ਸਾਡਾ ਕਲਚਰ ਪਿਆਰ ਕਰਨ ਦੀ ਮਨਜ਼ੂਰੀ ਨਹੀਂ ਦਿੰਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਇੱਕ ਗੋਰਾ ਕੁੜੀ ਨੂੰ ਕਹਿੰਦਾ ਹੈ, " ਤੂੰ ਬਹੁਤ ਖੂਬ ਸੂਰਤ ਹੈ। " ਕੁੜੀ ਕਹਿੰਦੀ, " ਤੂੰ ਮੇਰੀ ਪ੍ਰਸੰਸਾ ਨਹੀਂ ਕਰ ਸਕਦਾ। " ਗੋਰਾ ਕੁੜੀ ਨੂੰ ਕਹਿੰਦਾ, " ਕਿਉਂ ਨਹੀਂ ਕਰ ਸਕਦਾ? " ਕੁੜੀ ਕਹਿੰਦੀ, " ਸਾਡਾ ਕਲਚਰ ਪਿਆਰ ਕਰਨ ਦੀ ਮਨਜ਼ੂਰੀ ਨਹੀਂ ਦਿੰਦਾ" ਗੋਰਾ ਕੁੜੀ ਨੂੰ ਕਹਿੰਦਾ, " ਕਿੰਨਾਂ ਚੰਗਾ ਕਲਚਰ ਹੈ? ਤੁਹਾਡਾ ਕਲਚਰ ਕਮਾਲ ਦਾ ਹੈ। ਕੀ ਬਗੈਰ ਪਿਆਰ ਤੋਂ ਦੁਨੀਆਂ ਪੈਦਾ ਹੋਈ ਜਾਂਦੀ ਹੈ? ਤੁਹਾਡੇ ਕਲਚਰ ਵਿੱਚ ਆਪਣੀ ਵਿਆਹੀ ਨਾਲ ਪਿਆਰ ਨਹੀਂ ਕਰਦੇ। ਬੱਚੇ ਹੋਈ ਜਾਂਦੇ ਹਨ। ਕਈ ਜੋ ਪਿਆਰ ਕਰਦੇ ਹਨ। ਉਹ ਬੱਚੇ ਪੈਦਾ ਨਹੀਂ ਕਰਨਾਂ ਚਹੁੰਦੇ। ਮੇਰੇ ਕਲਚਰ ਵਿੱਚ ਪਿਆਰ ਕਰਦੇ ਹਨ। ਵਿਆਹ ਨਹੀਂ ਕਰਦੇ। ਬੱਚੇ ਪੈਦਾ ਹੋਣ ਨਾ ਹੋਣ ਕੋਈ ਪ੍ਰਵਾਹ ਨਹੀ ਹੈ। ਇਸੇ ਕਰਕੇ ਮੈਂ ਤੈਨੂੰ ਪਿਆਰ ਕਰਦਾ ਹਾਂ। " ਕੁੜੀ ਕਹਿੰਦੀ, " ਇਸ ਪਿਆਰ ਦੀ ਮਨਜ਼ੂਰੀ ਮੇਰੇ ਮਾਂਪੇ ਨਹੀਂ ਦਿੰਦੇ। " ਗੋਰਾ ਕਹਿੰਦਾ, " ਮਨਜ਼ੂਰੀ ਲੈਣ ਨੂੰ ਕੀ ਅਰਜ਼ੀ ਦੇਣੀ ਪੈਣੀ ਹੈ? " ਕੁੜੀ ਕਹਿੰਦੀ, " ਦੇਖੀ ਕਿਤੇ ਪੰਗਾਂ ਨਾਂ ਲੈ ਲਵੀਂ। ਮੇਰੇ ਡੈਡੀ ਤੈਨੂੰ ਗੋਲੀ ਮਾਰ ਦੇਣਗੇ। " ਗੋਰਾ ਕਹਿੰਦਾ, " ਫਿਰ ਆਪਣਾ ਮਿਲਾਪ ਕਿਵੇਂ ਹੋਊ। " ਕੁੜੀ ਕਹਿੰਦੀ, " ਬਸ ਭੇਤ ਤੇਰੇ ਮੇਰੇ ਤੋਂ ਬਾਹਰ ਨਾਂ ਨਿੱਕਲ ਜਾਵੇ। ਸੀਕਰਟ ਰਹਿ ਗਿਆ। ਪਿਆਰ ਪੁਗ ਗਿਆ। ਸੁਰਾਖ਼ ਨਿੱਕਲ ਗਿਆ। ਤੂੰ ਤਾਂ ਸਿੱਧਾ ਬਰਬਾਦ ਹੋ ਗਿਆ। ਲਾਸ਼ ਵੀ ਨਹੀਂ ਲੱਭਣੀ। ਮੈਂ ਆਪ ਵਿਚੋਂ ਖ਼ਿਸਕ ਜਾਣਾਂ ਹੈ।"
ਲੋਕ ਕਰਦੇ ਤਾਂ ਸਬ ਕੁੱਝ ਹਨ। ਆਦਤ ਬੱਣ ਗਈ ਕਹਿੱਣ ਦੀ, " ਅਸੀ ਪੰਜਾਬੀ ਆਹ ਨਹੀਂ ਕਰਦੇ ਉਹ ਨਹੀਂ ਕਰਦੇ। ਬੁਏ ਬਰੈਡ ਨਹੀਂ ਕਰਦੇ। " ਕੁੜੀਆਂ ਹੀਰ ਵਰਗੀਆਂ ਹਨ। ਸਾਹਿਬਾ ਵਾਂਗ ਬਗਾਨੇ ਪੁੱਤ ਮਰਵਾਂ ਕੇ ਵੀ, ਸਰੀਫ਼ ਕਹਾਉਂਦੀਆਂ ਹਨ। ਸਹੁਰੇ ਤੁਰ ਜਾਂਦੀਆ ਹਨ। ਜੈਜ ਨੇ ਆਪਣੀ ਭੈਣ ਨੂੰ ਕਿਹਾ ਹੋਇਆ ਸੀ, " ਜੇ ਮੈਂ ਤੇਰੀ ਕੋਈ ਐਸੀ ਬੈਸੀ ਗੱਲ ਸੁਣੀ, ਤੇਰੀ ਲੱਤਾਂ ਤੋੜ ਦਿਆਂਗਾ। ਆਪ ਉਸ ਦੀ ਸਹੇਲੀ ਆਪਣੀ ਭੈਣ ਸਹਮਣੇ ਹੀ ਖੁਲੀਆਂ ਗੱਲਾਂ ਕਰਦਾ ਸੀ। ਉਸ ਤੋਂ ਚੋਰੀ ਤੋਹਫ਼ੇ ਵੀ ਦਿੰਦਾ ਸੀ। ਦੂਜੇ ਦੀ ਭੈਣ ਨਾਲ ਕੁੱਝ ਕਰੀ ਚੱਲੋ। ਬੰਦਾ ਆਪ ਕੁੱਝ ਕਰੀ ਜਾਵੇ, ਆਲੇ ਦੁਆਲੇ ਦੀ ਰਾਖੀ ਜਰੂਰ ਕਰਨੀ ਹੈ। ਦੂਜਾ ਬੰਦਾ ਕੀ ਕਰਦਾ ਹੈ? ਨਿਗਾ ਦੂਜੇ ਵਿੱਚ ਰਹਿੰਦੀ ਹੈ। ਬਾਂਦਰਾਂ ਵਾਲਾ ਹਾਲ ਹੈ।
ਮੈਨੂੰ ਇਕ ਕੁੜੀ ਦੱਸ ਰਹੀ ਸੀ, " ਸਾਡੇ ਘਰ ਬਹੁਤ ਵੱਡਾ ਬਖੇੜਾ ਖੜ੍ਹਾ ਹੋ ਗਿਆ ਹੈ। ਵਿਹੜੇ ਵਿੱਚ ਇੱਕ ਚਿੱਟਾ ਪੇਪਰ ਪਿਆ ਸੀ। ਜਿਸ ਤੇ ਲਿਖਿਆ ਸੀ। " ਆਈ ਲਵ ਯੂ " ਪਤਾ ਨਹੀਂ ਲੱਗ ਰਿਹਾ, ਉਹ ਕਿਸ ਲਈ ਹੈ? " ਮੈਂ ਕਿਹਾ, " ਜਿਸ ਲਈ ਹੈ। ਉਸ ਨੂੰ ਪਤਾ ਜਰੂਰ ਹੋਵੇਗਾ। ਪਤਾ ਲਗਾ ਕੇ ਕੀ ਕਰਨਾਂ ਹੈ? ਜੇ ਕੋਈ ਕਿਸੇ ਨੂੰ ਕਤਲ ਕਰਨ ਦੀ ਧੱਮਕੀ ਹੁੰਦੀ, ਫਿਰ ਤਾਂ ਬੰਦਾ ਲੱਭਣਾ ਪੈਣਾਂ ਸੀ। ਭਾਵੇ ਪੁਲੀਸ ਨੂੰ ਵੀ ਰਿਪੋਟ ਲਿਖਾ ਦਿੰਦੇ। " ਉਹ ਮੇਰੇ ਵੱਲ ਹੈਰਾਨੀ ਨਾਲ ਝਾਕੀ, ਉਸ ਨੇ ਕਿਹਾ, " ਹੱਦ ਹੋ ਗਈ। ਫ਼ਿਕਰ ਵਾਲੀ ਤਾ ਗੱਲ ਹੈ। ਪਤਾਂ ਨਹੀਂ ਕਿਹੜੇ ਮਰ ਜਾਂਣੇ ਦੀ ਕਰਾਮਾਤ ਹੈ? ਕਿਹਦੇ ਲਈ ਕਿਹਨੇ ਚਿੱਟੀ ਲਿਖੀ ਹੈ? ਘਰ ਵਿੱਚ ਦੋ ਜੁਵਾਨ ਮੇਰੀਆਂ ਭਤੀਜੀਆਂ ਹਨ। ਕੁੜੀਆ ਦੀ ਮਾਂ ਹੈ। ਵਿਧਵਾ ਭਾਬੀ ਹੈ। " ਮੈਂ ਕਿਹਾ, " ਤੂੰ ਵੀ ਤਾਂ ਜੁਵਾਨ ਹੈ, 45 ਸਾਲਾਂ ਦੀ ਹੋ ਗਈ। ਤੇਰਾ ਕਿਹੜਾ ਵਿਆਹ ਹੋਇਆ ਹੈ? ਅੱਗਲੇ ਨੇ ਤੈਨੂੰ ਹੀ ਸੁਨੇਹਾ ਭੇਜਿਆ ਹੋਵੇ, ਹੋ ਸਕਦਾ ਹੈ? ਜਾਂ ਕੀ ਤੂੰ ਲੋਕਾਂ ਦੀ ਹੀ ਰਾਖੀ ਕਰਨੀ ਹੈ? ਕੀ ਤੁੰ ਲੋਕਾਂ ਦੀਆਂ ਵਿੜਕਾਂ ਲੈ ਕੇ ਜਿੰਦਗੀ ਕੱਢਣੀ ਹੈ? ਜੇ ਤੈਨੂੰ ਪਤਾ ਹੈ। ਐਸਾ ਕੁੱਝ ਪਿਆਰ ਦਾ ਜਲਬਾ ਹੈ। ਤੂੰ ਇਸ ਕਾਸੇ ਦੇ ਸਮੁੰਦਰ ਵਿੱਚ ਰਹਿੰਦੀ ਹੋਈ ਭਿਜਣ ਤੋਂ ਕਿਵੇ ਬੱਚ ਗਈ? ਕਿਤੇ ਤੈਨੂੰ ਹੀ ਤਾਂ ਲਵ ਲੈਟਰ ਨਹੀਂ ਆਉਂਦੇ? " ਉਸ ਨੇ ਆਲਾ ਦੁਆਲਾ ਦੇਖਿਆ, " ਹਾਏ ਹੋਲੀ ਬੋਲ, ਕਿਤੇ ਵੱਡਾ ਵਿਰਾ ਨਾਂ ਸੁਣ ਲਵੇ। ਕੀ ਮੇਰੀ ਗੁੱਤ ਪੁਟਾਉਣੀ ਹੈ? ਕੀ ਘਰੋਂ ਕੱਢਾਉਣਾ ਹੈ? ਮੈਂ ਇਹੋ ਜਿਹੀ ਥੋੜੀ ਹਾਂ? ਕਿਵੇਂ ਪਤਾ ਲੱਗੂ ਕੌਣ ਹੈ? " ਮੈਂ ਕਿਹਾ, " ਤੇਰੀ ਤਾਂ ਰਾਖੀ ਕਰਨੀ ਪੈਣੀ ਹੈ। ਮੈਂ ਨਹੀਂ ਮੰਨਦੀ, ਤੈਨੂੰ ਸਾਰੇ ਪਿਆਰ, ਇਸ਼ਕ ਦੇ ਭੇਤਾ ਦਾ ਵੀ ਪਤਾ ਹੈ। ਤੂੰ ਆਪ ਇਸ ਤੋਂ ਬੱਚ ਗਈ ਹੈ। ਕੀ ਪਤਾ ਉਹ ਪੇਪਰ ਗੁਆਂਢੀਆਂ ਦਿਉ ਉਡ ਕੇ ਤੁਹਾਡੇ ਆ ਗਿਆ ਹੋਵੇ? ਕੀ ਤੂੰ ਵਿਰੇ ਤੋਂ ਸੱਚੀ ਡਰਦੀ ਹੈ? ਜਿਸ ਨੂੰ ਹਰ ਬਾਰ ਬੁਰਾ ਹੀ ਕਹਿੰਦੀ ਹੈ। ਜੋ ਤੇਰੀ ਵੱਡੀ ਭਾਬੀ ਤੇ ਤੁਹਾਡੇ ਕਿਸੇ ਤੋਂ ਡਰਦਾ ਨਹੀਂ ਹੈ। ਤੇਰੀ ਵਿਧਵਾਂ ਭਾਬੀ ਦੇ ਕੰਮਰੇ ਵਿੱਚ ਵੀ ਸੌਂ ਜਾਂਦਾ ਹੈ। ਜੋ ਆਪ ਐਸਾ ਹੋਵੇ, ਉਹ ਥੋੜੀ ਇਹ ਪੇਪਰ ਦੇਖ ਕੇ ਕੋਈ ਨਰਾਜ਼ਗੀ ਜਾਹਰ ਕਰੇਗਾ? " ਉਸ ਨੇ ਕਿਹਾ, " ਪੇਪਰ ਲੱਭਾ ਹੀ ਵਿਰੇ ਨੂੰ ਹੈ। ਉਸ ਨੇ ਸਾਨੂੰ ਪੁਛ ਦੱਸ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਸਾਨੂੰ ਵਿਹੜੇ ਵਿੱਚ ਖੜ੍ਹੇ ਕਰ ਲਿਆ। ਸਾਰਿਆਂ ਦੀ ਲਿਖਾਈ ਮਿਲਾਈ। ਸ਼ੁਕਰ ਹੈ। ਸਾਡੇ ਵਿਚੋਂ ਕਿਸੇ ਦੀ ਲਿਖਾਈ ਨਹੀਂ ਮਿਲੀ। ਉਹ ਦੰਦੀਆਂ ਪੀਹਦਾ ਘਰੋਂ ਬਾਹਰ ਚਲਾ ਗਿਆ। ਰੱਬ ਕਰੇ ਪਰਦਾ ਹੀ ਪਿਆ ਰਹੇ।" ਮੈਂ ਉਸ ਨੂੰ ਪੁੱਛਿਆ, " ਜੇ ਲਿਖਾਈ ਘਰੋਂ ਕਿਸੇ ਦੀ ਮਿਲ ਜਾਂਦੀ। ਤਾਂ ਉਹ ਕੀ ਕਰਦਾ? ਕੀ ਉਸ ਨੂੰ ਘਰੋਂ ਕੱਢ ਦਿੰਦਾ? ਇਸ ਗੱਲ ਨੂੰ ਛੱਡ, ਤੁਹਾਡੇ ਗੁਆਢੀਆਂ ਦੇ ਔਰਤ ਕੋਣ ਆਈ ਹੋਈ ਹੈ? " ਉਸ ਨੇ ਕਿਹਾ," ਲੈ ਬੁਝਾਰਤ ਬੁੱਝੀ ਗਈ। ਇਹ ਔਰਤ ਉਨਾਂ ਦੀ ਕੁੜੀ ਬਾਹਰੋਂ ਆਈ ਹੈ। ਜੋ ਵਿਰੇ ਨਾਲ ਪੜ੍ਹਦੀ ਸੀ। ਤੈਨੂੰ ਕੁੱਝ ਦੱਸਾ, ਇਸ ਦਾ ਵਿਰੇ ਨਾਲ ਇਸ਼ਕ ਚੱਲਦਾ ਸੀ। ਇਹ ਚਿੱਠੀ ਉਸੇ ਨੇ ਵਿਰੇ ਮੂਹਰੇ ਸਿੱਟੀ ਹੈ। ਹਾਏ ਤੈਨੂੰ ਕੀ ਲੱਗਦਾ ਫਿਰ ਇਸ਼ਕ ਲੜਾਉਣਗੇ? " ਮੈਨੂੰ ਉਸ ਨੇ ਖੁਸ਼ ਕਰ ਦਿੱਤਾ। ਮੈਂ ਆਪਣਾ ਹਾਸਾ ਮਸਾ ਰੋਕਿਆ। ਗੱਲ ਕਰਨੀ ਸ਼ੁਰੂ ਕੀਤੀ, " ਇਹ ਤਾਂ ਪਿਆਸਾ ਹੀ ਦੱਸ ਸਕਦਾ ਹੈ। ਤੈਨੂੰ ਜ਼ਿਆਦਾ ਪਤਾ ਹੋਣਾਂ ਚਾਹੀਦਾ ਹੈ। ਤੂੰ ਕੀਹਦੀ ਉਡੀਕ ਵਿੱਚ ਅਜੇ ਤੱਕ ਕੁਆਰੀ ਬੈਠੀ ਹੈ? ਹੋਰਾਂ ਦਾ ਛੱਡ ਤੇਰਾ ਇਹੋ ਜਿਹਾ ਕਿਹੜਾ ਹੈ? ਜੋ ਵਿਆਹ ਨਹੀਂ ਕਰਨ ਦਿੰਦਾ? ਕਿਤੇ ਕੋਈ ਅਦਰੂਨੀ ਨੁਕਸ ਤਾਂ ਨਹੀਂ ਹੈ? ਆਂਏ ਨਹੀਂ ਹੋ ਸਕਦਾ। ਭਰਾ ਅਜੇ ਵੀ ਇਸ਼ਕ ਕਰਦਾ ਫਿਰੇ, ਭੈਣ ਦੇਵਦਾਸੀ ਬੱਣੀ ਰਹੇ। ਹੋਰਾਂ ਦੀਆ ਗੱਲਾਂ ਕਰੀ ਜਾਂਦੀ ਹੈ। ਆਪਣੇ ਬਾਰੇ ਵੀ ਸੋਚਣ ਦਾ ਸਮਾਂ ਕੱਢਿਆ ਕਰ। ਕੀ ਲੋਕ ਸੇਵਾ ਕਰਨ ਨੂੰ ਬੀੜਾ ਚੱਕਿਆ ਹੈ? ਇਸ ਨਾਲ ਲੋਕਾਂ ਤੇ ਕੀ ਅਸਰ ਹੁੰਦਾ ਹੈ? ਤੇਰੇ ਘਰ ਪਤੀ, ਬੱਚੇ ਹੋਣ, ਇੱਕ ਤਾਂ ਘਰ ਦੀਆਂ ਗੱਲਾਂ ਲੋਕਾਂ ਨੂੰ ਨਾ ਦੱਸੇਂ। ਆਪਣਾਂ ਘਰ ਸੰਭਾਲੇ। ਚੌਕੀਦਾਰਾਂ ਵਾਂਗ ਲੋਕਾਂ ਦਾ ਚੌਕੀ ਦਾਰਾ ਛੱਡ ਦੇ। ਅਜੇ ਵੀ ਬਥੇਰੇ ਸਰੀਫ਼ ਬੰਦੇ ਦੁਨੀਆਂ ਉਤੇ ਹਨ। ਜੋ ਤੇਰੇ ਵਰਗੀਆਂ ਨਾਲ ਵੀ ਘਰ ਵਸਾਉਣ ਲਈ ਤਿਆਰ ਹਨ। " ਉਸ ਨੇ ਕਿਹਾ, " ਵਿਆਹ ਕਰਾਉਣਾਂ ਕੋਈ ਜਰੂਰੀ ਨਹੀਂ ਹੈ। ਮੇਰੀ ਜਿੰਦਗੀ ਚੱਲੀ ਜਾਂਦੀ ਹੈ। ਜਰੂਰੀ ਇੱਕ ਬੰਦੇ ਦੇ ਛਿੱਤਰ ਖਾਣੇ ਹਨ। ਭਾਡੇ ਭਾਜਣੇ ਹਨ। ਹੁਣ ਵੀ ਮੈਨੂੰ ਕਿਸੇ ਗੱਲ ਦਾ ਘਾਟਾ ਨਹੀਂ ਹੈ। ਪਤੀ ਵਰਤਾਂ ਔਰਤਾਂ ਤੋਂ ਚੰਗੀ ਜਿੰਦਗੀ ਕੱਟਦੀ ਹੈ। ਵਿਆਹ ਦੀ ਮੋਹਰ ਲੁਆ ਕੇ, ਕੀ ਮੈਂ ਵੀ ਆਪਣੀ ਜਿੰਦਗੀ ਦੂਜੀਆਂ ਔਰਤਾਂ ਵਾਂਗ ਰੋਲ ਲਵਾਂ? " ਕੀ ਬਣੂ ਇਸ ਕਲਚਰ ਦਾ ਜਿਥੇ ਇਨੇ ਤਿਆਗੀ ਲੋਕ ਹਨ। ਦੂਜਿਆਂ ਦਾ ਇੰਨਾਂ ਖਿਆਲ ਰੱਖਦੇ ਹਨ। ਆਪਣੀ ਭੋਰਾ ਫ਼ਿਕਰ ਨਹੀਂ ਹੈ।

Comments

Popular Posts