ਭਾਗ 14 ਖੜ੍ਹਨ ਨੂੰ ਥਾਂ ਦੇ ਬੈਠ ਮੈਂ ਆਪੇ ਜਾਊ ਬੁੱਝੋ ਮਨ ਵਿੱਚ ਕੀ
ਖੜ੍ਹਨ ਨੂੰ ਥਾਂ ਦੇ ਬੈਠ ਮੈਂ ਆਪੇ ਜਾਊ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com


ਕਿਸੇ ਨਾਲ ਗੱਲੀਂ ਲੱਗ ਜਾਈਏ, ਅਗਲਾ ਹਿੱਲਣ ਦਾ ਨਾ ਨਹੀਂ ਲੈਂਦਾ। ਸਤਿ ਸ੍ਰੀ ਅਕਾਲ ਬੁਲਾ ਦੇਈਏ। ਬੰਦਾ ਮਗਰ ਹੀ ਲੱਗ ਲੈਂਦਾ ਹੈ। ਕਈ ਤਾਂ ਐਸੇ ਵੀ ਹਨ, ਇੱਕ ਬਾਰ ਘਰ ਅੰਦਰ ਬੁਲਾ ਲਈਏ। ਫਿਰ ਆਪ ਦਾ ਹੀ ਘਰ ਸਮਝਦੇ ਹਨ। ਬਗੈਰ ਫ਼ੋਨ ਕਰੇ, ਕੁੰਢਾ ਖੜਕਾਏ ਅੰਦਰ ਆ ਵੜਦੇ ਹਨ। ਜਦੋਂ ਕੋਈ ਭਾਰਤ ਤੋਂ ਕੈਨੇਡਾ, ਅਮਰੀਕਾ ਜਾਂ ਕਿਸੇ ਹੋਰ ਦੇਸ਼ ਵਿਚੋਂ ਕੋਈ ਆਉਂਦਾ ਹੈ। ਉਸ ਨੂੰ ਕੋਈ ਮਿਲਣ ਵਾਲਾ ਨਹੀਂ ਜਾਂਦਾ। ਹਰ ਕੋਈ ਕੰਮਾਂ ਵਿੱਚ ਬਹੁਤ ਮਗਨ ਹੈ। ਸਗੋਂ ਜਾਣਨ ਵਾਲੇ ਵੀ ਛੁਪ ਜਾਂਦੇ ਹਨ। ਕਿਤੇ ਗਲ਼ ਹੀ ਨਾ ਪੈ ਜਾਵੇ। ਬੰਦਾ ਸੰਭਾਲਣ ਪਵੇ। ਜਦੋਂ ਕੋਈ ਬਾਹਰੋਂ ਕੈਨੇਡਾ, ਅਮਰੀਕਾ ਜਾਂ ਕਿਸੇ ਹੋਰ ਦੇਸ਼ ਵਿਚੋਂ ਭਾਰਤ ਜਾਂਦਾ ਹੈ। ਐਸੇ ਲੋਕਾਂ ਨੇ ਪਤਾ ਨਹੀਂ ਕਦੋਂ ਦਾ ਭਾਰਤ ਛੱਡਿਆ ਹੋਇਆ ਹੁੰਦਾ ਹੈ। ਬਦੇਸ਼ਾ ਵਿੱਚੋਂ ਗਏ ਲੋਕਾਂ ਕੋਲ ਕੋਈ ਨਾਂ ਕੋਈ ਆਇਆ ਰਹਿੰਦਾ ਹੈ। ਕਈ ਰਿਸ਼ਤੇਦਾਰ ਤਾਂ ਆ ਕੇ ਡੇਰੇ ਹੀ ਲਾ ਲੈਂਦੇ ਹਨ। ਖਾਣਾ ਪੀਣਾ ਮੁਫ਼ਤ ਦਾ ਹੋ ਜਾਂਦਾ ਹੈ। ਘੁੰਮਣ ਫਿਰਨ ਦੀ ਮੌਜ ਲੱਗੀ ਰਹਿੰਦੀ ਹੈ।

ਦੋ ਦੋਸਤਾ ਨੇ ਆਪਣੇ ਨੌਜਵਾਨ ਮੁੰਡੇ-ਕੁੜੀ ਦਾ ਰਿਸ਼ਤਾ ਪੱਕਾ ਕਰ ਦਿੱਤਾ। ਵਿਆਹ ਕੈਨੇਡਾ ਵਿੱਚ ਕਰਨਾ ਸੀ। ਦੋਨੇਂ ਪਰਿਵਾਰ ਪੰਜਾਬ ਵਿਆਹ ਦੀਆਂ ਚੀਜ਼ਾਂ ਖਰੀਦਣ ਚਲੇ ਗਏ। ਪੰਜਾਬ ਜਾ ਕੇ ਵੀ ਦੋਨੇਂ ਪਰਿਵਾਰ ਮਿਲਦੇ ਰਹੇ। ਕਈ ਬਾਰ ਉਨ੍ਹਾਂ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਵੀ ਹੁੰਦੇ ਸਨ। ਪੰਜਾਬ ਵਾਲੇ ਇੱਕ ਦੂਜੇ ਨੂੰ ਮਿਲਣ ਵਿੱਚ ਜ਼ਿਆਦਾ ਦਿਲਚਸਪੀ ਦਿਖਾ ਰਹੇ ਸਨ। ਉਹ ਦਿਖਾਵਾ ਇਸ ਤਰਾਂ ਕਰਦੇ ਸਨ। ਜਿਵੇਂ ਕੈਨੇਡਾ ਤੋਂ ਗਏ ਪਰਿਵਾਰਾਂ ਦੀਆਂ ਲੋੜਾਂ ਪੂਰੀ ਕਰਦੇ ਹੋਣ। ਜਿਵੇਂ ਉਨ੍ਹਾਂ ਦਾ ਜੀਅ ਲਗਾਉਂਦੇ ਹੋਣ। ਸ਼ੌਪਇੰਗ ਕਰਨ ਵਿੱਚ ਮਦਦ ਕਰਦੇ ਹੋਣ। ਜੋ ਲੋਕ ਕੈਨੇਡਾ ਤੋਂ ਗਏ ਹੁੰਦੇ ਹਨ। ਉਨ੍ਹਾਂ ਨੂੰ ਐਸੀ ਕੋਈ ਲੋੜ ਨਹੀਂ ਹੁੰਦੀ। ਉਹ ਤਾਂ ਆਪ ਬਥੇਰੇ ਫੁਰਤੀਲੇ ਹੁੰਦੇ ਹਨ। ਸਗੋਂ ਉਹ ਆਪ ਪੰਜਾਬ ਵਾਲਿਆਂ ਨੂੰ ਚਾਹ ਪਾਣੀ ਬਣਾ ਕੇ ਦਿੰਦੇ ਸਨ। ਦੋਨੇਂ ਪਰਿਵਾਰਾਂ ਦੇ ਪੰਜਾਬ ਵਾਲੇ ਰਿਸ਼ਤੇਦਾਰ ਵਿੱਚ ਇੱਕ ਨੌਜਵਾਨ ਮੁੰਡਾ-ਕੁੜੀ ਵੀ ਸਨ।

ਮੁੰਡੇ ਵਾਲਿਆਂ ਦਾ ਮੁੰਡਾ ਸੀ। ਕੁੜੀ ਵਾਲਿਆਂ ਦੇ ਰਿਸ਼ਤੇਦਾਰਾਂ ਦੀ ਕੁੜੀ ਸੀ। ਜੇ ਕਿਤੇ ਇਸ ਤੋਂ ਉਲਟ ਹੁੰਦਾ। ਪਹਿਲਾ ਕੈਨੇਡਾ ਵਾਲਿਆਂ ਦਾ ਵਿਆਹ ਵੀ ਕੈਂਸਲ ਹੋ ਜਾਣਾ ਸੀ। ਜੱਟਾ ਨੇ ਡਾਂਗਾਂ ਚੱਕ ਲੈਣੀਆਂ ਸੀ। ਲੜਾਈ ਵੀ ਹੋਣੀ ਸੀ। ਜਿਸ ਨੇ ਮੁੰਡਾ ਜਿਸ ਘਰ ਵਿੱਚ ਵਿਆਹ ਉਣਾਂ ਹੁੰਦਾ ਹੈ। ਉਹ ਉਸ ਦੇ ਰਿਸ਼ਤੇਦਾਰਾਂ ਦੇ ਮੁੰਡਾ ਹੀ ਵਿਆਹਉਂਦਾ ਹੈ। ਕੁੜੀ ਨਹੀਂ। ਜੰਮਾਨਾਂ ਵੀ ਬਦਲ ਗਿਆ ਹੈ। ਮੁੰਡੇ-ਕੁੜੀ ਦੀ ਰਜ਼ਾਮੰਦੀ ਨਾਲ ਚਲਣਾਂ ਪੈਂਦਾ ਹੈ। ਜੋ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਗਏ ਸਨ। ਉਨ੍ਹਾਂ ਨੇ ਆਪਣੀ ਰਾਏ ਆਪਣੇ ਪਰਿਵਾਰਾਂ ਨੂੰ ਦੱਸ ਦਿੱਤੀ। ਸਨ ਨੇ ਰਜ਼ਾਮੰਦੀ ਮੰਨ ਲਈ। ਪੰਜਾਬ ਵਾਲੇ ਦੋਨੇਂ ਪਰਿਵਾਰਾਂ ਨੂੰ ਲੱਗਦਾ ਸੀ। ਅਸੀਂ ਕੈਨੇਡਾ ਵਾਲਿਆਂ ਦੀ ਖ਼ੂਬ ਸੇਵਾ ਕੀਤੀ ਹੈ। ਮੁੰਡੇ-ਕੁੜੀ ਨੂੰ ਕੈਨੇਡਾ ਸੱਦ ਲੈਣਗੇ। ਇਸੇ ਚੱਕਰ ਵਿੱਚ ਮੁੰਡੇ-ਕੁੜੀ ਦਾ ਵਿਆਹ ਕਰ ਦਿੱਤਾ। ਕੈਨੇਡਾ ਵਾਲਿਆਂ ਸਿਰੋਂ ਮੁਫ਼ਤ ਵਿੱਚ ਵਿਆਹ ਕਰਾ ਲਿਆ। ਕੈਨੇਡਾ ਵਾਲਿਆਂ ਦਾ ਰਹਿਣ ਨੂੰ ਘਰ ਵੀ ਮਿਲ ਗਿਆ ਸੀ।

ਡਾਲਰ ਦੇ 50 ਰੁਪਏ ਬਣਦੇ ਹਨ। ਪੰਜਾਬ ਵਾਲਿਆਂ ਨੂੰ ਲੱਗਦਾ ਹੈ। ਬਾਹਰੋਂ ਆਇਆ ਲੋਕਾਂ ਕੋਲ ਬਹੁਤ ਪੈਸੇ ਹਨ। ਇਸ ਲਈ ਝਾੜੂ ਪੋਚੇ ਵਾਲੀ ਕੰਮ ਵਾਲੀ ਵੀ ਕੋਈ ਨਾ ਕੋਈ ਬਹਾਨਾ ਬਣਾ ਕੇ ਪੈਸੇ ਮੰਗੀ ਜਾਂਦੇ ਹਨ। ਕਈ ਤਾਂ ਐਸੇ ਵੀ ਹੁੰਦੇ ਹਨ। ਕੋਈ ਵੀ ਕੱਪੜਾ ਪਾ ਲਈਏ। ਉਸ ਨੂੰ ਉਤਾਰਨ ਤੱਕ ਜਾਂਦੇ ਹਨ। ਕਹਿੰਦੇ ਹਨ, " ਇਹ ਸੂਟ ਤਾਂ ਮੈਨੂੰ ਬਹੁਤ ਪਸੰਦ ਹੈ। ਇਹ ਮੈਨੂੰ ਦੇਂਦੇ। ਤੇਰੇ ਕੋਲ ਹੋਰ ਬਥੇਰੇ ਸੂਟ ਹਨ। " ਨਾਂ ਚਾਹੁੰਦੇ ਹੋਏ ਵੀ ਆਪਣਾ ਮਨ ਪਸੰਦ ਕੱਪੜਾ ਦੇਣਾ ਪੈਂਦਾ ਹੈ। ਜੇ ਕੋਈ ਅੱਗਲੇ ਦੇ ਚੀਜ਼ ਮਨ ਪਸੰਦ ਹੁੰਦੀ ਹੈ, ਤਾਂ ਹੀ ਪਾਉਂਦੇ ਹਾਂ। ਆਪਣੇ ਲਈ ਹੀ ਚੀਜ਼ ਮਸਾਂ ਖ੍ਰੀਦਦੇ ਹਾਂ। ਸੰਭਾਲੀ ਹੋਈ ਚੀਜ਼ ਪਹਿਲੀ ਦੂਜੀ ਬਾਰ ਹੀ ਪਾਈ ਹੁੰਦੀ ਹੈ। ਮੰਗਤੇ ਆ ਮੰਗਣ ਵੀ ਆ ਜਾਂਦੇ ਹਨ। ਕਿਸੇ ਦੀ ਪਾਈ ਚੀਜ਼ ਦੇਖ ਕੇ ਅੱਖਾਂ 'ਤੇ ਕੰਟਰੋਲ ਕਰਨਾ ਜ਼ਰੂਰੀ ਹੈ। ਇਹ ਤਾਂ ਚੀਜ਼ਾਂ ਦੀ ਗੱਲ ਹੈ। ਕਈ ਕੈਨੇਡਾ, ਅਮਰੀਕਾ ਦੇ ਚੱਕਰ ਵਿੱਚ ਬਾਲ ਬੱਚੇ ਵਾਲੇ ਨੂੰ ਵੀ ਪਟਾ ਲੈਂਦੇ ਹਨ। ਖੜ੍ਹਨ ਨੂੰ ਥਾਂ ਦੇ ਬੈਠ ਮੈਂ ਆਪੇ ਜਾਊ।

ਕੈਨੇਡਾ ਤੋਂ ਗਏ ਇੱਕ ਪਰਿਵਾਰ ਵਿੱਚ ਤਾਂ ਸਿਰਫ਼ ਵਿਆਹ ਵਾਲਾ ਮੁੰਡਾ ਤੇ ਉਸ ਦਾ ਡੈਡੀ ਹੀ ਗਏ ਸਨ। ਇੱਕ ਹੋਰ ਦੂਰ ਦੇ ਰਿਸ਼ਤੇਦਾਰਾਂ ਨੇ ਕੁੜੀ ਨੂੰ ਇੰਨਾ ਦੇ ਘਰ ਛੱਡ ਦਿੱਤਾ ਸੀ। ਉਹ ਮਾਂ ਕਿਹੋ ਜਿਹੀ ਹੋਵੇਗੀ? ਜਿਸ ਨੇ 18 ਸਾਲਾਂ ਦੀ ਕੁਆਰੀ ਕੁੜੀ ਨੂੰ ਦੋ ਛੜਿਆਂ ਕੋਲ ਛੱਡ ਦਿੱਤਾ। ਮਰਦ ਔਰਤ ਦਾ ਕੋਈ ਭਰੋਸਾ ਨਹੀਂ ਹੈ। ਕਦੋਂ ਕੀਹਦੇ ਤੇ ਹਵਸ ਦਾ ਭੂਤ ਸਵਾਰ ਹੋ ਜਾਵੇ? ਉਹ ਕੁੜੀ ਇੰਨੀ ਵੀ ਨਿਆਣੀ ਨਹੀਂ ਸੀ। ਉਨਾਂ ਬੰਦਿਆਂ ਤੋਂ ਸੁਰਮਾ, ਮੱਸ ਕਾਰਾ, ਸੂਟ, ਪਰਾਂਦੀ ਮੰਗਦੀ ਸੀ। ਜਦੋਂ ਉਹ ਪਿਉ-ਪੁੱਤਰ ਸ਼ਹਿਰ ਨੂੰ ਜਾਂਦੇ ਸਨ। ਉਨ੍ਹਾਂ ਦੇ ਨਾਲ ਹੀ ਚਲੀ ਜਾਂਦੀ ਸੀ। ਉਹ ਆਪਣੇ ਵਿਆਹ ਦਾ ਸਮਾਨ ਖ਼ਰੀਦਦੇ ਸਨ। ਉਹ ਕੁੜੀ ਆਪਣੀਆਂ ਮੰਗਾ ਮੂਹਰੇ ਰੱਖ ਦਿੰਦੀ ਸੀ। ਉਹ ਕੁੜੀ ਜਾਣਦੀ ਸੀ। ਇਹ ਬੰਦੇ ਪਹਿਲਾਂ ਹੀ ਉਸ ਦੀ ਮਾਂ ਨੂੰ 50 ਹਜ਼ਾਰ ਰੁਪਿਆ ਦੇ ਚੁੱਕੇ ਸਨ। ਉਸ ਨੇ ਪੈਸੇ ਨਾਂ ਮੋੜਨ ਦੀ ਸਕੀਮ ਨਾਲ ਕੁੜੀ ਛੱਡੀ ਹੋਈ ਸੀ। ਐਸੇ ਲੋਕਾਂ ਨੂੰ ਇੱਜ਼ਤ ਦਾ ਕੋਈ ਮੁੱਲ ਨਹੀਂ ਹੁੰਦਾ। ਮਾਂ ਚਾਹੁੰਦੀ ਸੀ। ਪੈਸੇ ਨਾਂ ਮੋੜਨੇ ਪੈਣ। ਧੀ ਨੂੰ ਪਤਾ ਸੀ। ਇੰਨਾ ਬੰਦਿਆਂ ਕੋਲ ਮੇਰੀਆਂ ਮੰਗਾ ਜੋਗੇ ਪੈਸੇ ਹਨ। ਜੇ ਇਹ ਦੋਨੇਂ ਛੜੇ ਵਸੂਲੀ ਕਰਨ ਲੱਗ ਜਾਂਦੇ। ਮਾਂ ਤੇ ਧੀ ਦੋਨੇਂ ਹੀ ਉਨ੍ਹਾਂ ਦੀ ਸਕੀਮ ਵਿੱਚ ਆ ਸਕਦੀਆਂ ਸਨ। ਕੈਨੇਡਾ ਵਾਲੇ ਪਿਉ-ਪੁੱਤਰ ਨੂੰ ਤਾਂ ਪਤਾ ਸੀ। ਐਸੀ ਹਰਕਤ ਕਰਨ ਦੀ ਸਜ਼ਾ ਕੀ ਹੋਵੇਗੀ? ਜ਼ਨਾਨੀਆਂ ਕਿਸੇ ਦੀ ਮਿੱਟੀ ਪੱਟਣ ਲੱਗੀਆਂ ਸਮਾਂ ਨਹੀਂ ਬਚਾਰਦੀਆਂ। ਬੰਦਾ ਤਾਂ ਖੱਡਾ ਪੱਟ ਕੇ ਗੱਡ ਵੀ ਦਿੰਦਾ ਹੈ। ਇੰਨਾ ਮਾਂ-ਧੀ ਦਾ ਮਕਸਦ ਇਹ ਵੀ ਸੀ। ਸ਼ਾਇਦ ਕੈਨੇਡਾ ਵਾਲਿਆਂ ਨਹੀਂ ਪੱਟਾਇਆ ਜਾਵੇ। ਜਵਾਨ ਕੁੜੀ ਦੇ ਹੱਥੀਂ ਕੈਨੇਡਾ ਵਾਲੇ ਪਿਉ-ਪੁੱਤਰ ਵਿਚੋਂ ਕੋਈ ਵੀ ਚੜ੍ਹ ਜਾਵੇ। ਚਾਰ ਦਿਨ ਗੋਲ ਪੁਣੇ ਨਾਲ ਕੁੱਝ ਨਹੀਂ ਘਸਦਾ। ਕੋਈ ਮਰਦ ਵੀ ਇੱਜ਼ਤ ਦੇ ਸਾਂਝੇ ਹੁੰਦੇ ਹਨ। ਬੰਦਾ ਐਸੀ ਬੈਸੀ ਹਰਕਤ ਨਹੀਂ ਕਰਦਾ।

ਦੂਜੇ ਕੈਨੇਡਾ ਤੋਂ ਗਏ ਪਰਿਵਾਰ ਵਿੱਚ ਵਿਆਹ ਵਾਲੀ ਕੁੜੀ ਤੇ ਉਸ ਦੇ ਮਾਂ-ਪਿਉ ਗਏ ਹੋਏ ਸਨ। ਉਨ੍ਹਾਂ ਨੇ ਜੋ ਕਾਰ ਕਿਰਾਏ 'ਤੇ ਲਈ ਸੀ। ਉਹ ਕਾਰ ਉਨ੍ਹਾਂ ਦੇ ਘਰਾਂ ਵਿੱਚੋਂ ਹੀ ਚਾਚੇ ਦਾ ਮੁੰਡਾ ਚਲਾਉਂਦਾ ਸੀ। ਹਰ ਸ਼ਾਮ ਨੂੰ ਕੁੜੀ ਦਾ ਡੈਡੀ ਸ਼ਰਾਬੀ ਹੋ ਜਾਂਦਾ ਸੀ। ਘਰ ਸਬਜ਼ੀ ' ਤੇ ਹੋਰ ਸਮਾਨ ਵੀ ਲੈ ਕੇ ਆਉਣਾ ਹੁੰਦਾ ਸੀ। ਹਰ ਦੂਜੇ ਦਿਨ ਉਹ ਔਰਤ ਤੇ ਵਿਆਹ ਵਾਲੀ ਕੁੜੀ ਮੁੰਡੇ ਨਾਲ ਚੀਜ਼ਾਂ ਲੈਣ ਚਲੀਆਂ ਜਾਂਦੀਆਂ ਸੀ। ਗਰਮੀ ਹੋਣ ਕਰ ਕੇ ਪਿਆਸ ਲਗਦੀ ਸੀ। ਉਹ ਡਰਾਈਵਰ ਮੁੰਡੇ ਨੂੰ ਵੀ ਜੂਸ ਜਾਂ ਸੋਢਾ ਪਿਲਾ ਦਿੰਦੀਆਂ ਸਨ। ਕੁੜੀ ਬਾਰੇ ਤਾਂ ਉਸ ਨੂੰ ਪਤਾ ਸੀ। ਉਸ ਦਾ ਵਿਆਹ ਹੈ। ਉਸ ਮੁੰਡੇ ਦਾ ਝੁਕਾ ਕੁੜੀ ਦੀ ਮਾਂ ਵੱਲ ਵੱਧ ਰਿਹਾ ਸੀ। ਉਸ ਨੂੰ ਪਤਾ ਲੱਗ ਗਿਆ ਸੀ। ਇਸ ਦਾ ਮਰਦ ਸ਼ਰਾਬੀ ਹੈ। ਇਹ ਔਰਤ ਕੰਮ ਆ ਸਕਦੀ ਹੈ। ਜਦੋਂ ਉਹ ਦੁਕਾਨ ਵਿਚੋਂ ਚੀਜ਼ਾਂ ਦੇ ਲਿਫ਼ਾਫ਼ੇ ਚੱਕ ਦੀ ਸੀ। ਉਹ ਮੁੰਡਾ ਉਸ ਦੇ ਹੱਥ ਵਿਚੋਂ ਲਿਫ਼ਾਫ਼ੇ ਫੜ ਲੈਂਦਾ ਸੀ। ਘਰ ਜਾ ਕੇ ਕਿਚਨ ਵਿੱਚ ਰੱਖ ਦਿੰਦਾ ਸੀ। ਸਬਜ਼ੀ ਕੱਟਣ ਲੱਗ ਜਾਂਦਾ ਸੀ। ਉਸ ਨਾਲ ਗੱਲਾਂ ਵੀ ਕਰਦਾ ਸੀ। ਉਸ ਨੇ ਕਿਹਾ, "ਤੁਸੀਂ ਕਦੇ ਥੱਕਦੇ ਨਹੀਂ ਹੋ। ਬਹੁਤ ਕੰਮ ਕਰਦੇ ਹੋ। ਮੈਂ ਤੁਹਾਡੇ ਨਾਲ ਕੰਮ ਕਰਾ ਦਿੰਦਾ ਹਾਂ। " ਇੰਨਾ ਕੁ ਕੰਮ ਤਾਂ ਮੈਂ ਕੈਨੇਡਾ ਵਿੱਚ ਨੌਕਰੀ ਕਰ ਕੇ, ਆ ਕੇ ਵੀ ਕਰਦੀ ਹਾਂ। " " ਮੇਰੀ ਮੰਮੀ ਤਾਂ ਕੋਈ ਕੰਮ ਨਹੀਂ ਕਰਦੀ। ਕੰਮ ਵਾਲੀਆਂ ਰੱਖੀਆਂ ਹੋਈਆਂ ਹਨ।" " ਕੈਨੇਡਾ ਵਿੱਚ ਕੰਮ ਵਾਲੀ ਰੱਖਣੀ ਮਹਿੰਗੀ ਪੈਂਦੀ ਹੈ। ਜਿੰਨੇ ਡਾਲਰ ਮੈਂ ਕਮਾਉਂਦੀ ਹਾਂ। ਉੱਨੇ ਹੀ ਮੰਗਦੀਆਂ ਹਨ। " " ਮੈਨੂੰ ਆਪ ਦਾ ਨੌਕਰ ਬਣਾਂ ਕੇ ਲੈ ਚਲੋ। ਮੈਂ ਤਾਂ ਭਾਂਡੇ ਵੀ ਮਾਂਜ ਦਿਆਂ ਕਰਾਂਗਾ। ਤੁਹਾਡੀ ਵੀ ਹਰ ਸੇਵਾ ਕਰਾਂਗਾ। " " ਰੱਬ ਆਪ ਦੇ ਹੀ ਹੱਥ-ਪੈਰ ਸਿਹਤ ਮੰਦ ਰੱਖੇ। ਕਿਸੇ ਤੋਂ ਸੇਵਾ ਕਰਾਉਣ ਦਾ ਮੌਕਾ ਹੀ ਨਾ ਮਿਲੇ।" " ਅੰਕਲ ਬਹੁਤ ਸ਼ਰਾਬ ਪੀਂਦੇ ਹਨ। ਘਰ ਦੇ ਖ਼ਰਚਿਆਂ ਦਾ ਬੋਝ ਵੀ ਤੁਹਾਡੇ 'ਤੇ ਹੀ ਹੋਵੇਗਾ। ਮੈਨੂੰ ਵਿਆਹ ' ਤੇ ਸੱਦ ਲਵੋ। ਆਪਾਂ ਰਲ ਕੇ ਘਰ ਚਲਾਵਾਂਗੇ। " " ਹੁਣ ਤਾਂ ਉਹ ਹੌਲੀਡੇ ਕਰਨ ਆਇਆ ਹੈ। ਇਸ ਲਈ ਬੇਫ਼ਿਕਰ ਹੋ ਕੇ ਦਾਰੂ ਪੀਂਦਾ ਹੈ। ਮੇਰਾ ਪਤੀ ਕੈਨੇਡਾ ਵਿੱਚ ਤਾਂ ਕੰਮ 'ਤੇ ਵੀ ਜਾਂਦਾ ਹੈ। ਘਰ ਦੇ ਦੁਆਲਿਉ ਘਾਹ ਕੱਟਦਾ ਹੈ। ਬਰਫ਼ ਵੀ ਹਟਾਉਂਦਾ ਹੈ। ਖਾਣ ਦਾ ਸਮਾ ਵੀ ਲਾਉਂਦਾ ਹੈ। ਜੇ ਤੁਸੀਂ ਮੇਰੇ ਨਾਲ ਘਰ ਚਲਾਉਣ ਵਿੱਚ ਹਿੱਸਾ ਪਾਉਣ ਲੱਗ ਗਏ। ਫਿਰ ਇੱਕ ਦਿਨ ਹਿੱਸਾ ਵੀ ਮੰਗੋਗੇ। " " ਆਪਣਾ ਕਿਹੜਾ ਕੁੱਝ ਵੰਡਿਆ ਹੈ? ਜੋ ਮੇਰਾ ਉਹ ਤੁਹਾਡਾ ਜੋ ਤੁਹਾਡਾ ਉਹ ਮੇਰਾ। ਇੱਕ ਬਾਰ ਕੈਨੇਡਾ ਸੱਦ ਲਵੋ। ਤੁਹਾਡੇ ਪੈਰ ਧੋ ਕੇ ਪੀਵਾਂਗਾ। ਲੱਤਾਂ ਘੁੱਟਾਂਗਾ। " " ਕੈਨੇਡਾ, ਅਮਰੀਕਾ ਪਹੁੰਚ ਕੇ ਤਾਂ ਆਪਣੇ ਗਲ਼ਾ ਘੁੱਟਦੇ ਹਨ। "
 


 

Comments

Popular Posts