ਮਾਂ-ਬਾਪ, ਬੱਚਿਆਂ ਦਾ ਰਿਸ਼ਤਾ ਟੁੱਟ ਨਹੀਂ ਸਕਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜਿੰਨਾਂ ਘਰ ਦੇ ਜੀਆਂ ਨੂੰ ਬਹੁਤ ਪਿਆਰ ਕਰਦੇ ਹਾਂ। ਉਨਾਂ ਪਿਆਰ ਕਿਸੇ ਨੂੰ ਨਹੀਂ ਕਰ ਸਕਦੇ। ਜੋ ਮਾਂਪੇਂ ਮਨ ਲਾ ਕੇ, ਬੱਚੇ ਨੂੰ ਪਾਲਦੇ ਹਨ। ਜਦੋਂ ਉਹ ਨੌਜਵਾਨ ਵੱਡੇ ਹੁੰਦੇ ਹਨ। ਮਨ ਮਰਜ਼ੀ ਦਾ ਰਿਸ਼ਤਾ ਚੁਣਦੇ ਹਨ। ਸਮਾਜ ਵਿੱਚਕਾਰ ਆ ਜਾਂਦਾ ਹੈ। ਜਿੰਦਗੀ ਉਸ ਨੇ ਗੁਜ਼ਾਰਨੀ ਹੈ। ਵਿਆਹ ਕਰਨ ਨਾਲ, ਜਦੋਂ ਕੋਈ ਅੱਗੇ ਜਾ ਕੇ ਮੁਸ਼ਕਲ ਆਉਂਦੀ ਹੈ। ਕਿੰਨੇ ਕੁ ਮਾਂ-ਬਾਪ, ਸਮਾਜ ਦੇ ਲੋਕ ਸਾਥ ਦਿੰਦੇ ਹਨ? 18 ਸਾਲ ਦਾ ਨੌਜਵਾਨ ਮਰਜ਼ੀ ਨਾਲ ਵੋਟ ਪਾ ਕੇ, ਉਮੀਦਵਾਰ ਚੁਣ ਸਕਦਾ ਹੈ। ਜੋ ਦੇਸ਼ ਦੀ ਵਾਂਗਡੋਰ ਸੰਭਾਲਦਾ ਹੈ। ਉਹ ਆਪ ਆਪਣਾਂ ਜੀਵਨ ਸਾਥੀ ਕਿਉਂ ਨਹੀਂ ਚੁਣ ਸਕਦਾ। ਨੌਜਵਾਨ ਦੀ ਜਿੰਦਗੀ ਵਿੱਚ ਮਾਂਪੇਂ ਸਮਾਜ ਵਿੱਚ ਕਿਉਂਂ ਆਉਂਦੇ ਹਨ? ਅਸਲ ਵਿੱਚ ਮਾਪਿਆਂ ਨੂੰ ਵੀ ਬਹੁਤ ਲਾਲਚ ਹੁੰਦੇ ਹਨ। ਅੱਜ ਕੱਲ ਧੀਆ-ਪੁੱਤਰਾਂ ਦੇ ਸੌਦੇ ਹੋ ਰਹੇ ਹਨ। ਬਾਹਰਲੇ ਦੇਸ਼ਾਂ ਦੇ ਲੋਕਾਂ ਵਿੱਚ ਤਾਂਹੀ ਵਿਆਹ ਨਹੀਂ ਸੌਦੇ ਕਰਦੇ ਹਨ। ਮਾਂਪੇਂ ਜਿਥੇ ਜੀਅ ਕਰਦਾ ਹੈ। ਧੀਆ-ਪੁੱਤਰਾਂ ਦੇ ਵਿਆਹ ਦਾ ਬਿਜ਼ਨਸ ਕਰਦੇ ਹਨ। ਕੀ ਲੋਕਾਂ ਦੀ ਖ਼ਾਤਰ ਆਪਣੇ ਜੱਣਿਆਂ ਨਾਲੋਂ ਰਿਸ਼ਤਾ ਤੋੜ ਦੇਣਾਂ ਹੈ? ਸਮਾਜ ਵਾਲੇ ਕਹਿੰਦੇ ਹਨ, " ਫਲਾਣੇ ਕੁੜੀ ਮੁੰਡਾ ਭੱਜ ਗਏ। ਉਨਾਂ ਦਾ ਹੁਕਾ ਪਾਣੀ ਲੋਕਾਂ ਨੂੰ ਬੰਦ ਕਰ ਦੇਣਾਂ ਚਾਹੀਦਾ ਹੈ। " ਸਮਾਜ ਦੇ ਡਰੋਂ ਮਾਂਪੇਂ ਆਪਣੇ ਬੱਚਿਆ ਨੂੰ ਛੱਡ ਦਿੰਦੇ ਹਨ। ਆਪਣੇ ਬਾਰੇ, ਇੰਨਾਂ ਲੋਕਾਂ ਨੂੰ ਪਤਾ ਨਹੀਂ ਕੀ ਕੀ ਕਰਦੇ ਹਨ? ਆਪਣੀ ਬੁਕਲ ਵਿੱਚ ਵੀ ਝਾਤੀ ਮਾਰ ਲਿਆ ਕਰੋ। ਜਿਥੇ ਦਾਅ ਲੱਗਦਾ ਹੈ, ਲਗਾ ਜਾਂਦੇ ਹਨ। ਇੱਜ਼ਤਾਂ ਵਾਲੇ ਜ਼ੋਰ ਜ਼ਬਰੀ, ਧੱਕੇ ਨਾਲ ਜਾਂ ਬਲੈਕ ਮੇਲ ਕੀ ਕਰਕੇ ਫੇਰੇ ਲੈ ਕੇ ਸਬੰਧ ਕਰਦੇ ਹਨ। ਕੀ ਉਨਾਂ ਨਾਲ ਸਮਾਜ ਨੂੰ ਪੁੱਛ ਕੇ, ਫੇਰੇ ਲਏ ਹੁੰਦੇ ਹਨ? ਇੱਕ ਮਾਂ ਪਿਉ ਨੇ ਆਪਣੀ ਧੀ ਜ਼ਹਿਰ ਦੇ ਕੇ, ਇਸ ਲਈ ਮਾਰ ਦਿੱਤੀ। ਉਹ ਪੇਟ ਤੋਂ ਹੋ ਗਈ ਸੀ। ਉਸੇ ਸਮੇਂ ਉਸ ਦਾ ਦਾਗ਼ ਲਗਾ ਦਿੱਤਾ। ਜਦੋਂ ਮਾਂ ਪਿਉ ਦਾ ਜੋੜਾ 65 ਸਾਲਾਂ ਦਾ ਹੋਇਆ। ਪਤਨੀ ਮਰ ਗਈ। ਪਤੀ ਨੇ ਹੋਰ ਔਰਤ ਲੈ ਆਂਦੀ ਸੀ। ਇਹ ਪਿੰਡ ਵਿੱਚ ਲੋਕਾਂ ਦੇ ਘਰਾ ਵਿੱਚ ਮਾਹਾਰਾਜ ਦਾ ਪਾਠ ਕਰਨ ਜਾਂਦਾ ਹੁੰਦਾ ਸੀ। ਪਾਠ ਕਰਨ ਵਾਲਿਆਂ ਦੀ ਜਿੰਦਗੀ ਐਸੀ ਹੈ। ਆਪ ਕਿਸੇ ਦੀ ਧੀ ਨੂੰ 65 ਸਾਲਾਂ ਦੀ ਉਮਰ ਵਿੱਚ ਉਧਾਲ ਕੇ ਲਿਆ ਸਕਦਾ ਹੈ। ਆਪਦੀ ਧੀ ਇਸ਼ਕ ਕਰੇ ਤਾ ਜਾਨੋਂ ਮਾਰ ਸਕਦਾ ਹੈ।
ਨੌਜਵਾਨ ਨਾਲ ਦੋਸਤੀ ਚਹੁੰਦੇ ਹਾਂ, ਤਾਂ ਉਨਾਂ ਨੂੰ ਪਿਆਰ ਕਰੀਏ। ਇੱਕ ਦੂਜੇ ਦੀ ਇੱਜ਼ਤ ਕਰੀਏ। ਮਾਂ-ਬਾਪ, ਬੱਚਿਆਂ, ਸਮਾਜ ਦਾ ਰਿਸ਼ਤਾ ਟੁੱਟ ਨਹੀਂ ਸਕਦਾ। ਇਹ ਰਿਸ਼ਤੇ ਸਾਡੇ ਵਰਤਾਵੇ ਤੋਂ ਪਿਆਰ ਨਫ਼ਰਤ ਬਦਲ ਸਕਦੇ ਹਨ। ਕਿਉਂ ਨੌਜਵਾਨ ਮਾਪਿਆਂ ਤੋਂ ਬਗੈਰ ਸ਼ਾਦੀ ਕਰ ਲੈਂਦੇ ਹਨ? ਕੀ ਮਾਂਪੇ ਬੱਚਿਆਂ ਨੂੰ ਬਹੁਤ ਡਰਾ ਕੇ ਰੱਖਦੇ ਹਨ? ਕੀ ਬੱਚੇ ਇੰਨੇ ਮਾੜੇ ਹਨ? ਜਾਂ ਮਾਂਪੇ ਹੀ ਵਿਆਹ ਵਿੱਚ ਸੱਦਣ ਦੇ ਕਾਬਲ ਨਹੀਂ ਹਨ। ਨੌਜਵਾਨਾਂ ਤੇ ਮਾਪਿਆਂ ਵਿੱਚ ਇਹ ਕੈਸਾ ਪਿਆਰ ਹੈ। ਧੀਆ-ਪੁੱਤਰਾਂ ਦੇ ਮਾਪੇਂ ਖ਼ਲਨਾਕ ਬੱਣ ਜਾਂਦੇ ਹਨ। ਕਦੇ ਕੁੜੀ ਦੇ ਮਾਂਪੇਂ ਪ੍ਰੇਮੀ ਜੋੜੇ ਨੂੰ ਮਾਰ ਦਿੰਦੇ ਹਨ। ਕਦੇ ਪੁੱਤਰ ਵਾਲੇ ਬਹੂ ਦੀ ਜਾਨ ਦੇ ਦੁਸ਼ਮੱਣ ਬੱਣ ਜਾਂਦੇ ਹਨ। ਇਹ ਇਨਸਾਨਾਂ ਦਾ ਸਮਾਜ ਹੈ। ਜਾਂ ਜੰਗਲੀ ਜਾਨਵਰ ਹਨ। ਹਰ ਰੋਜ਼ ਮੀਡੀਆ ਪ੍ਰਕਾਸ਼ਤ ਕਰਦਾ ਹੈ। ਪ੍ਰੇਮੀ ਜੋੜੇ ਨੇ ਆਤਮ ਹੱਤਿਆ ਕਰ ਲਈ ਹੈ। ਆਤਮ ਹੱਤਿਆ ਨਹੀ ਕਰਦੇ। ਸਗੋਂ ਸਮਾਜ ਮਾਪਿਆ ਵੱਲੋਂ ਮਾਰ ਦਿੱਤੇ ਜਾਂਦੇ ਹਨ। ਬੰਦੇ ਬੰਦੇ ਨੂੰ ਮਾਰ ਕਿਵੇਂ ਦਿੰਦਾ ਹੈ?
ਅਮਰ ਖਾਨ ਦਾ ਟੀਵੀ ਸ਼ੌ ਚਲ ਰਿਹਾ ਸੀ। ਬੁੱਢੀ ਮਾਂ ਨੇ ਰੋ ਕੇ ਆਪਣੀ ਗਾਥਾ ਦੱਸ ਰਹੀ ਸੀ, " ਮੇਰਾ ਪੁੱਤਰ ਵਿਆਹ ਲਈ ਮੰਨਦਾ ਨਹੀਂ ਸੀ। ਇੱਕ ਦਿਨ ਅਚਾਨਕ ਇੱਕ ਕੁੜੀ ਲੈ ਕੇ ਆ ਗਿਆ। ਕੁੱਝ ਦਿਨਾਂ ਬਾਅਦ ਉਸ ਨੂੰ ਸ਼ਾਂਦੀ ਕਰਕੇ ਲੈ ਆਇਆ। ਇੱਕ ਦਿਨ ਉਸ ਕੁੜੀ ਦੇ ਮਾਪੇ ਆ ਕੇ, ਉਸ ਨੂੰ ਲੈ ਗਏ। ਕੁੜੀ ਜਾਂਣਾ ਨਹੀਂ ਚਹੁੰਦੀ ਸੀ। ਉਹ ਮੱਲੋਮੱਲੀ ਲੈ ਗਏ। ਇੱਕ ਦਿਨ ਪੁੱਤਰ ਵੀ ਘਰੋਂ ਚਲਾ ਗਿਆ। ਮੁੜ ਕੇ ਨਹੀਂ ਆਇਆ। ਕੇਸ ਅਦਾਲਤ ਵਿੱਚ ਹੈ। " ਇਕੋ ਜਾਤੀ ਦੇ ਵਿੱਚ ਬਹੁਤੇ ਕਬੀਲੇ ਵਿਆਹ ਨਹੀਂ ਕਰਦੇ। ਜੇ ਉਹ ਪਿਆਰ ਕਰਦੇ ਹਨ। ਕੁੜੀ ਦੇ ਘਰ ਵਾਲੇ ਮੁੰਡੇ ਕੁੜੀ ਨੂੰ ਜਾਨੋਂ ਮਾਰ ਦਿੰਦੇ ਹਨ। ਮੁੰਡੇ ਦੀ ਭੈਣ ਤੇ ਮਾਂ ਦੱਸ ਰਹੀਆਂ ਹਨ, " ਕੁੜੀ ਦੇ ਘਰ ਵਾਲਿਆਂ ਨੇ ਕੁੜੀ ਨੂੰ ਜ਼ਹਿਰ ਦੇ ਦਿੱਤੀ। ਮੁੰਡੇ ਨੂੰ ਕੁੱਟਿਆ, ਗੱਡੀ ਮਗਰ ਬੰਨ ਕੇ ਘੜੀਸਿਆ। ਗਲ਼ਾ ਘੁੱਟ ਕੇ ਮਾਰ ਦਿੱਤਾ। ਮਾਰ ਕੇ, ਨਹਿਰ ਵਿੱਚ ਸਿੱਟ ਦਿੱਤਾ। ਲੋਕਾਂ ਨੇ ਸਾਡੇ ਨਾਲੋਂ ਸਾਰੇ ਸਬੰਦ ਤੋੜ ਦਿੱਤੇ ਹਨ। ਸਰਪੰਚ ਨੇ ਕਿਹਾ ਹੈ, " ਜੋ ਇੰਨਾਂ ਨਾਲ ਸਬੰਧ ਰੱਖਗਾ। ਉਸ ਨੂੰ 25 ਹਜ਼ਾਰ ਜ਼ੁਰਮਾਨਾਂ ਹੋਵੇਗਾ। " ਕੇਸ ਹਾਈ ਕੋਰਟ ਵਿੱਚ ਲੱਗਾ ਹੈ। " ਹਰਿਆਣੇ ਦਾ ਇੱਕ ਚੌਦਰੀ ਦੱਸ ਰਿਹਾ ਹੈ, " ਅਸੀਂ ਫੈਸਲੇ ਸੁਣਾਉਂਦੇ ਹਾਂ। ਐਸੇ ਪਿਆਰ ਕਰਨ ਵਾਲੇ ਜੋੜਿਆ ਨੂੰ ਪਿੰਡ ਦੀ ਜਗਾ ਛੱਡਣ ਲਈ ਕਹਿੰਦੇ ਹਾਂ। " ਮੀਡੀਆ ਵਿੱਚ ਤਾਂ ਖ਼ਬਰਾਂ ਲਗਦੀਆਂ ਹਨ। ਪ੍ਰੇਮੀ ਜੋੜੇ ਨੂੰ ਮਾਰਿਆ ਕੁੱਟਿਆ ਜਾਂਦਾ ਹੈ। ਪਿੰਡ ਤੋਂ ਬੇਦਖ਼ਲ ਕਰ ਦਿੱਤਾ ਜਾਦਾ ਹੈ। ਭਾਰਤ ਦਾ ਕਨੂੰਨ ਕਹਿ ਰਿਹਾ ਹੈ, " ਕੁੜੀ ਮੁੰਡਾ ਪ੍ਰੇਮ ਵਿਆਹ ਕਰਾ ਸਕਦੇ ਹਨ। ਦਖ਼ਲ ਦੇਣਾਂ ਕਨੂੰਨੀ ਜੁਰਮ ਹੈ।" ਪ੍ਰਾਣੀਆਂ, ਪ੍ਰੰਮਪਰਾਂ ਨੂੰ ਬਦਲਣਾਂ ਚਾਹੀਦਾ ਹੈ। ਕਿਸੇ ਦਾ ਕਤਲ ਕਰਨਾ ਜ਼ੁਰਮ ਹੈ। ਸਰਕਾਰ ਨੇ ਫੈਸਲਾ ਲਿਆ ਹੈ। ਜੇ ਕੋਈ ਮਾਰ ਕੁੱਟ ਕਰਦਾ ਹੇ। ਉਸ ਨੂੰ ਗੁੰਡਾ ਗਰਦੀ ਦੇ ਕੇਸ ਵਿੱਚ ਬੰਦ ਕਰ ਦਿੱਤਾ ਜਾਵੇ। ਹਰ ਰੋਜ 25 ਕੇਸ ਆਉਂਦੇ ਹਨ। 18 ਸਾਲਾਂ ਦੀ ਕੁੜੀ 25 ਸਾਲਾਂ ਦੇ ਮੁੰਡੇ ਬਗੇਰ ਸ਼ਾਦੀ ਰਹਿ ਸਕਦੇ ਹਨ। ਇਹ ਸ਼ਾਂਦੀ ਕਰ ਲੈਂਦੇ ਹਨ। 15 ਦਿਨ ਸਰਕਾਰੀ ਪ੍ਰੋਟਕਸ਼ਨ ਵਿੱਚ ਰੱਖਿਆ ਜਾਵੇਗਾ।

Comments

Popular Posts