ਭਾਗ 30 ਲੋਕ ਹੱਸਦੇ ਨੂੰ ਦੇਖ਼ ਕੇ ਰੋਂਦੇ ਹਨ ਰੋਂਦੇ ਨੂੰ ਹੱਸਾਉਂਦੇ ਹਨ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਲੋਕ ਹੱਸਦੇ ਨੂੰ ਦੇਖ਼ ਕੇ ਰੋਂਦੇ ਹਨ। ਰੋਂਦੇ ਨੂੰ ਹੱਸਾਉਂਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਮਿਹਨਤੀ ਬੰਦੇ ਨੂੰ ਕੋਈ ਹਰਾ ਨਹੀਂ ਸਕਦਾ। ਹੋਸਲਾਂ ਬਲੰਦ ਰੱਖਣਾਂ ਹੈ। ਲੋਕਾਂ ਦੀ ਚਰਚਾ ਵਿਚੋਂ ਵੀ ਸਬਕ ਸਿੱਖਣਾਂ ਹੈ। ਉਸ ਵਿੱਚ ਵੀ ਫੈਇਦੇ ਦੀਆਂ ਗੱਲਾਂ ਹੁੰਦੀਆਂ ਹਨ। ਕਈ ਬਿਮਾਰੀਆਂ ਦੀ ਦੁਵਾਈ ਕੋੜੀ ਵੀ ਹੁੰਦੀ ਹੈ। ਦੋਸਤ, ਦੁਸਮੱਣ ਦੋਂਨੇਂ ਹੀ ਸਾਡਾ ਪੂਰਾ ਖਿਆਲ ਰੱਖਦੇ ਹਨ। ਲੋਕ ਸਾਡੀ ਪਾਵਰ ਹਨ। ਲੋਕਾਂ ਕਰਕੇ ਹੀ ਅਸੀ ਹਾਂ। ਸਾਡਾ ਨਾਂਮ ਹੈ। ਸਾਡੀ ਪੁਜੀਸ਼ਨ ਹੈ। ਅਸੀਂ ਆਮ ਲੋਕਾਂ ਵਿਚੋਂ ਨਹੀਂ ਹਾਂ। ਖ਼ਾਸ ਹਾਂ। ਇਸੇ ਲਈ ਲੋਕਾਂ ਦਾ ਧਿਆਨ ਸਾਡੇ ਵਿੱਚ ਰਹਿੰਦਾ ਹੈ। ਹੀਰੇ ਦੀ ਪਹਿਚਾਣ ਲੋਕ ਕਰਦੇ ਹਨ। ਹੀਰੇ ਵਿੱਚ ਗੁਣ, ਲਾਭ ਹੋਣ ਕਰਕੇ, ਲੋਕ ਉਸ ਤੱਕ ਪਹੁੰਚਣਾਂ ਚਹੁੰਦੇ ਹਨ। ਹੀਰਾ ਹਰ ਕਿਸੇ ਦੇ ਹੱਥ ਨਹੀਂ ਲੱਗਦਾ। ਕਾਂਮਜਾਬ ਬੰਦਾ ਵੀ ਕੋਈ-ਕੋਈ ਹੁੰਦਾ ਹੈ। ਲੋਕ ਕਾਂਮਜਾਬ ਬੰਦੇ ਦੀ ਚਰਚਾ ਤੇ ਪ੍ਰਸੰਸਾ ਕਰਦੇ ਹਨ।

ਜਦੋਂ ਲੋਕਾਂ ਕੋਲ ਮੂਹਰੇ ਵਾਲੇ ਦੇ ਬਰਾਬਰ ਦੀ ਚੀਜ਼ ਨਹੀਂ ਹੁੰਦੀ। ਉਹ ਉਸ ਵਰਗਾ ਨਹੀਂ ਬੱਣ ਸਕਦੇ। ਉਹੀ ਚੀਜ਼ ਹਾਂਸਲ ਨਹੀਂ ਕਰ ਸਕਦੇ। ਉਹੀ ਹਾਂਸਲ ਕਰਨ ਦੀ ਪਾਵਰ ਨਹੀਂ ਹੁੰਦੀ। ਹੱਥ ਨਾਂ ਪਹੁੰਚੇ ਥੂ ਕੋੜੀ। ਜਿਲਸੀ ਹੁੰਦੀ ਹੈ। ਜੇ ਦੋਸਤ, ਪਤੀ-ਪਤਨੀ ਕੋਲ ਆਪਦੇ ਤੋਂ ਵੱਧ ਸਹੂਲਤਾਂ, ਪੈਸੇ, ਜਾਇਦਾਦ ਹੈ। ਕਈਆਂ ਨੂੰ ਤਕਲੀਫ਼ ਹੁੰਦੀ ਹੈ। ਜੇ ਲੋਕਾਂ ਕੋਲ ਉਹੀ ਚੀਜ਼, ਹੈਸੀਅਤ, ਸ਼ਕਤੀ ਹੋਵੇ। ਬੰਦਾ ਦੂਜੇ ਵੱਲ ਧਿਆਨ ਵੀ ਨਹੀਂ ਦਿੰਦਾ। ਜੇ ਪਹੁੰਚ ਨਹੀਂ ਹੈ। ਬੰਦਾ ਸ਼ਕਤੀ ਸ਼ਾਲੀ ਬੰਦੇ ਨੂੰ ਗਿਰਾਉਣ ਨੂੰ ਫਿਰਦਾ ਹੈ। ਭੁੱਖਾ ਹੀ ਅੰਨ ਵੱਲ ਦੇਖੇਗਾ। ਰੱਜਿਆ ਹੋਇਆ ਜੇ ਖਾਂਣੇ ਦੀ ਵਾਂਸ਼ਨਾਂ ਵੀ ਲਵੇਗਾ। ਖਾਂਣਾ ਬਾਹਰ ਆ ਸਕਦਾ ਹੈ। ਲੋਕਾਂ ਤੋਂ ਕੀ ਲੈਣਾਂ ਹੈ? ਲੋਕਾਂ ਦੀਆਂ ਗੱਲਾਂ ਦਾ ਅਸਰ ਕਿਉਂ ਕਰਦੇ ਹਾਂ? ਜਦੋਂ ਅਸੀਂ ਆਪਦੇ ਬੱਚਿਆਂ, ਪਤੀ-ਪਤਨੀ, ਮਾ਼ਪਿਆਂ ਦੀਆਂ ਗੱਲਾਂ ਨਹੀਂ ਸੁਣਦੇ। ਆਪਦੀ ਮਰਜ਼ੀ ਕਰਦੇ ਹਾਂ। ਸਹਮਣੇ ਤੋਂ ਗੇਂਦ ਆ ਰਹੀ ਹੈ। ਪਿਛੇ ਦਿਵਾਰ ਹੈ। ਫੈਸਲਾਂ ਤੁਸੀਂ ਕਰਨਾਂ ਹੈ। ਕੀ ਗੇਂਦ ਦੇ ਮੂਹਰੇ ਹੋ ਕੇ, ਉਸ ਨੂੰ ਬੋਚਣਾਂ ਹੈ? ਕੀ ਗੇਂਦ ਅੱਖ, ਮੂੰਹ, ਸਿਰ ਵਿੱਚ ਮਰਵਾ ਕੇ ਸੱਟ ਖਾਂਣੀ ਹੈ? ਜਾਂ ਕੰਧ ਵਿੱਚ ਵੱਜ ਕੇ, ਉਸ ਬੰਦੇ ਵੱਲ ਮੁੜਨ ਦੇਣੀ ਹੈ। ਜਿਸ ਨੇ ਗੇਮ ਸ਼ੁਰੂ ਕੀਤੀ ਹੈ। ਲੋਕਾਂ ਦੀਆਂ ਗੱਲਾਂ ਦਾ ਅਸਰ ਨਹੀਂ ਕਰਨਾਂ।

ਬੰਦੇ ਦਾ ਮਨ ਸੂਰਜ ਦੀ ਰੋਸ਼ਨੀ ਤੋਂ ਵੀ ਤੇਜ਼ ਹੈ। ਬੰਦਾ ਸੈਂਕਿਡਾਂ ਵਿੱਚ ਕਈ ਬਿਚਾਰ ਸੋਚਦਾ ਹੈ। ਕਦੇ ਬਹੁਤ ਊਚਾ ਸੋਚਦਾ ਹੈ। ਬਹੁਤ ਮਹਾਨ ਗੱਲਾਂ ਕਰਦਾ ਹੈ। ਲੋਕਾਂ ਦੀ ਮਦੱਦ ਕਰਦਾ ਹੈ। ਕਦੇ ਸੋਚ ਵਿੱਚ ਬਿਲਕੁਲ ਗਿਰ ਜਾਂਦਾ ਹੈ। ਚੋਰੀ, ਕੱਤਲ ਸੋਚ ਕੇ ਕਰਦਾ ਹੈ। ਕਿਹਦੀ-ਕਿਹਦੀ ਸੋਚਣੀ ਤੇ ਪਹਿਰਾ ਦੇਵਾਂਗੇ। ਜਦੋਂ ਕੋਈ ਮੇਰੇ ਨਾਲ ਗੱਲਾਂ ਕਰਦਾ ਹੈ। ਉਹ ਮੇਰਾ ਲੱਗਦਾ ਹੈ। ਪਿਠ ਕਰਦੇ ਹੀ ਦੂਜੇ ਬੰਦੇ ਨਾਲ ਮੇਰੀਆਂ ਹੀ ਗੱਲਾਂ ਕਰਦਾ ਹੈ। ਬੰਦੇ ਦਾ ਮਨ ਸ਼ੈਤਾਨ ਹੈ। ਕਿਸੇ ਤੋਂ ਕੁੱਝ ਵੀ ਆਸ ਨਾਂ ਕਰੀਏ। ਲੋਕ ਸਾਡੇ ਬਾਰੇ ਕੀ ਕਹਿੰਦੇ ਹਨ? ਜਦੋਂ ਵੀ ਕੋਈ ਗੁੱਸੇ ਕਰਦਾ ਹੈ। ਕਿਸੇ ਤੇ ਸੜਦਾ, ਲੜਦਾ, ਚੁਗਲੀ ਕਰਦਾ ਹੈ। ਸਬ ਤੋਂ ਪਹਿਲਾਂ ਆਪਦੇ ਸ਼ਰੀਰ ਤੇ ਅਸਰ ਹੁੰਦਾ ਹੈ। ਜੇ ਕਿਸੇ ਤੇ ਗੁੱਸਾ ਕੀਤਾ। ਜੇ ਮੂਹਰਲੇ ਨੇ ਅਸਰ ਹੀ ਨਹੀਂ ਕੀਤਾ। ਕਈ ਬੰਦੇ ਐਸੇ ਹਨ। ਧਿਆਨ ਹੀ ਨਹੀਂ ਦਿੰਦੇ। ਅਸਰ ਨਹੀਂ ਕਰਦੇ। ਜਾਂ ਸੁਰਤ ਕਿਤੇ ਹੋਰ ਹੁੰਦੀ ਹੈ। ਜੇ ਕਿਸੇ ਦਾ ਧਿਆਨ ਹੁੰਦਾ ਵੀ ਹੈ। ਕਈ ਲੋਕ ਹੱਸ ਕੇ ਟਾਲ ਦਿੰਦੇ ਹਨ। ਕਈ ਥੋੜੇ ਸਮੇਂ ਲਈ ਡਿਸਟਰਬ ਹੁੰਦੇ ਹਨ। ਕਈਆਂ ਨੁੰ ਜਦੋਂ ਹੀ ਹੋਰ ਗੱਲ ਲੱਭਦੀ ਹੈ। ਪਹਿਲੀ ਗੱਲ ਭੁੱਲ ਜਾਂਦੇ ਹਨ। ਕਈ ਐਸੇ ਵੀ ਹਨ। ਜੋ ਦੂਜੇ ਦੀ ਗੁੱਸੇ ਦੀ ਗੱਲ ਨੂੰ ਉਮਰ ਭਰ ਨਹੀਂ ਭੁੱਲਦੇ। ਜਦੋਂ ਹੀ ਉਹ ਬੰਦਾ ਦੇ਼ਖਿਆ। ਝੱਟ ਮੱਥੇ ਵਿੱਚ ਤਿਉੜੀਆਂ ਪਾ ਲੈਂਦੇ ਹਨ। ਦੂਜੇ ਪਾਸੇ ਦੇਖ਼ਣ ਲੱਗ ਜਾਂਦੇ ਹਨ। ਕਈ ਐਸੇ ਵੀ ਬੰਦੇ ਹਨ। ਜੋ ਗੁੱਸੇ ਵਾਲੇ ਨੂੰ ਵੀ ਖੁਸ਼ ਕਰ ਦਿੰਦੇ ਹਨ। ਉਸ ਵੱਲ ਦੇਖਣਾਂ ਹੈ। ਥੋੜਾ ਜਿਹਾ ਮੁਸਕਰਾਂਉਣਾਂ ਹੈ। ਹਾਲ-ਚਾਲ ਪੁੱਛਣਾਂ ਹੈ। ਇੰਨਾਂ ਹੀ ਕਹਿੱਣਾਂ ਹੈ, " ਛੱਡ ਯਾਰ ਗੁੱਸੇ ਨੂੰ, ਇਕੱਠੇ ਬੈਠਦੇ ਹਾਂ। ਚਾਹ ਪੀਂਦੇ ਹਾਂ। ਜੇ ਕੋਈ ਮੇਰੀ ਐਸੀ ਗੱਲ ਤੁਹਾਨੂੰ ਡਿਸਟਰਬ ਕਰਦੀ ਹੈ। ਉਸ ਨੂੰ ਦੋਂਨੇਂ ਹੀ ਭੁੱਲਾ ਦਈਏ। ਮੈਂ ਕਦੇ ਸੋਚਿਆ ਨਹੀਂ ਸੀ। ਤੁਹਾਨੂੰ ਇਸ ਤਰਾਂ ਲੱਗੇਗਾ। ਤੁਸੀ ਬਹੁਤ ਸਮਾਟ ਲੱਗਦੇ ਹੋ। ਬਹੁਤ ਵਦੀਆਂ ਕੰਮ ਕਰਦੇ ਹੋ। " ਬੰਦਾ ਆਪਦੀ ਪ੍ਰਸੰਸਾ ਸੁਣ ਕੇ, ਆਪਦੀ ਖੁਸ਼ਾਮਦੀ ਦੇਖ਼ ਕੇ, ਤੁਹਾਡੀ ਪ੍ਰਸੰਸਾ ਸ਼ੁਰੂ ਕਰ ਦੇਵੇਗਾ। ਦੂਜੇ ਅੱਗੇ ਪਿਆਰ ਨਾਲ ਹੱਲਕੇ ਬਿਚਾਰ ਰੱਖੀਏ। ਉਹ ਝੱਟ ਢਲ ਜਾਵੇਗਾ। ਹੋ ਸਕਦਾ ਹੈ। ਦੋਸਤ ਬੱਣ ਜਾਵੇ। ਉਹ ਅੱਗੇ ਨੂੰ ਚਰਚਾ ਨਹੀਂ ਕਰੇਗਾ।

ਆਪਦੇ ਹੀ ਦਿਮਾਗ, ਟਿਮਪ੍ਰੇਚਰ ਠੀਕ ਰੱਖਣਾਂ ਹੈ। ਜੇ ਲੋਕਾਂ ਦਾ ਦਿਮਾਗ, ਟਿਮਪ੍ਰੇਚਰ ਠੀਕ ਕਰਨ ਲੱਗੇ। ਬਹੁਤ ਹੈਡਕ ਹੋ ਜਾਵੇਗੀ। ਬੁਖ਼ਾਰ ਦਿਮਾਗ ਨੂੰ ਚੜ੍ਹ ਜਾਵੇਗਾ। ਆਪਦਾ ਦਿਮਾਗ ਠੰਡਾ ਰੱਖਣਾਂ ਹੈ। ਲੋਕਾਂ ਨੂੰ ਠੀਕ ਨਹੀਂ ਕਰ ਸਕਦੇ। ਜੇ ਐਸਾ ਕਰਾਂਗੇ। ਆਪ ਵੀ ਉਹੀ ਬਿਮਾਰੀ ਲਗਾ ਲਵਾਗੇ। ਚਰਚਾ ਕਰਨ ਵਾਲਿਆਂ ਦੀ ਅਸੀਂ ਵੀ ਚਰਚਾ ਕਰਨ ਲੱਗ ਜਾਂਵਾਂਗੇ। ਲੋਕਾਂ ਦੀ ਤਬੀਅਤ ਠੀਕ ਕਰਨ ਵਾਲੇ ਡਾਕਟਰਾਂ ਦੀ ਹਾਲਤ ਦੇਖਣੀ ਚਾਹੀਦੀ ਹੈ। ਡਾਕਟਰ ਬਾਰ-ਬਾਰ ਹੱਥ ਧੋਂਦੇ ਰਹਿੰਦੇ ਹਨ। ਹੱਥਾਂ ਬਾਂਵਾਂ ਨੂੰ ਸੈਨਾਂਟਾਈਜ਼ਰ ਲਗਾਉਂਦੇ ਹਨ। ਘਰ ਜਾ ਕੇ ਪਤਾ ਨਹੀਂ ਕਿੰਨੀ ਬਾਰ ਸਾਬਣ ਲਗਾਉਂਦੇ ਹਨ? ਇਸ ਸਾਰੇ ਕਾਸੇ ਨਾਲ ਜੋ ਚੰਮੜੀ ਤੇ ਅਸਰ ਹੁੰਦਾ ਹੈ। ਉਸ ਦਾ ਅਸਰ ਸ਼ਰੀਰ ਤੇ ਮਨ, ਦਿਮਾਗ ਤੇ ਹੁੰਦਾ ਹੈ। ਡਾਕਟਰਾਂ ਦੇ ਮਨ ਵਿੱਚ ਡਰ ਲੱਗਾ ਰਹਿੰਦਾ ਹੈ। ਕਿਤੇ ਬਿਮਾਰਾਂ ਦੇ ਕੀਟਾਣੂ ਮੈਨੂੰ ਨਾਂ ਲੱਗ ਜਾਂਣ। ਜਦੋਂ ਡਾਕਟਰ ਕੰਮ ਛੱਡ ਕੇ ਕਲੀਨਿਕ, ਹੌਸਪੀਟਲ ਵਿਚੋਂ ਨਿਕਲਦੇ ਹਨ। ਡਾਕਟਰ ਆਪ ਬਿਮਾਰ ਦਿਸਦੇ ਹਨ।

ਖਿਆਲ ਇਹ ਰੱਖਣਾਂ ਹੈ। ਲੋਕਾਂ ਦੀ ਬਿਮਾਰੀ ਆਪ ਨਹੀਂ ਸੇਹੜਨੀ। ਲੋਕ ਗੁੱਸੇ, ਚੂਗਲਖੋਰ, ਲੜਾਕੇ ਬਿਮਾਰ ਹਨ। ਕੀ ਉਨਾਂ ਨੂੰ ਦੇਖ਼ ਕੇ ਵੈਸੇ ਹੀ ਬਣਨਾਂ ਹੈ? ਲੋਕ ਕੀ ਕਹਿੰਦੇ, ਕਰਦੇ, ਸੁਣਦੇ, ਬੋਲਦੇ, ਸੋਚਦੇ ਹਨ? ਇਸ ਦੀ ਪ੍ਰਵਾਹ ਨਹੀਂ ਕਰਦੀ। ਸਾਨੂੰ ਤਾਂ ਆਪਦਾ ਨਹੀਂ ਪਤਾ ਹੁੰਦਾ। ਅਸੀਂ ਇੱਕ ਪਲ਼ ਪਿਛੋਂ ਕੀ ਸੋਚਣਾਂ, ਬੋਲਣਾਂ, ਕਰਨਾਂ ਹੈ? ਕੀ ਖਾਂਣਾਂ, ਪੀਣਾਂ, ਪਹਿਨਣਾਂ ਹੈ। ਕਈ ਬਾਰ ਤਾ ਐਸਾ ਹੁੰਦਾ ਹੈ। ਮੂਹਰੇ ਸਾਰਾ ਕੁੱਝ ਹੈ। ਕੁੱਝ ਨਵਾ ਚਾਹੀਦਾ ਹੈ। ਉਸ ਨੂੰ ਖ੍ਰੀਦਣ ਤੁਰ ਪੈਂਦੇ ਹਾਂ। ਲੋਕਾਂ ਤੇ ਕੰਟਰੌਲ ਕਿਵੇ ਕਰ ਸਕਦੇ ਹਾਂ। ਜਿੰਨੇ ਮੂੰਹ ਉਨੀ ਕਿਸਮ ਦੀਆਂ ਗੱਲਾਂ ਹੋਣੀਆਂ ਹੀ ਹਨ। ਕੰਨ ਰਸ ਵਾਲੇ ਨੇ ਗੱਲਾਂ ਸੁਣਨੀਆਂ ਹਨ। ਚੁਗਲਖੋਰ ਨੇ ਅੱਗੇ ਗੱਲਾਂ ਦੱਸਣੀਆਂ ਹਨ। ਅਸਰ ਨਹੀਂ ਕਰਨਾਂ। ਐਸੇ ਲੋਕਾਂ ਤੋਂ ਬਚਣਾਂ ਹੈ। ਐਸਾ ਲੋਕਾਂ ਲਈ ਅੰਨੇ, ਬੋਲੇ, ਗੂੰਗੇ ਹੋਣਾਂ ਹੈ। ਜੇ ਐਸਾ ਨਹੀਂ ਕੀਤਾ ਜਾਬਾਂ ਦਾ ਭੇਡ ਪੈ ਜਾਵੇਗਾ। ਡਾਂਗਾਂ ਚੱਲ ਸਕਦੀਆਂ ਹਨ। ਕੱਤਲ ਹੋ ਸਕਦੇ ਹਨ। ਚਾਰ ਪਰਿਵਾਰ ਦੇ ਜੀਆਂ ਦੇ ਬਿਚਾਰ ਨਹੀਂ ਮਿਲਦੇ। ਕੰਨ, ਅੱਖਾਂ, ਮਨ, ਦਿਮਾਗ ਇਕੋ ਚੀਜ਼ ਨਹੀਂ ਕਰਦੇ, ਸੋਚਦੇ, ਦੇਖਦੇ, ਸੁਣਦੇ। ਜੇ ਸਾਡੇ ਅੰਗ ਸਾਡੇ ਕੰਟਰੌਲ ਵਿੱਚ ਨਹੀਂ ਹਨ। ਲੋਕਾਂ ਦਾ ਕੀ ਕਰ ਸਕਦੇ ਹਾਂ। ਆਪ ਨੂੰ ਕੰਟਰੌਲ ਕਰਨਾਂ ਹੈ। ਇਧਰ-ਉਧਰ ਗੱਲਾਂ ਨਹੀਂ ਕਰਨੀਆਂ।

ਲੋਕ ਹੱਸਦੇ ਨੂੰ ਦੇਖ਼ ਕੇ ਰੋਂਦੇ ਹਨ। ਰੋਂਦੇ ਨੂੰ ਹੱਸਾਉਂਦੇ ਹਨ। ਬੰਦੇ ਦਾ ਸੁਭਾਅ ਹੈ। ਦੂਜੇ ਨੂੰ ਆਪਦੇ ਮੂਹਰੇ ਝੁਕਾਉਣਾਂ ਚਹੁੰਦਾ ਹੈ। ਕੰਟਰੌਲ ਕਰਕੇ, ਆਪਦਾ ਗੁਲਾਮ ਬਣਾਂਉਣਾਂ ਚਹੁੰਦਾ ਹੈ। ਬੰਦਾ ਦੂਜੇ ਤੇ ਕਬਜ਼ਾ ਕਰਨਾਂ ਚਹੁੰਦਾ ਹੈ। ਉਸ ਵਾਂਗ ਦੂਜੇ ਨੂੰ ਚੱਲਣਾਂ, ਖਾਂਣਾ, ਬੋਲਣਾਂ, ਸੋਚਣਾਂ ਚਾਹੀਦਾ ਹੈ। ਜੇ ਐਸਾ ਨਹੀਂ ਹੋ ਰਿਹਾ। ਬੰਦਾ ਦੂਜੇ ਦੀ ਪੁੱਠੀ ਛਾਲ ਲਗਾ ਸਕਦਾ ਹੈ। ਫੈਸਲਾਂ ਤੁਹਾਡਾ ਹੈ। ਐਸੇ ਲੋਕਾਂ ਤੋਂ ਪਿਠ ਕਰਨੀ ਹੈ। ਝੁੱਕਣਾਂ ਹੈ। ਡਰਨਾਂ ਹੈ। ਜਾਂ ਇੰਨਾਂ ਅੱਗੇ ਡੱਟਣਾਂ ਹੈ। ਜੋ ਦਰਖੱਤ ਹਨੇਰੀ ਵਿੱਚ ਝੁੱਕਦੇ ਨਹੀਂ ਹਨ। ਆਕੜੇ ਖੜ੍ਹੇ ਰਹਿੰਦੇ ਹਨ। ਟੁੱਟ ਜਾਂਦੇ ਹਨ। ਲੱਚਕਦਾਰ ਸਦਾ ਬਹਾਰ ਝੂਮਦੇ ਰਹਿੰਦੇ ਹਨ। ਫ਼ਲ ਵਾਲੇ ਦਰਖੱਤ ਆਪੇ ਹੀ ਝੁਕ ਜਾਂਦੇ ਹਨ। ਉਨਾਂ ਦੇ ਝੁਕਣ ਨਾਲ, ਫ਼ਲ ਤੋੜਨ ਵਾਲੇ ਲੋਕਾਂ ਨੂੰ ਵੀ ਸੌਖਾ ਲਗਦਾ ਹੈ। ਜੇ ਦਰਖੱਤ ਨਹੀਂ ਝੁਕਦਾ। ਲੋਕ ਪੱਥਰ ਮਾਰਦੇ ਹਨ। ਵੱਡੇ ਲੋਕ ਇੱਕਾ ਦੁਕਾ ਲੋਕਾਂ ਦੀਆਂ ਗੱਲਾਂ ਦਾ ਜੁਆਬ ਨਹੀਂ ਦਿੰਦੇ। ਕਿਉਂਕਿ ਉਨਾਂ ਕੋਲ ਫਾਲਤੂ ਗੱਲਾਂ ਸੁਣਨ ਦਾ ਸਮਾਂ ਨਹੀਂ ਹੁੰਦਾ। ਉਹ ਆਪਣੇ-ਆਪ ਵਿੱਚ ਸਪੂਰਨ, ਤੇ ਖੁਸ਼ ਹੁੰਦੇ ਹਨ।

ਕਈ ਬੰਦੇ ਲੜਾਈ ਕਿਸੇ ਝਮੇਲੇ ਤੋਂ ਨਹੀਂ ਡਰਦੇ। ਕੋਈ ਵੀ ਬੰਦਾ ਪੰਗਾ ਲੈਣ ਤੋਂ ਪਹਿਲਾਂ ਉਸ ਦੇ ਨਤੀਜਿਆਂ ਬਾਰੇ ਨਹੀਂ ਜਾਂਣਦਾ ਹੁੰਦਾ। ਇਕ ਹੀ ਜਨੂੰਨ ਦਿਮਾਗ ਵਿੱਚ ਹੁੰਦਾ ਹੈ। ਸਹਮਣੇ ਵਾਲੇ ਤੇ ਆਪਦਾ ਪ੍ਰਭਾਵ ਜਮਾਂਉਣਾਂ ਹੈ। ਹਰ ਕੋਈ ਆਪਣੇ ਆਪ ਨੂੰ ਊਚਾ ਦਿਖਾਉਣਾ ਚਹੁੰਦਾ ਹੈ। ਵੱਡਾ ਆਦਮੀ ਬੱਣਨਾਂ ਚਹੁੰਦਾ ਹੈ। ਵੱਡੇ ਗੁਣਾਂ ਨਾਲ ਬਣੀਦਾ ਹੈ। ਕੀ ਸਾਡੇ ਵਿੱਚ ਉਹ ਗੁਣ ਹਨ? ਜਿੰਨਾਂ ਤੋਂ ਦੂਜੇ ਖੁਸ਼ ਹੋ ਸਕਣ। ਗੁੱਸੇ ਵਾਲੇ ਬੰਦੇ ਕੋਲੋ ਆਪਣਾਂ-ਆਪਦਾ ਸ਼ਰੀਰ ਕੰਟਰੌਲ ਨਹੀਂ ਹੁੰਦਾ। ਉਹ ਆਪਦਾ ਚੇਹਰਾ ਵਿੰਗਾ-ਟੇਡਾ ਕਰਦਾ ਹੈ। ਨੱਕ ਨੂੰ ਫੈਲਾਉਂਦਾ ਹੈ। ਹੋਰਾਂ ਨੂੰ ਡਰਾਉਣ ਲਈ ਅਵਾਜ਼ ਊਚੀ ਕਰਦਾ ਹੈ। ਗੁੱਸੇ ਵਾਲੇ ਨੇ, ਗੁੱਸੇ ਵਾਲੇ ਤੋਂ ਕੀ ਸਿੱਖ ਸਕਦੇ ਹਨ? ਗੁੱਸੇ ਵਾਲੇ ਲੋਕਾਂ ਤੋਂ ਦੂਰ ਰਹਿੱਣਾਂ ਹੈ। ਐਸੇ ਲੋਕ ਕੋਈ ਵੀ ਚੀਜ਼ ਮੂੰਹ ਤੇ ਮਾਰ ਸਕਦੇ ਹਨ। ਐਸੇ ਲੋਕਾਂ ਦੇ ਗੁੱਸੇ ਨਾਲ ਆਪਦਾ ਚੇਹਰਾ. ਮਨ, ਦਿਮਾਗ ਨਹੀਂ ਵਿਗੜਨਾਂ।

ਦੂਜਿਆਂ ਲਈ ਉਹੀ ਸੋਚਦੇ ਹਾਂ। ਜੋ ਸਾਡੇ ਮਨ ਵਿੱਚ ਪਿਕਚਰ ਹੁੰਦੀ ਹੈ। ਧਿਆਨ ਲੋਕਾਂ ਵਿੱਚ ਰਹਿੰਦਾ ਹੈ। ਲੋਕ ਕੀ ਕਰਦੇ, ਕਹਿੰਦੇ, ਸੋਚਦੇ ਹਨ? ਅਸੀਂ ਕਈ ਬਾਰ ਲੋਕਾਂ ਦੇ ਫੋਨ ਸੁਣ ਕੇ, ਥੱਕ ਗਏ ਹੁੰਦੇ ਹਾਂ। ਸੌਣਾਂ ਹੁੰਦਾ ਹੈ। ਪਤਾ ਹੈ। ਫੋਨ ਦੀ ਘੰਟੀ ਵੱਜੀ, ਨੀਂਦ ਟੁੱਟ ਜਾਵੇਗੀ। ਨੀਂਦ ਖ਼ਰਾਬ ਹੋ ਗਈ। ਮੁੜ ਕੇ ਅੱਖ ਨਹੀਂ ਲੱਗੇਗੀ। ਅੱਧੀ ਰਾਤ ਨੂੰ ਮਾੜੀ ਖ਼ਬਰ ਵੀ ਮਿਲ ਸਕਦੀ ਹੈ। ਫਿਰ ਵੀ ਸਵਿੱਚ ਔਫ਼ ਨਹੀਂ ਕਰਦੇ। ਰੋਟੀ ਖਾਂਦੇ, ਨਹਾਂਉਂਦੇ, ਕਾਰ ਚਲਾਂਉਂਦੇ ਵੀ ਫੋਨ ਸੁਣਦੇ ਹਾਂ। ਕਾਰ ਚਲਾਂਉਂਦੇ, ਮੈਸਜ਼ ਦੇ ਜੁਆਬ ਦਿੰਦੇ ਹਾਂ। ਭਾਂਵੇਂ ਕਾਰ ਐਕਸੀਡੈਂਟ ਹੋ ਜਾਵੇ। ਫੋਨ ਤੇ ਗੱਲਾਂ ਕਰਦੇ, ਆਪ ਨੂੰ ਹੱਥੂ ਆ ਜਾਵੇ। । ਫੋਨ ਦੇ ਚੱਕਰ ਵਿੱਚ ਪਾਣੀ ਬੰਦ ਕਰਨਾਂ ਭੁੱਲ ਜਾਈਏ। ਸਾਰੇ ਪਾਸੇ ਪਾਣੀ-ਪਾਣੀ ਹੋ ਜਾਵੇ। ਜੋ ਹੁੰਦਾ ਹੋਵੇ। ਖਿਆਲ ਤਾਂ ਲੋਕਾਂ ਦਾ ਰੱਖਣਾਂ ਹੁੰਦਾ ਹੈ। ਲੋਕਾਂ ਨੂੰ ਦਿਖ਼ਾਉਣ ਲਈ ਤਾਂ ਸਾਰਾ ਜਿੰਦਗੀ ਦਾ ਡਰਾਮਾਂ ਕੀਤਾ ਜਾਂਦਾ ਹੈ। ਪਤਾ ਹੈ, ਲੋਕ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਕੀ ਸਾਨੂੰ ਆਪਦੇ ਘਰ, ਆਪਦੀਆਂ ਚੀਜ਼ਾਂ ਤੇ ਆਪਦੇ ਪਰਿਵਾਰ ਤੋਂ ਬਗੈਰ ਕਿਸੇ ਹੋਰ ਦਾ ਫ਼ਿਕਰ ਹੁੰਦਾ ਹੈ? ਕੀ ਲੋਕ ਸਾਡਾ ਫ਼ਿਕਰ ਕਰਦੇ ਹਨ? ਲੋਕਾਂ ਕੋਲ ਇੰਨੀ ਫੁਰਸਤ ਨਹੀਂ ਹੈ। ਲੋਕ ਕਿਸੇ ਦੀ ਜਿੰਦਗੀ ਵਿੱਚ ਇਸ ਲਈ ਦਖ਼ਲ ਦਿੰਦੇ ਹਨ। ਕਿਤੇ ਦੂਜਾ ਉਨਾਂ ਤੋਂ ਮੁਹਰੇ ਨਾਂ ਨਿੱਕਲ ਜਾਵੇ। ਮਸ਼ਹੂਰ ਨਾਂ ਹੋ ਜਾਵੇ।

ਚੂਗਲਖੋਰ ਤੋਂ ਦੂਜੇ ਦੀਆਂ ਗੱਲਾਂ ਸੁਣ ਕੇ, ਚੂਗਲਖੋਰ ਦੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਹਨ। ਪਰ ਜਦੋਂ ਉਹੀ ਚੂਗਲਖੋਰ ਸਾਡੇ ਬਾਰੇ ਗੱਲਾਂ ਕਰਦਾ ਹੈ। ਕੀ ਬੀਤਦੀ ਹੈ? ਜੇ ਐਸੇ ਲੋਕਾਂ ਨੂੰ ਮੂੰਹ ਹੀ ਨਾਂ ਲਈਏ। ਲੜਾਕੇ, ਚਾਪਲੂਸੀ ਵਾਲੇ ਲੋਕਾਂ ਤੋਂ ਵੀ ਬਚਣਾਂ ਹੈ। ਆਪਦੀ ਜਿੰਦਗੀ ਆਪ ਜਿਉਣੀ ਹੈ। ਕਿਸੇ ਦੀ ਦਖ਼ਲ ਅੰਨਦਾਜੀ ਨਾਲ ਕੁੱਝ ਵੀ ਹੋ ਸਕਦਾ। ਇਸ ਲਈ ਕਿਸੇ ਨੂੰ ਜਿੰਦਗੀ ਵਿੱਚ ਘੁਸਣ ਹੀ ਨਾਂ ਦੇਵੇ। ਮਿਹਨਤ ਨੂੰ ਫ਼ਲ ਲੱਗਦਾ ਹੈ। ਮਿਹਨਤੀ ਬੰਦੇ ਨੂੰ ਕੋਈ ਹਰਾ ਨਹੀਂ ਸਕਦਾ। ਹੋਸਲਾਂ ਬਲੰਦ ਰੱਖਣਾਂ ਹੈ। ਲੋਕਾਂ ਦੀ ਚਰਚਾ ਵਿਚੋਂ ਵੀ ਸਬਕ ਸਿੱਖਣਾਂ ਹੈ। ਉਸ ਵਿੱਚ ਵੀ ਫੈਇਦੇ ਦੀਆਂ ਗੱਲਾਂ ਹੁੰਦੀਆਂ ਹਨ।

Comments

Popular Posts