ਛੇਤੀ ਚੱਕੋ ਦਿਨ ਛਿਪਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਜਿਉਂਦੇ ਬੰਦੇ ਦੇ ਬਹੁਤ ਸਕੇ ਸਬੰਧੀ ਹੁੰਦੇ ਹਨ। ਸਭ ਆਕ ਸਾਕ ਲਾਲਚ ਨੂੰ ਜੁੜਦੇ ਹਨ। ਕਮਾਊ ਬੰਦੇ ਦੇ ਸਭ ਨੇੜੇ ਲੱਗ ਕੇ ਬੈਠਦੇ ਹਨ। ਜਦੋ ਬੰਦਾ ਬੁੱਢਾ ਹੋ ਜਾਂਦਾ ਹੈ। ਸਭ ਉਤੇ ਬੋਝ ਬਣ ਜਾਂਦਾ ਹੈ। ਕਈ ਤਾਂ ਚੰਗੇ ਭਲੇ ਕੰਮ ਛੱਡ ਕੇ ਬੈਠ ਜਾਂਦੇ ਹਨ। ਲੋਕ ਚੱਮਕਦੀਆਂ ਚੀਜ਼ਾਂ ਪਸੰਦ ਕਰਦੇ ਹਨ। ਬੁਝੇ ਦੀਵੇ ਤੋਂ ਕੋਈ ਆਸ ਨਹੀਂ ਰੱਖਦਾ। ਵਗਦੇ ਪਾਣੀ ਸਾਫ਼ ਪੀਣ ਦੇ ਜੋਗ ਹੁੰਦੇ ਹਨ। ਖੜ੍ਹੇ ਪਾਣੀ ਬਦਬੂ ਵਾਲੇ ਹੋ ਜਾਂਦੇ ਹਨ। ਮਾਂ-ਬਾਪ, ਪਤੀ-ਪਤਨੀ, ਭੈਣ ਭਰਾ, ਧੀਆਂ-ਪੁੱਤਰ ਸਭ ਉਤੇ ਬੰਦਾ ਮਾਣ ਕਰਦਾ ਹੈ। ਬਹੁਤ ਮਿੱਤਰ ਦੋਸਤ ਬਣ ਜਾਂਦੇ ਹਨ। ਜਿਸ ਦਿਨ ਸਰੀਰ ਵਿੱਚੋ ਰੂਹ ਜਾਨ ਨਿੱਕਲ ਜਾਂਦੀ ਹੈ। ਤਾਂ ਕਈ ਕਹਿੰਦੇ ਹਨ," ਛੇਤੀ ਚੱਕੋ ਦਿਨ ਛਿਪਦਾ ਹੈ। " ਲੋਕਾਂ ਨੂੰ ਕੰਮ ਨਿਪਟਾਉਣ ਦੀ ਹੁੰਦੀ ਹੈ। ਨੱਥਾ ਬਾਬਾ ਮਰ ਗਿਆ ਸੀ। ਉਸ ਦੀ ਜਾਨ ਪਤਾ ਨਹੀਂ ਕਦੋਂ ਨਿੱਕਲੀ। ਇੱਕਲਾਂ ਹੀ ਆਪਣੇ ਕੰਮਰੇ ਵਿੱਚ ਸੁੱਤਾ ਹੋਇਆ ਸੀ। ਇਹ ਕੰਮਰਾ ਘਰ ਦੀ ਵਸੋਂ ਤੋਂ ਪਰੇ ਹੱਟ ਕੇ ਸੀ। ਕਈ ਦਿਨਾਂ ਤੋਂ ਬਹੁਤ ਬਿਮਾਰ ਸੀ। ਅੱਖਾਂ ਦੀ ਨਿਗਾ ਬੰਦ ਹੋ ਗਈ ਸੀ। ਖੰਘ ਬਹੁਤ ਹੋ ਗਈ ਸੀ। ਉਸ ਦੀ ਘਰ ਵਾਲੀ ਵੀ ਉਸ ਕੋਲ ਨਹੀਂ ਸੌਂਦੀ ਸੀ। ਬਿਮਾਰ ਬੰਦੇ ਕੋਲੇ ਪੈ ਕੇ ਨੀਂਦ ਥੋੜੀ ਖ਼ਰਾਬ ਕਰਨੀ ਸੀ। ਧੰਨ ਦੇ ਡਾਕਟਰ ਨਰਸਾ ਹਨ। ਜੋ ਹਰ ਰੋਜ਼ ਮਰੀਜ਼ਾਂ ਦੀਆਂ ਆਹਾਂ ਸੁਣਦੇ ਰਹਿੰਦੇ ਹਨ। ਦੇਖ-ਭਾਲ ਕਰਦੇ, ਦਿਨ ਰਾਤ ਬਿਮਰਾਂ ਕੋਲ ਕੱਢਦੇ ਹਨ। ਫਿਰ ਵੀ ਹੱਸਦੇ ਰਹਿੰਦੇ ਹਨ। ਮਰੀਜ਼ਾਂ ਤੋਂ ਥੱਕਦੇ ਅੱਕਦੇ ਨਹੀਂ ਹਨ। ਇਹ ਆਪਣੀ ਪਤਨੀ ਨੂੰ ਨੱਥੂ ਨੇ ਸਾਰੀ ਉਮਰ ਕਮਾ ਕੇ ਖਿਲਾਇਆ ਸੀ। ਇਹ ਕਿਹੜਾਂ ਬਾਹਰ ਨੌਕਰੀ ਕਰਦੀ ਸੀ। ਉਹ ਹੇਰਾ-ਫੇਰੀ, ਧੋਖੇ ਠੱਗੀਆਂ ਨਾਲ ਧੰਨ ਕਮਾਂਕੇ ਲਿਉਂਦਾ ਸੀ। ਚੜ੍ਹਦੇ ਸਿਆਲ ਉਹ ਬਿਮਾਰ ਪੈ ਗਿਆ। ਸ਼ਇਦ ਠੰਡ ਤੋਂ ਹੀ ਡਰਦੇ ਨੇ ਮੰਜਾ ਫੜ ਲਿਆ ਸੀ। ਸਰੀਰ ਤਾਂ ਤੁਰਿਆ ਫਿਰਦਾ ਹੀ ਚਲਦਾ ਹੈ। ਜੇ ਕੰਮ-ਕਾਰ ਛੱਡ ਕੇ ਬੈਠ ਜਾਵੋਂ। ਲੱਤਾਂ ਗੋਡੇ ਦੁੱਖਣ ਲੱਗ ਜਾਂਦੇ ਹਨ। ਲੋਹੇ ਨੂੰ ਜੰਗ ਲੱਗਣ ਵਾਂਗ ਸਰੀਰ ਨੂੰ 20 ਬਿਮਾਰੀਆਂ ਲੱਗ ਜਾਂਦੀਆਂ ਹਨ। ਕੀ ਪਤਾ ਠੰਡ ਨਾਲ ਹੀ ਕੂਗੜ ਕੇ ਮਰ ਗਿਆ ਹੋਵੇ? ਇਸ ਦੀ ਪਤਨੀ ਦਾ ਰੰਗ ਅਜੇ ਵੀ ਲਾਲ ਪਿਆ ਸੀ। ਘਰ ਦਾ ਕੰਮ ਤਿੰਨੇ ਨੂੰਹਾਂ ਕਰਦੀਆਂ ਸਨ। ਪਤੀ ਹੁਣ ਬੁੱਢਾ ਤੇ ਬਿਮਾਰ ਹੋ ਗਿਆ ਸੀ। ਉਸ ਲਈ ਆਪਣੀ ਨੀਂਦ ਕਿਉਂ ਖਰਾਬ ਕਰਦੀ। ਲੋਕ ਹੀ ਦੁਆਲੇ ਬੈਠਣ ਵਾਲੇ ਕਹਿ ਰਹੇ ਸਨ," ਮਰਨ ਵਾਲਾ ਲਾਸ਼ ਹੈ। ਉਹ ਲੋਥ ਹੈ। ਉਸ ਨੂੰ ਛੇਤੀ ਚੱਕੋ। " ਬਹੁਤਾ ਸਿਆਣੇ ਬੰਦੇ ਨੇ ਕਿਹਾ, "ਇਸ ਨੂੰ ਛੇਤੀ ਦਿਨ ਛਿਪਣ ਤੋਂ ਪਹਿਲਾਂ ਕਿਉਂਟ ਦੇਵੋ। ਹਨੇਰਾ ਹੁੰਦਾ ਹੈ। " ਨੱਥੂ ਦੇ ਵੱਡੇ ਪੁੱਤਰ ਤੋਂ ਛੋਟੇ ਨੇ ਕਿਹਾ, " ਵੱਡਾ ਭਾਈ ਸ਼ਹਿਰੋਂ 5 ਕਿਲੋਮੀਟਰ ਤੋਂ ਨਹੀਂ ਆਇਆ। ਹੁਣ ਨੂੰ ਮੈਂ ਦਸ ਗੇੜੇ ਮਾਰ ਦਿੰਦਾ। ਫੋਨ ਕੀਤੇ ਨੂੰ ਚਾਰ ਘੰਟੇ ਹੋ ਗਏ। ਇੱਕ ਘੰਟਾ ਹੋਰ ਦੇਖ ਲਵੋ। ਦਿਨ ਢਲਦਾ ਜਾ ਰਿਹਾ ਹੈ। ਹੋਰ ਨਹੀ ਉਡੀਕ ਸਕਦੇ। ਚੱਕੋ ਇਸ ਨੂੰ ਕਵੇਲਾ ਹੁੰਦਾ ਹੈ। " ਨੱਥੂ ਦੀ ਪਤਨੀ ਨੇ ਕਿਹਾ," ਸਵੇਰ ਦੇ ਦੁਆਲੇ ਹੋਏ ਬੈਠੇ ਹਾਂ। ਦੁਪਿਹਰ ਦੇ 2 ਵਜ ਗਏ ਹਨ। ਢੂਈਆਂ ਆਕੜ ਗਈਆਂ ਹਨ। ਜੇ ਹਨੇਰਾ ਹੋ ਗਿਆ। ਸਾਰੀ ਰਾਤ ਬੈਠਣਾਂ ਪੈਣਾਂ ਹੈ। ਹਿੰਮਤ ਨਾਲ ਦਿਨ ਦੇ ਛੱਪਾ ਤੋਂ ਪਹਿਲਾਂ ਦਾਗ਼ ਲਗਾ ਦਿਉ। ਕਿਸੇ ਨੇ ਮੂੰਹ ਉਤੇ ਕੁੱਝ ਨਹੀਂ ਧਰਿਆ। " ਉਹ ਇਕ ਦਹੀਂ ਦੀ ਕੌਲੀ ਮੂੰਹ ਲਾ ਕੇ ਪੀ ਕੇ ਆਈ ਸੀ। ਉਸ ਦੇ ਬੁੱਲਾਂ ਉਤੇ ਦਹੀਂ ਦੀਆਂ ਮੂਸ਼ਾਂ ਬਣੀਆਂ ਹੋਈਆਂ ਸਨ। ਉਸ ਨੇ ਵੱਡਾ ਸਾਰਾ ਡਕਾਰ ਲਿਆ। ਨੱਥੂ ਦੇ ਗੁਆਂਢੀਂ ਸਕੇ ਭਰਾ ਦੀ ਪਤਨੀ ਰੋਟੀਆਂ ਬਣਾ ਕੇ ਲੈ ਆਈ ਸੀ। ਉਸ ਦਾ ਖਿਆਲ ਸੀ। ਦਾਗ਼ ਲਗਦੇ ਹੀ ਦੂਰ ਨੇੜੇ ਦੇ ਰੋਟੀ ਖਾ ਕੇ, ਵੇਲੇ ਸਿਰ ਤੁਰ ਪੈਣਗੇ। ਗੁਆਂਢੀਆਂ ਨੂੰ ਸਭ ਤੋਂ ਪਹਿਲਾਂ ਦੁੱਖ-ਸੁਖ, ਜੰਮੇ ਮਰੇ ਦੀ ਵਿੜਕ ਹੁੰਦੀ ਹੈ। ਕੰਨ ਖੜੇ ਰੱਖਦੇ ਹਨ। ਨੱਥੂ ਦੇ ਘਰ ਵਾਲੇ ਤਾਂ ਅਜੇ ਦਬੀ-ਘੂਟੀ ਅਵਾਜ਼ ਹੀ ਕੱਢ ਰਹੇ ਸਨ। ਉਨਾਂ ਦਾ ਇਰਾਦਾ ਸੀ," ਪਹਿਲਾਂ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਖ਼ਬਰ ਕਰ ਦੇਈਏ। ਥੋੜਾ ਦਿਨ ਵੀ ਚੜ੍ਹ ਲੈਣ ਦੇਈਏ। ਗੁਆਂਢੀਆਂ ਨੇ ਤਾਂ ਹੁਣੇ ਇੱਕਠੇ ਹੋਣ ਲੱਗ ਜਾਣਾਂ ਹੈ। " ਬੱਚਿਆਂ ਨੇ, ਦਾਦੇ ਮਰੇ ਨੂੰ ਦੇਖ ਕੇ ਰੋਂਣਾਂ ਸ਼ੁਰੂ ਕਰ ਦਿੱਤਾ। ਉਦੋਂ ਹੀ ਸਾਰੇ ਗੁਆਂਢੀਆਂ ਨੇ ਆਉਣਾਂ ਸ਼ੁਰੂ ਕਰ ਦਿੱਤਾ। ਇਹ ਵੀ ਸਾਰੇ ਹੀ ਸਾਜਰੇ ਸਾਜਰੇ ਵੇਲੇ ਨਾਲ ਸੰਸਕਾਰ ਦਾ ਕੰਮ ਨਬੇੜ ਦੇਣਾਂ ਚਹੁੰਦੇ ਸਨ। ਸਭ ਦੇ ਹੋਰ ਬੱੇਰੇ ਕੰਮ ਕਰਨ ਵਾਲੇ ਹੁੰਦੇ ਹਨ।
ਛੋਟੀ ਨੂੰਹੁ ਸੋਹੁਰੇ ਦਾ ਇੱਕ ਸੂਟ ਲੈ ਆਈ। ਜਿਹੜਾ ਉਸ ਮਰਨ ਵਾਲੇ ਨੇ ਆਪਣੇ ਪੋਤੇ ਦੇ ਵਿਆਹ ਉਤੇ ਇੱਕ ਵਾਰ ਹੀ ਪਇਆ ਸੀ। ਉਸ ਨੇ ਕਿਹਾ," ਇਹ ਸੂਟ ਕੋਰਾ ਹੀ ਹੈ। ਕਿਹੜਾ ਧੋ ਪਾਇਆ ਹੈ। ਇਹੀ ਕਫ਼ਨ ਲਈ ਲੱਭਾ ਹੈ। " ਛੋਟਾ ਮੁੰਡਾ ਕੰਘਾ, ਕਿਰਪਾਨ ਦੁਕਾਨ ਤੋਂ ਲੈ ਆਇਆ ਸੀ। ਭਾਵੇਂ ਨੱਥੂ ਨੇ ਕਦੇ ਦਾੜੀ ਮੁੱਛ ਮੂੰਹ ਉਤੇ ਆਉਣ ਨਹੀਂ ਦਿੱਤੀ ਸੀ। ਬਹੁਤੇ ਸਿਆਣੇ ਬੰਦੇ ਮਰੇ ਹੋਏ ਦੇ ਕਿਰਪਾਨ ਪਾ ਕੇ ਇਸ ਦੁਨੀਆਂ ਤੋਂ ਤੋਰਨਾਂ ਚਹੁੰਦੇ ਸਨ। ਜਿਵੇਂ ਧੁਰ ਤੱਕ ਅਗਲੇ ਜਨਮਾਂ ਵਿੱਚ ਇਹ ਸਾਰਾ ਕੁੱਝ ਨਾਲ ਜਾਣਾਂ ਹੋਵੇ। ਚਾਰ ਬੰਦਿਆਂ ਨੇ ਮਿਲ ਕੇ ਉਸ ਨੂੰ ਦਹੀਂ ਨਾਲ ਇਸ਼ਨਾਨ ਕਰਾ ਦਿੱਤਾ ਹੈ। ਉਸ ਦੇ ਜ਼ਨਾਜ਼ੇ ਨੂੰ ਲੈ ਕੇ ਤੁਰ ਪਏ। ਬਹੁਤੇ ਰਿਸ਼ਤੇਦਾਰ ਰਸਤੇ ਵਿੱਚ ਹੀ ਜ਼ਨਾਜ਼ੇ ਨਾਲ ਆ ਮਿਲੇ। ਜਿਉਂ ਹੀ ਉਸ ਨੂੰ ਲਾਭੂ ਲਗਾਇਆ। ਸਾਰੇ ਆਪੋ-ਆਪਣੇ ਘਰਾਂ ਨੂੰ ਤੁਰ ਗਏ। ਇਸ ਤਰਾਂ ਲੱਗਦਾ ਸੀ। ਜਿਵੇਂ ਮਸਾਂ ਬਹੁਤ ਵੱਡਾ ਬੌਝ ਲਹਿ ਗਿਆ ਹੋਵੇ। ਘਰ ਮੁੜ ਕੇ ਆਉਣ ਸਾਰ ਹੀ ਤਿੰਨਾਂ ਭਰਾਵਾਂ ਵਿੱਚ ਜ਼ਮੀਨ ਦੀ ਵੰਡ ਦੀ ਗੱਲ ਛਿੜ ਗਈ। ਤਿੰਨਾਂ ਨੇ ਇੱਕ ਦੂਜੇ ਨੂੰ ਕਹਿ ਦਿੱਤਾ," ਇਸ ਕੰਮ ਵਿੱਚ ਦੇਰੀ ਨਹੀਂ ਕਰਨੀ। ਜਿੰਨੀ ਛੇਤੀ ਹੋ ਸਕੇ, ਜਇਦਾਦ ਦੀ ਵੰਡ ਵੰਡਾਈ ਦਾ ਕੰਮ ਨਿਪਟ ਜਾਣਾ ਚਾਹੀਦਾ ਹੈ। ਵਿੱਕਦੀ ਹੈ, ਤਾ ਵੇਚ ਕੇ ਪੈਸੇ ਵੰਡ ਲਈਏ। ਆਪੋਂ-ਆਪਣਾਂ ਕਾਰੋਬਾਰ ਸ਼ੁਰੂ ਕਰੀਏ।" ਨੱਥੂ ਦਾ ਭਰਾ ਬਾਹਰੋਂ ਆਇਆ ਉਸ ਨੇ ਕਿਹਾ," ਆਪਾਂ ਨੂੰ ਭਰਾ ਦੀ ਰੂਹ ਦੀ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥਿ ਸਾਹਿਬ ਦਾ ਪਾਠ ਕਰਾਉਣਾ ਪੈਣਾਂ ਹੈ। ਤੁਹਾਨੂੰ ਕਦੋਂ ਸਮਾਂ ਠੀਕ ਲੱਗੇਗਾ।" ਤਿੰਨੇ ਪੁੱਤਰ ਇੱਕ ਦੂਜੇ ਦਾ ਮੂੰਹ ਦੇਖ ਰਹੇ ਸਨ। ਛੋਟੇ ਨੇ ਕਿਹਾ, " ਅੱਛਾ ਠੀਕ ਹੈ। ਅਖੰਡਪਾਠ ਹੁਣੇ ਰੱਖਾ ਦਿੰਦੇ ਹਾਂ। ਛੇਤੀ ਕੰਮ ਮੁੱਕ ਜਾਵੇਗਾ। ਪਰਸੋਂ ਨੂੰ ਇਸੇ ਵੇਲੇ, ਸਮੇਂ ਸਿਰ ਭੋਗ ਪੈ ਜਾਵੇਗਾ। ਕੰਮਾਂ ਉਤੇ ਵੀ ਜਾਣਾਂ ਹੈ। ਨਾਲੇ ਭੋਗ ਪਿਛੋਂ ਲੋਕ ਵੀ ਆਉਣੇ ਘੱਟ ਜਾਣਗੇ। "

Comments

Popular Posts