ਇਮਾਨਦਾਰ ਬਣੀਏ
ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਅਸੀਂ ਕਿੰਨੇ ਕੁ ਇਮਾਨਦਾਰ ਹਾਂ। ਸਾਡੇ ਤੋਂ ਵਗੈਰ ਹੋਰ ਕੋਈ ਨਹੀਂ ਜਾਣਦਾ। ਦੂਜਾਂ ਬੰਦਾਂ ਤਾਂ ਸਾਡੀ ਸ਼ਕਲ ਦਾ ਭੋਲ਼ਾਂ ਭਾਂਲ਼ਾਂ ਚੇਹਰਾਂ ਹੀ ਜਾਣਦਾ ਹੈ। ਅੰਦਰ ਕੀ ਚੱਲਦਾ ਹੈ? ਅਸੀਂ ਹੀ ਜਾਣਦੇ ਹਾਂ। ਜੇ ਕਿਤੇ ਕੋਈ ਐਸਾਂ ਸ਼ੀਸ਼ਾਂ ਵੀ ਹੋਵੇ। ਸਾਹਮਣੇ ਵਾਲੇ ਦਾ ਅੰਦਰ ਪੜ੍ਹ ਸਕੀਏ। ਅਸੀਂ ਇੱਕ ਦੂਜੇ ਨੂੰ ਮੂੰਹ ਦਿਖਾਣ ਜੋਗੇ ਨਹੀਂ ਰਹਿੱਣਾ। ਬਹੁਤ ਘੱਟ ਅਜਿਹੇ ਹੁੰਦੇ ਹਨ। ਸਹੱਮਣੇ ਵਾਲੇ ਲਈ ਇਮਾਨਦਾਰ ਹੋਣ। ਹਮੇਸ਼ਾਂ ਆਪਣਾ ਹੀ ਭਲਾ ਚਹੁੰਦੇ ਹਨ। ਦੂਜਾਂ ਬੰਦਾਂ ਚਾਹੇ ਮੌਤ ਦੇ ਮੂੰਹ ਵਿੱਚ ਚਲਿਆਂ ਜਾਵੇ। ਜਿਉਂ ਜਿਉਂ ਸਇੰਸ ਦੇ ਯੁਗ ਵਿੱਚ ਵਿੱਚਰ ਰਹੇ ਹਨ। ਤਿਉਂ ਤਿਉਂ ਆਪਣੀ ਹੋਂਦ ਖੋਦੇ ਜਾਂ ਰਹੇ ਹਨ। ਪੈਸੇ ਤੇ ਕੀਮਤੀ ਚੀਜ਼ਾਂ ਲਈ ਰਿਸ਼ਤਿਆਂ ਨੂੰ ਭੁਲਦੇ ਜਾਂ ਰਹੇ ਹਨ। ਕਿਸੇ ਤੀਜੇ ਨਾਲ ਵੀ ਅਸੀਂ ਥੋੜਾਂ ਜਿਹੀ ਮੂੰਹ ਤੇ ਖੁਸ਼ੀ ਲਿਆਂ ਕੇ ਗੱਲ ਕਰੀਏ। ਅੱਗੋ ਉਹ ਖਿੜ ਕੇ ਹੱਸਦਾ ਹੈ। ਕਿਸੇ ਨੂੰ ਧੰਨਵਾਦ ਕਰੀਏ। ਉਹ ਵੀ ਸਾਡੇ ਕੋਲ ਦੋ ਪਲ ਹੋਰ ਰੁਕਦਾ ਹੈ। ਗਲਤੀ ਕਰਕੇ ਮੁਆਫ਼ੀ ਮੰਗੀਏ। ਅੱਗੇ ਵਾਲਾਂ ਮੁਆਫ਼ ਕਰ ਦਿੰਦਾ ਹੈ। ਕਿਸੇ ਦਾ ਚੰਗ੍ਹਾਂ ਕੰਮ ਕਰੀਏ। ਉਹ ਸਾਰੀ ਉਮਰ ਚੇਤੇ ਰੱਖਦਾ ਹੈ। ਦੋਸਤੀ ਵਿੱਚ ਬੰਦਾਂ ਬਹੁਤ ਕੁੱਝ ਖੱਟ ਜਾਂਦਾ ਹੈ। ਦੋਸਤ ਤੋਂ ਕੁੱਝ ਮੰਗਣ ਵਿੱਚ, ਦੁੱਖ ਸੁੱਖ ਦੱਸਣ ਵਿੱਚ ਕੋਈ ਸ਼ਰਮ ਨਹੀਂ ਹੁੰਦੀ। ਦੁਨੀਆਂ ਵਾਲੇ ਉਸੇ ਨੂੰ ਯਾਦ ਕਰਦੇ ਹਨ। ਜੋ ਚੰਗ੍ਹੇ ਕੰਮ ਕਰਦੇ ਹਨ। ਸਾਰੀਆਂ ਚਤਰਾਈਆਂ ਛੱਡ ਕੇ, ਇਮਾਨਦਾਰ ਬੱਣੀਏ। ਸੱਚਾਂ ਸੁੱਚਾ ਜੀਵਨ ਬੱਣਾਈਏ। ਹਰ ਬੰਦੇ ਨੂੰ ਲੋਕ ਜਾਣਦੇ ਹੁੰਦੇ ਹਨ। ਆਲੇ ਦੁਆਲੇ ਮਹੱਲੇ, ਪਿੰਡ, ਵਿੱਚ ਕੱਲੇ-ਕੱਲੇ ਨੂੰ ਜਾਣਦੇ ਹਨ। ਕੌਣ ਕੀ ਕਰਦਾ ਹੈ? ਕੰਮ ਉਤੇ ਵੀ ਪੱਤਾਂ ਹੁੰਦਾ ਹੈ। ਕੌਣ ਕੰਮ ਚੋਰ ਹੈ? ਕੌਣ ਮੇਹਨਤ ਕਰਦਾ ਹੈ? ਇਹ ਵੀ ਦੁਨੀਆਂ ਦਾਰੀ ਵਿੱਚ ਚਲਦੇ ਪੱਤਾਂ ਹੁੰਦਾ ਹੈ। ਕੌਣ ਬਹਾਦਰ, ਬਦਮਾਸ਼ ਅਮਲੀ ਜਵਾਰੀ ਹੈ? ਇਮਾਨਦਾਰ ਸੱਚੇ ਬੰਦੇ ਉਤੇ ਹੀ ਲੋਕ ਭਰੋਸਾ ਕਰਦੇ ਹਨ। ਇਮਾਨਦਾਰ ਮੇਹਨਤੀ ਆਪ ਵੀ ਬੱਣੀਏ। ਇਮਾਨਦਾਰੀ ਮੇਹਨਤ ਕਰਨੀ ਬੱਚਿਆਂ ਨੂੰ ਵੀ ਸਿੱਖਾਈਏ। ਬੱਚੇ ਆਪਾ ਤੋਂ ਸਿੱਖਣਗੇ। ਜੋ ਆਪਾ ਕਰਨਾ ਹੈ। ਬੱਚਿਆਂ ਨੇ ਨੱਕਲ ਕਰਨੀ ਹੁੰਦੀ ਹੈ। ਆਪ ਚੰਗੇ ਕੰਮ ਕਰਾਂਗੇ। ਬੱਚੇ ਰੀਸ ਕਰਨਗੇ। ਜੋ ਆਪ ਹੀ ਕੰਮ ਕਰਕੇ ਰਾਜੀ ਨਹੀਂ। ਉਨਾਂ ਦੇ ਬੱਚੇ ਸੁਰਤ ਸੰਭਾਲਣ ਤੇ ਸਕੂਲ ਨਹੀਂ ਜਾਣਗੇ। ਚੱਜ ਨਾਲ ਆਪਣੇ ਪੈਰਾਂ ਉਤੇ ਖੜ੍ਹੇ ਨਹੀਂ ਹੁੰਦੇ। ਇਮਾਨਦਾਰ ਨਹੀਂ ਬੱਣਦੇ।
ਕਈ ਆਪਣਿਆਂ ਕੋਲੋ ਕੰਨੀ ਕਿਉਂ ਕੁਤਰਾਉਂਦੇ ਹਾਂ? ਬਹੁਤੇ ਆਪਣਿਆਂ ਨੂੰ ਧੋਖਾ ਕਿਉਂ ਦਿੰਦੇ ਹਨ? ਦੂਜੇ ਦਾ ਮਾਲ ਹੱੜਪੱਣ ਨੂੰ ਫਿਰਦੇ ਹਨ। ਹੱਕ ਦੀ ਕਮਾਈ ਕਰਕੇ ਖਾਣੀ ਬਹੁਤ ਔਖੀ ਹੈ। ਆਪਣੀ ਕਮਾਈ ਰੋਟੀ ਮਜ਼ਦੂਰ ਗਰੀਬ ਨੂੰ ਚੰਗੀ ਲਗਦੀ ਹੈ। ਲੂੰਬੜੀ ਵਰਗੇ ਚਲਾਕ ਬੰਦੇ ਨੂੰ ਦੂਜੇ ਦਾ ਮਾਲ ਖਾ ਕੇ ਸੁਆਦ ਆਉਂਦਾ ਹੈ। ਜੇ ਚਲਾਕੀਆ ਛੱਡੀਆਂ ਜਾਂਣ, ਜਿਉਣ ਦਾ ਸੁਆਦ ਆ ਜਾਵੇਗਾ। ਪਰ ਬਹੁਤੇ ਦੂਜੇ ਉਤੇ ਝੋਰ ਲਾਈ ਬੈਠੇ ਹਨ। ਜਿੰਨੇ ਵੀ ਭਾਰਤੀ ਬਾਹਰਲੇ ਦੇਸ਼ਾਂ ਵਿੱਚ ਆਏ ਹੋਏ ਹਨ। ਬਾਹਰਲੇ ਦੇਸ਼ਾਂ ਵਿੱਚ ਆਪ ਉਹ ਘਰਾਂ ਦੀਆਂ ਕੀਮਤਾ ਚੁਕਾਉਂਦੇ ਹਨ। ਮੇਹਨਤ ਕਰਕੇ, ਤੱਨਖ਼ਾਹ ਵਿੱਚੋਂ ਕੁੱਝ ਨਹੀਂ ਬੱਚਦਾ। ਆਈ ਚਲਾਈ ਪੂਰੀ ਹੁੰਦੀ ਹੈ। ਫਿਰ ਵੀ ਆਪਣੇ ਦੇਸ਼ ਨੂੰ ਕੁੱਝ ਬੱਚਾ ਕੇ, ਭੇਜ ਹੀ ਦਿੰਦੇ ਹਨ। ਆਪ ਤੋਹਫ਼ੇ ਵੀ ਲੈ ਕੇ ਜਾਂਦੇ ਹਨ। ਉਨਾਂ ਦੇ ਪਿਛੇ ਘਰ ਤੇ ਜ਼ਮੀਨਾਂ ਹੋਰ ਲੋਕ ਵਰਤ ਰਹੇ ਹਨ। ਉਹ ਉਨਾਂ ਦੇ ਆਪਣੇ ਹੀ ਹਨ। ਖੇਤੀ ਕਰਨ ਵਾਲਾ ਆਪਣੇ ਖਾਂਣ ਜੋਗੀ ਫ਼ਸਲ ਕੱਢਦਾ ਹੈ। ਵੇਚਦਾ ਵੀ ਹੈ। ਆਪਣੇ ਹੋਰ ਖ਼ਰਚੇ ਪੂਰੇ ਕਰਦਾ ਹੈ। ਬਾਹਰ ਦੇਸ਼ਾਂ ਤੋਂ ਗਏ ਬੰਦੇ ਨੂੰ ਇਹੀ ਕਿਹਾ ਜਾਂਦਾ ਹੈ, " ਉਨਾਂ ਨੂੰ ਜ਼ਮੀਨ ਕੁੱਝ ਨਹੀਂ ਬੱਚਦਾ। ਗੁਜ਼ਰਾ ਮਸਾ ਹੂੰਦਾ ਹੈ। " ਜੇ ਗਜ਼ਾਰਾ ਹੀ ਮੁਸ਼ਕਲ ਨਾਲ ਹੁੰਦਾ ਹੈ। ਤਾਂ ਦੂਜੇ ਬੰਦੇ ਦੀ ਜ਼ਮੀਨ ਮਾਮਲੇ ਉਤੇ ਲੈਣ ਦੀ ਕੀ ਲੋੜ ਹੈ? ਖੇਤੀ ਵਿੱਚੋਂ ਬੱਚਦਾ ਜਰੂਰ ਹੈ। ਤਾਂਹੀਂ ਦੂਜੇ ਦੁਆਰਾ, ਦੂਜੇ ਦੇਸ਼ਾਂ ਦੁਆਰਾ ਪੈਦਾ ਕੀਤੇ ਫ਼ਲ, ਸਬਜੀਆਂ, ਅਨਾਜ਼, ਸੁੱਕੇ ਮੇਵੇ ਹੋਰਾਂ ਨੂੰ ਮਿਲਦੇ ਹਨ। ਜਿੰਨਾ ਨੇ ਕਦੇ ਖੇਤੀ ਨਹੀਂ ਕੀਤੀ। ਸਾਰੇ ਰੱਜ ਕੇ ਖਾਂਦੇ ਹਨ। ਗਦਾਮ ਭਰੇ ਰਹਿੰਦੇ ਹਨ। ਦੁਕਾਨਾਂ ਉਤੇ ਖੁੱਲੇ ਫ਼ਲ, ਸਬਜੀਆਂ, ਅਨਾਜ਼, ਸੁੱਕੇ ਮੇਵੇ ਵਿਕਦੇ ਹਨ। ਇਹ ਕਿਸਾਨ ਭਰਾ ਹੋਰਾਂ ਨੂੰ ਅਨਾਜ਼ ਪੈਦਾ ਕਰਕੇ ਦੇ ਸਕਦੇ ਹਨ। ਜਦੋਂ ਭਾਰਤੀ ਬਾਹਰਲੇ ਦੇਸ਼ਾਂ ਵਿੱਚੋਂ ਆਪਣੇ ਘਰ ਪਰਤ ਕੇ ਜਾਂਦੇ ਹਨ। ਉਨਾਂ ਦੀਆ ਜ਼ਮੀਨਾਂ ਸੰਭਾਲਣ ਵਾਲੇ ਸਕੇ ਭਰਾ ਮੱਥੇ ਵੱਟ ਪਾ ਲੈਂਦੇ ਹਨ। ਲੜਾਈਆਂ ਸ਼ੁਰੂ ਹੋ ਜਾਂਦੀਆਂ ਹਨ। ਕਤਲ ਹੋ ਜਾਂਦੇ ਹਨ। ਪਰ ਹਿਸਾਬ ਬਰਾਬਰ ਨਹੀਂ ਕਰਦੇ। ਕਈ ਤਾਂ ਚੁੱਲਾ ਵੀ ਅੱਡ ਕਰੀ ਬੈਠੇ ਹੁੰਦੇ ਹਨ। ਆਲੇ ਦੁਆਲੇ ਦਾ ਚਲਦਾ ਮਾਮਲਾ ਤਾ ਕੀ ਦੇਣਾ ਹੈ? ਘਰ ਜ਼ਮੀਨ ਦੀ ਉਪਰਲੀ ਕਮਾਈ ਵੀ ਖਾ ਲੈਂਦੇ ਹਨ। ਹੱਕ ਮੰਗਣ ਉਤੇ ਬਦੇਸ਼ੀ ਭਰਾ, ਭਤੀਜੇ ਨੂੰ ਠਾਂਣੇ ਸਕੇ ਭਰਾ ਬੰਦ ਕਰਾ ਦਿੰਦੇ ਹਨ। ਅੱਜ ਕੱਲ ਨਵੀਆਂ ਵਿਆਹੀਆਂ ਪਤਨੀਆਂ ਵੀ ਬਦੇਸ਼ੀਆ ਨੂੰ ਲੁੱਟ ਕੇ ਖਾ ਰਹੀਆਂ ਹਨ। ਕਈ ਬਦੇਸ਼ੀ ਵੀ ਪਤਨੀਆਂ ਦੇ ਮਾਪਿਆਂ ਤੋਂ ਦਾਜ ਮੰਗੀ ਜਾਂਦੇ ਹਨ। ਦੋਂਨੇ ਧਿਰਾਂ ਦਾ ਲਾਲਚ ਪੂਰਾ ਨਹੀਂ ਹੁੰਦਾ। ਜਿਥੇ ਪੈਸਾ ਪ੍ਰਧਾਂਨ ਹੁੰਦਾ ਹੈ। ਪਿਆਰ ਕਿਥੇ ਰਹਿੱਣਾਂ ਹੈ? ਜੇਪਿਆਰ ਨਹੀਂ ਹੈ। ਉਥੇ ਰਿਸ਼ਤੇ ਟੁੱਟ ਜਾਂਦੇ ਹਨ। ਬਗੈਰ ਪਿਆਰ ਦੇ ਖਿਚ ਨਹੀਂ ਹੈ। ਜੇ ਚੁੰਬਕ ਹੋਵੇਗਾ। ਲੋਹੇ ਨੂੰ ਆਪਣੇ ਵੱਲ ਖਿੱਚਗਾ। ਲੋਹਾ ਲੋਹੇ ਨੂੰ ਨਹੀਂ ਖਿੱਚ ਸਕਦਾ।

Comments

Popular Posts