ਭਾਗ 16 ਪਤੀ-ਪਤਨੀ, ਔਰਤ-ਮਰਦ ਲੋਕਾਂ ਮੂਹਰੇ ਹੱਸ ਕੇ ਗੱਲ ਨਹੀਂ ਕਰਦੇ ਹੁੰਦੇ। ਮਨ ਵਿੱਚ ਕੀ?
ਪਤੀ-ਪਤਨੀ, ਔਰਤ-ਮਰਦ ਲੋਕਾਂ ਮੂਹਰੇ ਹੱਸ ਕੇ ਗੱਲ ਨਹੀਂ ਕਰਦੇ ਹੁੰਦੇ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਜੇ ਘਰ, ਮਨ ਵਿੱਚ ਖ਼ੁਸ਼ੀ ਹੈ। ਦੁਨੀਆ ਪੂਰੀ ਖ਼ੁਸ਼ ਲੱਗਦੀ ਹੈ। ਹਰ ਕੰਮ ਆਪਣੇ ਤੋਂ ਸ਼ੁਰੂ ਕਰਨਾ ਹੈ। ਪਰਿਵਾਰ, ਰਿਸ਼ਤੇਦਾਰਾਂ, ਦੋਸਤਾ ਨੂੰ ਐਸੇ ਮਿਲੀਏ, ਜਿਵੇਂ ਬਹੁਤ ਦੇਰ ਬਾਦ ਦੇਖਿਆ ਹੋਵੇ। ਪੂਰੇ ਚਾਅ ਨਾਲ ਹੱਸਦੇ ਹੋਏ ਮਿਲਣਾ ਹੈ। ਗੱਲਾਂ ਵਿੱਚ ਨਰਮੀ ਵਰਤਣੀ ਹੈ। ਮਿੱਠੀਆਂ ਪਿਆਰੀਆਂ ਗੱਲਾਂ ਛੱਡ ਕੇ, ਕਈ ਲੋਕ, ਪਰਿਵਾਰ ਵਾਲੇ, ਰਿਸ਼ਤੇਦਾਰਾਂ, ਦੋਸਤਾ ਵਿੱਚ ਬਹਿਸ ਇੰਨੀ ਕਰਦੇ ਹਨ। ਦੂਜੇ ਨੂੰ ਬਹਿਸ ਨਾਲ ਜਿੱਤਣ ਦੀ ਕੋਸ਼ਿਸ਼ ਕਰਦੇ ਹਨ। ਗੱਲਾਂ ਵਿੱਚ ਤਾਂ ਜਿੱਤ ਹੋ ਸਕਦਾ ਹੈ। ਜਿਸ ਨਾਲ ਮੂਹਰੇ ਵਾਲੇ ਦੇ ਮਨ ਵਿੱਚ ਕੁੜੱਤਣ ਭਰ ਜਾਂਦੀ ਹੈ। ਜੇ ਇੰਨਾ ਹੀ ਕਿਹਾ ਜਾਵੇ, ਤੁਸੀਂ ਆਪ ਦੀ ਗੱਲ ਠੀਕ ਕਰ ਰਹੇ ਹੋ। ਹੋਰ ਵੀ ਸਬ ਠੀਕ ਬੋਲਦੇ ਹਨ। ਪਰ ਮੇਰਾ ਖ਼ਿਆਲ ਐਸਾ ਨਹੀਂ ਹੈ। ਮੈਂ ਇਸ ਪੱਖ ਨੂੰ ਹੋਰ ਤਰਾਂ ਸੋਚਦਾ ਹਾਂ। ਆਪਣੇ ਬਿਚਾਰ ਮਿਲਦੇ ਨਹੀਂ ਹਨ। ਕੋਈ ਹੋਰ ਗੱਲ ਕਰੀਏ।" ਆਪ ਮਨ ਦੇ ਜੈਸਾ ਵੀ ਸੋਚੋ। ਦੂਜੇ ਨੂੰ ਜਾਹਰ ਕਰਨਾ ਜ਼ਰੂਰੀ ਨਹੀਂ ਹੈ। ਬਿਲਕੁਲ ਵੈਸੇ ਹੀ ਕਰਨਾ ਹੈ। ਜੈਸੇ ਘਰ ਚੰਗੀ ਸੁਆਣੀ ਬਹੂ ਕਰਦੀ ਹੈ। ਬੋਲੋ ਘੱਟ, ਬੋਲਣ ਨਾਲ ਮਨ ਦੀ ਗੱਲ ਜਾਹਰ ਹੁੰਦੀ ਹੈ। ਮਨ ਵਿੱਚ ਕੀ ਹੈ? ਬੋਲਣ ਨਾਲ ਪਤਾ ਲੱਗਣਾ ਹੈ। ਕੰਨ ਸੁਣਨ ਵੱਧ। ਸੁਣਨ ਦਾ ਬਹੁਤ ਫ਼ਾਇਦਾ ਹੈ। ਸੁਣਨ ਨਾਲ ਦੂਜੇ ਬੰਦੇ ਦੇ ਗੁਣਾਂ ਦਾ ਪਤਾ ਲੱਗਦਾ ਹੈ। ਗਿਆਨ ਵਧਦਾ ਹੈ।
ਆਪਣੇ ਬਾਰੇ ਹੋਰ ਸੋਚਣੀ ਹੈ। ਪਰ ਜੇ ਘਰ ਵਿੱਚ ਵਹੁਟੀ ਹੈ। ਉਸ ਲਈ ਗ਼ੁਲਾਮਾ ਵਾਲ ਸਲੂਕ ਕੀਤਾ ਜਾਂਦਾ ਹੈ। ਕਈਆਂ ਲੋਕਾਂ ਮੁਤਾਬਿਕ ਬਹੂ ਨੂੰ ਚੁੱਪ ਰਹਿਣਾ ਚਾਹੀਦਾ ਹੈ। ਬਹੂ ਨੇ ਪੂਰੇ ਪਰਿਵਾਰ ਨੂੰ ਖਾਣਾ ਬਣਾ ਕੇ ਦੇਣਾ ਹੁੰਦਾ ਹੈ। ਜਿੰਨੇ ਸੱਸ ਚਾਹੇ ਉੱਨੇ ਬੱਚੇ ਬਹੂ ਨੇ ਜੰਮਣੇ ਹੁੰਦੇ ਹਨ। ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਹੈ। ਜਿਵੇਂ ਬਾਕੀ ਪਰਿਵਾਰ ਪਤੀ ਕਹਿੰਦਾ ਹੈ। ਉਸ ਨੂੰ ਉਵੇਂ ਕਰਨਾ ਪਵੇਗਾ। ਬਹੂ ਨੂੰ ਚਾਹੇ ਚੰਗਾ ਲੱਗੇ ਜਾਂ ਨਹੀਂ। ਉਸ ਨੂੰ ਸਬ ਕੁੱਝ ਕਬੂਲ ਕਰਨਾ ਪੈਣਾ ਹੈ। ਪਤੀ ਜਦੋਂ ਚਾਹੇ ਉਸ ਨੂੰ ਮੰਜੇ ਤੇ ਲੇਟਣਾ ਪੈਣਾ ਹੈ। ਜਦੋਂ ਪਤੀ ਚਾਹੇ ਘੁੰਡ ਚੁੱਕਣਾ ਤੇ ਸਿੱਟਣਾ ਪੈਣਾ ਹੈ। ਸਬ ਕੁੱਝ ਪਤੀ ਦੀ ਮਰਜ਼ੀ ਨਾਲ ਹੁੰਦਾ ਹੈ। ਪਤਨੀ ਦੀ ਕੋਈ ਮਰਜ਼ੀ ਨਹੀਂ ਹੁੰਦੀ। ਪਤੀ ਮੂਹਰੇ ਪਤਨੀ ਕੋਈ ਇੱਛਾ ਨਹੀਂ ਰੱਖ ਸਕਦੀ। ਕਈ ਪਰਿਵਾਰਾਂ ਵਿੱਚ ਤਾਂ ਪਰਿਵਾਰ ਨੂੰ ਛੱਡ ਕੇ ਪਤੀ-ਪਤਨੀ ਕਿਤੇ ਘੁੰਮਣ ਵੀ ਨਹੀਂ ਜਾ ਸਕਦੇ। ਪਤੀ ਤੇ ਪਰਿਵਾਰ ਮੂਹਰੇ ਉਹ ਹਾਜੀ, ਹਾਜੀ ਕਰਦੀ ਹੈ। ਫਿਰ ਵੀ ਬਹੂ ਨੂੰ ਸਾਰਿਆਂ ਵਲ਼ੋਂ ਨਾ ਹੀ ਸੁਣਨੀ ਪੈਂਦੀ ਹੈ। ਜੇ ਬਹੂ ਨੂੰ ਵੀ ਸਤਿਕਾਰ ਦਿੱਤਾ ਜਾਵੇ। ਫਿਰ ਉਹ ਪਤੀ ਤੇ ਪਰਿਵਾਰ ਨੂੰ ਹੋਰ ਵੀ ਦਿਲੋਂ ਸਤਿਕਾਰ ਦੇਵੇਗੀ।
ਪਤੀ-ਪਤਨੀ, ਔਰਤ-ਮਰਦ ਜਦੋਂ ਪਿਆਰ ਕਰਦੇ ਹਨ। ਉਨ੍ਹਾਂ ਵਿਚਕਾਰ ਕੋਈ ਨਹੀਂ ਹੁੰਦਾ। ਜਦੋਂ ਲੋਕਾਂ ਮੂਹਰੇ ਹੁੰਦੇ ਹਨ। ਉਹ ਲੋਕ ਦਿਖਾਵੇ ਲਈ ਫ਼ਾਸਲਾ ਦਿਖਾਉਂਦੇ ਹਨ। ਪਰਿਵਾਰ ਤੇ ਲੋਕਾਂ ਮੂਹਰੇ ਐਸੇ ਡਰਾਮਾ ਕਰਦੇ ਹਨ। ਜਿਵੇਂ ਇੱਕ ਦੂਜੇ ਨੂੰ ਜਾਣਦੇ ਨਾ ਹੋਣ। ਅੱਗੇ ਐਸੇ ਲੋਕ ਹੁੰਦੇ ਸਨ। ਸੱਸ ਸਹੁਰੇ ਮੂਹਰੇ ਬਹੂ, ਪਤੀ ਤੋਂ ਵੀ ਘੁੰਡ ਕੱਢਦੀ ਸੀ। ਸਾਰੀ ਦਿਹਾੜੀ ਮੂੰਹ ਛੁਪਾਈਂ ਫਿਰਦੀ ਹੁੰਦੀ ਸੀ। ਉਨ੍ਹਾਂ ਦੇ ਮੂਹਰੇ ਹੀ ਪਤੀ ਦੇ ਕਮਰੇ ਵਿੱਚ ਸੌਣ ਚਲੀ ਜਾਂਦੀ ਸੀ। ਆਲੇ-ਦੁਆਲੇ ਦੇ ਦੋਸਤਾਂ, ਰਿਸ਼ਤੇਦਾਰਾਂ ਨੂੰ ਚਾਹੇ ਪਤੀ-ਪਤਨੀ ਮਿਲਦੇ ਰਹਿਣ। ਗਲਵੱਕੜੀ ਪਾਉਂਦੇ ਰਹਿਣ। ਪਰ ਜ਼ਿਆਦਾ ਤਰ ਪਤੀ-ਪਤਨੀ ਲੋਕਾਂ ਤੇ ਸਹੁਰੇ ਪਰਿਵਾਰ ਮੂਹਰੇ ਗਲਵੱਕੜੀ ਨਹੀਂ ਪਾਉਂਦੇ। ਕਈ ਲੋਕ, ਪਰਿਵਾਰ ਵਾਲੇ ਰਿਸ਼ਤੇਦਾਰ, ਦੋਸਤ ਉਨ੍ਹਾਂ ਨੂੰ ਸ਼ਰਮਿੰਦਾ ਕਰਦੇ ਰਹਿੰਦੇ ਹਨ। ਜਿਸ ਕਾਰਨ ਪਤੀ-ਪਤਨੀ ਇੱਕ ਦੂਜੇ ਨੂੰ ਸਹੁਰੇ ਪਰਿਵਾਰ ਮੂਹਰੇ ਸਤਿ ਸਰੀ ਅਕਾਲ ਨਹੀਂ ਬੁਲਾਉਂਦੇ। ਪਤੀ-ਪਤਨੀ ਲੋਕਾਂ, ਸੱਸ, ਸਹੁਰੇ, ਨਣਦਾਂ ਮੂਹਰੇ ਹੱਸ ਕੇ ਗੱਲ ਨਹੀਂ ਕਰਦੇ। ਬਈ ਘਰ ਵਿੱਚ ਲੜਾਈ ਨਾਂ ਪੈ ਜਾਵੇ। ਪਤੀ-ਪਤਨੀ ਦੇ ਜੋੜਿਆਂ ਦਾ ਮੰਨਣਾ ਹੈ। ਜੇ ਐਸਾ ਕਰਨਗੇ। ਲੋਕਾਂ ਤੇ ਸਹੁਰੇ ਪਰਿਵਾਰ ਤੋਂ ਗੱਲਾਂ ਸੁਣਨੀਆਂ ਪੈਣ ਗਿਆ। ਇਹ ਟੀਚਰਾਂ ਵੀ ਕਰਨਗੇ। ਬਈ ਪਤੀ ਪਤਨੀ ਦਾ ਗ਼ੁਲਾਮ ਹੋ ਗਿਆ ਹੈ। ਜੋਰੂ ਦੇ ਮਗਰ ਲੱਗਾ ਗਿਆ ਹੈ।
ਹਰ ਇੱਕ ਨੂੰ ਆਪ ਦੀ ਪ੍ਰਸੰਸਾ ਪਸੰਦ ਹੈ। ਕੀ ਕਦੇ ਦੂਜੇ ਦੀ ਪ੍ਰਸੰਸਾ ਵੀ ਕੀਤੀ ਹੈ? ਔਰਤ ਮਾਂ, ਪਤਨੀ, ਭੈਣ, ਧੀ ਸਾਰੀ ਦਿਹਾੜੀ ਘਰ ਕੰਮ ਕਰਦੀਆਂ ਹਨ। ਪੂਰਾ ਦਿਨ ਘਰ ਵਿੱਚ ਇੰਨੇ ਕੰਮ ਹੁੰਦੇ ਹਨ। ਔਰਤਾਂ ਵਿਹਲੀਆਂ ਨਹੀਂ ਬੈਠਦੀਆਂ। ਫਿਰ ਵੀ ਉਸ ਦੀ ਦਾਲ ਸਬਜ਼ੀ, ਹੋਰ ਕੰਮਾਂ ਵਿੱਚ ਨੁਕਸ ਕੱਢਿਆ ਜਾਂਦਾ ਹੈ। ਜੇ ਪਤੀ-ਪਤਨੀ ਜਾਂ ਕਿਸੇ ਹੋਰ ਨੇ ਗ਼ਲਤੀ ਕੀਤੀ ਹੈ। ਗ਼ਲਤੀ ਮੰਨਣੀ ਹੈ। ਇਸ ਨਾਲ ਰਿਸ਼ਤੇ ਪੱਕੇ ਹੁੰਦੇ ਹਨ। ਪਰ ਜੇ ਪਤਾ ਹੋਵੇ, ਗ਼ਲਤੀ ਐਸੀ ਹੈ। ਜਿਸ ਨੂੰ ਮੰਨਣ ਨਾਲ ਕਲੇਸ਼ ਵੱਧ ਸਕਦਾ ਹੈ। ਉਸ ਤੋਂ ਪਰਦਾ ਨਾ ਹੀ ਚੱਕੋਂ। ਗੰਦ ਢਕਿਆ ਹੀ ਠੀਕ ਹੈ। ਉਸ ਨਾਲ ਬਿਮਾਰੀਆਂ ਫੈਲਦੀਆਂ ਹਨ। ਲੋਕ ਬਿਮਾਰੀਆਂ ਨਾਲ ਮਰ ਵੀ ਜਾਂਦੇ ਹਨ। ਰਿਸ਼ਤਿਆਂ ਨੂੰ ਪੱਕੇ ਕਰਨ ਲਈ ਸਹੀ ਸੱਚੀ ਗੱਲ ਕਰਨੀ ਹੈ। ਸੱਚ ਵੀ ਇੰਨਾ ਕੌੜਾ ਨਾ ਹੋਵੇ। ਸੱਚੀ ਗੱਲ ਕਰਨ ਨਾਲ ਕਿਸੇ ਨੂੰ ਫਾਂਸੀ ਲੱਗ ਜਾਵੇ। ਦਿਮਾਗ਼ ਨੂੰ ਤਿੱਖਾ ਰੱਖਣਾ ਪੈਣਾ ਹੈ। ਕਿਹੜੀ ਚੀਜ਼ ਦਾ ਫ਼ਾਇਦਾ ਹੈ? ਕਿਹੜੀ ਚੀਜ਼ ਦਾ ਨੁਕਸਾਨ ਹੋ ਸਕਦਾ ਹੈ?
ਜਮਨਾ ਕਿੰਨਾ ਵੀ ਮਾਡਰਨ ਹੋ ਗਿਆ ਹੈ। ਫਿਰ ਵੀ ਪਤੀ-ਪਤਨੀ ਦਾ ਘਰਾਂ ਵਿੱਚ ਹਾਲ ਬਹੁਤ ਮਾੜਾ ਹੁੰਦਾ ਜਾ ਰਿਹਾ ਹੈ। ਪਤੀ-ਪਤਨੀ ਵਿੱਚ ਕਦਰ, ਸਤਿਕਾਰ ਦੀ ਘਾਟ ਹੈ। ਪਤੀ-ਪਤਨੀ ਇੱਕ ਦੂਜੇ ਨੂੰ ਦਬਾ ਕੇ ਰੱਖਣ ਦਾ ਭੂਤ ਸਵਾਰ ਰਹਿੰਦਾ ਹੈ। ਲੋਕਾਂ ਮੂਹਰੇ ਦੱਸਣਾ ਵੀ ਹੁੰਦਾ ਹੈ। ਪਤੀ, ਪਤਨੀ ਦੀ ਕੋਈ ਪ੍ਰਵਾਹ ਨਹੀਂ ਕਰਦਾ। ਪਤੀ, ਪਤਨੀ ਤੋਂ ਡਰਦੇ ਨਹੀਂ ਹਨ। ਇੱਕ ਦੂਜੇ ਤੋਂ ਡਰਨ ਦੀ ਲੋੜ ਕੀ ਹੈ? ਡਰ ਕੀ ਹੁੰਦਾ ਹੈ? ਇਹ ਤਕੀਆ ਕਲਾਮ ਹੈ। ਡਰ ਕੁੱਝ ਨਹੀਂ ਹੁੰਦਾ। ਕੋਈ ਕਿਸੇ ਤੋਂ ਨਹੀਂ ਡਰਦਾ। ਦਿਨ ਕੱਟੀ ਕਰਦੇ ਹਨ। ਇਹ ਵੀ ਕੋਈ ਜਿਊਣਾ ਹੈ। ਐਸੇ ਪਤੀ-ਪਤਨੀ ਦੇ ਰਿਸ਼ਤੇ ਵੱਲੋਂ ਕੀ ਰੁਕਿਆ ਹੈ? ਜੇ ਆਜ਼ਾਦੀ ਨਹੀਂ ਹੈ। ਖੁੱਲ ਕੇ ਗੱਲ ਨਹੀਂ ਕਰ ਸਕਦੇ। ਪਤੀ-ਪਤਨੀ ਦੇ ਵਿੱਚਕਾਰ ਲੋਕ ਦਿਸਦੇ ਹਨ। ਕੀ ਲੋਕ ਪਿਆਰੇ ਹਨ? ਕੀ ਆਪਣੇ, ਪਤੀ, ਪਤਨੀ ਇੱਕ ਦੂਜੇ ਨੂੰ ਪਿਆਰੇ ਹਨ?

Comments
Post a Comment