ਮਾਪਿਆਂ ਨੇ ਬੱਚਿਆਂ ਨੂੰ ਰਸਤਾ ਦਿਖਾਉਣਾ ਹੁੰਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਯੂਨੀਵਿਰਸਟੀ ਔਫ਼ ਕੈਲਗਰੀ ਵਿੱਚ ਅੱਜ 8 ਜੁਲਾਈ, 2012 ਨੂੰ ਬਿਜ਼ਨਸ ਦੇ ਵਿਦਿਆਰਥੀਆਂ ਨੇ ਗ੍ਰੈਜੂਏਸ਼ਨ 1000 ਕੁ ਮੁੰਡੇ ਕੁੜੀਆਂ ਨੇ ਕੀਤੀ। ਯੂਨੀਵਿਰਸਟੀ ਔਫ਼ ਕੈਲਗਰੀ ਵਿੱਚ ਬਹੁਤ ਭਾਰੀ ਇੱਕਠ ਸੀ। ਵਿਦਿਆਰਥੀ ਨਾਲ ਪੂਰੇ ਪਰਿਵਾਰ ਸਮੇਤ ਦੋਸਤ ਵੀ ਆਏ ਹੋਏ ਸਨ। ਹਰ ਇੱਕ ਨਾਲ ਵਿਦਿਆਰਥੀ 6,7 ਮੈਂਬਰ ਆਏ ਹੋਏ ਸਨ। ਭਾਵੇਂ ਚਾਰ ਸਾਲ ਦੀ ਪੜ੍ਹਾਈ ਸੀ। ਨਾਲ ਇਹ ਵੀ ਬਹੁਤ ਮਾਂਣ ਦੀ ਗੱਲ ਹੈ, 16 ਸਾਲ ਪੜ੍ਹਾਈ ਕਰਨ ਦਾ ਨਤੀਜ਼ਾ ਸੀ। ਗ੍ਰੈਜੂਏਟ ਹੋਣ ਵਾਲਿਆ ਵਿੱਚ ਕੁੜੀਆਂ, ਮੁੰਡਿਆਂ ਤੋਂ ਗਿੱਣਤੀ ਵਿੱਚ ਵੱਧ ਸਨ। 200 ਵਿਦਿਆਰਥੀਆਂ ਦੇ ਲੱਗਭੱਗ 35 ਸਾਲ ਤੋਂ 45 ਸਾਲਾਂ ਵਾਲੇ ਔਰਤਾਂ ਮਰਦ ਸਨ। ਸਾਡੇ ਲੋਕ ਆਂਮ ਹੀ ਕਹਿੰਦੇ ਹਨ, " ਗੋਰੇ ਅਜ਼ਾਦ ਹਨ। ਇਹ ਵੀ ਗੱਲਤ ਕਰਦੇ ਹਨ। ਉਹ ਵੀ ਗੱਲਤ ਕਰਦੇ ਹਨ। " ਅੱਜ ਮੈਨੂੰ ਹੈਰਾਨੀ ਹੋਈ। ਸਬ ਤੋਂ ਵੱਧ ਗੋਰਿਆਂ ਦੇ ਨੌਜਵਾਨ ਬੱਚਿਆਂ ਦੀ ਗਿਣਤੀ ਸੀ। 1000 ਵਿਦਿਆਰਥੀਆਂ ਜਿੰਨਾਂ ਵਿੱਚ ਮਸਾਂ 12 ਪੰਜਾਬੀ ਮੁੰਡੇ ਸਨ। 18 ਕੁ ਪੰਜਾਬੀ ਕੁੜੀਆਂ ਸਨ। ਚਾਰ ਪਾਕਸਤਾਨੀ, ਚਾਰ ਹਿੰਦੂ ਮੁੰਡੇ ਸਨ 3 ਪਾਕਸਤਾਨੀ, 3 ਹਿੰਦੂ ਕੁੜੀਆਂ ਸਨ। ਹੋਰਾਂ ਨਸਲਾਂ ਵਿਦਿਆਰਥੀਆਂ ਦੀ ਵੀ ਇਹੀ ਗਿੱਣਤੀ ਸੀ। ਜ਼ਿਆਦਾ ਗੋਰੇ ਤੇ ਚੈਨੀਸ ਵਿਦਿਆਰਥੀ ਸਨ। ਹੈਰਾਨੀ ਦੀ ਗੱਲ ਹੈ। ਇੰਨੇ ਕੁ ਵਿਦਿਆਰਥੀ ਤਾਂ ਭਾਰਤ ਤੋਂ ਇੱਕਲੇ ਆ ਕੇ ਵੀ ਪੜ੍ਹ ਲੈਂਦੇ ਸਨ। ਜੋ ਅੱਜ ਕੱਲ ਵੀ ਭਾਰਤ ਤੋਂ ਸਿਰਫ਼ ਪੜ੍ਹਾਈ ਲਈ ਆਏ ਹੋਏ ਹਨ। ਉਹ ਕਿਥੇ ਪੜ੍ਹਾਈ ਕਰਦੇ ਹਨ? ਸਾਡੇ ਕਨੇਡਾ ਕੈਲਗਰੀ ਪੰਜਾਬੀ ਲੋਕ ਬਹੁਤ ਹਨ। ਹਰ ਪਾਸੇ ਪੰਜਾਬੀ ਦਿਸਦੇ ਹਨ। ਪੰਜਾਬੀਆਂ ਦੇ ਬੱਚੇ ਪੜ੍ਹਾਈ ਵੱਲ ਬਹੁਤ ਘੱਟ ਧਿਆਨ ਦਿੰਦੇ ਹਨ। ਬਹੁਤੇ ਬੱਚੇ ਗਿਆਰਵੀਂ ਕਲਾਸ ਤੋਂ ਅੱਗੇ ਨਹੀਂ ਪੜ੍ਹਦੇ। ਬੱਚਿਆਂ ਦਾ ਬਿਲਕੁਲ ਕਸੂਰ ਨਹੀਂ ਹੈ। ਕਨੇਡਾ ਵਿੱਚ ਬੱਚਿਆਂ ਨੂੰ ਮਾ-ਬਾਪ ਦਾ ਬਹੁਤ ਜ਼ਿਆਦਾ ਢਾਸਣਾਂ, ਸਹਾਰਾ ਚਾਹੀਦਾ ਹੈ। ਪੈਸੇ ਤਾਂ ਗੌਰਮਿੰਟ, ਬੈਂਕਾਂ ਵੀ ਕਰਜ਼ਾ ਦਿੰਦੇ ਹਨ। ਪੈਸਾ ਸਬ ਕੁੱਝ ਨਹੀਂ ਕਰ ਸਕਦਾ। ਜਿਵੇਂ ਹਰ ਕੋਈ ਨੂੰ ਹੱਲਾ ਸ਼ੇਰੀ ਦੇਣ ਵਾਲਾ ਚਾਹੀਦਾ ਹੈ। ਉਵੇਂ ਹੀ ਬੱਚੇ ਹਨ। ਬੱਚੇ ਮਾਪਿਆਂ ਦਾ ਆਸਰਾ ਚਹੁੰਦੇ ਹਨ। ਮਾਪਿਆਂ ਨੇ ਬੱਚਿਆਂ ਨੂੰ ਰਸਤਾ ਦਿਖਾਉਣਾ ਹੁੰਦਾ ਹੈ। ਬੱਚਿਆਂ ਦੀ ਦੇਖ ਭਾਲ ਕਰਨੀ ਪੈਂਦੀ ਹੈ। ਪੜ੍ਹਦਿਆਂ ਨੂੰ ਉਨਾਂ ਨੂੰ ਖਾਂਣ-ਪੀਣ ਦਾ ਪੁੱਛਣਾਂ ਪੈਂਦਾ ਹੈ। ਭੋਜਨ ਪਾ ਕੇ ਅੱਗੇ ਰੱਖਣਾਂ ਪੈਂਦਾ ਹੈ। ਸੇਹਿਤ ਬਾਰੇ ਧਿਆਨ ਦੇਣ ਲਈ ਕਹਿੱਣਾਂ ਪੈਂਦਾ ਹੈ। ਬੱਚਿਆਂ ਨੂੰ ਲੱਗੇ, ਸਾਡੇ ਮਾਂਪੇਂ ਵੀ ਮੇਹਨਤ ਕਰਦੇ ਹਨ। ਸਾਨੂੰ ਪੜ੍ਹਦੇ ਦੇਖਣਾਂ ਚਹੁੰਦੇ ਹਨ। ਜਦੋਂ ਮੈਂ ਆਪ ਕਾਲਜ਼ ਦੀ ਪੜ੍ਹਾਈ ਪੜ੍ਹਨ ਲੱਗੀ ਸੀ । ਮੇਰੇ ਪਾਪਾ ਨੇ ਇਹ ਗੱਲ ਕਹੀ ਸੀ, " ਪੜ੍ਹ ਜਿੰਨਾਂ ਮਰਜ਼ੀ ਲੈ, ਪਾਸ ਹੋਈ ਗਈ, ਠੀਕ ਹੈ। ਜਿਥੇ ਫੇਲ ਹੋ ਗਈ। ਦੂਜੀ ਬਾਰ ਇਕ ਕਲਾਸ ਵਿੱਚ ਨਹੀਂ ਬੈਠਣ ਦੇਣਾਂ। ਕਾਲਜ਼ ਪੜ੍ਹਨ ਜਾਣਾ ਹੈ। ਟਾਇਮ ਪਾਸ ਕਰਨ ਨਹੀਂ ਜਾਣਾਂ ਹੈ। " ਕਾਲਜ਼ ਵਿੱਚ ਦਾਖ਼ਲਾ ਤਾਂ ਬਥੇਰੇ ਲੈ ਲੈਂਦੇ ਸੀ। ਉਦੋਂ ਵੀ ਸੈਕੜੇ ਵਿਚੋਂ ਕੋਈ ਹੀ ਕਾਲਜ਼ ਦੀ ਪੜ੍ਹਾਈ ਪੂਰੀ ਕਰਦਾ ਸੀ। ਉਹੀ ਪਾਪਾ ਦੀ ਗੱਲ ਮੈਂ ਆਪਣੇ ਬੱਚਿਆਂ ਨੂੰ ਕਹੀ ਹੋਈ ਹੈ। ਮੈਂ ਘਰ ਵਿੱਚ ਵੱਡੀ ਸੀ। ਪਾਪਾ ਜੀ ਤੱੜਕੇ ਚਾਰ ਵਜੇ ਮੈਨੂੰ ਪੜ੍ਹਨ ਲਈ ਉਠਾਲ ਦਿੰਦੇ ਸੀ। ਆਪ ਅਖ਼ਬਾਰ ਪੜ੍ਹਦੇ ਸੀ। ਮਾਂ ਪਾਠ ਕਰਦੀ ਸੀ। ਸ਼ਇਦ ਉਹੀ ਲਗਨ ਲੱਗੀ ਮੇਰੇ ਕੋਲੋ ਲਿਖਾ ਰਹੀ ਹੈ। ਬੱਚੇ ਕੋਲ ਬੈਠੇ ਪੜ੍ਹਦੇ ਹੁੰਦੇ ਹਨ। ਮੈਂ ਆਪਣਾਂ ਲਿਖਦੀ, ਪੜ੍ਹਦੀ ਰਹਿੰਦੀ ਹਾਂ। ਹਰ ਕੰਮ ਸ਼ੁਰੂ ਕਰਨ ਲਈ ਹੋਮ ਵਰਕ ਬਹੁਤ ਜਰੂਰੀ ਹੈ। ਸ਼ੁਰੂ ਤੋਂ ਹੀ ਬੱਚਿਆ ਨੂੰ ਪੜ੍ਹਨੇ ਬੈਠਾਉਣ ਲਈ, ਉਨਾਂ ਨਾਲ ਆਪ ਬੈਠਣਾਂ ਪੈਂਦਾ ਹੈ। ਜੇ ਬੱਚੇ ਪੜ੍ਹਾਉਣੇ ਹਨ। ਮਾਪਿਆਂ ਨੂੰ ਨਾਲ ਤੱਪਸਿਆ ਕਰਨੀ ਪੈਂਦੀ ਹੈ। ਪਰ ਬਹੁਤੇ ਮਾਪਿਆਂ ਕੋਲ ਇੰਨਾਂ ਸਮਾਂ ਕਿਥੇ ਹੈ? ਕਈ ਮਾਂਪੇਂ ਨੌਕਰੀਆਂ ਵਿੱਚ ਇੰਨੇ ਮਸਤ ਹਨ। ਉਨਾਂ ਨੂੰ ਇਹੀ ਪਤਾ ਹੈ। ਘਰ ਦੀ ਕਿਸ਼ਤ ਦੇਣੀ ਹੈ। ਹੋਰ ਵੱਡਾ ਘਰ ਲੈਣਾਂ ਹੈ। ਪੁੱਤਰ ਨੂੰ ਸਬ ਤੋਂ ਮਹਿੰਗੀ ਕਾਰ ਲੈ ਕੇ ਦੇਣੀ ਹੈ। ਪੁੱਤਰ ਭਾਵੇਂ ਪੜ੍ਹਨ ਨਾਂ ਹੀ ਜਾਵੇ। ਉਨਾਂ ਮਾਪਿਆਂ ਨੂੰ ਨਹੀਂ ਪਤਾ ਹੁੰਦਾ, ਸਾਡੇ ਬੱਚੇ ਕੀ ਕਰ ਰਹੇ ਹਨ? ਪੰਜਾਬੀਆ ਦੇ ਮੁੰਡੇ ਐਸ਼ ਵੱਧ ਕਰਦੇ ਹਨ। ਬਾਪੂ ਵਾਂਗ ਦਾਰੂ ਪੀਂਦੇ ਹਨ। 10 ਵਿਚੋਂ 1 ਮੁੰਡਾ, 4 ਕੁੜੀਆ ਮਸਾਂ ਪੜ੍ਹਦੇ ਹਨ। ਸਿਰੇ ਦੀ ਪੜ੍ਹਾਈ ਤੱਕ ਤਾਂ ਸੈਂਕੜਿਆ ਵਿੱਚੋਂ ਦੋ, ਚਾਰ ਨਿੱਤਰਦੇ ਹਨ। ਹੈਰਾਨੀ ਦੀ ਗੱਲ ਹੈ। ਫੜਹਾਈ ਸਮੇ ਪੜ੍ਹਾਈ ਨਹੀਂ ਕਰਦੇ। ਕੁੱਝ ਸਮਾਂ ਮਸਤੀ ਵੀ ਕਰ ਲੈਣ। ਪਰ ਪੜ੍ਹਾਈ ਵੀ ਕਰਨੀ ਜਰੂਰੀ ਹੈ। ਮਾਪਿਆਂ ਨੂੰ ਚੁਕੱਨੇ ਹੋਣਾਂ ਪੈਣਾਂ ਹੈ। ਜਿਸ ਦੇ ਬੱਚੇ ਪੜ੍ਹੇ-ਲਿਖੇ, ਲਿਆਕਤ ਵਾਲੇ ਹੋਣਗੇ। ਉਸੇ ਕੋਲ ਸਬ ਤੋਂ ਮਹਿੰਗੀ ਪੂੰਜੀ ਹੈ।
ਪੜ੍ਹਨ ਲਈ ਬਹੁਤ ਮੇਹਨਤ ਕਰਨੀ ਪੈਂਦੀ ਹੈ। ਕਨੇਡਾ ਵਿੱਚ ਕਿਤਾਬਾਂ ਵਾਲਾਂ ਝੋਲਾ ਬਹੁਤ ਭਾਰੀ ਹੈ। ਗ੍ਰੰਥਾਂ ਵਰਗੀਆ ਮੋਟੀਆ ਕਿਤਾਬਾ ਹਨ। ਮੈਂ ਹੈਰਾਨ ਹੋ ਜਾਂਦੀ ਹਾਂ। ਇਹ ਬੱਚੇ ਯੂਨੀਵਿਰਸਟੀ ਜਾਣ ਵਾਲੇ ਕਈ-ਕਈ ਘੰਟੇ ਮੋਡਿਆ ਪਿਛੇ ਕਿਤਾਬਾਂ ਦੇ ਬੈਗ ਦਾ ਪਿਠੂ ਲਾਈ ਰੱਖਦੇ ਹਨ। ਇੱਕ ਕਲਾਸ ਤੋਂ ਦੂਜੀ ਕਲਾਸ ਤੱਕ ਜਾਂਣ ਦਾ ਫ਼ਾਸਲਾ ਵੀ ਬਹੁਤ ਹੈ। ਬਹੁਤੇ ਪਬਲਿਕ ਬੱਸ ਫੜ੍ਹ ਕੇ ਜਾਂਦੇ ਹਨ। ਕਈ ਉਧਰੋਂ ਪੜ੍ਹਨ ਗਏ ਹੋਏ, ਜਾਬ ਵੀ ਕਰਨ ਚਲੇ ਜਾਂਦੇ ਹਨ। ਭਾਰਤ ਦੇ ਕਾਲਜੀਏਟ ਰੱਬ ਜਾਂਣੇ ਕੀ ਪੜ੍ਹਦੇ ਹਨ? ਕੋਲ ਕਾਪੀ ਪੈਨ ਵੀ ਨਹੀਂ ਹੁੰਦਾ। ਸੈਲਰ ਫੋਨ ਕਈਆਂ ਕੋਲ ਦੋ ਹੁੰਦੇ ਹਨ। ਪੜ੍ਹਿਆਂ-ਲਿਖਿਆ ਇਨਸਾਨ ਅੱਲਗ ਹੀ ਪਹਿਚਾਣਿਆ ਜਾਂਦਾ ਹੈ। ਪੜ੍ਹੇ-ਲਿਖੇ ਨਾਲ ਬੰਦਾ ਸੋਚ ਕੇ ਗੱਲ ਕਰਦਾ ਹੈ। ਘਰ ਵਿੱਚ ਵੀ ਪੜ੍ਹੇ ਬੰਦੇ ਦੀ ਅੱਲਗ ਹੀ ਹੈਸੀਅਤ ਹੁੰਦੀ ਹੈ। ਅੰਨਪੜ੍ਹ ਬੰਦਾ 10 ਗੱਲ਼ਾਂ ਕਰਦਾ ਹੈ। ਪੜ੍ਹਿਆਂ-ਲਿਖਿਆ ਇਨਸਾਨ ਮੁੱਲ ਦੀ ਗੱਲ ਕਰਦਾ ਹੈ। ਮੱਤਲੱਬ ਦੀ ਗੱਲ ਹੀ ਕਰਦਾ ਹੈ। ਬੋਲੀ ਵਿੱਚ ਬਹੁਤ ਨਿਮਰਤਾ ਹੁੰਦੀ ਹੈ। ਪੜ੍ਹੇ-ਲਿਖੇ ਲਈ ਨੌਕਰੀ ਵੀ ਸੋਹਣੀ ਮਿਲ ਜਾਂਦੀ ਹੈ। ਪੜ੍ਹੇ-ਲਿਖੇ ਬੰਦੇ ਦੀ ਚਾਲ ਹੀ ਹੋਰ ਹੁੰਦੀ ਹੈ।

Comments

Popular Posts