ਭਾਗ 12 ਕੀ ਪਤੀ-ਪਤਨੀ, ਮਰਦ-ਔਰਤ ਇੱਕ ਦੂਜੇ ਨੂੰ ਜਾਣਦੇ ਹਨ? ਮਨ ਵਿੱਚ ਕੀ ਪਤੀ-ਪਤਨੀ, ਮਰਦ-ਔਰਤ ਇੱਕ ਦੂਜੇ ਨੂੰ ਜਾਣਦੇ ਹਨ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਜਦੋਂ ਬੱਚਾ ਛੋਟਾ ਹੁੰਦਾ ਹੈ। ਪਿਆਰਾ ਲੱਗਦਾ ਹੈ। ਹਰ ਕਿਸੇ ਵੱਲ ਦੇਖ਼ ਕੇ ਮੁਸਕਾਉਂਦਾ ਹੈ। ਜਿਉਂ ਹੀ ਵੱਡਾ ਹੋਈ ਜਾਂਦਾ ਹੈ। ਸ਼ਿਲਫਸ ਬੱਣਦਾ ਜਾਂਦਾ ਹੈ। ਹੰਕਾਰੀ, ਘੁੰਮਡੀ ਬੱਣਦਾ ਹੈ। ਸਿਰਫ਼ ਆਪਦੇ ਬਾਰੇ ਸੋਚਦਾ ਹੈ। ਮਰਦ-ਔਰਤ ਇੱਕ-ਦੂਜੇ ਬਗੈਰ ਅਧੂਰੇ ਹਨ। ਮਰਦ-ਔਰਤ ਜਦੋਂ ਇਕੱਲੇ-ਇਕੱਲੇ ਹੁੰਦੇ ਹਨ। ਉਨਾਂ ਦੇ ਦਿਮਾਗ ਵਿੱਚ ਅਪੋਜਿਟ ਸੈਕਸ ਦੀ ਖਿਚ ਬਣੀ ਰਹਿੰਦੀ ਹੈ। ਦੂਜੇ ਲਈ ਪਿਆਰ ਅਨੁਭਵ ਕਰਦੇ ਹਨ। ਇੱਕ-ਦੂਜੇ ਨੂੰ ਚੰਗ੍ਹਾ ਬੱਣ ਕੇ ਦਿਖਾਉਂਦੇ ਹਨ। ਮਰਦ-ਔਰਤ ਨੇ ਜਦੋਂ ਵੀ ਇੱਕ-ਦੂਜੇ ਨੇੜੇ ਹੋਣਾਂ ਹੁੰਦਾ ਹੈ। ਆਪਣੇ-ਆਪ ਨੂੰ ਚੰਗਾ ਬੱਣਾਂ ਕੇ ਪੇਸ਼ ਕਰਦੇ ਹਨ। ਇਸ਼ਕ ਅੰਨ੍ਹਾਂ ਤੇ ਬੋਲ਼ਾ ਹੁੰਦਾ ਹੈ। ਉਦੋਂ ਮਰਦ-ਔਰਤ ਨੂੰ ਇੱਕ-ਦੂਜੇ ਔਗੁਣ ਨਹੀਂ ਦਿਸਦੇ। ਸਗੋਂ ਗੋਰੇ, ਕਾਲੇ, ਲੰਬੇ, ਮੱਧਰੇ, ਸੋਹਣੇ, ਕੁਸੋਹਣੇ ਤੇ ਵੀ ਨਜ਼ਰ ਨਹੀਂ ਜਾਂਦੀ। ਜੇ ਦੂਜੇ ਨੂੰ ਦੱਸਣਾਂ ਵੀ ਚੁਹੁਣ, ਦੂਜਾ ਸੁਣਨ ਲਈ ਤਿਆਰ ਨਹੀਂ ਹੁੰਦਾ। ਉਦੋਂ ਤਾਂ ਬਹੁਤ ਪਿਆਰ ਜਿਉਂ ਠਾਠਾ ਮਾਰਦਾ ਹੁੰਦਾ ਹੈ। ਮਰਦ-ਔਰਤ, ਪਤੀ-ਪਤਨੀ ਲੋੜ ਸਮੇ ਐਸਾ ਹੀ ਕਰਦੇ ਹਨ। ਔਗੁਣ ਤਾਂ ਦਿਨ ਦੇ ਸਮੇਂ ਦਿਸਦੇ ਹਨ। ਜਦੋਂ ਇੱਕ ਦੂਜੇ ਤੋਂ ਹੋਰ ਕੰਮ ਲੈਣ ਦੀ ਬਾਰੀ ਆਉਂਦੀ ਹੈ। ਅੱਗਲਾ ਪੂਰਾ ਨਹੀਂ ਨਿਤਰਦਾ। ਕਿਸੇ ਨੂੰ ਕਬੂਲ ਕਰ ਲੈਣ ਪਿਛੋਂ ਉਸ ਦੇ ਗੁਣ, ਔਗੁਣ ਦੋਂਨੇਂ ਹੀ ਕਬੂਲ ਕਰਨੇ ਪੈਂਦੇ ਹਨ। ਕੋਈ ਵੀ 100% ਪਰਫਿਕਟ ਨਹੀਂ ਹੈ। ਸਿਰਫ਼ ਹਿਸਾਬ ਨਾਲ ਚੱਲਣਾਂ ਪੈਂਦਾ ਹੈ। ਲੋਕ ਪੱਥਰ ਪੂਜਦੇ ਹਨ। ਘਰ ਵਿੱਚ ਰੱਬ ਦੀਆਂ ਬੱਣੀਆਂ ਮੂਰਤੀਆਂ ਨੂੰ ਚੱਜ ਨਾਲ ਫੇਸ ਨਹੀਂ ਕਰਦੇ। ਕਲੇਸ ਛੱਡਣੇ ਹਨ। ਇੱਕ-ਦੂਜੇ ਵਿੱਚ ਨੁਕਸ ਕੱਢਣੇ ਛੱਡਣੇ ਹਨ। ਇੱਕ-ਦੂਜੇ ਦਾ ਪੱਖ ਪੂਰਨਾਂ ਹੈ। ਇੱਕ-ਦੂਜੇ ਐਸਾ ਚਿਪਕਨਾਂ ਹੈ। ਕੋਈ ਸੂਈ ਵੀ ਵਿੱਚਦੀ ਕੱਢ ਨਾਂ ਸਕੇ। ਕੋਈ ਚੂਗਲੀ ਕਰਕੇ ਵੱਖ ਨਾਂ ਕਰ ਸਕੇ।

ਕੀ ਪਤੀ-ਪਤਨੀ, ਮਰਦ-ਔਰਤ ਇੱਕ ਦੂਜੇ ਨੂੰ ਜਾਣਦੇ ਹੁੰਦੇ ਹਨ? ਪਤੀ-ਪਤਨੀ, ਮਰਦ-ਔਰਤ ਦੀ ਇੱਕ-ਦੂਜੇ ਨਾਲ ਜਾਣ ਪਛਾਣ, ਮਿਲਣਾਂ, ਗੱਲ-ਬਾਤ ਕਰਨੀ, ਟੇਸਟ ਬਾਰੇ ਜਾਨਣਾਂ ਬਹੁਤ ਜਰੂਰੀ ਹੈ। ਬੰਦਾ ਜੁੱਤੀ ਵੀ ਲੈਂਦਾ ਹੈ। ਰੰਗ, ਨਾਪ ਦੇਖ਼ਦਾ ਹੈ। ਬਾਰ-ਬਾਰ ਪਾ ਕੇ , ਤੁਰ ਕੇ ਦੇਖ਼ਦਾ ਹੈ। ਉਸ ਦੀ ਕੀਮਤ ਚੈਕ ਕਰਦਾ ਹੈ। ਭਾਅ ਬੱਣਾਂਉਂਦਾ ਹੈ। ਪਤੀ-ਪਤਨੀ, ਮਰਦ-ਔਰਤ ਕਿੰਨਾਂ ਕੁ ਇੱਕ-ਦੂਜੇ ਨੂੰ ਜਾਂਣਦੇ ਹੁੰਦੇ ਹਨ। ਕਈ ਤਾਂ ਸਿੱਧੇ ਬਿਡ ਤੇ ਹੀ ਮਿਲਦੇ ਹਨ। ਇੱਕ-ਦੂਜੇ ਬਾਰੇ ਕੁੱਝ ਵੀ ਪਤਾ ਨਹੀਂ ਹੁੰਦਾ। ਖਾਣ, ਪੀਣ, ਪਹਿੱਨਣ, ਸੌਣ ਦੀਆਂ ਕੀ ਆਦਤਾਂ ਹਨ? ਇਕ ਬਹੁਤ ਪੜ੍ਹਿਆ ਹੁੰਦਾ ਹੈ। ਦੂਜਾ ਅੰਨਪੜ੍ਹ ਹੁੰਦਾ ਹੈ। ਪੜ੍ਹਿਆ ਹੋਇਆ, ਅੰਨਪੜ੍ਹ ਨੂੰ ਸਾਰੀ ਉਮਰ ਕੋਸਦਾ ਰਹਿੰਦਾ ਹੈ। ਪੜ੍ਹੇ ਨਾਲੋਂ ਅੰਨਪੜ੍ਹ ਬਹੁਤ ਸਰੀਫ਼, ਸਾਊ, ਸ਼ਾਂਤ ਹੁੰਦਾ ਹੈ। ਮੈਂ-ਮੈਂ ਕਰਨ ਵਾਲੇ ਨਾਲ ਜੀਵਨ ਕੱਟਣਾਂ ਬਹੁਤ ਔਖਾ ਹੈ। ਜਿੰਦਗੀ ਰਲ-ਮਿਲ ਕੇ ਗੁਜ਼ਰਦੀ ਹੈ। ਹਰ ਕੰਮ ਇੱਕ-ਦੂਜੇ ਤੋਂ ਮੂਹਰੇ ਹੋ ਕੇ ਕਰਨਾਂ ਚਾਹੀਦਾ ਹੈ। ਤਾਂ ਜਿੰਦਗੀ ਵਿੱਚ ਸਫਲਤਾ ਮਿਲਦੀ ਹੈ। ਜੀਵਨ ਜਿਉਣਾਂ ਹੈ। ਮਰ-ਮਰ ਕੇ ਜਿੰਦਗੀ ਨਹੀਂ ਕੱਢਣੀ। ਪਤੀ-ਪਤਨੀ ਦੀਆਂ ਲੜਾਈਆਂ ਦਾ ਅਸਰ ਬੱਚਿਆਂ ਤੇ ਪੈਂਦਾ ਹੈ। ਬੱਚਾ ਮਾਂ ਦੇ ਪੇਟ ਵਿੱਚ ਹੀ ਸੁਣਦਾ ਹੈ। ਬੱਚੇ ਹਮੇਸ਼ਾਂ ਮਾਪਿਆਂ ਤੇ ਜਾਂਦੇ ਹਨ। ਬੱਚੇ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਦੇਖ ਰਹੇ ਹੁੰਦੇ ਹਨ। ਬੱਚੇ ਮਾਂ-ਬਾਪ ਵਰਗੇ ਬੱਣਦੇ ਹਨ। ਜੋ ਕਰਾਂਗੇ, ਉਹੀ ਪਵਾਂਗੇ। ਆਪਦਾ ਬਿਜਿਆ ਆਪ ਨੂੰ ਵੱਡਣਾਂ ਪੈਣਾਂ ਹੈ। ਖੁਸ਼, ਸ਼ਾਂਤ, ਸਫਲ ਰਹਿਣਾਂ ਹੈ। ਰੋਲ ਮੌਡਲ ਆਪ ਨੂੰ ਬੱਣਨਾਂ ਪੈਣਾਂ ਹੈ। ਹਰ ਕਦਮ ਮੇਰੇ ਆਪਦੇ ਤੋਂ ਸ਼ੁਰੂ ਕਰਨਾਂ ਪੈਣਾਂ ਹੈ। ਆਪਦੀ ਜਿੰਦਗੀ ਆਪ ਕਿਵੇਂ ਜਿਉਣੀ ਹੈ? ਮੈਂ ਸੋਚਣਾਂ ਹੈ। ਲੋਕਾਂ ਮਗਰ ਨਹੀਂ ਲੱਗਣਾਂ ਹੈ।

ਕੀ ਪਤੀ-ਪਤਨੀ, ਮਰਦ-ਔਰਤ ਇੱਕ ਦੂਜੇ ਦੇ ਦੋਸਤ ਹਨ? ਦੋਸਤਾਂ ਵਿੱਚ ਬਹੁਤ ਬੱਣਦੀ ਹੈ। ਦੋਸਤ ਦੂਰ ਦੇ ਚੰਗੇ ਲੱਗਦੇ ਹਨ। ਜੋ ਕੋਲ ਰਹਿੰਦਾ ਹੈ। ਬੰਦਾ ਉਸ ਨੂੰ ਦੋਸਤ ਨਹੀਂ ਕਹਿੰਦਾ। ਦੋਸਤ ਉਨਾਂ ਚਿਰ ਹੀ ਹੈ। ਜਿੰਨਾਂ ਚਿਰ ਅੰਦਰਲੇ ਲੱਛਣ ਮੂਹਰੇ ਨਹੀਂ ਆਉਂਦੇ। ਸਹੀ ਸੂਰਤ ਦਿਸਦੇ ਹੀ ਉਹ ਦੁਸ਼ਮਣ ਬੱਣ ਜਾਂਦੇ ਹਨ। ਵੈਸੇ ਹੀ ਪਤੀ-ਪਤਨੀ ਹਨ। ਅਸਲੀ ਬੰਦਾ ਉਹੀ ਹੈ। ਜੋ ਦੁਸ਼ਮਣ ਨੂੰ ਦੋਸਤ ਬਣਾਂ ਲਵੇ। ਪਤੀ-ਪਤਨੀ ਨੇ ਵੀ ਦੋਸਤ ਬੱਣਨ ਲਈ ਇੱਕ ਦੂਜੇ ਦੇ ਔਗੁਣਾਂ ਨੂੰ ਪ੍ਰੇਮ ਨਾਲ ਬਰਦਾਤ ਕਰਦੇ ਹੋਏ। ਉਸ ਅੱਗੇ ਜਾਹਰ ਕਰਨੇ ਹਨ। ਬਈ ਇੰਨ੍ਹਾਂ ਗ਼ਲਤੀਆਂ ਨਾਲ ਨੁਕਸਾਨ ਹੋ ਰਿਹਾ ਹੈ। ਆਪਾਂ ਰਲ ਕੇ, ਚੰਗ੍ਹੀਆਂ ਗੱਲਾਂ ਇੱਕ-ਦੂਜੇ ਨਾਲ ਕਰਨੀਆਂ ਹਨ। ਜੀਵਨ ਨੂੰ ਸੌਖਾ ਬਣਾਂਉਣਾਂ ਹੈ। ਔਰਤ ਨੂੰ ਪਹਿਲ ਕਰਨੀ ਪੈਣੀ ਹੈ। ਬਰਦਾਸਤ ਵੀ ਔਰਤ ਨੂੰ ਕਰਨਾਂ ਪੈਣਾਂ ਹੈ। ਕੁੱਝ ਪਾਉਣ ਲਈ ਪੱਲਿਉ ਗੁਵਾਉਣਾਂ ਪੈਂਦਾ ਹੈ। ਸ਼ਾਂਤੀ ਰੱਖਣੀ ਹੈ। ਹੱਥਾਂ, ਪੈਰਾਂ ਤੇ ਜ਼ਬਾਨ 'ਤੇ ਕੰਟਰੌਲ ਕਰਨਾਂ ਹੈ। ਆਪੇ ਖੁਸੀ, ਸ਼ਾਂਤੀ ਆਵੇਗੀ।

ਬਹੂ ਨੂੰ ਧੀ, ਜਮਾਈ ਨੂੰ ਪੁੱਤਰ ਨਹੀਂ ਸਮਝਿਆ ਜਾਂਦਾ। ਸੱਸ, ਸੌਹੁਰੇ ਦੇ ਸਿਰਫ਼ ਬਹੂ ਨੂੰ ਧੀ, ਜਮਾਈ ਨੂੰ ਪੁੱਤ ਕਹਿੱਣ ਨਾਲ ਇਹ ਰਿਸ਼ਤੇ ਨਹੀਂ ਬਦਲਦੇ। ਉਨਾਂ ਨੂੰ ਮੰਨਣਾਂ ਨਿਭਾਉਣਾਂ ਵੀ ਆਉਣਾਂ ਚਾਹੀਦਾ ਹੈ। ਸੱਸ, ਸੌਹੁਰੇ ਬਹੂ, ਜਮਾਈ ਨਾਲ ਆਪਦੇ ਬੱਚਿਆਂ ਨੂੰ ਧੀ-ਪੁੱਤਰ ਸ਼ੇਅਰ ਨਹੀਂ ਕਰਨਾਂ ਚਹੁੰਦੇ। ਉਹ ਵਿਆਹ ਤਾਂ ਕਰ ਦਿੰਦੇ ਹਨ। ਪਰ ਆਪਦੇ ਬੱਚੇ ਧੀ-ਪੁੱਤਰ ਤੋਂ ਕਬਜ਼ਾ ਨਹੀਂ ਛੱਡਦੇ। ਕਈ ਮਾਂਪੇ ਧੀ ਨੂੰ ਆਪਦੇ ਇਸ਼ਾਰੇ ਤੇ ਚਲਾਉਂਦੇ ਹਨ। ਹਰ ਗੱਲ ਵਿੱਚ ਦਖ਼ਲ ਦਿੰਦੇ ਹਨ। ਉਵੇਂ ਹੀ ਪੁੱਤਰ ਦੇ ਮਾਂ-ਬਾਪ ਆਪਦੇ ਪੁੱਤਰ ਤੇ ਹੱਕ ਸਮਝਦੇ ਹਨ। ਪੁੱਤਰ ਨੂੰ ਸਮਝ ਨਹੀਂ ਲੱਗਦੀ, ਉਹ ਮਾਂ-ਬਾਪ ਜਾਂ ਪਤਨੀ ਦੀ ਗੱਲ ਮੰਨੇ। ਜਦੋਂ ਡੋਰ ਸੱਸ, ਸੌਹੁਰੇ ਜਾਂ ਕਿਸੇ ਹੋਰ ਹੱਥ ਹੁੰਦੀ ਹੈ। ਐਸੇ ਲੋਕ ਆਪਦੀ ਮਰਜ਼ੀ ਨਾਲ ਢਿੱਲ ਤੇ ਖਿੱਚ ਪਾਉਂਦਾ ਹੈ। ਪਤੀ-ਪਤਨੀ, ਮਰਦ-ਔਰਤ ਨੇ ਲੋਕਾਂ ਦੀ ਹਵਾ ਵਿੱਚ ਨਹੀਂ ਆਉਣਾਂ। ਐਸੀਆਂ ਫਿਲਮਾਂ, ਐਸੇ ਡਰਾਮੇ ਨਾਂ ਹੀ ਦੇਖੇ ਜਾਣ, ਜੋ ਪਿਆਰ ਨੂੰ ਘਟਾਉਂਦੇ ਹਨ। ਪਰਿਵਾਰ ਤੋੜਦੇ ਹਨ।

ਧੀ ਨੂੰ ਮਾਂਪੇ ਬਹੁਤ ਸਧਰਾ ਨਾਲ ਪਾਲਦੇ ਹਨ। ਪੜ੍ਹਾਉਂਦੇ, ਲਿਖਾਉਂਦੇ, ਪਾਲ ਕੇ ਵੱਡੀ ਕਰਦੇ ਹਨ। ਜਦੋਂ ਧੀ ਨੂੰ ਘਰੋਂ ਤੋਰਦੇ ਹਨ। ਦਿਲ ਹਿਲ ਜਾਂਦਾ ਹੈ। ਘਰ ਵੀ ਖਾਲੀ ਹੋ ਜਾਂਦਾ ਹੈ। ਆਪਦੀ ਹੈਸੀਅਤ ਮੁਤਾਬਿਕ ਮਾਂਪੇ ਧੀ ਨੂੰ ਕੁੱਝ ਨਾਂ ਕੁੱਝ ਦਿੰਦੇ ਹਨ। ਧੀ ਸਦਾ ਲਈ ਮਾਪਿਆਂ ਦਾ ਘਰ ਤੇ ਮਾਂਪੇ ਛੱਡ ਕੇ, ਸੱਸ, ਸੌਹੁਰੇ, ਪਤੀ ਦੇ ਪਰਿਵਾਰ ਵਿੱਚ ਆ ਜਾਂਦੀ ਹੈ। ਪਤੀ ਦੇ ਪਰਿਵਾਰ ਨੂੰ ਬਹੂ ਨੂੰ ਪਿਆਰ ਦੇਣਾਂ ਚਾਹੀਦਾ ਹੈ। ਜੇ ਕੋਈ ਗ਼ਲਤੀ ਵੀ ਉਹ ਕਰਦੀ ਹੈ। ਪਿਆਰ ਨਾਲ ਸਮਝਾਇਆ ਜਾ ਸਕਦਾ ਹੈ। ਜਿਵੇਂ ਅਸੀਂ ਆਪਦੀ ਧੀ ਦੀ ਹਰ ਗ਼ਲਤੀ ਕਹਾ ਸੁਣਿਆ ਨਹੀਂ ਗੋਲਦੇ। ਨਾਂ ਹਾਂ ਦੁਹਰਾਉਂਦੇ ਹਾਂ। ਕਿਸੇ ਨੂੰ ਨਹੀਂ ਦਸਦੇ। ਪਰਦਾ ਪਾ ਦਿੰਦੇ ਹਾਂ। ਬਹੂ ਤੇ ਉਸ ਦੇ ਮਾਪਿਆ ਨੂੰ ਵੀ ਧੀ ਦੇ ਪਤੀ ਨਾਲ ਵਧੀਆਂ ਵਿਹਾਰ ਕਰਨਾਂ ਚਾਹੀਦਾ ਹੈ। ਪਤੀ-ਪਤਨੀ ਕਹਾ, ਸੁਣੀ ਹੁੰਦੀ ਰਹਿੰਦੀ ਹੈ। ਉਹ ਲੜਦੇ ਵੀ ਹਨ। ਕੁੱਝ ਸਮੇਂ ਪਿਛੋਂ ਸਭ ਕੁੱਝ ਭੁਲਾ ਕੇ, ਪਿਆਰ ਵੀ ਕਰਦੇ ਹਨ। ਜਿਥੇ ਪਿਆਰ ਹੈ, ਉਥੇ ਨੋਕ-ਝੋਕ ਚਲਦੀ ਹੈ। ਆਪਦੇ ਪਿਆਰੇ ਨਾਲ ਹੀ ਨੋਕ-ਝੋਕ ਹੁੰਦੀ ਹੈ। ਕਿਸੇ ਰਾਹ ਜਾਂਦੇ ਨਾਲ ਐਸਾ ਨਹੀਂ ਹੁੰਦਾ। ਪਤੀ ਦੀਆਂ ਤੇ ਉਸ ਦੇ ਪਰਿਵਾਰ ਦੀਆਂ ਗੱਲਾਂ ਪਤਨੀ ਨੂੰ ਆਪਦੇ ਮਾਪਿਆਂ ਤੇ ਲੋਕਾਂ ਨੂੰ ਨਹੀਂ ਦੱਸਣੀਆਂ ਚਾਹੀਦੀਆਂ। ਬਹੂ ਨੂੰ ਘਰ ਦੇ ਕੰਮ ਕਰਨੇ ਚਾਹੀਦੇ ਹਨ। ਜੇ ਕੁੱਝ ਪਸੰਦ ਵੀ ਨਹੀ ਹੈ। ਪਤੀ-ਪਤਨੀ ਨੂੰ ਇੱਕ ਦੂਜੇ ਦੀ ਖੁਸ਼ੀ ਲਈ ਕਰਨਾਂ ਪੈਣਾ ਹੈ। ਤਾਂਹੀਂ ਜੀਵਨ ਮਜ਼ੇਦਾਰ ਬਣੇਗਾ। ਜਮਾਈ ਨੂੰ ਵੀ ਪਤਨੀ ਦੇ ਮਾਪਿਆਂ ਦੀ ਮਦਦ ਕਰਦੇ ਰਹਿਣਾਂ ਚਾਹੀਦਾ ਹੈ।

ਧੀ ਦੀਆਂ ਗੱਲਾਂ ਸੁਣ ਕੇ ਜਮਾਈ ਨਾਲ ਬਤਮੀਜ਼ੀ ਨਹੀਂ ਕਰਨੀ ਚਾਹੀਦੀ। ਉਹ ਵੀ ਕਿਸੇ ਦਾ ਪੁੱਤਰ ਹੈ। ਜਿੰਨੀ ਪਿਆਰੀ ਧੀ ਹੈ। ਉਨਾਂ ਹੀ ਪਿਆਰਾ ਧੀ ਦਾ ਪਤੀ, ਉਸ ਦੇ ਮਾਪਿਆ ਨੂੰ ਹੈ। ਇਸ ਲਈ ਹਰ ਕਿਸੇ ਨੂੰ ਤਮੀਜ਼ ਨਾਲ ਬਲਾਉਣਾਂ ਚਾਹੀਦਾ ਹੈ। ਇੱਜਤ ਕਰਨੀ ਚਾਹੀਦੀ ਹੈ। ਕਿਸੇ ਦੂਜੇ ਨੂੰ ਸਮਝਾਉਣਾਂ ਜਾਂ ਅੰਡਰਸਟੈਡ ਕਰਨਾਂ ਬਹੁਤ ਔਖਾ ਹੈ। ਇੱਕ-ਦੂਜੇ ਮੁਤਾਬਿਕ ਢੱਲਣਾਂ ਵੀ ਔਖਾ ਹੈ। ਫਿਰ ਵੀ ਨਰਮੀ ਵਰਤੀ ਜਾਵੇ। ਅਸੀਂ ਇੱਕ-ਦੂਜੇ ਨੂੰ ਖੁਸ਼ ਰੱਖ ਕੇ ਆਪ ਵੀ ਖੁਸ਼ ਰਹਿ ਸਕਦੇ ਹਾਂ। ਜੇ ਘਰ ਵਿੱਚ ਲੜਾਈ ਰਹੇਗੀ। ਕੋਈ ਵੀ ਖੁਸ਼ ਤੇ ਸ਼ਾਂਤ ਨਹੀਂ ਰਹਿ ਸਕਦਾ। ਮਰਜ਼ੀ ਆਪੋ-ਆਪਣੀ ਹੈ। ਘਰ ਵਿੱਚ ਸ਼ਾਂਤੀ ਚਾਹੀਦੀ ਹੈ ਜਾਂ ਲੜਾਕੂ ਪੱਛੂਆਂ ਵਾਂਗ ਸਿੰਘ ਫਸਾਈ ਰੱਖਣੇ ਹਨ। ਪੱਛੂ ਸਿੰਘ ਤੋੜਵਾ ਭਾਵੇਂ ਲੈਣ, ਪਰ ਫਸਾਉਣੋਂ ਨਹੀਂ ਹੱਟਦੇ। ਉਵੇ ਹੀ ਘਰ ਤੇ ਪਰਿਵਾਰ ਟੁੱਟ ਰਹੇ ਹਨ। ਪਤੀ-ਪਤਨੀ ਤਲਾਕ ਲੈ ਰਹੇ ਹਨ। ਬੱਚੇ ਘਰੋਂ ਭੱਜ ਰਹੇ ਹਨ। ਬੁੱਢੇ ਮਾਪਿਆਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ। ਸਬ ਜੁਬਾਨ ਦੇ ਪੰਗੇ ਹਨ। ਜੇ ਜੀ ਕਹੀਏ, ਜੀ ਕਹਾਈਏ। ਗਾਲ਼਼ਾਂ ਕੱਢ ਕੇ, ਲੜ ਕੇ ਕਿਸੇ ਤੋਂ ਕੀ ਲੈਣਾਂ ਹੈ? ਗੁੱਸੇ ਦੇ ਕਾਰਨ ਬੰਦਾ ਆਪ ਹੀ ਖੱਜ਼ਲ ਹੁੰਦਾ ਹੈ। ਬਹੁਤੇ ਪੜ੍ਹੇ-ਲਿਖੇ ਲੋਕ ਆਪ ਨੂੰ ਸਮਾਟ ਸਮਝਦੇ ਹਨ। ਉਹੀ ਆਪਦੀ ਜਿੰਦਗੀ ਵਿੱਚ ਉਲਝਣਾਂ ਪੈਦਾ ਕਰਦੇ ਹਨ। ਕਿਸੇ ਅੰਨਪੜ੍ਹ ਜਾਂ ਦਾਦ-ਦਾਦੀ, ਨਾਨਾ-ਨਾਨੀ ਦੀ ਜਿੰਦਗੀ ਨੂੰ ਦੇਖ਼ਣਾਂ। ਉਹ ਕਦੇ ਦੁੱਧ ਵਾਂਗ ਉਬਲਦੇ ਨਹੀਂ ਸਨ। ਪਾਣੀ ਵਰਗੇ ਠੰਡੇ ਸੀਤ ਹਰ ਕਿਸੇ ਦੇ ਬਰਾਬਰ ਵਹਿੰਦੇ ਸਨ। ਗੁਆਂਢ, ਰਿਸ਼ਤੇਦਾਰਾਂ ਨੂੰ ਗੂੜਾ ਪਿਆਰ, ਵਿਹਾਰ ਕਰਦੇ ਸਨ। ਮੈ ਤਾਂ ਕਦੇ ਵੀ ਉਨਾਂ ਨੂੰ ਇੱਕ-ਦੂਜੇ ਨਾਲ ਉਚਾ ਬੋਲਦੇ ਨਹੀਂ ਦੇਖ਼ਿਆ ਸੀ। ਉਹ ਨਾਂ ਹੀ ਇੱਕ-ਦੂਜੇ ਦੀ ਖੁਸ਼ਾਮਦੀ ਕਰਦੇ ਸਨ। ਉਹ ਇੱਕ-ਦੂਜੇ ਨਾਲ ਰਹਿੰਦੇ ਹੋਏ, ਵਧੀਆਂ ਜੀਵਨ ਬਿਤਾ ਕੇ ਮਰੇ ਹਨ। ਆਪਦੇ ਵੱਲੋਂ ਚੰਗੇ ਬੱਣਨ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਮਾੜੇ ਵਿਹਾਰ ਵਿੱਚ ਕਿਸੇ ਵਰਗਾ ਨਹੀਂ ਬੱਣਨਾਂ ਹੈ। ਫਿਰ ਚੰਗੇ ਤੇ ਮਾੜੇ ਵਿੱਚ ਫ਼ਰਕ ਦਾ ਪਤਾ ਲਗੇਗਾ। ਦੁਨੀਆਂ ਅੱਗੇ ਐਸੇ ਬੱਣਨਾਂ ਹੈ। ਲੋਕ ਤੁਹਾਡੀ ਉਦਾਰਣ ਦੇਣ, ਆਪ ਵੈਸੇ ਬੱਣਨ ਦੀ ਕੋਸ਼ਸ਼ ਕਰਨ।


 

Comments

Popular Posts