ਭਾਗ 35 ਜਿੰਦਗੀ ਵਿੱਚ ਕੁੱਝ ਵੀ ਹੋ ਸਕਦਾ ਹੈ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਜਿੰਦਗੀ ਵਿੱਚ ਕੁੱਝ ਵੀ ਹੋ ਸਕਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਸ਼ਰੀਰ ਵਿੱਚ ਜਿੰਨੀ ਦੇਰ ਹਿਲ-ਜੁਲ ਹੈ। ਉਨਾਂ ਚਿਰ ਕੁੱਝ ਕਰਨਾਂ ਪੈਣਾਂ ਹੈ। ਹਰ ਸਮੇਂ ਸਿਖਣਾਂ ਹੈ। ਸਟੂਡੈਂਟ ਸਾਰੀ ਉਮਰ ਬਣੇ ਰਹਿੱਣਾਂ ਹੈ। ਹਰ ਰੋਜ਼ ਕਿਸੇ ਨਾਂ ਕਿਸੇ ਚੀਜ਼ ਦਾ ਗਿਆਨ ਹਾਂਸਲ ਕਰਨਾਂ ਹੈ। ਸਾਡੇ ਅੰਦਰ ਬਹੁਤ ਸ਼ਕਤੀਆਂ ਹਨ। ਸੋਚਣਾਂ ਹੈ। ਹੋਪ ਕਰਨੀ ਹੈ। ਫੁਰਨਾਂ ਅੰਦਰੋਂ ਉਠਾਂਉਣਾਂ ਹੈ। ਸੁਪਨਾਂ ਲੈਣਾਂ ਹੀ ਐਕਸ਼ਨ ਕਰਨਾਂ ਹੈ। ਜੇ ਸਮੇਂ ਸਿਰ ਬੀਜ ਬਿਜਿਆ ਜਾਵੇਗਾ। ਤਾਂਹੀਂ ਤਾਂ ਉਗੇਗਾ। ਸਮੇਂ ਨਾਲ ਪਾਣੀ ਤੇ ਖ਼ਰਾਕ ਮਿਲੇਗੀ। ਫ਼ਲ ਜਰੂਰ ਲੱਗੇਗਾ। ਕੀ ਮੇਹਨਤ ਕਰਨ ਲਈ ਸ਼ਰੀਰ ਤਿਆਰ ਹੈ? ਰੱਜ ਕੇ ਸੌਣਾਂ ਹੈ। ਸਮੇਂ ਸਿਰ ਬਿਡ ਤੇ ਜਾਂਣਾਂ ਹੈ। ਜਦੋਂ ਇੱਕ ਬਾਰ ਸੌ ਕੇ ਉਠਗੇ। ਉਸੇ ਸਮੇਂ ਕਿਸੇ ਵੀ ਕੰਮ ਵਿੱਚ ਜੁਟ ਜਾਣਾਂ ਹੈ। ਕੁੱਝ ਕਰੇ ਬਗੈਰ ਫ਼ਲ, ਪੈਸਾ ਨਹੀਂ ਆਉਣ ਲੱਗਾ। ਦਿਮਾਗ ਵਿੱਚ ਇਹ ਵੀ ਸੋਚਣਾਂ ਹੈ। ਪੂਰੇ ਦਿਨ ਦਾ ਲੇਖਾ ਜੋਖ਼ਾ ਜਰੂਰ ਕਰਨਾਂ ਹੈ। ਕੀ ਪੜ੍ਹਿਆ ਹੈ? ਹੁਣ ਤੱਕ ਕੀ ਸਿੱਖਿਆ ਹੈ? ਕੀ ਕੰਮ ਕੀਤਾ ਹੈ? ਕਿੰਨੇ ਕੁ ਪੈਸਿਆ ਦਾ ਮੁਨਾਫ਼ਾ ਹੋ ਗਿਆ ਹੈ। ਪੈਸੇ ਜੋੜਨੇ ਹਨ। ਆਉਣ ਵਾਲੀਆਂ ਲੋੜਾ ਦੁੱਖਾਂ, ਮਸੀਬਤਾਂ, ਖੁਸ਼ੀਆਂ ਨਵੀਆਂ ਚੀਜ਼ਾਂ ਲਈ ਪੈਸੇ ਸਭਾਂਲਣੇ ਵੀ ਹਨ। ਬੱਚਤ ਕਰਨੀ ਸਿੱਖਣੀ ਹੈ। ਜੇ ਬੱਚਤ ਕੀਤਾ ਪੈਸਾ ਕੋਲ ਹੋਵੇਗਾ, ਤਾਂਹੀਂ ਕੁੱਝ ਮਨ ਪਸੰਦ ਦਾ ਖ੍ਰੀਦ ਸਕਦੇ ਹਾਂ। ਪੈਸਾ ਝੋਕ ਕੇ ਮਸੀਬਤਾਂ ਝੱਲ ਸਕਦੇ ਹਾਂ। ਕਈ ਕਹਿੰਦੇ ਹਨ, " ਪੈਸਾ ਸਬ ਕੁੱਝ ਨਹੀਂ ਹੁੰਦਾ। " ਜਿੰਦਗੀ ਦੀ ਸਚਾਈ ਇਹ ਹੈ। ਪੈਸੇ ਬਗੈਰ ਕੁੱਝ ਨਹੀਂ ਹੁੰਦਾ। ਜੇ ਪੈਸੇ ਦੀ ਬੱਚਤ ਨਹੀਂ ਹੋਈ। ਫਿਰ ਕੰਮ ਦਾ ਕੀ ਫ਼ੈਇਦਾ ਹੈ? ਭਾਵੇਂ ਕੋਈ ਘਰ ਦਾ ਕੰਮ ਹੀ ਕੀਤਾ ਹੈ। ਕਿਸੇ ਹੋਰ ਨੂੰ ਮਜ਼ਦੂਰੀ ਦੇਣ ਦੀ ਬਜਾਏ। ਆਪਦੇ ਹੱਥੀਂ ਕੰਮ ਕਰੀਏ। ਜੇ ਘਰ ਨੂੰ ਰੰਗ ਆਪ ਕਰ ਲਿਆ ਹੈ। ਘੱਟ ਤੋਂ ਘੱਟ 400 ਡਾਲਰ ਬਚਾ ਲਿਆ। ਕੋਈ ਗੱਡੀ ਖ਼ਰਾਬ ਹੋਈ, ਟੁੱਟੀ ਚੀਜ਼ ਆਪ ਠੀਕ ਕਰ ਲਈ। ਸੋਚੋ ਤੁਸੀਂ ਕਿੰਨੀ ਬੱਚਤ ਕਰ ਲਈ ਹੈ। ਜੇ ਸਟੋਪ, ਪਾਣੀ ਲੀਕ ਹੁੰਦਾ ਆਪੇ ਠੀਕ ਕਰ ਲਿਆ। ਇਸੇ ਤਰਾਂ ਕੰਮ ਕਰਕੇ, ਹੱਥਾਂ ਵਿੱਚ ਜਾਦੂ ਲੈ ਕੇ ਆਉਣਾਂ ਹੈ। ਜਿਹੜੀ ਚੀਜ਼ ਨੂੰ ਹੱਥ ਲਾਵੋ। ਉਹ ਮੁਕਮਲ ਹੋ ਜਾਵੇ। ਜਿਸ ਕੰਮ ਵਿੱਚ ਬਚਪਨ ਤੋਂ ਦਿਲ ਚਸਪੀ ਹੈ। ਵੱਡੇ ਹੋ ਕੇ, ਉਸੇ ਕੰਮ ਨੂੰ ਸ਼ੁਰੂ ਕਰ ਦੇਈਏ। ਉਸ ਨਾਲ ਲਗਨ ਲਗਾਉਣੀ ਹੈ। ਨੇਸਤੀ ਨੂੰ ਛੱਡਣਾਂ ਹੈ। ਐਕਟਵ ਹੋਣਾਂ ਹੈ। ਜੇ ਕੋਈ ਕੰਮ ਕਰਨਾਂ ਨਹੀਂ ਆਉਂਦਾ। ਜੂਟਿਊਬ
ਜਿੰਦਗੀ ਵਿੱਚ ਕੁੱਝ ਵੀ ਹੋ ਸਕਦਾ ਹੈ। ਟਾਟਾ, ਵਿਰਲਾ ਵਿੱਚ ਕੀ ਸ਼ਕਤੀ, ਗੁਣ ਸੀ? ਉਹ 18, 20 ਘੰਟੇ ਕਰਦੇ ਸਨ। ਹਰ ਬੰਦਾ ਟਾਟਾ, ਵਿਰਲਾ ਦੀ ਗੱਲ ਕਰਕੇ ਬਹੁਤ ਉਤਸ਼ਾਹਤ ਹੁੰਦਾ ਹੈ। ਬਹੁਤ ਲੋਕਾਂ ਨੇ ਟਾਟਾ, ਵਿਰਲਾ ਦੀ ਰੀਸ ਕਰਦੇ ਹੋਏ ਬੁਲੰਦੀਆਂ ਹਾਂਸਲ ਕੀਤੀਆਂ ਹਨ। ਉਨਾਂ ਨੂੰ ਕਿਤੇ ਦੇਖਿਆ ਵੀ ਨਹੀਂ, ਸਿਰਫ਼ ਕੰਮ ਦੀ ਤਰੀਫ਼ ਦੇ ਗੁਣ ਹੋਣ ਨਾਲ ਬਾਲੀ ਬੰਦੇ ਵੀ ਸਫ਼ਲ ਹੋਣਾਂ ਚਹੁੰਦੇ ਹਨ। ਟਾਟਾ, ਵਿਰਲਾ ਵਾਂਗ ਕੋਈ ਵੀ ਮੇਹਨਤ ਕਰਕੇ, ਸਫ਼ਲ ਹੋ ਸਕਦਾ ਹੈ। ਦੁਨੀਆਂ ਐਸੇ ਲੋਕਾਂ ਕਰਕੇ ਕਾਮਯਾਬ ਹੋ ਰਹੀ ਹੈ। ਹਰ ਇੱਕ-ਇੱਕ ਬੰਦੇ ਕਰਕੇ ਦੁਨੀਆਂ ਸੋਹਣੀ ਬਣੀ ਹੈ। ਘਰ ਨੂੰ ਸੋਹਣਾਂ ਬਣਾਂਉਣ ਲਈ ਅਸੀਂ ਘਰ ਲਈ ਮਹਿੰਗੀਆਂ ਨਵੀਆਂ ਚੀਜ਼ਾ ਖ੍ਰੀਦਦੇ ਹਾਂ। ਉਸੇ ਤਰਾਂ ਜਿੰਦਗੀ ਨੂੰ ਸੋਹਣਾਂ ਬੱਣਾਂਉਣ ਲਈ ਔਖੇ-ਸੌਖੇ ਕੰਮ ਕਰਨੇ ਹਨ। ਤਾਂਹੀ ਪੈਸਾ ਆਵੇਗਾ। ਮਨ ਪਸੰਧ ਦਾ ਖ੍ਰੀਦ ਸਕਦੇ ਹਾਂ। ਔਖੇ ਕੰਮ ਸੌਖੇ ਤਾਂ ਹੋਣਗੇ। ਜੇ ਅਸੀਂ ਹਰ ਰੋਜ਼, ਬਾਰ-ਬਾਰ ਕਰਾਂਗੇ। ਜੋ ਕੰਮ ਸਾਡੇ ਹੱਥਾਂ ਵਿੱਚੋਂ ਨਿੱਕਲਦਾ ਹੈ। ਉਹ ਸੌਖਾ ਹੁੰਦਾ ਜਾਂਦਾ ਹੈ। ਸਾਰੀ ਉਮਰ ਮਾਂ ਦੀ ਉਂਗ਼ਲ਼ ਫੜ ਕੇ ਨਹੀਂ ਚੱਲਣਾਂ। ਜੁੰਮੇਬਾਰ ਬਾਪ ਬੱਣਨਾਂ ਹੈ। ਮਾਂਪਿਆਂ ਤੇ ਬੋਝ ਮੱਤ ਬਣੋਂ। ਉਹ ਕਿੰਨਾਂ ਚਿਰ ਬੈਠੇ ਨੂੰ ਖੁਵਾਉਂਦੇ ਰਹਿੱਣਗੇ? ਜਿੰਨੇ ਜੋਗੇ ਹਾਂ। ਘਰ ਵਿੱਚ ਕੁੱਝ ਕਰਕੇ ਹਿੱਸਾ ਪਾਈਏ। ਰਲ ਕੇ ਖਾਂਣਾਂ ਬੱਣਾਈਏ, ਖਾਂਈਏ, ਕਮਾਂਈਏ। ਰਲ ਕੇ ਹੱਸੀਏ, ਸੁਖੀ ਜੀਵਨ ਬੱਣਾਈਏ। ਅੱਛਾ ਬੋਲੋ, ਅੱਛਾ ਸੁਣੋ, ਅੱਛਾ ਸੋਚੋ, ਅੱਛਾ ਦੇਖੋ। ਕਈ ਡਾਕਟਰ ਗੋਲ਼ੀ ਦਿੰਦੇ ਹਨ। ਕੁੱਝ ਸਮੇਂ ਲਈ ਦਰਦਾਂ, ਬਿਮਾਰੀ ਠੀਕ ਹੁੰਦੇ ਹਨ। ਜੇ ਚੰਗਾ ਭੋਜਨ ਖਾਈਏ, ਮਿਹਨਤ ਕਰੀਏ ਸ਼ਰੀਰ ਨੂੰ ਤੱਕੜਾ ਕਰੀਏ। ਸ਼ਰੀਰ, ਘਰ ਨੂੰ ਸੁਖੀ ਬੱਣਾਈਏ।
ਦੁੱਖ, ਮਸੀਬਤਾਂ ਬੰਦੇ ਨੂੰ ਤਾਕਤ ਦਿੰਦੇ ਹਨ। ਬਲਵਾਨ ਬਣਾਉਂਦੇ ਹਨ। ਨਵੇਂ ਰਸਤੇ ਲੱਭਣ ਵਿੱਚ ਸਹਾਈ ਹੁੰਦੇ ਹਨ। ਬੰਦਾ ਨਵੇ ਸੁਪਨੇ ਦੇਖਣ ਲੱਗਦਾ ਹੈ। ਜਿੰਦਗੀ ਨਾਲ ਲੜਨ ਦੀ ਚਾਹਤ ਪੈਦਾ ਹੁੰਦੀ ਹੈ। ਦੁੱਖ, ਮਸੀਬਤਾਂ ਉਵੇਂ ਹੀ ਦੁਸ਼ਮੱਣ ਦੀ ਤਰਾਂ ਹਨ। ਅਸੀਂ ਦੁਸ਼ਮੱਣ ਤੋਂ ਕਿੰਨੇ ਵੀ ਕੰਮਜ਼ੋਰ ਹੋਈਏ। ਦੁਸ਼ਮੱਣ ਅੱਗੇ ਡੱਟ ਜਾਂਦੇ ਹਾਂ। ਉਸੇ ਤਰਾ ਦੁੱਖ, ਮਸੀਬਤਾਂ ਨਾਲ ਲੜਨ ਦੀ ਸ਼ਕਤੀ ਆਪੇ ਆ ਜਾਂਦੀ ਹੈ। ਦੁੱਖ, ਮਸੀਬਤਾਂ ਨਾਲ ਮੁਕਬਲਾ ਕਰਨਾਂ ਵੀ ਚਾਹੀਦਾ ਹੈ। ਜਿਸ ਉਤੇ ਦੁੱਖ, ਮਸੀਬਤਾਂ ਪੈਂਦੇ ਰਹਿੰਦੇ ਹਨ। ਉਹ ਇੰਨਾਂ ਵਿੱਚ ਜਿੰਦਗੀ ਕੱਟਣੀ ਸਿਖ ਜਾਂਦਾ ਹੈ। ਜਿਸ ਨੇ ਕਦੇ ਦੁੱਖ ਮਸੀਬਤਾਂ ਦੇਖੇ ਹੀ ਨਹੀਂ ਉਹ ਇਨਾਂ ਨੂੰ ਦੇਖ ਕੇ, ਪਹਿਲਾਂ ਹੀ ਰੋਂਦਾ ਹੈ।
ਸ਼ਰੀਰ ਨੂੰ ਹਾਈ-ਲੋ ਬਲੱਡ ਸ਼ੂਗਰ, ਪ੍ਰੈਸ਼ਰ ਬਿਮਾਰੀਆਂ ਹੋਣ ਕਰਕੇ ਹੋਰ ਪੂਰੇ ਸ਼ਰੀਰ ਵਿੱਚ ਦਰਦਾਂ ਹੋਣ ਲੱਗਦੀਆਂ ਹਨ। ਇਹ ਸਬ ਕਿਉਂ ਹੁੰਦਾ ਹੈ? ਸ਼ਰੀਰ ਦੀ ਹਿਲ-ਜੁਲ ਘਟਾਉਣ ਨਾਲ ਨਾੜੀਆਂ ਵਿੱਚ ਬਲੱਡ ਚੰਗੀ ਤਰਾਂ ਸਰਕਲ ਨਹੀਂ ਕਰਦਾ। ਖੂਨ ਪਤਲਾ, ਗਾੜਾ ਹੋਣ ਨਾਲ ਆਕਸੀਜਨ ਤੇ ਹੋਰ ਤੱਤਾ ਦੀ ਮਾਤਰਾ ਘੱਟ, ਵੱਧ ਜਾਂਦੀ ਹੈ। ਸ਼ਰੀਰ ਨੂੰ ਖੜ੍ਹੇ ਪਾਣੀ ਦਾ ਗੰਦਾ ਛੱਪੜ ਨਹੀਂ ਬੱਣਾਂਉਣਾਂ। ਖੜ੍ਹੇ ਪਾਣੀ ਵਿੱਚ ਗੰਦ, ਮੁਸ਼ਕ ਫੈਲਦਾ ਹੈ। ਵਰਤਣ ਦੇ ਕੰਮ ਨਹੀਂ ਆਉਂਦਾ। ਚਲਦਾ ਪਾਣੀ, ਨਿਰਮਲ ਸਾਫ਼ ਹੁੰਦਾ ਹੈ। ਸ਼ਰੀਰ ਵੀ ਐਸਾ ਹੈ। ਸ਼ਰੀਰ ਨੂੰ ਐਕਟਿਵ ਰੱਖਣਾਂ ਹੈ। ਚੱਲਾਉਣਾਂ ਹੈ। ਆਪਦੇ ਕੰਮ ਆਪ ਕਰਨੇ ਹਨ।
ਆਪਦੇ ਬਾਰੇ ਇਹ ਨਹੀਂ ਸੋਚਣਾਂ। ਮੈਂ ਬਹੁਤ ਕੁੱਝ ਕਰ ਲਿਆ ਹੈ। ਸਿਖ ਲਿਆ ਹੈ। ਇਹ ਸਹੀ ਨਹੀਂ ਹੈ। ਬਹੁਤ ਕੁੱਝ ਸਿਖਣਾਂ ਬਾਕੀ ਹੈ। ਦੁਨੀਆਂ ਵਿੱਚ ਬੇਅੰਤ ਕੰਮ ਹਨ। ਬੇਅੰਤ ਖ਼ਜ਼ਾਨੇ ਹਨ। ਉਨਾਂ ਨੂੰ ਹਾਂਸਲ ਕਰਦੇ ਰਹਿਣ ਬਾਰੇ ਸੋਚਣਾਂ ਹੈ। ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਕੁਰਸੀ ਛੱਡਣੀ ਪੈਂਦੀ ਹੈ। ਉਸ ਨੂੰ ਫਿਰ ਤੋਂ ਕੋਈ ਨਾਂ ਕੋਈ ਕੰਮ ਵਿੱਚ ਰੁਝਣਾਂ ਪੈਂਦਾ ਹੈ। ਸਾਨੂੰ ਨਿੱਕਾ ਬੱਚਾ ਬਣਨਾਂ ਪੈਣਾਂ ਹੈ। ਆਪ ਨੂੰ ਬੱਚਾ ਸੋਚ ਕੇ ਜਿੰਦਾ ਰੱਖਣਾਂ ਹੈ। ਨਿੱਕਾ ਬੱਚਾ ਹਰ ਚੀਜ਼ ਬਾਰੇ ਪੁੱਛਦਾ ਹੈ। ਬੱਚਾ ਹਰ ਚੀਜ਼ ਦੀ ਜਾਂਣਕਾਰੀ ਚਹੁੰਦਾ ਹੈ। ਗੱਲਾਂ, ਕੰਮ ਸਿੱਖਣ ਨੂੰ ਅੱਖਾਂ, ਕੰਨ, ਮਨ, ਦਿਮਾਗ ਖੁੱਲੇ ਰੱਖਣੇ ਹਨ। ਤਾਂਹੀ ਕੁੱਝ ਅੰਦਰ ਜਾਵੇਗਾ। ਭਾਂਡੇ ਵਿੱਚ ਦੁੱਧ ਪਾਉਣ ਲਈ ਭਾਂਡਾ ਸਿੱਧਾ ਕਰਨਾਂ ਕਰਨਾਂ ਪੈਂਦਾ ਹੈ। ਤਾਂ ਦੁੱਧ ਭਾਂਡੇ ਵਿੱਚ ਟਿਕੇਗਾ। ਸਫ਼ਲਤਾਂ ਦੇ ਬੀਜ ਸਾਡੇ ਅੰਦਰ ਹੀ ਹਨ। ਇੰਨਾਂ ਨੂੰ ਉਤਸ਼ਾਹਤ ਕਰਨ ਲਈ ਚੰਗੇ ਬਿਚਾਰ ਜਗਾਉਣੇ ਹਨ।
ਸ਼ਬਦਾਂ ਵਿੱਚ ਬਹੁਤ ਤਾਕਤ ਹੈ। ਆਪਦੇ ਅੰਦਰ ਦੀ ਅਵਾਜ਼ ਮਿੱਠੇ ਸ਼ਬਦਾਂ ਨਾਲ ਦੂਜੇ ਨੂੰ ਬੋਲਣੀ ਹੈ। ਤਾਂਹੀ ਉਹ ਗੱਲ ਸੁਣਗੇ। ਪੂਰੀ ਗੱਲ ਵੀ ਕਹਿਣੀ ਹੈ। ਸ਼ਬਦਾਂ ਦੇ ਬੋਲਣ ਦਾ ਢੰਗ ਬਜਨਦਾਰ ਹੋਣਾਂ ਜਰੂਰੀ ਹੈ। ਸਹੀ ਮੂਦੇ ਉਤੇ ਗੱਲ ਕਰਨੀ ਚਾਹੀਦੀ ਹੈ। ਪੁਰਾਣੀਆਂ, ਲੜਾਈ ਦੀਆਂ ਗੱਲਾਂ ਬਾਰ-ਬਾਰ ਨਹੀਂ ਕਰਨੀਆਂ ਚਾਹੀਦੀਆਂ। ਇਸ ਨਾਲ ਮਨ ਦੁੱਖੀ ਹੁੰਦਾ ਹੈ। ਗੁੱਸਾ ਆਉਂਦਾ ਹੈ। ਜਿਸ ਨੂੰ ਗੱਲਾਂ ਸੁਣਾ ਰਹੇ ਹੁੰਦੇ ਹਾਂ। ਉਹ ਹੋਰ ਲੜਨ ਨੂੰ ਖੜ੍ਹਾ ਹੋ ਜਾਂਦਾ ਹੈ। ਕਈ ਬਾਰ ਉਹ ਬੰਦਾ ਕੋਲ ਵੀ ਨਹੀਂ ਹੁੰਦਾ। ਮਰ ਗਿਆ ਜਾਂ ਦੂਰ ਹੈ। ਫਿਰ ਵੀ ਟਾਇਮ ਪਾਸ ਲਈ ਗੱਲਾਂ ਕਰਨ ਨੂੰ ਕੋਈ ਹੋਰ ਬੰਦਾ ਲੱਭ ਲੈਂਦੇ ਹਾਂ। ਕਈ ਬੰਦੇ ਬਹੁਤ ਉਚੀ ਬੋਲਦੇ ਹਨ। ਉਚਾਂ ਬੋਲਣ ਨਾਲ ਲੋਕ ਡਰਦੇ ਨਹੀਂ ਹਨ। ਸਗੋ ਬੰਦੇ ਤੇ ਤਰਸ ਕਰਦੇ ਹਨ। ਬਈ ਇਸ ਬੰਦੇ ਨੂੰ ਬੋਲਣਾਂ ਨਹੀਂ ਆਉਂਦਾ। ਮੂੰਹ ਵਿਚੋਂ ਕੋੜੇ ਬੋਲ ਨਹੀਂ ਬੋਲਣੇ। ਕੋੜੇ ਬੋਲ ਦਿਲ ਤੇ ਛੇਦ ਕਰਦੇ ਹਨ। ਕੋੜੇ ਬੋਲ ਬੰਦੇ ਭੁਲਾ ਨਹੀਂ ਸਕਦੇ।
ਪੁੱਤਰ, ਧੀ ਜਾਂ ਕਿਸੇ ਨੂੰ ਕਿਸੇ ਵੀ ਕੰਮ ਲਈ ਧੱਕਾ ਨਾਂ ਕਰੋ। ਹਰ ਬੰਦੇ ਦੀ ਆਪਦੀ ਮਰਜ਼ੀ ਹੈ। ਉਸ ਨੇ ਕੀ ਕਰਨਾਂ ਹੈ? ਕਿਸੇ ਦੂਜੇ ਦੇ ਕਹੇ ਤੋਂ ਤਾਂ ਰੋਟੀ ਨਹੀਂ ਖਾਦੀ ਜਾਂਦੀ। ਹਰ ਰੋਜ਼ ਅੱਠ ਘੰਟੇ ਕੰਮ ਕਿਵੇਂ ਕਰੇਗਾ? ਕਿਵੇਂ ਕਿਸੇ ਦੀ ਦੱਸੀ ਹੋਈ ਪੜ੍ਹਾਈ, ਨੌਕਰੀ ਕਰੇਗਾ? ਜਿੰਦਗੀ ਵਿੱਚ ਕੁੱਝ ਵੀ ਹੋ ਸਕਦਾ ਹੈ। ਕੋਈ ਕੰਮ ਸੌਖਾ ਨਹੀਂ ਹੈ। ਕੋਈ ਵੀ ਕੰਮ ਮੁਸ਼ਕਲ ਨਹੀਂ ਹੈ। ਇਹ ਆਪਦੇ 'ਤੇ ਹੈ। ਕੰਮ ਕਿਵੇਂ ਸ਼ੁਰੂ ਕਰਨਾਂ ਤੇ ਕਿਵੇ ਚਲਾਉਣਾਂ, ਕਿਵੇ ਨਬੇੜਨਾਂ ਹੈ? ਸਮਾਂ ਲੱਗੇਗਾ, ਫ਼ਲ ਹਾਂਸਲ ਹੋਵੇਗਾ। ਨਿਸ਼ਾਨਾਂ ਸਿਰਫ਼ ਫ਼ਲ ਤੇ ਰੱਖਣਾਂ ਹੈ। ਫ਼ਲ ਆਪਦੀ ਮਰਜ਼ੀ ਦਾ ਖਾਇਆ ਜਾਂਦਾ ਹੈ। ਮਾਂ, ਡੈਡੀ ਤੇ ਪੁੱਤਰ ਸ਼ਾਇਦ ਇਕੋ ਫ਼ਲ ਨਾਂ ਖਾ ਸਕਣ। ਸਬ ਦਾ ਟੇਸਟ ਅਲੱਗ-ਅਲੱਗ ਹੈ। ਕੰਮ ਕਰਨ ਦੀ ਚੋਣ ਤੇ ਕਰਨ ਦਾ ਤਰੀਕਾ ਵੀ ਅਲੱਗ-ਅਲੱਗ ਹੋਵੇਗਾ। ਕਈ ਬੰਦੇ ਦੋ ਹੱਥਾਂ ਨਾਲ ਵੀ ਰੋਜ਼ੀ ਨਹੀਂ ਕਮਾਂ ਸਕਦੇ। ਕਈ ਬੰਦੇ ਇੱਕ ਹੱਥ ਨਾਲ ਵੀ ਜੌਬ ਤੇ ਆਪਦੇ ਹੋਰ ਪੂਰੀ ਜਿੰਦਗੀ ਦੇ ਕੰਮ ਕਰਦੇ ਹਨ। ਕਈ ਬੰਦੇ ਬਗੈਰ ਹੱਥਾਂ, ਬਾਂਵਾਂ, ਪੈਰਾਂ, ਲੱਤਾਂ ਤੋਂ ਵੀ ਮਿਹਨਤ ਕਰਦੇ ਹਨ। ਕਾਂਮਜ਼ਾਬ ਬੰਦੇ ਸਫ਼ਲਤਾ ਦਾ ਰਸਤਾ ਆਪੇ ਲਭ ਲੈਂਦੇ ਹਨ। ਉਸ ਨੂੰ ਚਾਹੇ 20 ਮਸੀਬਤਾਂ ਸਹਿਣੀਆਂ ਪੈਣ। ਉਹ ਦੀ ਮਦਦ ਨਹੀਂ ਲੈਂਦਾ। ਪਿਛੇ ਵਲ ਨਹੀਂ ਦੇਖ਼ਦਾ। ਉਸ ਕੋਲ ਕੀ-ਕੀ ਨਹੀਂ ਹੈ? ਸਫ਼ਲ ਹੋਣ ਲਈ ਅੱਗੇ ਨੂੰ ਮੇਹਨਤ ਕਰਦਾ ਹੈ। ਕੋਈ ਬੰਦੇ ਉਸ ਨੂੰ ਰੋਂਦੇ ਰਹਿੰਦੇ ਹਨ। ਜੋ ਉਸ ਕੋਲ ਨਹੀਂ ਹੈ। ਉਹੀ ਸਬ ਨੂੰ ਸੁਣਾਂਉਂਦੇ ਰਹਿੰਦੇ ਹਨ। ਇਹ ਨਹੀਂ ਹੈ, ਉਹ ਨਹੀਂ ਹੈ।
ਆਪਦੇ ਉਪਰ, ਆਪਦੇ ਬੱਚਿਆਂ ਤੇ ਕਿਸੇ ਹੋਰ ਤੇ ਤਰਸ ਨਹੀਂ ਕਰਨਾਂ। ਜਦੋਂ ਉਹ ਕਿਸੇ ਕੰਮ ਕਰਨ, ਪੜ੍ਹਨ ਦੀ ਕੋਸ਼ਸ਼ ਕਰ ਰਹੇ ਹਨ। ਉਨਾਂ ਨੂੰ ਆਪੇ ਹੱਲ ਕੱਢਣ ਦੇਈਏ। ਜੈਸੇ, ਤੈਸੇ ਹਰ ਹਿਲਾ ਆਪ ਵੀ ਕਰਨਾਂ ਹੈ। ਜਿਸ ਦੇ ਦੋਸਤ ਹਾਂ। ਉਸ ਨੂੰ ਮਜ਼ਬੂਤ ਬਣਾਂਉਣਾਂ ਹੈ। ਜਿਸ ਨੂੰ ਜਿੱਤਣ ਦਾ ਸੁਆਦ ਆ ਜਾਵੇ। ਜੇ ਕਦੇ ਹਾਰ ਵੀ ਗਿਆ, ਉਹ ਹਾਰਿਆ ਹੋਇਆ ਵੀ ਜਿੱਤਣ ਦੀ ਕੋਸ਼ਸ਼ ਕਰੇਗਾ। ਉਹ ਅੱਗੇ ਨੂੰ ਖੇਡੇਗਾ। ਹਾਰੇ ਹੋਏ ਲੋਕਾਂ ਨੂੰ ਵੀ ਜਿੱਤਣ ਦੀ ਪ੍ਰੇਰਨਾਂ ਦੇਵੇਗਾ।
ਜੇ ਹਰ ਬੰਦਾ ਆਪਦੀਆਂ ਮਾੜੀਆਂ ਆਦਤਾਂ ਨੂੰ ਚੰਗੇ ਗੁਣਾਂ ਨਾਲ ਬਦਲ ਲਵੇ। ਕਮਾਲ ਹੋ ਜਾਵੇਗਾ। ਇਕ ਮਾੜੇ ਕੰਮ ਦੀ ਥਾਂ ਕੋਈ ਚੰਗਾ ਕੰਮ ਕਰਕੇ ਦੇਖ਼ਣਾਂ ਹੈ। ਇੱਕ ਤਾਂ ਮਨ ਨੂੰ ਸਕੂਨ ਮਿਲੇਗਾ। ਮਨ ਨੂੰ ਖੁਸੀ ਹੋਵੇਗੀ। ਲੋਕਾਂ ਦੀ ਪ੍ਰਸੰਸਾ ਮਿਲੇਗੀ। ਇੱਕ ਬੰਦਾ ਦੁਨੀਆਂ ਵਿੱਚ ਪਰਿਵਰਤਨ ਕਰ ਸਕਦਾ ਹੈ। ਜੇ ਇੱਕ ਬੰਦਾ ਦੁਨੀਆਂ ਨੂੰ ਬਦਲ ਸਕਦਾ ਹੈ। ਤਾਂ ਹਰ ਬੰਦਾ ਆਪਦੀ ਜਿੰਦਗੀ ਬਦਲ ਸਕਦਾ ਹੈ। ਉਠੋ, ਚਲੋ, ਕੁੱਝ ਕਰੋ। 40 ਸਾਲ ਪਹਿਲਾਂ ਦੂਰ ਬੈਠੇ ਬੰਦੇ ਨਾਲ ਗੱਲ ਨਹੀਂ ਕਰ ਸਕਦੇ ਸੀ। ਇੱਕ ਬੰਦੇ ਨੇ ਐਸੀ ਖੋਜ਼ ਕੱਢੀ, ਲੋਕ ਘਰ ਬੈਠੇ ਫੋਨ ਤੇ ਗੱਲ ਕਰ ਸਕਦੇ ਹਨ। ਹੁਣ ਉਹੀ ਸੈਲਰ ਫੋਨ ਜੇਬ ਵਿੱਚ ਪਾਈ ਫਿਰਦੇ ਹਨ। ਲੋਕ ਫੋਨ ਕਰਦੇ ਹੋਏ, ਸਕਾਈਪ 'ਤੇ ਇੱਕ ਦੂਜੇ ਨੂੰ ਦੇਖ਼ ਵੀ ਸਕਦੇ ਹਨ। ਇੰਟਰਨੈਟ 'ਤੇ ਪੂਰੀ ਦੁਨੀਆਂ ਦੀਆਂ ਖ਼ਬਰਾਂ ਪੜ੍ਹ ਸਕਦੇ ਹਾਂ। ਖ਼ਬਰਾਂ ਦੀਆਂ ਫਿਲਮਾਂ ਦੇਖ਼ ਸਕਦੇ ਹਾਂ। ਹਵਾਈ ਜਹਾਜ਼ ਵਿੱਚ ਵੀ ਇੰਟਰਨੈਟ, ਫੋਨ ਦੀ ਸਹੂਲਤ ਹੈ। ਜਹਾਜ਼ ਵਿੱਚ ਪੱਖੇ, ਲਾਈਟਾਂ ਜਗਦੀਆਂ ਹਨ। ਫੋਨ, ਲੈਪਟੈਪ ਚਾਰਜ਼ ਹੋ ਸਕਦੇ ਹਨ। ਦੁਨੀਆਂ ਤੇ ਕੁੱਝ ਵੀ ਹਾਂਸਲ ਕਰ ਸਕਦੇ ਹਾਂ।

Comments
Post a Comment