ਭਾਗ 32 ਜਾਗਦੇ ਰਹਿੱਣਾਂ ਹੈ, ਸੌਣਾਂ ਨਹੀਂ ਹੈ। ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਜਾਗਦੇ ਰਹਿੱਣਾਂ ਹੈ, ਸੌਣਾਂ ਨਹੀਂ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਜੀਵਨ ਕੀਮਤੀ ਹੈ। ਸਿਰਫ਼ ਆਪਦੇ ਅੰਦਰ ਨੂੰ ਠੀਕ ਕਰਨਾਂ ਹੈ। ਲੋਕਾਂ ਨੂੰ ਠੀਕ ਕਰਨਾਂ, ਲੋਕਾਂ ਦੀ ਆਪਦੀ ਮਰਜ਼ੀ ਹੈ। ਆਪ ਨੂੰ ਜਾਨਣਾਂ ਹੈ। ਮਨ ਅੰਦਰ ਬਹੁਤ ਕੀਮਤੀ ਬਚਨ, ਵੱਡ ਮੂਲੀ ਜਾਂਣਕਾਰੀ ਹੈ। ਬੰਦੇ ਅੰਦਰ ਦੋ ਤਰਾ ਦੀਆਂ ਸ਼ਕਤੀਆਂ ਹਨ। ਚੜ੍ਹਦੀ ਕਲਾ, ਸਫਲ ਰਸਤਾ ਹੈ। ਦੂਜਾ ਢਹਿੰਦੀ ਕਲਾ ਦੁੱਖਾਂ ਦਾ ਰਸਤਾ ਹੈ। ਦੋਂਨੇਂ ਅਵਸਤਾਂ ਬਾਰੇ ਆਪਦੇ ਅੰਦਰੋ ਇਕੱਲਤਾਂ ਵਿੱਚ ਮਨ ਤੋਂ ਜਾਨਣਾਂ ਹੈ। ਮਨ ਨੇ ਅੰਦਰ ਵਾਲੇ ਦਿਮਾਗ ਨਾਲ ਗੱਲ-ਬਾਤ ਕਰਨੀ ਹੈ। ਲੋਕਾਂ ਨੇ ਵਾਹ-ਵਾਹ ਕਰਕੇ ਵੜਾਵਾ ਦੇਣਾ ਹੈ। ਇੱਕ ਦਿਨ ਐਸਾ ਵੀ ਆ ਸਕਦਾ ਹੈ। ਇਹੀ ਲੋਕ ਗਾਲ਼ਾਂ ਵੀ ਕੱਢ ਸਕਦੇ ਹਨ। ਲੋਕਾਂ ਦੀ ਸ਼ਾਬਾਸੀ ਤੇ ਕੁੱਤੇ ਖਾਂਣੀ ਦਾ ਅਸਰ ਨਹੀਂ ਕਰਨਾਂ। ਜੋ ਲੋਕ ਕਰਨਾਂ ਚਹੁੰਦੇ ਹਨ। ਉਹੀ ਕਰਦੇ ਹਨ। ਜੋ ਮੈਂ ਕਰਨਾਂ ਹੈ। ਉਹ ਮੈਂ ਵੀ ਕਰਨਾਂ ਹੀ ਹੈ। ਲੋਕਾਂ ਕਰਕੇ ਕੋਈ ਕੰਮ ਨਹੀਂ ਰੋਕਣਾਂ। ਐਕਸਪ੍ਰੇਸ ਗੱਡੀ ਨੇ ਟਾਇਮ ਤੇ ਹੀ ਚਲੱਣਾਂ ਹੈ। ਮੰਜ਼ਲ ਤੇ ਸਮੇਂ ਸਿਰ ਪਹੁੰਚਣਾਂ ਹੈ। ਕਿਸੇ ਮੁਸਾਫ਼ਰ ਦੇ ਲੇਟ ਹੋਣ ਨਾਲ ਜਾਂ ਬਹੁਤੇ ਮੁਸਾਫ਼ਰਾਂ ਦੇ ਚੜ੍ਹਨ ਨਾਲ ਗੱਡੀ ਰੁਕਣ ਨਹੀਂ ਲੱਗੀ।
ਜੇ ਰਾਤ ਨੂੰ ਚਾਰ ਘੰਟੇ ਸੂਤੇ ਹਾਂ। ਨੀਂਦ ਵਿੱਚ ਚੰਗੀ ਤਰਾਂ ਸੌਣਾਂ ਹੈ। ਜੇ ਅਣਨੀਂਦੇ ਜਾਗ ਗਏ। ਸ਼ਰੀਰ ਦਾ ਥਕੇਵਾਂ ਵੀ ਨਹੀਂ ਲਹਿੰਦਾ। ਕੰਮ ਵੀ ਚੱਜ ਨਾਲ ਨਹੀਂ ਹੁੰਦਾ। ਐਸਾ ਹਰ ਬਾਰ ਨਹੀਂ ਹੁੰਦਾ। ਕਈ ਬਾਰ ਅਸੀ ਜਦੋਂ ਬਹੁਤ ਥੱਕੇ ਹੁੰਦੇ ਹਾਂ। ਉਦੋਂ ਵੀ ਹੈਰਾਨੀ ਵਾਲੇ ਕੰਮ ਕਰ ਦਿੰਦੇ ਹਾਂ। ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਦੀ ਲੋੜ ਹੁੰਦੀ ਹੈ। ਕੰਮ ਹੋਣਾਂ ਸ਼ੁਰੂ ਹੋ ਜਾਂਦਾ ਹੈ। ਨਿਬੜ ਵੀ ਜਾਂਦਾ ਹੈ। ਵਿਆਹ, ਪਾਰਟੀਆਂ ਵਿੱਚ ਸਬ ਤੋਂ ਵੱਧ ਥੱਕੇ ਹੁੰਦੇ ਹਾਂ। ਸਾਜਰੇ ਉਠਦੇ ਹਾਂ। ਵੱਡੀ ਰਾਤ ਸੌਂਦੇ ਹਾਂ। ਕਿੰਨੇ ਸਫ਼ਲ ਕੰਮ ਕਰਦੇ ਹਾਂ? ਕਿੰਨੀਆਂ ਜੁੰਮੇਬਾਰੀਆਂ ਨਿਬਾਉਂਦੇ ਹਾਂ? ਬਹੁਤ ਲੋਕਾਂ ਨੂੰ ਮਿਲਦੇ ਹਾਂ। ਬਹੁਤ ਖੁਸ਼ ਹੁੰਦੇ ਹਾਂ। ਜਿੰਦਗੀ ਜਿੰਦਾ, ਪਿਆਰੀ, ਅੰਨਦ ਭਰੀ ਲੱਗਦੀ ਹੈ। ਐਸਾ ਜਿਉ ਕੇ ਮਜ਼ਾ ਆਉਂਦਾ ਹੈ। ਸੁੱਖੀ ਦੋ ਕੰਮ ਕਰਦੀ ਸੀ। ਸਵੇਰ ਦੀ ਨੌਕਰੀ 'ਤੇ ਮਸਾ ਉਠ ਕੇ ਜਾਂਦੀ ਸੀ। ਜਦੋਂ ਅਲਾਰਮ ਵੱਜਦਾ ਸੀ। ਉਸ ਦਾ ਹੋਰ ਸੌਣ ਨੂੰ ਮਨ ਕਰਦਾ ਸੀ। ਦੋ ਚਾਰ ਪਾਸੇ ਮਾਰ ਕੇ ਉਠਦੀ ਸੀ। ਮਸਾਂ ਚਾਹ 'ਤੇ ਬ੍ਰਿਡ ਤਿਆਰ ਕਰਦੀ ਸੀ। ਉਨੇ ਨੂੰ ਸ਼ਰੀਰ ਵੀ ਗਰਮ ਹੋ ਜਾਂਦਾ ਸੀ। ਅੱਠ ਘੰਟੇ ਕੰਮ ਕਰਕੇ, ਜਦੋਂ ਦੂਜੇ ਕੰਮ 'ਤੇ ਜਾਂਦੀ ਸੀ। ਉਦੋਂ ਸੁੱਖੀ ਨੂੰ ਲੱਗਦਾ ਸੀ। ਕੰਮ ਕਰ ਨਹੀਂ ਹੋਣਾਂ। ਜੋਬ 'ਤੇ ਕੰਮ ਹੁੰਦਾ ਹੀ ਬਹੁਤ ਸੀ। ਸਮੇਂ ਦਾ ਪਤਾ ਹੀ ਨਹੀਂ ਲਗਦਾ ਸੀ। ਘਰ ਜਾ ਕੇ ਦਾਲ-ਰੋਟੀ ਬਣਾਉਂਦੀ ਹੋਈ, ਹੋਰ ਵੀ ਬਹੁਤ ਕੰਮ ਕਰਦੀ ਸੀ। ਜਿੰਦਗੀ ਧੱਕੇ ਨਾਲ ਚਲਦੀ ਹੈ। ਸ਼ਰੀਰ ਤੋਂ ਕੰਮ ਕਰਾਂਉਣ ਲਈ ਇਸ ਨੂੰ ਦੁੱਖ ਤਾਂ ਦੇਣਾਂ ਪਵੇਗਾ। ਦੁੱਖ ਸਹਿ ਕੇ ਸੁਖ ਮਿਲਦੇ ਹਨ। ਕੁੱਝ ਗੁਆ ਕੇ, ਕੁੱਝ ਮਿਲਦਾ ਹੈ। ਇਕਾਗਰ, ਜਾਗਦੇ ਰਹਿੱਣਾਂ ਹੈ। ਚੇਤਨ ਰਹੀਏ, ਅੱਖਾਂ ਖੁੱਲੀਆਂ ਨਾਲ ਨਹੀਂ ਸੌਣਾਂ। ਸਕੂਲਾਂ, ਕਾਲਜ਼ਾਂ ਵਿੱਚ ਵਿਦਿਆਰਥੀ, ਘਰ ਪਤੀ-ਪਤਨੀ ਗੱਲ ਨਹੀਂ ਸੁਣਦੇ। ਉਨਾਂ ਦਾ ਦਿਮਾਗ ਕਿਤੇ ਹੋਰ ਘੁੰਮਦਾ ਹੈ। ' 'ਤੇ ਸ਼ਰੀਰ ਹੀ ਹਾਜ਼ਰ ਹੁੰਦਾ ਹੈ। ਉਹ ਆਪਦਾ ਹੀ ਨੁਕਸਾਨ ਕਰਦੇ ਹਨ। ਵਿਦਿਆ ਤਾਹੀਂ ਲਾਭ ਕਰੇਗੀ। ਜੇ ਉਸ ਨੂੰ ਜਾਣਾਂਗੇ। ਗਿਆਨ ਦਿਮਾਗ ਨੂੰ ਦੇਵਾਗੇ।
ਜੇ ਦਿਮਾਗ ਵਿੱਚ ਕੁੱਝ ਨਵਾ ਪਵੇਗਾ। ਗਿਆਨ ਨਾਲ ਚੇਹਰਾ ਖਿੜੇਗਾ। ਕੋਈ ਵੀ ਕੰਮ ਕਰਨਾਂ ਹੈ। ਕੰਮ ਪੂਰੇ ਮਨ ਨਾਲ ਕਰਨਾਂ ਹੈ। 40 ਦਿਨ ਇਸੇ ਲਈ ਕਿਸੇ ਕੰਮ ਨੂੰ ਕਰਨ ਨੂੰ ਕਿਹਾ ਜਾਂਦਾ ਹੈ। ਅਭਿਆਸ ਹੋ ਜਾਂਦਾ ਹੈ। ਕੰਮ ਪੱਕ ਜਾਂਦਾ ਹੈ। ਇੱਕ ਛੋਟਾ ਬੱਚਾ ਚੌਕਲੇਟ ਖਾਂਦਾ ਹੈ। ਦੋਂਨੇਂ ਹੱਥ ਨਾਲ ਫੜ ਕੇ ਪੂਰੀ ਰੂਹ ਨਾਲ ਖਾਂਦਾ ਹੈ। ਮੂੰਹ, ਮੱਥਾ ਲਬੇੜ ਲੈਂਦਾ ਹੈ। ਮਾਂ ਜਾਂ ਕੋਈ ਹੋਰ ਕਹੇ ਵੀ ਐਸੇ ਖਾਂਣਾ ਹੈ। ਉਹ ਨਹੀਂ ਸੁਣਦਾ। ਜਿਵੇਂ ਉਸ ਨੂੰ ਸੁਆਦ ਆਉਂਦਾ ਹੈ, ਉਵੇਂ ਖਾਂਦਾ ਹੈ। ਜੋ ਲੋਕ ਆਪਦੇ ਜਿਹੜੇ ਕੰਮ ਵਿੱਚ ਰੁਝ ਜਾਂਦੇ ਹਨ। ਉਹੀ ਉਨਾਂ ਦਾ ਨਿਸ਼ਾਨਾਂ ਹੁੰਦਾ ਹੈ। ਉਨਾਂ ਨੂੰ ਉਸ ਬਗੈਰ ਕੁੱਝ ਨਹੀਂ ਦਿਸਦਾ। ਕਿਸੇ ਵੀ ਅਵਸਥਾਂ ਵਿੱਚ ਟਿਕੇ ਨਹੀਂ ਰਹਿੱਣਾਂ। ਮਨ ਦਾ ਧਿਆਨ ਬਦਲਦੇ ਰਹਿੱਣਾਂ ਹੈ। ਤਾਂ ਕਿ ਪੀਣਕ ਨਾਂ ਲੱਗ ਜਾਵੇ। ਮਨ ਨੂੰ ਮੋੜ ਕਿ ਕੋਲ ਹੀ ਰੱਖਣਾਂ ਹੈ। ਮਨ ਭੱਜਦਾ ਬਹੁਤ ਹੈ। ਆਪ ਨੂੰ ਵੀ ਪਤਾ ਨਹੀਂ ਹੁੰਦਾ। ਮਨ ਕਿਥੇ-ਕਿਥੇ ਤੁਰਿਆ ਫਿਰਦਾ ਹੈ? ਮਨ ਬਹੁਤ ਕੋਮਲ ਹੈ। ਇਹ ਕਿਸੇ ਦੇ ਕਠੋਰ ਬੋਲ ਨਹੀਂ ਸੁਣਨਾਂ ਚਹੁੰਦਾ। ਮਨ ਉਥੇ ਹੀ ਰਹਿੱਣਾਂ ਚਹੀਦਾ ਹੈ। ਜਿਥੇ ਮਨ ਨੂੰ ਅਰਾਮ ਮਿਲਦਾ ਹੈ। ਜਿਥੇ ਥੋੜੀ ਜਿਹੀ ਤਲੀਫ਼ ਹੁੰਦੀ ਹੈ। ਮਨ ਉਥੇ ਨਹੀਂ ਲਗਦਾ। ਮਨ ਨੂੰ ਕਾਬੂ ਕਰਨ ਲਈ ਬੁੱਧੀ ਦਾ ਕੰਮ ਕਰਨਾਂ ਜਰੂਰੀ ਹੈ। ਦਿਮਾਗ ਨੂੰ ਤੇਜ਼ ਕਰਨ ਲਈ ਬੁੱਧੀਮਾਨ ਲੋਕਾਂ ਦਾ ਸੰਗ ਬਹੁਤ ਜਰੂਰੀ ਹੈ। ਤਾਂਹੀਂ ਲੋਕ ਸਤਸੰਗ ਕਰਦੇ ਹਨ। ਮਨ ਡੋਲਦਾ ਰਹਿੰਦਾ ਹੈ। ਮਨ ਨੂੰ ਟਿਕਾ ਵਿੱਚ ਰੱਖਣਾਂ ਹੈ।
ਮਨ ਬਹੁਤ ਸ਼ਾਂਤ ਹੈ। ਮਨ ਨੂੰ ਸ਼ਾਤ ਰੱਖਿਆ ਹੋਵੇ। ਸ਼ਰੀਰ, ਚੇਹਰਾ ਸੁੰਦਰ ਦਿਸਦਾ ਹੈ। ਗੁੱਸਾ ਚੇਹਰੇ ਨੂੰ ਵਿਗਾੜ ਦੇਵੇਗਾ। ਜਿਸ ਨੇ ਮਨ, ਦਿਮਾਗ ਤੇ ਕਾਬੂ ਕਰ ਲਿਆ। ਉਹ ਮਨ ਜਿੱਤ ਕੇ ਸਫ਼ਲ ਹੁੰਦਾ ਹੈ। ਮਨ ਦਾ ਅਮੀਰ ਬੱਣ ਜਾਂਦਾ ਹੈ। ਅਕੱਲ ਮਨ ਸ਼ਾਂਤੀ ਵਿੱਚ ਕੰਮ ਕਰਦੇ ਹਨ। ਜੋ ਮਨ ਵਿਚੋਂ ਗੱਲਾਂ ਰਾਤ ਨੂੰ ਲੱਭਦੀਆਂ ਹਨ। ਉਹ ਗੱਲਾਂ ਦਿਨੇ ਨਹੀਂ ਫੁਟਦੀਆ। ਜਿਸ ਘਰ ਦੇ ਲੋਕ ਸਿਆਣੇ ਹਨ। ਉਹ ਘਰ ਦੇ ਫ਼ੈਸਲੇ ਘਰ ਅੰਦਰ ਨਿਪਟਾ ਲੈਂਦੇ ਹਨ। ਦੂਜੇ ਨੂੰ ਦਖ਼ਲ ਨਹੀਂ ਦੇਣ ਦਿੰਦੇ। ਉਵੇ ਮਨ ਹੈ। ਮਨ ਆਪਦੀ ਗੱਲ ਬਹੁਤ ਛੇਤੀ ਸੁਣਦਾ ਹੈ। ਜੇ ਮਨ ਨੂੰ ਕਾਬੂ ਕਰਨਾਂ ਆ ਗਿਆ। ਬੰਦੇ ਤੋਂ ਬਹੁਤ ਵਧੀਆਂ ਕੰਮ ਕਰਾਂਉਂਦਾ ਹੈ। ਜੇ ਮਨ ਸ਼ੈਤਾਨ ਬੱਣ ਗਿਆ। ਲੋਕ ਲੜਾਈਆਂ, ਝਗੜੇ, ਗੁੱਸਾ, ਇਰਾਖ਼ਾ ਕਰਦੇ ਹਨ। ਜੀਵਨ ਵੈਸਾ ਹੋ ਜਾਂਦਾ ਹੈ। ਜੈਸਾ ਸੋਚਿਆ ਜਾਂਦਾ ਹੈ। ਜੇ ਸੋਚਣੀ ਚੜ੍ਹਦੀ ਕਲਾ ਵਿੱਚ ਹੈ। ਕੋਈ ਰਸਤੇ ਵਿੱਚ ਨਹੀਂ ਆ ਸਕਦਾ। ਗਲ਼ਤ ਸੋਚ ਬੰਦੇ ਨੂੰ ਨਰਕ ਵਿੱਚ ਸਿੱਟ ਸਕਦੀ ਹੈ। ਬੰਦਾ ਦੁੱਖਾਂ ਵਿੱਚ ਸੜਦਾ ਰਹੇਗਾ। ਮਨ ਨੇ ਫ਼ੈਸਲਾ ਲੈਣਾਂ ਹੈ। ਕਿਧਰ ਨੂੰ ਜਾਂਣਾ ਹੈ। ਸਹੀ ਫ਼ੈਸਲਾ ਲੈਣ ਲਈ ਕਿਸੇ ਵੱਡੇ ਸਿਆਣੇ ਦੀ ਸਲਾਹ ਲੈਣੀ ਜਰੂਰੀ ਹੈ।
ਮਨ ਨੂੰ ਉਦਾਸ ਨਹੀਂ ਹੋਣ ਦੇਣਾਂ। ਕਿਸੇ ਦੂਜੇ ਦੀ ਵਜਾ ਕਰਕੇ ਮਨ ਨੂੰ ਨਿਢਾਲ ਨਹੀਂ ਕਰਨਾਂ। ਕਿਸੇ ਦੀ ਕਹੀ ਗੱਲ ਮਨ ਤੇ ਨਹੀਂ ਲਗਾਉਣੀ। ਲੋਕਾਂ ਦਾ ਕੰਮ ਠੋਕਰਾਂ ਲਗਾਉਣਾਂ ਹੈ। ਲੋਕਾਂ ਦੇ ਤੀਖ਼ੇ ਬੋਲਾਂ ਤੋਂ ਮਨ ਨੂੰ ਸਾਂਭ ਕੇ ਰੱਖਣਾਂ ਹੈ। ਜਾਗਦੇ ਰਹਿੱਣਾਂ ਹੈ, ਸੌਣਾਂ ਨਹੀਂ ਹੈ। ਜੇ ਨੇਸਤੀ ਪੈਂਦੀ ਵੀ ਹੈ। ਪਾਣੀ ਦਾ ਗਿਲਾਸ ਪੀ ਕੇ ਤਾਜ਼ਗੀ ਮਿਲਦੀ ਹੈ। ਖੁੱਲੀ ਹਵਾ ਮਨ ਨੂੰ ਤਾਜ਼ਾ ਕਰਦੀ ਹੈ। ਮਨ ਕੰਮ ਉਦੋਂ ਸ਼ੁਰੂ ਕਰਦਾ ਹੈ। ਜਦੋਂ ਮਨ ਤਾਜ਼ਾ ਹੁੰਦਾ ਹੈ। ਕਿਸੇ ਕੰਮ ਵਿੱਚ ਅੰਨਦ ਮਹਿਸੂਸ ਕਰਦਾ ਹੈ। ਸਲਫ਼ਤਾ, ਤਰੱਕੀ ਮਨ ਨੂੰ ਅੱਗੇ ਵਧਣ ਲਈ ਪ੍ਰੇਰਦੇ ਹਨ। ਮਨ ਨੂੰ ਤੱਕੜਾ ਰੱਖਣਾਂ ਹੈ। ਮਨ ਤੰਦਰੁਸਤ ਹੈ। ਮਨ ਤੋਂ ਕੋਈ ਵੀ ਕੰਮ ਕਰਾ ਸਕਦੇ ਹਾਂ। ਮਨ ਅੰਨਦ ਵਿੱਚ ਹੈ। ਮਨ ਝੂਮਦਾ ਹੈ। ਮਨ ਸਗੀਤ ਪੈਦਾ ਕਰਦਾ ਹੈ। ਮਨ ਗੀਤ ਫੁਰਮਾਂਉਦਾ ਹੈ। ਮਨ ਅੰਦਰੋਂ ਸ਼ਬਦਾ ਦੇ ਫੁਹਾਰੇ ਫੁੱਟਦੇ ਹਨ।
ਰਾਮ ਚੰਦਰ ਜੀ ਸੀਤਾ ਮਾਂ ਦੀ ਵੀ ਪ੍ਰੀਖਿਆ ਹੋਈ ਸੀ। ਪ੍ਰੀਖਿਆ ਤੋਂ ਡਰਨਾਂ ਨਹੀਂ ਹੈ। ਐਸੇ ਮਨ ਹੋਰ ਤੇਜ਼ੀ ਨਾਲ ਸੋਚਦਾ, ਕੰਮ ਕਰਦਾ ਹੈ। ਪ੍ਰੀਖਿਆ ਵਿੱਚ ਵੀ ਮਜ਼ਾ ਹੈ। ਸ਼ਰੀਰ ਤੇ ਮਨ ਹੋਰ ਕੰਮ ਕਰਨ ਲਗਦੇ ਹਨ। ਆਪਦਾ ਬਚਾ ਕਰਨ ਦਾ ਢੰਗ ਸੋਚਦੇ ਹਨ। ਸਫ਼ਲ ਵੀ ਹੁੰਦੇ ਹਨ। ਰੋਂਣਾਂ ਦੁੱਖੀ ਨਹੀਂ ਹੋਣਾਂ ਹੈ। ਮਨ ਸ਼ਾਂਤ ਰੱਖਣਾਂ ਹੈ। ਦੁੱਖਾਂ ਵਿੱਚ ਡੋਲਣਾਂ ਨਹੀਂ ਹੈ। ਮਨ ਜਾਗਦਾ ਹੈ। ਸ਼ਰੀਰ ਤੇ ਮਨ ਬਹਾਦਰ ਹਨ। ਦਰਦ ਸਹਿ ਸਕਦੇ ਹਨ। ਬੰਦੇ ਨੂੰ ਮਹਾਨ ਬੱਣਾਂ ਸਕਦੇ ਹਨ। ਬੰਦੇ ਕੋਲ ਬਹੁਤ ਪੈਸਾ, ਗਿਆਨ ਆ ਸਕਦਾ ਹੈ। ਐਸਾ ਹੁੰਦੇ ਹੀ ਦੁਸ਼ਮੱਣ ਖੜ੍ਹੇ ਹੋਣੇ ਹੀ ਹਨ। ਮਾਣ ਹੋਵੇਗਾ, ਤਾਂ ਅਪਮਾਨ ਵੀ ਹੋ ਸਕਦਾ ਹੈ। ਲੋਕ ਅਪਮਾਨਤ ਕਰ ਸਕਦੇ ਹਨ। ਕਿਸੇ ਦਾ ਬੁਰਾ ਨਹੀਂ ਕਰਨਾਂ। ਘਬਰਾਟ ਨਹੀਂ ਕਰਨੀ। ਚੂਗਲੀ, ਨਿੰਦਿਆਂ, ਗੁੱਸਾ ਨਹੀਂ ਕਰਨਾਂ। ਕੋਈ ਤੁਹਾਨੂੰ ਹਰਾ ਨਹੀਂ ਸਕਦਾ। ਆਪਦਾ ਅੰਨਦ, ਮਸਤੀ ਖੋਣੇ ਨਹੀਂ ਹਨ। ਫਿਰ ਵੀ ਭਲਾਈ ਦੇ ਕੰਮ ਕਰਨੇ ਹਨ। ਖੁਸ਼ੀ ਬਾਹਰੋਂ ਲੋਕਾਂ ਕੋਲੋ ਨਹੀਂ ਮਿਲਣੀ। ਖੁਸ਼ੀ ਮਨ ਦੇ ਅੰਦਰ ਹੈ। ਹਰ ਬਿਜ਼ਨਸ ਵਿੱਚ ਮੁਸਕਰਾਉਣਾਂ ਬਹੁਤ ਜਰੂਰੀ ਹੈ। ਜੀਵਨ ਵਿੱਚ ਦਿਵਾਲੀ ਮਨਾਉਂਦੇ ਰਹਿਣਾਂ ਹੈ। ਗਿਆਨ ਦਾ ਦਿਵਾ ਜਗਾਉਣਾ ਹੈ। ਸੁੱਤੇ ਹੋਏ ਵੀ ਜਾਗਣਾਂ ਹੈ। ਜੋ ਦਿਨੇ ਸੋਚਦੇ, ਕਰਦੇ ਹਾਂ। ਉਹੀ ਅਧੂਰਾ ਕੰਮ ਦਿਮਾਗ ਸੁੱਤੇ ਹੋਏ ਕਰਦਾ ਹੈ। ਊਚੀ ਤੇ ਕੋੜਾ ਨਹੀਂ ਬੋਲਣਾਂ। ਤਣਾਂਅ ਵਿੱਚ ਨਹੀਂ ਆਉਣਾਂ। ਮਨ ਨੂੰ ਜਾਗਤ ਕਰਨਾਂ ਹੈ।

Comments
Post a Comment