ਕਨੇਡਾ, ਅਮਰੀਕਾ, ਬਾਹਰ ਆ ਕੇ, ਅਹਿਸਾਨ ਵੀ ਨਹੀਂ ਭੁੱਲਣਾਂ ਚਾਹੀਦਾ
-(ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਜਦੋਂ ਵੀ ਕੋਈ ਪੰਜਾਬ ਤੋਂ ਨਵਾਂ ਬੰਦਾ ਕਨੇਡਾ, ਅਮਰੀਕਾ ਬਾਹਰਲੇ ਦੇਸ਼ ਵਿੱਚ ਆਉਦਾ ਹੈ। ਉਹ ਆਪਣੇ ਰਿਸ਼ਤੇਦਾਰਾਂ ਨੂੰ ਦੱਸਣ ਉਤੇ ਜ਼ੋਰ ਲਗਾ ਦਿੰਦਾ ਹੈ। ਇਕੋਂ ਇਕ ਤਰੀਕਾ ਹੈ। ਵਿਆਹ ਕਰਾ ਕੇ ਆਉਣ ਦਾ। ਕਈ ਬਾਰ ਅਖ਼ਬਾਰਾ, ਰੇਡੀਉ, ਇੰਟਰਨੈਟ, ਟੀਵੀ ਦੇ ਇਸ਼ਤਿਹਾਰ ਕਿਸਮਤ ਚਮਕਾ ਵੀ ਦਿੰਦੇ ਹਨ। ਇੰਨਾਂ ਦੀ ਮੇਹਰਬਾਨੀ ਨਾਲ ਬਹੁਤ ਲੋਕ ਬਾਹਰ ਆਏ ਹਨ। ਜਾਂ ਬੰਦਾ ਚੰਗੀ ਪੜ੍ਹਾਈ ਕੀਤੀ ਵਾਲਾ ਹੋਵੇ। ਫਿਰ ਨੰਬਰਾਂ ਉਤੇ ਆ ਸਕਦਾ ਹੈ। ਪੜ੍ਹੇ ਲਿਖੇ ਲੋਕ ਐਸੇ ਵੈਸੇ ਹੀ ਹਨ। ਨੰਬਰਾਂ ਉਤੇ ਆਉਣ ਨੂੰ ਆਪਣਾਂ ਪੈਸਾ ਲਗਾਉਣਾਂ ਪੈਂਦਾ ਹੈ। ਜਿਹੜੇ ਦੇਸ਼ ਜਾਂਣਾ ਹੈ। ਉਸ ਦੇ ਦਫ਼ਤਰ ਵਿੱਚ ਜਾ ਕੇ, ਉਸ ਦੀ ਅਰਜ਼ੀ ਤੇ ਫੀਸ ਭਰਨੀ ਪੈਂਦੀ ਹੈ। ਜਿੰਨੇ ਕੰਮ-ਕਿੱਤੇ ਬੰਦੇ ਨੂੰ ਆਉਂਦੇ ਹਨ। ਉਨਾਂ ਹੀ ਬਹੁਤ ਵਧੀਆ ਹੈ। ਖੇਤੀ ਵਾਲੇ, ਬਿਜਲੀ ਵਾਲੇ, ਡਾਕਟਰ ਇੰਜ਼ਨੀਅਰ ਹੋਰ ਬਹੁਤ ਸਾਰੇ ਪੜ੍ਹੇ ਤੇ ਹੁਨਸ ਵਾਲੇ ਨੂੰ ਵਿਜ਼ਾ ਮਿਲਦਾ ਹੈ। ਸਗੋਂ ਪੂਰਾ ਪਰਿਵਾਰ ਆ ਸਕਦਾ ਹੈ। ਪਹਿਲਾ ਤਰੀਕਾ ਜ਼ਿਆਦਾ ਚੱਲਦਾ ਹੈ। ਬੰਦਿਆਂ ਦੇ ਦੇਣ ਲੈਣ ਦਾ ਵਿਪਾਰ ਹੈ। ਮੇਰੀ ਇੱਕ ਭੈਣ ਮੇਰੇ ਸੋਹਰਿਆਂ ਦੇ ਰਿਸ਼ਤੇਦਾਰੀ ਵਿੱਚ ਵਿਆਹੀ ਹੋਈ ਹੈ। ਜਦੋਂ ਕਨੇਡਾ ਆਉਣਾ ਸੀ। ਉਹ ਮੁੰਡਾ ਮਿੰਨਤਾਂ ਕਰਦਾ ਸੀ, " ਮੈਨੂੰ ਕਨੇਡਾ ਸੱਦ ਲਵੋ। ਮੈਂ ਤੁਹਾਡਾ ਅਹਿਸਾਨ ਨਹੀਂ ਭੁੱਲਦਾ, ਚਾਹੇ ਗੋਰੀ ਨਾਲ ਸੱਦ ਦਿਉ। ਮੈਂ ਪੈਸੇ ਵੀ ਜ਼ਮੀਨ ਵੇਚ ਕੇ ਦੇ ਦੇਵਾਂਗਾ। " ਅਸੀਂ ਸੋਚਿਆ ਰਿਸ਼ਤੇਦਾਰ ਦਾ ਹੀ ਭਲਾ ਕਰ ਦਿੰਦੇ ਹਾਂ। ਜਦੋਂ ਹੀ ਉਸ ਦਾ ਵਿਆਹ ਕਰ ਦਿੱਤਾ। ਵਿਆਹ ਦੇ ਪੱਲੇ ਦੇ ਪੈਸੇ ਹੀ ਭਥੇਰੇ ਹੋ ਜਾਂਦੇ ਹਨ। ਫਿਰ ਤਾ ਬਾਪੂ ਤੋਂ ਮੰਗਣ ਦੀ ਲੋੜ ਵੀ ਨਹੀਂ ਪੈਂਦੀ ਸੀ। ਪਿੰਡ 5 ਕੁ ਕਿਲੋਮੀਟਰ ਉਤੇ ਸੀ। ਹਰ ਰੋਜ਼ ਆਥਣ ਸਵੇਰੇ ਮੁੱਲਾਂਪੁਰ ਜੂਸ ਪੀਣ ਜਾਇਆ ਕਰੇ। ਉਹ ਕਨੇਡਾ ਵਾਲੀ ਘਰ ਬੈਠੀ ਹੁੰਦੀ ਸੀ। ਜਦੋਂ ਕਨੇਡਾ ਆ ਗਿਆ। ਉਸ ਦੇ ਉਤਰਨ ਤੋਂ ਇੱਕ ਦਿਨ ਪਹਿਲਾ ਉਸ ਦੇ ਮੁੰਡਾ ਹੋ ਗਿਆ। ਤੀਜੇ ਦਿਨ ਲੜ ਕੇ ਕਹਿੱਣ ਲੱਗ ਗਿਆ, " ਮੈਂ ਕਨੇਡਾ ਨਹੀਂ ਰਹਿੱਣਾਂ ਮੁੜ ਜਾਂਣਾਂ ਹੈ। " 10 ਕੁ ਸਾਲ ਇਹ ਸਿਲਸਿਲਾ ਚਲਦਾ ਰਿਹਾ। ਅਸਲ ਵਿੱਚ ਇਕੋ ਬਾਰ ਲਾਟਰੀ ਨਿੱਕਲ ਆਈ। ਇਸੇ ਦੀ ਭੈਣ ਨੂੰ ਅਸੀਂ ਪਹਿਲਾਂ ਰਿਸ਼ਤਾ ਕਰਾਇਆ ਸੀ। ਹੋਰ ਕਿਸੇ ਰਿਸ਼ਤੇਦਾਰ ਨਾਲ ਵਿਆਹੀ ਸੀ। ਜਿਸ ਨਾਲ ਮੰਗੀ ਸੀ। ਉਹ ਮੁੰਡਾ ਕਨੇਡਾ ਆ ਕੇ ਮੁਕਰ ਗਿਆ। ਫਿਰ ਦੂਜੇ ਨੂੰ ਮਨਾਇਆ। ਦੂਜੇ ਨਾਲ ਵਿਆਹ ਕੀਤਾ। ਇਸ ਦੇ ਮਾਂਪੇ ਤੇ ਦੋ ਹੋਰ ਭੈਣਾ ਵੀ ਆ ਗਈਆਂ। ਬੰਦੇ ਕਹਿੱਣ, " ਸਾਡੇ ਵਰਗਾ ਕਿਸਮਤ ਵਾਲਾ ਕੋਈ ਦੁਨੀਆਂ ਉਤੇ ਨਹੀਂ ਹੈ। " ਜਿਵੇਂ ਕਨੇਡਾ ਵਿੱਚ ਬਾਕੀ ਸਾਰੇ ਪੱਸ਼ੂ ਰਹਿੰਦੇ ਹਨ। ਇਹ ਦੋਂਨੇ ਰਿਸ਼ਤੇ ਕਰਾਉਣੇ ਕੋਈ ਬਹੁਤ ਜਰੂਰੀ ਵੀ ਨਹੀਂ ਸਨ। ਪਹਿਲਾਂ ਮਿੰਨਤਾ ਕਰਕੇ ਕਨੇਡਾ ਆਉਂਦੇ ਹਨ। ਫਿਰ ਅਹਿਸਾਨ ਵੀ ਨਹੀਂ ਮੰਨਣਾਂ ਚਹੁੰਦੇ। ਐਸੇ ਹੋਰ ਭਥੇਰੇ ਹਨ। ਜੋ ਦੂਜੇ ਦੀ ਮੇਹਬਾਨੀ ਨਾਲ ਬਾਹਰ ਆ ਵੀ ਗਏ ਹਨ। ਲੱਤ ਉਤੇ ਵੀ ਰੱਖਣੀ ਚਹੁੰਦੇ ਹਨ। ਜੇ ਕਿਸੇ ਨੂੰ ਕਿਸੇ ਤਰੀਕੇ ਨਾਲ ਸੱਦ ਵੀ ਲਿਆ ਹੈ। ਚਿਤਰਨਾ ਵੀ ਨਹੀਂ ਚਾਹੀਦਾ। ਕਨੇਡਾ, ਅਮਰੀਕਾ, ਬਾਹਰ ਆ ਕੇ, ਅਹਿਸਾਨ ਵੀ ਨਹੀਂ ਭੁੱਲਣਾਂ ਚਾਹੀਦਾ। ਜੇ ਕਿਸੇ ਨਾਲ ਬੋਲਚਾਲ ਬੰਦ ਕਰਾਉਣੀ ਹੋਵੇ। ਉਸ ਨੂੰ ਪੈਸੇ ਲਾ ਕੇ, ਆਪਣੇ ਕੋਲ ਬਾਹਰ ਸੱਦ ਦਿਉ। ਬੋਲਚਾਲ ਬੰਦ ਕਰਾਉਣ ਨਾਲੋ ਇੰਡੀਆ ਹੀ ਰਹਿੱਣ ਦੇਵੋ। ਵਿਆਹ ਕਰਾ ਕੇ ਆਉਣ ਦਾ ਤਰੀਕਾ ਸੌਖਾਂ ਹੈ। ਉਸ ਪਿਛੇ ਮਾਂਪੇ, ਭੈਣ ਭਰਾ ਵੀ ਆ ਜਾਂਦੇ ਹਨ। ਪਰ ਇਸ ਤਰੀਕੇ ਨਾਲ ਸਿਆਪੇ ਬਹੁਤ ਪੈਂਦੇ ਹਨ। ਜਦੋਂ ਮਾਂਪੇ, ਭੈਣ ਭਰਾ ਬਾਹਰ ਆ ਜਾਂਦੇ ਹਨ। ਉਸ ਤੋਂ ਵੀ ਪਹਿਲਾਂ ਵਿਆਹ ਨੂੰ ਉਨਾਂ ਤੋਂ ਬਾਕੀ ਭੈਣ ਭਰਾ ਦੇ ਰਿਸ਼ਤੇ ਮੰਗ ਕੇ ਪੱਕੇ ਕੀਤੇ ਜਾਂਦੇ ਹਨ। ਕਨੇਡਾ ਅਮਰੀਕਾ ਆਉਂਦੇ ਉਹ 25 ਸਾਲਾਂ ਤੋਂ ਟੱਪ ਜਾਂਦੇ ਹਨ। 25 ਸਾਲਾਂ ਦੀ ਉਮਰ ਤੱਕ ਕੋਈ ਸਰੀਰਕ ਸਬੰਦ ਨਾਂ ਬੱਣਾਵੇ। ਹੋ ਨਹੀ ਸਕਦਾ। 4 ਸਾਲ ਬਾਹਰ ਆ ਕੇ ਵੀ ਕੰਮ ਕਰਦੇ ਹਨ। ਉਹ ਆਪਣੇ ਸਾਥੀ ਆਪ ਲੱਭ ਲੈਂਦੇ ਹਨ। ਧੀ ਪੁੱਤਰ ਹੀ ਆਪਣਾ ਪਰਿਵਾਰ ਮਾਪਿਆਂ ਸਣੇ ਸੱਦਦੇ ਹਨ। ਕਈ ਵਿਆਹੀ ਹੋਈ ਸੱਦਣ ਵਾਲੀ ਭੈਣ ਦੇ ਪਤੀ ਜਾਂ ਹੋਰ ਨੇੜੇ ਦੇ ਨਾਲ, ਭਰਾ ਦੇ ਰਿਸ਼ਤੇਦਾਰ ਨਾਲ ਵਿਚੇ ਰਹਿ ਕੇ, ਸਬੰਧ ਬੱਣਾਂ ਲੈਂਦੇ ਹਨ। ਭੈਣ ਦੇ ਪਤੀ ਜਾਂ ਭਰਾ ਦੇ ਰਿਸ਼ਤੇਦਾਰ ਨਾਲ ਵਿਆਹ ਵੀ ਕਰਾ ਲੈਂਦੇ ਹਨ। ਹੁਣ ਜਿਹੜਾ ਪੱਕ ਠੱਕ ਮਾਪਿਆਂ ਨੇ ਜਮਾਂਈ ਤੇ ਨੂੰਹੁ ਦੇ ਪਰਿਵਾਰ ਨਾਲ ਕਨੇਡਾ ਆਉਣ ਲਈ ਕੀਤਾ ਹੋਇਆ ਹੈ। ਜਿਸ ਦੇ ਲਾਲਚ ਨੂੰ ਉਨਾਂ ਨੂੰ ਕਨੇਡਾ ਅਮਰੀਕਾ ਬੁਲਾਇਆ ਗਿਆ ਹੈ। ਘਰਾਂ ਵਿੱਚ ਪੂਰਾ ਭੁਚਾਲ ਪੈਂਦਾਂ ਹੈ। ਨੌਜਵਾਨ ਬੱਚੇ ਘਰੋਂ ਭੱਜ ਜਾਂਦੇ ਹਨ। ਵਿਆਹ ਆਪੇ ਕੱਲੇ ਕਰਾ ਲੈਂਦੇ ਹਨ। ਇੱਕ ਦੂਜੇ ਨੂੰ ਗਾਲੋਂ-ਗਾਲੀ ਹੁੰਦੇ ਹਨ। ਬੋਲ ਚਾਲ ਬੰਦ ਹੋ ਜਾਂਦੀ ਹੈ। ਨੌਜਵਾਨ ਬੱਚੇ ਆਪਣੀ ਮਨਾਉਣੀ ਚੁਹੁੰਦੇ ਹਨ। ਮਾਪਿਆਂ ਨੇ ਰਸਾ ਕੁੜਮਾਂ ਦੇ ਭੂਆ, ਤਾਏ, ਚਾਚੇ, ਮਾਮੇ, ਮਾਸੀਆ ਦੇ ਬੱਚਿਆਂ ਨੂੰ ਫੜਾਉਣਾਂ ਹੁੰਦਾ ਹੈ। ਉਹ ਬਾਹਰ ਆ ਸਕਣ। ਬਗੈਰ ਅੱਕਲ, ਰੰਗ, ਰੂਪ, ਕੱਦ, ਪੜ੍ਹਾਈ, ਉਮਰ ਦੇਖੇ ਪੱਕ ਠੱਕ ਕੀਤਾ ਹੁੰਦਾ ਹੈ। ਜਿਹੜੇ ਰਿਸ਼ਤੇਦਾਰਾਂ ਦੀ ਮੰਨ ਕੇ ਵਿਆਹ ਕਰਾ ਲੈਦੇ ਹਨ। ਕਈ ਵਿਆਹ ਕਰਾ ਵੀ ਲੈਂਦੇ ਹਨ। ਸਾਰੀ ਉਮਰ ਧੂਤਕੜਾ ਪੈਂਦਾ ਰਹਿੰਦਾ ਹੈ। ਛਿਤਰੋ-ਛਿਤਰੀ ਹੁੰਦੇ ਰਹਿੰਦੇ ਹਨ। ਬਹੁਤੇ ਚਲਾਕ ਦੋਂਨੇ ਪਾਸੇ ਚਲਾਈ ਜਾਂਦੇ ਹਨ। ਦੋਂਨਾਂ ਨੂੰ ਖੁਸ਼ ਕਰੀ ਜਾਂਦੇ ਹਨ। ਇਸ਼ਕ ਵੀ ਚੱਲੀ ਜਾਂਦਾ ਹੈ। ਟੱਬਰ ਵੀ ਪਾਲੀ ਜਾਂਦੇ ਹਨ। ਪਤਨੀ ਬੱਚੇ ਜੋ ਛੱਡ ਕੇ ਬਾਹਰ ਆਏ ਹਨ। ਉਹ ਅੱਲਗ ਫਸੇ ਹਨ। 18 ਘੰਟੇ ਕੰਮ ਕਰਕੇ ਵੀ ਪਿਛੇ ਪਿੰਡ ਮੁੜ ਕੇ ਨਹੀਂ ਜਾ ਸਕਦੇ। ਜੋ ਪੱਕੇ ਨਹੀਂ ਹਨ। ਉਹ ਨਾਂ ਤਾ ਚੱਜ ਦਾ ਕੰਮ ਕਰ ਸਕਦੇ ਹਨ। ਪਿਛੇ ਤਾ ਮੁੜ ਕੇ ਹੀ ਨਹੀਂ ਜਾ ਸਕਦੇ। ਮੁੜਕੇ, ਦੁਆਰਾ ਆਉਣ ਦਾ ਰਸਤਾ ਨਹੀਂ ਹੈ। ਉਧਰ ਪਿਛੇ ਪਤਨੀ ਬੱਚੇ ਰੁਲ ਜਾਂਦੇ ਹਨ। ਇੱਕ ਮੁੰਡਾ ਆਪਣੀ ਪਤਨੀ ਛੱਡ ਕੇ ਅਮਰੀਕਾ ਆ ਗਿਆ ਸੀ। 15 ਸਾਲ ਨਾਂ ਉਹ ਪੱਕਾ ਹੋਇਆ। ਨਾਂ ਪਤਨੀ ਬੱਚੇ ਨੂੰ ਮਿਲ ਸਕਿਆ। ਉਸ ਦੇ ਕਮਾਏ ਪੈਸੇ ਉਹ ਖਾ ਜਾਂਦਾ ਸੀ। ਜਿਸ ਨੇ ਸੱਦਿਆ ਸੀ। ਉਸ ਨੂੰ ਘਰ ਰਹਿੱਣ ਤੇ ਭੋਜਨ ਦਾ ਖ਼ਰਚਾ ਵੀ ਦੇਣਾਂ ਪੈਦਾ ਸੀ। ਆਪ ਵੀ ਸ਼ਰਾਬੀ ਰਹਿੰਦਾ ਸੀ। ਉਸ ਦੀ ਪਤਨੀ ਤੇ ਉਸ ਦੇ ਪਿਉ ਦੇ ਨਜ਼ਇਜ਼ ਰਿਸ਼ਤੇ ਦੀਆਂ ਗੱਲਾਂ ਉਸੇ ਦੇ ਚਾਚੇ ਦੇ ਨੌਜੁਵਾਨ ਬੱਚੇ ਬੱਣਾਂ ਰਹੇ ਸਨ।
ਇਸ ਤਰਾਂ ਪਤਨੀ ਬੱਚੇ ਆ ਜਾਂਦੇ ਹਨ। ਪਤਨੀ ਬੱਚੇ ਛੱਡ ਕੇ ਵਿਆਹੇ ਬੰਦੇ ਨੂੰ ਬਦੇਸ਼ ਨਹੀਂ ਆਉਣਾ ਚਾਹੀਦਾ।

Comments

Popular Posts