ਆਪੇ ਤੁਸੀਂ ਦੱਸੋ ਬਾਬਲ ਦਿਨ ਕਹਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਹੈਪੀ ਫ਼ਾਦਰ ਡੇ, ਉਹੀ ਕਹਾਉਦਾ।
ਜਿਹਦੇ ਕੋਈ, ਬਾਲ ਹੁੰਦਾ।
ਬਾਬਲ ਜਨਮ ਦਾਤਾ, ਕਹਾਉਦਾ।
ਜਨਮ ਦਾਤਾ, ਸਕਾ ਪਿਉ ਹੁੰਦਾ।
ਬਾਪ ਧੀ, ਪੁੱਤ, ਦੋਨਾਂ ਦਾ ਹੁੰਦਾ।
ਧੀ ਦਾ ਪਿਉ, ਰਾਜਾ ਦਾਨਾ ਹੁੰਦਾ।
ਬਾਬਲ ਤੂੰ, ਕਿਉਂ ਧੀਆਂ ਮਾਰਦਾ।
ਪਿਉ ਧੀ ਦਾ, ਹੀ ਮੋਹ ਭੁੱਲ ਗਿਆ।
ਡੈਡੀ ਤੂੰ ਆਪ, ਗਲ਼ਾਂ ਧੀ ਦਾ ਘੁੱਟਦਾ।
ਮਾਂ ਮੇਰੀ ਦੀ ਕੁੱਖ ਨੂੰ, ਤੂੰ ਬਾਂਝ ਕਰਦਾ।
ਧੀਆ ਮਾਰਨ ਵਾਲਾ, ਜੰਮਦੂਤ ਬਣਦਾ।
ਅੱਜ ਦਾ ਡੈਡੀ, ਤੂੰ ਵੀ ਮੋਡਰਨ ਬਣਦਾ।
ਡੈਡੀ ਮੋਡਰਨ, ਮੰਮੀ ਦੇ ਪਿਛੇ ਲੱਗਦਾ।
ਦੱਸ ਤੂੰ ਕੀ ਫ਼ੈਇਦਾ, ਤੇਰੀ ਚੌਦਰ ਦਾ।
ਜੇ ਧੀ ਦੀ ਇੱਜ਼ਤ ਨਹੀਂ, ਬੱਚਾ ਸਕਦਾ।
ਦਾਜ ਮੰਗਣਿਆ ਦਾ, ਨਹੀਂ ਮੂੰਹ ਤੋੜਦਾ।
ਲਾਲਚੀ ਲਾੜੇ ਦੀ, ਖਾਲੀ ਡੋਲੀ ਮੋੜਦਾ।
ਬਾਬਲ ਤੇ ਧੀ ਦਾ, ਤੂੰ ਧਰਮ ਭੁੱਲ ਗਿਆ।
ਬਾਬਲ ਤੂੰ, ਨਸ਼ਿਆ ਦੇ ਵੀ ਬੱਸ ਹੋ ਗਿਆ।
ਡੈਡੀ ਧੀ ਦਾ, ਕੰਨਿਆ ਦਾਨ ਵੀ ਭੁੱਲ ਗਿਆ।
ਕੰਨਿਆ ਦਾਨ ਸਮੇਂ, ਤੂੰ ਨਸ਼ੇ ਪੀ ਸੌਂ ਗਿਆ।
ਕੰਨਿਆ ਦਾਨ, ਸਭ ਦਾਨਾ ਤੋਂ ਵੱਡਾ ਦਾਨ ਆ।
ਦੱਸ ਸਤਵਿੰਦਰ ਦਾ, ਡੈਡੀ ਜੀ ਕੀ ਕਸੂਰ ਆ?
ਜੇ ਅੱਜ ਦਾ, ਜਮਾਨਾ ਬਹੁਤ ਹੀ ਗੰਦਲਾਂ ਗਿਆ।
ਧੀਆ ਦੀ ਇੱਜ਼ਤ ਨੂੰ, ਖੱਤਰਾਂ ਹੋ ਗਿਆ।
ਸੱਤੀ ਦੂਜੇ ਦੀ ਧੀ ਦੀ, ਨਾਂ ਇੱਜ਼ਤ ਸਾਂਝੀ ਆ।

Comments

Popular Posts