ਭਾਗ 40 ਨਫ਼ਰਤ ਦੀ ਦਹਿਸ਼ਤ ਵਿਹਲੇ, ਭੜਥੂ ਪਾਉਣ ਵਾਲੇ ਲੋਕਾਂ ਦਾ ਕੰਮ ਹੈ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਨਫ਼ਰਤ ਦੀ ਦਹਿਸ਼ਤ ਵਿਹਲੇ, ਭੜਥੂ ਪਾਉਣ ਵਾਲੇ ਲੋਕਾਂ ਦਾ ਕੰਮ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਚੰਗੇ ਇਨਸਾਨ ਸਮਾਜ ਉਸਾਰੂ ਕੰਮ ਕਰਦੇ ਹਨ। ਕੁੱਝ ਸਮਾਜ ਨੂੰ ਨਵਾਂ ਦਿੰਦੇ ਹਨ। ਸਮਾਜ ਭਲਾਈ ਵਾਲੇ ਬੰਦੇ ਬਣਿਆ ਹੋਇਆ ਕੰਮ ਢਾਹੁਉਂਦੇ ਨਹੀਂ ਹਨ। ਭੰਨ, ਤੋੜ, ਕੱਤਲ, ਲੜਾਂਈਆਂ ਕਰਨਾਂ, ਅੱਗਾਂ ਲਗਾਣੀਆਂ, ਨਫ਼ਰਤ ਦੀ ਦਹਿਸ਼ਤ ਵਿਹਲੇ, ਭੜਥੂ ਪਾਉਣ ਵਾਲੇ ਲੋਕਾਂ ਦਾ ਕੰਮ ਹੈ। ਇਹ ਬਦਮਾਸ਼ੀ ਹੈ। ਦਹਿਸ਼ਤ ਪਸੰਦ ਲੋਕਾਂ ਦਾ ਕੰਮ ਹੈ। ਪੰਜਾਬ, ਹਰਿਆਣੇ ਤੇ ਹੋਰ ਜਿਥੇ ਵੀ ਭੰਨ, ਤੋੜ, ਕੱਤਲ, ਲੜਾਂਈਆਂ, ਅੱਗਾਂ ਲਾਈਆਂ ਜਾਂਦੀਆਂ ਹਨ। ਇਹ ਕੋਈ ਸਾਜ਼ਸ਼ ਵੀ ਹੈ। ਜੋ ਲੋਕ ਹੁਣ ਚੱਲ ਰਹੀ ਸਰਕਾਰ ਨੂੰ ਭੰਡਣਾਂ ਚਹੁੰਦੇ ਹਨ। ਬਈ ਇੰਨਾਂ ਘੱਟਨਾਂਵਾਂ ਤੋਂ ਅੱਕੇ ਹੋਏ ਲੋਕ ਨਵੀ ਕਿਸੇ ਪਾਰਟੀ ਨੂੰ ਚੁਣ ਲਈ ਮਜ਼ਬੂਰ ਹੋ ਜਾਂਣ। ਇਹ ਦਹਿਸ਼ਤ ਕਰਨ ਵਾਲੇ ਆਮ ਲੋਕ ਵੀ ਭੱਟਕੇ ਹੋਏ ਹੁੰਦੇ ਹਨ। ਜੋ ਸਮਾਜ ਤੋਂ ਤੰਗ ਆਏ ਹੁੰਦੇ ਹਨ। ਸਮਾਜ ਆਂਮ ਲੋਕਾਂ ਦਾ ਸਮੂਹ ਹੈ। ਕੀ ਐਸੇ ਸ਼ਰਾਰਤੀ ਆਲੇ-ਦੁਆਲੇ ਦੇ ਲੋਕਾਂ ਤੋਂ ਤੰਗ ਹਨ? ਨਹੀਂ ਐਸਾ ਕੁੱਝ ਨਹੀਂ ਹੈ। ਕਈਆਂ ਦੇ ਆਪਦੇ ਲੱਛਣ ਠੀਕ ਨਹੀਂ ਹਨ। ਆਪ ਕੰਮਚੋਰ ਹਨ। ਇਲਜ਼ਾਮ ਲੋਕਾਂ ਸਿਰ ਲਗਾਉਂਦੇ ਹਨ। ਆਪ ਆਪਦੇ ਜੀਵਨ ਲਈ ਹਮਲਾ ਨਹੀਂ ਮਾਰਦੇ। ਲੋਕਾਂ ਨੇ ਕਿਸੇ ਤੋਂ ਕੀ ਲੈਣਾਂ ਹੈ? ਅੱਛਾ ਕੰਮ ਖੁੱਲ ਕੇ ਕਰੋ, ਤਾਂ ਬੁਰਾ ਕੰਮ ਕਰਨ ਦੀ ਲੋੜ ਨਹੀਂ ਪੈਂਦੀ। ਤੁਸੀ ਲੋਕਾਂ ਲਈ ਕੀ ਕਰ ਸਕਦੇ ਹੋ? ਤੁਸੀਂ ਦੁਨੀਆਂ ਨੂੰ ਕਿੰਨਾਂ ਜਾਂਣਦੇ ਹੋ? ਤੁਸੀਂ ਦੁਨੀਆਂ ਨਾਲ ਕਿਵੇ ਪੇਸ਼ ਆਉਂਦੇ ਹੋ? ਲੋਕਾਂ ਨੇ ਇਹ ਦੇਖ਼ਣਾਂ ਹੈ। ਲੋਕਾਂ ਨੂੰ ਕੀ ਫੈਇਦਾ ਹੋਵੇਗਾ? ਜੇ ਕਿਸੇ ਨੁੰ ਹਾਲ ਪੁੱਛਣ ਤੇ ਦਸਦੇ ਹੋ, " ਮੈਂ ਠੀਕ ਹਾਂ, ਮੈਂ ਬਹੁਤ ਖੁਸ਼ ਹਾਂ। " ਕਿਸੇ ਨੂੰ ਐਸਾ ਨਾਂ ਹੀ ਦੱਸੋ। ਹੋ ਸਕਦਾ ਹੈ ਹਾਲ ਪੁੱਛਣ ਵਾਲਾ ਆਪਦਾ ਹਾਲ ਰੋਣਾਂ ਚਹੁੰਦਾ ਹੋਵੇ। ਐਸੇ ਲੋਕ ਖੁਸ਼ ਨੂੰ ਰੋਵਾ ਦਿੰਦੇ ਹਨ। ਦੁਨੀਆਂ ਨੂੰ ਬਹੁਤਾ ਖੁਸ਼ ਹੋ ਕੇ ਵੀ ਨਹੀਂ ਦਿਖਾਉਣਾਂ। ਆਪ ਖੁਸ਼ ਰਹਿਣਾਂ ਹੈ। ਜੇ ਆਪਦੀ ਜਿੰਦਗੀ ਵਿਚੋਂ ਨਹੀਂ ਨੂੰ ਬਾਹਰ ਕੱਢ ਮਾਰੀਏ। ਸਬ ਪਾਸੇ ਜਿੱਤ ਹਾਂਸਲ ਹੋਵੇਗੀ। ਜੇ ਸੋਚੀਏ ਮੇਰੇ ਲਈ ਕੁੱਝ ਵੀ ਮੁਸ਼ਕਲ ਨਹੀਂ ਹੈ। ਲੋਕਾਂ ਦੇ ਮਨ ਨੂੰ ਵੀ ਜਿੱਤਣਾਂ ਹੈ। ਲੋਕ ਮੇਰੇ ਆਪਦੇ ਹਨ। ਲੋਕ ਭਾਵੇ ਮੇਰੇ ਬਾਰੇ ਕੁੱਝ ਵੀ ਬੁਰਾ, ਬਲਾ ਸੋਚਣ। ਕੋਇ ਹਰਾ ਨਹੀਂ ਸਕਦਾ।

ਕਰਮਾਂ ਤੇ ਗੱਲ ਛੱਡ ਕੇ, ਕਈ ਬੰਦੇ ਕੰਮ ਤੋਂ ਟਲ ਜਾਂਦੇ ਹਨ। ਕਈ ਪੰਡਤਾਂ ਨੂੰ ਹੱਥ ਦਿਖ਼ਾਉਂਦੇ ਰਹਿੰਦੇ ਹਨ। ਮਹਿੰਗੇ ਪੱਥਰ ਪੰਡਤਾਂ ਦੇ ਕਹੇ ਤੋਂ ਪਾ ਲੈਂਦੇ ਹਨ। ਕੀ ਪੱਥਰ ਜਾਂ ਹੱਥ ਦੀਆਂ ਰੇਖਵਾਂ, ਮੱਥੇ ਦੀ ਲੇਖ ਆਪ ਚਲ ਕੇ ਕਮਾਈ ਕਰਨ ਜਾਂਣਗੇ? ਜੇ ਕੋਈ ਬੰਦਾ ਵੀ ਨਿਕੰਮਾਂ ਹੋਇਆ। ਸਬ ਕਾਸੇ ਨੂੰ ਕੰਡਮ ਕਰ ਦੇਵੇਗਾ। ਐਸੇ ਉਨਾਂ ਲੋਕਾਂ ਵਿੱਚ ਕੀ ਹੈ? ਜੋ ਮਿਹਨਤ ਕਰਕੇ ਸਫ਼ਲ ਹੁੰਦੇ ਹਨ। ਨੌਜੁਵਾਨ ਨੂੰ ਡੈਡੀ ਨੇ ਕਿਹਾ, " ਤੂੰ ਹੁਣ ਵੱਡਾ ਹੋ ਗਿਆ ਹੈ। ਕਮਾਈ ਕਰਕੇ ਕੇ, ਆਪ ਖਾਹ ਨਾਲੇ ਸਾਨੂੰ ਕੁੱਝ ਬੱਚਤ ਦਿਆ ਕਰ। " ਬੇਟਾ ਕਹੇਗਾ, " ਮੈਨੂੰ ਪੈਦਾ ਕਿਉਂ ਕੀਤਾ ਸੀ? ਤੁਸੀਂ ਮੈਨੂੰ ਆਪਦੀ ਮਰਜ਼ੀ ਨਾਲ ਪੈਦਾ ਕੀਤਾਂ ਹੈ। ਆਪੇ ਖਾਂਣ ਨੂੰ ਦੇਵੋ। " " ਸੋਰੀ ਅਸੀਂ ਹੋਰ ਬੋਝ ਉਠਾ ਨਹੀਂ ਸਕਦੇ। ਸਾਡੇ ਮੋਂਡਿਆਂ ਵਿੱਚ ਦਮ ਨਹੀਂ ਹੈ। " " ਮੈਂ ਕਮਾਈ ਕਿਵੇਂ ਕਰ ਸਕਦਾ ਹਾਂ? ਇਹ ਉਮਰ ਤਾਂ ਮੇਰੀ ਦੋਸਤਾਂ ਨਾਲ ਘੁੰਮਣ ਦੀ ਹੈ। " ਅਸੀਂ ਕੋਈ ਤੇਰੇ ਨਾਲ ਕੁਨਟ੍ਰਿਕਟ ਸਾਈਨ ਨਹੀਂ ਕੀਤਾ ਹੋਇਆ। ਤੂੰ ਦੋਸਤਾਂ ਨਾਲ ਘੁੰਮੇ, ਅਸੀਂ ਬੁੱਢੇ ਕੰਮ ਕਰਦੇ ਰਹੀਏ। ਕੰਮ ਤੈਨੂੰ ਕਰਨਾਂ ਪੈਣਾਂ ਹੈ। ਤੈਨੂੰ ਦੁਕਾਂਨ ਤੇ ਪੰਜ ਘੰਟੇ ਬੈਠਣਾਂ ਪੈਣਾਂ ਹੈ। ਪੰਜ ਘੰਟੇ ਲਈ ਮੈਂ ਦੁਕਾਂਨ ਲਈ ਹੋਰ ਸਮਾਨ ਖ੍ਰੀਦ ਕੇ ਲਿਆ ਸਕਦਾਂ ਹਾਂ। "

ਉਸ ਨੌਜੁਵਾਨ ਨੂੰ ਸਵੇਰੇ ਪੜ੍ਹਾਈ ਕਰਨੀ ਪੈਂਦੀ ਸੀ। ਸਕੂਲ ਤੋਂ ਸਿਧਾ ਦੁਕਾਂਨ ਤੇ ਜਾਣਾ ਪੈਂਦਾ ਸੀ। ਭਾਵੇਂ ਮਨ ਇਹ ਕਰਨ ਨੂੰ ਨਹੀਂ ਮੰਨਦਾ ਸੀ। ਇਹ ਕੁੱਝ ਹੀ ਸਮੇਂ ਲਈ ਮਜ਼ਬੂਰੀ, ਤਕਲੀਫ਼ ਸੀ। ਫਿਰ ਆਦਤ ਬਣ ਗਈ ਸੀ। ਇਹੀ ਆਦਤ ਸਫਲਤਾ ਦੀ ਕੁੰਝੀ ਬੱਣ ਗਈ ਸੀ। ਜੋ ਲੋਕ ਸਾਡੇ ਨੇੜੇ ਰਹਿੰਦੇ ਹਨ। ਉਸ ਨੂੰ ਅਸੀਂ ਰੋਲ ਮੋਡਲ ਨਹੀਂ ਮੰਨਦੇ। ਪੂਰੀ ਦੁਨੀਆਂ ਉਸ ਤੋਂ ਪ੍ਰਭਾਵਤ ਹੁੰਦੀ ਹੈ। ਕਈ ਬੰਦੇ ਕਿਸੇ ਦੀ ਪ੍ਰਸੰਸਾ ਨਹੀ ਕਰਨੀ ਚਹੁੰਦੇ। ਉਨਾਂ ਦੀ ਆਦਤ ਬੱਣ ਗਈ ਹੈ। ਚੰਗੇ ਕੰਮ ਦੇਖ਼ ਕੇ ਵੀ ਭੰਡੀ ਹੀ ਕਰਦੇ ਹਨ। ਉਨਾਂ ਕੋਲ ਤਰੀਫ਼ ਕਰਨ ਦੀ ਹਿੰਮਤ ਨਹੀਂ ਹੁੰਦੀ। ਅਸਲ ਵਿੱਚ ਉਹ ਤਰੀਫ਼ ਹੀ ਹੁੰਦੀ ਹੈ। ਜੋ ਲੋਕਾਂ ਵਿੱਚ ਪ੍ਰਚਾਰ ਕਰਦੇ ਹਨ। ਲੋਕ ਤੁਹਾਡੇ ਤੋਂ ਜਾਣੂ ਹੁੰਦੇ ਹਨ। ਫਿਰ ਲੋਕ ਆਪੇ ਸਾਰੇ ਰਾਜ ਜਾਣ ਜਾਂਦੇ ਹਨ। ਆਪਦਾ ਕੰਮ ਤੇ ਚੱਲਣ ਦੀ ਸਪੀਡ ਤੇਜ਼ ਕਰਨੀ ਹੈ। ਕੁੱਝ ਕੁ ਸਮਾਂ ਪਹਿਲਾਂ ਇਕ ਨੌਜੁਵਾਨ ਆਈਸਕਰੀਮ ਵੇਚਦਾ ਹੁੰਦਾ ਸੀ। ਉਹ ਗੱਡੀ ਉਤੇ ਹਰ ਮਹੱਲੇ ਵਿੱਚ ਜਾਂਦਾ ਸੀ। ਸ਼ਾਮ ਨੂੰ ਛੇ ਘੰਟਿਆਂ ਵਿੱਚ 100 ਡਾਲਰ ਬਣਾਂ ਲੈਂਦਾ ਸੀ। ਇੱਕ ਦਿਨ ਉਸ ਨੂੰ ਆਈਸਕਰੀਮ ਦੀ ਦੁਕਾਂਨ ਤੇ ਖੜ੍ਹੇ ਦੇਖੁਆ। ਉਸ ਨੇ ਦੱਸਿਆ, " ਦੁਕਾਂਨ ਦਾ ਮਾਲਕ ਮਰਨ ਤੋਂ ਪਹਿਲਾਂ ਇਹ ਦੁਕਾਂਨ ਮੈਨੂੰ ਸਸਤੇ ਵਿੱਚ ਵੇਚ ਗਿਆ ਸੀ। ਮੇਰਾ ਰੁਜ਼ਗਾਰ ਬਹੁਤ ਵਧੀਆ ਚਲਦਾ ਹੈ। ਹੁਣ ਮੈਂ ਕੰਮ ਲਈ ਚਾਰ ਮੁੰਡੇ ਰੱਖੇ ਹੋਏ ਹਨ। " ਮਿਹਨਤ ਨੂੰ ਫ਼ਲ ਲਗਦਾ ਹੈ। ਠੰਡੀ ਛਾਂ ਵੀ ਆਉਂਦੀ ਹੈ।

ਕਈ ਬੰਦਿਆਂ ਨੂੰ ਭਰਮ ਪੈ ਗਿਆ ਹੈ। ਖਾਣਾਂ ਹੋਲੀ-ਹੋਲੀ, ਚਬਾ ਕੇ ਡੰਗਰਾਂ ਵਾਂਗ ਉਗਾਲੀ ਕਰੀ ਜਾਣੀ ਹੈ। ਸ਼ਰੀਰ ਹਲਕਾ ਰਹਿੰਦਾ ਹੈ। ਐਸਾ ਕੁੱਝ ਨਹੀਂ ਹੈ। ਐਸੇ ਲੋਕ ਪਸ਼ੂਆਂ ਵਾਂਗ ਖਾਂਦੇ ਹੀ ਰਹਿੰਦੇ ਹਨ। ਇਹ ਕੰਮਚੋਰਾਂ ਦੀ ਨਿਸ਼ਾਨੀ ਹੈ। ਐਸਿਆਂ ਬੰਦਿਆਂ ਨੇ ਖਾਣਾਂ ਸਬ ਤੋਂ ਪਹਿਲਾਂ ਸ਼ੂਰੂ ਕਰਨਾਂ ਹੈ। ਸਬ ਖਾ ਕੇ ਉਠ ਜਾਣ, ਖਾਣੇ ਨੂੰ ਲੈ ਬੈਠੇ ਰਹਿਣਾਂ ਆਲਸ ਹੈ। ਜਦ ਤੱਕ ਬਾਕੀ ਲੋਕ ਖਾਣਾਂ ਪੱਕਾ ਕੇ, ਬਰਤਨ ਸਾਫ਼ ਕਰਕੇ, ਕਿਚਨ ਸਾਫ਼ ਕਰ ਲੈਂਦੇ ਹਨ। ਉਹ ਆਪਦੀ ਜੂਠੀ ਥਾਲੀ ਵੀ ਹੌਲੀ ਜਿਹੇ ਰੱਖ ਕੇ ਖਿਸਕ ਜਾਂਦਾ ਹੈ। ਕੀ ਐਸਾ ਬੰਦਾ ਸਿਹਤ ਮੰਦ ਹੋ ਸਕਦਾ ਹੈ? ਜੋ ਬੰਦਾ ਚੱਜ ਨਾਲ ਖਾ ਨਹੀਂ ਸਕਦਾ। ਉਹ ਖੁੱਲ ਕੇ ਕੰਮ ਕਿਵੇ ਕਰੇਗਾ? ਜਿਸ ਦੇ ਖਾਣ ਵਿੱਚ ਬਰਕਤ ਨਹੀਂ ਹੈ, ਉਸ ਦੇ ਕੰਮ ਵਿੱਚ ਕੀ ਬਰਕਤ ਹੋਵੇਗੀ? ਜੇ ਡਾਕਟਰ ਕੋਲ ਜਾਂਦੇ ਹਾਂ। ਉਸ ਨੂੰ ਦਸਦੇ ਹਾਂ, " ਮੈਂ ਬਿਮਾਰ ਹਾਂ। " ਜੇ ਡਾਕਟਰ ਕਹਿ ਦੇਵੇ, " ਐਸਪ੍ਰੀਨ ਖਾਵੋ, ਬੁਖ਼ਾਰ ਉਤਰ ਜਾਵੇਗਾ। " ਹੱਲਾਸ਼ੇਰੀ, ਸਮਾਇਲ ਦੀ ਬਜਾਏ ਨਾਲ ਹੀ ਦੂਜੇ ਮਰੀਜ਼ ਨੂੰ ਅਵਾਜ਼ ਮਾਰ ਦੇਵੇ। ਐਸੇ ਡਾਕਟਰ ਨੇ ਪੈਸੇ ਕਮਾਉਣ ਨੂੰ ਮਰੀਜ਼ਾਂ ਦੀ ਗਿੱਣਤੀ ਚਾਹੀਦੀ ਹੈ।

ਲੋਕ ਸਾਡੀ ਚਾਬੀ ਹਨ। ਜੇ ਲੋਕ ਸਾਡੀ ਪ੍ਰਸੰਸਾ, ਭੰਡੀ, ਚਰਚਾ ਕਰਦੇ ਹਨ। ਲੋਕ ਦੇ ਬੋਲ ਸਾਨੂੰ ਪਾਵਰ ਦਿੰਦੇ ਹਨ। ਲੋਕ ਹੀ ਸਾਨੂੰ ਉਤਸ਼ਾਹਤ ਕਰਦੇ ਹਨ। ਲੋਕ ਹੀ ਸਾਨੂੰ ਉਭਾਰਦੇ ਹਨ। ਲੋਕ ਹੀ ਸਾਨੂੰ ਹਾਈ ਲਾਈਟ ਕਰਦੇ ਹਨ। ਜਿੱਤਣ ਦੀ ਰੇਸ ਵਿੱਚ ਮੁਕਾਬਲੇ ਵਿੱਚ ਖੜ੍ਹੇ ਕਰਦੇ ਹਨ। ਜੇ ਅਸੀ ਕੁੱਝ ਕਰਾਂਗੇ। ਲੋਕਾਂ ਨੇ ਤਾਂ ਬੋਲਣਾਂ ਹੀ ਹੈ। ਕੀ ਲੋਕਾਂ ਨੂੰ ਸੁਣਨਾਂ ਆਉਂਦਾ ਹੈ? ਲੋਕਾਂ ਨੂੰ ਸੁਣੀਏ। ਜੇ ਕੋਈ ਗੱਲ ਸੁਣਾਂਉਣੀ ਚਹੁੰਦਾ ਹੈ। ਉਸ ਨੂੰ ਬੜਾਵਾ ਦੇਈਏ। ਕੀ ਅਗਲੇ ਦੇ ਮਨ ਵਿੱਚੋਂ ਗੱਲਾਂ ਕੱਢਾਉਣੀਆਂ ਆਉਂਦੀਆਂ ਹਨ? ਤਾਂ ਕੇ ਬੰਦਾ ਹਲਕਾ ਹੋ ਜਾਵੇ, ਤਾਂ ਆਪਦੀ ਸਫ਼ਾਈ ਦੇ ਸਕਦੇ ਹਾਂ। ਜੇ ਅਸੀਂ ਦੂਜੇ ਦੀ ਗੱਲ ਨਹੀਂ ਸੁਣ ਸਕਦੇ। ਉਹ ਸਾਡੀ ਗੱਲ ਕਿਉਂ ਸਮਝੇਗਾ? ਲੋਕਾਂ ਦੇ ਨਾਲ ਚਲਣਾਂ ਪੈਣਾਂ ਹੇ। ਜੋ ਲੋਕਾਂ ਨਾਲ ਮਿਲ ਕੇ ਨਹੀਂ ਚਲਦੇ, ਪਿਛੇ ਰਹਿ ਜਾਂਦੇ ਹਨ। ਜੇ ਅਸੀਂ ਰਾਹ ਲੱਭੀਏ। ਲੱਭ ਸਕਦੇ ਹਾਂ। ਹਰ ਮਸੀਬਤ ਦਾ ਹੱਲ ਹੈ। ਮੈਂ ਸਵੇਰੇ ਉਠ ਕੇ ਕੀ ਕਰਨਾਂ ਹੈ? ਕੀ ਖਾਣਾਂ, ਕੀ ਪਕਾਂਉਣਾਂ, ਕੀ ਪਹਿੱਨਣਾਂ ਹੈ? ਕਿਹੜੇ ਕੰਮ ਪਹਿਲਾਂ ਕਰਨੇ ਹਨ? ਕੀ-ਕੀ ਖ੍ਰੀਦਣ ਜਾਣਾਂ ਹੈ? ਲਿਸਟ ਪੇਪਰ ਤੇ ਲਿਖ ਕੇ, ਜੇਬ ਵਿੱਚ ਪਾਉਣੀ ਹੈ। ਕਿਹੜੇ-ਕਿਹੜੇ ਸਟੋਰਾਂ ਤੇ ਜਾਣਾਂ ਹੈ। ਇਹ ਫਿਲਮ ਦਿਮਾਗ ਵਿੱਚ ਬਣਾਂਉਣੀ ਹੈ। ਜੇ ਯਾਦ ਨਹੀਂ ਰਹਿੰਦਾ। ਪੇਪਰ ਤੇ ਟਾਇਮ ਟੇਬਲ ਵੀ ਲਿਖਣਾਂ ਹੈ। ਜੇ ਕੋਈ ਵੀ ਕੰਮ ਛੁੱਟ ਗਿਆ॥ ਬਹੁਤ ਕੰਮ ਪਿਛੇ ਪੈ ਜਾਂਦੇ ਹਨ। ਕੁੱਝ ਵੀ ਫਿਰ ਲਈ ਨਹੀਂ ਛੱਡਣਾਂ। ਅੱਜ ਹੀ ਪੂਰੇ ਕੰਮ ਨਿਬੇੜਨੇ ਹਨ। ਇਹ ਸਬ ਕਰਨ ਨੂੰ ਆਪਣੇ-ਆਪ ਨੂੰ ਤਿਆਰ ਕਰਨਾਂ ਹੈ। ਕੀ ਕੁੱਝ ਕਰਨ ਲਈ ਤਿਆਰ ਹੋ?ਕਿਹੜੇ ਕੰਮ ਅੱਜ ਕਰ ਲਏ ਹਨ?

Comments

Popular Posts