ਬਦੇਸ਼ਾ ਵਿੱਚ ਪੰਜਾਬੀ ਬੋਲੀ ਉਭਰ ਰਹੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
 ਪੰਜਾਬੀਆ, ਅਖ਼ਬਾਰਾਂ, ਇੰਟਰਨੈਟ, ਟੀਵੀ, ਰੇਡੀਉ, ਮੀਡੀਏ, ਸੰਪਾਦਕਾਂ ਲੇਖਕਾਂ ਦੁਆਰਾ ਪੰਜਾਬੀ ਮਾਂ ਬੋਲੀ ਦੇ ਵਾਰੇ ਨਿਆਰੇ ਹਨ। ਪੰਜਾਬੀ ਵਾਂਗ, ਪੰਜਾਬੀ ਮਾਂ ਬੋਲੀ ਪੂਰੀ ਦੁਨੀਆਂ ਭਰ ਵਿੱਚ ਜਾਣੀ ਜਾਂਦੀ ਹੈ। ਇਹ ਸਾਡੇ ਪੰਜਾਬੀਆਂ ਦੀ ਮੇਹਨਤ ਦਾ ਫ਼ਲ ਹੈ। ਅਸੀਂ ਬਦੇਸ਼ਾਂ ਵਿੱਚ ਵੀ ਪੰਜਾਬ ਬੱਣਾਈ ਬੈਠੇ ਹਾਂ। ਬਦੇਸ਼ਾਂ ਦੀ ਸਰਕਾਰ ਵਿੱਚ ਸਾਡੇ ਆਪਣੇ ਪੰਜਾਬੀ ਸ਼ਾਮਲ ਹਨ। ਬਹੁਤ ਮੇਹਨਤ ਕਰ ਰਹੇ ਹਨ। ਕੈਲਗਰੀ ਦੇ ਨੌਜੁਵਾਨ ਅੰਮ੍ਰਿਤਧਾਰੀ ਸਿੱਖ ਮਨਮੀਤ ਸਿੰਘ ਭੁੱਲਰ ਅਲਬਰਟਾ ਦੇ ਐਮ, ਐਲ, ਏ ਹਨ। ਦੂਜੇ ਐਮ, ਐਲ, ਏ ਸਰਦਾਰ ਦਰਸ਼ਨ ਸਿੰਘ ਕੰਗ ਹਨ। ਸੰਸਦ ਮੈਂਬਰ ਦਵਿੰਦਰ ਸਿੰਘ ਸ਼ੋਰੀ ਹਨ। ਇਹ ਸਾਡੇ ਤਿੰਨੇ ਪੰਜਾਬੀ ਵੀਰ ਦੂਜੀ ਬਾਰੀ ਲੋਕਾਂ ਦੁਆਰਾ ਚੁਣੇ ਗਏ ਹਨ। ਬਹੁਤ ਮੇਹਨਤੀ ਹਨ। ਸਾਨੂੰ ਇੰਨਾਂ ਤੋਂ ਹੋਰ ਬਹੁਤ ਸਾਰੀਆਂ ਉਮੀਦਾਂ ਹਨ। ਇਹ ਸਾਡੇ ਵੀਰਾਂ ਵਿੱਚ ਬਹੁਤ ਵੱਡੀ ਖੂਬੀ ਹੈ। ਆਮ ਬੰਦੇ ਦੀ ਗੱਲ ਪੂਰੇ ਧਿਆਨ ਨਾਲ ਸੁਣਦੇ ਹਨ। ਇਹ ਮਾਂਣ ਵਾਲੀ ਗੱਲ ਹੈ। ਇੰਨਾਂ ਵਿੱਚੋਂ ਕਿਸੇ ਵੀ ਵੀਰ ਨੂੰ ਫੋਨ ਕਰ ਲਈਏ। ਜਾਂ ਆਮੋਂ ਸਹਮਣੇ ਮਿਲੀਏ। ਬਹੁਤ ਮਾਂਣ ਬਖ਼ਸ਼ਦੇ ਹਨ। ਮਨਮੀਤ ਸਿੰਘ ਭੁੱਲਰ ਜੀ ਪਹਿਲੀ ਬਾਰ ਚੌਣ ਜਿੱਤੇ ਸਨ। ਮੈਨੂੰ ਯਾਦ ਹੈ। ਕੈਲਗਰੀ ਵਿੱਚ ਪੰਜ ਸਾਲ ਪਹਿਲਾਂ ਨਗਰ ਕੀਰਤਨ ਸੀ। ਮੇਰੀ ਉਨਾਂ ਦੀ ਮੰਮੀ ਨਾਲ ਵੀ ਜਾਂਣ ਪਹਿਚਾਣ ਹੈ। ਮੈਂ ਉਨਾਂ ਦੀ ਮੰਮੀ ਨੂੰ ਬੇਨਤੀ ਕੀਤੀ ਸੀ, " ਭੈਣ ਜੀ ਹੁਣ ਤਾਂ ਆਪਣਾਂ ਮੁੰਡਾ ਐਮ, ਐਲ, ਏ ਬੱਣ ਗਿਆ ਹੈ। ਮਨਮੀਤ ਸਿੰਘ ਜੀ ਨੂੰ ਕਹੋ। ਸਕੂਲਾਂ ਵਿੱਚ ਪੰਜਾਬੀ ਲਾਗੂ ਕਰਾ ਦੇਵੇ। ਇਹ ਕੰਮ ਕਰਾਉਣਾਂ, ਹੁਣ ਤਾਂ ਘਰ ਦੀ ਗੱਲ ਹੈ। " ਨਗਰ ਕੀਰਤਨ ਵਿੱਚ ਸਹਮਣੇ ਮਨਮੀਤ ਸਿੰਘ ਭੁੱਲਰ ਖੜ੍ਹੇ ਸਨ। ਉਨਾਂ ਦੇ ਮੰਮੀ ਮੈਨੂੰ ਕਹਿੱਣ ਲੱਗੇ, " ਚੱਲ ਤੂਹੀਂ ਆਪ ਜਾ ਕੇ ਮਨਮੀਤ ਸਿੰਘ ਨੂੰ ਕਹਿ ਦੇ। " ਮੈਂ ਉਸ ਦੀ ਮੰਮੀ ਨਾਲ ਮਨਮੀਤ ਸਿੰਘ ਭੁੱਲਰ ਜੀ ਕੋਲ ਗਈ। ਮੈਂ ਕਿਹਾ, " ਤੁਹਾਡੇ ਕੋਲੋ ਬਹੁਤ ਆਸਾਂ ਹਨ। ਇਹ ਕੈਲਗਰੀ ਦੇ ਪਬਲਿਕ ਸਕੂਲਾਂ ਵਿੱਚ ਪੰਜਾਬੀ ਲਾਗੂ ਕਰਾ ਦੇਵੇ। ਬਹੁਤ ਵੱਡੀ ਜਿੱਤ ਹੋਵੇਗੀ। " ਮਨਮੀਤ ਸਿੰਘ ਭੁੱਲਰ ਜੀ ਨੇ ਬੜੀ ਚੜ੍ਹਦੀ ਕਲਾ ਨਾਲ ਕਿਹਾ, " ਹਾਂ, ਮੈਂ ਇਹ ਕੰਮ ਜਰੂਰ ਕਰਾਂਗਾ। " ਜਿਸ ਹਿਸਾਬ ਨਾਲ ਉਤਰ ਦਿੱਤਾ ਸੀ। ਮੁਸਕਾਰਾਂਦਾ ਚੇਹਰਾ ਦੱਸ ਰਿਹਾ ਸੀ। ਮਨਮੀਤ ਸਿੰਘ ਭੁੱਲਰ ਜੀ ਦੇ ਅੰਦਰ ਕੌਮ ਲਈ ਕੰਮ ਕਰਨ ਦਾ ਬਹੁਤ ਚਾਅ ਹੈ। ਮੈਨੂੰ ਪੂਰੀ ਉਮੀਦ ਸੀ। ਇਹੀ ਜੋਧਾ ਇਹ ਕੰਮ ਸਿਰੇ ਚਾੜ ਸਕਦਾ ਹੈ।
ਕੈਬਨਿਟ ਮੰਤਰੀ ਤੇ ਵਿਧਾਇਕ ਮਨਮੀਤ ਸਿੰਘ ਭੁੱਲਰ ਜੀ ਦੀ ਹਿੰਮਤ ਨਾਲ ਕੈਲਗਰੀ ਦੇ, ਦੋ ਹਾਈ ਸਕੂਲਾਂ ਵਿੱਚ ਪੰਜਾਬੀ ਲਾਗੂ ਕਰਾਈ ਗਈ ਹੈ। ਇਹ ਬਹੁਤ ਵੱਡੀ ਪ੍ਰਪਤੀ ਹੈ। ਦੋ ਹਾਈ ਸਕੂਲ ਲੈਸਟਰ ਬੀ ਪੀਅਰਸਨ ਤੇ ਜੇਮਜ਼ ਫੋਲਰ ਵਿੱਚ ਪੰਜਾਬੀ ਦੇ ਕੋਰਸਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਕਾਰਜ਼ ਲਈ ਇੰਨਾਂ ਨੂੰ ਸਖ਼ਤ ਮੇਹਨਤ ਕਰਨੀ ਪਈ ਹੈ। ਕਨੇਡਾ ਵਰਗੇ ਦੇਸ਼ਂ ਦੀ ਸਿਖਿਆ ਪ੍ਰਣਾਲੀ ਵਿੱਚ ਤਬਦੀਲੀ ਕਰਾਉਣਾਂ ਬਹੁਤ ਵੱਡੇ ਮਾਂਣ ਦੀ ਗੱਲ ਹੈ। ਪੰਜਾਬੀ ਭਾਈ ਚਾਰੇ ਲਈ ਬਹੁਤ ਮਾਂਣ ਵਾਲੀ ਗੱਲ ਹੈ। ਮਨਮੀਤ ਸਿੰਘ ਭੁੱਲਰ ਜੀ ਹੁਣਾਂ ਤੋਂ ਬਹੁਤ ਆਸਾ ਵਾਦੀ ਉਮੀਦ ਹੋਰ ਵੀ ਹੈ। ਛੇਤੀ ਹੀ ਇਸੇ ਤਰਾਂ, ਹੋਰਾਂ ਸਕੂਲਾਂ ਵਿੱਚ ਵੀ ਪੰਜਾਬੀ ਲਾਗੂ ਕਰਾ ਦਿੱਤੀ ਜਾਵੇਗੀ। ਪਹਿਲੀ ਕਲਾਸ ਤੋਂ ਸ਼ੁਰੂ ਹੋ ਜਾਵੇ, ਤਾ ਗੱਡੀ ਆਪੇ ਰਿੜੀ ਜਾਂਦੀ ਹੈ। ਬੱਚੇ ਨੂੰ ਕੋਈ ਵੀ ਬੋਲੀ, ਭਾਸ਼ਾ ਸਿੱਖਾਉਣ ਲਈ ਬਹੁਤੀ ਮੇਹਨਤ ਨਹੀਂ ਕਰਨੀ ਪੈਂਦੀ। ਹੁਣ ਦੇਖਦੇ ਹਾਂ, ਕਿੰਨੇ ਕੁ ਬੱਚੇ ਤੇ ਉਨਾਂ ਦੇ ਮਾਂਪੇ ਹੁੰਗਾਰਾ ਭਰਦੇ ਹਨ। ਮਾਪਿਆਂ ਦੀ ਹੱਲਾਸ਼ੇਰੀ ਨਾਲ ਬੱਚਿਆਂ ਦੁਆਰਾ ਇਹ ਕਦਮ ਅੱਗੇ ਉਠਣਾਂ ਹੈ। ਬੱਚੇ ਹੀ ਪੰਜਾਬੀ ਦਾ ਕੋਰਸ ਲੈ ਕੇ ਇਸ ਮਾਰੇ ਹਮਲੇ ਨੂੰ ਜਿਉਂਦਾ ਰੱਖ ਸਕਦੇ ਹਨ। ਹਰ ਬੱਚੇ ਨੂੰ ਅੰਗਰੇਜੀ ਦੇ ਨਾਲ ਪੰਜਾਬੀ ਦੇ ਕੋਰਸ ਵੀ ਲੈਣੇ ਚਾਹੀਦੇ ਹਨ। ਹਰ ਦੇਸ਼ ਵਿੱਚ ਜਿਥੇ ਪੰਜਾਬੀ ਰਹਿੰਦੇ ਹਨ। ਉਨਾਂ ਨੂੰ ਪੰਜਾਬੀ ਮਾਂ ਬੋਲੀ ਦੇ ਝੰਡੇ ਗੰਡਣ ਲਈ ਹਰ ਹਿਲਾ ਕਰਨਾਂ ਚਾਹੀਦਾ ਹੈ। ਸਾਨੂੰ ਪੰਜਾਬੀ ਮਾਂ ਬੋਲੀ ਉਤੇ ਮਾਂਣ ਹੋਣਾਂ ਚਾਹੀਦਾ ਹੈ। ਅੰਗਰੇਜ਼ੀ ਚਾਹੇ ਜਿੰਨੀ ਵੀ ਆਉਂਦੀ ਹੋਵੇ। ਪੰਜਾਬੀ ਬੋਲ, ਸੁਣ, ਪੜ੍ਹਕੇ ਮਜ਼ਾ ਆਉਂਦਾ ਹੈ। ਅੰਗਰੇਜ਼ੀ ਨੂੰ ਦੇਖਦੇ ਹੀ ਦਾਲ ਵਿੱਚ ਕੋਕੜੂ, ਪੱਥਰ ਵਾਂਗ ਲੱਗਦਾ ਹੈ। ਮਜ਼ਾ ਕਿਰਕਰਾ ਹੋ ਜਾਂਦਾ ਹੈ।
ਅੰਗਰੇਜੀ ਨਾਲ ਪੰਜਾਬੀ ਪੜ੍ਹੇ ਲਿਖੇ ਬੰਦੇ ਨੂੰ ਕਨੇਡਾ ਵਿੱਚ ਨੌਕਰੀ ਵੀ ਸੌਖੀ ਮਿਲਦੀ ਹੈ। ਨੌਕਰੀਆਂ ਕਰਨ ਵਾਲਿਆਂ ਨੂੰ ਜਿੰਨੀਆਂ ਭਾਸ਼ਾਂਵਾਂ ਵੱਧ ਆਉਂਦੀਆਂ ਹੋਣਗੀਆ। ਉਨੇ ਹੀ ਜਾਤਾਂ ਦੇ ਲੋਕ ਉਸ ਬਿਜ਼ਨਸ ਨਾਲ ਜੁੜਦੇ ਹਨ। ਜਿਵੇਂ ਬੈਂਕ, ਦੁਕਾਨਾਂ ਵਿੱਚ ਜਾਬ ਕਰਦੇ ਬੰਦੇ ਨੂੰ ਅੰਗਰੇਜੀ, ਪੰਜਾਬੀ, ਹਿੰਦੀ, ਊਰਦੂ ਆਉਂਦੀ ਹੋਵੇਗੀ। ਤਾਂ ਬੈਂਕ ਵਿੱਚ ਆਉਣ ਵਾਲੇ ਲੋਕ ਸੌਖਾ ਮਹਿਸੂਸ ਕਰਨਗੇ। ਲੋਕਾਂ ਨੂੰ ਬੋਲੀ ਬੋਲਣ ਸਮਝਣ ਵਿੱਚ ਸੌਖਾ ਹੋਵੇਗਾ।
ਬਹੁਤ ਮਾਣ ਦੀ ਗੱਲ ਹੈ। ਬਦੇਸ਼ਾ ਵਿੱਚ ਪੰਜਾਬੀ ਬੋਲੀ ਉਭਰ ਰਹੀ ਹੈ। ਪੰਜਾਬੀ ਮਾਂ ਪ੍ਰਫੁਲੱਤ ਹੋ ਰਹੀ ਹੈ। ਪੰਜਾਬ ਵਿੱਚੋਂ ਨਿੱਕਲ ਕੇ, ਪੰਜਾਬੀਆਂ ਦੇ ਨਾਲ ਦੁਨੀਆਂ ਦੇ ਕੋਨੇ, ਕੋਨੇ ਵਿੱਚ ਬੋਲੀ, ਪੜ੍ਹੀ, ਲਿਖੀ ਜਾਂਦੀ ਹੈ। ਪੰਜਾਬੀਆ, ਅਖ਼ਬਾਰਾਂ, ਇੰਟਰਨੈਟ, ਟੀਵੀ, ਰੇਡੀਉ, ਮੀਡੀਏ, ਸੰਪਾਦਕਾਂ ਲੇਖਕਾਂ ਦੁਆਰਾ ਹੋਰ ਵੱਧ ਫੁਲ ਰਹੀ ਹੈ। ਪਰ ਦੁੱਖ ਦੀ ਗੱਲ ਹੈ। ਪੰਜਾਬ ਵਿੱਚੋਂ ਅਲੋਪ ਹੋਰ ਰਹੀ ਹੈ। ਪੰਜਾਬੀ ਆਪਣੇ ਬੱਚਿਆਂ ਨੂੰ ਪੰਜਾਬੀ ਸਕੂਲਾਂ ਵਿੱਚ ਪੜ੍ਹਾਉਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਪੰਜਾਬੀ ਸਕੂਲਾਂ ਦੇ ਅਧਿਆਪਕ ਵੀ ਕੰਮਚੋਰ ਹਨ। ਉਹ ਵੀ ਬੱਚਿਆਂ ਨੂੰ ਮੇਹਨਤ ਕਰਾਕੇ ਰਾਜ਼ੀ ਨਹੀਂ ਹਨ। ਮਾਪੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਈ ਕਰਾ ਕੇ ਖੁਸ਼ ਹਨ। ਭਾਵੇਂ ਉਥੇ ਕਈ ਗੁਣਾਂ ਜ਼ਿਆਦਾ ਫੀਸਾ ਦੇਣੀਆਂ ਪੈਂਦੀਆਂ ਹਨ। ਹਰ ਪਾਸੇ ਸ਼ਾਨੋਂ-ਸੌਕæਤ ਨੇ ਕਬਜ਼ਾ ਕਰ ਲਿਆ ਹੈ। ਜੋ ਆਪਣੀ ਨੂੰ ਛੱਡ ਕੇ ਬੇਗਾਨੀ ਮਾਂ ਦੀ ਉਗ਼ਲ਼ ਫੜਦਾ ਹੈ। ਉਹ ਅਸਲ ਪਿਆਰ ਤੋਂ ਵਾਝਾ ਰਹਿ ਜਾਂਦਾ ਹੈ। ਬੱਚਿਆਂ ਨੂੰ ਪੰਜਾਬੀਆਂ ਵਾਲੀ ਗੱਲ ਨਹੀਂ ਸਿੱਖਾਈ ਜਾਂਦੀ। ਪੰਜਾਬ ਦੇ ਪਿੰਡਾਂ ਵਿੱਚ ਲੰਚ ਬੈਗ ਵਿੱਚ ਚੌਕਲੇਟ ਪਾ ਕੇ, ਅੰਗਰੇਜੀ ਸਕੂਲ ਵਿੱਚ ਭੇਜਿਆ ਜਾਂਦਾ ਹੈ। ਕਰਜ਼ਾ ਲੈ ਕੇ ਪੜ੍ਹਾਈ ਕਰਾਈ ਜਾਂਦੀ ਹੈ। ਇਸ ਤਰਾਂ ਪਲ਼ੇ ਬੱਚੇ ਕੈਸੇ ਹੋਣਗੇ। ਉਨਾਂ ਦੇ ਦਿਮਾਗ਼ ਕੈਸੇ ਚੱਲਣਗੇ। ਜਿੰਦਗੀ ਕਿਵੇਂ ਚਲਾਉਣਗੇ?

Comments

Popular Posts