ਕੀ ਜ਼ਮੀਨ ਦਾ ਮਾਲਕ ਪੁੱਤਰ ਹੀ ਚਾਹੀਦਾ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਮੱਗਰ ਦੇ ਦੋਸਤ ਹਰੀ ਨੇ ਆਪਣੀ ਘਰ ਵਾਲੀ ਨੂੰ ਕਿਹਾ, " ਮੱਗਰ ਦੇ ਤਾਂ ਮੱਥੇ ਲੱਗਣ ਨੂੰ ਜੀਅ ਨਹੀਂ ਕਰਦਾ। ਉਸ ਨੇ ਕਰਤੂਤ ਐਸੀ ਕੀਤੀ ਹੈ। " ਹਰੀ ਦੀ ਘਰ ਵਾਲੀ ਨੇ ਪੁੱਛਿਆ, " ਉਸ ਨੇ ਇਹੋ ਜਿਹਾ ਕੀ ਕਰ ਲਿਆ ਹੈ? ਤੂੰ ਹੱਟਾਉਣਾ ਸੀ। ਤੇਰਾ ਪੱਕਾ ਜੋਟੀ ਦਾ ਯਾਰ ਹੈ। ਹਰੀ ਨੇ ਕਿਹਾ, " ਇਸ ਨਾਲੋਂ ਤਾਂ ਕਿਤੇ ਹੋਰ ਮੂੰਹ ਕਾਲਾ ਕਰ ਲੈਂਦਾਂ। ਮੈਨੂੰ ਤਾਂ ਅੱਜ ਐਨਕਾਂ ਵਾਲੇ ਚੰਦ ਨੇ ਦੱਸਿਆ, " ਮੱਗਰ ਪਿਛਲੇ ਸਾਲ ਪਿੰਡ ਗਿਆ ਸੀ। 18 ਸਾਲਾਂ ਦੀ ਕੁੜੀ ਨਾਲ ਵਿਆਹ ਕਰ ਆਇਆ ਸੀ। ਬਾਈ ਹਰੀ ਕੀ ਤੈਨੂੰ ਨਹੀਂ ਪਤਾ? ਇਸ ਉਮਰੇ ਕੀ ਰੰਗ ਲਾਇਆ? 70 ਸਾਲਾਂ ਦਾ ਹੋ ਗਿਆ। ਕੀ ਇੰਨੂੰ ਸ਼ਰਮ ਨਹੀਂ ਆਈ? " ਮੇਰਾ ਤਾ ਉਹਦੇ ਮੱਥੇ ਲੱਗਣ ਨੂੰ ਜੀਅ ਨਹੀਂ ਕਰਦਾ। " ਘਰ ਵਾਲੀ ਨੇ ਪੁੱਛਿਆ, " ਤੈਨੂੰ ਸ਼ਰਮ ਕਿਉਂ ਆਉਂਦੀ ਹੈ? ਬਈ ਤੂੰ ਮੱਗਰ ਤੋਂ ਪਿਛੇ ਰਹਿ ਗਿਆ। ਤੂੰ ਵੀ ਕੋਈ ਚੰਦ ਚੜਾਏਗਾ। " ਹਰੀ ਨੇ ਕਿਹਾ, " ਔਰਤਾਂ ਨੂੰ ਤਾਂ ਇਕੋਂ ਬਿਮਾਰੀ ਹੈ? ਗੁਆਂਢੀਂਆਂ ਦੀ ਲੜਾਈ ਆਪਣੇ ਘਰ ਪਾ ਲੈਂਦੀਆ ਹਨ। ਜਦੋਂ ਉਹ ਖੂਹ ਵਿੱਚ ਡਿੱਗਾ ਹੈ। ਮੈਂ ਥੋੜੀ ਮਗਰ ਛਾਲ ਮਾਰ ਦੇਣੀ ਹੈ। ਜੇ ਉਹ ਅਗਲੀ ਦੁਨੀਆਂ ਵਿੱਚ ਚਲਾ ਗਿਆ। ਫਿਰ ਤਾਂ ਉਸ ਕੁੜੀ ਦੀ ਮੈਨੂੰ ਹੀ ਦੇæਖ-ਭਾਲ ਕਰਨੀ ਪੈਣੀ ਹੈ। ਉਸ ਦੇ ਤਾਂ ਗੋਦੀ ਨਿੱਕੀ ਕੁੜੀ ਵੀ ਹੋ ਗਈ ਹੈ। ਉਸ ਨੇ ਵਿਆਹ ਮੁੰਡਾ ਜੰਮਣ ਨੂੰ ਕਰਾਇਆ ਸੀ। " ਘਰ ਵਾਲੀ ਨੇ ਕਿਹਾ, " ਉਹ ਤਾਂ ਮੱਗਰ ਦੀ ਤੀਮੀਂ ਨੇ ਉਸ ਨੂੰ ਕੁੱਝ ਨਹੀਂ ਕਿਹਾ। ਮੈ ਤਾਂ ਤੇਰੇ ਸੀਰਮੇ ਪੀਜੂ। ਮੈਨੂੰ ਮੱਗਰ ਦੀ ਜ਼ਨਾਨੀ ਨਾਂ ਸਮਝੀ। ਜਦੋਂ ਜੁਵਾਨੀ ਵਿੱਚ ਮੁੰਡਾ ਨਾਂ ਜੰਮ ਸਕਿਆ। ਹੁਣ ਕਿਹੜੇ ਅੰਬਰੋਂ ਤਾਰੇ ਤੋੜ ਦੂ। " ਹਰੀ ਨੇ ਕਿਹਾ, " ਮੱਗਰ ਦੀ ਜ਼ਨਾਨੀ ਤਿੰਨ ਕੰਮ ਕਰ ਗਈ। ਉਸ ਦਾ ਵਿਆਹ ਆਪਦੀ ਭਤੀਜੇ ਨਾਲ ਕੀਤਾ ਹੈ। ਉਝ ਵੀ ਉਸ ਨੂੰ ਇਹ ਕਨੇਡਾ ਸੱਦਣ ਨੂੰ ਤਰਲੇ ਲੈਂਦੀ ਸੀ। ਵਿਆਹ ਉਤੇ ਦੋਂਨਾਂ ਪਾਸਿਆਂ ਦਾ ਭੋਰਾ ਖ਼ੱਰਚਾ ਨਹੀਂ ਹੋਇਆ। ਕੁੜੀ ਕਨੇਡਾ ਆ ਜਾਵੇਗੀ। ਘਰ ਦੀ ਵੇਲ ਵੱਧ ਜਾਵੇਗੀ। " ਹਰੀ ਦੀ ਘਰ ਵਾਲੀ ਨੇ ਕਿਹਾ, " ਉਸ ਦੀਆਂ ਪਹਿਲੀਆਂ ਚਾਰ ਕੁੜੀਆਂ ਵਿਆਹੀਆ ਹੋਈਆਂ ਹਨ। ਇਹੀ ਕਰਤੂਤ ਕਰਨੀ ਸੀ। ਪਹਿਲਾਂ ਕਰ ਲੈਂਦਾ। ਹੁਣ ਕਿਉਂ ਜੱਗ ਹੱਸਾਇਆ ਹੈ? " ਉਨਾਂ ਦੇ ਘਰ ਦਾ ਮੱਗਰ ਦਰਵਾਜ਼ਾ ਟੱਪ ਆਇਆ ਸੀ। ਉਸ ਨੇ ਕਿਹਾ, " ਭਰਜਾਈ ਤੂੰ ਵੀ ਮੈਨੂੰ ਚੇਤੇ ਕਰਦੀ ਹੈ। ਕੋਈ ਗੱਲ ਨਹੀਂ, ਜੇ ਸਾਰੀ ਕੈਲਗਰੀ ਦੇ ਲੋਕ ਗੱਲਾਂ ਕਰਦੇ ਨੇ। ਵਿੱਚ ਤੂੰ ਕਰੀ ਚੱਲ। ਮੈਂ ਲੋਕਾਂ ਦੀ ਢੂਹੀਂ ਨਹੀਂ ਮਾਰਦਾ। ਪਹਿਲਾਂ ਵਿਆਹ, ਇਸ ਲਈ ਨਹੀਂ ਕਰਾਇਆ ਸੀ। ਇਸ ਦੀ ਭਜੀਜੀ ਨਿਆਣੀ ਸੀ। ਆਪ ਵੀ ਕਿਹੜਾ ਮੰਨਦੀ ਸੀ। ਹੁਣ ਇਹ ਬੁੱਢੀ ਹੋ ਗਈ ਹੈ। ਭਤੀਜੇ ਕਨੇਡਾ ਆ ਜਾਵੇਗੀ। ਤਾਂ ਪੈਰ ਧਰਤੀ ਉਤੇ ਲਗਾਏ ਹਨ। " ਮਗਰ ਹੀ ਮੱਗਰ ਦੀ ਪਤਨੀ ਆ ਗਈ। ਹਰੀ ਦੀ ਘਰ ਵਾਲੀ ਨੇ ਕਿਹਾ, " ਤੂੰ ਕਿਧਰ ਦਾ ਪਹਿਵਾਨ ਹੈ। ਖੂੰਡੀ ਤੋਂ ਬਗੇਰ ਤੁਰਿਆ ਨਹੀਂ ਜਾਂਦਾ। ਇਹ ਪੰਜਵੀਂ ਕੁੜੀ ਫਿਰ ਜੰਮ ਲਈ ਹੈ। ਐਡੀ ਉਮਰ ਵਿੱਚ ਪੰਗਾਂ ਤਾ ਲਿਆ ਸੀ। ਮਸ਼ੀਨਾਂ ਤੋਂ ਟੈਸਟ ਕਰਾ ਲੈਣਾਂ ਸੀ। " ਮੱਗਰ ਦੀ ਪਤਨੀ ਨੇ ਕਿਹਾ, " ਮਸੀਨਾਂ ਵੀ ਇਹਦੇ ਵਾਂਗ ਘਸੀਆਂ ਹੋਣੀਆਂ ਹਨ। ਲੁਧਿਆਣੇ ਟੈਸਟ ਕਰਾਇਆ ਸੀ। 5000 ਹਜ਼ਾਰ ਰੁਪੀਆਂ ਲੱਗ ਗਿਆ। ਡਾਕਟਰ ਨੇ ਮੁੰਡਾ ਹੋਣ ਵਾਲਾ ਦੱਸਿਆ ਸੀ। ਛੋਟੀ ਕੁੜੌ 40 ਸਾਲਾਂ ਦੀ ਹੈ। 40 ਸਾਲਾਂ ਬਾਅਦ ਫਿਰ ਪੱਥਰ ਪੱਲੇ ਪੈ ਗਿਆ। ਚਾਰੇ ਧੀਆ ਜਮਾਈ ਗੁੱਸੇ ਹੋਏ ਬੈਠੇ ਹਨ। ਜਿਸ ਦਿਨ ਦੀ ਕੁੜੀ ਹੋਈ ਹੈ। ਖਊਂ-ਖਊਂ ਕਰੀ ਜਾਂਦਾ ਹੈ। ਇਹ ਤੁਹਾਡੇ ਘਰ ਤੱਕ ਪਤਾ ਨਹੀਂ ਕਿਵੇ ਆ ਗਿਆ? ਤਾਂਹੀ ਮੈਂ ਮਗਰ ਆਂਈਂ ਹਾਂ। ਕਿਤੇ ਡਿੱਗ ਹੀ ਨਾਂ ਪਵੇ। " ਹਰੀ ਦੀ ਘਰ ਵਾਲੀ ਨੇ ਕਿਹਾ, " ਧੀਆ ਜਮਾਈਆਂ ਨੇ ਗੁੱਸੇ ਹੋ ਕੇ ਬੈਠਣਾਂ ਹੀ ਹੈ। ਤੁਸੀਂ ਕੱਲੇ ਪੰਜਾਬ ਵਿਆਹ ਕਰ ਆਏ। ਸਾਨੂੰ ਵੀ ਨਹੀਂ ਸੱਦਿਆ। ਅਸੀਂ ਵੀ ਬਰਾਤੀ ਬੱਣ ਕੇ ਢੁਕਦੇ। ਤੁਹਾਡੇ ਵਿਆਹ ਵੇਲੇ ਤਾਂ ਮੈਂ ਵਿਆਹੀ ਨਿਹੀਂ ਸੀ। ਹੁਣ ਲੁਕ ਕੇ ਵਿਆਹ ਕਰਾ ਲਿਆ। ਵਿਆਹ ਕਰਾ ਕੇ, ਲੱਡੂ ਖਿਲਾਉਣ ਦੇ ਮਾਰਿਆਂ ਨੇ, ਭਾਫ਼ ਬਾਹਰ ਨਹੀਂ ਕੱਢੀ। ਸਾਨੂੰ ਤਾਂ ਲੋਕਾਂ ਤੋਂ ਐਨਕਾਂ ਵਾਲੇ ਚੰਦ ਤੋਂ ਪਤਾ ਲੱਗਾ ਹੈ। "
ਹਰੀ ਨੇ ਆਪਣੀ ਘਰ ਵਾਲੀ ਨੂੰ ਕਿਹਾ, " ਤੂੰ ਚੁਪ ਕਰਦੀ ਹੈ। ਕਿ ਮੈਂ ਤੈਨੂੰ ਬਰਫ਼ੀ ਦੇਵਾਂ। ਜੇ ਅਗਲੇ ਪਿਛੇ ਹੱਟਦੇ ਹਨ। ਤੂੰ ਕੜੀ ਲੈਣੀ ਹੈ। ਉਠ ਕੇ ਚਾਹ ਬੱਣਾ। ਕਿਸੇ ਨੂੰ ਚਾਹ ਪਾਣੀ ਵੀ ਪੁੱਛ ਲਿਆ ਕਰ। ਗੱਲੀਂ-ਬਾਤੀਂ ਸਾਰ ਦਿੰਦੀ ਹੈ। " ਉਹ ਰਸੋਈ ਵਿੱਚ ਚਾਹ ਧਰਨ ਚਲੀ ਗਈ। ਮੱਗਰ ਦੀ ਪਤਨੀ ਉਸ ਪਿਛੇ ਰਸੋਈ ਵਿੱਚ ਚਲੀ ਗਈ। ਉਸ ਨੇ ਕਿਹਾ, " ਅਸੀਂ ਕਿਸੇ ਨੂੰ ਵਿਆਹ ਦੀ ਖ਼ਬਰ ਤਾਂ ਨਹੀਂ ਦਿੱਤੀ। ਬਈ ਜੇ ਕੁੜੀ ਦੇ ਚੰਗੀ ਚੀਜ਼ ਹੋ ਗਈ। ਮੁੰਡਾ ਲੈ ਕੇ ਕੁੜੀ ਅੱਗੇ ਤੋਰ ਦੇਵਾਂਗੇ। ਇੱਕ ਵਾਰ ਕਨੇਡਾ ਆ ਜਾਵੇ। ਮੁੰਡੇ ਵਾਲੇ ਹਾੜੇ ਕੱਢਦੇ ਫਿਰਨਗੇ। ਸੋਚਿਆ ਕੀ ਸੀ? ਬੱਣ ਕੀ ਗਿਆ? ਕੁੜੀ ਵੀ ਪਾਲਣੀ ਪੈਣੀ ਹੈ। ਤੇਰੀ ਕੀ ਸਲਾਅ ਹੈ? ਇੱਕ ਬਾਰ ਹੋਰ ਦੇਖ ਲੈਂਦੇ ਹਾਂ। ਅਜੇ ਇੰਡੀਆ ਹੀ ਰੱਖਦੇ ਹਾਂ। ਉਥੇ ਗਰਭ ਵਿਚਲੇ ਭ੍ਰਰੂਣ ਦੇ ਟੈਸਟ ਕਰਾਉਣੇ ਸਸਤੇ ਹਨ। ਹਰ ਬਾਰੀ ਥੋੜੀ ਗੱਲ਼ਤ ਸਾਬਤ ਹੋ ਸਕਦੇ ਹਨ। ਹਰੀ ਦੀ ਘਰ ਵਾਲੀ ਨੇ ਕਿਹਾ, " ਐਸੀਆਂ ਚਲਾਕੀਆਂ ਦਾ ਸਾਨੂੰ ਨਹੀਂ ਚੱਜ। ਰੱਬ ਨੇ ਆਪੇ ਚਾਰ ਜੀਅ ਦੋ ਮੁੰਡੇ ਦੋ ਕੁੜੀਆ ਦਿੱਤੇ ਹਨ। ਰੱਬ ਵੀ ਤਾਂਹੀਂ ਦੇਵੇਗਾ। ਜੇ ਭਾਗਾਂ ਵਿੱਚ ਹੋਵੇਗਾ। ਬਾਈ ਮੱਗਰ ਦੀ ਉਮਰ ਦਾ ਕੀ ਪਤਾ? ਜ਼ਮੀਨ ਸੰਭਾਲਣ ਵਾਲਾ ਚਾਹੀਦਾ ਹੈ। ਜਾਂਦੇ ਜਾਂਦੇ ਦਾ ਲਾਹਾ ਲੈ ਲੈ। ਹੋਰ ਜੋ ਭਤੀਜੀਆਂ ਭਾਣਜੀਆਂ ਹਨ। ਸਬ ਗਲ਼ ਮੜਦੇ। ਹੋਰ ਵੀ ਵਿਆਹ ਕਰਦੇ। ਇੱਕ ਸਾਲ ਵਿੱਚ ਵੱਧ ਲਾਟਰੀਆ ਨਿੱਕਲ ਆਉਣਗੀਆਂ। ਹੋਰਾਂ ਦੀਆਂ ਧੀ ਸੌਕਣ ਬਣਾ ਕੇ ਲੈ ਆਈ। ਜੇ ਤੇਰੀਆ ਧੀਆਂ ਜਾਇਦਾਦ ਲੈ ਜਾਂਦੀਆਂ ਹਨ। ਕੀ ਫ਼ਰਕ ਪੈਂਦਾ ਹੈ? ਜ਼ਮੀਨ ਕੌਣ ਲੈਂਦਾ ਹੈ? ਇਸ ਉਮਰ ਵਿੱਚ ਮੱਗਰ ਦਾ ਮੁੰਡਾ, ਕਿਸੇ ਹੋਰ ਔਰਤ ਤੋਂ ਪੈਂਦਾ ਕਰਾ ਕੇ, ਤੈ ਕੀ ਲੈਣਾਂ ਹੈ? ਤੇਰੀਆਂ ਤਾਂ ਆਪਦੀਆਂ ਸਿਵਿਆਂ ਵਿੱਚ ਲੱਤਾਂ ਹਨ। " ਮੱਗਰ ਨੇ ਕਿਹਾ, " ਮੇਰਾ ਚਾਹੇ ਸਾਰਾ ਜ਼ੋਰ ਲੱਗਜੇ, ਜ਼ਮੀਨ ਦਾ ਮਾਲਕ ਪੁੱਤਰ ਹੀ ਚਾਹੀਦਾ ਹੈ। ਪੁੱਤਰ ਹੀ ਜ਼ਮੀਨ ਵਾਹ ਸਕਦਾ ਹੈ। ਮੈਂ ਇੰਨੀ ਛੇਤੀ ਮਰਨ ਨਹੀਂ ਲੱਗਾ। " ਹਰੀ ਨੇ ਕਿਹਾ, " ਕੀ ਪੁੱਤਰ ਹੀ ਕੱਲਾ ਜ਼ਮੀਨ ਵਾਹ ਸਕਦਾ? ਜਮਾਈ ਵੀ ਪੁੱਤਰ ਹੁੰਦੇ ਹਨ। ਜ਼ਮੀਨ ਧੀਆ ਜਮਾਈ ਵੀ ਵਾਹ ਸਕਦੇ ਹਨ। ਅੱਜ ਕੱਲ ਜ਼ਮੀਨ ਮਸ਼ੀਨਾਂ ਵਾਹੁੰਦੀਆਂ ਹਨ। ਮਰਨ ਪਿਛੋਂ ਕਿਸੇ ਨੂੰ ਪਤਾ ਨਹੀਂ ਹੁੰਦਾ। ਕੌਣ ਜ਼ਮੀਨ ਵਾਹੁੰਦਾ ਹੈ? 

Comments

Popular Posts