ਸੱਚੀ ਜਿੰਦਗੀ ਜਿਉਣ ਦੀ ਕੋਸ਼ਸ਼ ਕਰੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਗੱਲ ਉਤੇ ਪਰਦਾ ਪਾਉਣਾਂ, ਗੱਲ ਨੂੰ ਵਧਾ ਚੜਾ ਕੇ ਦਸਣਾਂ ਕੋਈ ਨਵੀਂ ਗੱਲ ਨਹੀਂ। ਆਪਣੀਆਂ ਗੱਲ ਉਤੇ ਪਰਦਾ ਪਾਉਂਦੇ ਹਾ। ਕਿਸੇ ਨੂੰ ਪਤਾ ਨਾਂ ਲੱਗ ਜਾਵੇ। ਦੁਨੀਆਂ ਉਤੇ ਬਦਨਾਂਮੀ ਹੋਵੇਗੀ। ਦੂਜੇ ਦੇ ਲੋਕ ਪਰਦੇ ਫੋਲਦੇ ਹਨ। ਕਈ ਤਾ ਦੂਜੇ ਵੱਲ ਆਂਏ ਝਾਕਦੇ ਹਨ। ਜੇ ਬੱਸ ਚੱਲੇ, ਦੂਜੇ ਨੂੰ ਕੱਚਾ ਚਬਾ ਜਾਂਣ। ਦੂਜੇ ਬੰਦੇ ਦੀ ਭੰਡੀ ਕਰਨ ਵਿੱਚ ਢਿੱਲ ਨਹੀਂ ਕਰਦੇ। ਫਿਰ ਸੋਚਦੇ ਹਨ, " ਬੰਦਾ ਜਿਉਂਦਾ ਹੀ ਬੈਠਾ ਹੈ। " ਲੋਕਾਂ ਦੀ ਬਦਨਾਂਮੀ ਤੇ ਪ੍ਰਸੰਸਾਂ ਕਰਨ ਨਾਲ ਕੀ ਫ਼ਰਕ ਪੈਂਦਾ ਹੈ? ਜੋ ਬੰਦਾ ਹੁੰਦਾ ਹੈ। ਉਸ ਨੇ ਉਹੀਂ ਰਹਿੱਣਾਂ ਹੈ। ਸੱਚੀ ਜਿੰਦਗੀ ਜਿਉਣ ਦੀ ਕੋਸ਼ਸ਼ ਕਰੀਏ। ਝੂਠ ਦਾ ਸਹਾਰਾ ਨਾਂ ਲਈਏ। ਝੂਠ ਹੁੰਦਾ ਹੈ। ਜੋ ਹੋਇਆ ਨਹੀ। ਵਪਰਿਆਂ ਨਹੀ। ਉਸ ਗੱਲ ਨਾਲ ਕਿਸੇ ਨੂੰ ਫ਼ੈਇਦਾ ਕੀ ਕਰਨਾਂ ਹੈ? ਇੱਕ ਝੂਠ ਪਿਛੇ ਹੋਰ ਕਹਾਣੀਆਂ ਘੜਨੀਆਂ ਪੈਂਦੀਆਂ ਹਨ। ਅਗਲੇ ਦਾ ਪੂਰਾ ਜ਼ੋਰ ਲੱਗ ਜਾਂਦਾ ਹੈ। ਆਲੇ-ਦੁਆਲੇ ਦੇ ਲੋਕਾਂ ਦੀ ਹਾਮੀ ਭਰਾਉਣ ਲਈ, ਉਨਾਂ ਨੂੰ ਆਪਣੇ ਵੱਲ ਕਰਨ ਲਈ, ਕੁੱਝ ਪੱਲਿਉ ਖਿਲਾਉਣਾਂ ਪੈਦਾ ਹੈ। ਸੱਚ ਹੁੰਦਾ ਕੰਠਨ ਹੈ। ਬੋਲਣਾਂ ਬਹੁਤ ਔਖਾ ਹੈ। ਜਿੱਤ ਸੱਚ ਦੀ ਹੁੰਦੀ ਹੈ। ਦੇਖਣ ਨੂੰ ਧਰਮੀ ਤੇ ਰਾਜਨੀਤਿਕ ਇਕੋ ਬੰਦਾ ਨਹੀਂ ਹੋ ਸਕਦਾ। ਧਰਮ ਸੱਚ ਬੋਲਣ ਨੂੰ ਪ੍ਰੇਰਤ ਕਰਦਾ ਹੈ। ਰਾਜਨੀਤਿਕ ਨਿਰੇ ਝੂਠੇ ਵਾਧੇ ਕਰਦਾ ਹੈ। ਅੱਜ ਕੱਲ ਜੋ ਧਰਮੀ ਹੈ, ਉਹੀ ਰਾਜਨੀਤਿਕ ਹੈ। ਦੋਂਨੇਂ ਰਲ ਗਏ ਹਨ। ਕੁੱਝ ਵੀ ਬੋਲੀ ਜਾਂਣ, ਦੁਨੀਆਂ ਸੁਣਦੀ ਨਹੀਂ ਹੈ। ਸਿਆਣੇ ਕਹਿੰਦੇ ਹਨ, " ਅੱਖਾ ਨਾਲ ਦੇਖਿਆ, ਕੰਨਾਂ ਨਾਲ ਸੁਣਿਆ ਵੀ ਝੂਠ ਹੋ ਸਕਦਾ ਹੈ। " ਦੂਜੇ ਬੰਦੇ ਦੇ ਜ਼ਾਨਮ ਨਾਂ ਹੀ ਬੱਣੀਏ। ਲੋਕਾਂ ਦੀ ਜਿੰਦਗੀ ਬਹੁਤ ਗੁੰਲਦਾਰ ਹੈ। ਜੋ ਬੰਦਾ ਹੈ। ਉਹ ਨਹੀਂ ਹੁੰਦਾ। ਜਦੋਂ ਗੁੰਝਲ ਖੁੱਲਦੀ ਹੈ। ਵੱਡਾ ਝੱਟਕਾ ਲੱਗਦਾ ਹੈ। ਜਿੰਨਾਂ ਅੱਤਿਆਚਾਰ ਧਰਮੀ ਧਰਮ ਦੀ ਆੜ ਵਿੱਚ ਕਰਦੇ ਹਨ। ਨਾਸਤਿਕ ਸੋਚ ਵੀ ਨਹੀਂ ਸਕਦਾ। ਬਹੁਤ ਸਾਰੇ ਧਰਮੀ ਐਸੇ ਲੋਕ ਵੀ ਦੇਖੇ ਹਨ। ਗਰਦਨ ਅਕੜਾ ਕੇ ਆਏ ਤੁਰਦੇ ਹਨ। ਜਿਵੇਂ ਪਿਛੇ ਕਿੱਲਾ ਅੱੜਿਆ ਹੋਇਆ ਹੈ। ਐਸੇ ਵੀ ਧਰਮੀ ਹਨ। ਆਮ ਬੰਦਾ ਉਸ ਦੀ ਰੀਸ ਨਹੀਂ ਕਰ ਸਕਦਾ। ਇੱਕ ਧਰਮੀ ਦੀ ਪਤਨੀ ਨੇ ਮੈਨੂੰ ਗੱਲ ਸੁਣਾਈ। ਉਸ ਦਾ ਵੈਨਕੁਵਰ ਤੋਂ ਫੋਨ ਆਇਆ। ਉਹ ਬਹੁਤ ਗੁੱਸੇ ਵਿੱਚ ਸੀ। ਗੁੱਸੇ ਵਿੱਚ ਇਹ ਅੰਮ੍ਰਿਤਧਾਰੀ ਪਤਨੀ ਭੁੱਲ ਗਈ। ਆਪਣੇ ਪਤੀ ਦੀ ਬੁਰਆਈ ਕਰ ਰਹੀ ਹੈ। ਗੱਲ ਆਪਣੀ ਦਰਾਣੀ ਦੀ ਕਰ ਰਹੀ ਸੀ। ਉਹ ਵੀ ਅੰਮ੍ਰਿਤਧਾਰੀ ਹੈ। ਉਸ ਨੇ ਕਿਹਾ, " ਕੀ ਮੇਰੀ ਦਰਾਣੀ ਤੈਨੂੰ ਮਿਲਦੀ ਹੈ? " ਮੈਂ ਕਿਹਾ, " ਨਹੀਂ ਮੈਨੂੰ ਮਿਲੀ ਨਹੀਂ ਹੈ। " ਪਰ ਉਹ ਤਾਂ ਗੁਰਦੁਆਰੇ ਸਾਰੀਆ ਔਰਤਾਂ ਦੀ ਮੋਡੀ ਹੈ। ਉਸ ਨੇ ਕਿਹਾ, " ਕਿਸੇ ਕੋਲ ਗੱਲ ਨਾਂ ਕਰੀਂ। ਮੈਨੂੰ ਪਤਾ ਤੂੰ ਅੱਗੇ ਗੱਲ ਨਹੀਂ ਕਰਦੀ। ਮੇਰੀ ਦਰਾਣੀ ਬਾਬਿਆਂ ਮਗਰ ਤੁਰੀ ਫਿਰਦੀ ਹੈ। ਪਤੀ ਨੂੰ ਤਲਾਕ ਦੇ ਦਿੱਤਾ ਹੈ। ਇਸ ਨੇ ਪਤੀ ਤੋਂ ਕੀ ਕਰਾਉਣਾਂ ਹੈ? ਜਿਸ ਨੂੰ ਉਝ ਹੀ ਬੰਦੇ ਮਿਲਦੇ ਹੋਣ। ਵਿਆਹ ਤੋਂ ਪਹਿਲਾਂ ਫਲਾਣੇ ਨਾਲ ਬੱਚੇ ਦੀ ਮਾਂ ਬੱਣਨ ਵਾਲੀ ਹੋ ਗਈ ਸੀ। ਮੇਰਾ ਪਤੀ ਤੇ ਪਤੀ ਦੀ ਮਾਸੀ ਦਾ ਮੁੰਡਾ ਇੰਡੀਆ ਤੋਂ ਆ ਕੇ, ਇਸੇ ਕੋਲ ਰਹੇ ਹਨ। ਉਹ ਹੁਣ ਦੱਸਦੇ ਹੁੰਦੇ ਹਨ, " ਇਹ ਸਾਨੂੰ ਜ਼ਨਾਨੀ ਦੀ ਥੁੜ ਮਹਿਸੂਸ ਹੋਣ ਨਹੀਂ ਦਿੰਦੀ ਸੀ। ਆਪਣੇ ਪਤੀ ਨੂੰ ਟੱਰਕ ਉਤੇ ਤੋਰ ਦਿੰਦੀ ਸੀ। " ਪੱਗਾਂ ਵਾਲਿਆਂ ਨੂੰ ਲੁੱਟ ਕੇ ਖਾ ਗਈ। ਹੁਣ ਸਿਰ ਉਤੇ ਪੱਗ ਬੰਨੀ ਫਿਰਦੀ ਹੈ। " ਗੱਲਾਂ ਉਹ ਕਰ ਰਹੀ ਸੀ। ਸ਼ਰਮ ਆ ਰਹੀ ਸੀ। ਮੈਂ ਸੋਚਿਆ, " ਲਿਖੂ ਜਰੂਰ ਬੇਫ਼ਿਕਰ ਹੋ ਕੇ ਦੱਸ ਦੇ। " ਮੈਨੂੰ ਉਸ ਦੀ ਇੱਕ ਗੱਲ ਉਤੇ ਜ਼ਕੀਨ ਨਹੀਂ ਆਇਆ ਸੀ। ਉਹ ਆਪਣੇ ਪਤੀ ਨੂੰ ਜਿਸ ਨੂੰ ਦਰਾਣੀ ਨਾਲ ਨਜ਼ਇਜ਼ ਰਿਸ਼ਤੇ ਵਿੱਚ ਜੋੜੀ ਜਾਂਦੀ ਸੀ। ਉਹ ਵੀ ਬਹੁਤ ਵੱਡਾ ਅੰਮ੍ਰਿਤਧਾਰੀ ਧਰਮੀ ਸੀ। ਸਬ ਤੋਂ ਪਹਿਲਾਂ ਗੁਰਦੁਆਰਾ ਉਹੀ ਚਲਾਉਂਦਾ ਸੀ। ਜਦੋਂ ਅਸੀਂ ਪਿਛਲੀ ਬਾਰ ਇੰਡੀਆ ਗਏ। ਇਸ ਦੇ 55 ਸਾਲਾਂ ਦੇ ਦੇਵਰ ਤਿੰਨ ਬੱਚਿਆਂ ਦੇ ਬਾਪ ਨੇ ਹੋਰ ਵਿਆਹ ਕਰਾ ਲਿਆ ਸੀ। ਕਈ ਧਰਮੀ ਲੋਕ ਆਮ ਬੰਦੇ ਤੋਂ ਕਿਤੇ ਵੱਧ ਗੰਦਗੀ ਦੀ ਜਿੰਦਗੀ ਜਿਉਂਦੇ ਹਨ। ਐਸੇ ਲੋਕ ਧਰਮ ਦੇ ਆਗੂ ਬਣੇ ਫਿਰਦੇ ਹਨ।
ਭਾਰਤ ਦੇ ਬਹੁਤੇ ਜਹਾਜ਼ ਹਾਈਜੈਕ ਉਧਾਲੇ ਜਾਂਣ ਵਿੱਚ ਧਰਮੀ ਹੋਏ ਹਨ। ਕੀ ਇਹ ਧਰਮੀ ਹਨ? ਬੇਗੁਨਾਅ ਬੰਦੇ ਮਾਰ ਕੇ ਨੀਂਦ ਕਿਵੇਂ ਆਉਂਦੀ ਹੈ? ਕੌਮ ਦੇ ਵੱਡੇ ਖਿਲਾੜੀ ਪੰਗਾਂ ਉਸ ਨਾਲ ਲੈਣ, ਜਿਸ ਨਾਲ ਲੈਣਾਂ ਚਹੁੰਦੇ ਹਨ। ਇਧਰ-ਉਧਰ ਜੰਨਤਾ ਵਿੱਚ ਦਹਿਸ਼ਤ ਫੈਲਾਉਣ ਨਾਲ ਕੀ ਮਸਲਾ ਹੱਲ ਹੋ ਗਿਆ? ਇੱਕ ਹੋਰ ਕਨੇਡਾ ਤੋਂ ਭਾਰਤ ਜਾਂਣ ਵਾਲਾ ਜ਼ਹਾਜ਼ ਸਮੁੰਦਰ ਵਿੱਚ ਡਿੱਗਾ ਸੀ। ਮੀਡੀਏ, ਤੇ ਸਰਕਾਰੀ ਰਿਪੋਟਾਂ ਅੁਨਸਾਰ ਧਰਮੀ ਬੰਦਿਆਂ ਦੀ ਮੇਹਰਬਾਨੀ ਸੀ। ਸੈਂਕੜੇ ਬੇਗੁਨਾਅ ਲੋਕ ਮਰ ਗਏ ਸਨ। ਜਿੰਨਾਂ ਦਾ ਰੱਤੀ ਭਰ ਵੀ ਕਸੂਰ ਨਹੀਂ ਸੀ। ਜੋ ਛੁੱਟੀਆਂ ਤੇ ਚੱਲੇ ਸਨ। ਸਾਲਾਂ ਬਾਅਦ ਆਪਣੀ ਜਨਮ ਭੂਮੀ ਦੇਖਣ, ਆਪਣੇ ਪਰਿਵਾਰਾਂ ਨੂੰ ਮਿਲਣ ਚੱਲੇ ਸਨ। ਨੌਜਵਾਨ, ਬੱਚੇ, ਬੁੱਢੇ ਸਬ ਇੰਨੀ ਊਚੀ ਉਚਾਈ ਤੋਂ ਸਮੁੰਦਰ ਵਿੱਚ ਡਿੱਗੇ ਹੋਣੇ ਹਨ। ਪਾਣੀ ਨਾਲ ਕਿਵੇਂ ਡੁੱਬ ਕੇ ਮਰੇ ਹੋਣੇ ਹਨ? ਕਿਵੇਂ ਜਾਨਾਂ ਨਿੱਕਲੀਆਂ ਹੋਣੀਆਂ ਹਨ? ਉਹ ਆਪ ਨੂੰ ਬੱਚਾਉਣ ਦਾ ਜ਼ਤਨ ਤਾ ਜਰੂਰ ਕਰਦੇ ਹੋਣਗੇ। ਸਤਬੰਰ 9 ਨੂੰ ਤਿੰਨ ਬਿੰਲਡਿੰਗਾਂ ਨੂੰ ਜ਼ਹਾਜ਼ਾਂ ਨਾਲ ਭੰਨ ਕੇ, ਦੁਨੀਆਂ ਹਿਲਾ ਦਿੱਤੀ ਸੀ। ਐਸੇ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ। ਲੋਕ ਰੋਂਦੇ ਕੁਰਲਾਉਂਦੇ ਦੇਖ ਕੇ, ਖੂਨ ਦੇਖ ਮਨ ਨੂੰ ਖੁਸ਼ ਕਰਦੇ ਹਨ। ਰੱਬ ਹੀ ਜਾਂਣੇ ਇੰਨਾਂ ਅੱਤਿਆਚਾਰ ਹੋ ਜਾਵੇਗਾ, ਕੀ ਕੋਈ ਇਲਮ ਨਹੀਂ ਹੁੰਦਾ? ਸਬ ਪਤਾ ਹੁੰਦਾ ਹੈ। ਬੰਬ ਸਿੱਟ ਕੇ, ਉਨਾਂ ਹੀ ਲੋਕਾਂ ਨੂੰ ਕਿਉਂ ਮਾਰਦੇ ਹਨ? ਜੋ ਆਪ ਆਪਣਾਂ ਗੁਜ਼ਰਾ ਮਸਾ ਕਰਦੇ ਹਨ। ਕਈ ਬਾਰ ਇੱਕ ਬੰਦੇ ਨੂੰ ਮਾਰਨਾਂ ਚਹੁੰਦੇ ਹਨ। ਬੇਕਸੂਰ ਅਨੇਕਾਂ ਲੋਕ ਮਾਰੇ ਜਾਂਦੇ ਹਨ। ਮਰਦੇ ਜਖ਼ਮੀ ਲੋਕਾਂ ਦੀਆ ਚੀਕਾਂ ਕੀ ਨਾਲ ਅੰਨਦ ਦੇ ਗੀਤ ਸੁਣਦੇ ਹਨ। ਇੱਕ ਦਿੱਲੀ ਵਾਲਾ ਦੰਗਾ ਹੀ ਨਹੀਂ ਹੋਇਆ। ਹਰ ਰੋਜ਼ ਆਮ ਲੋਕ ਸਿਤਾਏ ਜਾਂਦੇ ਹਨ। ਕੀ ਕੋਈ ਧਰਮ, ਬੰਦੇ ਮਾਰਨ ਨੂੰ ਕਹਿੰਦਾ ਹੈ? ਕੀ ਲੁੱਟਾਂ ਖੋਹਾਂ ਕਰਨਾਂ ਧਰਮੀ ਬੰਦੇ ਦਾ ਕੰਮ ਹੈ? ਧਰਮੀ ਹੋ ਕੇ ਬੰਦਾ ਹੋਰਾਂ ਲੋਕਾਂ ਤੋਂ ਆਪਣੇ ਆਪ ਨੂੰ ਉਚਾ ਸਮਝਣ ਲੱਗ ਜਾਦਾ ਹੈ। ਉਸ ਨੂੰ ਲੱਗਦਾ ਹੈ। ਉਹ ਜੋ ਚਾਹੇ ਕਰ ਸਕਦਾ ਹੈ। ਉਹੀਂ ਦੁਨੀਆ ਉਤੇ ਸਹੀਂ ਬੰਦਾ ਹੈ। ਕੋਈ ਧਰਮ ਬੁਰੇ ਕੰਮ ਨਹੀਂ ਸਿੱਖਾਉਂਦਾ। ਨਾਂ ਹੀ ਨਫ਼ਰਤ ਸਿੱਖਾਉਂਦਾ ਹੈ। ਅਸੀਂ ਕਿਸੇ ਦੂਜੇ ਨੂੰ ਨਫ਼ਰਤ ਕਰਕੇ, ਪਿਆਰ ਨਹੀਂ ਲੈ ਸਕਦੇ। ਜੇ ਅਸੀਂ ਕਿਸੇ ਨਾਲ ਪਿਆਰ ਨਹੀਂ ਕਰਦੇ। ਸਾਡੇ ਵੀ ਕੋਈ ਨੇੜੇ ਨਹੀਂ ਬੈਠ ਸਕਦਾ। ਕਈ ਬੱਣਾਈ ਸ਼ਕਲ, ਅੱਕਲ ਪਹਿਰਾਵਾ ਐਸਾ ਕਰਦੇ ਹਨ। ਉਹ ਐਸਾ ਦਿਖਾਵਾਂ ਕਰਦੇ ਹਨ। ਉਨਾਂ ਤੋਂ ਭੈਅ ਆਉਂਦਾ ਹੈ। ਇਹ ਕੈਸੀ ਜਿੰਦਗੀ ਹੈ? ਲੋਕਾਂ ਨੂੰ ਡਰਾਉਣ, ਕੁੱਟਣ-ਮਾਰਨ, ਕਤਲ ਕਰਨ ਨਾਲ ਹੋ ਸਕਦਾ ਹੈ, ਬਹੁਤ ਚੈਨ, ਸੁਖ, ਪੈਸਾ ਮਿਲਦਾ ਹੋਵੇਗਾ। ਜਿੰਨਾਂ ਦੀ ਜਾਂਨ ਲੈਂਦੇ ਹਨ। ਉਨਾਂ ਦੇ ਘਰਾਂ ਵਿੱਚ ਜਾ ਕੇ ਜਰੂਰ ਦੇਖਣਾਂ ਚਾਹੀਦਾ ਹੈ। ਕਿਸੇ ਦਾ ਮਾਂ-ਬਾਪ, ਪਤਨੀ-ਪਤੀ ਮਰ ਗਏ ਹਨ। ਕਿਸੇ ਦੇ ਅੰਗ ਕੱਟੇ ਗਈ ਹਨ। ਕੱਲੇ-ਕੱਲੇ ਬੱਚੇ ਮਰ ਗਏ ਹਨ। ਦੋਂਨੇਂ ਵੇਲੇ ਰੋਟੀ ਵੀ ਨਹੀਂ ਪੱਕਦੀ। ਉਨਾਂ ਦੇ ਬੱਚੇ ਪੜ੍ਹਨ-ਲਿਖਣ ਵੱਲੋਂ ਰਹਿ ਗਏ ਹਨ। ਇਹ ਭਾਵੇਂ ਕਿਸੇ ਵੀ ਜੰਗ, ਨਫ਼ਰਤ ਦੀ ਲੜਾਈ, ਦਿੱਲੀ ਦੇ ਦੰਗਿਆਂ, 1984 ਤੱਕ ਜਾਂ ਬੰਬਾਂ ਨਾਲ ਤੇ ਜ਼ਾਹਜ਼ਾਂ ਨਾਲ ਮਰੇ ਹਨ। ਹਾਲਤ ਸਬ ਦੀ ਇਕੋਂ ਹੈ। ਸਿੱਟੇ ਸਾਰੇ ਲੋਕਾਂ ਨੂੰ ਉਹੀਂ ਭੁਗਤਣੇ ਪੈ ਰਹੇ ਹਨ।
ਇਹ ਧਰਮ ਹੀ ਇੱਕ ਐਸਾ ਅੰਧ ਵਿਸ਼ਵਾਸ਼ ਹੈ। ਇਸ ਵਿੱਚ ਜਿਹੜਾ ਬੰਦਾ ਬਹੁਤੇ ਗੱਲ਼ਤ ਕੰਮ ਕਰੇ। ਜੇ ਕੁੱਝ ਬੰਦੇ ਮਾਰ ਕੇ, ਜੇਲ ਚੱਲਿਆ ਜਾਵੇ। ਫਿਰ ਉਸ ਪਿਛੇ ਕੌਮ ਲੜ -ਲੜ ਮਰੀ ਜਾਵੇ। ਉਸ ਦੀ ਪੂਜਾ ਕਰਨ ਲੱਗ ਜਾਂਦੇ ਹਨ। ਹੋਰਾਂ ਦੇਸ਼ਾਂ ਵਿੱਚ ਦੋਸ਼ੀ ਨੂੰ ਸ਼ਜਾ ਮਿਲਦੀ ਹੈ। ਅਸੀ ਕੀ ਕਰਦੇ ਹਾਂæ? ਅੰਮ੍ਰਿਤ ਛੱਕ ਕੇ ਪਿਆਰ ਜ਼ਾਹਰ ਹੋਣਾਂ ਚਾਹੀਦਾ ਹੈ। ਨਾਂ ਕੇ ਖੁੱਲੇ ਅਸਮਾਨ ਵਿੱਚ ਹੱਥਿਆਰ, ਤਲਵਾਰ ਲਹਿਰਾਉਂਦੇ ਤੁਰੇ ਫਿਰੋਂ। ਸ਼ਾਂਤ ਮਈ ਲੋਕਾਂ ਵਿੱਚ ਕੋਈ ਢਾਂਈ ਫੁੱਟੀ ਤਲਵਾਰ ਲੈ ਕੇ ਅਜ਼ਾਦ ਘੁੰਮੇਗਾ। ਕਦੇ ਵੀ ਲੋਕਾਂ ਲਈ ਖ਼ਤਰਾ ਬੱਣ ਸਕਦਾ ਹੈ। ਜਦੋਂ ਬੰਦੇ ਨੂੰ ਗੁੱਸਾ ਆਉਂਦਾ ਹੈ। ਉਹ ਆਪਣੇ ਖੂਨ ਦੇ ਰਿਸ਼ਤੇ ਨੂੰ ਵੀ ਭੁੱਲ ਜਾਂਦਾ ਹੈ। ਐਸੇ ਸਮੇਂ ਹੱਥ ਵਿੱਚ ਹੱਥਿਆਰ ਹੋਵੇ। ਆਮ ਬੰਦੇ ਦੀ ਖੈਰ ਨਹੀਂ। ਬਹੁਤ ਥਾਵਾਂ ਉਤੇ ਇਹ ਹੋ ਚੁਕਾ ਹੈ। ਐਸੇ ਬੰਦਿਆਂ ਵਿੱਚ ਕੋਈ ਕਰਾਮਾਤ ਨਹੀਂ ਹੁੰਦੀ। ਲੋਕਾਂ ਨੂੰ ਡਰਾਉਣ ਲਈ ਵਾਕਾ ਕਰ ਬੈਠਦੇ ਹਨ। ਜਿਹੜੇ ਇਕੋ ਧਰਮ ਦੇ ਲੋਕ ਇੱਕ ਦੂਜੇ ਨੂੰ ਨਫ਼ਰਤ ਕਰਦੇ ਹਨ। ਸਭ ਤੋਂ ਵੱਧ ਖ਼ਤਰਾ ਉਨਾਂ ਤੋਂ ਹੈ। ਕੋਈ ਦੂਜਾ ਬਾਹਰਲਾ ਉਨਾਂ ਨੁਕਸਾਨ ਨਹੀਂ ਕਰਦਾ ਹੁੰਦਾ। ਅੰਦਰ ਵਾਲਾ ਹੀ ਬਾਰ ਕਰਾਉਂਦਾ ਹੈ। ਜਦੋਂ ਉਸ ਦੀ ਆਪਣੀ ਹਿੰਮਤ ਨਹੀਂ ਬੱਣਦੀ। ਤਾਂ ਕਿਸੇ ਨੂੰ ਖ੍ਰੀਦ ਲੈਂਦਾ ਹੈ। ਜਦੋਂ ਬੰਦਾ ਜਿਉਂਦਾ ਹੁੰਦਾ ਹੈ। ਉਸ ਨੂੰ ਲੱਗਦਾ ਹੈ। ਮੈਂ ਤਾਂ ਬਹੁਤ ਵੱਡਾ ਧਰਮ ਦੇਸ਼ ਦਾ ਸੇਵਕ ਹਾਂ। ਮੇਰੇ ਮੌਤ ਨੇੜੇ ਨਹੀਂ ਆ ਸਕਦੀ। ਮੈਂ ਨਹੀਂ ਮਰਨਾਂ। ਉਦੋਂ ਸਿਰਫ਼ ਦੂਜੇ ਲੋਕਾਂ ਦਾ ਕਤਲ ਕਰਨਾਂ ਹੀ ਦਿਸਦਾ ਹੁੰਦਾ ਹੈ।
ਮਨੁੱਖਤਾ ਦੇ ਕਾਤਲਾਂ ਉਤੇ ਰੱਬ ਮੇਹਰ ਕਰੇ।

Comments

Popular Posts