ਐਸੀਆਂ ਮੱਝਾਂ ਦਾ ਦੁੱਧ ਸੁੱਧ ਦੁੱਧ ਪੀ ਕੇ, ਇਹ ਤੱਕੜੇ ਜੁਵਾਨ ਹੋਏ ਸਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਗਾਮੇ ਤੇ ਨਿਰਮਲ ਦਾ ਪਿੰਡ ਇੱਕ ਸੀ। ਬਲਦੇਵ, ਨੇਕ ਨਾਲ ਦੇ ਪਿੰਡ ਦੇ ਸਨ। ਦੋਂਨਾਂ ਪਿੰਡਾ ਦਾ ਸਕੂਲ ਇੱਕ ਸੀ। ਸਕੂਲ ਤਾਂ ਘੱਟ ਜਾਂਦੇ ਸਨ। ਦੋਂਨਾਂ ਪਿੰਡਾ ਦੇ ਛੱਪੜ ਵਿੱਚਕਾਰ ਸੀ। ਇਹ ਗਾਮੇ ਦੇ ਘਰਾ ਕੋਲ ਸੀ। ਇਸ ਲਈ ਛੱਪਰ ਤੇ ਜਦੋਂ ਮੱਝਾ ਨੂੰ ਪਾਣੀ ਪਿਲਾਉਣ ਤੇ ਨਹਾਂਉਣ ਲੈ ਕੇ ਆਉਂਦੇ ਸਨ। ਇੱਕ ਦੂਜੇ ਨੂੰ ਮਿਲਦੇ ਸਨ। ਲੋਕ ਬਹੁਤ ਸਿਆਣੇ ਹੋ ਗਏ ਹਨ। ਹਰ ਚੀਜ਼ ਧੋ ਕੇ ਖਾਂਦੇ ਹਨ। ਗੰਦ ਧੋ ਕੇ ਨਾਲੀਆਂ ਵਿੱਚ ਰੋੜ ਦਿੰਦੇ ਹਨ। ਉਹੀ ਗੰਦਾ ਪਾਣੀ ਛੱਪੜ ਵਿੱਚ ਜਾਂਦਾ ਹੈ। ਉਸ ਸੰਘਣੇ, ਗੰਦੇ ਪਾਣੀ ਨੂੰ ਮੱਝਾਂ ਪੀਂਦੀਆਂ ਸਨ। ਗੰਦ ਧਰਤੀ, ਪਾਣੀ, ਹਵਾ ਵਿੱਚ ਬਹੁਤ ਰਲਦਾ ਹੈ। ਪਰ ਇਹ ਸਬ ਕੁੱਝ ਆਪਦੇ ਵਿੱਚ ਖੱਪਾ ਲੈਂਦੇ ਹਨ। ਜਿਸ ਨੂੰ ਲੋਕ ਅੱਖੋਂ ਉਹਲੇ ਕਰਨ ਦੇ ਮਾਰੇ, ਫਿਲਟਰ ਹੋ ਗਿਆ ਕਹਿ ਕੇ, ਸਹਿ ਜਾਂਦੇ ਹਨ। ਸਸਤੀ ਚੀਜ਼ ਗੰਦੇ ਥਾਂ ਡਿੱਗ ਜਾਵੇ। ਲੋਕ ਪਰੇ ਸਿੱਟ ਦਿੰਦੇ ਹਨ। ਮਹਿੰਗੀ ਚੀਜ਼ ਨੂੰ ਝਾੜ ਕੇ ਵਰਤ ਮੱਝਾਂ ਵਾਂਗ ਹੀ ਬਲਦੇਵ, ਨੇਕ, ਨਿਰਮਲ ਛੱਪੜ ਵਿੱਚ ਨਹਾਂਉਂਦੇ, ਤਾਰੀਆਂ ਲਗਾਉਂਦੇ ਸਨ। ਐਸੀਆਂ ਮੱਝਾਂ ਦਾ ਦੁੱਧ ਸੁੱਧ ਦੁੱਧ ਪੀ ਕੇ, ਇਹ ਤੱਕੜੇ ਜੁਵਾਨ ਹੋਏ ਸਨ।
ਬਲਦੇਵ, ਨੇਕ, ਨਿਰਮਲ ਇਕੱਠੇ ਹੀ ਪਿੰਡ ਗਏ ਸਨ। ਹੁਣ ਉਨਾਂ ਦੇ ਬੱਚੇ ਵੱਡੇ ਹੋ ਗਏ ਸਨ। ਉਨਾਂ ਨੂੰ ਆਪਦੇ ਬਾਪ ਦੀ ਪਛਾਣ ਨਹੀਂ ਸੀ। ਕਿਸੇ ਬੱਚੇ ਨੇ ਬੱਚਪਨ ਵਿੱਚ ਬਾਪ ਦਾ ਮੂੰਹ, ਲਾਡ, ਪਿਆਰ ਨਾਂ ਦੇਖ਼ਿਆ ਹੋਵੇ। ਕੁੱਟ ਨਾਂ ਖਾਂਦੀ ਹੋਵੇ। ਉਹ ਐਵੇਂ ਕਿਸੇ ਨੂੰ ਬਾਪ ਨਹੀਂ ਮੰਨਦਾ। ਪਤਨੀਆਂ ਬੁੱਢੀਆਂ ਹੋ ਗਈਆਂ ਸਨ। ਵਾਲ ਚਿੱਟੇ, ਮੂੰਹ ਉਤੇ ਝੁਰੜੀਆਂ ਪੈ ਗਈਆਂ ਸਨ। ਉਨਾਂ ਦੀਆ ਮਾਂਵਾਂ ਲੱਗ ਰਹੀਆਂ ਸਨ। ਘਰੋਂ ਪਤੀ ਚਲੇ ਗਏ ਸਨ। ਜਿੰਨਾਂ ਦਾ ਕੋਈ ਸੁੱਖ ਸੁਨੇਹਾ ਵੀ ਨਹੀਂ ਆਇਆ ਸੀ। ਪਿੰਡਾਂ ਵਿੱਚ ਜਿੰਮੀਦਾਰਾਂ ਦੀਆਂ ਔਰਤਾਂ ਸ਼ਰਮ ਤੇ ਕੰਮ ਕਰਨ ਦੀਆਂ ਮਾਰੀਆਂ, ਆਪਦੇ ਖੇਤਾਂ ਵਿੱਚ ਵੀ ਮਜ਼ਦੂਰੀ ਨਹੀਂ ਕਰਦੀਆਂ। ਅੰਦਰ ਵੜ ਕੇ, ਭੁੱਖੀਆਂ ਮਰ ਜਾਂਦੀਆਂ ਹਨ। ਰੱਬ ਨੇ ਔਰਤ-ਮਰਦ ਨੂੰ ਦੋ ਹੱਥ, ਪੈਰ, ਦਿਮਾਗ ਦੇ ਨਾਲ ਇੱਕੋ ਜਿਹਾ ਸਰੀਰ ਦਿੱਤਾ ਹੈ। ਜੇ ਲੋਕਾਂ ਦੀ ਖ਼ਾਤਰ, ਲੋਕ ਦਿਖਾਵੇ ਕਰਕੇ, ਔਰਤਾਂ ਮੇਹਨਤ ਕਰਨ ਤੋਂ ਝਿਕਦੀਆਂ ਹਨ। ਲੋਕਾਂ ਨੂੰ ਕਹਿੱਣ, " ਉਹ ਖਾਂਣ ਨੂੰ ਦੇ ਜਾਂਣ। " ਜੇ ਕੋਈ ਮਦੱਦ ਨਹੀਂ ਕਰਦਾ। ਉਨਾਂ ਤੋਂ ਸ਼ਰਮਾਉਣ ਦੀ ਕੀ ਲੋੜ ਹੈ? ਜੇ ਘਰ ਵਿੱਚ ਗੁਜ਼ਾਰੇ ਜੋਗਾ ਪੈਸਾ ਨਾਂ ਹੋਵੇ। ਕਮਾਂਈ ਕਰਨ ਵਾਲਾ ਵੀ ਕਿਸੇ ਪਾਸੇ ਖਿਸਕ ਜਾਵੇ। ਫ਼ਿਕਰ ਤੇ ਭੁੱਖੇ ਮਰਦੇ ਲੋਕਾਂ ਦੀ ਹਾਲਤ ਐਸੀ ਹੀ ਹੁੰਦੀ ਹੈ। ਮਾਂਪੇ ਤਿੰਨਾਂ ਵਿੱਚੋਂ ਕਿਸੇ ਦੇ ਵੀ ਨਹੀਂ ਬਚੇ ਸਨ। ਜੇ ਕਮਾਂਊ ਪੁੱਤਰ ਨਿਕੰਮਾਂ ਨਿੱਕਲ ਜਾਵੇ। ਮਾਂਪੇ ਉਦਾਂ ਹੀ ਹੌਸਲਾ ਛੱਡ ਦਿੰਦੇ ਹਨ। ਕੋਈ ਵੀ ਪੁੱਤਰਾਂ ਦੀ ਕਮਾਂਈ ਖਾਂਦਾ ਹੈ। ਬਲਦੇਵ, ਨੇਕ, ਨਿਰਮਲ 35 ਸਾਲਾਂ ਦੇ ਲੱਗ ਰਹੇ ਸਨ। ਆਦਤਾਂ ਜਾਂਦੀਆਂ ਨਹੀਂ ਹਨ। ਇਹ ਤਿੰਨੇ ਸ਼ਾਮ ਸਵੇਰੇ ਨਾਲ ਲੱਗਦੀ ਹੱਟੀ ਉਤੇ ਜਰੂਰ ਖੜ੍ਹਦੇ ਸਨ। ਇਂਨਾਂ ਕੋਲ ਹੋਰ ਵੀ ਪਿੰਡ ਦੇ ਅਮਲੀ ਜਾਂਦੇ ਸਨ। ਰਾਤ ਨੂੰ ਉਹ ਦੇਸੀ ਸ਼ਰਾਬ ਲਿਆ ਦਿੰਦੇ ਸਨ। ਰਾਤ ਦਿਨ ਵੈਲੀਆਂ ਵਾਲੇ ਕੰਮ ਕਰਦੇ ਸਨ। ਤਿੰਨੇ ਇਕੋ ਕਾਰ ਵਿੱਚ ਘੁੰਮਦੇ ਸਨ।
ਕਈ ਤਾਂ ਉਨਾਂ ਨੂੰ ਬਾਹਰੋ ਆਏ ਦੇਖ਼ ਕੇ, ਰਿਸ਼ਤੇ ਲਿਆ ਰਹੇ ਸਨ। ਕਈ ਬਾਰ ਦੂਜਾ ਤੀਜ਼ਾ ਵਿਆਹ ਕਰਾਉਣ ਵਾਲੇ ਦਾ ਕਸੂਰ ਨਹੀਂ ਹੁੰਦਾ। ਲੋਕ ਮੱਲੋ-ਮੱਲੀ ਕਰ ਦਿੰਦੇ ਹਨ। ਮੁਫ਼਼ਤ ਦੀ ਚੀਜ਼ ਮਿਲਦੀ ਹੋਵੇ। ਬਹੁਤੇ ਲੈ ਹੀ ਲੈਂਦੇ ਹਨ। ਲੋਕੀ ਹਰ ਹਾਲਤ ਵਿੱਚ ਪੰਜਾਬ ਛੱਡਣਾਂ ਚਹੁੰਦੇ ਹਨ। ਬਾਹਰ ਜਾਂਣ ਲਈ ਮਨੀਲਾ, ਆਸਟ੍ਰੇਲੀਆਂ, ਕਨੇਡਾ, ਅਮਰੀਕਾ ਕੋਈ ਵੀ ਦੇਸ਼ ਹੋਵੇ। ਜਿਆਦਾਤਰ ਵਿਆਹ,ਪੜ੍ਹਾਈ ਕਰਕੇ ਹੀ ਆਉਂਦੇ ਹਨ। ਬਾਹਰੋ ਆਏ ਮਰਦ-ਔਰਤ ਕੈਸੇ ਵੀ ਬੁੱਢੇ, ਲੰਗੜੇ, ਅੰਨਪੜ੍ਹ ਹੋਣ। ਲੋਕ ਆਪਦੇ ਧੀ ਪੁੱਤਰ ਉਨਾਂ ਦੇ ਗਲ਼ ਮੜ ਦਿੰਦੇ ਹਨ। ਨੇਕ ਦੇ ਕੋਲ ਵੀ ਨਿੱਤ ਨਵੀਂ ਕੁੜੀ ਦਾ ਰਿਸ਼ਤਾ ਆਉਂਦਾ ਸੀ। ਐਸਾ ਮਹੌਲ ਦੇਖ਼ ਕੇ, ਉਸ ਦੀ ਨੀਅਤ ਖ਼ਰਾਬ ਹੋ ਗਈ ਸੀ। ਉਸ ਨੇ ਇੱਕ ਸਾਮੀ ਫਸਾ ਲਈ ਸੀ। ਵਿਚੋਲਾ ਮੌਡਨ ਸੀ। ਉਸ ਨੇ ਇਧਰ-ਉਧਰ ਗੇੜੇ ਮਾਰਨ ਨਾਲੋਂ, ਦੋਂਨਾਂ ਨੂੰ ਸਕਾਈਪ ਦੇ ਐਡਰਸ ਦੇ ਦਿੱਤੇ। ਨੇਕ ਤੇ ਕੁੜੀ ਨੇ, ਇੱਕ ਦੂਜੇ ਨੂੰ ਵਿਬ ਕੈਮਰੇ ਉਤੇ ਦੇਖ਼ਕੇ, ਕਹਾਣੀ ਫਿੱਟ ਕਰ ਲਈ ਸੀ। ਕੁੜੀ ਟੀਚਰ ਲੱਗੀ ਹੋਈ ਸੀ। ਮਨੀਲੇ ਜਾ ਕੇ, ਇਹ ਵੀ ਫਿਲੀਪੀਨਿਆਂ ਦੇ ਘਰ-ਘਰ ਸੌਦਾ ਵੇਚਦੀ ਫਿਰੇਗੀ। ਪੈਲਿਸ ਵਿੱਚ ਵਿਆਹ ਹੋ ਗਿਆ ਸੀ। ਵਿਆਹ ਵਿੱਚ ਬਲਦੇਵ, ਨਿਰਮਲ ਤੋਂ ਬਗੈਰ, ਘਰ ਦਾ ਕੋਈ ਬੰਦਾ ਨਹੀਂ ਸੀ। ਕੁੜੀ ਵਾਲਿਆਂ ਨੇ, ਬਰਾਤੀਆਂ ਦੀ ਸੇਵਾ ਲਈ ਭੋਜਨ ਦੇ ਢੇਰ ਇਸ ਤਰਾਂ ਲਾਏ ਸਨ। ਦੇਖ਼ਣ ਵਾਲੇ ਨੂੰ ਕੂੜੇ ਦੇ ਢੇਰ ਲੱਗਦੇ ਸਨ।

Comments

Popular Posts