ਪਿਆਰ ਦੀਆਂ ਰੀਝਾ ਨੂੰ ਲਾ ਦੇਖਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਮੈਂ ਚਕੋਰ ਬੱਣ ਤੈਨੂੰ ਬੜਾ ਤੱਕ ਤੱਕ ਕੇ ਦੇਖਿਆ।
ਮੱਛੀ ਵਾਂਗ ਤੇਰੀ ਜਿੰਦਗੀ ਵਿੱਚ ਰਹਿ ਕੇ ਦੇਖਿਆ।
ਵਾਂਗ ਪਾਪੀਹੇ ਅਸੀਂ ਤੈਨੂੰ ਪਿਆਸ ਬੱਣਾ ਕੇ ਦੇਖਿਆ।
ਹਿਰਨ ਦੇ ਵਾਂਗ ਤੈਨੂੰ ਨਾਦ ਦੀ ਅਵਾਜ਼ ਚ ਦੇਖਿਆ।
ਪੰਤਗੇ ਵਾਂਗ ਤੇਰੇ ਬੋਲਾਂ ਦੀ ਅੱਗ ਵਿੱਚ ਜਲ ਦੇਖਿਆ।
ਤੇਰੇ ਇਸ਼ਕ ਦੀ ਲਾਟ ਦੇ ਭਾਬੜ ਦੀ ਅੱਗ ਨੂੰ ਦੇਖਿਆ।
ਤੇਰੀ ਬੁੱਕਲ ਵਿੱਚ ਹਾੜ ਵਰਗੇ ਤੱਤੇ ਸੇਕ ਨੂੰ ਦੇਖਿਆ।
ਤਨ ਆਪਣੇ ਨੂੰ ਪਿਆਰ ਵਿੱਚ ਝੋਖ ਜਲਾ ਕੇ ਦੇਖਿਆ।
ਤੇਰੇ ਇਸ਼ਕ ਦੇ ਵਿਚੋਂ ਅਸੀ ਤਾਂ ਨਾਂ ਕਿਤੇ ਰੱਬ ਦੇਖਿਆ।
ਤੇਰੇ ਵਰਗਾ ਨਾਂ ਕੋਈ ਢੀਠ ਧੋਖੇ ਵਾਜ ਅਸੀਂ ਦੇਖਿਆ।
ਜਿੰਦਗੀ ਦੇ ਹਰ ਸਮੇਂ ਉਤੇ ਤੈਨੂੰ ਲਾਬੂ ਲਾਉਂਦੇ ਦੇਖਿਆ।
ਸਤਵਿੰਦਰ ਆਪਣਾਂ ਸੁਖ ਚੈਨ ਤੈਨੂੰ ਲੁੱਟਾ ਕੇ ਦੇਖਿਆ।
ਸੱਤੀ ਤੇਰੇ ਉਤੇ ਪਿਆਰ ਦੀਆਂ ਰੀਝਾ ਨੂੰ ਲਾ ਦੇਖਿਆ।

Comments

Popular Posts