ਭਾਗ 5 ਆਪਣੇ-ਆਪ ਨੂੰ ਸਫ਼ਲ ਸਮਝਣਾਂ ਹੈ ਮਨ ਵਿੱਚ ਕੀ?


ਆਪਣੇ-ਆਪ ਨੂੰ ਸਫ਼ਲ ਸਮਝਣਾਂ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਬੰਦਾ ਆਪ ਹੀ ਆਪ ਦੀ ਜ਼ਿੰਦਗੀ ਨੂੰ ਸਫਲ ਬਣਾਂ ਸਕਦਾ ਹੈ। ਇੱਕ ਬੰਦਾ ਮਹੀਨੇ ਦਾ ਚਾਰ ਹਜ਼ਾਰ ਬਣਾਉਂਦਾ ਹੈ। ਦੂਜਾ ਬੰਦਾ ਹੋਰ ਮਿਹਨਤ ਕਰਕੇ, ਦੂਗਣੇ ਡਾਲਰ ਬਣਾ ਰਿਹਾ ਹੈ। ਆਪਣੇ ਆਪ ਨੂੰ ਬਦਲਣਾ ਹੈ। ਆਪਣੇ-ਆਪ ਨੂੰ ਸਫ਼ਲ ਸਮਝਣਾਂ ਹੈ। ਉਤਰਾ, ਚੜਾ ਆਉਂਦੇ ਰਹਿੰਦੇ ਹਨ। ਨਿਗਟਿਵ ਨਹੀਂ ਸੋਚਣਾਂ। ਮੈਂ ਕੋਈ ਵੀ ਕੰਮ ਕਰੂਗਾ। ਇਹ ਮਨ ਨੂੰ ਕਹਿੱਣਾਂ ਹੈ। ਉਦੋਂ ਹੀ ਮੂਹਰੇ ਪਿਆ ਕੰਮ ਸ਼ੁਰੂ ਕਰਨਾ ਹੈ। ਅੱਜ ਦਾ ਕੰਮ ਹੁਣੇ ਸ਼ੁਰੂ ਕਰਨਾ ਹੈ। ਜੀਵਨ, ਬਿਜ਼ਨਸ, ਮੌਸਮ ਬਦਲਦੇ ਰਹਿੰਦੇ ਹਨ। ਪਤਝੜ, ਪਿੱਛੋਂ ਸਰਦੀ, ਫਿਰ ਗਰਮੀ ਦੇ ਮੌਸਮ ਨੇ ਆਉਣਾ ਹੈ। ਸਰਦੀ, ਗਰਮੀ ਵੱਧ, ਘੱਟ ਹੋ ਸਕਦੇ ਹਨ। ਮੌਸਮ ਠੰਡਾ, ਤੱਤਾ ਹੋ ਸਕਦਾ ਹੈ। ਕਈ ਲੋਕ ਮੌਸਮ ਠੰਡਾ, ਤੱਤਾ ਦੇਖ ਕੇ ਕੰਮ ਤੇ ਨਹੀਂ ਜਾਂਦੇ। ਕਈ ਸੇਲਜ਼ ਪਰਸਨ, ਇਸੇ ਮੌਸਮ ਦਾ ਫ਼ਾਇਦਾ ਲੈਂਦੇ ਹਨ। ਉਹ ਘਰ-ਘਰ ਜਾ ਕੇ ਚੀਜ਼ਾਂ ਵੇਚਦੇ ਹਨ। ਉਵੇ ਹੀ ਜੀਵਨ ਤੇ ਬਿਜ਼ਨਸ ਹੇਠਾਂ, ਉੱਤੇ ਹੁੰਦੇ ਰਹਿੰਦੇ ਹਨ। ਆਪ ਤੋਂ ਪੁੱਛਣਾ ਹੈ, ਕੀ ਮੈਂ ਬਦਲਣ ਲਈ ਤਿਆਰ ਹਾਂ? ਕੀ ਕੰਮ ਕਰਨ ਨੂੰ ਤਿਆਰ ਹਾਂ? ਸੋਚਣਾ ਹੈ। ਕਲ ਨੂੰ ਕੀ ਕੰਮ ਕਰਨਾ ਹੈ? ਜੇ ਕੋਈ ਕੰਮ ਹੀ ਨਹੀਂ ਕੀਤਾ। ਜੀਵਨ ਨੂੰ ਬਦਲ ਨਹੀਂ ਸਕਦੇ।

ਔਰਤ ਹਰ ਮੁਸ਼ਕਲ ਝੱਲ ਲੈਂਦੀ ਹੈ। ਕੀ ਕਦੇ ਸੁਣਿਆਂ ਹੈ? ਮਾਪਿਆਂ ਦਾ ਘਰ ਛੱਡ ਕੇ, ਪਤੀ ਮਰ ਜਾਣ ਕਰਕੇ ਕਿਸੇ ਔਰਤ ਨੇ ਜ਼ਹਿਰ ਨਹੀਂ ਖਾਂਦੀ। ਘਾਵੇ ਪਤੀ ਵੀ ਘਰ ਛੱਡ ਕੇ ਚਲਾ ਜਾਵੇ। ਪਤੀ, ਪੁੱਤ ਔਰਤ ਨੂੰ ਘਰੋਂ ਕੱਢ ਦੇਵੇ। ਔਰਤ ਸਬ ਅਖਾਈਆਂ ਕੱਟ ਜਾਂਦੀ ਹੈ। ਮਰਦਾਂ ਦੀ ਫ਼ਸਲ ਨਾਂ ਹੋਵੇ। ਕਰਜ਼ਾ ਖਾ ਜਾਣ ਪਿੱਛੇ ਮੋੜਨ ਦਾ ਬਿਚਾਰ ਨਾ ਹੋਵੇ। ਧੀ, ਭੈਣ ਦੇ ਵਿਆਹ ਵਿੱਚ ਸ਼ਾਨੋ-ਸ਼ੌਕਤ ਵਿੱਚ ਖ਼ਰਚਾ ਕਰਕੇ, ਆਤਮ-ਹੱਤਿਆ ਮਰਦ ਕਰਦੇ ਹਨ। ਐਸੀਆਂ ਕਰਤੂਤਾਂ ਕਾਰਨ, ਕਿਸੇ ਔਰਤ ਨੇ ਆਤਮ-ਹੱਤਿਆ ਨਹੀਂ ਕੀਤੀ ਹੈ। ਮਰਦ ਇੱਕੋ ਘਰ 'ਤੇ ਝਾਕ ਲਾਈ ਬੈਠੇ ਰਹਿੰਦੇ ਹਨ। ਉਨ੍ਹਾਂ ਨੂੰ ਬਹੁਤੀ ਮਿਹਨਤ ਦੀ ਲੋੜ ਨਹੀਂ ਹੈ। ਬਾਪ, ਦਾਦੇ ਦੀ ਜੱਦੀ ਜਾਇਦਾਦ ਮਿਲ ਜਾਂਦੀ ਹੈ। ਔਰਤ ਤਿੰਂ ਘਰ ਬੰਨਦੀ ਹੈ।

ਸਾਰਾ ਘਰ ਦਾ ਕੰਮ ਮਾਂ, ਭੈਣ, ਪਤਨੀ, ਧੀ ਹੋਰ ਔਰਤਾਂ ਕਰਦੀਆਂ ਹਨ। ਮਰਦ ਸਰੀਰ ਨੂੰ ਬਹੁਤਾ ਹਿਲਾਉਂਦੇ ਨਹੀਂ ਹਨ। ਮਰਦ ਦੇ ਸਰੀਰ ਵਿੱਚ ਲਚਕਤਾ ਨਹੀਂ ਹੈ। ਔਰਤ ਤੂਤ ਦੀ ਛਿੱਟੀ ਵਰਗੀ ਹੈ। ਬਹੁਤ ਫੁਰਤੀਲੀ ਹੈ। ਆਪ ਨੂੰ ਬਖ਼ਤ ਮੁਤਾਬਿਕ ਢਾਲ ਲੈਂਦੀ ਹੈ। ਔਰਤਾਂ ਦਾ ਮਰਦਾਂ ਨਾਲੋਂ ਦਿਮਾਗ਼ ਤੇਜ਼ ਹੁੰਦਾ ਹੈ। ਔਰਤਾਂ ਮਿਹਨਤੀ, ਸ਼ਹਿਨਸੀਲ, ਤਾਕਤਵਾਰ, ਦਲੇਰ ਹੁੰਦੀਆਂ ਹਨ। ਇਸ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ। ਜੋ ਉਸ ਦੇ ਦਿਮਾਗ਼ ਵਿੱਚ ਬਚਪਨ ਵਿੱਚ ਪਾਇਆ ਜਾਂਦਾ ਹੈ। ਜਿਸ ਬਾਪ ਦੇ ਘਰ ਵਿੱਚ ਉਹ ਰਹਿ ਰਹੀ ਹੈ। ਉਹ ਉਸ ਦਾ ਘਰ ਨਹੀਂ ਹੈ। ਬਚਪਨ ਵਿੱਚ ਉਸ ਨੂੰ ਦੱਸਿਆ ਜਾਂਦਾ ਹੈ। ਫਿਰ ਵੀ ਉਹ ਉਸ ਘਰ ਨੂੰ ਸੰਭਾਲ ਕੇ ਰੱਖਦੀ ਹੈ। ਝਾੜਦੀ ਸੁਮਾਰਦੀ ਹੈ। ਆਪ ਦਾ ਘਰ ਸਮਝਦੀ ਹੈ। ਕਦੇ ਬੇਗਾਨਾ ਘਰ ਨਹੀਂ ਸਮਝਦੀ। ਮਰਦ ਵਾਗ ਬਾਪ ਦੀ ਜਾਇਦਾਦ ਤੇ ਜੱਫ਼ਾ ਨਹੀਂ ਮਾਰਦੀ। ਇਸ ਦਾ ਮਤਲਬ ਉਹ ਕਿਸੇ ਚੀਜ਼ ਨੂੰ ਪਕੜ ਕੇ ਨਹੀਂ ਰੱਖਦੀ। ਉਸ ਨੂੰ ਪਤਾ ਹੈ। ਇੱਕ ਦਿਨ ਇਹ ਘਰ ਛੱਡਣਾ ਪੈਣਾ ਹੈ। ਬਗੈਰ ਕਿਸੇ ਸ਼ਿਕਵੇ ਕੀਤੇ ਤੋਂ ਉਹ ਵਿਆਹ ਪਿੱਛੋਂ ਘਰ ਛੱਡ ਦਿੰਦੀ ਹੈ। ਕਦੇ ਪਰਤ ਕੇ ਨਹੀਂ ਦੇਖਦੀ। ਜਿਸ ਘਰ ਵਿੱਚ ਪਹਿਲੇ 18 ਤੋਂ 25 ਸਾਲ ਤੋਂ ਵੀ ਵੱਧ ਕਈਆਂ ਕੁੜੀਆਂ ਨੇ ਸਮਾਂ ਗੁਜ਼ਾਰਿਆ ਹੁੰਦਾ ਹੈ।

ਸਿਰਫ਼ ਮਿਲਣ ਲਈ ਪੇਕੇ ਘਰ ਆਉਂਦੀ ਹੈ। ਹੁਣ ਔਰਤ ਨੂੰ ਪਤੀ ਦੇ ਘਰ ਦਾ ਪਿਆਰ ਹੁੰਦਾ ਹੈ। ਉਸ ਘਰ ਨੂੰ ਬਣਾਉਂਦੀ, ਸੰਭਾਲਦੀ ਹੈ। ਬੱਚੇ ਪੈਦਾ ਕਰਦੀ ਹੈ। ਉਨ੍ਹਾਂ ਨੂੰ ਪਾਲ਼, ਪੜ੍ਹਾ ਕੇ ਵੱਡੇ ਕਰਦੀ ਹੈ। ਪੁੱਤਰ ਵਿਆਹ ਕਰਾਉਂਦਾ ਹੀ ਮਾਪਿਆਂ ਨੂੰ ਛੱਡ ਦਿੰਦਾ ਹੈ। ਸਗੋਂ ਮਾਪਿਆਂ ਦੀ ਬਣਾਈ ਜਾਇਦਾਦ ਵੀ ਪੁੱਤਰ ਵੰਡ ਲੈਂਦੇ ਹਨ। ਕਈ ਤਾਂ ਮਾਪਿਆਂ ਨੂੰ ਘਰੋਂ ਬਾਹਰ ਕਰ ਦਿੰਦੇ ਹਨ। ਬਹੁਤਿਆਂ ਦਾ ਬਾਪ ਪਹਿਲਾਂ ਮਰ ਜਾਂਦਾ ਹੈ। ਮਾਂ ਦਰ-ਦਰ ਦੋ ਰੋਟੀਆਂ ਲਈ ਤੁਰੀ ਫਿਰਦੀ ਹੈ। ਸਾਰਾ ਕੁੱਝ ਉੱਜੜਨ ਪਿੱਛੋਂ ਵੀ ਪਤੀ ਤੇ ਪੁੱਤ ਤੋਂ ਬਗੈਰ ਫਿਰ ਵੀ ਜਿਉਂਦੀ ਰਹਿੰਦੀ ਹੈ। ਪੁੱਤਰ ਦੇ ਮਹਿਲ ਮੂਹਰੇ ਝੁੱਗੀ ਵਿੱਚ ਦਿਨ ਗੁਜ਼ਾਰਦੀ ਹੈ। ਹਰ ਔਰਤ ਤਿੰਨ ਘਰ ਬਣਾਉਂਦੀ ਹੈ। ਕਿਸੇ ਹਾਲਾਤ ਤੋਂ ਨਹੀਂ ਹਾਰਦੀ। ਚਾਰ ਪੁੱਤਾ ਦੀ ਮਾਂ ਦੇ ਧੀ ਕੋਈ ਨਹੀਂ ਜੰਮੀ ਸੀ। ਜਦੋਂ ਇਹ ਪੰਜ ਪੁੱਤਾ ਦੀ ਮਾਂ ਜੰਮੀ ਸੀ। ਇਸ ਨੂੰ ਜਿਉਂਦੀ ਨੂੰ ਰੂੜੀ ਵਿੱਚ ਦਾਦੀ ਨੇ ਦੱਬ ਦਿੱਤਾ ਸੀ। ਤਾਇਆ ਛੜਾ ਸੀ। ਉਸ ਨੂੰ ਲਗਾ ਹੋਣਾਂ ਹੈ। ਇਹ ਮੇਰੀ ਔਲਾਦ ਹੈ। ਪੁਰਾਂਣੇ ਸਮੇਂ ਵਿੱਚ ਇੱਕ ਮਰਦ ਦਾ ਹੀ ਵਿਆਹ ਹੁੰਦਾ ਸੀ। ਦੂਜੇ ਸਾਰੇ ਨਾਂ ਜ਼ਮੀਨ ਵੰਣਾਉਂਦੇ ਸਨ। ਨਾ ਵਿਆਹ ਕਰਾਉਂਦੇ ਸਨ। ਜਦੋਂ ਉਸ ਛੜੇ ਤਾਏ ਨੂੰ ਪਤਾ ਲੱਗਾ। ਉਸ ਨੇ ਰੂੜੀ ਵਿਚੋਂ ਉਸ ਨੂੰ ਕੱਢ ਲਿਆ। ਇਹ ਇੱਕ ਭੈਣ ਤੇ ਇੱਕ ਭਰਾ ਸੀ। 1970 ਵਿੱਚ ਤਾਏ ਨੇ ਆਪ ਦੀ ਜ਼ਮੀਨ 15 ਕਿੱਲੇ ਉਸ ਕੁੜੀ ਦੇ ਨਾਮ ਕਰ ਦਿੱਤੀ ਸੀ। ਪੰਜ ਕਿੱਲੇ ਪਤੀ ਦੀ ਜ਼ਮੀਨ ਸੀ। ਪਤੀ ਪਹਿਲਾਂ ਮਰ ਗਿਆ ਸੀ। ਪੁੱਤਰਾ ਨੇ 20 ਕਿੱਲੇ ਜ਼ਮੀਨ ਆਪਸ ਵਿੱਚ ਵੰਡ ਲਈ ਸੀ। ਮਾਂ ਨੂੰ ਸੰਭਾਲਣ ਲਈ ਕੋਈ ਨਹੀਂ ਸੀ। ਪੁੱਤਰਾਂ ਵਿਚੋਂ ਇੱਕ ਮਾਸਟਰ, ਇੱਕ ਫ਼ੌਜੀ, ਦੋ ਖੇਤੀ ਕਰਦੇ ਸਨ। ਮਾਂ ਲੋਕਾਂ ਦੇ ਘਰੋਂ ਰੋਟੀ ਖਾਂਦੀ ਸੀ। ਇੱਕ ਦਿਨ ਉਹ ਪਤੀ ਤੇ ਪੇਕਿਆਂ ਦੀ 20 ਕਿੱਲੇ ਜਾਇਦਾਦ ਦੀ ਮਾਲਕ ਸੀ। ਪੁੱਤਰਾਂ ਨੇ ਭਿਖਾਰਨ ਬਣਾਂ ਦਿੱਤੀ।

ਇੱਕ ਕੁੜੀ ਦਾ ਵਿਆਹ ਐਸੇ ਮੁੰਡੇ ਨਾਲ ਕਰ ਦਿੱਤਾ ਸੀ। ਉਹ ਕੰਮ ਕੋਈ ਕਰਦਾ ਨਹੀਂ ਸੀ। ਸ਼ਰਾਬ ਹਰ-ਰੋਜ਼ ਪੀਂਦਾ ਸੀ। ਉਸ ਮਰਦ ਨੂੰ 35 ਸਾਲ ਦੀ ਉਮਰ ਵਿੱਚ ਹਾਈ ਬਲੱਡ ਸ਼ੂਗਰ ਹੋ ਗਈ। ਇੰਨੀ ਸ਼ੂਗਰ ਵੱਧ ਗਈ ਸਰੀਰ ਗਲਣ ਲੱਗਾ ਸੀ। ਜਿਸ ਕਰਕੇ ਉਸ ਦੀ ਲੱਤ ਕੱਟਣੀ ਪਈ। ਉਸ ਤੋਂ ਚਾਰ ਸਾਲ ਪਿੱਛੋਂ ਉਸ ਦੇ ਗੁਰਦੇ ਗਲ਼ ਗਏ। 44 ਸਾਲ ਦੀ ਉਮਰ ਵਿੱਚ ਉਹ ਮਰ ਗਿਆ। ਇੱਕ ਧੀ 18 ਸਾਲਾਂ ਦੀ ਤੇ ਪੁੱਤਰ 17 ਸਾਲਾਂ ਦਾ ਸੀ। ਉਸ ਦਾ ਇੱਕ ਕਮਰੇ ਦਾ ਘਰ ਸੀ। ਕੋਈ ਚੱਜ ਦਾ ਭਾਂਡਾ, ਫ਼ਰਨੀਚਰ ਵੀ ਨਹੀਂ ਸੀ। ਜ਼ਮੀਨ ਸਬ ਸ਼ਰਾਬ ਵਿੱਚ ਪੀ ਗਿਆ ਸੀ। ਉਸ ਦੀ ਪਤਨੀ ਤੇ ਬਖ਼ਤ ਪੈ ਗਿਆ ਸੀ। ਪਤੀ ਦੇ ਸਹੁਰਾ, ਭੈਣ-ਭਰਾ ਸਬ ਪਾਸਾ ਵੱਟ ਗਏ ਸਨ। ਉਸ ਨੂੰ ਆਪ ਦੇ ਭਰਾ ਦੇ ਭਰੋਸਾ ਸੀ। ਉਹ ਸਾਥ ਦੇਵੇਗਾ। ਉਹ ਘਰ ਵੇਚ ਕੇ ਪੇਕੀਂ ਜਾ ਵਸੀ ਸੀ। ਇੱਕ ਸਾਲ ਠੀਕ ਨਿਕਲਿਆ। ਭਰਾ ਵੀ ਮੂੰਹ ਫੇਰਨ ਲੱਗਾ। ਉਸ ਦਾ ਆਪ ਦਾ ਪਰਿਵਾਰ ਸੀ। ਭਰਾ ਨੂੰ ਬਦਲਿਆ ਦੇਖ ਕੇ, ਉਸ ਨੇ ਲੁਧਿਆਣੇ ਕਿਰਾਏ ਦਾ ਮਕਾਨ ਲੈ ਲਿਆ ਸੀ। ਦੋਨੇਂ ਬੱਚੇ ਕਾਲਜ ਵਿੱਚ ਪੜ੍ਹਨ ਲਾ ਦਿੱਤੇ ਸਨ। ਇਹ ਔਰਤ ਹਰ ਹਾਲਤ ਵਿੱਚ ਆਪਣੇ ਪਰਿਵਾਰ ਨੂੰ ਸੰਭਾਲ ਰਹੀ ਹੈ। ਜੇ ਪਤਨੀ ਮਰ ਜਾਂਦੀ। ਉਹ ਮਰਦ ਨੇ ਸਭ ਤੋਂ ਪਹਿਲਾਂ ਵਿਆਹ ਕਰਾਉਣਾ ਸੀ। ਜੇ ਮਤਰੇਈ ਮਾਂ ਬੱਚੇ ਨਾਂ ਸੰਭਾਲਦੀ, ਬੱਚੇ ਜਿੱਧਰ ਮਰਜ਼ੀ ਜਾਂਦੇ। ਔਰਤ ਤੋਂ ਬਗੈਰ ਚੱਜ ਨਾਲ ਇਕੱਲੇ ਘਰ ਸੰਭਾਲਣ ਦੀ ਮਰਦ ਦੀ ਕੋਈ ਜ਼ੁੰਮੇਵਾਰੀ ਨਹੀਂ ਹੈ। ਜੇ ਕੋਈ ਮਰਦ 'ਤੇ ਘਰ ਦਾ ਬੋਝ ਪੈ ਵੀ ਗਿਆ। ਜ਼ਹਿਰ ਕੀੜੇ ਮਾਰ ਦਵਾਈ ਸਬ ਬੋਝ ਹਲਕੇ ਕਰ ਦਿੰਦੀ ਹੈ।

 

Comments

Popular Posts