ਸਿਰ ਤੇ ਹੁੰਦਾ ਬਾਪ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਜਿਸ ਦੇ ਚੰਗੇ ਭਾਗ। ਸਿਰ ਤੇ ਹੁੰਦਾ ਬਾਪ।
ਵਿਹਲੇ ਰਹੋ ਆਪ। ਕੰਮ ਕਰਨਗੇ ਬਾਪ।
ਮੌਜ਼ਾਂ ਦਿਨ ਰਾਤ। ਫ਼ਿਕਰ ਦੀ ਨਹੀਂ ਬਾਤ।

ਅੱਜ ਦੇ ਮੁੰਡੇ ਕਹਿੱਣ ਅਸੀਂ ਨਾਂ ਬਾਪ ਕਹਾਂਉਂਦੇ।
ਬਾਪ ਦੇ ਚੱਕਰ ਵਿੱਚ ਜੱਬ ਬਹੁਤ ਪੈਦੇ ਰਹਿੰਦੇ।
ਬਾਪ ਆਪਣੇ ਦੇ ਦੱਬਕੇ ਬਹਤ ਸਹਿੰਦੇ ਰਹਿੰਦੇ।
ਅਸੀਂ ਬਾਪ ਬੱਣਕੇ ਐਸੀ ਹੈਡਕ ਕਦੇ ਨਾਂ ਲੈਂਦੇ।

ਪਿਉ ਦਾ ਛਾਇਆ ਨਾਂ ਜਿਸ ਔਲਾਦ ਉਤੇ ਹੁੰਦਾ।
ਉਸੇ ਨੂੰ ਪਤਾ ਜੀਵਨ ਬਹੁਤ ਹੀ ਔਖਾ ਹੁੰਦਾ।
ਘਰ ਦੀ ਜੁੰਮੇਬਾਰੀ ਦਾ ਸਾਰਾ ਭਾਰ ਸਿਰ ਪੈਂਦਾ।
ਕੱਲੀ ਮਾਂ ਨੂੰ ਬਾਪ ਦਾ ਵੀ ਪਿਆਰ ਦੇਣਾਂ ਪੈਂਦਾ।

Comments

Popular Posts