ਕੀੜੇ ਮਾਰ ਦੁਵਾਈਆਂ ਤੋਂ ਬਚੀਏ, ਬਹੁਤ ਬਿਮਾਰੀਆਂ ਤੋ ਬੱਚੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com

ਦੁਨੀਆਂ ਦੀ ਅੱਧੀ ਤੋਂ ਵੱਧ ਜੰਨਸੰਖਿਆ ਖੇਤੀ ਦਾ ਕਿੱਤਾ ਕਰਦੀ ਹੈ। ਮੈਨੂੰ ਕੋਈ ਖਾਸ ਖੇਤੀ-ਬਾੜੀ, ਬੀਜਾਈ ਦੇ ਉਤੇ ਲਿਖੀ ਹੋਈ ਰਚਨਾਂ ਨਹੀਂ ਮਿਲੀ। ਇਡੋਸਲਫੈਨ ਕੀੜੇ ਮਾਰ ਜ਼ਹਿਰ ਛਿੜਕਣ ਨਾਲ ਫ਼ਸਲ ਵੱਧ ਹੁੰਦੀ ਹੈ। ਫ਼ਸਲ ਝਾੜ ਵੱਧ ਦੇਵੇ। ਪਰ ਬਗੈਰ ਜ਼ਹਿਰ ਛਿੜਕਣ ਤੋਂ ਫ਼ਸਲ ਦਾ ਝਾੜ 20% ਹੀ ਘੱਟਾ ਪੈਦਾ ਹੁੰਦਾ ਹੈ। ਘਾਟਾ ਸਹਿੱਣ ਤੋਂ ਵੱਧ, ਉਸ ਤੋਂ ਜ਼ਿਆਦਾ ਕੀੜੇ ਮਾਰ ਜ਼ਹਿਰ ਖ੍ਰੀਦਣ ਤੇ ਪੈਸਾ ਲੱਗਦਾ ਹੈ। ਕੀੜੇ ਮਾਰ ਜ਼ਹਿਰ ਹਰ ਫ਼ਸਲ ਉਤੇ ਛੱੜਕਿਆ ਜਾਂਦਾ ਹੈ। ਦੂਜਾਂ ਫਾਰਮੂਲਾ ਹੈ ਫ਼ੱਲ਼ ਵੱਡਾ ਤੇ ਛੇਤੀ ਉਤਰ ਆਵੇ। ਅੰਬ ਕੇਲੇ ਨੂੰ ਪਕਾਉਣ ਲਈ ਵੀ ਦੁਵਾਈ ਪਾਈ ਜਾਂਦੀ ਹੈ। ਮੈਂ ਆਪਣਾਂ ਤਜ਼ਰਬਾ ਦੱਸਦੀ ਹਾਂ। ਖ਼ਰਬੂਜ਼ਾ, ਅੰਬ, ਚੈਰੀ, ਖਾ ਲਈਏ। ਮੂੰਹ ਵਿੱਚ ਸ਼ਾਲੇ ਹੋ ਜਾਂਦੇ ਹਨ। ਗਲ਼ੇ ਵਿੱਚ ਖਾਜ਼ ਹੋਣ ਲੱਗ ਜਾਂਦੀ ਹੈ। ਕਈ ਬਾਰ ਸੇਬ ਇੱਕ ਦੀ ਥਾਂ ਦੋ ਸੇਬਾਂ ਨੂੰ ਖਾ ਕੇ ਦੇਖਿਆ। ਮੈਂ ਇਕੱਲੀ ਹੋਵਾਂ। ਬਾਹਰੋਂ ਰਿਟੋਂਰੈਂਟ ਤੋਂ ਬਿਲਕੁਲ ਨਹੀਂ ਖਾਦੀ। ਭੁੱਖ ਦੁਆਰਾ ਲੱਗਣ ਤੇ ਇਕੋਂ ਫ਼ਲ ਸੇਬ ਦੋ ਬਾਰ ਖਾਦਾ ਜਾਂਦਾ ਹੈ। ਖਾਂਣ ਨਾਲ ਚਿਤ ਨੂੰ ਖਬਰਾਟ ਹੁੰਦੀ ਹੈ। ਘੁੰਮੇਰ ਆਉਂਦੀ ਹੈ। ਉਹੀ ਹਾਲ ਅੰਬ, ਚੈਰੀ ਖਾ ਕੇ ਹੁੰਦਾ ਹੈ। ਖੁੰਭਾਂ ਖਾਣ ਨਾਲ ਕਨੇਡਾ ਵਿੱਚ ਕਈ ਲੋਕ ਮਰ ਗਏ ਸਨ। ਉਨਾਂ ਦਿਨਾਂ ਵਿੱਚ ਮੈਂ ਕੱਚੀਆ ਖੁੰਭਾਂ ਖਾਦੀਆਂ ਸੀ। ਮੈਨੂੰ ਘੁੰਮੇਰ ਤੇ ਉਲਟੀਆਂ ਆਉਣ ਲੱਗ ਗਈਆਂ ਸੀ। ਕਨੇਡਾ ਵਿੱਚ ਖੁੰਭਾਂ ਕੁੱਝ ਸਮੇਂ ਲਈ ਆਉਣੀਆਂ ਬੰਦ ਕਰ ਦਿੱਤੀਆਂ ਸਨ। ਸਿਆਣੇ ਕਹਿੰਦੇ ਹਨ, " ਕੁਝ ਵੀ ਬਹੁਤਾ ਨਾਂ ਖਾਵੋ। ਨਵੀਂ ਆਈ ਫ਼ਸਲ ਅੰਨ ਵੀ ਜ਼ਿਆਦਾ ਨਾਂ ਖਾਵੋ। ਕਦੇ ਵੀ ਪੇਟ ਭਰ ਕੇ ਨਾਂ ਖਾਵੋ। ਭੁੱਖ ਰੱਖ ਕੇ ਖਾਵੋ, " ਉਹੀ ਅੱਜ ਦੇ ਡਾਕਟਰ ਕਹਿੰਦੇ ਹਨ, " ਥੋੜਾ-ਥੋੜਾ ਕਰਕੇ ਖਾਵੋ। " ਭਾਵ ਇਕੋਂ ਸਮੇਂ ਬਹੁਤਾ ਖਾਣ ਨਾਲ ਇਕੋਂ ਭੋਜਨ ਖਾਣ ਨਾਲ ਇਕੋ ਤਰਾਂ ਦੇ ਤੱਤ ਅੰਦਰ ਚਲੇ ਜਾਂਣਗੇ। ਪਚਾਉਣੇ ਔਖੇ ਹੋ ਜਾਂਣਗੇ। ਅੰਬ, ਚੈਰੀ, ਮਤੀਰਾ, ਖ਼ਰਬੂਜਾ ਬਹੁਤਾ ਖਾਈਏ। ਪੇਟ ਦੁੱਖਣ ਲੱਗ ਜਾਦਾ ਹੈ। ਲੂਜ ਮੋਸ਼ਨ ਹੋ ਜਾਦੇ ਹਨ। ਜਿਹੜੇ ਕਹਿੰਦੇ ਹਨ, " ਕਬਜ਼æ ਰਹਿੰਦੀ ਹੈ। " ਉਹ ਇਹ ਸਬ ਖਾ ਕੇ ਦੇਖਣਾਂ। ਬਿਮਾਰੀ ਟੁੱਟ ਜਾਵੇਗੀ। ਇਹ ਬਿਮਾਰੀ ਨਹੀਂ ਹੈ। ਉਨਾਂ ਨੂੰ ਹੁੰਦੀ ਹੈ। ਜੋ ਫ਼ੱਲ ਤੇ ਕੱਚੀਆਂ ਸਬਜ਼ੀਆਂ ਸੈਲਡ ਮੂਲੀ, ਗਾਜ਼ਰ, ਗੋਭੀ ਨਹੀਂ ਖਾਂਦੇ। ਖਾਂਣ ਦੀ ਕਜੂਸੀ ਨਾਂ ਕਰਿਆ ਕਰੋਂ। ਵੱਧ ਖਾਂਣ ਨਾਲ ਪੇਟ ਖ਼ਰਾਬ ਹੋਣ ਨਾਲ ਸੂਗਰ, ਬਲਡਪੈਸ਼ਰ, ਚਿਕਨਾਹਟ ਨਾਲ ਨਾਲੀਆ ਬੰਦ ਹੋ ਜਾਂਦੀ ਹਨ। ਖੂਨ ਕਿਵੇਂ ਦੌਰਾ ਕਰੇਗਾ? ਖੂਨ ਦੌਰਾ ਨਾਂ ਕਰਨ ਨਾਲ ਆਕਸੀਜ਼ਨ ਨਾ ਮਿਲੇ, ਬੰਦਾ ਮਰ ਜਾਂਦਾ ਹੈ। ਘੱਟ ਖਾਣ ਨਾਲ ਵੀ ਬਿਮਾਰੀਆਂ ਲੱਗਦੀਆਂ ਹਨ। ਸੋਕਾ ਲੱਗ ਗਿਆ ਸ਼ਕਲ ਵਿਗੜ ਜਾਵੇਗੀ। ਹਰ ਚੀਜ਼ ਦੀ ਸੀਮਾਂ, ਮਾਪ-ਤੋਲ ਹੋਣਾਂ ਲਾਜ਼ਮੀ ਹੈ। ਗੁਰਦੁਆਰੇ ਮੁਫ਼ਤ ਦੇ ਪ੍ਰਸ਼ਾਦੇ, ਸਸਤੇ ਬਫ਼ੇ ਖਾਂਣ ਨਾਲ, ਪਾਰਟੀ ਵਿਆਹ ਬਾਅਦ ਬਿਮਾਰ ਹੋਣਾਂ ਪੈਂਦਾ ਹੈ।
ਸਾਨੂੰ ਆਪਣੇ ਘਰ ਗਾਰਡਨ ਕਰਨੀ ਚਾਹੀਦੀ ਹੈ। ਲੋੜ ਜੋਗੀਆਂ ਚੀਜ਼ਾਂ ਆਪ ਉਗਾ ਕੇ ਖਾ ਸਕੀਏ। ਜ਼ਕੀਨ ਹੋਵੇ, ਅਸੀਂ ਕੀ ਖਾ ਰਹੇ ਹਾਂ? ਚਾਹੇ ਛੋਟੇ ਗਮਲੇ ਵਿੱਚ ਟਮਾਟਰ ਦੇ ਬੂਟੇ, ਸਬਜ਼ੀਆਂ ਦੀਆਂ ਵੇਲਾਂ ਲੱਗਾ ਲਈਏ। ਮੈਂ ਆਪ ਵੀ ਘਰ ਦੇ ਪਿਛੇ ਮੇਥੇ, ਧਨੀਆਂ, ਸਰੋਂ ਦਾ ਸਾਗ, ਪਦੀਨਾਂ ਖਾਂਣ ਜੋਗਾ ਉਗਾ ਲੈਂਦੀ ਹਾਂ। ਇਹ ਸਭ ਰਸਇਣਕ ਖਾਂਦਾ ਤੋਂ ਬਗੈਰ ਉਪਜ ਹੋ ਰਹੇ ਹਨ। 6 ਕੁ ਹਫ਼ਤੇ ਵਿੱਚ ਕੱਟਣ ਵਾਲੇ ਹੋ ਜਾਂਦੇ ਹਨ। ਫਿਰ ਹਰ ਦੋ ਹæਫਤੇ ਬਾਅਦ ਦੁਆਰਾ ਫੁੱਟ ਆਉਂਦੇ ਹਨ। ਬਹੁਤੀ ਮੇਹਨਤ ਵੀ ਨਹੀਂ ਕਰਨੀ ਪੈਂਦੀ। ਬਿਜਲੀ ਦੀ ਮਸ਼ੀਨ ਵਹੁਣ ਵਾਲੀ ਬਹਤੀ ਮਹਿੰਗੀ ਨਹੀਂ ਹੈ। ਬੀਜ ਪਾਉਣ ਦੀ ਲੋੜ ਹੈ। ਮੀਂਹ ਰੱਬ ਪਾ ਦਿੰਦਾ ਹੈ। ਨਾਲੇ ਹਰੀਆਲੀ ਦੇਖ ਕੇ ਮਨ ਖੁਸ਼ ਹੁੰਦਾ ਹੈ। ਨੇੜੇ ਦੇ ਚੰਗੇ ਖੇਤੀ-ਬਾੜੀ ਤਕਨੀਕ ਤੋਂ ਸਹੀਂ ਤਕਨੀਕੀ ਲਈ ਜਾਵੇ।
ਅਮਰ ਖਾਨ ਜੀ ਟੀਵੀ ਸ਼ੋ ਕਰ ਰਹੇ ਹਨ। ਕਮਾਲ ਦਾ ਹੀਰੋ ਹੈ। ਸੱਚ ਮੁੱਚ ਦਿਲਾਂ ਉਤੇ ਛਾ ਗਿਆ ਹੈ। ਇਸ ਦੀ ਹਰ ਫਿਲਮ, ਹੁਣ ਹਰ ਸ਼ੋਂ ਮਨਾਂ ਉਤੇ ਜਮ ਗਏ ਹਨ। ਅੱਜ ਜਿਸ ਤੋਂ ਇਹ ਜਾਣਕਾਰੀ ਮਿਲੀ ਹੈ। ਇੱਕ ਔਰਤ ਨੇ ਸਰਵੇਖਣ ਕੀਤਾ ਹੈ। ਉਸ ਨੇ ਦੱਸਿਆ, " ਮਾਂ ਦੇ ਦੁੱਧ ਵਿੱਚ ਇਡੋਸਲਫੈਨ ਕੀੜੇ ਮਾਰ ਜ਼ਹਿਰ ਹੈ। ਇਡੋਸਲਫੈਨ ਕੀੜੇ ਮਾਰ ਜ਼ਹਿਰ ਛਿੜਕਣ ਨਾਲ ਅੰਨ, ਫ਼ੱਲ, ਸਬਜ਼ੀਆਂ ਖਾਂਣ ਦੁਆਰਾ ਸਰੀਰ ਵਿੱਚ ਪੈਦਾ ਹੋ ਜਾਂਦਾ ਹੈ। ਆਮ ਨਾਲੋਂ ਇਡੋਸਲਫੈਨ 800 ਪ੍ਰਤੀਸ਼ਤ ਜ਼ਿਆਦਾ ਕੀੜੇ ਮਾਰਨ ਦੀ ਦੁਵਾਈ ਮਾਂ ਦੇ ਦੁੱਧ ਵਿੱਚ ਟੈਸਟ ਕਰਨ ਨਾਲ ਦੇਖੀ ਗਈ ਹੈ। 400 ਪੈਸਟੇਸਾਈਡ ਕੀੜੇ ਮਾਰਨ ਦੀ ਦੁਵਾਈ ਵੀ ਮਾਂ ਦੇ ਦੁੱਧ ਵਿੱਚ ਹੈ। " ਮਾਂ ਦਾ ਦੁੱਧ ਬੱਚਾ ਪੀਂਦਾ ਹੈ। ਉਸ ਉਤੇ ਕੀ ਅਸਰ ਹੁੰਦਾ ਹੋਵੇਗਾ? ਇਸ ਦਾ ਮਤਲੱਬ ਫ਼ਸਲਾਂ ਨੂੰ ਇਡੋਸਲਫਾਨ ਕੀੜੇ ਮਾਰ ਜ਼ਹਿਰ ਛਿੜਕਣ ਨਾਲ ਕੀੜੇ ਹੀ ਨਹੀਂ ਮਾਰਦੇ। ਸਗੋਂ ਫ਼ਸਲਾਂ ਅੰਦਰ ਜਾਂਦਾ ਹੈ। ਪੱਸ਼ੂ, ਪੰਛੀ, ਬੰਦੇ ਖਾਂਦੇ ਹਨ। ਉਨਾਂ ਉਤੇ ਅਸਰ ਹੁੰਦਾ ਹੈ। ਜੋ ਵੀ ਫ਼ਸਲ ਪੈਂਦਾ ਹੁੰਦੀ ਹੈ। ਅੰਨਾਜ਼ ਫ਼ੱਲ, ਸਬਜ਼ੀਆਂ ਮੰਡੀ ਵਿੱਚ ਵੇਚਣ ਤੋਂ ਪਹਿਲਾਂ, ਚੈਕਇੰਗ ਹੋਣੀ ਚਾਹੀਦੀ ਹੈ। ਅੰਨਾਜ਼ ਉਤੇ ਕਿਤੇ ਕੀੜੇ ਮਾਰ ਜ਼ਹਿਰ ਜ਼ਿਆਦਾ ਮਾਤਰਾ ਵਿੱਚ ਤਾਂ ਨਹੀਂ ਵਰਤੀ ਗਈ।
ਕੇਰਲ ਵਿੱਚ 15000 ਏਕੜ ਜ਼ਮੀਨ ਉਤੇ ਹੈਲੀਕਾਪਟਰ ਨਾਲ ਇਡੋਸਲਫਾਨ ਕਾਜੂ ਦੀ ਫਸਲ ਉਤੇ ਛਿੜਕੀ ਗਈ। ਇਸ ਨੂੰ ਛਿੜਕਣ ਪਿਛੋਂ 15 ਦਿਨ ਆਲੇ-ਦੁਆਲੇ ਨਹੀਂ ਜਾਂਣਾਂ ਚਾਹੀਦਾ। ਇਹ ਜ਼ਹਿਰ ਦੀ ਬਾਰਸ਼ ਲਗਾਤਾਰ ਹੈਲੀਕਾਪਟਰ ਨਾਲ 1976 ਤੋਂ 2000 ਤੱਕ ਸਪਰੇ ਕੀਤੀ ਹੈ। ਕੇਰਲਾ ਸਰਕਾਰ ਦੀ ਜੁੰਮੇਬਾਰੀ ਹੈ। 22 ਲੱਖ ਲੀਟਰ ਕੀੜੇ ਮਾਰ ਜ਼ਹਿਰ ਛਿੜਕਣ ਨਾਲ, ਭੋਜਨ, ਹਵਾਂ, ਪਾਣੀ ਵਿਚੋਂ ਪੱਸ਼ੂ, ਜਾਨਵਰਾਂ, ਲੋਕਾਂ ਦੇ ਅੰਦਰ ਵੀ ਗਈ ਹੈ। 5000 ਲੋਕ ਮਰ ਗਏ। ਅੰਨੇ ਹੋ ਗਏ, ਲੰਬੇ ਸਮਾਂ ਬਿਮਾਰ ਰਹੇ ਹਨ। ਮਿਰਗੀ, ਅੰਧਰੰਗ, ਕੈਂਸਰ, ਗਰਭਪਾਤ ਹੋਣ ਨਾਲ 5000 ਤੋਂ ਵੱਧ ਬਿਮਾਰ ਹੋ ਗਏ ਹਨ। ਉਥੋਂ ਮੱਛੀਆਂ ਜਾਨਵਰ ਮਰ ਗਏ। ਜੋ ਡਾਕਟਰ ਇੰਨਾਂ ਦਾ ਇਲਾਜ਼ ਕਰ ਰਿਹਾ ਹੈ। ਉਸ ਨੇ ਇੰਨਾਂ ਉਤੇ ਅਦਾਲਤ ਜਾ ਕੇ ਕੇਸ ਕੀਤਾ। ਡਾਕਟਰ ਦੁਆਰਾ ਦੁਵਾਈ ਉਤੇ, ਰੋਕ ਦੇ ਸਟੇ ਔਡਰ ਲਗਾ ਦਿੱਤੇ ਗਏ। ਇਹ ਬਹੁਤ ਬਦਮਾਸ਼ ਲੋਕ ਹਨ। ਇੱਕ ਦਿਨ ਪੁਲੀਸ ਤੇ ਗੁੰਡੇਆਂ ਦੀ ਜੀਪ ਭਰਕੇ, ਉਸ ਡਾਕਟਰ ਨੂੰ ਮਾਰਨ ਆ ਗਏ। ਕੀੜੇ ਮਾਰ ਜ਼ਹਿਰ ਛਿੜਕਣ ਨਾਲ, ਅਸਰ ਕਰਕੇ, ਪੱਸ਼ੂ, ਜਾਨਵਰਾਂ, ਬੰਦੇ ਮਰ ਗਏ ਹਨ। ਰੋਕ ਲਗਾਉਣ ਨਾਲ 4 ਸਾਲਾਂ ਵਿੱਚ ਇੱਕ ਵੀ ਕੇਸ ਨਹੀਂ ਆਇਆ ਹੈ। 5000 ਲੋਕ ਅੰਗਹੀਣ ਹੋ ਗਏ ਸਨ। ਪੰਜਾਬ ਵਿੱਚ ਵੀ ਕਈ ਪੱਸ਼ੂਆਂ, ਜਾਨਵਰਾਂ ਦੀਆਂ ਨਸਲਾਂ ਨਹੀਂ ਦਿਸਦੀਆਂ। ਕਾਂ, ਕਬੂਤਰ, ਮੋਰ, ਚਿੜੀਆਂ ਵੀ ਘੱਟ ਹਨ।
ਇੱਕ ਬੰਦੇ ਨੇ ਦੱਸਿਆ, " ਜਦੋਂ ਉਹ ਅੰਗੂਰ ਖਾਂਦਾ ਸੀ। ਮੂੰਹ ਵਿੱਚ ਸ਼ਾਲੇ ਹੋ ਜਾਂਦੇ ਸੀ। " ਫਿਰੋਜਪੁਰ ਦੇ ਇੱਕ ਹੋਰ ਕਿਸਾਨ ਦਾ ਕਹਿਣਾਂ ਹੈ, " ਮੈਂ ਆਪਣੇ ਖਾਣ ਵਾਲੀ ਫ਼ਸਲ ਅੰਨ ਉਤੇ ਦੁਵਾਈ ਨਹੀਂ ਛਿੜਕਦਾ। ਜੋ ਚੀਜ਼ਾਂ ਵੇਚਣੀਆਂ ਹਨ। ਉਸ ਉਤੇ ਦੁਵਾਈ ਛਿੜਕਦਾ ਹਾਂ। " ਕਈ ਥਾਵਾਂ ਵਿੱਚ ਇਹ ਦੁਵਾਈਆਂ ਉਤੇ ਪਬੰਧੀ ਲੱਗਾਈ ਗਈ ਹੈ। ਫ਼ਸਲ ਹੋਣ ਪਿਛੋਂ ਵੀ ਖੇਤਾਂ ਵਿੱਚ ਕੀੜੇ ਮਾਰਨ ਦਾ ਅਸਰ 61% ਰਹਿੰਦਾ ਹੈ। ਫ਼ਸਲਾਂ ਵਿਚੋਂ ਦੀ ਹੁੰਦਾ ਹੋਇਆ, ਭੋਜਨ ਵਿੱਚ ਦੀ ਮਨੁੱਖਾ ਵਿੱਚ ਜਾਂਦਾ ਹੈ। ਦੁਵਾਈ ਦਾ ਅਸਰ ਧਰਤੀ ਵਿੱਚ ਬਹੁਤ ਚਿਰ ਰਹਿੰਦਾ ਹੈ। ਜਿਵੇ ਪਾਣੀ, ਹਵਾ, ਸੇਬ, ਕੇਲਾ, ਅੰਗੂਰ, ਆਟਾ, ਦਾਲਾਂ, ਦੁੱਧ ਜੋ ਵੀ ਖਾਂਦੇ ਹਾਂ। ਉਨੇ ਤਰਾਂ ਦਾ ਪ੍ਰਟੇਸਾਈਡ ਜਹਿਰ ਅੰਦਰ ਜਾਂਦੇ ਹਨ। ਹਰ ਚੀਜ਼ ਅੱਛੀ ਤਰਾਂ ਧੋ ਕੇ ਖਾਵੋਂ।
ਡਾਕਟਰ ਨੇ ਦੱਸਿਆ, " ਰਾਜਸਥਾਨ ਵਿੱਚ ਇਕ ਸਾਲ ਵਿੱਚ 5000 ਬੱਚੇ ਬਗੈਰ ਦਿਮਾਗ ਦੇ ਪੈਦਾ ਹੁੰਦੇ ਹਨ। ਕਈਆ ਦਾ ਦਿਮਾਗ ਕੰਮ ਵੀ ਨਹੀਂ ਕਰਦਾ। ਜਦੋਂ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਹੈ। ਉਸ ਨੂੰ ਫੋਲਕ ਐਸਡ ਵਿਟਾਮਨ ਦੇ ਨਾ ਮਿਲਣ ਕਾਰਨ ਹੁੰਦਾ ਹੈ। ਟੈਰੈਟੋਜਨੀਕ ਜ਼ਹਿਰ ਨੂੰ ਵਰਤ ਰਹੇ ਹਨ। ਟੈਰੈਟੋਜਨੀਕ ਜ਼ਹਿਰ ਫ਼ੱਲਾਂ ਸਬਜ਼ੀਆਂ ਵਿੱਚ ਖਾਣੇ ਖਾਣ ਨਾਲ ਮਾਂ-ਬਾਪ ਅੰਦਰ ਚਲਾ ਜਾਦਾ ਹੈ। ਇਹ ਸਾਰਾ ਹਰੀਆਂ ਸਬਜ਼ੀਆਂ ਬੀਜਣ ਤੇ ਖਾਂਣ ਵਾਲਿਆਂ ਦਾ ਇਲਾਕਾ ਹੈ। " ਇਹ ਸਾਰਾ ਕੁੱਝ ਕੀੜੇ ਮਾਰ ਦੁਵਾਈਆ ਦਾ ਅਸਰ ਹੈ। ਜਿਵੇਂ ਜੀਵ ਮਰਦੇ ਹਨ। ਲੋਕਾਂ ਦੇ ਅੰਨ ਖਾਂਣ ਨਾਲ ਉਵੇ ਹੀ ਬੱਚੇ ਅੰਗਹੀਣ ਪੈਦਾ ਹੁੰਦੇ ਹਨ। ਢਾਈ ਲੱਖ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ। ਕੀੜੇ ਮਾਰ ਦੁਵਾਈਆਂ ਹੀ ਪੀਤੀਆਂ ਹਨ। ਕਰਜ਼ਾ ਲੈ ਕੇ ਬੀਜ ਤੇ ਕੀੜੇ ਮਾਰ ਦੁਵਾਈਆਂ ਖ੍ਰੀਦੀਆਂ ਹਨ। ਏਸ਼ੀਆ ਦੀ ਬੈਸਟੇਸਾਈਡæ ਸਬ ਤੋਂ ਵੱਡੀ ਫੈਕਟਰੀ ਭਾਰਤ ਵਿੱਚ ਹੈ। ਬੈਸਟੇਸਾਈਡæ ਜ਼ਹਿਰ ਦਾ ਉਤਪਾਦਨ 18 ਹਜ਼ਾਰ ਕਰੋੜ ਤੋਂ ਪਾਰ ਕਰ ਚੁਕਾ ਹੈ। ਸਬ ਤੋਂ ਵੱਡਾ ਹਿੱਸਾ ਯੂਨਾਈਟਿਡਡ ਫਾਸਫੋਰਸ ਲਿਮੇਟਿਡਡ ਹੈ। ਰੱਜੂ ਸ਼ਰੋਫ਼ ਸਬ ਤੋਂ ਵੱਡੀ ਫਿਕਟਰੀ ਚਲਾ ਰਿਹਾ ਹੈ। ਉਸ ਦਾ ਕਹਿੱਣਾ ਹੇ, " ਸਾਰੇ ਝੂਠ ਬੋਲਦੇ ਹਨ। ਫ਼ਸਲਾਂ ਦੀਆਂ ਕੀੜੇ ਮਾਰ ਦੁਵਾਈਆਂ ਲੋੜ ਤੋਂ ਵੱਧ ਨਾਂ ਵਰਤੀਆਂ ਜਾਂਣ ਤਾਂ ਇਸ ਤੋਂ ਕੋਈ ਖ਼ਤਰਾਂ ਨਹੀਂ ਹੈ। ਸਗੋਂ ਲੋਕ ਤੰਦਰੁਸਤ ਹਨ। ਜੇ ਫ਼ਸਲਾਂ ਲਈ ਜ਼ਹਿਰ ਨਾਂ ਮਿਲਿਆ ਤਾ ਵੀ ਕਿਸਾਨ ਮਰ ਜਾਂਣਗੇ। ਜੇ ਨਹੀਂ ਵਰਤਣਗੇ, ਉਤਪਾਦਨ ਘੱਟ ਜਾਵੇਗਾ। ਜ਼ਹਿਰ ਨਾਲ ਲੋਕਾਂ ਦੀ ਸੇਹਿਤ ਠੀਕ ਰਹਿੰਦੀ ਹੈ। ਕੋਈ ਖਾਸ ਅਸਰ ਨਹੀਂ ਹੁੰਦਾ। " ਹੈਰਾਨੀ ਦੀ ਗੱਲ ਹੈ। ਇਸੇ ਬੰਦੇ ਦਾ ਭਰਾ ਆਪ ਬਗੈਰ ਕਿਸੇ ਇਡੋਸਲਫੈਨ ਕੀੜੇ ਮਾਰ ਜ਼ਹਿਰ ਛਿੜਕਣ ਤੋਂ ਖੇਤੀ ਕਰ ਰਿਹਾ ਹੈ। ਜੇ ਕਿਸਾਨ ਗੱਲਤੀ ਨਾਲ ਫ਼ਸਲ ਉਤੇ ਜ਼ਿਆਦਾ ਕੀੜੇ ਮਾਰ ਜ਼ਹਿਰ ਪੈ ਜਾਵੇ, ਕੀ ਕੋਈ ਮਸ਼ੀਨ ਦੱਸ ਸਕਦੀ ਹੈ? ਕੁਦਰਤ ਸਦ ਦਿੰਦੀ ਹੈ। ਉਹ ਪੌਦਾ ਮਰ, ਜਲ ਜਾਂਦਾ ਹੈ। ਪੰਜਾਬ ਵਿੱਚ ਫ਼ਸਲ ਉਤੇ ਜ਼ਹਿਰ ਛਿੜਕਿਆ ਜਾਂਦਾ ਹੈ। ਇਡੋਸਲਫਾਨ ਕੀੜੇ ਮਾਰ ਜ਼ਹਿਰ 40 ਗਾ੍ਰਮ ਵਾਲੀ 200 ਗ੍ਰਾਮ ਪਾਈ ਜਾਂਦੀ ਹੈ। ਸਵੇਰੇ ਦੁਵਾਈ ਦਾ ਛਿੜਕਾ ਕੀਤਾ ਜਾਂਦਾ ਹੈ। ਸ਼ਾਮ ਨੂੰ ਸਬਜੀ ਤੋੜ ਲਈ ਜਾਂਦੀ ਹੈ। ਇਸੇ ਕਰਕੇ ਲੋਕ ਬਿਮਾਰ ਹਨ। ਇੱਕ ਕੈਂਸਰ ਟਰੇਨ ਪੰਜਾਬ ਤੋਂ ਬੀਕਾਨੇਰ ਜਾਂਦੀ ਹੈ। ਦੇਸ਼ ਭਰ ਵਿੱਚ ਕਿਸਾਨ ਤੇ ਲੋਕ ਡੁਬ ਰਹੇ ਹਨ।
ਇੱਕ ਹੋਰ ਡਾਕਟਰ ਨੇ ਕਿਹਾ, " ਜ਼ਹਿਰ ਤੋਂ ਕਿਵੇ ਬੱਚੀਏ? ਦੋ ਤਰਾਂ ਦੇ ਕੀੜੇ ਹਨ। ਜੋ ਜੀਵ ਪੱਤੇ ਖਾਦੇ ਹਨ। ਉਨਾਂ ਜੀਵਾਂ ਨੂੰ ਮੀਟ ਵਾਲੇ ਕੀੜੇ ਖਾ ਜਾਂਦੇ ਹਨ। ਉਹ ਸਾਡੇ ਦੋਸਤ ਹਨ। ਜੇ ਮੀਟ ਖਾਣ ਵਾਲੇ ਕੀੜੇ ਨੂੰ ਵੀ ਮਾਰ ਦਿੰਦੇ ਹਾਂ। ਦੂਜੇ ਦੁਸ਼ਮੱਣ ਕੀੜੇ ਵੱਧ ਜਾਂਦੇ ਹਨ। ਜ਼ਹਿਰ ਛਿੜਕਣ ਦੀ ਲੋੜ ਨਹੀ ਹੈ। 100 ਤੋਂ ਵੱਧ ਦੇਸੀ ਤਰੀਕੇ ਹਨ। ਜੀਵਾਂ ਨੂੰ ਮਾਰਨ ਦੇ ਬਗੈਰ ਜ਼ਹਿਰ ਤੋਂ ਫ਼ਸਲ ਉਗਾ ਸਕਦੇ ਹਨ। ਜੈਵਿਕ ਖੇਤੀ ਕੀਤੀ ਜਾਵੇ। ਫ਼ਸਲ ਹਰ ਬਾਰ ਬਦਲ-ਬਦਲ ਕੇ, ਬੀਜੀ ਜਾਵੇ। ਧਰਤੀ ਅਮੀਰ ਹੁੰਦੀ ਹੈ। ਦਾਲ ਦਾ ਪੌਦਾ ਕੱਣਕ ਨਾਲ ਉਗਾਈਏ। ਉਸ ਉਤੇ ਦੁਵਾਈ ਛਿੜਕਣ ਦੀ ਲੋੜ ਨਹੀਂ ਹੈ। ਥਾਂ ਥਾਂ ਗੂੰਦ ਵਾਲੇ ਪੇਪਰ ਲਗਾ ਕੇ, ਕੀੜੇ ਕੇ ਮਾਰੇ ਜਾ ਸਕਦਾ ਹੈ। ਲਾਈਟ ਬੱਲਬ ਲਗਾਉਣ ਨਾਲ ਬਹੁਤ ਕੀੜੇ ਮਰ ਜਾਂਦੇ ਹਨ। ਆਰਗਾਨਿਕ ਖੇਤੀ ਕਰਨ ਦੀ ਕੋਸ਼ਸ਼ ਕਰੀਏ। ਕੀੜੇ ਮਾਰ ਦੁਵਾਈਆਂ ਤੋਂ ਬਚੀਏ। ਬਹੁਤ ਬਿਮਾਰੀਆਂ ਤੋ ਬੱਚੀਏ। ਤੰਦਰੁਸਤ ਸੇਹਿਤ ਬਣਾਈਏ। ਜ਼ਹਿਰ ਤੋਂ ਬਗੈਰ ਉਨੀ ਹੀ ਫ਼ਸਲ ਦਾ ਝਾਂੜ ਨਿੱਕਲ ਆਵੇ। ਕੀ ਆਪ ਮੰਨ ਲਵੋਗੇ? ਕੀੜੇ ਕੇ ਮਾਰ ਦੁਵਾਈਆਂ ਛਿੜਕਣ ਤੇ ਖਾਣ ਦੀ ਆਦਤ ਪੈ ਗਈ ਹੈ।

Comments

Popular Posts