ਭਾਗ 47 ਜਿੰਦਗੀ ਦੀ ਨੀਂਹ, ਘਰ ਦੀ ਨੀਂਹ ਵਾਂਗ ਥੱਲਿਉ ਸ਼ੁਰੂ ਹੁੰਦੀ ਹੈਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਜਿੰਦਗੀ ਦੀ ਨੀਂਹ, ਘਰ ਦੀ ਨੀਂਹ ਵਾਂਗ ਥੱਲਿਉ ਸ਼ੁਰੂ ਹੁੰਦੀ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਜਿੰਦਗੀ ਦੀ ਨੀਂਹ, ਘਰ ਦੀ ਨੀਂਹ ਵਾਂਗ ਥੱਲਿਉ ਸ਼ੁਰੂ ਹੁੰਦੀ ਹੈ 
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
 ਫੇਸਬੁੱਕ 'ਤੇ ਇੱਕ 14 ਕੁ ਸਾਲਾਂ ਦੇ ਗਰੀਬ ਮੁੰਡੇ ਦੀ ਫਿਲਮ ਲੱਗੀ ਹੋਈ ਸੀ। ਉਹ ਨੌਕਰੀ ਦੀ ਭਾਲ ਵਿੱਚ ਢਾਬਿਆਂ 'ਤੇ ਜਾਂਦਾ ਸੀ। ਹੱਥ ਬੰਨ ਕੇ ਮਾਲਕਾਂ ਤੋਂ ਨੌਕਰੀ ਮੰਗਦਾ ਸੀ। ਢਾਬਿਆਂ ਵਾਲੇ ਉਸ ਨੂੰ ਸਿਰ ਮਾਰ ਕੇ ਨਹੀਂ ਕਹਿ ਦਿੰਦੇ ਸੀ। ਮੁੰਡੇ ਨੂੰ ਕਈਆਂ ਨੇ ਕਿਹਾ, " ਅਸੀਂ ਤੈਨੂੰ ਕੰਮ ਨਹੀਂ ਦੇ ਸਕਦੇ। ਜੋ ਸੰਸਥਾ ਬੱਚਿਆਂ ਦੀ ਰਾਖੀ ਕਰਦੀ ਹੈ। ਬਈ ਉਹ ਬਾਲ ਨੌਕਰੀ ਨਾਂ ਕਰਨ। ਜੇ ਉਹ ਆ ਗਏ। ਪੰਗਾ ਪੈ ਜਾਵੇਗਾ। ਬਾਲ ਮਜਦੂਰੀ ਰੋਕਣ ਵਾਲੀ ਸੰਸਥਾ ਵਾਲੇ ਢਾਬਾ ਬੰਦ ਕਰ ਦੇਣਗੇ। " ਕੀ ਐਸੀਆਂ ਸੰਸਥਾਵਾਂ ਵਾਲੇ ਬੱਚਿਆਂ ਲਈ ਘਰ  ਬਿਸਤਰਾ, ਲੰਗਰ ਵੀ ਦਿੰਦੇ ਹਨ? ਬੱਚਿਆਂ ਨੂੰ ਬਾਲ ਮਜਦੂਰੀ ਨਾਂ ਕਰਨ ਲਈ ਕੀ ਕੋਈ ਭੱਤਾ, ਪੈਸਾ ਦਿੰਦੇ ਹਨ? ਕੀ ਬਾਲ ਮਜਦੂਰਾਂ, ਗਰੀਬਾਂ, ਬੁੱਢਿਆਂ ਲਈ ਕੋਈ ਆਸ਼ਰਮ ਖੁਲਿਆ ਹੋਇਆ ਹੈ? ਸੰਸਥਾ ਵਾਲੇ ਬੱਚਿਆਂ ਲਈ ਕਰਦੇ ਕੀ ਹਨ? ਫੁਟ ਪਾਥ ਤੇ ਭੁੱਖੇ ਸੌਣ ਲਈ ਮਜਬੂਰ ਕਰਦੇ ਹਨ। ਰੋਟੀ ਲਈ ਵੀ ਭੁੱਖਾ ਮਾਰਦੇ ਹਨ। ਉਹ ਬੱਚਾ ਰੋਟੀ ਵੱਲੋਂ ਭੁੱਖਾ ਦਰ ਦਰ ਫਿਰ ਰਿਹਾ ਸੀ। ਇੱਕ ਢਾਬੇ ਵਾਲੇ ਨੇ ਖਾਣ ਨੂੰ ਚੌਕਲੇਟ ਦੇ ਦਿੱਤੀ। ਕੀ ਰੋਟੀ ਦੀ ਭੁੱਖ ਚੌਕਲੇਟ ਨੇ ਮਿਟਾ ਦਿੱਤੀ ਹੋਣੀ ਹੈ? ਐਸੀਆਂ ਸੰਸਥਾ ਭੀਖ ਮੰਗਣ ਲਈ ਬੱਚਿਆਂ ਨੂੰ ਮਜਬੂਰ ਕਰਦੀਆਂ ਹਨ। ਕੀ ਸਰਕਾਰ ਬੱਚਿਆਂ, ਟੀਨਏਜ਼ ਨੂੰ ਭਿਖਾਰੀ ਜਾਂ ਮਿਹਨਤੀ ਬਣਾਉਣਾ ਚਾਹੁੰਦੀ ਹੈ? ਬੱਚਿਆਂ, ਟੀਨਏਜ ਨੂੰ ਮਿਹਨਤ ਕਰਨ ਦੇ ਨਾਲ-ਨਾਲ ਪੜ੍ਹਾਈ ਕਰਨ ਲਈ ਵੀ ਪ੍ਰੇਰਤ ਕਰਨ ਦੀ ਲੋੜ ਹੈ। ਸਗੋਂ ਉਨ੍ਹਾਂ ਨੂੰ ਮਜਦੂਰੀ ਦੀ ਸਹੀ ਕੀਮਤ ਦੁਵਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ। ਪੜ੍ਹਾਈ ਵੀ ਐਸੀ ਹੋਵੇ। ਜੋ ਜਿੰਦਗੀ ਦੇ ਰੁਜਗਾਰ ਚਲਾਉਣ ਲਈ ਹੋਵੇ। ਅਕਬਰ, ਔਰਗਜੇਬ ਦੀਆਂ ਜੀਵਨੀਆਂ ਨੇ ਰੋਟੀਆਂ ਨਹੀਂ ਦੇਣੀਆਂ। ਕੋਈ ਚੱਜਦਾ ਕੰਮ ਸਕੂਲਾਂ, ਕਾਲਜਾਂ ਵਿੱਚ ਸਿਖਾਇਆ ਜਾਵੇ।

ਭਾਰਤ ਸਰਕਾਰ ਬੱਚਿਆਂ ਨੂੰ ਬਾਲ ਮਜ਼ਦੂਰੀ ਕੰਮ ਨਹੀਂ ਕਰਨ ਦੇਣਾਂ ਚਹੁੰਦੀ। ਬਹੁਤ ਵਧੀਆਂ ਗੱਲ ਹੈ। ਕੀ ਭਾਰਤ ਸਰਕਾਰ, ਕਨੇਡਾ ਗੌਰਮਿੰਟ ਵਾਂਗ ਬੱਚਿਆਂ ਨੂੰ ਪੜ੍ਹਾਈ ਕਰਾਂਉਣ, ਖਾਂਣ ਨੂੰ ਦੇਣ ਦੀ ਜੁੰਮੇਬਾਰੀ ਲੈ ਰਹੀ ਹੈ? ਕੀ ਭਾਰਤ ਸਰਕਾਰ ਵੀ ਗਰੀਬ ਬੱਚਿਆਂ ਨੂੰ ਸਿਰ ਤੇ ਛੱਤ, ਪੇਟ ਭਰਨ ਲਈ ਭੋਜਨ, ਪਹਿੱਨਣ ਲਈ ਕੱਪੜੇ ਦੇਵੇਗੀ? ਜਾਂ ਬਾਲ ਮਜ਼ਦੂਰੀ ਰੋਕ ਕੇ, ਆਉਣ ਵਾਲੇ ਨੌਜੁਵਾਨਾਂ ਨੂੰ ਨਿਕਾਰਾ ਕਰਨਾਂ ਚਹੁੰਦੀ ਹੈ। ਜਿੰਦਗੀ ਦੀ ਨੀਂਹ, ਘਰ ਦੀ ਨੀਂਹ ਵਾਂਗ ਥੱਲਿਉ ਨੀਵੀ ਥਾਂ ਤੋਂ ਸ਼ੁਰੂ ਹੁੰਦੀ ਹੈ। ਜੈਸਾ ਬੰਦੇ ਦਾ ਬਚਪੱਨ ਹੁੰਦਾ ਹੈ। ਉਹ ਵੈਸਾ ਹੀ ਬੱਣਦਾ ਹੈ। ਇਸੇ ਲਈ ਮਜ਼ਦੂਰਾਂ ਦੇ ਬੱਚੇ ਮਿਹਨਤੀ ਹੁੰਦੇ ਹਨ। ਕਿਸਾਨ ਦੇ ਬੱਚੇ ਨੂੰ ਕੋਈ ਬੀਜਾਂ ਦੇ ਨਾਂ ਨਹੀਂ ਦਸਦਾ। ਬੀਜ ਬੀਜਣ, ਫ਼ਸਲ ਕੱਟਣ ਦੀ ਰੁੱਤ ਨਹੀਂ ਦਸਦਾ। ਅੰਨਾਜ ਸੰਭਾਲਣ ਦਾ ਤਰੀਕਾ ਨਹੀਂ ਦਸਦਾ। ਉਸ ਨੂੰ ਪਤਾ ਹੁੰਦਾ ਹੈ। ਕਦੋਂ ਬੀਜ ਬੀਜਣੇ ਹਨ? ਕਦੋਂ ਪਾਣੀ ਦੇਣਾਂ ਹੈ? ਜੇ ਕਨੂੰਨ ਦੇ ਖਿਲਾਫ਼ ਹੈ। ਕੀ ਕਨੂੰਨ ਨੇ ਬੱਚਿਆਂ ਭੋਜਨ, ਪੜ੍ਹਾਈ ਦਾ ਵੀ ਕੋਈ ਇਤਜਾਂਮ ਕੀਤਾ ਹੈ? ਜਿਸ ਕੋਲ ਮਾਂਪੇ ਨਹੀਂ ਹਨ। ਉਹ ਕਿਥੋਂ ਖਾਂਣਗੇ? ਸਰਕਾਰ ਬਾਲ ਮਜ਼ਦੂਰਾਂ ਨੁੰ ਮਿਹਨਤ ਦੇ ਸਹੀ ਪੈਸੇ ਵੀ ਦੁਵਾ ਸਕਦੀ ਹੈ।

ਕੁੱਝ ਲੋਕ ਬੋਲ ਕੇ ਦਿਲ ਵਿੱਚ ਥਾਂ ਬਣਾਂ ਲੈਂਦੇ ਹਨ। ਕਈ ਲੋਕ ਗੱਲ਼ਤ, ਕੋੜਾ ਬੋਲਕੇ, ਦਿਲ ਤੋਂ ਲਹਿ ਜਾਂਦੇ ਹਨ। ਜੁਬਾਨ ਦਾ ਲੱਗਿਆ ਫੱਟ ਜਿੰਦਗੀ ਭਰ ਨਹੀਂ ਭਰਦਾ। ਕਿਸੇ ਦੀ ਘਰੇਲੂ ਜਿੰਦਗੀ ਵਿੱਚ ਕਿਸੇ ਦੀ ਦਖ਼ਲ ਅੰਨਦਾਜ਼ੀ ਨਹੀਂ ਚਾਹੀਦੀ। ਜੇ ਕਿਸੇ ਨੂੰ ਰੋਟੀ ਨਹੀਂ ਦੇ ਸਕਦੇ ਹੋ। ਉਸ ਨੂੰ ਨੌਕਰੀ ਨਾ ਕਰਨ ਦੀ ਰਾਏ ਨਹੀਂ ਦੇਣੀ ਚਾਹੀਦੀ। ਸੁਪਨੇ ਬਚਪੱਨ ਵਿੱਚ ਵੀ ਦੇਖੇ ਜਾਂਦੇ ਹਨ। ਜਦੋਂ ਗਰੀਬੀ ਵਿੱਚ ਅੱਧ ਭੁੱਖੇ ਵੀ ਜਿਉਣਾਂ ਪੈਂਦਾ ਹੈ। ਉਸ ਨੂੰ ਕੰਮ ਕਰਨਾਂ ਮੁਸ਼ਕਲ ਨਹੀਂ ਲੱਗਦਾ। ਬਹੁਤੇ ਨੌਜੁਵਾਨ ਸੁਰਤ ਸੰਭਾਲਦੇ ਹੀ 14, 15, 16 ਸਾਲਾਂ ਦੀ ਉਮਰ ਵਿੱਚ ਫ਼ੈਸਲੇ ਲੈ ਲੈਂਦੇ ਹਨ। ਉਨਾਂ ਨੇ ਕੀ ਕੰਮ ਕਰਨਾਂ ਹੈ? ਕੀ ਪੜ੍ਹਾਈ ਕਰਨੀ ਹੈ? ਕਈ ਛੋਟੀ ਉਮਰ ਵਿੱਚ ਗਰੀਬੀ ਤੋਂ ਤੰਗ ਆ ਕੇ, ਘਰੋਂ ਭੱਜ ਜਾਂਦੇ ਹਨ। ਥਾਂ-ਥਾਂ ਧੱਕੇ ਖਾਂਦੇ ਹਨ। ਇੱਕ ਦੋ ਡੰਗ ਦੀ ਰੋਟੀ ਕਮਾ ਕੇ, ਮਸਾਂ ਢਿੱਡ ਭਰਦੇ ਹਨ। ਬੱਚਿਆਂ ਨੂੰ ਬਾਲ ਮਜ਼ਦੂਰੀ ਚੱਜ ਦੀ ਨਹੀਂ ਮਿਲਦੀ। ਕਾਮਜ਼ਾਬ ਲੋਕਾਂ ਵਿੱਚੋਂ ਬਹੁਤੇ ਟੀਨਏਜ਼ ਹੋਏ ਹਨ। ਉਨਾਂ ਨੇ ਆਪ ਨੌਕਰੀ ਦੀ ਭਾਲ ਕੀਤੀ ਹੁੰਦੀ ਹੈ। ਜਿਵੇਂ ਐਕਟਰ, ਡਰਾਇਵਰ ਹੋਰ ਲੋਕ ਪੜ੍ਹਾਈ ਦੀ ਥਾਂ ਕੰਮ ਕਰਨ ਲੱਗੇ ਸਨ। ਅਮੀਰ ਆਦਮੀ ਬੱਣ ਗਏ। ਅਪਹਾਜ ਮਾਪਿਆ ਦੇ ਹੁੰਦੇ ਹੋਏ, ਬੱਚੇ ਨੌਕਰੀ ਕਰਕੇ, ਦਾਲ-ਰੋਟੀ ਦਾ ਪਬੰਦ ਕਰਦੇ ਹਨ। ਦਿਆ, ਪ੍ਰੇਮ, ਦੂਜਿਆਂ ਦਾ ਲਿਹਾਜ ਕਰਨਾਂ ਬਚਪੱਨ ਵਿੱਚ ਸਿਖਦੇ ਹਾਂ। ਜੋ ਬਚਪੱਨ ਵਿੱਚ ਸਿਖ ਲਿਆ। ਉਹ ਉਮਰ ਭਰ ਕੰਮ ਆਉਂਦਾ ਹੈ। ਜੇ ਬਚਪੱਨ ਵਿੱਚ ਹੀ ਖੁਦ ਜੋਗਾ ਕੰਮ ਕਰਨਾਂ ਆਉਂਦਾ ਹੈ। ਕਦੇ ਆਲਸ ਨਹੀਂ ਆਵੇਗੀ। ਉਨਾਂ ਨੂੰ ਕੰਮ ਲਈ ਬਹਾਨੇ ਲੱਭਣ ਦੀ ਲੋੜ ਨਹੀਂ ਪੈਂਦੀ। ਜੋ ਸਫ਼ਲਤਾਂ ਵਿੱਚ ਚਲਣਾਂ ਸਿਖ ਜਾਂਦੇ ਹਨ। ਉਹ ਥੱਕਦੇ ਨਹੀਂ ਹਨ। ਬਚਪੱਨ ਵਿੱਚ ਹੀ ਹਲਕਾ=ਫਲਕਾ ਕੰਮ ਹੋਰਾਂ ਨਾਲ ਰਲ-ਮਿਲ ਕੇ ਕਰਨਾਂ ਆਉਣਾਂ ਚਾਹੀਦਾ ਹੈ। ਮਿਹਨਤ ਦੀ ਮਜ਼ਦੂਰੀ ਵੀ ਲੈਣੀ ਆਉਣੀ ਚਾਹੀਦੀ ਹੈ।

ਸੁੱਖੀ ਘਰ ਵਿੱਚ 9 ਭੈਣ-ਭਰਾਵਾਂ ਵਿੱਚੋਂ ਸਬ ਤੋਂ ਵੱਡੀ ਸੀ। ਘਰ ਪਰਿਵਾਰ ਬਹੁਤ ਵੱਡਾ ਸੀ। ਚਾਰ ਪੁਰਾਉਣੇ ਵੀ ਆਏ ਰਹਿੰਦੇ ਸਨ। ਛੋਟੇ, ਭੈਣ ਭਰਾ ਕੋਈ ਬਹੁਤਾ ਕੰਮ ਨਹੀਂ ਕਰ ਸਕਦੇ ਸਨ। ਫਿਰ ਵੀ ਜਿੰਨੇ ਜੋਗੇ ਸਨ। ਕੁੱਝ ਨਾ ਕੁੱਝ ਕਰਦੇ ਸਨ। ਸੁੱਖੀ 20 ਸਾਲਾਂ ਦੀ ਹੋ ਗਈ ਸੀ। ਜਦੋਂ ਉਸ ਦੀ ਮਾਂ ਦੀ ਪੁੱਤ ਜੰਮਣ ਦੀ ਉਮੀਦ ਪੂਰੀ ਹੋਈ। ਮਾਂ ਨੂੰ ਹਰ ਦੋ ਸਾਲਾਂ ਪਿਛੋਂ ਬੱਚਾ ਹੋ ਜਾਂਦਾ ਸੀ। 3 ਬੱਚੇ ਮਰ ਗਏ। ਤੁਹਾਨੂੰ ਕੀ ਲੱਗਦਾ ਹੈ? ਘਰ ਦਾ ਕੰਮ ਮਾਂ ਕਰਦੀ ਸੀ? ਜਿਸ ਦੇ ਘਰ 18 ਜੀਅ ਹਨ। ਕਮਾਉਣ ਵਾਲ ਇੱਕ ਸੀ। ਕੀ ਉਹ ਨੌਕਰ ਰੱਖ ਸਕਦਾ ਹੈ? ਇਸ ਸਾਰੇ ਕੰਮ ਦਾ ਬੋਝ ਸੁੱਖੀ ਤੇ ਸੀ। ਉਹ ਸਵੇਰੇ ਚਾਰ ਵਜੇ ਸੁੱਤੀ ਉਠ ਕੇ, ਚਾਹ ਧਰਦੀ ਸੀ। ਦੋ ਮੱਝਾ ਦੀਆਂ ਧਾਰਾਂ ਕੱਢਦੀ ਸੀ। ਦੁੱਧ ਰਿੜਕਦੀ ਸੀ। ਕਾਲਜ਼ ਜਾਂਣ ਤੋਂ ਪਹਿਲਾਂ ਪਰਾਂਤ ਆਟੇ ਦੀ ਪੱਕਾਉਂਦੀ ਸੀ। ਕਾਲਜ਼ ਤੋਂ ਵਾਪਸ ਆਉਂਦੀ ਨੂੰ ਚਾਰੇ ਪਾਸੇ ਭਾਂਡੇ ਖਿਲਰੇ ਪਏ ਹੁੰਦੇ ਸਨ। ਸੌਹੁਰੀ ਵਿਆਹੀ ਆਈ, ਔਰਤ ਵਾਂਗ ਰਾਤ ਦੇ 11 ਵਜੇ ਤੱਕ ਕੰਮ ਕਰਦੀ ਸੀ। ਛੋਟੀਆਂ ਭੈਣਾਂ ਵਿਚੋਂ ਕੋਈ ਆਟਾ ਗੁੰਨਦੀ ਸੀ। ਕੋਈ ਮਸਾਲਾ ਕੱਟਦੀ ਸੀ। ਕੋਈ ਝਾੜੂ=ਪੋਚਾ ਲਗਾਉਂਦੀ ਸੀ। ਇਹ ਚਾਹੇ ਆਪਦੇ ਘਰ ਦਾ ਕੰਮ ਸੀ। ਇਸ ਟ੍ਰੇਨਿਗ ਨੇ, ਸੁੱਖੀ ਤੇ ਉਸ ਦੀਆਂ ਭੈਣਾਂ ਨੂੰ ਪੁਰੀਆਂ ਕਾਮਜ਼ਾਬ ਸੁਆਣੀਆਂ ਬਣਾਂ ਦਿੱਤਾ। ਜੋ ਮਰਦਾਂ ਵਾਂਗ ਡੱਟ ਕੇ, ਮੇਹਨਤ ਕਰਦੀਆਂ ਹਨ। ਸੁੱਖੀ ਕੰਮ ਕਰਦੀ, ਥੱਕਦੀ ਨਹੀਂ ਹੈ। ਸਾਰੀਆਂ ਵਿਚੋਂ ਇੱਕ ਦੇਵੀ ਹੀ ਐਸੀ ਸੀ। ਜੋ ਛੋਟੀ ਹੋਣ ਕਰਕੇ ਬਹੁਤੀ ਲਾਡਲੀ ਸੀ। ਵਿਹਲੀ ਰਹਿੰਦੀ ਸੀ। ਕੰਮ ਕਰਾਉਣ ਲਈ ਕਿਸੇ ਦੀ ਨਿਗਾ ਇਸ ਤੇ ਨਹੀਂ ਪੈਂਦੀ ਸੀ। ਸਗੋ ਆਪਦੀਆਂ ਭੈਣਾਂ ਦੀਆਂ ਪੁੱਠੀਆਂ, ਸਿਧੀਆਂ ਗੱਲਾਂ ਕਰਕੇ, ਮੰਮੀ-ਡੈਡੀ ਤੋਂ ਕੁੱਟ ਪੁਆ ਦਿੰਦੀ ਸੀ। ਕਿਸੇ ਗੱਲ ਤੋਂ ਕਲੇਸ਼ ਖੜ੍ਹਾ ਰੱਖਦੀ ਸੀ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। " ਉਸ ਦੀ ਉਹੀ ਆਦਤ ਸੌਹੁਰੀ ਜਾ ਕੇ ਵੀ ਨਹੀਂ ਸੁਧਰੀ ਸੀ। ਸਾਡੀਆਂ ਆਦਤਾਂ ਬਚਪੱਨ ਵਿੱਚ ਪੱਕਦੀਆਂ ਹਨ। ਕੰਮਚੋਰ, ਡਰਪੋਕ, ਨਿਡਰ, ਮਿਹਨਤੀ, ਕਾਂਮਜ਼ਾਬ, ਸਫ਼ਲ, ਹਾਰ, ਜਿੱਤ ਸਾਡੇ ਮਾਪਿਆਂ ਨੇ ਬਚਪੱਨ ਦੇ ਦਿੱਤੇ ਸੰਸਕਾਰ ਹਨ। ਜੋ ਅਸੀਂ ਸਿੱਖਿਆ ਹੈ। ਉਹ ਤਜ਼ਰਬਾ ਜੀਵਨ ਵਿੱਚ ਕੰਮ ਆਉਣਾਂ ਹੈ। ਇਸ ਲਈ ਬਚਪੱਨ ਤੋਂ ਹੀ ਜਿੰਨਾਂ ਵੀ ਸ਼ਰੀਰ ਤੋਂ ਕੰਮ ਲੈ ਸਕਦੇ ਹਾਂ। ਸੇਹਿਤ ਲਈ ਤੇ ਆਉਣ ਵਾਲੇ ਜੀਵਨ ਲਈ ਬਹੁਤ ਚੰਗਾ ਹੈ।

ਕਨੇਡਾ ਵਿੱਚ ਗੌਰਮਿੰਟ 13 ਸਾਲਾਂ ਦੇ ਬੱਚਿਆਂ ਨੂੰ ਸ਼ੌਸ਼ਲ ਇੰਨਸ਼ੌਰੈਸ ਨੰਬਰ ਦੇ ਕੇ, ਕੰਮ ਕਰਨ ਦੀ ਮਨਜ਼ੂਰੀ ਦੇ ਦਿੰਦੀ ਹੈ। ਅਮੀਰਾਂ, ਗਰੀਬਾਂ ਦੇ ਬੱਚੇ ਫਾਸਟ ਫੂਡ ਰਿਸਟੋਰਿੰਟ ਪਿਜ਼ਾ, ਬਰਗਰ ' ਤੇ ਹਰ ਜਗਾ ਕੰਮ ਕਰ ਸਕਦੇ ਹਨ। 13 ਸਾਲਾਂ ਦੇ ਬੱਚੇ ਵੱਡਿਆਂ ਦੇ ਬਰਾਬਰ ਕੰਮ ਕਰਕੇ ਪੈਸੇ ਕਮਾਂ ਲੈਂਦੇ ਹਨ। ਬੱਚੇ ਵੱਡਿਆਂ ਤੋਂ ਵੱਧ ਫੁਰਤੀ ਨਾਲ ਕੰਮ ਕਰਦੇ ਹਨ। ਖਾਸ ਕਰਕੇ ਗਰਮੀਆਂ ਦੀਆਂ ਛੁੱਟੀਆਂ ਨੂੰ ਬਹੁਤ ਸਟੂਡੈਂਟ ਜੌਬਾਂ ਕਰਦੇ ਹਨ। ਆਪ ਜੌਬ ਕਰਕੇ, ਫੂਡ ਖਾਂਦੇ ਹਨ। ਯੂਨੀਵਿਸਟੀ ਦੀ ਪੜ੍ਹਾਈ ਦੀ ਫੀਸ ਦਿੰਦੇ ਹਨ। ਬੈਂਕ ਤੋਂ ਕਰਜ਼ਾ ਲੈ ਕੇ ਪੜ੍ਹਦੇ ਹਨ। ਆਪੇ ਜੌਬ ਕਰਕੇ, ਕਰਜ਼ੇ ਨੂੰ ਮੋੜਦੇ ਹਨ। ਸਾਰੀ ਇਕੱਲੇ ਮਾਪਿਆਂ ਦੀ ਹੀ ਜੁੰਮੇਬਾਰੀ ਨਹੀਂ ਹੈ। ਕੰਮਕਾਰ ਛੱਡ ਕੇ, ਮਾਪੇ ਕਦੇ ਵੀ ਬੱਚੇ ਨੂੰ ਗੌਰਮਿੰਟ ਹਵਾਲੇ ਕਰ ਸਕਦੇ ਹਨ। ਕੇ ਕੋਈ ਕੰਮਕਾਰ ਨਹੀਂ ਕਰਦਾ। ਉਹ ਬੱਚੇ ਨੂੰ ਕਿਵੇਂ ਪਾਲ਼ੇਗਾ?

ਕਨੇਡਾ ਵਰਗੇ ਦੇਸ਼ ਵਿੱਚ 18 ਸਾਲਾਂ ਦੇ ਹੋਣ ਤੱਕ ਬੱਚਿਆਂ ਨੂੰ ਭੱਤਾ ਦਿੰਦੇ ਹੀ ਹਨ। ਮਸੀਬਤ ਵਿੱਚ ਸ਼ੈਲਟਰ ਵਿੱਚ ਰੱਖਦੇ ਹਨ। ਕਨੇਡਾ ਵਿੱਚ ਗੌਰਮਿੰਟ ਹਰ ਅਮੀਰ, ਗਰੀਬ ਬੱਚੇ ਨੂੰ 12 ਵੀਂ ਤੱਕ ਮੁਫ਼ਤ ਪੜ੍ਹਾਉਂਦੀ ਹੈ। ਕਈਆਂ ਦਾ ਖਿਆਲ ਹੈ। ਬੱਚਿਆਂ ਨੂੰ ਕੰਮ ਨਹੀਂ ਕਰਨ ਦੇਣਾਂ ਚਾਹੀਦਾ। ਕਈ ਸੋਚਦੇ ਹਨ। ਛੋਟੀ ਉਮਰ ਵਿੱਚ ਬੱਚਿਆਂ ਤੋਂ ਕੰਮ ਨਹੀਂ ਕਰਾਂਉਣਾਂ ਚਾਹੀਦਾ। ਬੱਚਿਆਂ, ਬੁੱਢਿਆਂ ਪੂਰੇ ਪਰਿਵਾਰ ਨੂੰ ਮਿਲ ਕੇ, ਘਰ ਦਾ ਕੰਮ ਜਰੂਰ ਕਰਨਾਂ ਚਾਹੀਦਾ ਹੈ। ਬੱਚਿਆਂ ਦੇ ਕੰਮ ਕਰਨ ਦੇ ਨਾਲ ਪੜ੍ਹਾਈ ਕਰਨੀ ਲਾਜ਼ਮੀ ਹੋਣੀ ਚਾਹੀਦੀ ਹੈ। ਜਿਸ ਘਰ ਦਾ ਕਮਾਈ ਕਰਨ ਵਾਲਾ ਮਰਦ ਚੱਜ ਨਾਲ ਕੰਮ ਨਹੀਂ ਕਰ ਸਕਦਾ। ਹੈਡੀਕੈਪ, ਸ਼ਰਾਬੀ, ਨਸ਼ੇ ਖਾਂਣ ਵਾਲਾ ਹੈ। ਕੀ ਘਰ ਦੇ ਬੱਚੇ ਤੇ ਔਰਤਾਂ ਭੁੱਖੇ ਮਰ ਜਾਂਣ? ਉਨਾਂ ਦੇ ਬੱਚਿਆਂ ਨੂੰ ਢਿੱਡ ਭਰਨ ਲਈ ਕੋਈ ਵੀ ਕੰਮ ਕਰਨਾ ਪੈਣਾਂ ਹੈ। ਕੀ ਭਾਰਤ ਵਰਗੀ ਸਰਕਾਰ ਐਸੇ ਪਰਿਵਾਰਾਂ ਨੂੰ ਸਹਾਇਤਾ ਕਰਦੀ ਹੈ?

ਜਿਸ ਨੇ ਬਚਪੱਨ ਤੋਂ ਡਰਨਾਂ ਛੱਡ ਦਿੱਤਾ ਹੈ। ਉਹ ਮੌਤ ਤੋਂ ਵੀ ਨਹੀਂ ਡਰਦਾ। ਡਰ ਨੂੰ ਜਿੱਤਦਾ ਹੈ। ਹਰ ਮਸੀਬਤ ਨਾਲ ਟੱਕਰ ਲੈ ਸਕਦਾ ਹੈ। ਸਫ਼ਲਤਾਂ ਵਲ ਵਧਦਾ ਹੈ। ਜਿਸ ਨੇ ਸਾਇਕਲ ਚਲਾਉਣੀ ਸਿਖੀ ਹੈ। ਉਹ ਬਚਪੱਨ ਵਿੱਚ ਸਿਖਿਆ ਹੈ। ਬਚਪੱਨ ਪਤਾ ਨਹੀਂ ਹੁੰਦਾ। ਇਹ ਮੈਨੂੰ ਨੁਕਸਾਨ ਦੇਵੇਗਾ। ਜਾਂ ਮੈਂ ਇਹ ਕੰਮ ਕਰ ਜਾਵਾਂਗਾ। ਜੋ ਬੱਚੇ ਡਰ-ਡਰ ਕੇ ਜਿਉਂਦੇ ਹਨ। ਉਹ ਦਿਮਾਗੀ ਬਿਮਾਰ ਹੋ ਜਾਂਦੇ ਹਨ। ਬੱਚੇ ਨੂੰ ਭੂਤ ਤੋਂ ਬਚਪੱਨ ਵਿੱਚ ਡਰਾਇਆ ਜਾਂਦਾ ਹੈ। ਦਿਮਾਗ ਵਿੱਚੋਂ ਭੂਤ ਸਾਰੀ ਉਮਰ ਨਹੀਂ ਨਿੱਕਦਾ। ਸ਼ੇਰ ਦੇ ਬੱਚੇ ਨੂੰ ਸ਼ਿਕਾਰ ਕਰਨਾਂ ਨਹੀਂ ਸਿਖਾਇਆ ਜਾਂਦਾ। ਆਮ ਹੀ ਡਾਕਟਰ, ਕਿਸਾਨ, ਮਜਦੂਰ ਦੇ ਬੱਚੇ ਉਹੀ ਬੱਣਦੇ ਹਨ। ਜੋ ਬਚਪੱਨ ਵਿੱਚ ਦਿਮਾਗ ਨੂੰ ਮੂਹਰੇ ਦਿਸ ਰਿਹਾ ਹੈ। ਕੁੱਝ ਬੱਣਨ ਲਈ ਬਚਪੱਨ ਬਹੁਤ ਵਧੀਆਂ ਤੋਹਫ਼ਾ ਹੈ। ਆਪਦੇ ਵਿੱਚ ਬਚਪੱਨ ਤੋਂ ਹੀ ਕੰਮ ਕਰਨ ਦੀਆਂ ਚੰਗੀਆਂ ਆਦਤਾਂ ਬਣਾਉਣੀਆਂ ਹਨ।

ਬਚਪੱਨ ਤੋਂ ਹੀ ਬੱਚੇ ਨੂੰ ਤੱਰਕੀ ਕਰਨ ਦੇ ਸੁਪਨੇ ਦਿਖਾਉਣੇ ਚਾਹੀਦੇ ਹਨ। ਉਸ ਨੂੰ ਖਾਂਦੇ, ਪੀਂਦੇ, ਸਕੂਲ, ਕਾਲਜ਼ ਜਾਂਦੇ ਹੋਏ, ਯਾਦ ਕਰਾਉਣਾਂ ਹੈ। ਕਾਂਮਜ਼ਾਬੀ ਹਾਂਸਲ ਕਰਨੀ ਹੈ। ਸਕੂਲ, ਕਾਲਜ਼ ਦੀ ਪੜ੍ਹਾਈ ਐਸੀ ਹੁੰਦੀ ਹੈ। ਬਾਹਰ ਨੌਕਰੀ ਕਰਨ ਵਿੱਚ ਸਹਾਈ ਨਹੀਂ ਹੈ। ਭਾਰਤ ਵਰਗੇ ਸਕੂਲਾਂ, ਕਾਲਜ਼ਾਂ ਬੈਠਣਾਂ, ਬੋਲਣਾਂ ਵੀ ਨਹੀਂ ਸਿਖਾਉਂਦੇ। ਬਚਪੱਨ ਵਿੱਚ ਛੋਟੇ-ਛੋਟੇ ਕੰਮਾਂ ਨੂੰ ਹੱਥ ਪਾਉਣਾਂ ਚਾਹੀਦਾ ਹੈ। ਚੋਰੀ ਮੇਹਿਣਾਂ ਹੋ ਸਕਦਾ ਹੈ। ਕੰਮ ਕਰਨ ਦਾ ਕੋਈ ਮੇਹਿਣਾਂ ਨਹੀਂ ਹੈ। ਜੈਸੇ ਲੋਕ ਵਿਹਾਰ ਆਪਦੇ ਲਈ ਚਹੁੰਦੇ ਹਾਂ। ਤੈਸਾ ਲੋਕ ਵਿਹਾਰ ਚੰਗਾ ਰੱਖਣਾਂ ਹੈ। ਆਪਣੇ-ਆਪ ਨੂੰ ਜਾਂਣੀਏ। ਅਸੀ ਕੀ ਚਹੁੰਦੇ ਹਾਂ? ਅਸੀ ਕੀ ਕਰਨਾਂ ਹੈ? ਕੈਸੀਆਂ ਆਦਤਾਂ ਬਣਾਂਉਣੀਆਂ ਹਨ? ਕੀ ਹੱਸਦੇ ਜਾਂ ਰੋਂਦੇ ਰਹਿੱਣਾਂ ਹੈ? ਕੀ ਜਿੱਤਣ ਦੀ ਮਨ ਵਿੱਚ ਠਾਣੀ ਹੈ? ਕੀ ਜੋ ਦੋਸਤ ਅੱਛੀ ਰਾਏ ਦੇਣ ਵਾਲੇ ਹਨ? ਕੀ ਵਧੀਆਂ ਕੰਮ ਕਰਨ ਦੀ ਸੋਚੀ ਹੈ? ਬੇਕਾਰ ਕੰਮ ਨਹੀਂ ਕਰਨੇ। ਬਚਪੱਨ ਤੋਂ ਹੀ ਜੀਵਨ ਵਿੱਚ ਵਧੀਆਂ ਖਾਂਣਾ, ਪੀਣਾਂ, ਪਹਿੱਨਣਾਂ, ਅੰਨਦ ਲੈਣਾਂ ਹੈ। ਨੁਕਸਾਨ ਹੋ ਗਿਆ ਹੈ। ਉਸ ਨੂੰ ਬਰਦਾਸਤ ਕਰਨਾਂ ਸਿਖਣਾਂ ਹੈ।

ਗੱਪੀ ਲੋਕਾਂ ਜਾਂ ਸਰਕਾਰਾਂ ਮਗਰ ਨਹੀਂ ਲੱਗਣਾਂ। ਬਚਪੱਨ ਵਿੱਚ ਸਿਖੇ ਨੂੰ ਜੀਵਨ ਦੇ ਪ੍ਰਕਟੀਕਲ ਵਿੱਚ ਜਿਉਣਾਂ ਹੈ। ਹੱਥੀ ਕੰਮ ਕੀਤਾ ਹੋਵੇ। ਕੰਮ ਸੌਖਾ ਲਗਦਾ ਹੈ। ਕੰਮ ਕਰਨ ਦਾ ਭੁਸ ਪੈਂਦਾ ਹੈ। ਇਹ ਲਗਨ ਸ਼ੁਰੂ ਤੋਂ ਜਾਗਣੀ ਜਰੂਰੀ ਹੈ। ਸਮੇਂ ਨੂੰ ਬੰਨ ਕੇ ਨਹੀਂ ਰੱਖ ਸਕਦੇ। ਜੋ ਕੀਮਤੀ ਸਮਾਂ ਲੰਘ ਗਿਆ। ਵਾਪਸ ਨਹੀਂ ਆਉਂਦਾ। ਸਮੇਂ ਵਿੱਚ ਸ਼ਕਤੀ ਹੈ। ਸਮਾਂ ਬਹੁਤ ਕੁੱਝ ਸਿਖਾ ਜਾਂਦਾ ਹੈ। ਯਾਦ ਕਰੀਏ, ਕਿਹੜੀ ਚੀਜ਼ ਅਸੀਂ ਕਦੋਂ ਪਹਿਲੀ ਬਾਰ ਸਿਖੀ ਸੀ? ਬੱਚੇ ਨੂੰ ਬੋਲਣਾਂ, ਚਲਣਾਂ, ਪੜ੍ਹਨਾਂ, ਲਿਖਣਾਂ ਹੱਸਣਾਂ ਬਚਪੱਨ ਵਿੱਚ ਸਿਖਾਇਆ ਜਾਦਾ ਹੈ। ਬੱਚੇ ਨੂੰ ਕੋਈ ਭਾਸਾ ਅਸਾਨੀ ਨਾਲ ਸਿਖਾ ਸਕਦੇ ਹਾਂ। ਨਰਮ ਟਾਹਣੀ ਅਸਾਨੀ ਨਾਲ ਮੁੜਦੀ ਹੈ। ਜੇ ਬੱਚਿਆਂ ਨੂੰ ਮਿਹਨਤ ਕਰਨ ਤੋਂ ਬਾਂਝਿਆ ਰੱਖਿਆ ਜਾਵੇਗਾ। 18 ਸਾਲਾਂ ਦੇ ਹੋ ਕੇ, ਉਹ ਕੀ ਕੰਮ ਕਰਨਗੇ? ਇੱਕ ਭਾਰਤ ਦਾ ਪੜ੍ਹਾਈ ਦਾ ਢੰਚਾ ਹੀ ਐਸਾ ਹੈ। ਸਟੂਡੈਟ ਬਿਲਕੁਲ ਨਿਕਾਰਾ ਹੋ ਕੇ ਕਾਲਜ਼ ਵਿੱਚੋਂ ਨਿੱਕਲਦਾ ਹੈ। ਬਚਪੱਨ ਵਿੱਚ ਆਪਦਾ ਸੁਭਾਅ ਠੀਕ ਕਰਨਾਂ ਹੈ। ਇੱਛਾ ਜਗਾਉਣੀਆਂ ਹਨ। ਰੂਚੀ ਪੈਦਾ ਕਰਨੀ ਹੈ। ਉਸ ਚਾਹਤ ਤੇ ਧਿਆਨ ਦੇਣਾਂ ਹੈ। ਉਨਾਂ ਤੇ ਅਮਲ ਕਰਨਾਂ ਹੈ। ਆਪਦੀਆਂ ਖੂਬੀਆਂ ਲੱਭਣੀਆਂ ਹਨ। ਉਨਾਂ ਨੂੰ ਉਤਸ਼ਾਹਤ ਕਰਨਾਂ ਹੈ। ਜੋ ਕੰਮ ਕਰਨ ਨਾਲ ਮੁਸ਼ਕਲ ਆਉਂਦੀ ਹੈ। ਮੁਸ਼ਕਲ ਕਿਉ ਆਉਂਦੀ ਹੈ? ਉਸ ਨੂੰ ਠੀਕ ਕਰੀਏ। ਕਿਹੜੇ ਕੰਮ ਵਿੱਚ ਮਾਹਰ ਹਾਂ? ਕਿਹੜੀ ਗੱਲ ਨੂੰ ਲੈ ਕੇ ਲੋਕ ਟੋਕਦੇ ਹਨ? ਉਸ ਨੂੰ ਸੁਧਾਰੀਏ। ਕਿਹੜੇ ਕੰਮ ਵਿੱਚ ਪਰਿਵਾਰ ਵਾਲੇ, ਦੋਸਤ, ਲੋਕ ਤਰੀਫ਼ ਕਰਦੇ ਹਨ? ਉਹੀ ਕੰਮ ਹੋਰ ਚੰਗੀ ਤਰਾ ਕਰੀਏ। ਸਫ਼ਲ ਹੋਣ ਲਈ ਹਰ ਟ੍ਰੇਨਿਗ ਲੈਂਦੇ ਰਹਿੱਣਾਂ ਚਾਹੀਦਾ ਹੈ। ਸਫ਼ਲ ਲੋਕਾਂ ਦੀ ਰੀਸ ਕਰਨੀ ਹੈ। ਉਮਰ ਦਾ ਕੋਈ ਲਿਹਾਜ ਨਹੀਂ ਹੈ। ਕਈ ਲੋਕ ਬੁੱਢਾਪੇ ਵਿੱਚ ਸਫ਼ਲ ਹੁੰਦੇ ਹਨ। ਬੁੱਢਾ ਬੰਦਾ ਪਾਗਲ ਹੋ ਸਕਦਾ ਹੈ। ਛੋਟਾ ਬੱਚਾ ਵੀ ਕੋਈ ਐਸੀ ਗੱਲ ਕਰ ਦਿੰਦਾ ਹੈ। ਉਸ ਦੀ ਦਾਤ ਦੇਣੀ ਪੈਂਦੀ ਹੈ। ਆਪਦੇ ਬੱਚੇ ਹੀ ਮਾਂ-ਪਿਉ ਨੂੰ ਸਿਧੇ ਰਸਤੇ ਪਾ ਲੈਂਦੇ ਹਨ। ਬੰਦਾ ਕਿਸੇ ਤੋਂ ਲੋਟ ਨਹੀਂ ਆਉਂਦਾ। ਬੱਚਿਆਂ ਮੂਹਰੇ ਹਾਰ ਜਾਂਦਾ ਹੈ। ਇਸ ਲਈ ਬਚਪੱਨ ਬਹੁਤ ਸ਼ਕਤੀ ਸ਼ਾਲੀ ਹੈ। ਕਿਸੇ ਦੇ ਮਗਰ ਲੱਗ ਕੇ, ਇਹ ਕੀਮਤੀ ਬਚਪੱਨ ਜਾਇਆ ਨਹੀਂ ਜਾਂਣ ਦੇਣਾਂ। ਬਚਪੱਨ ਜੀਵਨ ਦੀ ਵਧੀਆ ਸੇਧ ਸਿਖਣ ਦਾ ਬਹੁਤ ਵਧੀਆਂ ਵਿਦਿਆਲਿਆ ਹੈ।

Comments

Popular Posts