ਭਾਰਤ ਦੇ ਸਕੂਲਾਂ ਵਿੱਚ ਕੁੜੀਆਂ ਦੇ ਸਕਲਟਾਂ ਕਿਉਂ ਪਵਾਉਂਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਭਾਰਤ ਵਿੱਚ ਅੰਗਰੇਜ਼ੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਨ ਭਂੇਜਦੇ ਹਨ। ਬੱਚੇ ਅੰਗਰੇਜ਼ ਬੱਣ ਜਾਂਣ। ਗਿਟ-ਮਿਟ ਕਰਨ ਲੱਗ ਜਾਂਣ। ਉਨਾਂ ਮਾਪਿਆਂ ਨੂੰ ਆਪ ਨੂੰ ਭਾਵੇਂ ਸਮਝ ਨਾਂ ਲੱਗੇ। ਬੱਚੇ ਕੀ ਬੋਲਦੇ ਹਨ? ਬੱਚੇ ਕਿਹੜਾ ਘਰ ਰੱਖਣੇ ਹਨ? ਪੜ੍ਹਾ ਕੇ, ਬਾਹਰਲੇ ਦੇਸ਼ਾਂ ਵਿੱਚ ਭੇਜਣੇ ਹਨ। ਅੱਗੇ ਕੁੜੀਆਂ ਨੁੰ ਜੁਵਾਨ ਹੋਣ ਉਤੇ, ਘਰੋਂ ਵਿਆਹ ਕੇ ਤੋਰ ਦਿੱਤਾ ਜਾਂਦਾ ਸੀ। ਹੁਣ ਮੁੰਡੇ ਦੀ ਵੀ ਜੁਵਾਨ ਹੋਣ ਦੀ ਉਡੀਕ ਕੀਤੀ ਜਾਂਦੀ ਹੈ। ਮੁੰਡਾ ਛੇਤੀ ਅੰਗਰੇਜ਼ੀ ਸਿੱਖੇ, ਮਾਂਪੇ ਬਾਹਰਲੇ ਦੇਸ਼ ਨੁੰ ਸਪਲਾਈ ਕਰ ਦੇਣ। ਭਾਰਤ ਵਿੱਚ ਲੋਕ ਅੰਗਰੇਜ਼ ਬੱਣਨ ਦਾ ਪੂਰਾ ਜ਼ਤਨ ਕਰਦੇ ਹਨ। ਪੀਜ਼ ਬਰਗਰ ਵੈਸਾ ਹੀ ਖਾਇਆ ਜਾਂਦਾ ਹੈ। ਅਸਲੀਅਤ ਹੈ, ਪੱਛਮੀ ਦੇਸ਼ਾਂ ਵਿੱਚ ਗੋਰੇ ਲੋਕ, ਭਾਰਤੀ ਖਾਂਣਾ ਪਸੰਧ ਕਰਦੇ ਹਨ। ਭਾਰਤ ਵਿੱਚ ਅੰਗਰੇਜਾਂ ਵਰਗਾ ਹੀ ਪਹਿਨਿਆ ਜਾਂਦਾ ਹੈ। ਪੱਛਮੀ ਦੇਸ਼ਾਂ ਦੀ ਹਰ ਰੀਸ ਕੀਤੀ ਜਾਂਦੀ ਹੈ। ਪੱਛਮੀ ਲੋਕਾਂ ਵਾਂਗ ਭੇਸ ਵੀ ਕੀਤਾ ਜਾਂਦਾ ਹੈ। ਪਰ ਮੈ ਕਿਸੇ ਬਾਹਰ ਦੇ ਦੇਸ਼ਾਂ ਵਿੱਚ ਸਕੂਲਾਂ, ਕਾਲਜ਼ਾਂ ਯੂਨੀਵਿਸਟੀਆਂ ਵਿੱਚ ਕੁੜੀਆਂ ਸਕਲਟਾਂ ਵਾਲੀ ਯੂਨੀਫਾਰਮ ਵਿੱਚ ਨਹੀਂ ਦੇਖੀ। ਭਾਰਤ ਦੇ ਸਕੂਲਾਂ, ਕਾਲਜ਼ਾਂ ਵਿੱਚ ਕੁੜੀਆਂ ਦੇ ਸਕਲਟਾਂ, ਫਰਾਕਾਂ ਕਿਉਂ ਪਵਾਉਂਦੇ ਹਨ? ਤੀਜੀ ਚੌਥੀ ਕਲਾਸ ਤੱਕ ਦੀਆਂ ਛੋਟੀਆਂ ਬੱਚੀਆਂ ਦੇ ਘੱਗਰੀਆਂ, ਸਕਲਟਾਂ, ਫਰਾਕਾਂ ਪਾਈਆਂ ਚੰਗੀਆਂ ਲੱਗਦੀਆਂ ਹਨ। ਸਕੂਲਾਂ, ਕਾਲਜ਼ਾਂ ਵਿੱਚ ਕੁੜੀਆਂ ਸ਼ੌਟਸ ਅੱਧੀਆਂ ਪੈਂਟਾਂ ਪਾਉਂਦੀਆਂ ਹਨ। ਬੱਚੇ ਤਾ ਚਾਹੇ ਨੰਗੇ ਫਿਰਦੇ ਰਹਿੱਣ। ਬੱਚਪੱਨ ਵਿੱਚ ਸਬ ਠੀਕ ਹ,ੈ ਚਲ ਜਾਂਦਾ ਹੈ। ਜਦੋਂ ਕੁੜੀਆਂ ਜੁਵਾਨੀ ਵਿੱਚ ਪੈਰ ਰੱਖਦੀਆਂ ਹਨ। 12 ਸਾਲਾਂ ਤੋਂ ਉਪਰ ਹੋ ਜਾਂਦੀਆਂ ਹਨ। ਸਰੀਰ ਦੇ ਅੰਗ ਚੱਜ ਨਾਲ ਢੱਕਣੇ ਚਾਹੀਦੇ ਹਨ। ਸਕਲਟਾਂ ਪਾਈਆ ਚੰਗੀਆਂ ਨਹੀਂ ਲੱਗਦੀਆ। ਇਹ ਦੇਖ ਕੇ ਸ਼ਰਮ ਆਉਂਦੀ ਹੈ। ਲੱਤਾਂ ਵਿੱਚ ਕੋਈ ਪਤਲੀ ਪਜਾਮੀ ਵੀ ਨਹੀਂ ਪਾਈ ਹੁੰਦੀ। ਫੇਸ ਬੁੱਕ ਉਤੇ ਵੀ ਐਸੀਆਂ ਫੋਟੋ, ਮਰਦ ਲਗਾ ਕੇ ਰੱਖਦੇ ਹਨ। ਇੰਨਾਂ ਦੇ ਮਾਂਪੇ ਵੀ ਇਹੀ ਸਕੂਲਾਂ, ਕਾਲਜ਼ਾਂ ਵਿੱਚ ਵਿੱਚ ਪੜ੍ਹੇ ਹੋਣੇ ਹਨ। ਤਾਂਹੀਂ ਤਾਂ ਅੱਖਾਂ ਉਤੇ ਪਰਦਾ ਪਿਆ ਹੋਇਆ ਹੈ। ਅਧਿਆਪਕਾਂ ਨੇ ਇਹ ਕੈਸੀ ਯੂਨੀਫਾਰਮ ਲਗਾਈ ਹੈ? ਕੁੜੀਆਂ ਪੱਟਾਂ ਤੋਂ ਉਚੀਆਂ ਸਕਲਟਾਂ, ਸ਼ੌਟਸ ਪਾਉਂਦੀਆ ਹਨ। ਮੋਟੇ ਪੱਟ ਦਿਸਦੇ ਰਹਿੱਣ। ਸਕੂਲਾਂ, ਕਾਲਜ਼ਾਂ ਦਾ ਧੰਦਾ ਚਲਦਾ ਰਹੇ। ਕੁੜੀਆ ਨੂੰ ਸੈਕਸੀ ਦਿਖਾਇਆ ਜਾਂਦਾ ਹੈ। ਕੀ ਅੰਗਰੇਜ਼ੀ ਸਕੂਲਾਂ ਵਿੱਚ ਸਲਵਾਰਾਂ, ਪੰਜਾਮੀਆਂ ਪਾ ਕੇ ਪੜਾਂਈ ਨਹੀਂ ਹੋ ਸਕਦੀ। ਜਾਂ ਲੱਤਾਂ ਨੰਗੀਆਂ ਰੱਖ ਕੇ, ਘੱਗਰੀਆਂ ਪਾ ਕੇ, ਅੰਗਰੇਜ਼ੀ ਛੇਤੀ ਜਾਂ ਵੱਧ ਆਉਂਦੀ ਹੈ। ਮੁੰਡੇ ਪੂਰੀਆ ਪੈਂਟਾਂ ਗਿੱਟਿਆਂ ਤੱਕ ਪਾਉਂਦੇ ਹਨ। ਜਦੋਂ ਪੜ੍ਹਾਈ ਨਾਲ ਬੱਚੀਆਂ ਨੂੰ ਐਸੇ ਕੱਪੜੇ ਪਾਉਣ ਦੀ ਸਿੱਖਲਾਈ ਦਿੱਤੀ ਜਾਂਦੀ ਹੈ। ਕੱਲ ਨੂੰ ਸਕੂਲਾਂ, ਕਾਲਜ਼ਾਂ ਵਿਚੋਂ ਨਿੱਕਲਣ ਉਤੇ ਕਿੰਨੇ ਕੁ ਕੱਪੜੇ ਰਹਿ ਜਾਂਣਗੇ? ਜਦੋਂ ਮਾਪਿਆ ਨੂੰ ਨਹੀਂ ਦਿਸਦਾ। ਕੁੜੀਆਂ ਕੀ ਪਾ ਕੇ, ਘਰੋਂ ਸਕੂਲਾਂ, ਕਾਲਜ਼ਾਂ ਵਿੱਚ ਜਾਂਦੀਆਂ ਹਨ? ਲੱਤਾਂ ਨੰਗੀਆਂ ਵਾਲੀਆਂ ਕੁੜੀਆਂ ਕਿਵੇਂ ਦੀਆ ਲੱਗਦੀਆਂ? ਇਨਾਂ ਨੂੰ ਦੇਖ ਕੇ, ਲੋਕਾਂ ਉਤੇ ਕੀ ਅਸਰ ਹੁੰਦਾ ਹੋਵੇਗਾ? ਮਾਂਪੇਂ ਵੀ ਐਸੇ ਸਕੂਲਾਂ, ਕਾਲਜ਼ਾਂ ਵਿਚ ਆਪਣੀਆਂ ਕੁੜੀਆਂ ਪੜ੍ਹਾਉਣ ਵਿੱਚ ਮਾਂਣ ਸਮਝਦੇ ਹਨ। ਕੁੜੀਆਂ ਮੌਡਰ ਬੱਣਨਗੀਆਂ। ਜੇ ਅਧਿਆਪਕ ਇਸ ਪਾਸੇ ਧਿਆਨ ਨਹੀਂ ਦਿੰਦੇ। ਹੋਰ ਕਿਹੜੀ ਸਿੱਖਿਆ ਦਿੰਦੇ ਹੋਣਗੇ? ਐਸਾ ਤਾ ਨਹੀਂ ਉਨਾਂ ਨੂੰ ਦਿਸਦਾ ਹੀ ਨਹੀਂ ਹੈ। ਐਸੇ ਮਾਂਪੇਂ ਤਾਂ ਧੀਆ ਦਾ ਹੁਸਨ ਦਿਖਾ ਕੇ ਹੁਬੇ ਨਹੀਂ ਸਮਾਉਂਦੇ ਹੋਣੇ। ਇਹ ਲੱਤਾਂ ਨਗੀਆਂ ਰੱਖ ਕੇ ਕਿਹੜੀ ਪੜਾਂ੍ਹਈ ਹੁੰਦੀ ਹੈ? ਐਸੇ ਮਾਂਪੇ ਸਕਲਟਾਂ ਪਾਈਆਂ ਹੋਈਆ ਕੁੜੀਆਂ ਦੀਆ ਮੂਵੀਆ ਯੂਟਿਊਬ ਉਤੇ ਜਰੂਰ ਚੰਗੀ ਤਰਾਂ ਦੇਖ ਲੈਣ। ਅਸਲ ਵਿੱਚ ਕੁੜੀਆਂ ਕੈਸੀਆਂ ਲੱਗਦੀਆ ਹਨ? ਸਕੂਲਾਂ ਵਿੱਚ ਕਰਦੀਆ ਕੀ ਹਨ?
ਖੇਡਾ ਵਿੱਚ ਵੀ ਇਹੀ ਹਾਲ ਹੈ। ਮਰਦਾਂ ਦੇ ਪੂਰੇ ਕੱਪੜੇ ਪਾਏ ਹੁੰਦੇ ਹਨ। ਲੜਕੀਆ ਨੂੰ ਨੰਗੇਜ਼ ਐਡ ਇਸ਼ਤਿਹਾਰ ਵਾਂਗ ਦਿਖਾਇਆ ਜਾਦਾ ਹੈ। ਪੱਛਮੀ ਦੇਸ਼ਾਂ ਵਿੱਚ ਨੰਗੇਜ਼ ਕਾਰਨ ਹੀ 12 ਸਾਲਾਂ ਦੀ ਉਮਰ ਵਿੱਚ ਕੁੜੀਆਂ, ਸੈਕਸ ਦਾ ਸ਼ਿਕਾਰ ਹੁੰਦੀਆ ਹਨ। 10 ਵਿਚੋਂ 3 ਕੁੜੀਆ 14 ਸਾਲਾਂ ਦੀ ਉਮਰ ਵਿੱਚ ਮਾਂ ਬੱਣਦੀਆ ਹਨ। ਭਾਰਤ ਵੀ ਇਸ ਦੌੜ ਵਿੱਚ ਬਹੁਤਾ ਪਿਛੇ ਨਹੀਂ ਹੈ। ਜੋ ਪੱਛਮੀ ਦੇਸ਼ਾਂ ਵਿੱਚ ਦਿਨ ਦਿਹਾੜੇ ਖੁੱਲੇਅਮ ਕਰਦੇ ਹਨ। ਭਾਰਤੀ ਕਰਦੇ ਤਾਂ ਉਹੀ ਕੁੱਛ ਹਨ। ਕਰ ਕਤਰ ਕੇ ਮੰਨਦੇ ਨਹੀਂ ਹਨ। ਦੂਜੇ ਸਿਰ ਲਗਾ ਦਿੰਦੇ ਹਨ। ਜਿਵੇ ਵਾਲ ਤਾਂ ਤਕਰੀਬਨ ਹਰੇਕ ਕਾਲੇ ਕਰਦਾ ਹੈ। ਲਾਈ ਦੂਜੇ ਸਿਰ ਜਾਂਦੇ ਹਨ। ਜੁਵਾਨ ਹਰ ਕੋਈ ਲੱਗਣਾਂ ਚਹੁੰਦਾ ਹੈ। ਬੰਗਲੌਰ ਸ਼ਹਿਰ, ਲੜਕੀ ਦੇ ਪਿਤਾ ਨੇ ਸਾਢੇ ਤਿੰਨ ਸਾਲ ਦੀ ਧੀ ਨਾਲ ਰੇਪ ਕੀਤਾ ਹੈ। ਡਾਕਟਰੀ ਰਿਪੋਟ ਨੇ ਵੀ ਸਿੱਧ ਕਰ ਦਿੱਤਾ ਹੈ। ਇਸ ਕੇਸ ਦੀ ਗੁਆਹ ਬੱਚੀ ਦੀ ਮਾਂ ਹੈ। ਇਹ ਬਹੁਤ ਕੇਸ ਉਭਰ ਕੇ, ਮੀਡੀਏ ਰਾਹੀ ਸਹਮਣੇ ਆ ਰਹੇ ਹਨ। ਪੁਰਾਣੇ ਲੋਕ ਵੀ ਐਸਾ ਕਰਦੇ ਹੀ ਹੋਣਗੇ। ਅਜੇ ਲੋਕ ਸ਼ਰਮ ਦੇ ਮਾਰ, ਬਾਪ, ਕਿਸੇ ਹੋਰ ਜਾਂ ਗੁਆਂਢੀਂ ਦੀ ਕਰਤੂਤ ਦੱਸ ਨਹੀਂ ਰਹੇ। ਜਦੋਂ ਭਾਰਤ ਵਰਗੇ ਦੇਸ਼ ਦੇ ਬਾਪ ਨਿੱਕੀਆ ਬੱਚੀਆਂ ਨਾਲ ਕਾਂਮ ਦੀ ਖੇਡ, ਖੇਡ ਸਕਦੇ ਹਨ। ਹੋਰਾਂ ਲੋਕਾਂ ਤੋਂ ਕੀ ਉਮੀਦ ਹੈ? ਜੋ ਅੰਧ ਨੰਗੀਆਂ ਕੁੜੀਆਂ ਘਰਾਂ ਤੋਂ ਬਾਹਰ ਸਿੰਗਾਰ ਕੇ ਭੇਜਦੇ ਹੋ। ਮਾਪਿਆ ਦੇ ਸਹਮਣੇ ਉਨਾਂ ਦੀਆ ਬੱਚੀਆਂ ਇਸ ਤਰਾਂ ਘਰੋਂ ਜਾਂਦੀਆਂ ਹਨ। ਦੱਸਣ ਦੀ ਲੋੜ ਨਹੀਂ ਹੈ। ਸਕਲਟਾਂ ਥੱਲੇ ਕੀ ਪਾਇਆ ਹੁੰਦਾ ਹੈ। ਲੋਕੀ ਸਬ ਜਾਂਣਦੇ ਹਨ। ਇੰਨਾਂ ਦੇ ਨਤੀਜ਼ੇ ਵੀ ਲੋਕਾਂ ਦੇ ਸਹਮਣੇ ਹਨ। ਹਰ ਤਰਾ ਦੀ ਸੰਗਤ ਦਾ ਅਸਰ ਤਾਂ ਹੁੰਦਾ ਹੈ। ਜੋ ਲੋਕਾਂ ਦਾ ਦਿਮਾਗ ਆਪਣੇ ਅੱਗੇ ਦੇਖਦਾ ਹੈ। ਉਸ ਵਾਂਗ ਹੀ ਚੱਲਦਾ ਹੈ।

Comments

Popular Posts