ਬੀਬੀਆਂ ਪ੍ਰਚਾਰਕਾਂ ਤੋਂ ਵੱਧ ਕੇ ਬੋਲਣ ਵਿੱਚ ਹਿੱਸਾ ਲੈਂਦੀਆਂ ਹਨ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਪ੍ਰਚਾਰਕ ਲੈਕਚਰ ਦੇ ਰਿਹਾ ਹੁੰਦਾ ਹੈ। ਅਜੇ ਬਾਣੀ ਦੀ ਵੀ ਅੱਧੀ ਤੁਕ ਹੀ ਬੋਲਦਾ ਹੈ। ਬੀਬੀਆ ਬਾਕੀ ਪੰਗਤੀ ਪੂਰੀ ਕਰ ਦਿੰਦੀਆਂ ਹਨ। ਬਾਣੀ ਚੇਤੇ ਹੋਣੀ ਬਹੁਤ ਵਧੀਆ ਗੱਲ ਹੈ। ਪਰ ਕਿਸੇ ਬੋਲ ਰਹੇ, ਬੁਲਾਰੇ ਦੇ ਵਿੱਚ ਬੋਲਣਾਂ ਹੱਲਾ ਬੋਲਣ ਵਾਂਗ ਲੱਗਦਾ ਹੈ। ਅਸੀਂ ਘਰ ਵਿੱਚ ਗੱਲ ਕਰਨ ਵਾਲੇ ਦੇ ਵਿੱਚ ਬੋਲੀਏ, ਅਗਲਾ ਟੋਕ ਦਿੰਦਾ ਹੈ," ਜਾਂ ਤਾਂ ਤੂੰ ਗੱਲ ਕਰਲਾ ਜਾਂ ਮੈਨੂੰ ਗੱਲ ਪੂਰੀ ਕਰ ਲੈਣਦੇ। " ਪਾਠੀ ਰਹਿਰਾਸ ਸਾਹਿਬ ਦਾ ਪਾਠ ਕਰ ਰਿਹਾ ਹੁੰਦਾ ਹੈ। ਉਹ ਅਜੇ ਇੱਕ ਪੰਗਤੀ ਪਿਛੇ ਹੁੰਦਾ ਹੈ। ਕਈ ਊਚੀ-ਊਚੀ ਉਸ ਤੋਂ ਵੀ ਪਹਿਲੀ ਲਈਨ ਪੂਰੀ ਕਰ ਦਿੰਦੇ ਹਨ। ਇਸ ਤਰਾਂ ਲੱਗਦਾ ਹੈ। ਪਾਠੀ ਨੂੰ ਇਹ ਪਾਠ ਪੜ੍ਹਨਾਂ ਸਿੱਖਾ ਰਹੇ ਹਨ। ਬੰਦਾਂ ਮੈਂ-ਮੈਂ ਕਰਦਾ ਫਿਰਦਾ ਹੈ। ਕਿ ਮੇਰੇ ਵਰਗਾ ਦੂਜਾ ਕੋਈ ਨਹੀਂ ਹੈ। ਪ੍ਰਚਾਰਕ ਕਥਾ ਕਰ ਰਿਹਾ ਹੁੰਦਾ ਹੈ। ਬੀਬੀਆ ਨੇ ਊਚੀ-ਊਚੀ, ਵਾਹਿਗੁਰੂ-ਵਾਹਿਗੁਰੂ ਦਾ ਜਾਪ ਸ਼ੁਰੂ ਕੀਤਾ ਹੁੰਦੀ ਹੈ। ਬੀਬੀਆ ਪ੍ਰਚਾਰਕਾਂ ਤੋਂ ਵੱਧ ਕੇ ਹਿੱਸਾ ਲੈਂਦੀਆਂ ਹਨ। ਬਰਮਜੀਤ ਜੀ ਨੇ ਦੱਸਿਆ, ਕੱਲ ਕੈਲਗਰੀ ਵਿੱਚ ਹੀ ਇੱਕ ਬੁਜਰੁਗ ਇੱਕ ਘੰਟਾਂ, ਆਪਦੇ ਘਰ ਦਾ ਦਰ ਖੜਕਾਉਂਦਾ ਰਿਹਾ। ਪਰ ਉਸ ਦੇ ਨ੍ਹੂੰਹੁ ਪੁੱਤਰ ਨੇ ਦਰਵਾਜ਼ਾ ਨਹੀਂ ਖੋਲਿਆ।'' ਸਾਰੀ ਬੁੜੀਆਂ ਵਾਹਿਗੁਰੂ-ਵਾਹਿਗੁਰੂ ਦੀ ਦੁਹਾਈ ਪਾਉਣ ਲੱਗ ਗਈਆਂ। ਉਨਾਂ ਵਿਚੋਂ ਉਹ ਵੀ ਸਨ। ਜੋ ਆਪ ਨੂੰਹਾਂ ਨੂੰ ਤੰਗ ਕਰਦੀਆਂ ਸਨ। ਨੂੰਹਾਂ ਸਾਰੀ ਉਮਰ ਪੇਕੀਂ ਵਾੜੀ ਰੱਖੀਆਂ ਹਨ। ਹੁਣ ਆਪ ਨੂੰਹਾਂ ਦੀ ਜਾੜ ਥੱਲੇ ਸਨ। ਜਦੋਂ ਕੋਈ ਪ੍ਰਚਾਰਕ ਕਥਾਂ ਕਰਨ ਲਈ ਬਾਣੀ ਬੋਲਦਾ ਪੜ੍ਹਦਾ ਹੈ। ਬੁੜੀਆਂ ਉਸ ਤੋਂ ਵੀ ਊਚੀ ਬੋਲ ਕੱਢਦੀਆਂ ਹਨ। ਕਈ ਵਾਰ ਇਹ ਲੱਗਦਾ ਹੈ। ਸ਼ਇਦ ਸਟੇਜ ਹੀ ਨਾਂ ਸੰਭਾਲ ਲੈਣ। ਪ੍ਰਚਾਰਕ ਕਥਾਂ ਕਰੀ ਜਾਂ ਰਿਹਾ ਹੁੰਦਾ ਹੈ। ਇੱਕ ਮਾਈ ਤਾਂ ਪੂਰੇ ਜ਼ੋਰ ਨਾਲ ਵਾਹਿਗੁਰੂ-ਵਾਹਿਗੁਰੂ ਬੋਲੀ ਜਾਦੀ ਹੈ। ਇਸ ਨੂੰ ਕੋਈ ਪੁੱਛੇ," ਤੈਨੂੰ ਸੁਣੀਏ ਜਾਂ ਪ੍ਰਚਾਰਕ ਨੂੰ ਸੁਣੀਏ। '' ਇੱਕ ਦਿਨ ਮੈਂ ਦੇਖਿਆ ਇੱਕ ਜੁਵਾਨ ਕੁੜੀ ਇਸ ਨੂੰ ਗੁਰਦੁਆਰਾਂ ਸਾਹਿਬ ਅੱਗੇ ਕਾਰ ਵਿਚੋਂ ਉਤਾਰ ਕੇ ਗਈ ਹੈ। ਘਰ ਵੀ ਇਸੇ ਤਰਾ ਰੌਲਾ ਪਾਈ ਰੱਖਦੀ ਹੋਣੀ ਹੈ। ਘਰ ਵਿੱਚ ਸ਼ਾਂਤੀ ਰਹੇ, ਇਸੇ ਲਈ ਅਰਾਮ ਆਉਣ ਦੀ ਉਮੀਦ ਵਿਚ ਇਸ ਬੇਬੇ ਨੂੰ ਘਰਦੇ ਇਥੇ ਛੱਡ ਜਾਂਦੇ ਹੋਣੇ ਹਨ। ਬਹੁਤਾ ਬੋਲਣਾ ਝੱਖਣ ਹੋਇ।।
ਪ੍ਰਚਾਰਕ ਕਥਾਂ ਕਰਨ ਵਾਲਾ ਲੋਕਾਂ ਦੀਆ ਉਦਾਹਰਣਾਂ ਦੇ ਕੇ ਸਮਝਾ ਰਿਹਾ ਹੁੰਦਾ ਹੈ। ਕਈ ਮਗਰ-ਮਗਰ ਬੋਲੀ ਜਾਣਗੀਆਂ। ਜਾਂ ਕਹੀ ਜਾਂਦੀਆਂ ਹਨ,'' ਹਾਏ-ਹਾਏ ਮਾੜੀ ਔਲਾਦ ਨਾਂ ਕਿਸੇ ਦੇ ਹੋਵੇ। ਨਾਂ ਭਾਈ ਇਹ ਗੱਲ ਦਿਲ ਨੂੰ ਨਹੀਂ ਲੱਗੀ। ਇਹ ਤਾਂ ਗੱਲ ਘਰਾਂ ਵਿੱਚ ਇਸ ਤਰਾਂ ਹੁੰਦੀ ਹੈ। " ਬਹੁਤੇ ਐਸੇ ਹੀ ਹੁੰਦੇ ਹਨ। ਜੇ ਘਰ ਵਿੱਚ ਕੋਈ ਗੱਲ ਨਹੀਂ ਸੁਣਦਾ। ਦੋ ਬੱਚੇ, ਪਤੀ-ਪਤਨੀ ਇੱਕ ਦੂਜੇ ਦੇ ਕਹਿੱਣੇ ਵਿੱਚ ਨਹੀਂ ਹਨ। ਤਾਂ ਕਈ ਗੁਰਦੁਆਰਾਂ ਸਾਹਿਬ ਜਾ ਕੇ, ਸਿਆਣਪ ਘੋਟਦੇ ਹਨ। ਪਤਾ ਸਭ ਨੂੰ ਹੁੰਦਾ ਹੈ। ਬੰਦਾ ਕਿੰਨੇ ਕੁ ਪਾਣੀ ਵਿੱਚ ਹੈ। ਜਿਸ ਨੂੰ ਘਰ ਵਿੱਚ ਪਿਆਰ, ਇਤਫ਼ਾਕ, ਸਹਿਯੋਗ ਮਿਲਦਾ ਹੋਵੇ। ਉਸ ਕੋਲ ਐਸਾ ਕੁਛ ਕਰਨ ਦਾ ਸਮਾਂ ਨਹੀਂ ਹੈ। ਕਈ ਔਰਤਾਂ ਉਡੀਕ ਰਹੀਆਂ ਹੁੰਦੀਆਂ ਹਨ। ਪ੍ਰਚਾਰਕ ਕਥਾਂ ਕਰਨ ਵਾਲਾ ਸੱਸ ਨੂੰਹੁ ਦੀ ਕਰਤੂਤ, ਲੜਾਈ ਦੀ ਗੱਲ ਕਰੇ। ਉਚੀ-ਉਚੀ ਹੱਸਣ ਲੱਗ ਜਾਂਦੀਆਂ ਹਨ। ਹਰ ਬੰਦੇ ਨੂੰ ਆਪਣੀ ਤੋਂ ਦੂਜੇ ਦੀ ਚੁਗਲੀ ਨਿੰਦਿਆ ਹੋ ਰਹੀ ਗੱਲ ਬਹੁਤ ਪਸੰਦ ਹੁੰਦੀ ਹੈ। ਇਹ ਸੱਸਾ ਨੂੰਹਾਂ ਨੂੰ ਇੱਕ ਦੂਜੇ ਦੀ ਭੰਡੀ ਹੁੰਦੀ ਬੜੀ ਚੰਗੀ ਲੱਗਦੀ ਹੈ। ਜੇ ਉਹੀ ਪ੍ਰਚਾਰਕ, ਬੁਲਾਰਾ ਕਹਿ ਦੇਵੇ, " ਇੱਕ ਦੂਜੇ ਦੀ ਇੱਜ਼ਤ ਕਰਨੀ ਤੇ ਇੱਕ ਦੂਜੇ ਨੂੰ ਸਹਿਣਾਂ ਬਰਦਾਸਤ ਕਰਨਾਂ ਸਿੱਖ ਲਵੋ। ਨੂੰਹਾਂ ਨੂੰ ਉਨਾਂ ਦੀ ਜਗਾ ਦੇ ਦਿਉ। ਸੱਸਾ ਨੂੰਹਾਂ ਬੈਠ ਕੇ ਪਿਆਰ ਨਾਲ ਘਰ ਦੇ ਮਾਮਲੇ ਨਜਿੱਠ ਲਿਆ ਕਰੋ। ਘਰ ਦੇ ਮਰਦਾਂ ਤੇ ਗੁਆਂਢੀਆਂ ਨੂੰ ਕਿਸੇ ਗੱਲ ਦੀ ਸੂਹ ਨਾਂ ਲੱਗਣ ਦਿਉ। " ਇਹ ਐਸੇ ਪ੍ਰਚਾਰਕ, ਬੁਲਾਰੇ ਦੀ ਛੁੱਟੀ ਕਰਾ ਕੇ ਛੱਡਦੀਆਂ ਹਨ। ਸੱਸਾ ਨੂੰਹਾਂ ਦੋਂਨੇਂ ਹੀ ਉਥੇ ਗੁਰਦੁਆਰਾਂ ਸਾਹਿਬ ਹੁੰਦੀਆਂ ਹਨ। ਇੱਕ ਦੋ ਐਸੀਆ ਵੀ ਹਨ। ਜਿੰਨਾਂ ਦੇ ਸਿਰ ਉਤੇ ਪਤੀ ਨਹੀਂ ਹਨ। ਘਰ ਵੱਲੋ ਪੂਰੀਆਂ ਅਜ਼ਾਦ ਹਨ। ਸੰਗਤ ਦੇ ਇੱਕਠ ਨੂੰ ਆਪਣੇ ਪਿਛੇ ਲਗਾਉਣ ਦਾ ਯਤਨ ਕਰਦੀਆਂ ਹਨ। ਜੋ ਕਥਾਂ ਚਲਦੀ ਵਿੱਚ ਗੱਲ ਗੱਲ ਉਤੇ ਅੱਧੇ ਘੰਟੇ ਵਿੱਚ ਤਿੰਨ-ਚਾਰ ਬਾਰੀ ਜੈਕਾਰਾ ਜੋ ਬੋਲੇ ਸੋ ਨਿਹਾਲ ਦਾ ਛੱਡਦੀਆਂ ਹਨ। ਪ੍ਰਚਾਰਕ ਕਥਾਂ ਕਰਨ ਵਾਲਾ ਆਲਾ-ਦੁਆਲਾ ਦੇਖਦਾ ਹੈ। ਐਸਾ ਕੀ ਕਿਹਾ ਗਿਆ? ਜਿਹੜਾਂ ਜੈਕਾਰਾ ਜੋ ਬੋਲੇ ਸੋ ਨਿਹਾਲ ਦਾ ਛੱਡਇਆਂ ਹੈ। ਅਗਲਾ ਕਥਾ ਦਾ ਟੌਪਕ ਭੁਲ ਜਾਂਦਾ ਹੈ। ਸੰਗਤਾਂ ਦਾ ਕੁਛ ਪਤਾ ਵੀ ਨਹੀਂ ਹੈ। ਵਾਹਿਗੁਰੂ-ਵਾਹਿਗੁਰੂ ਦੀ ਦੁਹਾਈ ਪਾ ਕੇ, ਜੈਕਾਰਾ ਜੋ ਬੋਲੇ ਸੋ ਨਿਹਾਲ ਦਾ ਛੱਡ ਕੇ ਪੱਗਾਂ ਹੀ ਲਾਹੁਉਣ ਲੱਗ ਜਾਣ। ਬੰਦੇ ਹੀ ਕੁੱਟ, ਵੱਡ ਦੇਣ। ਜੈਕਾਰਾ ਜੋ ਬੋਲੇ ਸੋ ਨਿਹਾਲ ਦਾ ਛੱਡਣ ਵਾਲੇ ਪ੍ਰਬੰਧਕਿ ਤੇ ਗਿਆਨੀ ਬਾਬੇ ਬਥੇਰੇ ਹਨ।
ਮੂੰਹ ਵਿੱਚ ਹੀ ਵਾਹਿਗੁਰੂ-ਵਾਹਿਗੁਰੂ ਜਪਿਆ ਜਾਵੇ। ਤਾਂ ਕੇ ਦੁਜੇ ਇਕਾਗਰ ਹੋਏ ਬੈਠੈ ਲੋਕਾਂ ਸੰਗਤਾਂ ਦਾ ਅੰਨਦ ਨਾਂ ਖ਼ਰਾਬ ਹੋਵੇ। ਇਗਾਰਤਾਂ ਬਣੀ ਰਹੇ। ਬੋਲਣ ਵਾਲਾ ਤਾਂ ਇੱਕ ਹੀ ਬਹੁਤ ਹੁੰਦਾ ਹੈ। ਜ਼ਿਆਦਾ ਜਾਣੇ ਬੋਲਣ, ਕਾਂਵਾਂ ਰੋਲੀ ਪੈ ਜਾਂਦੀ ਹੈ। ਕੋਈ ਕਿਸੇ ਨੂੰ ਨਹੀਂ ਸੁਣਦਾ। ਸਮਾਗਮਾਂ ਗੁਰਦੁਆਰਿਆਂ ਵਿੱਚ ਸਟੇਜ ਤਾਂਹੀਂ ਬਣਾਈ ਜਾਂਦੀ ਹੈ। ਉਥੇ ਆ ਕੇ ਬੁਲਾਰੇ ਨੂੰ ਬੋਲਣ ਦੀ ਅਜ਼ਾਜ਼ਤ ਹੁੰਦੀ ਹੈ। ਪਰ ਬੀਬੀਆ ਪ੍ਰਚਾਰਕਾਂ ਤੋਂ ਵੱਧ ਕੇ ਬੋਲਣ ਵਿੱਚ ਹਿੱਸਾ ਲੈਂਦੀਆਂ ਹਨ। ਜਾਂ ਬੀਬੀਆ ਪ੍ਰਚਾਰਕਾਂ ਨੂੰ ਜੁੱਤੀ ਪਾਉਂਦੇ ਨੂੰ ਜਾ ਘੇਰਦੀਆਂ ਹਨ," ਬਈ ਤੂੰ ਇੰਝ ਨਹੀਂ ਇੰਝ ਹੀ ਕਹਿੱਣਾਂ ਸੀ। "
ਕਿਸੇ ਵੀ ਕਲਾਸ ਵਿੱਚ ਐਸਾ ਕੁੱਝ ਨਹੀਂ ਹੁੰਦਾ। ਕੋਈ ਵੀ ਕਲਾਸ ਵਿੱਚ ਨਹੀਂ ਬੋਲਦਾ। ਟੀਚਰ ਹੀ ਬੋਲਾਰਾ ਹੁੰਦਾ ਹੈ। ਅਗਰ ਕੋਈ ਵਿਦਿਆਰਥੀ ਐਸਾ ਕਰਦਾ ਹੈ। ਉਸ ਨੂੰ ਕਲਾਸ ਵਿਚੋਂ ਬਾਹਰ ਕਰ ਦਿੱਤਾ ਜਾਂਦਾ ਹੈ। ਘਰ ਵਿੱਚ ਛੋਟਾ ਬੱਚਾ ਪੜ੍ਹਦਾ ਹੋਵੇ। ਉਹ ਵੀ ਆਪਣੇ ਘਰ ਦੇ ਮੈਂਬਰਾਂ ਨੂੰ ਚੁਪ ਰਹਿੱਣ ਲਈ ਕਹਿੰਦਾ ਹੈ। ਜੇ ਘਰ ਦੇ ਜੀਅ ਮਾਂ-ਬਾਪ ਗੱਲਾਂ ਕਰਦੇ ਰਹਿੱਣਗੇ। ਪੜ੍ਹਾਈ ਛੱਡ ਕੇ ਧਿਆਨ ਉਨਾਂ ਗੱਲਾਂ ਵਿੱਚ ਚਲਾ ਜਾਵੇਗਾ। ਜੋ ਗੱਲਾਂ ਉਸ ਦੇ ਕੰਮ ਦੀਆਂ ਨਹੀਂ ਹਨ। ਜੇ ਕੋਈ ਟੈਲੀਵੀਜ਼ਨ ਉਤੇ ਖ਼ਬਰਾਂ ਸੀਰੀਅਲ ਦੇਖ ਰਿਹਾ ਹੋਵੇ। ਦੂਜਾਂ ਬੰਦਾ ਕੋਈ ਫੋਨ ਉਤੇ ਗੱਲਾਂ ਕਰ ਰਿਹਾ ਹੋਵੇ। ਬੱਚੇ ਰੌਲਾਂ ਪਾ ਰਹੇ ਹੋਣ। ਉਨਾਂ ਨੂੰ ਪਰੇ ਕਿਤੇ ਦੂਰ ਜਾਣ ਲਈ ਕਿਹਾ ਜਾਂਦਾ ਹੈ। ਲਿਖਾਈ-ਪੜ੍ਹਾਈ ਕਰਦੇ ਕੋਲ, ਲੈਇਬ੍ਰੇਰੀਆਂ, ਗੁਰਦੁਆਰਾਂ ਸਾਹਿਬ ਵਿੱਚ ਚੁਪ ਦਾ ਦਾਨ ਰੱਖਣਾਂ ਚਾਹੀਦਾ ਹੈ। ਬਹੁਤੇ ਗੁਰਦੁਆਰਾਂ ਸਾਹਿਬ ਹੋਰਾਂ ਲੋਕਾਂ ਨਾਲ ਗੱਲਾਂ ਮਾਰਨ ਆਪਣੀ ਸੁਣਾਉਣ ਹੀ ਜਾਂਦੇ ਹਨ। ਗਿਆਨੀ, ਪ੍ਰਚਾਰਕ ਲੈਕਚਰ ਕੀ ਕਹਿ ਰਹੇ ਹਨ? ਕੁੱਝ ਪੱਲੇ ਨਹੀਂ ਬੰਨਦੇ। ਉਹ ਵੀ ਸੱਸਾ ਨੂੰਹਾਂ ਦੇ ਸੀਰੀਅਲ ਦੀਆਂ ਗੱਲਾਂ, ਮਜ਼ਾਕ ਟਿੱਚਰਾਂ ਕਰਕੇ ਔਰਤਾਂ ਨੂੰ ਮੋਹਦੇ ਹਨ। ਕਈ ਤਾਂ ਚੁਕਲੇ ਹੀ ਸੁਣਨ ਜਾਂਦੇ ਹਨ। ਚੰਗਾ ਹੋਵੇ ਜੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਗੱਲ ਹੋਵੇ। ਉਸ ਦੇ ਵਿੱਚ ਲਿਖੇ ਅੱਖਰਾਂ ਦੇ ਸਹੀ ਮਤਲੱਬ ਸਮਝਾਏ ਜਾਣ। ਹੋਰਾਂ ਬੰਦਿਆਂ, ਧਰਮਾਂ ਨਾਲ ਪਿਆਰ ਕਰਨਾਂ ਸਿੱਖਾਇਆ ਜਾਵੇ। ਕਨੇਡਾ ਦੀ ਅਜ਼ਾਦ ਬੰਦਿਆਂ ਦੀ ਧਰਤੀ ਉਤੇ ਬੈਠ ਕੇ ਇੱਕ ਪ੍ਰਚਾਰਕ ਲੈਕਚਰ ਕਰ ਰਿਹਾ ਸੀ," ਦੇਖੋ ਜੀ ਲੋਕ ਸਿੱਖ ਅੱਜ ਕ੍ਰਿਸਮਿਸ ਮਨਾ ਰਹੇ ਹਨ। ਇਨਾਂ ਨੂੰ ਇਹ ਕਰਨਾ ਸੋਭਦਾ ਨਹੀਂ ਹੈ।" ਕਈ ਪ੍ਰਚਾਰਕਾਂ ਦਾ ਕੰਮ ਹੀ ਇਹੀ ਹੈ। ਮਨੁੱਖਤਾਂ ਨੂੰ ਜੋੜਨ ਦੀ ਬਜਾਏ ਵੰਡੀਆਂ ਹੀ ਪਾਈਆਂ ਜਾਣ। ਔਰਗਜ਼ੇਬ ਦੀ ਨਿਤੀ ਵਾਂਗ ਇੰਨਾਂ ਦਾ ਧਰਮ ਹੀ ਸਭ ਤੋਂ ਵਧੀਆਂ ਹੈ। ਅਸੀਂ ਆਪ ਸਭ ਇੱਕ ਦੀ ਗੱਲ ਕਰੀਏ। ਇੱਕ ਦੀ ਗੱਲ ਸੁਣੀਏ। ਨਾਂ ਕੇ ਆਪ ਹੀ ਸੁਣਾਈ ਜਾਈਏ। ਸੁਣਨ ਵਾਲਾ ਸੁਣ-ਸੁਣ ਕੇ ਬਹੁਤ ਸਿਆਣਾਂ ਬਣ ਸਕਦਾ ਹੈ। ਸਾਰੀ ਸਕੂਲ ਦੀ ਵਿਦਿਆ, ਪੜ੍ਹ-ਸੁਣ ਕੇ ਲਈ ਹੈ। ਜੇ ਟੀਚਰ ਅਧਿਆਪਕ ਨੂੰ ਹੀ ਪੜ੍ਹਾਉਣ ਸੁਣਾਉਣ ਲੱਗ ਜਾਂਦੇ। ਸਕੂਲ ਕਾਲਜ਼ ਬੰਦ ਹੋ ਜਾਣੇ ਸੀ।

Comments

Popular Posts