ਔਰਤ ਦੀ ਜਾਨ ਬਖਸ਼ਦੋ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਸੀਤਾ ਦੀ ਮੰਮੀ ਨੇ ਗੁੱਡੀ ਨੂੰ ਕਿਹਾ, ਮੀਡੀਆ ਹਰ ਪੱਖੋ, ਜੰਨਤਾ ਦੀਆਂ ਅੱਖਾਂ ਖੋਲਣ ਦਾ ਜਤਨ ਕਰ ਰਿਹਾ ਹੈ। ਹਰ ਬੰਦਾ ਸੋਚਦਾ। ਇਹ ਸਭ ਮੇਰੇ ਲਈ ਨਹੀਂ ਹੈ। ਮਸੀਬਤ ਪਈ ਤੋ ਅੱਖਾਂ ਖੁੱਲਦੀਆਂ ਹਨ।" " ਅੰਟੀ ਮੈਂ ਸੀਤਾ ਨੂੰ ਪੇਪਰ ਪੜ੍ਹ ਕੇ ਸੁਣਾਇਆ। ਸੀਤਾ ਕਹਿੰਦੀ ਮੇਰੀ ਨਿੰਗਾ ਕਮਜ਼ੋਰ ਹੋ ਗਈ। ਵਿਆਹ ਤੱਕ ਤਾਂ ਠੀਕ ਸੀ। ਜਦੋਂ ਦੀ ਸੀਤਾ ਵਿਆਹੀ ਹੈ। ਸੋਹਰਿਆਂ ਨੇ ਪੱਤਾ ਨੀ ਕੀ ਕਰਿਆ ਹੈ? ਸੁੱਕ ਕੇ ਤਿਲਾ ਹੋਗੀ।" ਸੀਤਾ ਦੀ ਮੰਮੀ ਨੇ ਕਿਹਾ," ਗੁੱਡੀ ਮੈਂ ਵੀ ਪੇਪਰ ਪੜ੍ਹਿਆ। ਕਿੰਨੇ ਵਧੀਆ ਨਸ਼ਿਆਂ ਤੇ ਭਰੂਣ ਹੱਤਿਆ ਉਤੇ ਆਰਟੀਕਲ ਛਪੇ ਹਨ। ਨਿਊਜ਼ ਪੇਪਰ, ਮੈਗਜ਼ੀਨ ਰੇਡੀਓ, ਸਭ ਪੂਰੀ ਲਗਨ ਨਾਲ ਲੋਕ ਸੇਵਾ ਕਰ ਰਹੇ ਹਨ। ਲਿੱਖਾਰੀ ਵੀ ਕਿਆ ਕਿਆ ਲਿੱਖ ਦਿੰਦੇ ਨੇ। ਜਿਥੇ ਆਪਾ ਨੂੰ ਰੋਂਣਾਂ ਆਉਦਾ ਪੜ੍ਹ ਕੇ, ਲਿੱਖਦੇ ਹੋਏ ਲਿਖਾਰੀ ਵੀ ਰੱਜ ਕੇ ਭੂਬੀ ਰੋਂਦੇ ਨੇ। ਰੱਜ ਕੇ ਆਪਦੇ ਪਿੰਡੇ ਉਤੇ ਹੰਢਾਉਂਦੇ ਨੇ। ਰੱਬ ਇੰਨਾਂ ਤੋਂ ਸੇਵਾ ਕਰਾਈ ਜਾਵੇ। ਸਾਰੇ ਚੰਗ੍ਹਾਂ ਲਿੱਖਣ। ਜਦੋ ਦੀ ਸੀਤਾ ਵਿਆਹੀ ਸੀ। ਗੁੱਡੀ ਸੀਤਾ ਕੇ ਘਰ, ਹੋਰ ਵੀ ਜ਼ਿਆਦਾ ਰਹਿੱਣ ਲੱਗ ਗਈ ਸੀ। ਗੁੱਡੀ ਨੇ ਕਿਹਾ,"ਸੀਤਾ ਇਹ ਤੈਨੂੰ ਸ਼ੋਕ ਕੀ ਜਾਗਿਆਹੈ? ਮੁੰਡਿਆ ਵਾਗ ਸੁਰਮੇ ਨਾਲ ਤੂੰ ਵੀ ਪਿੰਡੇ ਉਤੇ ਕੀ ਕੀ ਉਕਾਰੀ ਫਿਰਦੀ ਹੈ? ਨੀਲਾ ਗੁੜਾ ਰੰਗ ਗੋਰੇ ਲਾਲ ਰੰਗ ਤੇ ਸੱਜਦਾ ਬਹੁਤ ਹੈ। ਜਿਵੇ ਸੁਰਮਾ ਸੰਦੂਰ ਵਿੱਚ ਖਿਲਾਰਿਆ ਹੋਵੇ। ਬੜੇ ਭਾਗਾ ਵਾਲਾ ਹੋਣਾ, ਉਹ ਪੂਰੀ ਮੌਜ਼ ਲੈ ਗਿਆ ਹੋਣਾ। ਦੱਸ ਵੀ ਕੀਤੋ ਮੇਹਰਬਾਨੀ ਕਰਾਈ ਹੈ। ਅਸੀਂ ਵੀ ਕੋਈ ਮੋਰਨੀ ਪੁਆ ਲਈਏ।" "ਗੁੱਡੀ ਤੂੰ ਅਜੇ ਬੱਚੀ ਹੀ ਹੈ। ਵਿਆਹ ਪਿਛੋਂ ਪੱਤਾ ਲੱਗ ਜਾਵੇਗਾ। ਕਿ ਇਹ ਸਰਾਪ ਵੀ ਹੈ। ਲੈ ਤੂੰ ਚੰਗੀ ਤਰ੍ਹਾ ਸ਼ੇਰ ਮੋਰਨੀਆਂ ਦੇਖ ਲੈ। ਅੱਜ ਬੱਚਪੱਨ ਦੀ ਸਹੇਲੀ ਅੱਗੇ ਝੱਗਾ ਉਤਾਰਨਾ ਪੈ ਗਿਆ। ਅੱਜ ਤੱਕ ਤੇਰੇ ਨਾਲ ਖੇਡਾਂ, ਨੱਚਣ ਟੱਪਣ ਤੇ ਸਕੂਲ ਦੇ ਹੋਮ ਵਰਕ ਦੀ ਸਾਂਝ ਸੀ। ਅੱਜ ਤੋਂ ਦੁੱਖਾ ਦਰਦਾ ਦੀ ਵੀ ਸਾਂਝ ਪਾ ਲਾ।" " ਹੱਦ ਹੋ ਗਈ ਸਾਰਾ ਪਿੰਡਾਂ ਨੀਲਾ ਹੋਇਆ ਪਿਆ। ਤੂੰ ਸੀ ਵੀ ਨਹੀਂ ਕੀਤੀ। ਨਾਂ ਹੀ ਕਿਸੇ ਨੂੰ ਦੱਸਿਆ। ਸਾਰਾ ਪਿੰਡਾਂ ਉਦੇੜਿਆ ਪਿਆ। ਜੀਜਾ ਇੰਨ੍ਹਾ ਜਾਲਮ ਹੈ। ਦਿਖਾ ਆਪਣੇ ਭਾਰਾਵਾਂ ਨੂੰ, ਜਿਹੜੇ ਸ਼ਰਾਬ ਪਿਲਾ ਕੇ ਉਸ ਦੀ ਸੇਵਾ ਕਰ ਰਹੇ ਨੇ। ਤਾਂ ਕੇ ਪੀ ਕੇ ਉਹ ਤੇਰੀ ਸੇਵਾ ਕਰੇ। ਕਿਥੇ ਬੈਠੇ ਹਨ? ਮੈਂ ਹੀ ਦੇਖ ਲੈਨੀ ਕਿੰਨਾਂ ਕੁ ਤੱਕੜਾ ਹੈ? ਨਾਲੇ ਕਰਾਂਟੇ ਤੈਨੂੰ ਵੀ ਆਉਂਦੇ ਨੇ, ਗਊ ਬਣਕੇ ਨਹੀਂ ਸਰਨਾ।" " ਗੁੱਡੀ ਚੁੱਪ ਕਰ ਜਾ, ਵੱਡੇ ਵਿਰੇ ਨੂੰ ਪੱਤਾਂ ਨਾਂ ਲੱਗ ਜਾਵੇ। ਉਸ ਨੇ ਜਿਉਂਦਾ ਨਹੀਂ ਛੱਡਣਾ। ਮੇਰਾ ਹੀ ਕਸੂਰ ਹੈ। ਉਹ ਵੀ ਕੀ ਕਰੇ? ਚਾਰ ਵਾਰ ਗਰਭ ਠਹਿਰ ਚੁੱਕਾ ਹੈ। ਮਾੜੀ ਕਿਸਮਤ ਕੁੜੀਆ ਹੀ ਨਿੱਕਲੀਆ। ਮੇਰੇ ਕੋਲੋ ਇਸ ਨੇ ਭਰੂਣ ਹੱਤਿਆ ਕਰਾਈ ਹੈ। ਉਸ ਦਾ ਪਾਪ ਹੀ ਮੈਂ ਭੋਗ ਰਹੀ ਹਾਂ। ਇਸ ਨੂੰ ਪੀ ਕੇ ਯਾਦ ਆ ਜਾਂਦਾ ਹੈ। ਮੇਰੀ ਵੀ ਜੁਵਾਨ ਕੰਨਟਰੌਲ ਵਿੱਚ ਨਹੀਂ ਰਹਿੰਦੀ। " ਗੁੱਡੀ ਨੇ ਕਿਹਾ, " ਸੀਤਾ ਜਦੋ ਤੈਨੂੰ ਇਹ ਪੱਤਾਂ, ਤੂੰ ਪਾਪ ਕੀਤਾ। ਹੋਸ਼ ਹਵਾਸ ਵਿੱਚ ਕੀਤਾ। ਫਿਰ ਦੱਸ ਕਿਉਂ ਕੀਤਾ? ਸਾਨੂੰ ਪੱਤਾ ਨਹੀਂ ਲੱਗਾ। ਇਹ ਕਰਤੂਤ ਤੂੰ ਕਦੋ ਕੀਤੀ? ਤੇਰਾ ਰੱਬ ਤੋਂ ਭਰੋਸਾ ਕਿਵੇ ਉਠ ਗਿਆ? ਪੇਪਰਾਂ ਤੋਂ ਡਰਦੀ, ਪਹਿਲਾ ਉਸ ਦਾ ਅਸ਼ੀਰਵਾਦ ਲੈਣ ਜਾਂਦੀ ਸੀ। ਉਦਂੋ ਕਹਿੰਦੀ ਸੀ, ਮੇਰਾ ਰੱਬ ਹਰ ਔਖਾ ਸੁਆਲ ਆਪ ਹੀ ਹੱਲ ਕਰ ਦਿੰਦਾ ਹੈ। " ਸੀਤਾ ਦੀ ਮੰਮੀ ਰੋਟੀ ਖਾਣ ਨੂੰ ਕਹਿੱਣ ਆਈ ਸੀ, " ਕੁੜੀਓ ਰੋਟੀ ਖਾ ਲਵੋ। ਅੱਜ ਮਾਂ ਦੀਆ ਪੱਕੀਆਂ ਖਾ ਲਵੋ। ਕੱਲ ਨੂੰ ਆਪਦੇ ਘਰ ਜਾ ਕੇ ਆਪ ਪੱਕਾ ਕੇ ਖਾਂਣੀਆਂ ਹਨ । ਸ਼ੁਕਰ ਹੈ ਮੇਰੀਆਂ ਕੁੜੀਆਂ ਰੱਬ ਤੇ ਜ਼ਕੀਨ ਕਰਦੀਆਂ ਨੇ, ਰੱਬ ਹਰ ਸੁਆਲ ਹੱਲ ਕਰਦਾ। ਇੱਕ ਵਾਰ ਉਸ ਨੂੰ ਸੁਆਲ ਪਾ ਕੇ ਤਾਂ ਦੇਖੋ। ਸਾਰੇ ਪੁਠੇ ਲੇਖ ਸਿੱਧੇ ਕਰ ਦਿੰਦਾ। ਗੁੱਡੀ ਆਪਦੀ ਸਹੇਲੀ ਨੂੰ ਪੁੱਛ, ਸਾਲ ਵਿੱਚ ਦੋ ਵਾਰ ਇੰਡੀਆ ਕੀ ਕਰਨ ਗਈ ਸੀ? ਪੇਕੇ ਸੌਹੁਰੇ ਸਭ ਇਥੇ ਨੇ, ਨਾਲੇ ਇੰਡੀਆ ਤੋਂ ਸਾਰੇ ਰਾਜੀ ਹੋ ਕੇ ਆਉਂਦੇ ਨੇ। ਇਸ ਦੀ ਸ਼ਕਲ ਦੇਖ ਅੱਖਾਂ ਦੁਆਲੇ ਕਾਲੇ ਚੱਕਰ ਬਣੇ ਪਏ ਨੇ। ਨੀਂ ਸੀਤਾ ਤੇਰਾ ਪਿਉ ਆਉਂਦਾ, ਆਪਦਾ ਚੇਹਰਾ ਠੀਕ ਕਰ ਲੈ। ਉਸ ਨੇ ਮੇਰੇ ਉਤੇ ਹੀ ਡੰਡਾ ਚੁਕ ਲੈਣਾ ਕੀ ਕਿਹਾ ਮੇਰੀ ਧੀ ਨੂੰ?" ਸੀਤਾ ਪੱਤਲੀ ਪਹਿਲਾਂ ਤੋਂ ਹੀ ਸੀ। ਸੀਤਾ ਦੇ ਡੈਡੀ ਨੇ ਆਪਣੀ ਆਦਤ ਮੁਤਾਬਕ ਸੀਤਾ ਨੂੰ ਕਿਹਾ, " ਹਾਥੀ ਮੇਰਾ ਸਾਥੀ ਮੂੰਹ ਕਿਉ ਲਟਕਾਈ ਬੈਠਾ ਹੈ? ਸੀਤਾ ਦੀ ਮਾਂ ਤੂੰ ਕੁੱਝ ਕਿਹਾ, ਮੇਰੇ ਹਾਥੀ ਨੂੰ। ਇਹ ਤਾਂ ਮੈਨੂੰ ਮੁੰਡਿਆਂ ਤੋਂ ਪਿਆਰੀ ਹੈ। ਪੁੱਤਰਾ ਮਸ਼ਕਲਾਂ ਵਿੱਚ ਵੀ ਹੱਸਦੇ ਰਹੀਦਾ, ਤੇਰੀ ਮੰਮੀ ਵਾਗ। " ਸੀਤਾ ਦੀ ਮਾਂ ਨੇ ਕਿਹਾ, " ਤੁਹਾਡੀ ਮਰਜ਼ੀ ਹੈ। ਪਿਉ ਧੀ ਦਾ ਏਕਾ ਹੈ। ਕਦੇ ਮੈਨੂੰ ਅਸਮਾਨ ਤੇ ਬੈਠਾ ਦਿੰਦੇ ਹੋ। ਕਦੇ ਘੂਰ ਕੇ ਬੈਠਾ ਦਿੰਦੇ ਹੋ। ਤੀਮੀਂ ਮਿੱਟੀ ਗਊੂ ਇਕ ਬਰਾਬਰ ਨੇ। ਲੋੜ ਵੇਲੇ ਅੰਮਿੰ੍ਰਤ ਵਰਗੀਆਂ ਨੇ। ਮਰਜ਼ੀ ਹੋਵੇ, ਡੰਡੇ ਨਾਲ ਕੁੱਟ ਕੁੱਟ ਧੋੜੀ ਲਾਹ ਦੇਵੋ। ਸੱਚ ਗੁਰਦੁਆਰਾ ਸਾਹਿਬ ਕੰਮ ਤੇ ਜਾਣ ਤੋਂ ਪਹਿਲਾ ਮੱਥਾ ਟੇਕ ਜਾਣਾ ਅੱਜ ਵਿਸਾਖੀ ਹੈ। ਸਾਡੀ ਵੀ ਗੁਰੂ ਮਾਹਾਰਾਜ ਕੋਲ ਹਾਜ਼ਰੀ ਲੁਆ ਦਿਉ। ਉਦਾ ਤਾਂ ਉਹ ਆਪ ਸਭ ਜਾਣੀ ਜਾਣ ਹੈ। ਦੱਸ ਸੀਤਾ ਹੁਣ ਤਾਂ ਤੇਰੇ ਡੈਡੀ ਨੇ ਵੀ ਤੇਰਾ ਚੇਹਰਾ ਪੜ੍ਹ ਲਿਆ। ਜੇ ਕੋਈ ਗੱਲ ਹੈ। ਵਿਗੜਨ ਤੋਂ ਪਹਿਲਾ ਸੰਭਲ ਜਾਈਦਾ ਹੈ। ਬਿੰਦ ਦਾ ਖੁਝਿਆ ਬੰਦਾ, ਕੋਹਾ ਦੂਰੀ ਤੇ ਪੈ ਜਾਂਦਾ। "
" ਮੰੰਮੀ ਤੁਸੀਂ ਵੀ ਗੁੱਡੀ ਵਾਲੀ ਗੱਲ ਸ਼ਰੂ ਕਰ ਦਿੱਤੀ। ਮੈਂ ਪਰਾਈ ਹੋ ਗਈ। ਤੁਸੀਂ ਮੇਰੀ ਘਰੇਲੂ ਜਿੰਦਗੀ ਤੋਂ ਕੀ ਲੈਣਾ? ਸੁਣ ਲਵੋ। ਤੁਹਾਡੇ ਜਮਾਈ ਨੂੰ ਮੁੰਡਾ ਹੀ ਚਹੀਦਾ। ਮੈਂ ਇੰਡੀਆ ਰਹਿਣ ਦੇ ਦੁਰਾਨ ਚਾਰ ਵਾਰ ਮਾਂ ਬਣਨ ਵਾਲੀ ਹੋਈ। ਚਾਰੇ ਕਾਲੇ ਮੂੰਹ ਵਾਲੀਆਂ ਕੁੜੀਆਂ ਸੀ। ਮੇਰੇ ਪਿਛੇ ਕਿਉ ਪਈਆਂ ਨੇ। ਮੈਂ ਫਾਹਾ ਵੱਡ ਦਿੱਤਾ। " ਗੁੱਡੀ ਨੇ ਕਿਹਾ, " ਅੰਟੀ ਮੈਂ ਚੱਲੀ। ਇਹ ਸੀਤਾ ਮੇਰੀ ਸਹੇਲੀ ਨਹੀਂ। ਇਸ ਵਿੱਚ ਇਸ ਦਾ ਪਤੀ ਪ੍ਰਮੇਸਰ ਬੋਲਦਾ। ਇਹਦੀ ਜਿੰਦਗੀ ਇਹਨੂੰ ਮੁਬਾਰਕ, ਆਪਾ ਕੁੱਝ ਨੀ ਲੱਗਦੀਆਂ। ਅੰਟੀ ਇਸ ਨੂੰ ਚੰਗੀ ਤਰ੍ਹਾਂ ਦੱਸ ਦੇ, ਫਿਰ ਇਹ ਕਾਲੇ ਮੂੰਹ ਵਾਲੀ ਤੇਰੇ ਘਰ ਕਿਉਂ ਜੰਮੀ? ਬਸ ਮੇਰੀ ਇਸ ਨਾਲ ਬਹੁਤ ਨਿੱਭਗੀ। " ਸੀਤਾ ਦੀ ਮਾਂ ਨੇ ਕਿਹਾ, " ਗੁੱਡੀ ਬੈਠ ਮੈਂ ਇਸ ਨਾਲ ਗੱਲ ਕਰਦੀ ਹਾਂ। ਕੁੜੇ ਬਹੂ ਜੱਸੀ ਥਾਲੀ ਵਿੱਚ ਕੋਈ ਮਿੱਠਾ ਰੱਖ ਕੇ ਲਿਆ। ਨਾਲੇ ਤੇਲ ਤਾਂ ਬੇਬੀ ਅੋਇਲ ਹੀ ਲੈ ਆ। ਬਾਕੀ ਕੰਮ ਫਿਰ ਕਰੀ। ਪਹਿਲਾਂ ਜਰੂਰੀ ਕੰਮ ਕਰੀਦੇ ਨੇ। " ਬਹੂ ਨੇ ਕਿਹਾ" ਮੰਮੀ ਮਿੱਠਾ ਤੇ ਤੇਲ ਲੈ ਆਦਾਂ ਹੈ। ਕੀ ਕਰਨੇ ਨੇ? ਕਿਹਦਾ ਸ਼ਗਨ ਕਰਨਾ। ਮੰਮੀ ਕੀ ਸਰਪਰਾਇਜ਼ ਆ? ਕੌਣ ਆਉਣ ਵਾਲਾ?" ਸੀਤਾ ਕੀ ਗੁਆਢਣ ਲੁਤਰੋ ਮਿਦਰੋ ਆ ਕੇ ਬੋਲੀ, " ਨੀਂ ਤੇਲ ਫਿਰ ਚੋ ਦਿਉ। ਲਗਦਾ ਸੀਤਾ ਨੂੰ ਨਿੱਕਾ ਨਿਆਣਾ ਹੋਣ ਵਾਲਾ। ਨੀਂ ਨਾਲ ਦੇ ਘਰ ਇਕ ਨਵੀ ਵਿਆਹੀ ਜੋੜੀ ਮੂਵ ਹੋਈ ਆ। ਉਹ ਕੁੜੀ ਮੇਰੇ ਘਰ ਆ ਗਈ। ਪਹਿਲਾ ਲੋਕਾਂ ਦੀਆ ਹੋਰ ਹੀ ਕਿਵੇ ਦੀਆਂ ਗੱਲਾਂ ਕਰੀ ਗਈ। ਫਿਰ ਮੈਨੂੰ ਕਹਿੰਦੀ,Ḕ ਤੇਰੇ ਘਰ ਵਾਲਾ ਬਾਈ ਨਹੀਂ ਦਿਸਦਾ। " ਮੈਂ ਕਿਹਾ ਉਪਰ ਲੀਵਿੰਗ ਰੂਮ ਵਿੱਚ ਟੀ ਵੀ ਦੇਖ ਰਿਹਾ। ਤੇ ਮੈਂ ਪਾਠ ਕਰਨਾ ਹੁੰਦਾ ਹੈ। '' ਬਹੂ ਨੇ ਕਿਹਾ," ਤੁਸੀਂ ਅੱਲਗ ਅੱਲਗ ਕਿਉਂ ਬੈਠੋ ਹੋ? ਪਾਠ ਜਰੂਰੀ ਨਹੀਂ, ਦੁਨੀਆਂ ਦੀ ਹਰ ਮੌਜ਼ ਮਾਨਣੀ ਚਹੀਦੀ ਹੈ। ਉਸ ਦੇ ਨੇੜੇ ਜਾਕੇ ਬੈਠ , ਸਿਰ ਉਸ ਦੇ ਮੋਡੇ ਜਾਂ ਪੱਟਾ ਤੇ ਰੱਖ। " ਮੈਂ ਤਾਂ ਸ਼ਰਮ ਨਾਲ ਮਰਦੀ ਜਾਵਾਂ। ਨੀਂ ਗੱਲ ਕਰ ਅੱਜ ਕੱਲ ਦੀਆਂ ਕੁੜੀਆਂ ਦੀ, ਅੱਜ ਤੱਕ ਅਜਿਹਾ ਕੁਝ ਨਹੀਂ ਕੀਤਾ। ਮੈਂ ਕਿਹਾ ਬਾਈ ਨਹੀਂ ਇਹੋ ਜਿਹਾ। ਅਸੀਂ ਨਹੀਂ ਇੱਕ ਦੂਜੇ ਨੂੰ ਚੰਬੜ ਕੇ ਬਹਿਦੇ। ਦੂਜੇ ਦਿਨ ਬੈਗ ਵਿੱਚ ਸੂਟ ਪਾ ਕੇ ਮੇਰੇ ਘਰ ਆ ਗਈ। ਕਹਿੰਦੀ, " ਮੈਂ ਆਪਦੇ ਘਰ ਵਾਲੇ ਨਾਲ ਲੱੜ ਪਈ। ਮੈਂ ਉਨ੍ਹੀ ਪੈਂਰੀ ਮੋੜ ਦਿੱਤੀ। ਅਸੀਂ ਨਹੀਂ ਰੁਸ ਕੇ ਆਇਆ ਨੂੰ ਰੱਖਦੇ। '' ਜੱਸੀ ਨੇ ਮਜ਼ਾਕ ਕੀਤਾ, '' ਮਿਦਰੋ ਅੰਟੀ ਮੈਨੂੰ ਪੱਤਾ ਤੇਰੇ ਪੰਜ ਬੱਚੇ ਨੇ। ਉਦੋ ਸੰਗ ਕਿਥੇ ਗਈ ਸੀ? '' ਮਿਦਰੋ ਬੋਲੀ," ਭਾਈ ਅੱਜ ਕੱਲ ਦੀਆ ਬਹੂਆਂ ਨਹੀਂ ਗੱਲ ਕਰਦੀ ਸੋਚਦੀਆਂ। ਠੀਕ ਆ ਮੈਂ ਅਗਲੇ ਘਰ ਵਾਲਿਆਂ ਦਾ ਹਾਲ ਪੁੱਛਦੀ ਜਾਵਾ। ਦੋ ਦਿਨ ਹੋ ਗਏ ਘਰੋ ਨਹੀਂ ਕੰਮ ਧੰਦਿਆਂ ਵਿੱਚ ਨਿੱਕਲ ਹੋਇਆ।'' ਗੁੱਡੀ ਨੇ ਕਿਹਾ, " ਇਸ ਨੂੰ ਘਰੇ ਕੋਈ ਕੰਮ ਨਹੀਂ ਲੋਕਾ ਦੇ ਘਰੇ ਵਿੱੜਕਾ ਲੈਦੀ ਫਿਰਦੀ ਹੈ। ਔਰਤ ਦੀ ਬਦਨਾਮੀ ਇਹੋ ਜਿਹੀਆਂ ਕਰਾਉਦੀਆਂ ਨੇ। ਸੀਤਾ ਤੂੰ ਬੋਲੇਗੀ ਕੀ ਘੁੱਸਨ ਬਣ ਕੇ ਬੈਠੀ ਰਹੇਗੀ। ਰੱਬ ਨੇ ਜਬਾਨ ਬੋਲਣ ਨੂੰ ਦਿੱਤੀ ਹੈ। '' ਸੀਤਾ ਦੀ ਮੰਮੀ ਨੇ ਕਿਹਾ, " ਸੱਤ ਸਾਲ ਮੰਗੀ ਰਹੀ ਹੈ। ਜਮਾਈ ਦੇ ਚਾਲੇ ਸਾਨੂੰ ਪੱਤਾ ਲੱਗ ਗਏ ਸਨ। ਬਿੰਨ ਦੇਖੇ ਮੰਗਣਾ ਕਰ ਦਿੱਤਾ ਸੀ। ਇਸ ਦੇ ਡੈਡੀ ਨੇ ਸਮਝਾਉਣ ਦੀ ਕੋਸ਼ਸ਼ ਕੀਤੀ Ḕਮੁੰਡਾ ਇਕੋ ਵਾਰ ਸ਼ਰਾਬ ਦਾ ਡੱਬਲ ਪਿਗ ਪੀਦਾ ਹੈ। ਜਦੋ ਮੈਂ ਹੱਥ ਮਿਲਾਇਆ ਮੁੰਡੇ ਦਾ ਹੱਥ ਮੇਰੇ ਹੱਥ ਤੋਂ ਕਾਲਾ ਹੈ। ਮੇਰੇ ਨਾਲ ਉਤਾਹਾ ਨੂੰ ਮੂੰਹ ਚੱਕ ਕੇ ਗੱਲ ਕਰਦਾ ਸੀ। ਕੱਦ ਵੀ ਆਪਣੇ ਪ੍ਰਵਾਰ ਨਾਲੋ ਛੋਟਾ ਹੈ। " ਇਸ ਨੇ ਪਿਉ ਨੂੰ ਜੁਆਬ ਸੁਣਾ ਦਿੱਤਾ,Ḕ ਮੈਂ ਕੋਈ ਡੰਗਰ ਨਹੀਂ ਨਿੱਤ ਨਵਾ ਗਾਹਕ ਲੱਬਦੇ ਰਹੋਗੇ।Ḕ ਇਸ ਨੇ ਮਰਜ਼ੀ ਨਾਲ ਵਿਆਹ ਕਰਾਇਆ। ਕੁੜੀਆਂ ਦੀ ਭਰੂਣ ਹੱਤਿਆ ਵਾਲੀ ਨਾਲ ਮੇਰਾ ਕੋਈ ਮਾਂ ਧੀ ਦਾ ਰਿਸ਼ਤਾਂ ਨਹੀਂ। ਕਹਾਣੀ ਖੱਤਮ, ਕੋਈ ਘਰੋ ਜਾਣ ਵਾਲਾ ਹੈ। ਚੱਲ ਸੀਤਾ ਘਰੋਂ ਬਾਹਰ, ਮੈਥੋ ਹੀ ਗਲਤੀ ਹੋਈ ਹੈ। ਮੈਂ ਤਾਂ ਕਦੇ ਮੁੰਡਿਆਂ ਨਾਲੋ ਪਾਲਣ ਪੋਸ਼ਣ ਵਿੱਚ ਫ਼ਰਕ ਨਹੀਂ ਸੀ ਰੱਖਿਆ।
ਜਿਵਂੇ ਮੇਰੇ ਮੁੰਡੇ ਖੂਹ ਤੇ ਟੂਬਲ ਵਾਲੇ ਪਾਣੀ ਥੱਲੇ ਨਹ੍ਹਾਉਂਦੇ ਸੀ। ਇਹ ਵੀ ਕੱਪੜਿਆਂ ਸਣੇ ਖੂਹ ਤੇ ਨਹ੍ਹਾਂ ਲੈਦੀ ਸੀ। ਮੈਂ ਕਦੇ ਨਹੀਂ ਸੀ ਕਿਹਾ, ਤੂੰ ਕੁੜੀ ਹੈ। ਆਹ ਨਹੀਂ ਕਰਨਾ। ਸੀਤਾ ਨੂੰ ਮੇਰੇ ਨਾਲੋ ਜਿਆਦਾ ਚੱਜ ਆ ਗਿਆ। ਹੁਣ ਸਾਡੀ ਲੋੜ ਨਹੀਂ ਰਹੀ। ਤੇਰਾ ਵੀ ਉਦੋਂ ਮੈਂ ਵੀ ਫਾਹਾ ਵੱਡਿਆ ਹੁੰਦਾ। ਚਾਰ ਕੱਤਲ ਨਾ ਹੁੰਦੇ। Ḕ ਨਾਂ ਘਰ ਮਾੜਾ ਆਵੇ, ਨਾ ਜੰਮੇḔ ਸੱਦ ਉਸ ਨੂੰ ਵੀ ਤੇਲ ਚੋ ਦਿਆ ਦੋਂਨਾਂ ਦਾ। ਧੱਕੇ ਮਾਰ ਕੇ ਘਰੋ ਬਾਹਰ ਕਰ ਦਿਉ। ਤੂੰ ਵੀ ਮੇਰੀ ਉਹੋ ਜਿਹੀ ਹੀ ਧੀ ਹੈ। ਜਿਹੋ ਜਿਹੀਆਂ ਤੇਰੀ ਧੀਆਂ ਸਨ। ਤੂੰ ਵਿਚਾਰੀਆਂ ਨੂੰ ਵੱਧਣ ਫੁਲਣ ਵੀ ਨਹੀਂ ਦਿੱਤਾ। ਜਿਉਂਦੀਆਂ, ਤੱੜਫਦੀਆਂ ਨੂੰ ਪੱਤਾਂ ਨਹੀਂ, ਕਿਹੜੀ ਨਾਲੀ ਵਿੱਚ ਰੋੜ ਦਿੱਤਾ? ਤੈਨੂੰ ਕੀ ਪੱਤਾ ਕਿੰਨੇ ਚਿਰ ਬਾਅਦ ਜਾਨ ਨਿੱਕਲੀ ਹੋਣੀ ਹੈ। ਆਪਦੀ ਜਾਨ ਸੌਖੀ ਰੱਖਣ ਲਈ ਕਰੂਬਲਾ ਫੁੱਟਣ ਤੋਂ ਪਹਿਲਾ ਮਸਲ ਦਿੱਤੀਆਂ। ਤੈਨੂੰ ਨਾਂ ਰੱਬ ਦਾ ਡਰ ਰਿਹਾ, ਨਾਂ ਸਾਡੀ ਕੋਈ ਸ਼ਰਮ। " ਸੀਤਾ ਵਿੱਚ ਵੀ ਬੋਲਣ ਦੀ ਤਾਕਤ ਆ ਗਈ, " ਮੰਮੀ ਵਿਆਹ ਤੋਂ ਪਹਿਲਾ ਜਿਸ ਬੰਦੇ ਨਾਲ ਕੋਈ ਗੱਲ ਸਾਂਝ ਨਹੀਂ ਕੀਤੀ, ਸੁਭਾਅ ਦਾ ਪੱਤਾ ਨਹੀਂ। ਤੁਹਾਡੀ ਵੀ ਨਾਂ ਪੰਸਦ ਦਾ ਸੀ। ਕਿਸੇ ਤੀਜੇ ਬੰਦੇ ਦੀ ਪੰਸਦ ਸੀ। ਜਿਸ ਨੇ ਵਿਚੋਲਗੀ ਦਾ ਸੂਟ ਲੈ ਕੇ ਕਿਨਾਰਾ ਕਰ ਲਿਆ। ਮੈਨੂੰ ਉਸ ਬੰਦੇ ਮੁਹਰੇ ਪਹਿਲੀ ਰਾਤ ਜਲੀਲ ਹੋਣਾ ਪਿਆ, ਜਿਸ ਦੀ ਮੈਂ ਸ਼ਕਲ ਉਸ ਦਿਨ ਵੀ ਨਹੀਂ ਦੇਖ ਸਕੀ ਸੀ। ਤੁਸੀਂ ਇਸ ਨੂੰ ਵਿਆਹ ਦਾ ਨਾਮ ਦਿੱਤਾ, ਤੁਹਾਡੇ ਭਾਦਾ ਵਿਆਹ ਸੀ। ਮੇਰਾ ਬੋਝ ਤੁਹਾਡੇ ਸਿਰ ਤੋਂ ਲਹਿ ਗਿਆ ਸੀ। ਮੇਰੀ ਜਾਨ ਕਾਂਮ ਦੇ ਦੇਵਤੇ ਨੂੰ ਭੇਟ ਕਰ ਦਿੱਤੀ। ਮਾਪਿਆਂ ਦੇ ਲਡਲੇ ਨੂੰ ਕਾਂਮ ਤੋਂ ਬਿੰਨਾਂ ਉਸ ਨੂੰ ਆਉਂਦਾ ਹੀ ਕੀ ਹੈ? ਮੈਨੂੰ ਚੂੰਡ ਚੂੰਡ ਕੇ ਖਾ ਜਾਵੇਗਾ। ਸ਼ਰਾਬ ਦੇ ਨਸ਼ੇ ਵਿੱਚ ਥੱਕਦਾ ਵੀ ਨਹੀਂ, ਤਾਂ ਹੀ ਨਸ਼ਾ ਕਰਦਾ ਹੈ। ਆਪ ਹੋਰ ਸੁੱਖ ਲੈ ਸਕੇ। ਵਿਆਹ ਜੋ ਕਰਾਇਆ ਮੇਰੇ ਨਾਲ, ਉਸ ਦਾ ਮੇਰੇ ਤੇ ਕਬæਜ਼ਾ ਹੈ। ਆਪ ਬਾਹਰ ਵੀ ਰਾਤਾ ਨੂੰ ਹੋਰਾਂ ਕੁੜੀਆਂ ਕੋਲ ਜਾਂਦਾ ਹੈ। ਤਾਂਹੀਂ ਕਹਿੰਦਾ, " ਕੁੜੀ ਨਹੀਂ ਜੰਮਣ ਦੇਣੀ। " ਆਪ ਔਰਤ ਨੂੰ ਇਕ ਖਿੰਡਾਉਣਾਂ ਸੱਮਝਦਾ ਹੈ। ਔਰਤ ਨੂੰ ਦੇਖ ਕੇ ਕਾਂਮ ਹੀ ਦਿਸਦਾ ਹੈ। ਪਹਿਲਾਂ ਕਹੂ ਮੈਂ ਤੈਨੂੰ ਦੇਖੀ ਜਾਵਾ। ਬਹੁਤ ਪਿਆਰ ਕਰਾ। ਬਾਅਦ ਵਿੱਚ ਮੈਂ ਕੌੜਾ ਅੱਕ ਲੱਗਦੀ ਹਾਂ। ਜਾਨਵਰਾਂ ਵਿੱਚ ਸੰਜਮ ਤੇ ਇਕ ਮੋਸਮ ਹੁੰਦਾ ਹੈ। ਬੰਦੇ ਦਾ ਕੋਈ ਸਮਾਂ ਨਹੀਂ। '' ਜੱਸੀ ਨੇ ਕਿਹਾ," ਸੀਤਾ ਇਹ ਕੀ ਕੀਤਾ? ਤੂੰ ਆਪਦੀਆਂ ਭਤੀਜੀਆਂ ਨੂੰ ਬਹੁਤ ਪਿਆਰ ਕਰਦੀ ਹੈ। ਹੁਣ ਵੀ ਉਨ੍ਹਾਂ ਨਾਲ ਬੱਚਿਆ ਜਿਵੇ ਖੇਡਦੀ ਹੈ। ਫਿਰ ਮੰਮੀ ਨੇ ਤੇਰਾ ਨਾਂ ਵੀ ਸੀਤਾ ਮਾਂ ਦਾ ਰੱਖਿਆ। ਤੂੰ ਰੰਗ ਕਿਹੋ ਜਿਹਾ ਲਾਇਆ। ਮੈਨੂੰ ਦੇ ਦਿੰਦੀ। ਜਿਥੇ ਮੇਰੀਆਂ ਤਿੰਨ ਧੀਆਂ ਪੱਲ ਗਈਆਂ। ਉਥੇ ਤੇਰੀਆਂ ਧੀਆਂ ਪਾਲ਼ ਦਿੰਦੀ। ਇਹ ਕੁੜੀਆਂ ਰੁੱਲ ਖੁੱਲ ਕੇ ਪਲ ਜਾਦੀਆਂ ਨੇ। ਗਊਆਂ ਨੂੰ ਚਾਹੇ ਜੂਠ ਹੀ ਦੇ ਦੇਵੋ। ਸਭ ਮਲਾਈ ਵਾਗ ਖਾ ਕੇ ਢਿੱਡ ਭਰ ਲੈਂਦੀਆਂ ਨੇ। ਜਿਸ ਨਾਲ ਤੋਰ ਦੇਵੋ। ਲੱੜ ਫੱੜ ਪਿਛੇ ਗੂੰਗਿਆਂ ਵਾਗ ਤੁਰ ਜਾਦੀਆਂ ਨੇ। ਸਾਰੀ ਉਮਰ ਘਰ ਬੰਨ ਦੀਆਂ ਰਹਿੰਦੀਆਂ ਨੇ। ਪਹਿਲਾਂ ਪਿਉ ਦਾ ਘਰ ਝਾੜ ਸੁਮਾਰ ਕੇ ਰੱਖਦੀਆਂ। ਫਿਰ ਪਤੀ ਪ੍ਰਮੇਸਰ ਦੇ ਘਰ ਨੂੰ ਮੰਦਰ ਵਾਗ ਪੂਜਦੀਆਂ। ਪੁੱਤਰ ਦੇ ਘਰ ਗੁਲਾਮ ਵਾਗ ਵਿਰ ਵਿਰ ਕਰਦੀਆਂ ਫਿਰਦੀਆਂ। ਕਈਆਂ ਨੂੰ ਉਥੇ ਵੀ ਟਿਕਾਣਾਂ ਨਹੀਂ ਮਿਲਦਾ। ਔਰਤ ਡਰ ਡਰ ਲੁਕ ਲੁਕ ਦਿਨ ਕੱਟਦੀ ਫਿਰਦੀ ਹੈ। ਮਾਂ ਹੀ ਧੀ ਨੂੰ ਬੁਕਲ ਵਿੱਚ ਨਾਂ ਲੁਕੋਊਗੀ, ਧੀ ਦੀ ਰਾਖੀ ਕੌਣ ਕਰੂਗਾ? ਤੇਰਾ ਵਿਰਾ ਵੀ ਇਹੋ ਜਿਹਾ ਨਹੀਂ। ਫਿਰ ਤੂੰ ਕਿਵੇ ਇਹ ਗੱਲਤੀ ਕਰ ਲਈ? ਮਰਦ ਇਹੀ ਸੱਮਝਦਾ ਹੈ। ਔਰਤ ਕੁੱਤੇ ਵਾਂਗ ਉਸ ਦੇ ਟੁਕੜਿਆਂ ਤੇ ਦਿਆਂ ਉਤੇ ਪੱਲ਼ਦੀ ਹੈ। ਬਾਪ ਆਪ ਨੂੰ ਧਨਾਡ ਸੱਮਝਦਾ ਹੈ। ਭਰਾ, ਭੈਣਾਂ ਤੋਂ ਅਨੋਖਾ ਆਪਣੇ ਆਪ ਨੂੰ ਸੱਮਝਦਾ ਹੈ। ਕਿਉਂ ਕੇ ਕੁੜੀਆਂ ਦੀ ਕਬਰ ਉਤੇ ਸ਼ਪੈਸ਼ਲ ਬੂਟਾ ਲੱਗਿਆ ਹੈ। ਪਤੀ ਆਪਣਾ ਔਰਤ ਤੇ ਅਧਿਕਾਰ ਸੱਮਝਦਾ ਹੈ। ਉਸ ਨੇ ਔਰਤ ਨੂੰ ਆਪਦੇ ਪੈਰਾ ਵਿੱਚ ਸ਼ਰਨ ਦਿੱਤੀ ਹੈ। ਪੁੱਤਰ ਮਾਂ ਨੂੰ ਦਇਆ ਤੇ ਪਾਲਦਾ ਹੈ। ਔਰਤ ਨੂੰ ਕੋਈ ਹੋਰ ਸਹਾਰਾ ਨਹੀਂ ਬੱਚਦਾ। "
"ਬਹੂ ਅਸਲ ਵਿਚ ਇਹ ਆਪ ਪੱਥਰ ਹੈ। ਇਸ ਅੱਗੇ ਬੀਨ ਵਜਾਉਣ ਦਾ ਕੋਈ ਫੈਇਦਾ ਨਹੀਂ, ਪੱਤਾਂ ਨਹੀਂ ਮੇਰੀ ਕੁੱਖੋ ਕਿਵਂੇ ਪੈਦਾ ਹੋ ਗਈ? ਇਸ ਦਾ ਇਕੋ ਇਲਾਜ਼ ਹੈ। ਮੁੜ ਕੇ ਮੇਰੇ ਮਰੀ ਤੋਂ ਵੀ ਘਰੇ ਨਾ ਵੜਨ ਦੇਈ। ਜਿਹੜਾ ਸਮਾਂ ਨਿੱਕਲ ਗਿਆ ਹੱਥ ਨਹੀਂ ਆਉਣਾ। ਜਦੋਂ ਮੇਰੀ ਪ੍ਰਵਰਸ਼ ਦਾ 24 ਸਾਲ ਵਿੱਚ ਕੋਈ ਅਸਰ ਨਹੀਂ ਹੋਇਆ। ਪੜ੍ਹਾਈ ਆਪਦੀ ਮਰਜ਼ੀ ਦੀ ਪੜ੍ਹੀ ਹੈ। ਤੂੰ ਚੰਨ ਘੰਟਿਆ ਵਿੱਚ ਕੀ ਘੋਲ ਕੇ ਪਿਲਾ ਦੇਵੇਗੀ। " ਜੱਸੀ ਨੇ ਕਿਹਾ, " ਮੰਮੀ ਮੈਨੂੰ ਪੂਰੀ ਗੱਲ ਕਰਨ ਦਿਉ। ਆਪਾਂ ਨੂੰ ਉਸ ਦਾਤੇ ਦੇ ਕੰਮਾਂ ਵਿੱਚ ਦੱਖਲ ਨਹੀਂ ਦੇਣਾ ਚਾਹੀਦਾ। ਉਹ ਸੱਭ ਨੂੰ ਉਹੀ ਪਾਲਦਾ ਹੈ।
ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ।।
ਸਭਿ ਘਟ ਆਪੇ ਭੋਗਵੈ ਪਿਆਰਾ ਵਿਚਿ ਨਾਰੀ ਪੁਰਖ ਸਭੁ ਸਇ।।
ਨਾਨਕ ਗੁਪਤੁ ਵਰਤਦਾ ਪਿਆਰਾ ਗੁਰਮਖਿ ਪਰਗਟੁ ਹਇ।।
ਸੀਤਾ ਕੁੜੀਆਂ ਆਪਦੇ ਲੇਖ ਲਿਖਾ ਕੇ ਲਿਉਂਦੀਆਂ। ਅਸੀਂ ਤੇਰੇ ਸਾਹਮਣੇ ਕਿੰਨੀਆਂ ਭੈਣਾਂ। ਕਈਆਂ ਨੂੰ ਸਾਡੇ ਨਾਮ ਚੇਤੇ ਨਹੀਂ ਰਹਿੰਦੇ। ਇਹ ਵੀ ਪੱਤਾ ਨਹੀਂ ਕਿਹੜੀ ਵੱਡੀ ਹੈ, ਕਿਹੜੀ ਛੋਟੀ। ਪਰ ਮੇਰੇ ਡੈਡੀ ਤੋਂ ਸਾਡੇ ਸਾਰੀਆਂ ਦੇ ਰਿਸ਼ਤੇ ਅੱਗਲਿਆਂ ਨੇ ਮੰਗ ਕੇ ਲਏ ਨੇ। ਮੇਰੇ ਡੈਡੀ ਕਿਸੇ ਦੇ ਦਰ ਤੇ ਰਿਸ਼ਤਾ ਨਹੀਂ ਲੈ ਕੇ ਗਏ। ਵਿਆਹਾ ਨੂੰ ਇੱਕ ਪੈਸਾ ਨਹੀਂ ਦਿੱਤਾ। ਨਾਲੇ ਮੇਰਾ ਰਿਸ਼ਤਾ ਤਾ ਤੂੰ ਹੀ ਮੇਰੇ ਨਾਲ ਕਾਲਜ ਪੜ੍ਹਦੀ ਨੇ ਆਪ ਮੇਰੀ ਵੱਡੀ ਭੈਣ ਦੀਆਂ ਮਿੰਨਤਾ ਕਰ ਕੇ ਲਿਆ ਸੀ। ਉਦਾ ਤਾਂ ਤੂੰ ਵੀ ਕਹਿੰਦੀ ਸੀ, " ਮੇਰੇ ਵਿਰੇ ਨੇ ਤੈਨੂੰ ਪੰਸਦ ਕਰ ਲਿਆ। ਤੇਰੇ ਬਿੰਨਾਂ ਮੇਰਾ ਵਿਰਾ ਮਰਜੂ। ਨਿੱਤ ਤੈਨੂੰ ਦੇਖਣ ਦੇ ਬਹਾਨੇ ਮੈਨੂੰ ਕਾਲਜ ਛੱਡਣ ਆਉਂਦਾ। " ਆਪਦਾ ਵਿਰਾ ਲੈ ਕੇ ਇੱਕ ਦਿਨ ਸਾਡੇ ਘਰ ਮੰਮੀ ਡੈਡੀ ਨਾਲ ਆ ਕੇ ਮੇਰੀ ਗੱਲ ਪੱਕੀ ਕਰ ਕੇ ਵਿਆਹ ਦੀ ਤਰੀਕ ਲੈ ਕੇ ਉਠੇ ਸੀ। ਤੂੰ ਆਪ ਵੀ ਬਹੁਤ ਪਿਆਰੀ ਹੈ। ਤੇਰੀਆਂ ਬੇਟੀਆਂ ਤਾਂ ਬਾਈ ਵਾਂਗ ਬਹੁਤ ਸੁੱਨਖੀਆਂ ਹੁੰਦੀਆਂ। ਤਕਦੀਰ ਉਪਰ ਵਾਲੇ ਨੇ ਲਿਖਣੀ ਸੀ। ਰੱਬ ਤਾਂ ਇੱਕ ਪੱਲ ਵਿੱਚ ਜਲੋ ਥਲੋ, ਥਲੋ ਜਲੋ ਕਰ ਦਿੰਦਾ। ਜੇ ਤੂੰ ਉਸ ਤੇ ਜ਼ਕੀਨ ਕਰੇ, ਵਾਸਤਾ ਪਾਵੇ ਮਸ਼ੀਨਾਂ ਨੂੰ ਉਹ ਝੂਠਲਾ ਸਕਦਾ। ਮੇਰੀ ਮਾਂ ਹੁਣ ਦੱਸਦੀ ਹੁੰਦੀ ਹੈ। ਮੇਰੀ ਸੱਭ ਤਂੋ ਛੋਟੀ ਭੈਣ ਪਿਛਂੋ, ਫਿਰ ਮਾਂ ਦਾ ਪੈਰ ਭਾਰੀ ਹੋਇਆ। ਬੱਚੇ ਦਾ ਨੁਕਸਾਨ ਹੋ ਗਿਆ। ਇਨਾਂ ਖੂਨ ਵੱਗਿਆ। ਮਾਂ ਨੂੰ ਖੂਨ ਚੜਾਉਣਾ ਪਿਆ। ਪਾਪਾ ਦਾ ਖੂਨ ਹੀ ਨਾਲ ਮੈਚ ਕੀਤਾ। ਮਾਂ ਮਰ ਕੇ ਬੱਚੀ। ਡਾਕਟਰ ਨੇ ਮੇਰੀ ਮਾਂ ਨੂੰ ਕਹਿ ਦਿੱਤਾ ਸੀ, " ਮਾਂ ਦੇ ਹੋਰ ਬੱਚਾ ਹੋਈ ਨਹੀਂ ਸਕਦਾ। " ਧੀਆ ਦਾ ਥੱਬਾ ਸੀ। ਪਾਪਾ ਨੇ ਕਦੇ ਮਾਂ ਕੋਲੇ ਪੁੱਤ ਦੀ ਖਾਹਸ਼ ਰੱਖੀ ਹੀ ਨਹੀਂ ਸੀ। ਪਰ ਪੂਰੇ 5 ਸਾਲਾਂ ਪਿਛੋਂ ਪਾਪਾ ਟੱਰਕ ਤੇ ਸੰਗਤ ਪੰਜਾਬ ਤੋਂ ਹਜੂਰ ਸਾਹਿਬ ਲੈ ਕੇ ਗਏ। ਹੈਡਗ੍ਰੰਥੀ ਨੂੰ ਜਦੋ ਦੱਸਿਆ, " ਇਸ ਸਿੰਘ ਦੇ ਧੀਆਂ ਹੀ ਹਨ। ਪੁੱਤਰ ਦੀ ਦਾਤ ਲਈ ਸਤਗੁਰਾਂ ਕੋਲ ਬੇਨਤੀ ਕਰ ਦਿAḔ। ਗ੍ਰੰਥੀ ਨੇ ਕਿਹਾ, " ਇਸ ਦੇ ਆਪਦੇ ਤਾਂ ਦਾੜੀ ਨਹੀਂ। ਹੋਰ ਸਤਗੁਰ ਦਾੜੀ ਵਾਲਾ ਕਿਉਂ ਦੇ ਦੇਣ? ਬੰਦਾ ਬੱਣ ਦਾੜੀ ਕੱਤਲ ਕਰਨੋ ਹੱਟ ਜਾਵੇਗਾ। ਗੁਰੂ ਦੀ ਮੰਨੇ। ਗੁਰੂ ਇੱਜ਼ਤ ਰੱਖੇਗਾ। ਖਾਲਸਾ ਸਾਜਣ ਵਾਲੇ ਦੇ ਦਰ ਤੇ ਆਏ ਹੋ। ਖਾਲਸਾ ਬਣੋ। ਖਾਲਸੇ ਪੈਦਾ ਹੋਣਗੇ। " ਰੱਬ ਨੇ ਖਾਲਸਾ ਦੇ ਦਿੱਤਾ। ਸਾਨੂੰ ਸਾਰੀਆਂ ਭੈਣਾਂ ਨੂੰ ਦੇਖ ਲਾ, ਮਨ ਮਰਜ਼ੀ ਦਾ ਹੁੰਢਾਉਂਦੀਆਂ। ਘਰ ਵਾਲਿਆਂ ਤੋਂ ਹਰ ਪੱਖੋ ਤੱਕੜੀਆਂ। ਕੁੜੀਆਂ ਆਪਦੀ ਤਕਦੀਰ ਆਪ ਬਣੋਦੀਆਂ ਹਨ। ਮੁੰਡਿਆਂ ਤੋਂ ਵੱਧ ਪੜ੍ਹਦੀਆਂ ਹਨ। ਕਿਹੜਾ ਕੰਮ ਹੈ, ਅੋਰਤਾਂ ਨਹੀਂ ਕਰ ਸਕਦੀਆ? ਔਰਤ ਹੀ ਬੱਚਾ ਜੰਮ ਸਕਦੀ ਹੈ। ਬੰਦਾ ਨਹੀਂ। ਔਰਤ ਹੀ ਬੱਚਾ ਪੈਦਾ ਕਰਦੀ ਹੈ। ਔਰਤ ਕੋਲ ਰੱਬ ਨੇ ਇਹ ਸ਼ਕਤੀ ਵੱਧ ਦਿੱਤੀ ਹੈ। ਜਿਸ ਦਾ ਮਰਦ ਸੁਪਨਾ ਵੀ ਨਹੀਂ ਦੇਖ ਸਕਦੇ। ਔਰਤ ਹੀ ਰੱਬ ਹੈ। ਸਮਾਜ ਦੀ ਜਨਮ ਦਾਤੀ ਹੈ।" ਸੀਤਾ ਨੇ ਕਿਹਾ, " ਭਾਬੀ ਤੂੰ ਵੀ ਮੈਨੂੰ ਕਸੂਰ ਵਾਰ ਸੱਮਝਦੀ ਆ। ਮੈਂ ਫਿਰ ਮਾਂ ਬਣਨ ਵਾਲੀ ਹਾਂ। ਮੇਰੇ ਵਿਚੋਂ ਸਾਰੀ ਤਾਕਤ ਮੁੱਕ ਗਈ ਹੈ। ਮੈਨੂੰ ਪੰਜਵੀ ਵਾਰ ਸਾਲ ਵਿੱਚ ਬੱਚਾ ਠਹਿਰ ਚੁੱਕਾ ਹੈ। ਤੁਹਾਡੇ ਜੁਮਾਈ ਨੇ ਮੈਨੂੰ ਕਹਿ ਦਿੱਤਾ ਹੈ। ਅਗਰ ਮੇਰੀ ਕੁੱਖ ਵਿੱਚਂੋ ਕੁੜੀ ਜੰਮੀ। ਕੁੜੀ ਨੂੰ ਹੱਥਾਂ ਨਾਲ ਮਾਰ ਕੇ ਮੈਨੂੰ ਛੱਡ ਦੇਵੇਗਾ। ਮੈਂ ਰਾਤਾ ਨੂੰ ਸੌ ਨਹੀਂ ਸਕਦੀ। ਦੇਖ ਹੀ ਲੈ ਮੇਰਾ ਸਰੀਰ। ਹਰ ਹਫ਼ਤੇ ਕੁੱਟ ਕੇ, ਮੇਰਾ ਇਹ ਹਾਲ ਕਰ ਦਿੰਦਾ। ਕਹਿੰਦਾ ਹੈ, " ਕਿਤੇ ਹੋਰ ਮਰਦ ਨਾਲ ਰਲ ਕੇ, ਮੈਂ ਭੱਜ ਨਾਂ ਜਾਵਾ। " ਜੱਸੀ ਨੇ ਕਿਹਾ, " ਸੀਤਾ ਮੈਂ ਰੱਬ ਤੇ ਜ਼ਕੀਨ ਕਰਦੀ ਹਾਂ। ਜਦਂੋ ਕੁੜੀ ਮੁੰਡਾ ਜੌੜੇ ਹੁੰਦੇ ਹਨ। ਕਿਸੇ ਡਾਕਟਰ ਨੇ ਕਦੇ ਇਹ ਨਹੀਂ ਕਿਹਾ, " ਇੱਕ ਕੁੜੀ ਨਾਲ ਮੁੰਡਾ ਵੀ ਹੈ। " ਕਿਤੇ ਪੜ੍ਹਿਆ ਸੁਣਿਆ ਤੁਸੀਂ ਦੱਸੋ। ਪੱਤਾਂ ਨਹੀਂ ਡਾਕਟਰ ਕਿੰਨੇ ਕੇਸਾ ਵਿੱਚ ਝੂਠ ਰੱਜਲਟ ਦੱਸ ਕੇ ਨੋਟ ਤਾਂ ਕਮਾ ਚੁਕੇ ਹਨ? ਪਾਪ ਕਿੰਨਾਂ ਕਰ ਚੁਕੇ ਨੇ। ਆਹ ਜੱਗ ਮਿੱਠਾ ਅੱਗਲਾ ਕਿਸ ਨੇ ਡਿੱਠਾ, ਭਰੂਣ ਹੱਤਿਆ ਕਰਨ ਵਾਲੇ ਮਾਂਪਿਆ ਤੇ ਡਾਕਟਰਾ ਨੂੰ ਕੋਹੜ ਹੋਵੇਗਾ। ਦੁਨੀਆ ਦੇ ਸਾਰੇ ਡਾਕਟਰ ਮਾਂਪੇ ਜ਼ੋਰ ਲਾ ਲੈਣ ਕੁੜੀਆਂ ਧਰਤੀ ਮਾਂ ਦੀ ਗੋਦ ਵਿੱਚ ਜਨਮ ਵੀ ਲੈਣਗੀਆਂ। ਖੇਡਣ ਕੁੱਦਣਗੀਆਂ ਵੀ। ਤੇਰੀਆਂ ਹੀ ਭਤੀਜੀਆਂ ਕਹਿੰਦੀਆਂ।, " ਮੁੰਡੇ ਨਾਲੋ ਕੁੜੀਆਂ ਪਿਆਰੀਆਂ ਹੁੰਦੀਆਂ। ਮੁੰਡੇ ਕੁੜੀਆਂ ਵੱਲ ਝਾਕਦੇ ਰਹਿੰਦੇ ਹਨ। ਨਾਲੇ ਕੁੜੀਆਂ ਸਾਹਮਣੇ ਜਾਣ ਕੇ ਗੰਦੀਆਂ ਗਾਂਲਾ ਕੱਢਦੇ ਹਨ। " ਦੂਜੇ ਪਾਸੇ ਸਾਇੰਸ ਹੀ ਸੈਕਸ ਬਦਲ ਕੇ ਮੁੰਡਿਆਂ ਤੋਂ ਕੁੜੀਆਂ, ਕੁੜੀਆਂ ਤੋਂ ਮੁੰਡੇ ਬਣਾ ਰਹੀ ਹੈ। ਮਾਪੇ ਆਪਦੇ ਦਿਨ ਭੁੱਲ ਗਏ। ਜਦੋਂ ਜੁਆਨੀ ਆਉਂਦੀ ਹੈ। ਭੇਡ ਵੀ ਹੇੜੀਆਂ ਦਿੰਦੀ ਹੈ। ਫਿਰ ਉਦੋ ਆਉਣ ਵਾਲੇ ਸਮੇਂ ਦੇ ਰੱਜ਼ਲਟ ਮਾੜੇ ਦੇਖ ਕੇ, ਬੜਾ ਪਛਤਾਉਣਾ ਪੈਣਾ ਮਾਂਪਿਆਂ ਨੂੰ। ਮੁੰਡਿਆਂ ਨੇ ਉਮਰ ਤੇ ਰਿਸ਼ਤੇ ਦਾ ਧਿਆਨ ਵੀ ਨਹੀਂ ਰੱਖਣਾ, ਕਿਉਂਕਿ ਸੈਕਸ ਬੰਦੇ ਦੀ ਕਿਰਿਆ ਹੈ। ਜਰੂਰਤ ਹੈ। ਢਿੱਡ ਭਰਨ ਵਾਗ ਹੀ ਜਰੂਰੀ ਹੈ। ਕੋਈ ਕਟਰੌਲ ਨਹੀਂ। ਕਿੰਨਾਂ ਕੁ ਚਿਰ ਔਖਾ ਸੌਖਾ ਬੰਦਾ ਕੱਟ ਸਕੂਗਾ। ਤੂੰ ਡੈਡੀ ਤੇ ਆਪਦੇ ਵਿਰੇ ਨੂੰ ਸਹੀ ਗੱਲ ਦੱਸ ਦੇ, ਤੱਸ਼ਦੱਦ ਸਹਿਣ ਦਾ ਨਾਮ ਸ਼ਾਦੀ ਨਹੀਂ ਹੈ। ਜੀਅ ਸੀਤਾ ਦੀ ਗੱਲ ਸੁਣਿਓ। ਜਮਾਈ ਰਾਜਾ ਜੀ ਨੂੰ ਵੀ ਨਾਲ ਲੈ ਆਓ। " ਸੀਤਾ ਦੇ ਵੀਰ ਨੇ ਕਿਹਾ, " ਹਾਂ ਦਸੋ ਕੀ ਗੱਲ ਹੈ? ਸੀਤਾ ਤੂੰ ਰੋ ਰੋ ਕੇ ਕਮਲੀ ਹੋਈ ਪਈ ਆ, ਕੀ ਗੱਲ? ਹੁਣ ਬੋਲਦੀ ਨਹੀਂ" ਸੀਤਾ ਨੇ ਕਿਹਾ, " ਵਿਰੇ ਮੈਂ ਮਰ ਜਾਵਾਗੀ। ਪਰ ਮੈਂ ਇਸ ਨਾਲ ਨਹੀਂ ਜਾਣਾ। ਮੈਨੂੰ ਇਸ ਨੇ ਆਪ ਵੀ ਮਾਰ ਦੇਣਾ। ਵਿਰੇ ਬਚਾ ਲਾ ਮੈਨੂੰ " ਸੀਤਾ ਦੇ ਵੀਰ ਨੇ ਕਿਹਾ," ਕਾਕਾ ਜੀ ਮੇਰੀ ਭੈਣ ਨਾਲ ਐਸਾ ਕੀ ਕੀਤਾ? ਇਹ ਤੇਰੇ ਕੋਲੋ ਡਰਦੀ ਕਿਉਂ ਹੈ? ਆਪੇ ਦੱਸਦੇ, ਸਾਡੇ ਕੋਲ ਹੋਰ ਬਹੁਤ ਸਾਰੇ ਇਲਾਜ਼ ਹਨ। ਜਮਾਈ ਬੱਣਾਕੇ ਸੇਵਾ ਵੀ ਕਰ ਸਕਦੇ ਹਾਂ। ਨਾਲੇ ਭੈਣ ਮੇਰੀ ਨੂੰ ਇਥੇ ਰਹਿੱਣ ਦਿਉ। ਉਹ ਦਰ ਬਾਹਰ ਨੂੰ ਜਾਂਦਾ ਹੈ। ਤੁਸੀਂ ਜਾ ਸਕਦੇ ਹੋ। ਮੇਰੀ ਭੈਣ ਐਵੇ ਤਾਂ ਨਹੀਂ ਕਹਿੱਦੀ। ਕੋਈ ਗੱਲ ਹੈ। " ਸੀਤਾ ਦੇ ਪਤੀ ਨੇ ਕਿਹਾ, " ਵੱਡੇ ਭਾਈ ਮੇਰੇ ਕੋਲੋ ਗੱਲ਼ਤੀ ਹੋ ਗਈ। ਅੱਜ ਤੋਂ ਮੈਂ ਐਸੀਂ ਗੱਲ਼ਤੀ ਨਹੀਂ ਕਰਦਾ। ਸੀਤਾ ਤੋਂ ਬਿੰਨ੍ਹਾਂ ਮੇਰੇ ਮਾਪਿਆਂ ਨੇ ਮੈਨੂੰ ਵੀ ਅੰਦਰ ਨਹੀਂ ਵੱੜਨ ਦੇਣਾ। ਸਾਰੀ ਮੇਰੇ ਦਿਮਾਗ ਦੀ ਖੇਡ ਸੀ। ਮੇਰੇ ਮੰਮੀ ਡੈਡੀ ਨੂੰ ਨਹੀਂ ਪੱਤਾ। ਅੱਜ ਤੋਂ ਕੋਈ ਉਲਾਂਭਾ ਨਹੀਂ ਆਉਂਦਾ। ਅਸਲ ਵਿੱਚ ਮੇਰੀ ਭੈਣ ਵੀ ਸਹੁਰੇ ਘਰ ਬਹੁਤ ਦੁੱਖੀ ਹੈ। ਮੈਂ ਸੋਚਿਆ ਧੀ ਜੰਮਣੀ ਨਹੀਂ ਚਾਹੀਦੀ। ਅੱਜ ਪੱਤਾਂ ਲੱਗਾ ਬੰਦਾ ਤੀਮੀਂ ਬਿੰਨਾਂ ਕੱਖ ਦਾ ਵੀ ਨਹੀਂ ਹੈ। ਸੀਤਾ ਮੁਆਫ਼ ਕਰਦੇ।" ਜੱਸੀ ਨੇ ਕਿਹਾ," ਬੰਦਾ ਉਹੀ ਆ ਜਿਹੜਾ ਗੱਲ਼ਤੀ ਮੰਨ ਲਵੇ। ਕਿਉਂ ਗੁੱਡੀ ਹੁਣ ਨਹੀਂ ਤੇਰੀ ਸੇਹਲੀ ਦੁੱਖੀ ਹੁੰਦੀ। ਬੈਠ ਕੇ ਗੱਲ ਕਰਨ ਨਾਲ ਹਰ ਮਸਲਾ ਹੱਲ ਹੋ ਸਕਦਾ। " ਗੁੱਡੀ ਨੇ ਮੁਹਰੇ ਹੋ ਕੇ ਕਿਹਾ," ਜੀਜਾ ਜੀ ਤੇਰੇ ਤੋਂ ਸਾਡਾ ਵਿਸ਼ਵਾਸ਼ ਉਠ ਗਿਆ। ਜਿਨਾਂ ਚਿਰ ਬੱਚਾ ਨਹੀਂ ਹੁੰਦਾ। ਅਸੀਂ ਕੁੜੀ ਨਹੀਓ ਤੋਰਨੀ। ਤੁਸੀਂ ਜਾ ਸਕਦੇ ਹੋ। ਅਸੀਂ ਪਰਾਹੁਣੇ ਨੂੰ ਤਿੰਨ ਦਿਨਾ ਤਂੋ ਵੱਧ ਨਹੀਂ ਰੱਖਦੇ। ਅੱਗਲਾ ਕਬਜ਼ਾ ਕਰ ਕੇ ਬਹਿ ਜਾਂਦਾ। ਘਰ ਦੇ ਕਰੋਲੇ ਦੇਣੇ ਸ਼ੁਰੂ ਕਰ ਦਿੰਦਾ। ਸੀਤਾ ਨੂੰ ਤੇਰੀ ਮਰਜ਼ੀ ਹੋਈ ਫਿਰ ਆਕੇ ਲੈ ਜਾਵੀ। ਕਿਉਂ ਭਾਬੀ ਵੱਡੇ ਵਿਰੇ। ਜੀਜਾਂ ਜੀ, ਰੱਬ ਕਰਕੇ, ਇਸ ਔਰਤ ਦੀ ਜਾਨ ਬਖਸ਼ਦੋ" ਸੀਤਾ ਦੇ ਵੀਰ ਨੇ ਕਿਹਾ, " ਹਾਂ ਹਾਂ ਸੀਤਾ ਪਿੱਛੋ ਤੂੰ ਹੀ ਸਾਡੇ ਘਰ ਦੀ ਬੋਸ ਹੈ। ਮਰ ਜਾਣੀਏ, ਸਾਨੂੰ ਇਹ ਗੱਲ ਸੁਝੀ ਹੀ ਨਹੀਂ ਸੀ। ਕੁੜੀਆਂ ਮੁੰਡਿਆਂ ਤੋਂ ਸੱਮਝਦਾਰ ਹੁੰਦੀਆਂ ਹਨ। ਬਈ ਛੋਟੀ ਭੈਣ ਨੇ ਜੋ ਕਿਹਾ ਪੱਥਰ ਤੇ ਲਕੀਰ ਹੈ। ਸਾਡੇ ਘਰ ਦੇਵੀਆਂ ਦੀ ਚੱਲਦੀ ਹੈ। ਅੱਛਾ ਬਾਈ ਕਵੇਲਾ ਹੁੰਦਾ ਤੂੰ ਵੀ ਵੇਲੇ ਸਿਰ ਘਰ ਪਹੁੰਚ। " ਗੁੱਡੀ ਨੇ ਕਿਹਾ, " ਭਾਬੀ ਮੈਂ ਤਾਂਨੀ ਤੁਹਾਡੀ ਮਰਜ਼ੀ ਦੇ ਮੁੰਡੇ ਨਾਲ ਵਿਆਹ ਕਰਾਉਣਾ। ਅਮ੍ਰਿੰਤਧਾਰੀ ਮੁੰਡਾ ਮੇਰੇ ਪੰਸਦ ਆ ਗਿਆ ਹੈ। ਨਸ਼ਿਆ ਦੀ ਕੋਈ ਪ੍ਰੋਬਲਮ ਨਹੀਂ। ਪੱਤਾ ਨਹੀਂ ਕਿਸ ਦਿਨ ਅਸੀਂ ਦੋਨੇ ਹੀ ਗ੍ਰੰਥੀ ਸਾਹਿਬਾਨ ਕੋਲ ਜਾ ਕੇ ਅੰਨਦ ਪੜ੍ਹਾ ਲਈਏ। ਅਸੀਂ ਦਾਜ ਤੇ ਵਿਆਹ ਦਾ ਖ਼ੱਰਚਾ ਬੱਚਾ ਲੈਣਾ। ਪੈਸੇ ਬੱਚਾ ਕੇ ਘਰ ਵਿੱਚ ਦੇਵਾਗੇ। ਰੱਬ ਮੈਨੂੰ ਹਰ ਸਾਲ ਜੌੜੀਆਂ ਕੁੜੀਆਂ ਦੇਵੇ।

Comments

Popular Posts