ਸ੍ਰੀ
ਗੁਰੂ ਗ੍ਰੰਥਿ ਸਾਹਿਬ ਅੰਗ ੧੩੧ Page 131 of 1430

5353
ਤੂੰ ਵਡਾ ਤੂੰ ਊਚੋ ਊਚਾ

Thoon Vaddaa Thoon Oocho Oochaa ||

तूं
वडा तूं ऊचो ऊचा

ਪ੍ਰਮਾਤਮਾਂ
ਤੂੰ ਸਬ ਤੋਂ ਵੱਡਾ,ਉਚਿਆਂ ਤੋਂ ਊਚਾ ਹੈ

You are so Great! You are the Highest of the High!

5354
ਤੂੰ ਬੇਅੰਤੁ ਅਤਿ ਮੂਚੋ ਮੂਚਾ

Thoon Baeanth Ath Moocho Moochaa ||

तूं
बेअंतु अति मूचो मूचा

ਤੂੰ
ਬਹੁਤ ਵੱਡੇ ਗੁਣਾਂ ਵਾਲਾਂ, ਸਬ ਤੋਂ ਵੱਡਾ ਸ਼ਕਤੀ ਸ਼ਾਲੀ ਹੈ

You are Infinite, You are Everything!

5355
ਹਉ ਕੁਰਬਾਣੀ ਤੇਰੈ ਵੰਞਾ ਨਾਨਕ ਦਾਸ ਦਸਾਵਣਿਆ ੩੫

Ho Kurabaanee Thaerai Vannjaa Naanak Dhaas Dhasaavaniaa ||8||1||35||

हउ
कुरबाणी तेरै वंञा नानक दास दसावणिआ ॥८॥१॥३५॥

ਮੈਂ ਪ੍ਰਮਾਤਮਾਂ ਤੇਰੇ ਤੋਂ ਸਦਕੇ ਬਲਿਹਾਰੇ ਜਾਂਦਾਂ ਹਾਂ। ਨਾਨਕ ਗੁਰੂ ਜੀ ਮੈਂ ਤੇਰੇ ਸੇਵਕਾਂ ਦਾ ਗੁਲਾਮ ਹਾਂ।
||8||1||3||

I am a sacrifice to You. Nanak is the slave of Your slaves. ||8||1||35||

5356
ਮਾਝ ਮਹਲਾ

Maajh Mehalaa 5 ||

माझ
महला

ਮਾਝ
ਪੰਜਵੇਂ ਪਾਤਸ਼ਾਹ 5 ||

Maajh, Fifth Mehl:
5 ||

5357
ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ

Koun S Mukathaa Koun S Jugathaa ||

कउणु
सु मुकता कउणु सु जुगता

ਕਿਹੜਾ
ਮਨੁੱਖ ਮਾਇਆ ਤੇ ਦੁਨੀਆਂ ਦੇ ਲਾਲਚ ਤੋਂ ਬੱਚ ਗਿਆ ਹੈ? ਕੌਣ ਰੱਬ ਦੀ ਭਗਤੀ ਵਿੱਚ ਲੱਗਾ ਹੈ?

Who is liberated, and who is united?

5358
ਕਉਣੁ ਸੁ ਗਿਆਨੀ ਕਉਣੁ ਸੁ ਬਕਤਾ

Koun S Giaanee Koun S Bakathaa ||

कउणु
सु गिआनी कउणु सु बकता

ਕਿਹੜਾ
ਮਨੁੱਖ ਰੱਬ ਦੇ ਗੁਣਾਂ ਵਾਲਾ ਸਿਆਣਾਂ ਹੈ? ਕਿਹੜਾ ਮਨੁੱਖ ਦੀਆ ਗੱਲਾਂ ਕਰਦਾ ਹੈ?

Who is a spiritual teacher, and who is a preacher?

5359
ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ

Koun S Girehee Koun Oudhaasee Koun S Keemath Paaeae Jeeo ||1||

कउणु
सु गिरही कउणु उदासी कउणु सु कीमति पाए जीउ ॥१॥

ਕਿਹੜਾ
ਮਨੁੱਖ ਰੱਬ ਦੇ ਗੁਣਾਂ ਵਿੱਚ ਸਿਆਣਪ ਨਾਲ ਗ੍ਰਿਹਸਤੀ ਵਾਂਗ ਚਲਦਾ ਹੈ? ਕਿਹੜਾ ਦੁਨੀਆਂ ਰੱਬ ਦੇ ਵਿਯੋਗ ਵਿੱਚ ਤਿਆਗੀ ਹੋ ਗਿਆ? ਕਿਹੜਾ ਮਨੁੱਖ ਰੱਬ ਨੂੰ ਪਿਆਰ ਕਰਕੇ ਖੌਜ ਕਰਦਾ ਹੈ? ||1||

Who is a house-holder, and who is a renunciate? Who can estimate the Lord's Value? ||1||

5360
ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ

Kin Bidhh Baadhhaa Kin Bidhh Shhoottaa ||

किनि
बिधि बाधा किनि बिधि छूटा

ਕਿਵੇਂ
ਮਨੁੱਖ ਦੁਨੀਆਂ ਦੇ ਪਿਆਰ ਨਾਲ ਜੁੜਿਆ ਹੋਇਆ ਹੈ? ਕਿਵੇਂ ਮਨੁੱਖ ਦੁਨੀਆਂ ਦਾਰੀ ਦੇ ਪਿਆਰ ਨਾਲੋ ਟੁੱਟ ਜਾਂਦਾ ਹੈ?

How is one bound, and how is one freed of his bonds?

5361
ਕਿਨਿ ਬਿਧਿ ਆਵਣੁ ਜਾਵਣੁ ਤੂਟਾ

Kin Bidhh Aavan Jaavan Thoottaa ||

किनि
बिधि आवणु जावणु तूटा

ਕਿਵੇਂ
ਮਨੁੱਖ ਦੁਨੀਆਂ ਉਤੇ ਜਨਮ ਮਰਨ ਦੇ ਚੱਕਰ ਵਿਚੋਂ ਨਿੱਕਚ ਜਾਂਦਾਂ ਹੈ?

How can one escape from the cycle of coming and going in reincarnation?

5362
ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ

Koun Karam Koun Nihakaramaa Koun S Kehai Kehaaeae Jeeo ||2||

कउण
करम कउण निहकरमा कउणु सु कहै कहाए जीउ ॥२॥

ਕਿਹੜਾ
ਮਨੁੱਖ ਚੰਗੇ ਕੰਮ ਕਰਦਾ ਹੈ? ਕਿਹੜਾ ਮਨੁੱਖ ਮਾੜੇ ਕੰਮ ਕਰਦਾ ਹੈ? ਕਿਹੜਾ ਮਨੁੱਖ ਹੈ, ਜੋ ਲੋਕਾਂ ਵਿੱਚ ਤੇਰੀ ਮਹਿਮਾਂ ਕਰਦਾ ਹੈ? ||2||

Who is subject to karma, and who is beyond karma? Who chants the Name, and inspires others to chant it? ||2||

5363
ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ

Koun S Sukheeaa Koun S Dhukheeaa ||

कउणु
सु सुखीआ कउणु सु दुखीआ

ਕਿਹੜਾ
ਮਨੁੱਖ ਅੰਨਦ ਨਾਲ ਰਹਿੰਦਾ ਹੈ? ਕਿਹੜਾ ਮਨੁੱਖ ਮਾੜੇ ਕੰਮ ਨਾਲ ਦੁੱਖੀ ਰਹਿੰਦਾ ਹੈ?

Who is happy, and who is sad?

5364
ਕਉਣੁ ਸੁ ਸਨਮੁਖੁ ਕਉਣੁ ਵੇਮੁਖੀਆ

Koun S Sanamukh Koun Vaemukheeaa ||

कउणु
सु सनमुखु कउणु वेमुखीआ

ਕਿਹੜਾ
ਮਨੁੱਖ ਰੱਬ ਦੇ ਨੇੜੇ ਹੋ ਕੇ, ਉਸ ਵੱਲ ਧਿਆਨ ਕਰਦਾ ਹੈ? ਕਿਹੜਾ ਮਨੁੱਖ ਰੱਬ ਦੇ ਨੇੜੇ ਹੋ ਕੇ ਵੀ, ਉਸ ਵੱਲ ਧਿਆਨ ਨਹੀਂ ਕਰਦਾ ਹੈ?

Who, as sunmukh, turns toward the Guru, and who, as vaymukh, turns away from the Guru?

5365
ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ ਜੀਉ

Kin Bidhh Mileeai Kin Bidhh Bishhurai Eih Bidhh Koun Pragattaaeae Jeeo ||3||

किनि
बिधि मिलीऐ किनि बिधि बिछुरै इह बिधि कउणु प्रगटाए जीउ ॥३॥

ਕਿਵੇਂ
ਮਨੁੱਖ ਰੱਬ ਨਾਲ ਲਿਵ ਲਗਾਉਂਦਾ ਹੈ? ਕਿਵੇਂ ਮਨੁੱਖ ਰੱਬ ਨਾਲ ਲਿਵ ਤੋੜ ਲੈਂਦਾ ਹੈ? ਇਸ ਬੁੱਝਾਰਤ ਨੂੰ ਕੌਣ ਜ਼ਾਹਰ ਕਰ ਸਕਦਾ ਹੈ? ||3||

How can one meet the Lord? How is one separated from Him? Who can reveal the way to me? ||3||

5366
ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ

Koun S Akhar Jith Dhhaavath Rehathaa ||

कउणु
सु अखरु जितु धावतु रहता

ਕਿਹੜਾ
ਸ਼ਬਦ ਨਾਮ ਹੈ, ਜਿਸ ਨਾਲ ਮਨੁੱਖ ਵਿਕਾਰਾਂ ਤੋਂ ਬੱਚ ਸਕਦਾ ਹੈ?

What is that Word, by which the wandering mind can be restrained?

5367
ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ

Koun Oupadhaes Jith Dhukh Sukh Sam Sehathaa ||

कउणु
उपदेसु जितु दुखु सुखु सम सहता

ਕਿਹੜਾ
ਸ਼ਬਦ ਨਾਮ ਦਾ ਗਿਆਨ ਬਿਚਾਰ ਹੈ, ਜਿਸ ਨਾਲ ਅੰਨਦ ਤੇ ਦਰਦ ਮਸੀਬਤਾਂ ਇੱਕੋ-ਜਿਹੇ ਲੱਗਦੇ ਹਨ?

What are those teachings, by which we may endure pain and pleasure alike?

5368
ਕਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ

Koun S Chaal Jith Paarabreham Dhhiaaeae Kin Bidhh Keerathan Gaaeae Jeeo ||4||

कउणु
सु चाल जितु पारब्रहमु धिआए किनि बिधि कीरतनु गाए जीउ ॥४॥

ਜਿਸ
ਨਾਲ ਅਕਾਲ ਪੁਰਖ ਦਾਤਾ ਚੇਤੇ ਆਵੇ ਕਿਹੜਾ ਸ਼ਬਦ ਨਾਮ ਦਾ ਰਸਤਾ ਹੈ? ਕਿਹੜਾ ਤਰੀਕੇ ਸ਼ਬਦ ਨਾਮ ਰੱਬ ਦੇ ਗੁਣਾਂ ਦੀ ਪ੍ਰਸੰਸਾ ਕੀਤੀ ਜਾਵੇ? ||4||

What is that lifestyle, by which we may come to meditate on the Supreme Lord? How may we sing the Kirtan of His Praises? ||4||

5369
ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ

Guramukh Mukathaa Guramukh Jugathaa ||

गुरमुखि
मुकता गुरमुखि जुगता

ਗੁਰੂ
ਦੀ ਮੰਨਣ, ਸੁਣਨ ਵਾਲਾ, ਦੁਨੀਆਂ ਦੇ ਵਿਕਾਰਾਂ ਤੋਂ ਬੱਚ ਜਾਂਦਾ ਹੈ ਗੁਰੂ ਦੀ ਮੰਨਣ, ਸੁਣਨ ਵਾਲਾ, ਦੁਨੀਆਂ ਨੂੰ ਛੱਡ ਕੇ ਰੱਬ ਨਾਲ ਲਿਵ ਲਗਾ ਲੈਂਦਾ ਹੈ

The Gurmukh is liberated, and the Gurmukh is linked.

5370
ਗੁਰਮੁਖਿ ਗਿਆਨੀ ਗੁਰਮੁਖਿ ਬਕਤਾ

Guramukh Giaanee Guramukh Bakathaa ||

गुरमुखि
गिआनी गुरमुखि बकता

ਗੁਰੂ
ਦੀ ਮੰਨਣ, ਸੁਣਨ ਵਾਲਾ ਸੂਜਵਾਨ ਬਿਚਾਰਾਂ ਵਾਲਾ ਹੁੰਦਾ ਹੈ ਗੁਰੂ ਦੀ ਮੰਨਣ, ਸੁਣਨ ਵਾਲਾ, ਰੱਬ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ

The Gurmukh is the spiritual teacher, and the Gurmukh is the preacher.

5371
ਧੰਨੁ ਗਿਰਹੀ ਉਦਾਸੀ ਗੁਰਮੁਖਿ ਗੁਰਮੁਖਿ ਕੀਮਤਿ ਪਾਏ ਜੀਉ

Dhhann Girehee Oudhaasee Guramukh Guramukh Keemath Paaeae Jeeo ||5||

धंनु
गिरही उदासी गुरमुखि गुरमुखि कीमति पाए जीउ ॥५॥

ਉਹ
ਸਲਾਘਾ ਕਰਨ ਵਾਲਾ ਭਾਗਾ ਵਾਲਾ ਮਨੁੱਖ ਹੈ ਜੋ ਰੱਬ ਦੇ ਗੁਣਾਂ ਵਿੱਚ ਸਿਆਣਪ ਨਾਲ ਗ੍ਰਿਹਸਤੀ ਵਾਂਗ ਚਲਦਾ ਹੈ ਗੁਰੂ ਦੀ ਮੰਨਣ, ਸੁਣਨ ਵਾਲਾ ਦੁਨੀਆਂ ਵੱਲੋਂ, ਰੱਬ ਦੇ ਵਿਯੋਗ ਵਿੱਚ ਤਿਆਗੀ ਹੋ ਗਿਆ ਗੁਰੂ ਦੀ ਮੰਨਣ, ਸੁਣਨ ਵਾਲਾ ਮਨੁੱਖ ਰੱਬ ਨੂੰ ਪਿਆਰ ਕਰਕੇ ਖੌਜ ਕਰਦਾ ਹੈ ||5||

Blessed is the Gurmukh, the householder and the renunciate. The Gurmukh knows the Lord's Value. ||5||

5372
ਹਉਮੈ ਬਾਧਾ ਗੁਰਮੁਖਿ ਛੂਟਾ

Houmai Baadhhaa Guramukh Shhoottaa ||

हउमै
बाधा गुरमुखि छूटा

ਹੰਕਾਂਰ
ਵਾਲਾ ਦੁਨੀਆਂ ਦੇ ਵਿਕਾਰਾਂ ਵਿੱਚ ਫਸ ਜਾਦਾ ਹੈ ਗੁਰੂ ਦੀ ਮੰਨਣ, ਸੁਣਨ ਵਾਲਾ ਮੁਕਤ ਹੋ ਜਾਂਦਾ ਹੈ ਅਜ਼ਾਦ ਬਿਚਾਰ ਸੋਚਣ ਲੱਗ ਜਾਂਦਾ ਹੈ

Egotism is bondage; as Gurmukh, one is emancipated.

5373
ਗੁਰਮੁਖਿ ਆਵਣੁ ਜਾਵਣੁ ਤੂਟਾ

Guramukh Aavan Jaavan Thoottaa ||

गुरमुखि
आवणु जावणु तूटा

ਗੁਰੂ
ਦੀ ਮੰਨਣ, ਸੁਣਨ ਵਾਲਾ ਮਨੁੱਖ ਜਨਮ-ਮਰਨ ਤੋਂ ਬੱਚ ਜਾਂਦਾ ਹੈ

The Gurmukh escapes the cycle of coming and going in reincarnation.

5374
ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ

Guramukh Karam Guramukh Nihakaramaa Guramukh Karae S Subhaaeae Jeeo ||6||

गुरमुखि
करम गुरमुखि निहकरमा गुरमुखि करे सु सुभाए जीउ ॥६॥

ਗੁਰੂ
ਦੇ ਕੋਲ ਰਹਿੱਣ ਵਾਲਾ ਮਨੁੱਖ ਚੰਗੇ ਕੰਮ ਕਰਦਾ ਹੈ ਗੁਰੂ ਦੀ ਮੰਨਣ, ਸੁਣਨ ਵਾਲਾ ਮਨੁੱਖ ਮਾੜੇ ਕੰਮ ਨਹੀਂ ਕਰਦਾ ਦੁਨੀਆਂ ਦੇ ਵਿਕਾਰਾਂ ਵਿੱਚ ਨਹੀਂ ਫਸਦਾ ਗੁਰੂ ਦੀ ਮੰਨਣ, ਸੁਣਨ ਵਾਲਾ ਮਨੁੱਖ, ਹਰ ਕੰਮ ਰੱਬ ਦੀ ਰਜ਼ਾ ਵਿੱਚ ਰਹਿ ਕੇ, ਅਚਨਚੇਤ ਕਰਦਾ ਹੈ ||6||

The Gurmukh performs actions of good karma, and the Gurmukh is beyond karma. Whatever the Gurmukh does, is done in good faith. ||6||

5375
ਗੁਰਮੁਖਿ ਸੁਖੀਆ ਮਨਮੁਖਿ ਦੁਖੀਆ

Guramukh Sukheeaa Manamukh Dhukheeaa ||

गुरमुखि
सुखीआ मनमुखि दुखीआ

ਗੁਰੂ
ਦੇ ਕੋਲ ਰਹਿੱਣ ਵਾਲਾ, ਗੁਰੂ ਦੀ ਮੰਨਣ, ਸੁਣਨ ਵਾਲਾ ਮਨੁੱਖ ਅੰਨਦ ਵਿੱਚ ਰਹਿੰਦਾ ਹੈ ਮਨ ਮੱਤ ਵਾਲਾ ਮਨੁੱਖ, ਦਰਦਾਂ ਮਸੀਬਤਾਂ ਨਾਲ ਤੰਗ ਹੁੰਦਾ ਹੈ

The Gurmukh is happy, while the self-willed manmukh is sad.

5376
ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ

Guramukh Sanamukh Manamukh Vaemukheeaa ||

गुरमुखि
सनमुखु मनमुखि वेमुखीआ

ਗੁਰੂ ਦੀ ਮੰਨਣ, ਸੁਣਨ ਵਾਲਾ ਮਨੁੱਖ, ਗੁਰੂ ਦੇ ਕੋਲ ਹਾਜ਼ਰ ਰਹਿੱਣ ਨਾਲ ਅੰਨਦ ਵਿੱਚ ਰਹਿੰਦਾ ਹੈ ਮਨ ਮੱਤ ਵਾਲਾ ਮਨੁੱਖ, ਰੱਬ ਵੱਲੋਂ ਪਾਸਾ ਕਰ ਲੈਂਦਾ ਹੈ ਨਾਸਤਕ ਬੱਣ ਜਾਂਦਾ ਹੈ

The Gurmukh turns toward the Guru, and the self-willed manmukh turns away from the Guru.

5377
ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ

Guramukh Mileeai Manamukh Vishhurai Guramukh Bidhh Pragattaaeae Jeeo ||7||

गुरमुखि
मिलीऐ मनमुखि विछुरै गुरमुखि बिधि प्रगटाए जीउ ॥७॥

ਗੁਰੂ
ਦੀ ਮੰਨਣ, ਸੁਣਨ ਵਾਲਾ ਮਨੁੱਖ, ਰੱਬ ਨਾਲ ਮਿਲ ਜਾਂਦਾ ਹੈ ਮਨ ਮੱਤ ਵਾਲਾ ਮਨੁੱਖ, ਰੱਬ ਵੱਲੋਂ ਟੁੱਟ ਜਾਂਦਾ ਹੈ ਗੁਰੂ ਦੀ ਮੰਨਣ, ਸੁਣਨ ਵਾਲਾ ਮਨੁੱਖ, ਰੱਬ ਨਾਲ ਜੁੜ ਕੇ, ਉਸ ਦੀ ਸਿਫ਼ਤ ਵਿੱਚ ਲੀਨ ਹੋ ਜਾਂਦਾ ਹੈ ||7||

The Gurmukh is united with the Lord, while the manmukh is separated from Him. The Gurmukh reveals the way. ||7||

 

5378
ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ

Guramukh Akhar Jith Dhhaavath Rehathaa ||

गुरमुखि
अखरु जितु धावतु रहता

ਗੁਰੂ
ਦੀ ਮੰਨਣ, ਸੁਣਨ ਵਾਲਾ ਮਨੁੱਖ ਸ਼ਬਦ ਦੀ ਓਟ ਲੈ ਕੇ ਦੁਨੀਆਂ ਦੇ ਵਿਕਾਰਾਂ ਤੋਂ ਬੱਚ ਜਾਂਦਾ ਹੈ।

The Guru's Instruction is the Word, by which the wandering mind is restrained.

5379
ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ

Guramukh Oupadhaes Dhukh Sukh Sam Sehathaa ||

गुरमुखि
उपदेसु दुखु सुखु सम सहता

ਗੁਰੂ
ਦੀ ਕਿਰਪਾ ਵਾਲਾ ਮਨੁੱਖ ਸ਼ਬਦ ਦੀ ਤਾਕਤ ਨਾਲ ਅੰਨਦ ਵਾਂਗ ਹੀ ਦੁੱਖਾਂ ਦਰਦਾ ਨੂੰ ਸਹਿੰਦਾ ਹੈ।

Through the Guru's Teachings, we can endure pain and pleasure alike.

5380
ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ

Guramukh Chaal Jith Paarabreham Dhhiaaeae Guramukh Keerathan Gaaeae Jeeo ||8||

गुरमुखि
चाल जितु पारब्रहमु धिआए गुरमुखि कीरतनु गाए जीउ ॥८॥

ਗੁਰੂ ਦੀ ਕਿਰਪਾ ਵਾਲਾ ਮਨੁੱਖ ਹੀ ਰੱਬ ਦਾ ਨਾਂਮ ਜੱਪ ਸਕਦਾ ਹੈ। ਗੁਰੂ ਦੀ ਮੰਨਣ
, ਸੁਣਨ ਵਾਲਾ ਮਨੁੱਖ ਸ਼ਬਦ ਨਾਂਮ ਦੇ ਗੁਣ ਗਾਉਂਦਾ ਹੈ। ||8||

To live as Gurmukh is the lifestyle by which we come to meditate on the Supreme Lord. The Gurmukh sings the Kirtan of His Praises. ||8||

5381
ਸਗਲੀ ਬਣਤ ਬਣਾਈ ਆਪੇ

Sagalee Banath Banaaee Aapae ||

सगली
बणत बणाई आपे

ਸਾਰੀ ਦੁਨੀਆ ਰੱਬ ਨੇ ਆਪ ਬਣਾਈ ਹੈ।

The Lord Himself created the entire creation.

5382
ਆਪੇ ਕਰੇ ਕਰਾਏ ਥਾਪੇ

Aapae Karae Karaaeae Thhaapae ||

आपे
करे कराए थापे

ਰੱਬ ਆਪ ਜੀਵਾਂ ਵਿਚ ਰਹਿ ਕੇ, ਸਾਰਾ ਕੁੱਝ ਕਰਦਾ ਹੈ।

He Himself acts, and causes others to act. He Himself establishes.

5383
ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ੩੬

Eikas Thae Hoeiou Ananthaa Naanak Eaekas Maahi Samaaeae Jeeo ||9||2||36||

इकसु
ते होइओ अनंता नानक एकसु माहि समाए जीउ ॥९॥२॥३६॥

ਇੱਕ ਰੱਬ ਆਪ ਅਨੇਕਾਂ ਜੀਵਾਂ ਨੂੰ ਪੈਦਾ ਕਰਦਾ ਹੈ। ਉਹ ਸਾਰੇ ਇੱਕ ਰੱਬ ਵਿਚ ਮਿਲ ਜਾਂਦੇ ਹਨ।
||9||2||36||

From oneness, He has brought forth the countless multitudes. O Nanak, they shall merge into the One once again. ||9||2||36||

5384
ਮਾਝ ਮਹਲਾ

Maajh Mehalaa 5 ||

माझ
महला

ਮਾਝ
ਪੰਜਵੇਂ ਪਾਤਸ਼ਾਹ 5||

Maajh, Fifth Mehl:
5||

5385
ਪ੍ਰਭੁ ਅਬਿਨਾਸੀ ਤਾ ਕਿਆ ਕਾੜਾ

Prabh Abinaasee Thaa Kiaa Kaarraa ||

प्रभु
अबिनासी ता किआ काड़ा

ਰੱਬ
ਨਾ ਨਾਸ਼ ਹੋਣ ਵਾਲਾ ਮੇਰਾ ਹੈ, ਤਾ ਮੈਨੂੰ ਕੋਈ ਫ਼ਿਕਰ ਨਹੀਂ ਹੈ।

God is Eternal and Imperishable, so why should anyone be anxious?

5386
ਹਰਿ ਭਗਵੰਤਾ ਤਾ ਜਨੁ ਖਰਾ ਸੁਖਾਲਾ

Har Bhagavanthaa Thaa Jan Kharaa Sukhaalaa ||

हरि
भगवंता ता जनु खरा सुखाला

ਜਦੋਂ ਪਤਾ ਹੈ ਸੁਖਾਂ ਦਾ ਦਾਤਾ ਮੇਰਾ ਹੈ। ਤਾਂ ਜੀਵ ਅੰਨਦ ਵਿੱਚ ਰਹਿੰਦਾ ਹੈ।

The Lord is Wealthy and Prosperous, so His humble servant should feel totally secure.

5387
ਜੀਅ ਪ੍ਰਾਨ ਮਾਨ ਸੁਖਦਾਤਾ ਤੂੰ ਕਰਹਿ ਸੋਈ ਸੁਖੁ ਪਾਵਣਿਆ

Jeea Praan Maan Sukhadhaathaa Thoon Karehi Soee Sukh Paavaniaa ||1||

जीअ
प्रान मान सुखदाता तूं करहि सोई सुखु पावणिआ ॥१॥

ਰੱਬ ਜੀ ਤੂੰ ਸਾਹਾਂ ਤੇ ਮਨ ਦੇ ਅੰਨਦ ਦਾ ਅਧਾਰ ਹੈ। ਜੋ ਕੁੱਝ ਤੂੰ ਕਰਦਾ ਹੈ, ਉਸੇ ਵਿੱਚੋਂ ਅੰਨਦ ਲੈਣਾਂ ਹੈ।
||1||

O Giver of peace of the soul, of life, of honor-as You ordain, I obtain peace. ||1||

5388
ਹਉ ਵਾਰੀ ਜੀਉ ਵਾਰੀ ਗੁਰਮੁਖਿ ਮਨਿ ਤਨਿ ਭਾਵਣਿਆ

Ho Vaaree Jeeo Vaaree Guramukh Man Than Bhaavaniaa ||

हउ
वारी जीउ वारी गुरमुखि मनि तनि भावणिआ

ਮੈਂ
ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਉਤੋਂ ਜੋ ਗੁਰੂ ਦੀ ਮੰਨਣ, ਸੁਣਨ ਵਾਲੇ ਮਨੁੱਖ ਨੂੰ ਰੱਬ ਸਰੀਰ ਤੇ ਮਨ ਪਿਆਰਾ ਲੱਗਣ ਲੱਗ ਜਾਂਦਾ ਹੈ
I am a sacrifice, my soul is a sacrifice, to that Gurmukh whose mind and body are pleased with You.

5389
ਤੂੰ ਮੇਰਾ ਪਰਬਤੁ ਤੂੰ ਮੇਰਾ ਓਲਾ ਤੁਮ ਸੰਗਿ ਲਵੈ ਲਾਵਣਿਆ ਰਹਾਉ

Thoon Maeraa Parabath Thoon Maeraa Oulaa Thum Sang Lavai N Laavaniaa ||1|| Rehaao ||

तूं
मेरा परबतु तूं मेरा ओला तुम संगि लवै लावणिआ ॥१॥ रहाउ

ਪ੍ਰਮਾਤਮਾਂ ਤੂਹੀ ਮੇਰਾ ਬਹੁਤ ਵੱਡਾ ਆਸਰਾ ਹੈ। ਮੇਰੇ ਪਰਦੇ ਢੱਕਣ ਵਾਲਾ ਹੈ। ਤੇਰੇ ਬਗੈਰ ਮੇਰਾ ਕੋਈ ਨਹੀਂ ਹੈ। ਤੇਰੇ ਬਗੈਰ ਮੈਨੂੰ ਕੋਈ ਨੇੜੇ ਨਹੀਂ ਲੱਗਣ ਲੱਗਣ ਦਿੰਦਾ।
||1||ਰਹਾਉ||

You are my mountain, You are my shelter and shield. No one can rival You. ||1||Pause||

5390
ਤੇਰਾ ਕੀਤਾ ਜਿਸੁ ਲਾਗੈ ਮੀਠਾ

Thaeraa Keethaa Jis Laagai Meethaa ||

तेरा
कीता जिसु लागै मीठा

ਜਿਸ ਨੂੰ ਤੇਰੇ ਕੀਤੇ ਕੰਮਾਂ ਭਾਣਾਂ ਵਿੱਚ ਰਸ ਅੰਨਦ ਆਉਂਦਾ ਹੈ।

That person, unto whom Your actions seem sweet,

5391
ਘਟਿ ਘਟਿ ਪਾਰਬ੍ਰਹਮੁ ਤਿਨਿ ਜਨਿ ਡੀਠਾ

Ghatt Ghatt Paarabreham Thin Jan Ddeethaa ||

घटि
घटि पारब्रहमु तिनि जनि डीठा

ਉਹ ਮਨੁੱਖ ਨੇ
ਪ੍ਰਮਾਤਮਾਂ ਤੈਨੂੰ ਹਰ ਥਾਂ ਹਰ ਹਿਰਦੇ ਵਿੱਚ ਦੇਖਦੇ ਹਨ।

Comes to see the Supreme Lord God in each and every heart.

5392
ਥਾਨਿ ਥਨੰਤਰਿ ਤੂੰਹੈ ਤੂੰਹੈ ਇਕੋ ਇਕੁ ਵਰਤਾਵਣਿਆ

Thhaan Thhananthar Thoonhai Thoonhai Eiko Eik Varathaavaniaa ||2||

थानि
थनंतरि तूंहै तूंहै इको इकु वरतावणिआ ॥२॥

ਪ੍ਰਮਾਤਮਾਂ ਤੂੰ ਹਰ ਥਾਂ ਜ਼ਰੇ-ਜ਼ਰੇ ਵਿੱਚ ਇਕੋ ਤੂੰ ਵੱਸਦਾ ਹੈ।
||2||

In all places and interspaces, You exist. You are the One and Only Lord, pervading everywhere. ||2||

5393
ਸਗਲ ਮਨੋਰਥ ਤੂੰ ਦੇਵਣਹਾਰਾ

Sagal Manorathh Thoon Dhaevanehaaraa ||

सगल
मनोरथ तूं देवणहारा

ਪ੍ਰਮਾਤਮਾਂ ਤੂੰ ਹਰ ਲੜੀਦੀ ਵਸਤੂ, ਸੁੱਖ ਦੇਣ ਵਾਲਾਂ ਹੈ

You are the Fulfiller of all the mind's desires.

5394
ਭਗਤੀ ਭਾਇ ਭਰੇ ਭੰਡਾਰਾ

Bhagathee Bhaae Bharae Bhanddaaraa ||

भगती
भाइ भरे भंडारा

ਪ੍ਰਮਾਤਮਾਂ ਤੇਰੇ ਕੋਲ ਪ੍ਰੇਮ ਪਿਆਰ ਦੇ ਖ਼ਜ਼ਾਂਨੇ ਬੇਅੰਤ ਹਨ।

Your treasures are overflowing with love and devotion.

5395
ਦਇਆ ਧਾਰਿ ਰਾਖੇ ਤੁਧੁ ਸੇਈ ਪੂਰੈ ਕਰਮਿ ਸਮਾਵਣਿਆ

Dhaeiaa Dhhaar Raakhae Thudhh Saeee Poorai Karam Samaavaniaa ||3||

दइआ
धारि राखे तुधु सेई पूरै करमि समावणिआ ॥३॥

ਆਪਣੀ ਸ਼ਰਨ ਵਿੱਚ ਆਏ ਭਾਗਾਂ
ਵਾਲੇ ਜੀਵਾਂ ਨੂੰ ਤੂੰ ਤਰਸ ਕਰਕੇ, ਆਪਣੇ ਨਾਲ ਮਿਲਾ ਲੈਦਾ ਹੈ।||3||

Showering Your Mercy, You protect those who, through perfect destiny, merge into You. ||3||

Comments

Popular Posts