ਸਰਕਾਰੀ ਤੇ ਧਰਮਿਕ ਆਗੂਆਂ ਦੇ ਭੇੜ ਵਿੱਚ ਆਪ ਲੋਕ ਮਿਦੇ, ਕੁਚਲੇ ਗਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਦੇਸ਼ ਦੀ ਜੰਨਤਾਂ ਨਾਲ 1984 ਦੀ ਜੰਗ ਵਿਚੋਂ ਕੀ ਹੱਥ ਲੱਗਾ ਹੈ? ਦੋ ਸਾਨਾਂ ਦੇ ਭੇੜ ਵਾਂਗ, ਸਰਕਾਰੀ ਤੇ ਧਰਮਿਕ ਆਗੂਆਂ ਦੇ ਭੇੜ ਵਿੱਚ ਆਪ ਲੋਕ ਮਿਦੇ, ਦੜਲੇ, ਕੁਚਲੇ ਗਏ। ਸਰਕਾਰ ਤੇ ਗਰਮ ਦਲੀ ਸਿੱਖਾਂ ਨੇ ਕੀ ਉਪਾਧੀ ਹਾਂਸਲ ਕਰ ਲਈ ਹੈ? ਕੀ ਇਹ ਸਾਰੀ ਹੋਈ ਤਬਾਹੀ ਦਾ ਮੁੱਲ ਮੁੜ ਸਕਦਾ ਹੈ? ਕੀ ਮਰੇ ਲੋਕ ਜਿੰਦਾ ਹੋ ਸਕਦੇ ਹਨ? ਕੀ ਅੰਮ੍ਰਿੰਤ ਧਾਰੀ ਹੋਣ ਦਾ ਮੱਤਲੱਬ ਦੰਗਾ ਪਸਾਦ ਕਰਨਾਂ ਹੈ? ਜੇ ਗੋਲ਼ੀ, ਸਿੱਕਾ, ਬਰੂਦ ਜਿਸ ਉਤੇ ਜੀਅ ਕਰੇ ਵਰਾ ਸਕਦੇ ਹੋ। ਇਨਸਾਫ਼ ਤਾ ਆਪ ਹੀ ਕਰ ਸਕਦੇ ਹੋ। ਹੁਣ ਕਿਹਦੇ ਕੋਲੋ ਇਨਸਾਫ਼ ਚਾਹੀਦਾ ਹੈ? ਹਰ ਰੋਜ਼ ਇਨਸਾਫ਼ ਕਿਹਦੇ ਕੋਲੋ ਮੰਗਦੇ ਹੋ? ਇਸ ਤਰਾਂ ਦੁਹਾਈ ਦੇਣ ਨਾਲ ਕੀ ਇਨਸਾਫ਼ ਮਿਲ ਜਾਵੇਗਾ? ਜਾ ਫਿਰ ਕਿਸੇ ਨੂੰ ਇਨਸਾਫ਼ ਨਹੀਂਂ ਚਾਹੀਦਾ। ਜਿਹੜੇ ਬਰਦੇ ਹਨ। ਉਹ ਗਰਜਦੇ ਨਹੀਂ ਹਨ। ਜੋ ਗਰਜ਼ਦੇ ਹਨ। ਉਹ ਕੁੱਝ ਕਰਦੇ ਨਹੀਂ ਹਨ। ਸੁੱਕੇ ਹੀ ਗੜਗੱਜ ਪਾਈ ਜਾਂਦੇ ਹਨ। ਡੋਲ ਖਾਲੀ ਖੜਕਦਾ ਹੈ। ਜਦੋਂ ਲਾਅ ਐਂਡ ਔਡਰ ਹੀ ਜੰਨਤਾਂ ਦੇ ਖ਼ਿਲਾਫ਼ ਹੋ ਜਾਵੇ। ਕਨੂੰਨ ਹੀ ਲੋਕਾਂ ਨੂੰ ਜਿਉਂਦੇ ਨਿਗਲ ਜਾਵੇ। ਪ੍ਰਧਾਂਨ ਮੰਤਰੀ ਦੀ ਕੁਰਸੀ ਸੰਭਾਲਣ ਦੇ ਆਪਣੇ ਪਹਿਲੇ ਦਿਨ ਸਬ ਤੋ ਪਹਿਲਾਂ ਲੋਕਾਂ ਦੀ ਖੂਨ ਦੀ ਹੋਲੀ ਨਾਲ ਆਪਣੇ ਹੱਥ ਰੰਗੇ। ਆਪਦੀ ਜਾਤ ਦੇ ਲੋਕਾਂ ਨੂੰ ਆਡਰ ਕਰ ਦੇਵੇ, " ਗਲ਼ੀ, ਬਾਜ਼ਾਰਾਂ, ਘਰਾਂ, ਰੇਲਾਂ, ਬਿਜ਼ਨਸ ਵਿੱਚ ਕੋਈ ਸਿੱਖ ਜਿਉਂਦਾ ਛੱਡਣਾ ਨਹੀਂ ਹੈ। ਮਾਲ ਲੁੱਟ ਲਵੋ। ਔਰਤਾਂ ਦਾ ਰੂਪ ਲੁੱਟ ਲਵੋ। ਭਰੇ ਬਾਜ਼ਾਰ ਸਿੱਖ ਔਰਤਾਂ ਨੂੰ ਬਸਤਰ ਹੀਣ ਕਰ ਦਿਉ। " ਇੰਨਾਂ ਨੇ ਤਾਂ ਆਪਣੀ ਹੀ ਦਰੋਪਤੀ ਨਹੀਂ ਛੱਡੀ, ਹੋਰ ਕੋਈ ਔਰਤ ਇੰਨਾਂ ਦੀ ਕੀ ਲੱਗਦੀ ਹੈ? ਲੋਕ ਫ਼ਰਿਆਦ ਕਿਹਦੇ ਕੋਲ ਕਰਨਗੇ? ਕੌਣ ਜੱਜ ਹਨ? ਕੌਣ ਵਕੀਲ ਹਨ? ਕਿਧਰ ਦੀ ਅਦਾਲਤ ਹੈ? ਜਦੋਂ ਪ੍ਰਧਾਂਨ ਮੰਤਰੀ ਨੇ ਰਾਸ਼ਟਰ ਪਤੀ ਦੀ ਸੂਲਾਅ ਨਾਲ ਫੋਜ਼ ਸਿੱਖਾਂ ਦੇ ਗੁਰਦੁਆਰਿਆ ਸਾਹਿਬ ਉਤੇ ਚੜ੍ਹਾ ਦਿੱਤੀ। ਇੱਕ ਨਹੀਂ ਸਾਰੇ ਇਤਿਹਾਸਕ ਗੁਰਦੁਆਰਿਆ ਸਾਹਿਬ ਫੌਜ਼ ਨੇ ਘੇਰ ਲਏ। ਸਬ ਭੰਨ ਤੋੜ ਫੂਕ ਦਿੱਤੇ ਸਨ। ਅੰਦਰ ਲੱਭੇ ਸਿੱਖ ਗੋਲ਼ੀਆਂ ਨਾਲ ਭੁੰਨ ਕੇ ਮਾਰ ਦਿੱਤੇ ਸਨ। ਕੋਹ- ਕੋਹ ਕੇ ਪੱਗਾ, ਕੱਪੜਿਆ, ਕੱਛਿਹਰਿਆ, ਲੰਬੇ ਵਾਲਾ ਵਾਲੇ ਤੇ ਸ੍ਰੀ ਸਾਹਿਬ ਵਾਲੇ ਮਾਰ ਦਿੱਤੇ। ਸਿੱਖਾਂ ਨੂੰ ਸਬਕ ਸਿੱਖਾਉਣ ਲਈ ਹਰ ਸਰਕਾਰ ਨੇ ਬੜੇ ਹਿਲੇ ਕੀਤੇ ਹਨ । ਸਿੱਖਾਂ ਦਾ ਖ਼ਤਮਾਂ ਕਰਦੇ ਰਾਜੇ ਮਾਹਾਰਾਜੇ ਆਪ ਮਰ ਮਿਟ ਗਏ। 1984 ਨੂੰ ਕਾਂਗਰਸ ਸਰਕਾਰ ਨੇ ਵੀ ਢਿੱਲ ਨਹੀਂ ਕੀਤੀ ਹਨ। ਅੰਮ੍ਰਿਤਸਰ ਹਰਿਮੰਦਰ ਵਿੱਚ ਜਾਂਣ ਬੁੱਝ ਕੇ ਸੰਗਤਾਂ ਲੋਕਾਂ ਨੂੰ ਜਾਣ ਦਿੱਤਾ ਗਿਆ ਸੀ। ਜੇ ਸਰਕਾਰ ਚੁਹੁੰਦੀ ਲੋਕਾਂ ਨੂੰ ਅੰਦਰ ਜਾਂਣ ਤੋਂ ਰੋਕ ਸਕਦੀ ਸੀ। ਬਹੁਤ ਸਾਰੀਆ ਜਾਂਨਾਂ ਬੱਚ ਸਕਦੀਆਂ ਸਨ। ਸੰਤ ਜਰਨੈਲ ਸਿੰਘ ਕਿਹੜਾ ਕਿਸੇ ਸੁਰੰਗ ਵਿੱਚ ਛੁੱਪੇ ਹੋਏ ਸਨ। ਨਾਨਕ ਨਿਵਾਸ ਦੀ ਛੱਤ ਉਤੇ ਖੁੱਲੇ ਅਸਮਾਨ ਹੇਠ ਰਹਿੰਦੇ ਸਨ। ਉਨਾਂਂ ਦੇ ਨਾਲ 50 ਸਿੰਘ ਕੁ ਸਿੰਘ ਹੁੰਦੇ ਸਨ। ਅਪਰੈਲ ਵਿੱਚ ਮੈਂ ਆਪ ਅੱਖਾਂ ਨਾਲ ਦੇਖਿਆ ਸੀ। ਉਨਾਂ ਕੋਲ ਲੋਕਾਂ ਦਾ ਆਮ ਹੀ ਆਉਣਾਂ-ਜਾਂਣਾ ਸੀ। ਸਿੰਘ ਕਿਸੇ ਦੀ ਚੈਕਇੰਗ ਨਹੀਂ ਕਰਦੇ ਸੀ। ਪਰ ਪ੍ਰਧਾਂਨ ਮੰਤਰੀ ਤੇ ਰਾਸਟਰਪਤੀ ਨੇ ਨੁਕਸਾਨ ਤਾਂ ਅੰਮ੍ਰਿਤਸਰ ਹਰਿਮੰਦਰ ਸਾਹਿਬ ਤੇ ਸਿੱਖਾਂ ਦਾ ਕਰਾਉਣਾ ਸੀ। ਸੁਣਿਆ ਹੈ, " ਅਸਲ ਵਿੱਚ ਪ੍ਰਧਾਂਨ ਮੰਤਰੀ ਨੂੰ ਕਿਸੇ ਨੇ ਜੋਤਸ਼ ਲਗਾ ਕੇ ਦੱਸ ਦਿਤਾ ਸੀ। ਤੇਰੀ ਮੌਤ ਸਿੱਖਾਂ ਦੇ ਹੱਥੋਂ ਹੋਣੀ ਹੈ। ਤੇਰੀ ਮੌਤ ਬਹੁਤ ਨਜ਼ਦੀਕ ਆ ਗਈ ਹੈ। ਹੋਰ ਜਿਉਣਾ ਚਹੁੰਦੀ ਹੈ। ਸਬ ਨੌਜਵਾਨ ਸਿੱਖ ਮਰਵਾਦੇ। "
ਜੂਨ 1984 ਦੇ ਪਹਿਲੇ ਹਫ਼ਤੇ ਪੰਜਵੇ ਪਾਤਸ਼ਾਹ ਅਰਜਨ ਦੇਵ ਜੀ ਗੁਰਪੁਰਬ ਸੀ। ਅੰਮ੍ਰਿਤਸਰ ਹਰਿਮੰਦਰ ਸਾਹਿਬ ਨੂੰ ਫੌਜ ਨੇ ਘੇਰਿਆ ਹੋਇਆ ਸੀ। ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਹਿੰਦਸਤਾਨ ਦੀ ਫੌਜ਼ ਲੱਗੀ ਹੋਈ ਸੀ। ਜੂਨ ਪੂਰਾ ਹਫ਼ਤਾ ਅੰਧਾ ਧੂੰਦ ਗੋਂਲ਼ੀ ਚਲ ਰਹੀ ਸੀ। ਮੀਂਹ ਵਾਂਗ ਗੋਲ਼ੀਂਆਂ ਵਰਾਈਆ ਗਈਆ ਸਨ। ਹਰਿਮੰਦਰ ਸਾਹਿਬ ਨੂੰ ਚੰਗੀ ਤਰਾਂ ਭੰਨਿਆ ਤੋੜਿਆਂ ਗਿਆ। ਬਰੂਦ ਨਾਲ ਉਡਇਆ ਗਿਆ। ਹਰਿਮੰਦਰ ਸਾਹਿਬ ਪ੍ਰਕਰਮਾਂ ਵਿੱਚ ਬਹੁਤ ਸਾਰੇ ਟੈਂਕ ਵਾੜੇ ਗਏ ਸਨ। ਫੌਜੀ ਜੁੱਤੀਆਂ ਸਣੇ ਗਸ਼ਤ ਕਰ ਰਹੇ ਸਨ। ਹਰਿਮੰਦਰ ਸਾਹਿਬ ਤਲਾਬ ਦੇ ਪਾਣੀ ਦਾ ਰੰਗ ਖੂਨ ਨਾਲ ਲਾਲ ਹੋ ਗਿਆ ਸੀ। ਸਿੱਖਾਂ ਔਰਤਾਂ, ਬੱਚਿਆ, ਬੁੱਢਿਆਂ, ਨੌਜਵਾਨਾਂ ਨੂੰ ਅੱਗ ਨਾਲ ਲੂਹ, ਝੁਲਸ ਦਿੱਤਾ ਗਿਆ ਸੀ। ਜਿਉਂਦਿਆਂ ਨੂੰ ਅੱਗ ਲਾ ਕੇ ਫੂਕ ਦਿੱਤਾ। ਚਾਰੇ ਪਾਸੇ ਪ੍ਰਕਰਮਾਂ ਵਿੱਚ ਤੇ ਸਰੋਵਰ ਵਿੱਚ ਲਾਸ਼ਾਂ ਪਈਆਂ ਸਨ। ਲੋਕ ਬਰੂਦ, ਗੋਲ਼ੀਂਆਂ ਨਾਲ ਵੱਡੇ-ਟੁੱਕੇ, ਸੜੇ, ਝੁਲਸੇ ਗਏ ਸਨ। ਉਹ ਤੜਫ਼ ਰਹੇ ਸਨ। ਮਰੀਆਂ ਮਾਵਾਂ ਦੇ ਪੇਟ ਵਿੱਚਲੇ ਬੱਚੇ ਵੀ ਮਰ ਗਏ ਸਨ। ਕਈ ਦੁੱਧ ਚੁੰਗਦੇ ਬੱਚੇ ਭੁੱਖੇ ਮਰ ਗਏ ਸਨ। ਉਹ ਵੀ ਬਰੂਦ ਨਾਲ ਝੁਲਸੇ ਤੜਫ਼ ਰਹੇ ਸਨ। ਜੋ ਅਜੇ ਜਿਉਂਦੇ ਸਨ। ਟਰੱਕ ਭਰ-ਭਰ ਕੇ, ਇਕਾਂਤ ਵਿੱਚ ਲਿਜਾ ਕੇ ਅੱਗ ਲਾ ਕੇ ਫੂਕ ਦਿੱਤੇ ਸਨ। ਔਰਗਜੇਬ ਨੂੰ ਵੀ ਸੈਕੜੇ ਗੁਣਾਂ ਦੋਂਨਾਂ ਧਿਰਾਂ ਨੇ ਮਾਤ ਪਾ ਦਿੱਤੀ ਸੀ। ਸਿੰਘ ਅੰਦਰੋਂ ਵੀ ਗੋਲ਼ੀ, ਸਿੱਕਾ, ਬਰੂਦ ਵਰਾ ਰਹੇ ਸਨ। ਐਸਾ ਨਹੀਂ ਸੀ, ਇੰਨਾਂ ਸਿੰਘਾਂ ਦਾ ਗੋਲ਼ੀ, ਸਿੱਕਾ, ਬਰੂਦ ਸਿੱਧਾ ਭਾਰਤੀ ਫੌਜ਼ ਨੂੰ ਜਾ ਕੇ ਵੱਜ ਰਿਹਾ ਸੀ। ਆਪਣਿਆ ਹੱਥੋਂ ਆਪਣੇ ਮਰ ਰਹੇ ਸਨ। ਨਾਂ ਤਾ ਸਿੰਘ ਬਾਹਰ ਦੇ ਸਨ। ਨਾਂ ਭਾਰਤੀ ਫੌਜ਼ ਉਪਰੀ ਸੀ। ਸਾਰੇ ਭਾਰਤੀ ਸਨ। ਹੈਂਕੜ, ਘੁਮੰਡ ਕਰਕੇ, ਨਿਹੱਥੇ, ਬੇਕਸੂਰ ਲੋਕ ਮਾਰ ਦਿੱਤੇ। ਬਾਣੀ ਪੜ੍ਹਨ ਵਾਲੇ ਤਾ ਸਰਬੱਤ ਦਾ ਭਲਾ ਮੰਗਦੇ ਹਨ। ਅੰਮ੍ਰਿੰਤ ਧਾਰੀਆਂ ਨੇ ਸਰਬੱਤ ਦਾ ਭਲਾ ਕੀ ਮੰਗਣਾਂ ਹੈ? ਆਪਣਾਂ ਹੀ ਗੁਰੂਆਂ ਦਾ ਘਰ ਹਰਿਮੰਦਰ ਸਾਹਿਬ ਚੂਰਾ-ਚੂਰਾ ਕਰਾ ਲਿਆ। ਸਿੱਖ ਔਰਤਾਂ, ਬੱਚਿਆ, ਬੁੱਢਿਆਂ, ਨੌਜਵਾਨਾਂ ਦੇ ਰੂਪ ਵਿੱਚ ਸੰਗਤ ਮਰਾਵਾਂ ਲਈ। ਜਾਂਣ ਬੁੱਜ ਕੇ, ਐਸੇ ਹਲਾਤ ਬੱਣਾ ਦਿੱਤੇ। ਔਰਤਾਂ ਹਰਿਮੰਦਰ ਸਾਹਿਬ, ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਬਲਾਤਕਾਰ ਕੀਤੀਆਂ ਗਈਆ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ, ਵੱਡ ਮੁੱਲੀ ਲਾਏਬ੍ਰੇਰੀ ਅੱਗ ਦੀ ਭੇਟ ਕਰਾ ਲਈ। ਸਰਬੱਤ ਦਾ ਭਲਾ ਮੰਗਣਾਂ, ਸਬ ਕਹਿੱਣ ਦੀਆ ਗੱਲਾਂ ਹਨ। ਅਜੇ ਤੱਕ ਆਪਣਾ ਅੱਗਾ ਹੀ ਨਹੀਂ ਸੁਧਾਰ ਸਕੇ। ਆਪਣੀ ਹੀ ਤਬਾਹੀ ਕਰਾਉਂਦੇ ਆ ਰਹੇ ਹਨ। ਅੰਮ੍ਰਿਤਸਰ ਹਰਿਮੰਦਰ ਸਾਹਿਬ ਨੂੰ ਲੋਕ ਪਿਆਰ ਕਰਨ ਵਾਲੇ ਘਰਬਾਰ ਛੱਡ ਕੇ, ਪੈਦਲ, ਟਰਾਲੀਆ, ਟਰੱਕਾਂ ਤੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਵੱਲ ਨੂੰ ਚੱਲ ਪਏ ਸਨ। ਜੇ ਕਰਫ਼ੀਊ ਨਾਂ ਲੱਗਦਾ। ਜੰਨਤਾ ਨੇ ਇੱਕ ਦੂਜੇ ਨਾਲ ਖਹਿ ਕੇ ਮਰ ਜਾਂਣਾ ਸੀ। ਲੋਕਾਂ ਦਾ ਆਪਸ ਵਿੱਚ ਭਿੜ ਕੇ, 1947 ਵਾਲਾ ਹਾਲ ਹੋ ਜਾਂਣਾ ਸੀ। ਐਡੀ ਵੱਡੀ ਮੂਰਖਤਾ ਹਰਿਮੰਦਰ ਸਾਹਿਬ ਉਤੇ ਬਲਿਊ ਸਟਾਰ, ਨੀਲਾਂ ਤਾਰਾਂ ਦੁਆਰਾ ਐਟਕ ਕਰਾਉਣ ਦੀ ਗੂੜ ਗਿਆਨੀਆਂ ਨੇ ਕੀਤੀ। ਜੋ ਐਲਾਨ ਕਰਦੇ ਹਨ। ਹਰਿਮੰਦਰ ਸਾਹਿਬ ਜਾਂਨ ਤੋਂ ਪਿਆਰਾ ਹੈ। ਆਪਣਾਂ ਹਰਿਮੰਦਰ ਸਾਹਿਬ ਢਾਹੁਣ ਦੀ ਖੁਸ਼ੀ ਵਿੱਚ ਉਸ ਜੋਧੇ ਨੂੰ 21 ਵੀ ਸਦੀ ਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ। ਜਦੋਂ ਕਿ ਉਸੇ ਦੇ ਦਮਦਮੀ ਟਕਸਾਲ ਦੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਤੋਂ ਪਿਛੋਂ, ਨਵੇਂ ਬੱਣੇ ਸੰਤਾਂ ਨੇ ਐਲਾਨ ਕੀਤਾ ਸੀ, " ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ ਪਾਕਸਤਾਨ ਤੋਂ ਹੁੰਦਾ ਹੋਇਆ ਅਮਰੀਕਾ ਚਲਾ ਗਿਆ ਹੈ। " ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ ਕੌਮ ਨੂੰ ਬਰੂਦ ਦੇ ਢੇਰ ਉਤੇ ਬਹਾ ਕੇ ਆਪ ਫੋਰਨ ਦੀ ਫੇਰੀ ਉਤੇ ਹੋ ਗਿਆ। ਅਮਰੀਕਾ ਵਿੱਚ ਤਾ ਕੋਈ ਸਿੱਖਾਂ ਨਾਲ ਜੰਗ ਨਹੀਂ ਲੱਗੀ। 21 ਵੀ ਸਦੀ ਦਾ ਸ਼ਹੀਦ ਕਿਥੇ ਸ਼ਹੀਦੀ ਪਾ ਗਿਆ? ਜਿਹੜੇ ਲੋਕ ਦਮਦਮੀ ਟਕਸਾਲ ਵਾਲੇ ਆਪਣੇ ਬੰਦੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਲ ਗਦਾਰੀ ਕਰ ਸਕਦੇ ਹਨ। ਉਸ ਦੀ ਸ਼ਹੀਦੀ ਰੋਲ ਸਕਦੇ ਹਨ। ਉਹ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿੱਚ 6 ਜੂਨ 1984 ਨੂੰ ਸ਼ਹੀਦ ਹੋ ਗਏ ਸਨ। ਦਮਦਮੀ ਟਕਸਾਲ ਵਾਲੇ ਮੁਖੀਆਂ ਨੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਸ਼ਹੀਦੀ ਉਤੇ ਪਰਦਾ ਕਿਉਂ ਪਾਇਆ ਸੀ? ਜੋ ਆਪਣੇ ਜੱਥੇ ਦੇ ਬੰਦੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਸਕੇ ਨਾਂ ਬੱਣ ਸਕੇ, ਸਮਝ ਜਾਵੋ, ਕੌਮ ਦਾ ਕੀ ਹਸ਼ਰ ਕਰ ਸਕਦੇ ਹਨ?
ਹਰਿਮੰਦਰ ਸਾਹਿਬ ਉਤੇ ਸਾਕਾ ਨੀਲਾ ਤਾਰਾ ਹੋਣ ਕਰਕੇ, ਸਿੱਖ ਮੁੰਡਿਆਂ ਫੌਜ਼ੀਆਂ ਨੇ ਰੋਸ ਵਿੱਚ ਫੌਜ਼ ਵਿਚੋਂ ਬਗਾਵਤ ਕਰ ਦਿੱਤੀ ਸੀ। ਸਰਕਾਰ ਨੇ ਆਪਣੇ ਹੀ ਬਾਗ਼ੀ ਹੋਏ ਫੌਜ਼ੀਆਂ ਦੀ ਫੜੋਫੜੀ ਸ਼ੁਰੂ ਕਰ ਦਿੱਤੀ ਸੀ। ਜਿਹੜੇ ਫੜੇ ਗਏ ਸਨ। ਉਹ 7 ਸਾਲਾਂ ਲਈ ਜੇਲ ਵਿੱਚ ਧੱਕ ਦਿੱਤੇ ਸਨ। ਕਈਆਂ ਨੂੰ ਉਮਰ ਕੈਦ ਹੋ ਗਈ। ਜੋ ਭਗੌੜਾਂ ਫੌਜ਼ੀ ਲੱਭੇ ਨਹੀਂ ਸਨ। ਉਨਾਂ ਦੇ ਘਰ ਕੁਰਕ ਲਏ ਸਨ। ਪੰਜਾਬ ਪੁਲੀਸ ਉਨਾਂ ਦੀਆਂ ਔਰਤਾਂ ਨੂੰ ਚੱਕ ਕੇ ਲੈ ਗਈ ਸੀ। ਹੋਰ ਵੀ ਜੋ ਨੌਜਵਾਨ ਖੇਤਾਂ, ਪਿੰਡਾਂ, ਸ਼ਹਿਰਾਂ ਵਿੱਚ ਦਿਸਦਾ ਸੀ। ਪੰਜਾਬ ਪੁਲੀਸ ਸਿੱਖਾਂ ਦੇ ਮੁੰਡੇ ਹੀ ਸਿੱਖਾਂ ਨੂੰ ਚੱਕ ਕੇ ਇੰਨਕਾਊਟਰ ਕਰਕੇ ਮਾਰ ਦਿੰਦੇ ਸਨ। ਘਰਾਂ ਵਿਚੋਂ ਮਾਲ ਗਹਿੱਣੇ ਲੁੱਟਣ ਲੱਗ ਗਏ ਸਨ। ਲੋਕ ਇੰਨਾਂ ਨੂੰ ਕਾਲੇ ਕੱਛਿਆਂ ਵਾਲੇ ਕਹਿੰਦੇ ਸਨ। ਅੱਤਵਾਦੀਆ ਦੇ ਨਾਂਮ ਥੱਲੇ ਕਈ ਤਰਾਂ ਦੇ ਬਹੁਤ ਲੁੱਟੇਰੇ, ਗੁੰਡੇ ਵੀ ਰੱਲ ਗਏ ਸਨ।
ਭਾਰਤੀ ਫੌਜ਼ ਦਾ ਐਨਾਂ ਦਾ ਨੁਕਸਾਨ 1965, 1975 ਪਾਕਸਤਾਦੀ ਜੰਗ, 1962 ਵਿੱਚ ਚੀਨ ਦੀ ਜੰਗ ਸਮੇਂ ਵੀ ਨਹੀਂ ਹੋਇਆ ਸੀ। ਸਰਕਾਰ ਨੇ ਆਪਣੇ ਹੀ ਦੇਸ਼ ਵਾਸੀਆਂ ਨਾਲ ਜੰਗ ਛੇੜ ਲਈ ਸੀ। ਗੱਲ ਕਮਾਲ ਦੀ ਹੈ। ਪਹਿਲਾਂ ਸਰਕਾਰ ਨਾਲ ਸਿੱਧੀ ਟੱਕਰ ਲੈ ਲਈ। ਹਿਸਾਬ ਵੀ ਤਾਂ ਸਿੱਧਾ ਹੋਣਾਂ ਚਾਹੀਦਾ ਹੈ। ਹੁਣ ਉਸੇ ਦੀਆਂ ਅਦਾਲਤਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਕੀ ਇਨਸਾਫ਼ ਇਸ ਤਰਾਂ ਮੰਗਿਆ ਜਾਂਣਾ ਚਾਹੀਦਾ ਹੈ? ਜਾਂ ਕੀ ਜੈਸੇ ਦਾ ਤੈਸਾ ਜੁਆਬ ਹੋਣਾਂ ਚਾਹੀਦਾ ਹੈ? ਜੇ ਤਾਂ ਗਾਂਧੀਂ ਦੀ ਔਲਾਦ ਹੋ, ਤਾਂ ਠੀਕ ਹੈ। ਦੂਜੀ ਗੱਲ਼ ਅੱਗੇ ਕਰ ਦਿਉ, ਮਰਦੇ ਰਹੋ। ਦੋਹੁਰਾਉਣਾ ਛੱਡ ਦਿਉ, ਸਾਡੇ ਨਾਲ ਧੱਕਾ ਹੋਇਆ ਹੈ। ਅਸੀਂ ਮਾਰੇ ਗਏ, ਅਸੀਂ ਫੂਕੇ ਗਏ। ਜੇ ਔਲਾਦ ਗੁਰੂ ਗੋਬਿੰਦ ਸਿੰਘ ਦੀ ਹੈ। ਫਿਰ ਕਿਸੇ ਇਨਸਾਫ਼ ਦੀ ਲੋੜ ਨਹੀਂ ਹੈ। ਹੱਕ ਮੰਗਿਆਂ ਨਹੀਂ ਮਿਲਦੇ। ਖੋਹਣੇ ਪੈਦੇ ਹਨ। ਸ਼ਹੀਦ ਦਾ ਤਗਮਾਂ ਲੈ ਕੇ, ਆਪਣੀ ਨਸਲ ਬਰਬਾਦ ਕਰ ਲੈਣੀ। ਬਹੁਤ ਵੱਡੀ ਬਹਾਦਰੀ ਹੈ। 31 ਅਕਤੂਬਰ, 1984 ਦਿੱਲੀ ਵਿੱਚ ਜੂਨ 1984 ਨੂੰ ਜੋ ਕੁੱਝ ਹਰਿਮੰਦਰ ਸਾਹਿਬ ਵਿੱਚ ਸਿੱਖਾਂ ਵੱਲੋਂ ਸ਼ੁਰੂਆਤ ਕੀਤੀ ਗਈ। ਕੀ ਇਹ ਨਿਮਰਤਾਂ ਦੀ ਨਿਸ਼ਾਨੀ ਸੀ? ਕੀ ਸਿੱਖਾਂ ਵਿੱਚ ਹੰਕਾਂਰ ਛਾਇਆ ਸੀ? ਜਦੋਂ ਦੋ ਬੰਦੇ ਵੀ ਲੜਨ ਨੁਕਸਾਨ ਤਾ ਹੁੰਦਾ ਹੀ ਹੈ। ਚਾਹੇ ਮੁੱਕਾ ਧੱਫ਼ਾ ਹੀ ਕਰਨ। ਇਹ ਤਾਂ ਬਰੂਦ ਦੀ ਤਾਕਤ ਦਿਖਾਉਣ ਦੀ ਲੜਾਈ ਸੀ। ਕਿਸੇ ਲੜਾਈ ਨੂੰ ਨਿੱਜਠੱਣ ਨੂੰ ਗੱਲ ਬਾਤ ਕੀਤੀ ਜਾਂਦੀ ਹੈ। ਸ਼ਬਦਾਂ ਦਾ ਬਿਚਾਰ ਵੱਟਦਰਾਂ ਕੀਤਾ ਜਾਂਦਾ ਹੈ। ਨਿਮਰਤਾ ਦਿਖਾਈ ਜਾਦੀ ਹੈ। ਡਾਂਗਾਂ ਗੋਲ਼ੀ, ਸਿੱਕਾ, ਬਰੂਦ ਨਹੀਂ ਦਿਖਾਇਆ ਜਾਦਾਂ। ਇਹ ਤਾ ਤਬਾਹੀ ਲਈ ਵਰਤਿਆ ਜਾਂਦਾ ਹੈ। ਜਾਂਣ ਬੁੱਝ ਕੇ ਕੀਤੀ ਤਬਾਹੀ ਪਿਛੋਂ ਅਫ਼ਸੋਸ ਨਹੀਂ ਕੀਤਾ ਜਾਂਦਾ। ਤਬਾਹੀ ਪਿਛੋਂ, ਖੂਨ ਖ਼ਰਾਬਾ ਹੋਣ ਪਿਛੋਂ ਨਾਂ ਹੀ ਕਿਤੋਂ ਇਨਸਾਫ਼ ਮਿਲਦਾ ਹੈ। ਸ਼ਾਂਤੀ ਰੱਖਣ ਲਈ ਡਾਂਗਾਂ ਗੋਲ਼ੀ, ਸਿੱਕਾ, ਬਰੂਦ ਨਹੀਂ ਵਰਾਏ ਜਾਂਦੇ। ਇਹ ਸਬ ਕੁੱਝ ਦੋਂਨੇ ਧਿਰਾ ਦੇ ਲੋਕ ਜਾਂਣਦੇ ਸਨ। ਦੁੱਖ ਸਿਰਫ਼ ਤਾ ਹੋਇਆ ਹੈ। ਗੁਰਦੁਆਰਿਆ ਸਾਹਿਬ ਨੂੰ ਢਾਹ ਦਿੱਤਾ ਗਿਆ। ਬੇਕਸੂਰ ਸੰਗਤ ਨੂੰ ਮਾਰ ਦਿੱਤਾ ਗਿਆ। ਕੁੱਝ ਕੁ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੋ ਗਜ ਦੇ ਕੱਪੜੇ ਦੇ ਦਿੱਤੇ ਸਰੋਪੇ, ਕੀ ਢਿੱਡ ਭਰਨ ਨੂੰ ਰੋਟੀ ਦੇ ਦੇਣਗੇ? ਕੀ ਬਚੇ ਹੋਏ, ਪਰਿਵਾਰਾਂ ਨੂੰ ਦੋ ਗਜ ਦੇ ਸਰੋਪੇ ਕੱਪੜੇ ਦੇ ਦਿੱਤੇ, ਬੱਚੇ ਪਾਲ, ਪੜ੍ਹਾ, ਵਿਆਹ ਦੇਣਗੇ? ਇੰਨਾਂ ਫੁਕਰੀਆਂ ਗੱਲਾਂ ਵਿੱਚੋਂ ਬਾਹਰ ਆਉਣਾਂ ਪੈਣਾ ਹੈ। ਪਤਾ ਤਾ ਉਦੋਂ ਲੱਗਦਾ ਹੈ। ਜਦੋਂ ਸ਼ਹੀਦ ਹੋਏ, ਪਰਿਵਾਰਾਂ ਨੂੰ ਪੈਸੇ ਪੈਸੇ ਨੂੰ ਤਰਸਣਾ ਪੈ ਰਿਹਾ ਹੈ। ਘਰ ਕੋਈ ਕਮਾਈ ਕਰਨ ਵਾਲਾ ਨਹੀਂ ਹੈ। ਲੀਡਰ ਤਾਂ ਐਨੇ ਭੁੱਖੇ ਹਨ। ਸ਼ਹੀਦਾਂ ਦੇ ਨਾਂਮ ਉਤੇ ਚੰਦਾ ਲੈ ਕੇ, ਹਜ਼ਮ ਕਰ ਜਾਂਦੇ ਹਨ। ਸ਼ਰਾਬਾਂ, ਕਬਾਬ ਖਾਂਦੇ ਹਨ। ਹਵਾਈ ਜਹਾਜ਼ ਉਤੇ ਘੁੰਮਦੇ ਹਨ। ਨਾਂ ਹੀ ਸਰਕਾਰ ਵੱਲੋਂ ਦਿੱਤਾ 4 ਲੱਖ ਰੂਪਿਆ, ਪੁੱਤਰ, ਪਤੀ, ਬਾਪ ਦੀ ਪੂਰੀ ਜਿੰਦਗੀ ਦੀ ਕਮਾਂਈ ਦਾ ਘਾਟਾ ਪੂਰਾ ਕਰ ਸਕਦਾ ਹੈ।

Comments

Popular Posts