ਸੂਰਤ ਤੋਂ ਵੱਧ ਕੰਮ ਪਿਆਰੇ ਲੱਗਦੇ ਨੇੱ
- ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜੀਵਨ ਸਾਥੀ ਸੂਰਤਾਂ ਦੇਖ ਕੇ ਲੱਭਦੇ ਨੇ।
ਜਿੰਨਾਂ ਦੇ ਸੋਹਣੇ ਮੂਖੜੇ ਬਹੁਤੇ ਫੱਬਦੇ ਨੇ।
ਸੋਹਣੀਆਂ ਸੂਰਤਾਂ ਚੇਹਰੇ ਲਾਲ ਦੱਗਦੇ ਨੇ।
ਉਹੀ ਸਾਡੇ ਮਹਿਬੂਬ ਸੋਹਣੇ ਲੱਗਦੇ ਨੇ।
ਮਹਿਬੂਬ ਦੇ ਦਿਲਾਂ ਦੇ ਭੇਤ ਨਾਂ ਲੱਗਦੇ ਨੇ।
ਮਨ ਮਹਿਬੂਬ ਸੋਹਣੇ ਨੂੰ ਪਿਆਰ ਕਰਦੇ ਨੇ।
ਸੋਹਣੇ ਮਹਿਬੂਬ ਬੱਣ ਦਿਲਾਂ ਨੂੰ ਠੱਗਦੇ ਨੇ।
ਚਲਾਕ ਹੀ ਸਾਨੂੰ ਸਬ ਤੋਂ ਪਿਆਰੇ ਲੱਗਦੇ ਨੇੱ।
ਤਾਂਹੀ ਤਾਂ ਮਜ਼ਨੂੰ ਬੱਣਾ ਸਤਵਿੰਦਰ ਨੂੰ ਰੱਖਦੇ ਨੇ।
ਸੱਤੀ ਜਾਣ ਬੁੱਝ ਕੇ ਮਚਲੇ ਤੇਰੇ ਅੱਗੇ ਬੱਣਦੇ ਨੇ,
ਸਬ ਤੇਰੇ ਦਿਲ ਦੀਆਂ ਚਲਾਕੀਆਂ ਨੂੰ ਬੁੱਝਦੇ ਨੇ।
ਆਪਣਾਂ ਬੱਣਾਂ ਤੈਨੂੰ ਤੱਤੀਆਂ ਠੰਡੀਆਂ ਝੱਲਦੇ ਨੇ।
ਸਤਵਿੰਦਰ ਸੂਰਤ ਤੋਂ ਵੱਧ ਕੰਮ ਪਿਆਰੇ ਲੱਗਦੇ ਨੇੱ।
ਨਿਕੰਮੇ ਸੋਹਣੀ ਸੂਰਤ ਵਾਲੇ ਸੱਜਣ ਮਨੋਂ ਲੱਥਦੇ ਨੇ।

Comments

Popular Posts