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ। ਬਰਾਬਰ ਦਾ ਬਿਜ਼ਨਸ ਕੰਮ ਕਰਦਾ ਹੈ। ਉਹ ਆਪ ਤੋਂ ਅੱਗੇ ਲੰਘ ਗਿਆ ਹੋਵੇ। ਗੁੱਸਾ ਉਸ ਉਪਰ ਹੀ ਆਉਂਦਾ ਹੈ। ਕੀ ਕਦੇ ਉਪਰੇ ਬੰਦੇ ਜਿਸ ਨਾਲ ਕੋਈ ਵਾਹ ਵਾਸਤਾ ਨਾਂ ਹੋਵੇ, ਉਸ ਉਤੇ ਵੀ ਗੁੱਸਾ ਆਇਆ ਹੈ? ਉਸ ਬਾਰੇ ਖਿਆਲ ਹੁੰਦਾ ਹੈ। ਮੈਨੂੰ ਕੀ, ਮੈਂ ਇਸ ਤੋਂ ਕੀ ਲੈਣਾਂ ਹੈ? ਗੁੱਸਾ ਉਦੋਂ ਆਉਂਦਾ ਹੈ, ਜਦੋ ਦੂਜਾ ਆਪਣੇ ਮੁਤਾਬਕ ਕੰਮ ਨਹੀਂ ਕਰਦਾ। ਉਸ ਨਾਲ ਸਹਮਤੀ ਨਹੀਂ ਹੁੰਦੀ। ਗੱਲ ਸੁਣੀ ਨਾ ਜਾ ਰਹੀ ਹੋਵੇ। ਗੁੱਸਾ ਉਦੋਂ ਆਉਂਦਾ ਹੈ, ਸ਼ੈਤਾਨ ਹੈਵੀ ਹੁੰਦਾ ਹੈ। ਗੁੱਸਾ ਸ਼ਰਮਦਗੀ ਤੇ ਖਤਮ ਹੁੰਦਾ ਹੈ। ਗੱਲ ਕਰਨ ਦੀ ਹਿੰਮਤ ਨਹੀਂ ਹੁੰਦੀ, ਤਾਂ ਗੁੱਸਾ ਹੈਵੀ ਭਾਰੂ ਹੁੰਦਾ ਹੈ।
ਬਗੈਰ ਵਜਾ ਘਰ ਵਿੱਚ ਲੜਾਈ ਪਾ ਕੇ ਰੱਖਣੀ। 24 ਘੰਟੇ ਘਰ ਦੇ ਮੈਂਬਰਾਂ ਉਤੇ ਠਾਣੇਦਾਰ ਬਣੇ ਰਹਿਣਾਂ। ਕੀ ਸਿਣਾਪ ਹੈ? ਆਪਣੀ ਤੇ ਦੂਜਿਆਂ ਦੀ ਸ਼ਾਂਤੀ, ਭੰਗ ਹੁੰਦੀ ਹੈ। ਮਨ ਦੁੱਖੀ ਹੁੰਦਾ ਹੈ। ਖੁਸ਼ੀ ਤੇ ਤੰਦਰੁਸੀ ਕਿਥੋਂ ਆਉਣੀ ਹੈ? ਕੀ ਗੁੱਸਾ ਸਾਡੇ ਉਤੇ ਭਾਰੂ ਹੁੰਦਾ ਹੈ ਜਾਂ ਗੁੱਸੇ ਉਤੇ ਕੰਟਰੌਲ ਕਰ ਲੈਂਦੇ ਹਾਂ? ਕੀ ਆਪਣੇ ਜੀਵਨ ਸਾਥੀ ਦੀਆਂ ਉਣਤਾਂਈਆਂ ਨੂੰ ਬਗੈਰ ਗੁੱਸੇ ਤੋਂ ਗੱਲ-ਬਾਤ ਰਾਂਹੀ ਸਲੁਝਾਉਣ ਦੀ ਕੋਸ਼ਸ਼ ਕੀਤੀ ਹੈ? ਹੋ ਸਕਦਾ ਹੈ। ਕੱਪੜੇ ਪਾਉਣ ਦਾ ਢੰਗ ਤੁਹਾਡੇ ਮੁਤਾਬਕ ਨਾਂ ਹੋਵੇ। ਉਸ ਨੂੰ ਜਰੂਰ ਦੱਸੋ, ਮੂਵੀ, ਫੋਟੋਆਂ ਖਿਚ ਕੇ ਸਮਝਾਵੋ, ਜੇ ਇਸ ਤਰਾਂ ਹੁੰਦਾ ਬਹੁਤ ਵਧੀਆ ਲੱਗਣਾਂ ਸੀ। ਕਈ ਰੋਟੀ ਖਾਂਦੇ ਮੂੰਹ ਦੀ ਅਵਾਜ਼ ਤੇ ਚਾਹ ਦੀਆਂ ਚੁਸਕੀਆਂ ਲੈਂਦੇ ਸੜਾਕੇ ਮਾਰਦੇ ਹਨ। ਉਸ ਬਾਰੇ ਵੀ ਉਸ ਦੀ ਆਦਤ ਤੋਂ ਜਾਣੂ ਕਰਾਇਆ ਜਾ ਸਕਦਾ ਹੈ। ਬਹੁਤੇ ਗਲ਼ ਨਹੀਂ ਕਰਦੇ, ਗਾਲ਼ ਕੱਢਕੇ ਕੇ, ਮਾਰਕੇ ਸਮਝਾਉਣਾਂ ਚਹੁੰਦੇ ਹਨ। ਇਹ ਤਰੀਕਾ ਬਿਲਕੁਲ ਗਲ਼ਤ ਹੈ। ਮਾਰਨ ਨਾਲ ਅੰਗ ਪੈਰ ਟੁੱਟ ਸਕਦਾ ਹੈ। ਅੱਖ, ਹੱਡ ਨਿੱਕਲ ਸਕਦਾ ਹੈ। ਦੂਜਾ ਬੰਦਾ ਆਪਣੇ ਹੱਥਾਂ ਨਾਲ ਮਰ ਸਕਦਾ ਹੈ। ਕਿਸੇ ਕਾਰ ਦੇ ਪਿਛੇ ਹੋਰ ਗੱਡੀ ਬਹੁਤ ਨਜ਼ਦੀਕ ਆਉਂਦੀ ਹੋਵੇ। ਮੂਹਰਲੀ ਗੱਡੀ ਖ਼ਰਾਬ ਹੋ ਜਾਵੇ। ਬਰੇਕਾਂ ਨਾਂ ਲੱਗਣ, ਬੰਦੇ ਵਾਂਗ ਕੰਟਰੌਲ ਤੋਂ ਬਾਹਰ ਹੋ ਜਾਵੇ। ਥੋੜੀ ਜਿਹੀ ਖਰਾਬੀ ਆ ਜਾਵੇ। ਪਿਛਲੀ ਗੱਡੀ ਵੀ ਬਹੁਤਾ ਨਜ਼ਦੀਕ ਹੋਣ ਨਾਲ ਟੁੱਟ ਸਕਦੀ ਹੈ। ਬੇਹਤਰ ਹੈ, ਦੋਸਤ ਜਾਂ ਜੀਵਨ ਸਾਥੀ ਦੇ ਬਹੁਤਾ ਮੋਢਿਆਂ ਉਪਰ ਚੜ੍ਹ ਕੇ ਨਾਂ ਰਹੋ। ਦੂਰੀ ਰੱਖੋ। ਐਸਾ ਨਾਂ ਹੋਵੇ, ਉਸ ਲਈ ਬੋਝ ਬਣ ਜਾਵੋਂ। ਦੂਜੇ ਦੇ ਸਿਰ ਚੜ੍ਹ ਕੇ ਬੈਠਣ ਨਾਲੋ, ਆਪਣਾਂ ਵੀ ਜੀਵਨ ਆਪ ਜਿਉਣਾਂ ਸਿਖੋ। ਪਤੀ-ਪਤਨੀ ਦੇ ਕੰਮਾਂ ਵਿੱਚ ਬਹੁਤਾ ਦਖ਼ਲ ਦੇਣ ਨਾਲੋਂ ਹੋਰ ਦੁਨੀਆਂ ਵਿੱਚ ਬਹੁਤ ਕੰਮ ਹਨ। ਪਤੀ-ਪਤਨੀ ਜੀਵਨ ਸਾਥੀ ਇਸ ਲਈ ਨਹੀਂ ਹੁੰਦੇ। 24 ਘੰਟੇ ਉਸ ਉਤੇ ਤੋਪ ਤਾਣੀ ਰੱਖੋ। ਉਸ ਨੂੰ ਕਦੇ ਸੁੱਖ ਦਾ ਸਾਹ ਵੀ ਲੈਣ ਦਿਉ। ਐਸਾ ਨਾਂ ਹੋਵੇ ਉਹ ਐਨਾਂ ਅੱਕ ਥੱਕ ਜਾਵੇ। ਇੱਕ ਦੁਜੇ ਦੀ ਸ਼ਕਲ ਤੋਂ ਰੱਜ ਜਾਵੇ, ਪਿਆਰ ਇੱਜ਼ਤ ਕਰਨੀ ਛੱਡ ਦੇਵੇ। ਜਦੋਂ ਬਹੁਤ ਗੁੱਸਾ ਆਉਂਦਾ ਹੈ। ਘਰ ਤੋਂ ਬਾਹਰ ਚਲੇ ਜਾਵੋ। ਖੁੱਲੀ ਹਵਾ ਵਿੱਚ, ਦੂਜੇ ਬੰਦੇ ਤੋਂ ਪਰੇ ਹੱਟਣ ਨਾਲ ਗੁੱਸਾ ਆਪੇ ਲਹਿ ਜਾਦਾ ਹੈ। ਲੜਾਈ ਕਰਨ ਤੋਂ ਬੇਹਤਰ ਹੈ। ਇੱਕ ਦੂਜੇ ਤੋਂ ਅੱਲਗ ਹੋ ਜਾਵੋ। ਨੇਕ ਬੰਦਿਆ ਨੂੰ ਗੁੱਸਾ ਬਹਿਕਾ ਨਹੀਂ ਸਕਦਾ। ਗੁੱਸਾ ਸ਼ਰਮਦਗੀ ਤੇ ਖਤਮ ਹੁੰਦਾ ਹੈ। ਸਮਝੌਤਾ ਜਿੰਦਗੀ ਹੈ। ਕੋਈ ਵੀ 100 % ਆਪ ਖੁਸ਼ ਨਹੀਂ ਹੈ। ਨਾਂ ਹੀ 100 % ਦੂਜੇ ਨੂੰ ਖੁਸ਼ ਕਰ ਸਕਦਾ ਹੈ। ਉਣਤਾਂਈਆਂ ਸਾਰਿਆਂ ਵਿੱਚ ਹੀ ਹੁੰਦੀਆਂ ਹਨ। ਝਗੜੇ ਗੱਲਬਾਤ ਠੰਡੇ ਮਤੇ ਨਾਲ ਨਿੱਜਠ ਲਈਏ। ਇੱਕ ਬਾਰ ਖੁਸ਼ ਹੋ ਕੇ ਜਿੰਦਗੀ ਜੀ ਕੇ ਦੇਖੀਏ। ਦੂਜੇ ਦੀਆਂ ਮਾੜੀਆਂ ਆਦਤਾਂ ਨੂੰ ਅੱਖਾਂ ਮੀਚ ਕੇ ਸਹਿ ਲਈਏ। ਚੰਗੇ ਗੁਣਾਂ ਦੀ ਪ੍ਰਸੰਸਾ ਕਰੀਏ ਤਾਂ ਮਾੜੇ ਗੁਣ ਆਪੇ ਮੁੱਕ ਜਾਣਗੇ।
ਕਿਸੇ ਚੰਗੇ ਕੰਮ ਨੂੰ ਹੀ ਕਰੀਏ। ਸਭ ਵਿੱਚ ਰੱਬ ਦੇਖੀਏ। ਕੋਈ ਮਾਰਨ-ਕੁੱਟਣ ਨਾਲ ਠੀਕ ਨਹੀਂ ਹੁੰਦਾ। ਨਫ਼ਰਤ ਵੱਧਦੀ ਹੈ। ਢੀਠ ਹੁੰਦਾ ਹੈ। ਮਾਰਨ ਕੁੱਟਣ ਵਾਲਾ ਸਭ ਦੀਆਂ ਅੱਖਾਂ ਵਿੱਚ ਗਿਰ ਜਾਂਦਾ ਹੈ। ਕਿਸੇ ਦੀ ਜਾਨ ਲੈ ਲਵੇ ਜੇਲ ਜਾਂਦਾ ਹੈ।

Comments

Popular Posts