4 ਜੂਨ 1984 ਦਾ ਦਿਨ ਪੂਰੀ ਤਰ੍ਹਾਂ, ਤੱਪਿਆਂ ਹੋਇਆ ਸੀ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਖ਼ਾਲਸਤਾਨ, ਜਿੰਦਾ ਬਾਦ, ਦੇ ਨਾਹਰਿਆਂ ਨਾਲ, ਪੰਜਾਬ ਗੂਜ ਰਿਹਾ ਸੀ। ਬਾਹਰਲੇ ਦੇਸ਼ ਵਿੱਚ ਵੀ ਹਰਿਮੰਦਰ ਨੂੰ ਪਿਆਰ ਕਰਨ ਵਾਲੇ ਤੱੜਫ਼ ਰਹੇ ਸਨ। ਹਰ ਇੱਕ ਸਿੱਖ ਦੀ ਜਾਨ ਹਰਿਮੰਦਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਹੈ। ਖ਼ਾਲਸਤਾਨ ਸਾਡੇ ਦਿਲਾ ਵਿੱਚ ਹੈ। ਜਿਸ ਦਿਨ ਸਾਡੇ ਹਰਿਮੰਦਰ ਸਾਹਿਬ ਉਤੇ ਹਮਲਾ ਹੋਇਆ ਹੈ। ਉਸੇ ਦਿਨ ਖ਼ਾਲਸਤਾਨ ਬੱਣ ਗਿਆ ਸੀ। ਜਦੋ ਬੀ ਬੀ ਸੀ ਨੇ ਖ਼ਬਰ ਦਿੱਤੀ। ਹਰਿਮੰਦਰ ਸਾਹਿਬ ਉਤੇ ਹਮਲਾ ਹੋਇਆ ਹੈ। ਪਿੰਡਾ ਵਾਲੇ ਘਰ ਛੱਡ ਕੇ, ਨੰਗੇ ਪੈਰੀਂ, ਵਗੈਰ ਹੱਥਿਆਰਾਂ ਤੋਂ, ਵਹੀਰਾਂ ਘੱਤ ਕੇ, ਸ਼ੜਕਾਂ ਤੇ ਆ ਗਏ ਸਨ। ਸਿੱਖ ਦੀ ਕੋਈ ਜਾਤ-ਪਾਤ ਨਹੀਂ ਹੈ। ਪਿੰਡਾਂ ਦੇ ਲੋਕ ਇੱਕ ਪਰਿਵਾਰ ਵਾਂਗ ਰਹਿੰਦੇ ਹਨ। ਉਸ ਦਿਨ ਵੀ ਹਰ ਵਰਗ ਦੇ ਲੋਕਾਂ ਦੇ ਦਿਲ ਵਲੂਦਰੇ ਗਏ ਸਨ। ਕੜਾਕੇ ਦੀ ਧੁੱਪ, 4 ਜੂਨ 1984 ਦਾ ਦਿਨ ਪੂਰੀ ਤਰ੍ਹਾਂ, ਤੱਪਿਆਂ ਹੋਇਆ ਸੀ। ਸਾਡੇ ਮੁੱਲਾਪੁਰ ਦਾਂਖਿਆਂ ਦੇ ਠਾਣੇ ਦੀ ਪੁਲੀਸ ਵਾਲਿਆਂ ਨੂੰ, ਹੱਥਾਂ ਪੈਰਾਂ ਦੀ ਪੈ ਗਈ ਸੀ। ਲੋਕ ਮਰਨ ਲਈ ਤੇ ਸਰਕਾਰ ਨਾਲ ਟੱਕਰ ਲੈਣ ਲਈ ਖੜ੍ਹੇ ਸਨ। ਪੰਜਾਬ ਤੇ ਪੂਰੇ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਥਾਂ-ਥਾਂ ਕਰਫ਼ੀਊ ਲਾ ਦਿੱਤਾ ਸੀ। ਖ਼ਾਲਸਤਾਨ ਦੇ ਨਾਹਰਿਆਂ ਨਾਲ, ਅਸਮਾਨ ਗੂਜ ਰਿਹਾ ਸੀ। ਸ਼ੜਕਾਂ, ਮੋਟਰਾਂ ਦੀ ਜਗ੍ਹਾਂ, ਲੋਕਾਂ ਨਾਲ ਭਰੀਆਂ ਹੋਈਆਂ ਸਨ। ਪਿੰਡਾਂ ਦੇ ਗੁਰਦੁਆਰਿਆਂ ਵਿੱਚੋ ਬੁੜੀਆਂ ਲੰਗਰ ਬਣਾਂ ਕੇ ਸ਼ੜਕਾਂ ਤੇ ਖੜ੍ਹੇ ਲੋਕਾਂ ਨੂੰ ਖ਼ਾਲਸਤਾਨੀਆਂ ਨੂੰ ਭੇਜ ਰਹੀਆਂ ਸਨ। ਲੋਕਾਂ ਉਤੇ ਕਰਫ਼ੀਊ ਦਾ ਕੋਈ ਅਸਰ ਨਹੀਂ ਸੀ। ਇੱਕਠ ਦਾ ਸੱਦਾ ਸਵੱਦੀ ਪਿੰਡ ਇੱਕਠੇ ਹੋਣ ਦਾ ਸੀ। ਮੇਰੇ ਪਾਪਾ ਹਰਚਰਨ ਸਿੰਘ ਆਪ ਕਰਫਂੀਊ ਦੀ ਪ੍ਰਵਾਹ ਨਾਂ ਕਰਦੇ ਹੋਏ। ਸੰਗਤਾਂ ਲਈ ਪ੍ਰਸ਼ਾਦਾ ਦੁੱਧ ਟੱਰਕ ਵਿੱਚ ਭਨੋਹੜ ਤੋਂ ਸੱਵਦੀ ਪਿੰਡ ਲੈ ਕੇ ਗਏ। ਟੱਰਕ ਯੂਨੀਅਨ ਦਾ ਪ੍ਰਧਾਂਨ ਹੀ ਪਾਪਾ ਨੂੰ ਉਥੇ ਜਾਣ ਤੋਂ ਹੱਟਾ ਰਿਹਾ ਸੀ। ਉਸ ਨੇ ਕਿਹਾ," ਇਹੋ ਜਿਹੇ ਕੰਮ ਵਿਹਲੇ ਬੰਦੇ ਕਰਦੇ ਹਨ। ਤੂੰ ਕਬੀਲਦਾਰ ਹੈ। ਤੇਰੇ ਤਾਂ ਜੱਕਾਂ ਜੁਆਕਾਂ ਦਾ ਹੈ। ਪਾਪ ਨੇ ਕਿਹਾ," ਮੇਰੇ ਜੱਕਾਂ ਨਹੀਂ, ਟੱਰਕ ਜੁਆਕਾਂ ਦਾ ਹੈ। ਭੈਣ ਭਰਾਂਵਾਂ ਦੇ ਵੀ ਸਾਰੇ ਜੁਆਕਾਂ ਦਾ ਮੈਂ ਬਹੁਤ ਪਿਆਰ ਕਰਦਾ ਹਾਂ। ਮੈਂ ਆਪਣੇ ਜੁਆਕਾਂ ਵਾਂਗ ਹੀ ਇੱਕਠੇ ਘੁੰਮਾਉਦਾਂ ਖਿਲਾਉਂਦਾ ਹਾਂ। ਪ੍ਰਮਾਤਮਾਂ ਆਪ ਬੱਰਕਤਾਂ ਪਾਉਂਦਾ ਹੈ। ਹੁਣ ਵੀ ਮੇਰੀ ਰਾਖੀ ਕੰਲਗੀਆਂ ਵਾਲੇ ਨੇ ਕਰਨੀ ਹੈ।" ਪ੍ਰਧਾਂਨਗੀਆਂ ਇਹੋ ਜਿਹੇ ਗਿੱਦੜਾਂ ਗੱਦਾਰਾਂ ਨੂੰ ਹੀ ਮਿਲਦੀਆਂ ਹਨ। ਇਸੇ ਪ੍ਰਧਾਂਨ ਦੀ ਕੁੜੀ ਨੂੰ ਸਕੇ ਭਰਾਂ ਨੇ, ਉਸ ਪ੍ਰਧਾਂਨ ਦੇ ਪੁੱਤਰ ਨੇ ਗੋਲ਼ੀ ਮਾਰ ਕੇ ਮਾਰ ਦਿੱਤਾ ਸੀ। ਸੱਚ ਹੈ, ਮਾਹਾਰਾਜ ਚਾਹੇ, ਵਾਲ ਵਿੰਗਾਂ ਨਹੀਂ ਹੋਣ ਦਿੰਦਾ। ਨਾਂ ਹੀ ਖ਼ਾਲਸਤਾਨੀ ਦਬੇ ਹਨ। ਦੱਬ ਉਹੀ ਹੋ ਸਕਦਾ ਹੈ। ਜਿਸ ਨੂੰ ਜਾਨ ਪਿਆਰੀ ਹੈ। ਜੋ ਕੰਮਜ਼ੋਰ ਹੋਵੇ। ਜਿਸ ਮਰਜੀਵੜੇ ਨੂੰ, ਇਹ ਪੱਤਾਂ ਮਰਨਾਂ ਤਾਂ ਹੈ ਹੀ, ਜੇ ਆਖਰ ਮਰਨਾਂ ਹੀ ਹੈ। ਕਿਉਂ ਨਾਂ ਜੂਝ ਕੇ ਮਰਿਆਂ ਜਾਵੇ। ਹਰ ਹਾਲਤ ਵਿੱਚ ਮਰਨਾਂ ਹੈ। ਮਰਨ ਦਾ ਵੀ ਸੁਆਦ ਆਉਣ ਲੱਗਦਾ ਹੈ। ਖ਼ਾਲਸਤਾਨੀ ਮੱਸਤਾਨੇ ਸੂਰਮੇ ਹਨ। ਵਿਚੋ ਕਈ ਗਦਾਰ ਵੀ ਹੋ ਸਕਦੇ ਹਨ। ਗਦਾਰਾਂ ਨੂੰ ਕੌਮ ਨੇ ਕਦੇ ਮੁਆਫ਼ ਨਹੀਂ ਕੀਤਾ। ਖ਼ਾਲਸਤਾਨੀ ਨਾਂ ਹੀ ਮਰੇ ਹਨ। ਸਾਡਿਆ ਨੇ ਹੀ ਖ਼ਾਲਸਤਾਨੀਆਂ ਨੂੰ ਮਾਰਨ, ਦਬਾਉਣ ਦੇ ਬੜੇ ਯਤਨ ਕੀਤੇ ਹਨ। ਇਹ ਦੋਗ਼ਲੇ ਇਹ ਨਹੀਂ ਜਾਣਦੇ। ਜਿੰਨ੍ਹਾਂ ਕਿਸੇ ਚੀਜ਼ ਨੂੰ ਦੱਬਾਇਆਂ ਜਾਂਦਾ ਹੈ। ਉਨ੍ਹਾਂ ਹੀ ਉਹ ਹੋਰ ਉਬਰ ਕੇ ਸਾਹਮਣੇ ਆਉਂਦਾ ਹੈ। ਮਤ ਸੱਮਝੋ, ਬੰਦੇ ਮਾਰਨ ਦੀ ਅਜ਼ਾਦੀ ਪਰਾਪੇ ਗੂੰਡਾਂ ਕਰਨ ਵਾਲਿਆਂ ਨੂੰ ਹੀ ਹੈ। ਜਿਸ ਪਰਿਵਾਰਾ ਨੂੰ 25,30 ਸਾਲ ਹੋ ਗਏ। ਤਾਨਾਸ਼ਾਹੀ ਸਹਿੰਦਿਆਂ। ਇਹ ਲੋਕ ਘਰ ਦੇ ਜਿਉਂਦੇ, ਮੁਰਦਿਆ ਸ਼ਹੀਦਾ ਨਾਲ ਜਿਉਂਦੇ ਨੇ। ਇਹੋ ਜਿਹੇ ਲੋਕ ਨਿਡਰ ਹੋ ਜਾਂਦੇ ਹਨ। ਮਰਨ ਲਈ ਆਪ ਹੀ ਜਾ ਕੇ ਦੁੱਸ਼ਮਣ ਦੀ ਹਿੱਕ ਵਿੱਚ ਬੱਜਦੇ ਹਨ। ਉਹ ਆਪਣਾ ਖ਼ਾਲਸਤਾਨ ਘਰ, ਘਰ ਹਰ ਦਿਲ ਵਿੱਚ ਉਸਾਰੀ ਬੈਠੇ ਹਨ। ਸਮਾਂ ਹੀ ਦੱਸਦਾ ਹੁੰਦਾ ਹੈ। ਕਿਸ ਕੋਲ ਕੀ ਬੱਚਿਆਂ ਹੈ। ਮੁੱਠੀ ਭਰ ਸਿੰਘਾਂ ਨੇ ਕੱਲੇ ਅੰਮ੍ਰਿਤਸਰ ਵਿੱਚ ਪੂਰੇ ਦੇਸ਼ ਦੀ ਪਾਵਰ ਦਾ ਨੱਕ ਵਿੱਚ ਦੱਮ ਕਰ ਦਿੱਤਾ ਸੀ। ਸਰਕਾਰ ਹਿਲਾਂ ਦਿੱਤੀ ਸੀ। ਫੋਜੀਆਂ ਵਿੱਚ ਬਗ਼ਾਵਤ ਹੋ ਗਈ ਸੀ। ਹਮਲਾਂਵਰ ਫੋਜੀਆਂ ਦੇ ਚਿੱਥੜੇ ਉਡਾ ਦਿੱਤੇ ਸੀ। ਹੁਣ ਤਾਂ ਖ਼ਾਲਸਤਾਨੀ ਬਦੇਸ਼ਾਂ ਵਿੱਚ ਬੈਠੇ ਹਨ।
ਹੈਰਾਨੀ ਹੁੰਦੀ ਹੈ। ਐਸੇ ਲੋਕਾਂ ਤੇ, ਜੋ ਕੀਤੀ ਕੱਤਰੀ ਤੇ ਪਾਣੀ ਫੇਰਨੋ ਵਾਜ ਨਹੀਂ ਆਉਂਦੇ। ਬਿਜ਼ਨਸ ਚਲਾਉਣ ਲਈ ਖ਼ਾਲਸਤਾਨ ਦੇ ਹਾਮੀਆਂ ਦੀਆਂ ਮੁਲਾਕਤਾਂ ਰੇਡੀਓ ਤੇ ਦਿੰਦੇ ਹਨ। ਫਿਰ ਉਸੇ ਦਾ ਵਿਰੋਧ ਆਪ ਹੀ ਕਰਦੇ ਹਨ। ਸਿਰਫ਼ ਖ਼ਾਲਸਤਾਨ ਦਾ ਵਿਰੋਧ ਕਰਨ ਵਾਲਿਆਂ ਨੂੰ ਹੀ ਟਾਕ ਸ਼ੋ ਵਿੱਚ ਬੋਲਣ ਦਿੱਤਾ ਜਾਂਦਾ ਹੈ। ਇਸ ਦੇ ਆਪਣੇ ਹੀ ਗਿੱਣਤੀ ਦੇ ਉਹੀ ਹਰ ਰੋਜ਼ ਕੌਲਰ ਹੁੰਦੇ ਹਨ। ਟਾਕ ਸ਼ੋ ਵਿੱਚ ਉਹੀ ਲੋਕ ਹਿੱਸਾ ਲੈਦੇ ਹਨ। ਜੋ ਆਪ ਕੰਮ ਵੀ ਨਹੀਂ ਕਰਦੇ। ਘਰ ਪਰਿਵਾਰ ਨੂੰ ਸਭਾਂਲਣ ਥੂੜੋ ਕੱਲੇ ਰਹਿੰਦੇ ਹਨ। ਇਹੋ ਜਿਹੇ ਘਰ ਚੱਲਾ ਨਹੀਂ ਸਕਦੇ। ਖ਼ਾਲਸਤਾਨ ਦਾ ਕੀ ਸੁਪਨਾ ਦੇਖਣਗੇ। ਖ਼ਾਲਸਤਾਨ ਦੇ ਹਾਮੀ ਸਰੋਤਿਆਂ ਨਾਲ, ਹੋਸਟ ਮੂਰਖਾਂ ਵਾਂਗ ਏਅਰ ਉਤੇ ਗੱਲ ਕਰਦਾ ਹੈ। ਖ਼ਾਲਸਤਾਨ ਦੇ ਹਾਮੀ ਵੀ ਇੰਨ੍ਹਾਂ ਨੂੰ ਡਾਲਰ ਦੇ ਦਿਆਂ ਕਰਨ। ਫਿਰ ਦੂਜੇ ਦੀ ਮਾਂ ਨੂੰ ਵੀ ਆਪਣੀ ਹੀ ਕਹਿੱਣਗੇ। ਆਏ ਸਾਲ ਦੇਖਦੇ ਤਾਂ ਹਾਂ। ਜਦੋ ਕਨੇਡਾਂ ਦੇ ਗਰਦੁਆਰਿਆ ਦੀਆਂ ਵੋਟਾਂ ਪੈਂਦੀਆਂ ਹਨ। ਦੋਂਨਾਂ ਪਾਸਿਆਂ ਤੋਂ ਡਾਲਰ ਫੜ ਕੇ ਝੂਠੀਆਂ ਸਿਫ਼ਤਾਂ ਮਹੀਨਾ ਭਰ ਕਰਦੇ ਹਨ। ਬੰਦਾ ਨਿਰਨਾ ਨਹੀਂ ਕਰ ਸਕਦਾ। ਕਿਹੜੀ ਪਾਲਟੀ ਸੇਵਾ ਦੇ ਜੋਗ ਹੈ। ਜਾਣੀ ਦੀ ਕਈ ਰੇਡੀਓ ਵਾਲੇ ਲੋਕਾਂ ਨੂੰ ਗੱਧੀ ਗੇੜ ਪਾਈ ਰੱਖਦੇ ਹਨ। ਉਨ੍ਹਾਂ ਨੇ ਸਹੀਂ ਗੱਲ਼ਤ ਦੋਨਾਂ ਨੂੰ ਮੁੰਨਿਆ ਹੁੰਦਾ ਹੈ। ਆਪਣੇ ਸਰੋਤਿਆਂ ਕੋਲੋ ਰੋਟੀਆਂ ਥੋੜੀ ਲੈਣੀਆਂ ਹਨ। ਖ਼ਾਲਸਤਾਨ ਤਾਂ ਉਨ੍ਹਾਂ ਨੂੰ ਚਹੀਦਾ ਹੈ। ਜਿੰਨ੍ਹਾਂ ਸਿੱਖ ਪੰਜਾਬੀ ਮਾਂਪਿਆਂ ਦੇ ਪੁੱਤ ਭਰ ਜੁਵਾਨੀ ਵਿੱਚ ਕੋਹ-ਕੋਹ ਕੇ ਮਾਰ ਦਿੱਤੇ ਹਨ। ਰੇਲਾ, ਬੱਸਾ, ਵਿੱਚੋ ਕੱਢ ਕੇ ਮਾਰੇ ਗਏ। ਗਲ਼ਾਂ ਵਿੱਚ ਟੈਇਰ ਪਾ ਕੇ ਮਾਂਪਿਆਂ ਸਾਹਮਣੇ ਜਿਉਂਦੇ ਫੂਕ ਦਿੱਤੇ ਹਨ। ਬੱਚਿਆਂ ਦੇ ਮਾਂ-ਬਾਪ ਮਾਰ ਦਿੱਤੇ। ਗੱਡੀਆਂ, ਘਰ, ਬਿਜ਼ਨਸ ਸਾੜ ਦਿੱਤੇ। ਧੀਆਂ ਭੈਣਾਂ ਮਾਂਵਾ ਦੀਆਂ ਇੱਜ਼ਤਾਂ, ਉਨ੍ਹਾਂ ਦੇ ਪਰਿਵਾਰਾਂ ਤੇ ਮੱਹਲੇ ਵਾਲਿਆ ਸਹੱਮਣੇ ਲੁੱਟ ਲਈਆਂ ਗਈਆਂ। ਖੜ੍ਹੇ ਪੈਰ ਇੱਕੋ ਜਾਤੀ ਨਾਲ ਸਬੰਦਤ ਪੰਜਾਬੀ ਆਪੋ ਆਪਣੇ ਘਰ ਛੱਡ ਕੇ ਭੱਜ ਗਏ। ਹਰ ਮੈਂਬਰ ਨੂੰ ਆਪੋ ਆਪਣੀ ਜਾਨ ਬੱਚਾਉਣ ਦੀ ਪਈ ਹੋਈ ਸੀ। ਪੰਜਾਬੀ ਜਾਨ ਬੱਚਾਉਣ ਲਈ ਅੱਗੇ ਅੱਗੇ ਭੱਜ ਰਹੇ ਸਨ। ਮੋਮਾਲੀ ਗੁੰਡੇ ਪਿਛੇ ਹੱਤਿਆਰ ਲੈ ਕੇ ਦੋੜ ਰਹੇ ਸਨ। ਪਿੰਡਾ ਵਿੱਚ ਵੀ ਕੋਈ ਮੁੰਡਾ ਪੁਲੀਸ ਨਹੀਂ ਛੱਡਿਆ। ਲੋਕੀ ਆਪਣੇ ਘਰਾਂ ਵਿੱਚ ਵੀ ਸਹਿਕੇ ਬੈਠੇ ਸਨ। ਖੁੱਲੁ ਡੁੱਲੇ ਮਹੋਲ ਵਿੱਚ ਰਹਿੱਣ ਵਾਲੇ ਪੰਜਾਬੀ ਹਨੇਰੇ ਹੋਏ, ਘਰੋ ਬਾਹਰ ਨਿੱਕਲਣੋ ਡਰਨ ਲੱਗ ਗਏ ਸਨ। ਲੋਕਾਂ ਨੇ ਬਾਂਥਰੂਮ ਵੀ ਘਰਾਂ ਦੇ ਅੰਦਰ ਹੀ ਬੱਣਾ ਲਏ ਹਨ। ਸਾਡੇ ਹੀ ਧਰਮਿਕ ਸਥਾਨਾਂ ਨੂੰ, ਸਾਡੇ ਹੀ ਦੇਸ਼ ਦੀ ਪ੍ਰਧਾਂਨ ਮੰਤਰੀ ਤੇ ਰਾਸਟਰਪਤੀ ਦੀ ਆਗਿਆ ਨਾਲ, ਸਾਡੇ ਦੇਸ਼ ਦੇ ਰੱਖ ਵਾਲਿਆ ਤੋਂ ਢਵਾਇਆਂ ਗਿਆ। ਲਾਸ਼ਾਂ ਵਾਰਸਾ ਨੂੰ ਨਹੀਂ ਦਿੱਤੀਆ ਗਈਆ। ਟੱਰਕ ਭਰਕੇ, ਦੂਰ ਲਿਜਾ ਕੇ, ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀਆਂ।
ਜੋ ਹੋਸਟ ਖ਼ਾਲਸਤਾਨੀ ਹਾਮੀ ਦੀ ਮੁਲਾਕਾਤ ਕਰ ਰਿਹਾ ਸੀ। ਫਿਰ ਉਸ ਦੀ ਲੋਕਾਂ ਤੋਂ ਲਾਹ-ਪਾਹ ਕਰਾ ਰਿਹਾ ਸੀ। ਅਜੇ ਉਸ ਦੀ ਧੀ ਭੈਣ ਮਾਂ ਨਾਲ ਮਾੜਾਂ ਭਾਣਾਂ ਨਹੀਂ ਵੱਰਤਿਆ ਹੋਣਾ। ਕੋਈ ਗੱਲ ਨਹੀਂ ਦਿੱਲੀ ਦੂਰ ਨਹੀਂ। ਗੁੰਡਿਆਂ ਨੂੰ ਅਜੇ ਵੀ ਅਦਾਲਤਾਂ ਵਰੀ ਕਰ ਰਹੀਆਂ ਹਨ। ਉਹ ਅਜੇ ਵੀ ਸਮਾਜ ਵਿੱਚ ਖੁੱਲ੍ਹੇ ਭੇੜੀਏ ਫਿਰ ਰਹੇ ਹਨ। ਖ਼ਾਲਸਤਾਨ ਲੈਣ ਤੋਂ ਆਗੂ ਹੀ, 1947 ਵੇਲੇ ਮੁੱਕਰ ਗਏ ਸਨ। ਉਦੋ ਵੀ ਇਹੀ ਕੁੱਝ 1984 ਵਾਲਾ ਹੀ ਹੋਇਆ ਸੀ। ਸਰਕਾਰਾ ਦੇ ਪਿੱਠੂ ਜੋ ਹੁੰਦੇ ਹਨ। ਉਹ ਇਹੀ ਕੁੱਝ ਕੌਮ ਨਾਲ ਗਦਾਰੀ ਕਰਦੇ ਹਨ। ਇਹ ਹੋਸਟ ਵੀ ਕਨੇਡਾ ਦੇ ਪ੍ਰਧਾਨ ਮੰਤਰੀ ਨਾਲ ਇੰਡੀਆਂ ਫੇਰੀ ਪਾਉਣ ਗਿਆ ਸੀ। ਇਸ ਨੇ ਇੰਡੀਆਂ ਸਰਕਾਰ ਦੀਆਂ, ਤਾਜ਼ੀਆਂ ਪੂਰੀਆਂ ਖਾਦੀਆਂ ਹੋਈਆ ਹਨ। ਤਾਹੀਂ ਇਸ ਹੋਸਟ ਨੂੰ ਖ਼ਾਲਸਤਾਨ ਨਹੀਂ ਚਹੀਦਾ। ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ। ਸਾਡੀ ਕੌਮ ਵਿੱਚ ਅਜੇ ਵੀ ਲੋਕ ਦੋਗ਼ਲੇ ਹੀ ਹਨ। ਅਜੇ ਵੀ ਲੋਕ 1947 ਦੀ ਤਰ੍ਹਾਂ ਫੋਕੀ ਵਾਹ-ਵਾਹ ਲਈ ਵਿੱਕਦੇ ਹਨ। ਕੋਈ ਦੀਨ ਧਰਮ ਨਹੀਂ ਹੈ। ਖ਼ਾਲਸਤਾਨ ਸਾਡੇ ਦਿਲਾ ਵਿੱਚ ਹੈ। ਜਿਸ ਦਿਨ ਸਾਡੇ ਹਰਿਮੰਦਰ ਸਾਹਿਬ ਉਤੇ ਹਮਲਾ ਹੋਇਆ ਹੈ। ਉਸੇ ਦਿਨ ਖ਼ਾਲਸਤਾਨ ਬੱਣ ਗਿਆ ਸੀ। ਹੋਸਟ ਸੋਚਦਾ ਹੈ ਉਸ ਦੇ ਹੁਕਮ ਨਾਲ ਟਾਕ ਸ਼ੋ ਕਰਨ ਨਾਲ ਖ਼ਾਲਸਤਾਨ ਬੱਣਨਾ ਹੈ। ਅਜ਼ਾਦ ਕਿਸੇ ਦੀ ਗਲਾਮੀ ਨਹੀਂ ਸਹਿਦੇ। ਥੋੜਾਂ ਜਿੰਦੇ ਹਨ। ਖੁੱਲੀ ਹਵਾ ਵਿੱਚ ਉਡਦੇ ਹਨ।

Comments

Popular Posts