ਕੀ ਲੋਕਾਂ ਨੂੰ ਸ਼ਰਾਬ ਪਲਾ ਕੇ ਹੀ ਖੁਸ਼ ਕੀਤਾ ਜਾ ਸਕਦਾ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਪਾਰਟੀਆਂ ਕਿਉਂ ਕੀਤੀਆਂ ਜਾਂਦੀਆਂ? ਪਾਰਟੀ ਕਰਨ ਵਾਲੇ ਨੂੰ ਸਾਰਿਆਂ ਦਾ ਖਿਆਲ ਰੱਖਣਾਂ ਪੈਂਦਾ ਹੈ। ਮੇਜ਼ਬਾਨੀ ਕਰਨ ਲਈ ਚੰਗਾ ਹੋਟਲ ਦਾ ਮਾਲਕ ਮੀਟ, ਵੈਜ਼ੀ, ਸ਼ਰਾਬ ਜੂਸ ਅੱਛੇ ਖਾਣੇ ਦਾ ਪਬੰਦ ਕਰੇਗਾ। ਵੇਟਰ ਮਹਿਮਾਨਾਂ ਲਈ ਟੇਬਲ ਉਤੇ ਸਾਰਾ ਕੁੱਝ ਸਜਾ ਕੇ ਰੱਖੇਗਾ। ਪਾਰਟੀ ਦਾ ਪ੍ਰਬੰਦ ਕਰਨ ਵਾਲੇ ਚੰਗੇ ਵੇਟਰ ਹੀ ਤਾਂ ਹੁੰਦੇ ਹਨ। ਉਹ ਚਾਹੇ ਆਪ ਸ਼ਰਾਬ ਪੀਂਦਾ ਹਨ ਜਾਂ ਨਹੀਂ। ਅਗਰ ਐਸੇ ਮਹਿਮਾਨ ਪੀਣ ਵਾਲੇ ਸੱਦੇ ਹਨ। ਉਨਾਂ ਲਈ ਬੋਤਲ ਰੱਖਣੀ ਹੀ ਰੱਖਣੀ ਹੈ। ਉਸ ਪਿਛੋ ਸ਼ਰਾਬੀਆਂ ਦੀਆਂ ਉਲਟੀਆਂ ਵੀ ਸਾਫ਼ ਕਰਨੀਆਂ ਹਨ। ਹੋ ਸਕਦਾ ਹੈ, ਸ਼ਰਾਬੀ ਘਰੋਂ ਘਰੀ ਛੱਡਣੇ ਪੈਣ। ਸ਼ਰਾਬੀਆਂ ਬਗੈਰ ਪਾਰਟੀ ਸੁੰਨੀ ਲੱਗਦੀ ਹੈ। ਇਹੀ ਰੌਣਕ ਲਗਾਉਂਦੇ ਹਨ। ਪਾਰਟੀ, ਵਿਆਹ ਦੇ ਵਿੱਚ ਬਾਜੀ ਪਾਉਣ ਵਾਲੇ ਤਾ ਇਹੀ ਹੁੰਦੇ ਹਨ। ਕਈ ਪਤਨੀਆਂ ਰੁਸ ਜਾਂਦੀਆਂ ਹਨ। ਪਤੀ ਦੀ ਸੇਵਾ ਨਹੀਂ ਹੋਈ। ਸ਼ਰਾਬ ਨਹੀਂ ਦਿੱਤੀ। ਬਹੁਤੇ ਪਹਿਲਾਂ ਹੀ ਕਹਿ ਦਿੰਦੇ ਹਨ, " ਸ਼ਰਾਬ ਨਹੀਂ ਮਿਲੇਗੀ ਤਾਂ ਪਾਰਟੀ ਕਾਹਦੀ ਹੈ। ਅਸੀਂ ਐਸੀ ਪਾਰਟੀ ਵਿੱਚ ਨਹੀਂ ਜਾਂਦੇ। ਇਸ ਨਾਲੋਂ ਅਖੰਡ ਪਾਠ ਪ੍ਰਕਾਸ਼ ਕਰ ਲੈਣ। " ਜਦੋਂ ਪਤਾ ਹੈ, ਸ਼ਰਾਬ ਪੀਣ ਵਾਲੇ ਹੀ ਆਉਣੇ ਹਨ। ਉਨਾਂ ਦੀ ਸੇਵਾ ਕਰਕੇ ਸ਼ਰਾਬ ਪਿਲਾਉਣੀ ਹੈ। ਸ਼ਰਾਬ ਪਾਰਟੀ ਵਿਆਹ ਦੇ ਵਿੱਚ ਭਾੜਥੂ ਪਾਉਣਗੇ। ਖੁਸ਼ੀ ਵਿੱਚ ਕੋਈ ਬਖੇੜਾ ਖੜ੍ਹਾ ਕਰਨਗੇ। ਕਿਉਂ ਸ਼ਰਾਬੀਆਂ ਨੂੰ ਨਿਉਤਾਂ ਦਿੰਦੇ ਹੋ? ਆਪਣਾਂ ਕੀਮਤੀ ਪੈਸਾ, ਸਮਾਂ ਲੋਕਾਂ ਖੁਸ਼ ਕਰਨ ਲਈ, ਸ਼ਰਾਬ ਪਲਾਉਣ ਵਿੱਚ ਗੁਜ਼ਾਰ ਦਿੰਦੇ ਹੋ। । ਕੀ ਲੋਕਾਂ ਨੂੰ ਸ਼ਰਾਬ ਪਲਾ ਕੇ ਹੀ ਖੁਸ਼ ਕੀਤਾ ਜਾ ਸਕਦਾ ਹੈ? ਕੀ ਸ਼ਰਾਬੀ ਖੁਸ਼ ਹੁੰਦੇ ਦੇਖੇ ਹਨ? ਸ਼ਰਾਬੀ ਸਰੀਫ਼ ਬੰਦੇ ਦੇ ਮੱਲੋਮੱਲੀ ਗਲ਼ ਪੈਂਦੇ ਦੇਖਿਆ ਹੈ। ਸ਼ਰਾਬੀਆਂ ਨੂੰ ਗਾਲ਼ਾਂ ਕੱਢਦੇ ਸੁਣਿਆ ਹੈ। ਕਿਸੇ ਨਾਲ ਪੰਗਾਂ ਲੈਂਦੇ ਦੇਖਿਆ ਹੈ। ਜ਼ਮੀਨ ਉਤੇ ਲਿਟਦੇ ਦੇਖਿਆ ਹੈ। ਇੰਨਾਂ ਸ਼ਰਾਬੀਆਂ ਨੂੰ ਇਹੀ ਜਿੰਦਗੀ ਜਿਉਣ ਵਿੱਚ ਮਜ਼ਾ ਆਉਂਦਾ ਹੈ। ਪਾਰਟੀ, ਵਿਆਹ ਦੇ ਲੋਕਾਂ ਦੇ ਇੱਕਠ ਵਿੱਚ ਉਹੀ ਇਹ ਕਰਤੂਤਾਂ ਕਰੇਗਾ। ਜਿਸ ਨੂੰ ਦੁਨੀਆਂ ਦੀ ਸ਼ਰਮ ਸੁਰਤ ਨਹੀਂ ਹੈ। ਐਸੇ ਲੋਕਾਂ ਨੂੰ ਦੁਨੀਆਂ ਦੀ ਪ੍ਰਵਾਹ ਨਹੀ ਹੁੰਦੀ। ਸ਼ਰਾਬ ਪਿਲਾ ਕੇ, ਸ਼ਰਾਬੀਆਂ ਨੂੰ ਖੁਸ਼ ਤਾਂ ਕੀਤਾ ਜਾਂਦਾਂ ਹੈ। ਉਹ ਦਿਜਆ ਦਾ ਰੋਣ ਦਾ ਇੰਤਜ਼ਾਮ ਕਰ ਦਿੰਦੇ ਹਨ। ਮਾੜੀਆਂ ਘੱਟਨਾਵਾਂ ਵਿੱਚ ਬਹੁਤੀ ਬਾਰ ਸ਼ਰਾਬੀ ਜੁੰਮੇਬਾਰ ਹੁੰਦੇ ਹਨ।
ਪੈਲਸ ਵਿੱਚ ਪਾਰਟੀ, ਵਿਆਹ ਉਤੇ ਸ਼ਰਾਬ ਪੀਣ ਵਾਲਿਆਂ ਨੂੰ ਸੱਦਣ ਦੀ ਲੋੜ ਨਹੀਂ ਪੈਂਦੀ। ਬਗੈਰ ਸੱਦੇ ਆਪੇ ਵੀ ਆ ਜਾਂਦੇ ਹਨ। ਕਿਹੜਾ ਨਾਂਮ ਦੇਖ ਕੇ ਅੰਦਰ ਲੰਘਣ ਦਿੰਦੇ ਹਨ? ਛੱੜਿਆਂ ਦੇ ਘਰ ਵਾਂਗ ਜੋ ਮਰਜ਼ੀ ਅੰਦਰ ਵੜੀ ਨਿੱਕਲੀ ਜਾਵੇ। ਕੁੱਤਾ, ਬਿੱਲਾ, ਬੰਦਾ ਸਬ ਇੱਕ ਬਰਾਬਰ ਹੈ। ਪੈਲਸ ਦੇ ਨੇੜੇ ਜਿੰਨੇ ਵੀ ਸ਼ਰਾਬੀ ਹਨ। ਮੰਗਲਵਾਰ ਤੇ ਵੀਰਵਾਰ ਨੂੰ ਛੱਡ ਕੇ, ਉਨਾਂ ਦੀਆਂ ਬਾਕੀ ਸਾਰੇ ਦਿਨ ਮੌਜ਼ਾ ਬੱਣੀਆਂ ਰਹਿੰਦੀਆਂ ਹਨ। ਮੰਗਲਵਾਰ ਤੇ ਵੀਰਵਾਰ ਨੂੰ ਜੱਟ, ਸਿੱਖ ਵਿਆਹ ਨਹੀਂ ਕਰਦੇ। ਜੱਟ, ਸਿੱਖ ਹੀ ਸਬ ਤੋਂ ਵੱਧ ਸ਼ਰਾਬ ਪਿਲਾਉਣ ਦੀ ਸੇਵਾ ਕਰਦੇ ਹਨ। ਪਿਉ ਦਾਦੇ ਦੀਆਂ ਜ਼ਮੀਨਾਂ ਵੇਚ ਕੇ, ਬੈਂਕਾਂ ਤੇ ਆੜਤੀਏ ਤੋਂ ਕਰਜ਼ਾ ਲੈ ਕੇ, ਪਾਰਟੀਆਂ, ਵਿਆਹਾਂ ਵਿੱਚ ਸ਼ਰਾਬ ਦਾ ਜੱਗ ਕਰਦੇ ਹਨ। ਜੋ ਹੋਰਾਂ ਨੂੰ ਜ਼ਹਿਰ ਪਿਲਾਉਂਦੇ ਹਨ। ਆਪ ਵੀ ਜ਼ਹਿਰ ਖਾ ਕੇ, ਆਪਣਾਂ ਅੰਤ ਕਰ ਲੈਦੇ ਹਨ। ਐਸੇ ਵੈਸ਼ੀਆਂ ਦੇ ਮਰਨ ਦਾ ਭੋਰਾ ਦੁੱਖ ਨਹੀਂ ਹੈ। ਇਹ ਧਰਤੀ ਉਤੇ ਬੌਝ ਹਨ। ਜੋ ਸਮਾਜ ਨੂੰ ਗੰਦਾ ਕਰਦੇ ਹਨ। ਮਾਵਾਂ ਨੂੰ ਐਸੇ ਪੁੱਤਰ ਜੰਮਦਿਆਂ ਦਾ ਗਲ਼ਾ ਘੁੱਟ ਦੇਣਾ ਚਾਹੀਦਾ ਹੈ। ਮੈਂ ਧਾਲੀਵਾਲ ਜੀ ਦਾ ਲੇਖ ਪੜ੍ਹ ਰਹੀ ਸੀ। ਪਾਏਲਿਟ ਰੰਬ ਪੀਂਦਾ ਹੁੰਦਾ ਸੀ। ਇਸ ਨੂੰ ਵੀ ਘੁੱਟ ਲੁਆ ਦਿੰਦਾ ਸੀ। ਜਦੋਂ ਉਹ ਮਰ ਗਿਆ। ਉਸ ਦੀ ਪਤਨੀ ਬਾਰਾਂ-ਪੱਬਾਂ ਵਿੱਚ ਜਾ ਕੇ ਪੀਣ ਲੱਗ ਗਈ ਸੀ। ਇਸ ਦਾ ਮੱਤਲੱਬ ਪਤਨੀ, ਪਹਿਲਾਂ ਵੀ ਪਤੀ ਦੀ ਸ਼ਰਾਬ ਪੀਂਦੀ ਸੀ। ਸ਼ਰਾਬੀ ਪਤੀ ਦੇ ਮਰਨ ਨਾਲ ਸ਼ਰਾਬ ਘਰੋਂ ਮੁੱਕ ਗਈ। ਘਰ ਰੱਖ ਨਹੀਂ ਸਕਦੀ ਸੀ। ਬਾਰ ਵਿੱਚ ਜਾਂ ਕੇ ਪੀਣ ਲੱਗ ਗਈ। ਇੱਕ ਬੱਚੇ ਨੇ ਡੈਡੀ ਦੀ ਸ਼ਰਾਬ ਦੀ ਗਲਾਸੀ ਵਿੱਚ ਉਗ਼ਲੀਂ ਡੁਬਕੋ ਕੇ, ਮੂੰਹ ਵਿੱਚ ਪਾ ਲਈ। ਉਸ ਦੀ ਮਾਂ ਨੇ ਬੱਚੇ ਦੀ ਉਗ਼ਲ਼ੀਂ ਨੂੰ ਚੂੰਨੀ ਨਾਲ ਸਾਫ਼ ਕਰਦੇ ਹੋਏ ਕਿਹਾ, " ਹਾਏ ਮਾਂ ਮਰਜ਼ੇ, ਪੁੱਤ ਇਹ ਤਾਂ ਕੌੜੀ ਹੈ। " ਉਸ ਮਾਂ ਨੂੰ ਸ਼ਰਾਬ ਦੇ ਸੁਆਦ ਦਾ ਕਿਵੇਂ ਪਤਾ ਲੱਗਾ? ਕਹਿੰਦੇ, " ਇੱਕ ਹੋਰ ਅੋਰਤ ਨੇ ਪੀਤੀ ਵਿੱਚ ਪੁੱਠੀ ਸਲਵਾਰ ਪਾ ਲਈ। ਲੋਰ ਵਿੱਚ ਕਹਿੰਦੀ ਫਿਰਦੀ ਸੀ , " ਅੱਜ ਤਾ ਪੂਰਾ ਪਿੰਡ ਹੀ ਮਿੱਤਰਾ ਦਾ ਹੈ। " ਬੁੜੀ ਨਸ਼ੇ ਵਿੱਚ ਹੋ ਗਈ। " ਬੇਫ਼ਿਕਰ ਹੋ ਜਾਵੋਂ ਔਰਤਾਂ ਵੀ ਪੀਣ ਲੱਗ ਗਈਆਂ ਹਨ। ਸ਼ੁਰੂ ਵਿੱਚ ਗੱਲ ਦਬੀ ਰਹਿੰਦੀ ਹੈ। ਜਦੋਂ ਬਹੁਤੀ ਪੀਤੀ ਚੜ੍ਹ ਜਾਂਦੀ ਹੈ। ਸ਼ਰਾਬ ਆਪੇ ਸਿਰ ਚੜ੍ਹ ਕੇ ਬੋਲਦੀ ਹੈ। ਪੰਜਾਬ ਵਿੱਚ 2011 ਵਿੱਚ, ਮੈਂ ਪੈਲਸ ਵਿੱਚ ਇੱਕ ਵਿਆਹ ਐਸਾ ਵੀ ਦੇਖਿਆ। ਜੋ ਲਾੜੇ ਨੂੰ ਘੋੜੀ ਚੜ੍ਹਾਉਂਦੇ ਹਨ। ਵਿਆਹ ਰਾਤ ਨੂੰ ਸੀ। ਉਨਾਂ ਦੇ ਵਿਆਹ ਵਿੱਚ ਸ਼ਰਾਬ ਨਹੀਂ ਸੀ। ਵਿਆਹ ਵਿੱਚ ਉਹ ਲੋਕ ਵੀ ਸਾਡੇ ਵਾਂਗ ਹੀ ਖੁਸ਼ ਸਨ। ਉਵੇਂ ਹੀ ਨੱਚਦੇ ਗਾਉਂਦੇ ਸਨ। ਉਨਾਂ ਨੇ ਸਟੇਜ ਉਤੇ ਕੁੜੀਆਂ ਨਹੀਂ ਨੱਚਾਈਆਂ ਸਨ। ਸਾਡੇ ਲੋਕਾਂ ਨੇ ਆਪ ਵਿਆਹ ਵਿੱਚ ਨੱਚਦਣਾਂ ਗਾਉਣਾਂ ਛੱਡ ਦਿੱਤਾ ਹੈ। ਦਾਮ ਦੇ ਕੇ, ਸਟੇਜ ਉਤੇ ਕੁੜੀਆਂ ਨੱਚਾਈਆਂ ਜਾਂਦੀਆਂ ਹਨ। ਪੈਲਸ ਦੇ ਵਿਆਹ ਵਿੱਚ ਜਾ ਕੇ ਲੱਗਦਾ ਹੈ। ਕਿਸੇ ਗਲ਼ਤ ਜਗਾ ਆ ਗਏ। ਜੋ ਫਿਲਮਾਂ ਵਿੱਚ ਕੋਠੇ ਵਾਲੀਆਂ ਦਿਖਾਉਂਦੇ ਹਨ। ਮਾਂਪੇ ਪੈਲਸ ਵਿੱਚ ਪਾਰਟੀਆਂ, ਵਿਆਹਾਂ ਵਿੱਚ ਧੀਆ ਦੇ ਵਿਆਹ ਵਿੱਚ ਕੰਜ਼ਰ ਖਾਨਾਂ ਕਰਾਉਂਦੇ ਹਨ। ਜਦੋਂ ਵਿਆਹ ਗੁਰਦੁਆਰੇ ਸਾਹਿਬ ਹੋ ਜਾਂਦਾ ਹੈ। ਪੈਲਸ ਵਿੱਚ ਲੋਕ ਕੀ ਕਰਨ ਜਾਂਦੇ ਹਨ? ਇੱਕ ਦੂਜੇ ਦੀਆਂ ਸ਼ਕਲਾਂ ਤੇ ਨਾਚੀਆਂ ਦੇਖਣ ਜਾਂਦੇ ਹਨ। ਲੋਕ ਵਿਹਲੇ ਹਨ। ਪਹਿਲਾਂ ਸ਼ਰਾਬ ਪਿਲਾਉਂਦੇ ਹਨ। ਫਿਰ ਉਨਾਂ ਨੂੰ ਸੰਭਾਲਦੇ ਹਨ। ਕਈਆਂ ਦੇ ਛਿੱਤਰ ਵੀ ਫੇਰਦੇ ਹਨ। ਸੋਨੀ ਦੇ ਵਿਆਹ ਵਿੱਚ ਵੀ ਐਸੇ ਲੋਕਾਂ ਦਾ ਬਹੁਤ ਇੱਕਠ ਸੀ। ਡੋਲੀ ਵਿਦਾ ਹੋਣ ਤੱਕ ਸ਼ਰਾਬੀ ਉਸ ਦੇ ਲੰਘਣ ਵਾਲੇ ਰਸਤੇ ਵਿੱਚ ਫੁੱਲਾਂ ਵਾਂਗ ਵਿਛੇ ਪਏ ਸੀ। ਜਿਉ ਸੋਨੀ ਦੀ ਡੋਲੀ ਤੁਰਨ ਲੱਗੀ। ਚਾਰ ਸਰਾਬੀ ਉਸ ਦੇ ਕੋਲ ਆ ਗਏ। ਚਾਰਾਂ ਕੋਲੋ ਆਪਣੇ ਪੈਰਾਂ ਉਤੇ ਖੜ੍ਹ ਨਹੀਂ ਹੋ ਹੁੰਦਾ ਸੀ। ਇੱਕ ਨੇ ਸੋਨੀ ਦੀ ਬਾਂਹ ਫੜ ਲਈ, ਉਸ ਨੇ ਕਿਹਾ, " ਇਹ ਮੂੰਹ ਛੁਪਾ ਕੇ ਕਿਧਰ ਨੂੰ ਚੱਲੀ ਹੈ। ਅੱਜ ਮੈਨੂੰ ਪਛਾਣਦੀ ਨਹੀਂ ਹੈ। " ਦੂਜਾ ਵੀ ਉਸ ਕੋਲ ਆ ਗਿਆ। ਉਸ ਨੇ ਕਿਹਾ, " ਇਸ ਨੇ ਸਾਨੂੰ ਕੀ ਪਛਾਨਣਾਂ ਹੈ? ਨਵਾਂ ਫੋਰਨ ਵਾਲਾ ਯਾਰ ਜਿਉਂ ਮਿਲ ਗਿਆ ਹੈ। " ਤੀਜੇ ਨੇ ਕਾਰ ਲਿਆ ਕੇ ਡੋਲੀ ਵਾਲੀ ਗੱਡੀ ਤੋਂ ਮੂਹਰੇ ਲਗਾ ਦਿੱਤੀ। ਉਸ ਨੇ ਕਿਹਾ, " ਤੂੰ ਸਾਡੀ ਕਾਰ ਵਿੱਚ ਬੈਠ ਜਾ। ਅਸੀਂ ਤੈਨੂੰ ਕਿਸੇ ਹੋਰ ਨਾਲ ਨਹੀਂ ਜਾਂਣ ਦਿੰਦੇ। " ਚੌਥੇ ਨੇ ਸੋਨੀ ਨੂੰ ਜੱਫ਼ੀ ਪਾ ਲਈ। ਉਸ ਨੇ ਕਿਹਾ, " ਲਾਰੇ ਸਾਨੂੰ ਲਗਾਈ ਗਈ। ਹੁਣ ਬਦੇਸ਼ੀ ਸ਼ਿਕਾਰ ਫਸਾ ਲਿਆ। ਇਦਾ ਨਹੀਂ ਤੈਨੂੰ ਉਡਾਰੀ ਮਾਰਨ ਦਿੰਦੇ। ਅਸੀਂ ਬੱਬੂ ਮਾਨ ਨਹੀਂ। ਸਾਰੀ ਉਮਰ ਗਾਈ ਜਾਵਾਂਗੇ। " ਮਿੱਤਰਾਂ ਦੀ ਛੱਤਰੀ ਤੋਂ ਉਡਗੀ। " ਅਸੀਂ ਚਾਰ ਤੇਰੇ ਯਾਰ ਹਾਂ। ਤੈਨੂੰ ਡੋਲੀ ਨਹੀਂ ਚੜ੍ਹਨ ਦਿੰਦੇ। " ਪੈਲਸ ਵਿੱਚ 600 ਬੰਦੇ ਦਾ ਇੱਕਠ ਸੀ। ਕਿਸੇ ਦੀ ਇੰਨੀ ਹਿੰਮਤ ਨਹੀਂ ਹੋਈ। ਇੰਨਾਂ ਸ਼ਰਾਬੀਆਂ ਨੂੰ ਸੰਭਾਲ ਸਕਣ। ਸਗੋਂ ਲੋਕ ਗੱਲਾਂ ਕਰਨ ਲੱਗੇ। ਸੋਨੀ ਦੀ ਮਾਮੀ ਨੇ ਉਸ ਦੀ ਮੰਮੀ ਨੂੰ ਬੋਲੀ ਮਾਰੀ, " ਧੀ ਨੇ ਚੰਗੀ ਇੱਜ਼ਤ ਬੱਣਾਈ ਹੈ। ਜੇ ਪਤਾ ਸੀ, ਇਹ ਐਸੀ ਕੁੜੀ ਹੈ। ਉਦਾ ਹੀ ਦੇਸ਼ ਨਿੱਕਾਲਾ ਦੇ ਦੇਣਾਂ ਸੀ। ਇੰਨਾਂ ਇੱਕਠ ਕਰਨ ਦੀ ਕੀ ਲੋੜ ਸੀ? ਨਾਲ ਸਾਡਾ ਵੀ ਜਲੂਸ ਕੱਢ ਦਿੱਤਾ। " ਸੋਨੀ ਦੀ ਭੂਆ ਤਾ ਸਿਆਪਾ ਕਰਨ ਬੈਠ ਗਈ। ਉਹ ਰੋਂਦੀ ਹੋਈ ਕਹਿ ਰਹੀ ਸੀ, " ਇਸ ਕੁੜੀ ਨੇ ਮੇਰੇ ਭਰਾ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ। ਅਸੀਂ ਤਾ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਹਾਂ। " ਚਾਰੇ ਮੁੰਡੇ ਸੋਨੀ ਨਾਲ ਖਿਚਾ-ਧੂਹੀ ਕਰ ਰਹੇ ਸਨ। ਉਸ ਨੂੰ ਕਾਰ ਵਿੱਚ ਬੈਠਣ ਨੂੰ ਕਹਿ ਰਹੇ ਸਨ। ਸੋਨੀ ਦੇ ਨਾਲ ਖਿੱਚੀਆਂ ਆਪਣੀਆਂ ਫੋਟੋ ਮੋਬਾਇਲ ਫੋਨ ਤੋਂ ਦਿਖਾ ਰਹੇ ਸਨ। ਲੋਕ ਸਾਰੇ ਤਮਾਸ਼ਾ ਦੇਖਣ ਵਾਲੇ ਸਨ। ਵਿਚੋਂ ਹੀ ਅਵਾਜ਼ਾਂ ਆਈਆ, " ਮੁੰਡੇ ਵੀ ਸੱਚੇ ਹਨ। ਕੋਈ ਤਾਂ ਗੱਲ ਹੈ? " ਇੱਕ ਹੋਰ ਨੇ ਕਿਹਾ, " ਦੇਖੋ ਕੁੜੀ ਦੇ ਲੱਛਣ, ਚਾਰ ਯਾਰਾਂ ਦੇ ਹੁੰਦੇ ਹੋਏ, ਖ਼ਸਮ ਹੋਰ ਚਾਹੀਦਾ ਹੈ। " ਸੋਨੀ ਦਾ ਡੈਡੀ, ਮਾਮਾਂ, ਫੁਫੜ, ਚਾਚਾ ਹੋਰ ਰਿਸ਼ਤੇਦਾਰ ਸਾਰੇ ਸ਼ਰਾਬ ਨਾਲ ਆਉਟ ਸਨ। ਕਿਸੇ ਨੂੰ ਸੁਰਤ ਨਹੀਂ ਸੀ। ਡੋਲੀ ਲਿਜਾਣ ਵਾਲੇ, ਸ਼ਰਾਬ ਨਾਲ ਆਉਟ ਹੋਏ, ਪੰਜ ਮਰਦ ਡਿੱਕ ਡੋਲੇ ਖਾਦੇ, ਡਿਗਦੇ, ਲੁੱਟਕਦੇ ਤਿਆਰ-ਬਰ-ਤਿਆਰ ਡੋਲੀਆਂ ਲਈ ਖੜ੍ਹੇ ਹਨ। ਪੰਜਾਂ ਵਿੱਚ ਸੁਰਤ ਸਿਰ ਕੋਈ ਨਹੀਂ ਹੈ। ਨਵੇਂ ਲਾੜੇ ਨੂੰ ਸ਼ਰਾਬੀ ਹੋਏ ਨੂੰ ਫੜ ਕੇ ਡੋਲੀ ਵਾਲੀ ਕਾਰ ਵਿੱਚ ਪਾ ਦਿੱਤਾ ਸੀ। ਬਰਾਤ ਦੀਆਂ ਔਰਤਾਂ ਪ੍ਰੇਸ਼ਾਨ ਸਨ। ਲਾੜੇ ਦੀ ਮਾਂ ਨੇ ਸੋਨੀ ਨੂੰ ਲਿਜਾਂਣ ਤੋਂ ਨਾਹ ਕਰ ਦਿੱਤੀ ਸੀ। ਉਹ ਚਾਰੇ ਸ਼ਰਾਬੀ ਵੀ ਨਸ਼ੇ ਦੀ ਲੋਰ ਵਿੱਚ ਸੋਨੀ ਦੇ ਪੈਰਾਂ ਵਿੱਚ ਬੇਸੁਰਤ ਹੋ ਕੇ ਡਿੱਗ ਗਏ ਸਨ। ਲੋਕ ਘਰਾਂ ਨੂੰ ਜਾ ਰਹੇ ਸਨ। ਦੋਂਨੇ ਡੋਲੀਆਂ ਖਾਲੀ ਖੜ੍ਹੀਆਂ ਸਨ। ਦੁਲਹਨ ਛਾਗੇ ਹੋਏ ਤੂਤ ਵਾਂਗ ਖੜ੍ਹੀ ਸੀ।

Comments

Popular Posts