ਭਾਗ 36 ਲੋਕ, ਅਖ਼ਬਾਰ, ਇੰਟਰਨੈਂਟ ਬਹੁਤ ਕੰਮ ਦੇ ਹਨ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ




ਲੋਕ, ਅਖ਼ਬਾਰ, ਇੰਟਰਨੈਂਟ ਬਹੁਤ ਕੰਮ ਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਅਸੀਂ ਇਸ ਦੁਨੀਆਂ ਵਿੱਚ ਕਿਉਂ ਪੈਦਾ ਹੋਏ ਹਾਂ? ਇਸ ਯਾਤਰਾ ਦਾ ਕੀ ਮਕਸਦ ਹੈ? ਰੱਬ, ਲੋਕਾਂ ਨਾਲ ਸਾਡਾ ਕੀ ਨਾਤਾ ਹੈ? ਲੋਕ ਸਾਡੀ ਬਹੁਤ ਵੱਡੀ ਪਾਵਰ ਹਨ। ਲੋਕਾਂ ਬਗੈਰ ਬਿਜ਼ਨਸ ਨਹੀਂ ਹੋ ਸਕਦਾ। ਇਕੱਲਾ ਬੰਦਾ ਕੁੱਝ ਨਹੀਂ ਕਰ ਸਕਦਾ। ਲੋਕਾਂ ਨਾਲ ਰਲ ਕੇ, ਇਕੱਲਾ-ਇਕੱਲਾ ਬੰਦਾ ਹੀ ਸਬ ਕੁੱਝ ਕਰ ਸਕਦਾ ਹੈ। ਇਕੱਲਾ ਬੰਦਾ ਹੀ ਦੁਨੀਆਂ ਤੋਂ ਕੰਮ ਕੱਢਾ ਸਕਦਾ ਹੈ। ਕਿਸੇ ਨੇ ਆਪੇ ਝੋਲੀ ਵਿੱਚ ਪਾਉਣ ਨਹੀਂ ਆਉਣਾਂ। ਝੋਲੀ ਖੁੱਲੀ ਕਰਕੇ, ਦੁਨੀਆਂ ਤੋ ਹਾਂਸਲ ਕਰਨਾਂ ਹੈ। ਕੱਛਾਂ ਵਿੱਚ ਹੱਥ ਦੇ ਕੇ, ਬੰਦਾ ਹੋਰ ਕੂੰਗੜੀ ਜਾਂਦਾ ਹੈ। ਠੰਢ ਲੱਗਦੀ ਰਹਿੰਦੀ ਹੈ। ਗੱਲਵਕੜੀ ਬਾਂਹਾਂ ਖੋਲ ਕੇ ਪੈਂਦੀ ਹੈ। ਗੱਲਵਕੜੀ ਵਿੱਚ ਆਪਣਾਂ-ਪਣ, ਗਰਮੀ, ਸ਼ਕਤੀ ਹੈ। ਘਰ, ਪਰਿਵਾਰ, ਦੋਸਤਾਂ ਵਿੱਚ ਪਿਆਰ ਹੋਣਾਂ ਚਾਹੀਦਾ ਹੈ। ਖੁਸ਼ੀ ਵਰਗੀ ਕੋਈ ਖ਼ੁਰਾਕ ਨਹੀਂ ਹੈ। ਚਿੰਤਾਂ ਜੈਸਾ ਰੋਗ ਨਹੀਂ ਹੈ। ਮਨ ਨੂੰ ਸਕੂਨ ਤਾਂ ਮਿਲੇਗਾ। ਜੇ ਘਰ ਪਰਿਵਾਰ ਵਿੱਚ ਸ਼ਾਂਤੀ ਹੋਵੇਗੀ। ਤਾਂਹੀ ਕੰਮ ਕਰਨ ਨੂੰ ਜੀਅ ਕਰੇਗਾ। ਬੰਦਾ ਤੰਦਰੁਸਤ ਰਹੇਗਾ। ਪਾਵਰ ਔਫ ਮੋਸ਼ਨ ਵਿੱਚ ਰਹਿੱਣਾਂ ਹੈ। ਜਿਸ ਨਾਲ ਬਹੁਤ ਸ਼ਕਤੀ ਮਿਲੇਗੀ। ਪਤੀ-ਪਤਨੀ, ਬੱਚਿਆ, ਮਾਂਪਿਆਂ, ਪਰਿਵਾਰ, ਦੋਸਤਾਂ ਨੂੰ ਪਿਆਰ ਕਰਦੇ ਹੋ। ਉਨਾਂ ਨੂੰ ਜਰੂਰ ਦੱਸੋ। ਪੰਜਾਬੀ ਪਤੀ-ਪਤਨੀ, ਬੱਚੇ, ਮਾਂਪੇ ਪਿਆਰ ਤਾਂ ਕਰਦੇ ਹਨ। ਜ਼ਾਹਰ ਨਹੀਂ ਕਰਦੇ। ਇਕ ਪਤਨੀ ਬਿਮਾਰ ਸੀ। ਉਸ ਨੇ ਆਪਦੀ ਸਹੇਲੀ ਨੂੰ ਕਿਹਾ, " ਮੈਂ ਇੰਨੀ ਬਿਮਾਰ ਹਾਂ। ਮੇਰਾ ਪਤੀ ਘਰ ਬੈਠਾ ਹੈ। ਮੇਰੇ ਪਤੀ ਨੇ ਹੁਣ ਵੀ ਮੈਨੂੰ ਨਹੀਂ ਕਿਹਾ, " ਮੈਂ ਤੈਨੂੰ ਪਿਆਰ ਕਰਦਾ ਹਾਂ। " ਦੋ ਪਿਆਰੇ ਸ਼ਬਦਾਂ ਨਾਲ ਮੈਨੂੰ ਹੋਸਲਾ ਹੋ ਜਾਂਣਾਂ ਸੀ। " ਇਹ ਸਾਰੀ ਗੱਲ ਸਹੇਲੀ ਨੇ ਪਤੀ ਨੂੰ ਦੱਸੀ। ਪਤੀ ਮਨ ਵਿੱਚ ਸ਼ਰਮਿੰਦਾ ਹੋ ਰਿਹਾ ਹੈ। ਉਹ ਪਤਨੀ ਕੋਲ ਹੌਸਪੀਟਲ ਗਿਆ। ਉਸ ਨੇ ਪਤਨੀ ਦਾ ਹੱਥ ਫੜਿਆ। ਪਤੀ ਨੇ ਕਿਹਾ, " ਮੈਨੂੰ ਕਹਿੰਦਿਆਂ ਸੰਗ ਲੱਗਦੀ ਹੈ। ਮੈਂ ਤਾਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਤੇਰੇ ਬਗੈਰ ਜਿਉਂਦਾ ਨਹੀਂ ਰਹਾਂਗਾ। ਪ੍ਰਭੂ ਤੈਨੂੰ ਜਲਦੀ ਠੀਕ ਕਰੇਗਾ। " ਪਤਨੀ ਦੇ ਹੱਥਾਂ ਵਿੱਚ ਬਹੁਤ ਸ਼ਕਤੀ ਆ ਗਈ। ਉਹ ਲੰਬੀ ਪਈ ਸੀ। ਉਠ ਕੇ ਬੈਠ ਗਈ। ਡਾਕਟਰਾਂ ਦੀ ਦੁਵਾਈ ਨਾਲੋਂ ਪਿਆਰ ਦੇ ਸ਼ਬਦਾਂ ਨੇ ਵੱਧ ਅਸਰ ਕੀਤਾ।

ਰੱਬ ਸ਼ਾਂਤੀ ਦਾ ਸਾਗਰ ਹੈ। ਕਈ ਲੋਕ ਸਾਗਰ ਵਰਗੇ ਹੁੰਦੇ ਹਨ। ਕਈ ਬੰਦੇ ਐਸੇ ਹੁੰਦੇ ਹਨ। ਉਸ ਨੂੰ ਜਾਂਣਦੇ ਨਹੀਂ ਹੁੰਦੇ। ਉਹ ਚੰਗੇ ਬੜੇ ਲੱਗਦੇ ਹਨ। ਕਈ ਲੋਕਾਂ ਕੋਲ ਰਹਿ ਕੇ ਬਹੁਤ ਚੰਗਾ ਲੱਗਦਾ ਹੈ। ਮਨ ਨੂੰ ਸ਼ਾਂਤੀ ਮਿਲਦੀ ਹੈ। ਸੁਖ, ਅੰਨਦ ਮਿਲਦਾ ਹੈ। ਭਾਵੇਂ ਉਹ ਮੂੰਹ ਵਿੱਚੋਂ ਕੁੱਝ ਨਾਂ ਬੋਲਣ। ਮੁਸਕਰਾ ਹੀ ਦੇਣ। ਓਪਰੇ ਨਹੀਂ ਲੱਗਦੇ। ਆਪਣੇ ਲੱਗਦੇ ਹਨ। ਮਨ ਅੱਖਾਂ ਬਹੁਤ ਗੱਲਾਂ ਕਰ ਜਾਂਦੇ ਹਨ। ਸਾਊ, ਸ਼ੁਸ਼ੀਲ ਬੰਦਿਆਂ ਨੂੰ ਹਰ ਕੋਈ ਪਸੰਦ ਕਰਦਾ ਹੈ। ਜਿਥੇ ਸ਼ਾਂਤੀ ਹੈ। ਉਥੇ ਸਕੂਨ, ਅੰਨਦ ਹੈ। ਮੈਂ ਕੌਣ ਹਾਂ? ਮੇਰਾ ਕੌਣ ਹੈ? ਹਰ ਬੰਦਾ ਮੈਂ, ਮੇਰਾ ਕਰਦਾ ਹੈ। ਜੇ ਸਬ ਲੋਕਾਂ ਨੂੰ ਆਪਣਾਂ ਸਮਝ ਲਈਏ। ਮਨ ਦੇ ਸਾਰੇ ਦੁੱਖ ਟੁੱਟ ਜਾਂਣਗੇ। ਅਸੀਂ ਸਾਰੇ ਇੱਕ ਪ੍ਰਮਾਤਮਾਂ ਦਾ ਪਰਿਵਾਰ ਹਾਂ। ਜਦੋਂ ਮਨ ਵਿੱਚੋਂ ਨਫ਼ਰਤ, ਜਾਤ-ਪਾਤ ਮੁੱਕ ਗਈ। ਪਿਆਰ ਕਰਨਾਂ ਬਚ ਜਾਵੇਗਾ।

ਲੋਕ ਭਲਾਈ ਦੇ ਕੰਮ ਕਰਨੇ ਹਨ। ਲੋਕ ਹੈਥੀ ਹੋਣੇ ਚਾਹੀਦੇ ਹਨ। ਬੰਦੇ ਨੂੰ ਧੰਨ ਤੋਂ ਪਹਿਲਾਂ ਮਨ, ਸਰੀਰ ਤੇ ਦਿਮਾਗ ਦੀ ਤੰਦਰੁਸਤੀ ਚਾਹੀਦੀ ਹੈ। ਭਾਰਤ ਵਿੱਚ ਵੀ ਬਿਮਾਰਾਂ ਲਈ ਪਿੰਡ-ਪਿੰਡ ਵਿੱਚ ਮੁਫਲਤ ਹੌਸਪੀਟਲ, ਪੜ੍ਹਨ ਲਈ ਕਾਲਜ਼ ਹੋਣੇ ਚਾਹੀਦੇ ਹਨ। ਹੌਸਪੀਟਲਜ਼ ਲਈ ਚੰਗੇ ਡਾਕਟਰਾਂ, ਨਰਸਾਂ ਦੀ ਲੋੜ ਹੈ। ਜਿੰਨੇ ਪੰਜਾਬ ਵਿੱਚ ਡੇਰੇ ਹਨ। ਜੇ ਡੇਰਿਆਂ ਦੇ ਨਾਲ ਮੁਫ਼ਤ ਦੇ ਹੌਸਪੀਟਲਜ਼, ਕਾਲਜ਼ , ਯੂਨੀਵਿਰਸਟੀ, ਆਸ਼ਰਮ ਖੁੱਲ ਜਾਂਣ। ਪੰਜਾਬ ਕਨੇਡਾ ਦੇ ਕਿਸੇ ਸੂਬੇ ਤੋਂ ਘੱਟ ਨਹੀਂ ਹੋਵੇਗਾ। ਸਟੂਡੈਂਟ ਨੂੰ ਪੜ੍ਹਾਈ ਵੱਲ ਧਿਆਨ ਦੇਣ ਦੀ ਲੋੜ ਹੈ। ਕਨੇਡਾ ਵਿੱਚ ਹੌਸਪੀਟਲਜ਼ ਤੇ ਡਾਕਟਰਾਂ ਦੁਆਰਾ ਮੁਫ਼ਤ ਇਲਾਜ਼ ਕੀਤਾ ਜਾਂਦਾ ਹੈ। ਪੜ੍ਹਨ ਲਈ ਸਕੂਲ ਮੁਫ਼ਤ ਹਨ। ਕਾਲਜ਼ ਦੀ ਪੜ੍ਹਾਈ ਕਰਨ ਲਈ ਹੁਸ਼ਿਆਰ ਨੌਜੁਵਾਨਾਂ ਨੂੰ ਵਜੀਫ਼ੇ ਦਿੱਤੇ ਜਾਂਦੇ ਹਨ। ਸਟੂਡੈਂਟ ਨੂੰ ਪੜ੍ਹਾਈ ਲਈ ਕਰਜ਼ੇ ਵੀ ਦਿਤੇ ਜਾਂਦੇ ਹਨ। ਜੋ ਨੌਕਰੀਆਂ ਲੱਭਣ ਨਾਲ ਅੱਧੇ ਹੀ ਮੋੜਨੇ ਪੈਂਦੇ ਹਨ। ਭਾਰਤ ਵਰਗੇ ਦੇਸ਼ ਵਿੱਚ ਮਾਂਪਿਆਂ, ਅਧਿਆਪਕਾਂ ਦਾ ਫਰਜ਼ ਬੱਣਦਾ ਹੈ। ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ। ਨੀਂਹ ਚੰਗੀ ਹੋਵੇਗੀ। ਮਹਿਲ ਮਜ਼ਬੂਤ ਬੱਣੇਗਾ। ਕੋਈ ਹਿਲਾ ਨਹੀਂ ਸਕਦਾ। ਸਟੂਡੈਂਟ ਨੂੰ ਊਚੀ ਵਿਦਿਆ ਇਸ ਲਈ ਦੇਣੀ ਹੈ। ਉਹ ਚੰਗੀ ਪੜ੍ਹਾਈ ਕਰਕੇ, ਚੰਗੀਆਂ ਨੌਕਰੀਆਂ ਕਰ ਸਕਦੇ ਹਨ। ਮਾਂਪਿਆਂ, ਨੂੰ ਵੀ ਹੋਮਵਰਕ ਵੱਲ ਧਿਆਨ ਦੇਣਾਂ ਪੈਣਾਂ ਹੈ।

ਲੋਕ, ਅਖ਼ਬਾਰ, ਇੰਟਰਨੈਂਟ ਬਹੁਤ ਕੰਮ ਦੇ ਹਨ। ਲੋਕਾਂ ਦੁਆਰਾ ਕੰਮ ਲੱਭ ਸਕਦੇ ਹਾਂ। ਮਦੱਦ ਮੰਗਣ ਤੇ ਲੋਕ ਬਹੁਤ ਮਦੱਦ ਕਰਦੇ ਹਨ। ਅਖ਼ਬਾਰਾਂ, ਇੰਟਰਨੈਂਟ ਤੋਂ ਕੰਮ ਲੱਭਣਾਂ ਹੈ। ਅਖ਼ਬਾਰਾਂ, ਇੰਟਰਨੈਂਟ ਬਹੁਤ ਵੱਡੇ ਦੋਸਤ ਹਨ। ਦੁਨੀਆਂ ਭਰ ਦੀਆਂ ਖ਼਼ਬਰਾਂ ਦਾ ਪਤਾ ਲੱਗਦਾ ਹੈ। ਇੰਨਾਂ ਤੋਂ ਕੋਈ ਵੀ ਫ਼ੈਇਦਾ ਲੈ ਸਕਦੇ ਹਾਂ। ਅਖ਼ਬਾਰਾਂ, ਇੰਟਰਨੈਂਟ ਵਿਚੋਂ ਨੌਕਰੀਆਂ ਵੀ ਲੱਭ ਸਕਦੇ ਹਾਂ। ਘਰ ਦੇ ਅੰਦਰ ਬੈਠਿਆਂ ਨੂੰ ਕਿਸੇ ਨੇ ਕੰਮ ਨਹੀਂ ਦੇਣ ਆਉਣਾਂ। ਜਦੋਂ ਕਿਤੇ ਅੱਗ ਲੱਗਦੀ। ਲੋਕਾਂ ਤੋਂ ਮਦੱਦ ਮੰਗੀ ਜਾਂਦੀ ਹੈ। ਸਹਾਇਤਾ ਮੰਗੀਏ। ਲੋਕ ਡਿੱਗੇ ਨੂੰ ਹੱਥ ਦੇ ਕੇ ਖੜ੍ਹਾ ਕਰਦੇ ਹਨ। ਲੋਕ ਤੋਂ ਕੋਈ ਸਲਾਹ ਪੁੱਛੋਂ। ਲੋਕ ਆਪਦੇ ਮੁਤਾਬਿਕ ਆਪਦਾ ਤਜ਼ਰਬਾ ਦਸ ਦਿੰਦੇ ਹਨ। ਉਨਾਂ ਮੁਤਬਿਕ ਉਹ ਠੀਕ ਹੋ ਸਕਦਾ ਹੈ। ਹੋ ਸਕਦਾ ਹੈ। ਤੁਹਾਨੂੰ ਵੀ ਫਿਟ ਬੈਠ ਜਾਵੇ। ਚੰਗੀ ਤਰਾ ਚੈਕ ਕਰਨਾਂ ਹੈ? ਕੀ ਮੈਂ ਇਹ ਕਰ ਸਕਦਾਂ ਹੈ? ਜੇ ਕੋਈ ਡਸੀਜ਼ਨ ਲੈ ਲਿਆ ਹੈ। ਕਈ ਬਾਰ ਲੋਕਾਂ ਨੂੰ ਘਰ ਵਾਲਿਆਂ ਨੂੰ ਉਹ ਪਸੰਧ ਨਹੀਂ ਹੁੰਦਾ। ਉਹ ਰੋਕਣ ਦੀ ਕੋਸ਼ਸ਼ ਕਰਦੇ ਹਨ। ਕਿਉਂਕਿ ਉਹ ਆਪ ਇਹ ਕੰਮ ਨਹੀਂ ਕਰ ਸਕਦੇ। ਜੇ ਕੋਈ ਤੁਹਾਡੀ ਪੜ੍ਹਨ, ਕੰਮ ਕਰਨ ਦੀ ਹਿੰਮਤ ਨੂੰ ਤੋੜਦਾ ਹੈ। ਚੁੱਪ ਨਹੀਂ ਰਹਿੱਣਾਂ। ਉਸ ਨੂੰ ਦੱਸ ਦਿਉ, " ਮੈਂ ਇਹ ਕੰਮ ਕਰਨਾਂ ਹੀ ਹੈ। ਮੈਨੂੰ ਲੱਗਦਾ ਹੈ। ਮੈਂ ਇਹ ਕਰ ਸਕਦਾਂ ਹਾਂ। ਮੈਂ ਇਹ ਕੰਮ ਕਿਉਂ ਨਹੀਂ ਕਰ ਸਕਦਾ?" ਕਿਸੇ ਦੇ ਰੋਕਣ ਨਾਲ ਕੁੱਝ ਕਰਨੋ ਨਹੀਂ ਹੱਟਣਾਂ। ਹਮਲਾ ਮਾਰ ਕੇ ਸਫ਼ਲਤਾ ਬਾਰੇ ਸੋਚਣਾਂ ਹੈ। ਲੋਕਾਂ ਦੀਆਂ ਐਸੀਆਂ ਸਲਾਹਾਂ ਨਾਂ ਹੀ ਮੰਨਿਆਂ ਕਰੋ। ਜੋ ਤੁਹਾਡੇ ਉਤਸ਼ਾਹ ਨੂੰ ਠੰਡਾ ਕਰਦੇ ਹਨ। ਸਬ ਨੂੰ ਪਤਾ ਹੈ। ਸਿਗਰਟ, ਸ਼ਰਾਬ, ਨਸ਼ੇ ਸੇਹਿਤ ਲਈ ਹਾਨੀ ਕਾਰਕ ਹਨ। ਲੋਕ ਫਿਰ ਵੀ ਪੀਂਦੇ, ਖਾਂਦੇ ਹਨ। ਹਰ ਕੋਈ ਆਪਦੀ ਮਰਜ਼ੀ ਕਰਦਾ ਹੈ। ਆਪਦੇ ਸਹੀਂ ਗੱਲ਼ਤ ਬਾਰੇ ਆਪੇ ਸੋਚੇ। ਸ਼ਰੀਰ ਖ਼ਰਾਬ ਉਸੇ ਦਾ ਹੋਵੇਗਾ। ਸਗੋ ਛੇਤੀ ਧਰਤੀ ਹੌਲੀ ਕਰੇਗਾ।

ਇਹ ਵੀ ਸੋਚਣਾਂ ਚਾਹੀਦਾ ਹੈ। ਕਿਤੇ ਮੇਰੇ ਆਪਦੇ ਵਿੱਚ ਹੀ ਕੋਈ ਕੰਮਜ਼ੋਰੀ ਤਾਂ ਨਹੀਂ ਹੈ? ਕੀ ਮੈਂ ਕੰਮ ਕਰਨਾਂ ਚਹੁੰਦਾ ਹਾਂ? ਕੀ ਮੇਰੇ ਵਿੱਚ ਕੰਮ ਕਰਨ ਦੀ ਸ਼ਕਤੀ ਹੈ? ਕੀ ਮੇਰਾ ਇਹ ਕੰਮ ਕਰਨ ਨੂੰ ਮਨ ਕਰਦਾ ਹੈ? ਮੀਂਹ ਸਬ ਪਾਸੇ ਵਰਸਦਾ ਹੈ। ਕਈ ਕਣੀਆਂ ਨਾਲ ਭਿਝ ਕੇ ਖੁਸ਼ ਹੁੰਦੇ ਹਨ। ਮੀਂਹ ਵਿੱਚ ਲੋਕ ਨਹਾਂਉਂਦੇ ਹਨ। ਕਈ ਛੱਤਰੀ ਤਾਂਣ ਲੈਂਦੇ ਹਨ। ਕਈ ਚਿੱਕੜ ਹੋਇਆ ਦੇਖ਼ ਕੇ, ਰੱਬ ਨੂੰ ਗਾਲ਼ਾ ਕੱਢਦੇ ਹਨ। ਕਿਸਾਨ ਮੌਕੇ ਦੇ ਮੀਂਹ ਤੋਂ ਖੁਸ਼ ਹੁੰਦੇ ਹਨ। ਜੇ ਪੱਕੀ ਫਸਲ ਤੇ ਪੈ ਜਾਵੇ, ਦੁੱਖੀ ਹੁੰਦੇ ਹਨ। ਜੇ ਬੀਜੀ ਫ਼ਸਲ ਤੇ ਉਸੇ ਸਮੇਂ ਮੀਂਹ ਪੈ ਜਾਵੇ। ਬੀਜ ਨਹੀਂ ਜੰਮਦਾ। ਫ਼ਸਲ ਕਰੰਡੀ ਜਾਂਦੀ ਹੈ। ਜਿਸ ਕੋਲ ਪਾਣੀ ਨਹੀਂ ਹੈ। ਉਹ ਮੀਂਹ ਦਾ ਪਾਣੀ ਤਲਾਬ ਜਾਂ ਭਾਂਡਿਆਂ ਵਿੱਚ ਇਕੱਠਾ ਕਰਦੇ ਹਨ। ਲੋੜ ਵੇਲੇ ਵਰਤਦੇ ਹਨ। ਹੜ੍ਹ ਵੀ ਆ ਜਾਂਦੇ ਹਨ। ਪਾਣੀ ਤੇ ਜੀਵਨ ਚੱਲਦਾ, ਮਰਦਾ ਹੈ। ਲੋਕਾਂ ਦੀ ਆਪਦੀ ਮਰਜ਼ੀ ਹੈ। ਉਹ ਕੀ ਸੋਚਦੇ ਹਨ? ਤੁਸੀਂ ਇੰਨਾਂ ਵਿੱਚੋਂ ਕਿਹੜੇ ਹੋ?

ਦੋ ਦੋਸਤਾਂ ਨੂੰ ਵੱਡੀਆਂ ਮਹਿੰਗੀਆਂ ਕਾਰਾਂ ਦਾਂ ਸ਼ੋਕ ਸੀ। ਉਹ ਦੋਂਨੇ ਇਕੱਠੇ ਨਵੀਆਂ ਕਾਰਾਂ ਦੇਖਣ ਜਾਂਦੇ ਸਨ। ਪਸੰਧ ਕਰਦੇ ਸਨ। ਪੈਸੇ ਦੋਂਨਾਂ ਕੋਲ ਹੀ ਨਹੀਂ ਸਨ। ਇੱਕ ਨੇ ਕੰਮ ਕਰਨਾਂ ਸ਼ੁਰੂ ਕਰ ਦਿੱਤਾ। ਉਸ ਨੇ ਮਨ ਪਸੰਧ ਦੀ ਕਾਰ ਤੇ ਘਰ ਵੀ ਖ੍ਰੀਦ ਲਿਆ। ਦੂਜੇ ਨੇ ਕੰਮ ਨਹੀਂ ਕੀਤਾ। ਨੀਅਤ ਨਵੀਆਂ ਕਾਰਾਂ, ਵੱਡੇ ਘਰਾਂ ਵਿੱਚ ਸੀ। ਉਹ ਡੈਡੀ ਦੀ ਦਸ ਸਾਲ ਪੁਰਾਣੀ ਕਾਰ ਚਲਾਉਣ ਲੱਗ ਗਿਆ। ਡੈਡੀ ਦੇ 30 ਸਾਲ ਪਹਿਲਾਂ ਦੇ ਬਣੇ ਘਰ ਵਿੱਚ ਰਹੀ ਜਾਂਦਾ ਸੀ। ਸੁਪਨੇ ਦੇਖਣੇ ਚਾਹੀਦੇ ਹਨ। ਸੁਪਨਿਆਂ ਨੂੰ ਪੂਰਾ ਕਰਨ ਲਈ ਪੈਸੇ ਚਾਹੀਦੇ ਹਨ। ਕੰਮ ਤਾਂ ਕਰਨਾਂ ਹੀ ਪੈਣਾਂ ਹੈ। ਐਸਾ ਕੰਮ ਨਹੀਂ ਕਰਨਾਂ ਚਾਹੀਦਾ। ਜਿਸ ਨਾਲ ਇੱਜ਼ਤ ਤੇ ਸ਼ਰੀਰ ਖ਼ਰਾਬ ਹੋਵੇ।

ਟੀਮ ਵਰਕ ਰਲ-ਮਿਲ ਕੇ ਕੰਮ ਕਰਨਾਂ ਹੈ। ਹੋਰ ਵਰਕਰਾ ਦੀ ਗੱਲ ਸੁਣਨੀ ਹੈ। ਰਾਏ ਕਰਨੀ ਹੈ। ਕੰਮ ਕਰਦੇ ਸਮੇਂ ਸਬ ਲੋਕਾਂ ਨਾਲ ਮਿੱਠਾ ਬੋਲਣਾਂ ਹੈ। ਜਿਸ ਨਾਲ ਕੰਮ ਕਰਨਾਂ ਹੈ। ਜਿਸ ਨੇ ਪੈਸੇ ਦੇਣੇ ਹਨ। ਜਿਸ ਸਿਰੋਂ ਪੈਸੇ ਕਮਾਂਉਣੇ ਹਨ। ਟੀਮ ਵਰਕ ਕਰਨਾਂ। ਉਥੇ ਤਾਂ ਲਿਹਾਜ਼ ਕਰਨਾਂ ਹੀ ਚਾਹੀਦਾ ਹੈ। ਜਿਥੋਂ ਫ਼ੈਇਦਾ ਲੈਣਾਂ ਹੈ। ਉਥੇ ਤਾਂ ਪੰਗਾ ਨਹੀਂ ਲੈ ਸਕਦੇ। ਉਹ ਚਾਹੇ ਦੂਧ ਦੇਨੇ ਵਾਲੀ ਗਾਊ ਵਾਂਗ ਲੱਤ ਹੀ ਮਾਰ ਦੇਵੇ। ਕਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਮਜ਼ਦੂਰਾਂ ਨਾਲ ਅਜੇ ਵੀ ਧੱਕਾ ਹੁੰਦਾ ਹੈ। ਉਨਾਂ ਤੋਂ ਵੱਧ ਕੰਮ ਲਿਆ ਜਾਂਦਾ ਹੈ। ਪੈਸੇ ਵੀ ਘੱਟ ਦਿੱਤੇ ਜਾਂਦੇ ਹਨ। ਕਈ ਤਾਂ ਪੈਸੇ ਦਿੰਦੇ ਹੀ ਨਹੀਂ ਹਨ। ਬਰੇਕ ਵੀ ਕਈ ਕੰਮਾਂ ਤੇ ਨਹੀਂ ਮਿਲਦੀ। ਇਹ ਹਰ ਵਰਗ ਦੇ ਲੋਕ ਕਰਦੇ ਹਨ। ਜ਼ਿਆਦਾ-ਤਰ ਭਾਰਤੀ ਏਸ਼ੀਅਨ ਐਸਾ ਕਰਦੇ ਹਨ। ਕੰਮ ਤਾਂ ਕਰਨਾਂ ਚਾਹੀਦਾ ਹੀ ਹੈ। ਸ਼ਹਿਦ ਲੈਣ ਲਈ ਜੈਸੇ ਡੰਗ ਮਾਰਨ ਵਾਲੀਆਂ ਮੱਖੀਆਂ ਤੋਂ ਡੰਗ ਖਾਦੇ ਜਾਂਦੇ ਹਨ। ਮੱਖੀਆਂ ਨੂੰ ਮਾਰਿਆ ਨਹੀਂ ਜਾਂਦਾ। ਪਾਲਿਆ ਜਾਂਦਾ ਹੈ। ਸ਼ਹਿਦ ਇਕੱਠਾ ਕਰੀਏ। ਜੋ ਮਿੱਠਾ ਅੰਮ੍ਰਿਤ ਦਿੰਦਾ ਹੈ। ਉਸ ਦੀ ਸੇਵਾ ਕਰਨੀ ਹੈ। ਉਹ ਕੌੜਾ ਤਾ ਹੋ ਸਕਦਾ ਹੈ। ਜਾਨ ਲੇਵਾ ਨਹੀਂ ਹੋ ਸਕਦਾ।

ਮਨ ਕਰਕੇ ਕੰਮ, ਨੌਕਰੀ ਤੋਂ ਕਈ ਬਹੁਤ ਦੁੱਖੀ ਹਨ। ਕਈ ਲੋਕ ਪੜ੍ਹਾਈ ਨਹੀਂ ਕਰਦੇ। ਕਿਸੇ ਦੀ ਰੀਸ ਕਰਕੇ, ਬਿਜ਼ਨਸ ਕਰਨਾਂ ਸ਼ੁਰੂ ਕਰ ਦਿੰਦੇ ਹਨ। ਕੋਈ ਤਜ਼ਰਬਾ ਨਹੀਂ ਹੁੰਦਾ। ਕਿਸੇ ਹੋਰ ਨੂੰ ਸਫ਼ਲ ਦੇਖ਼ ਕੇ ਉਸੇ ਵਾਲਾਂ ਕੰਮ ਕਰਨ ਲੱਗ ਜਾਂਦੇ ਹਨ। ਹਰ ਬੰਦੇ ਦਾ ਕੰਮ ਕਰਨ ਦਾ ਤਰੀਕਾ ਅੱਲਗ-ਅੱਲਗ ਹੈ। ਹਰ ਕੰਮ ਵਿੱਚ ਸ਼ਾਂਤੀ, ਸ਼ਹਿਣਸ਼ੀਲਤਾ ਚਾਹੀਦੀ ਹੈ। ਕਦੇ ਵੀ ਇੱਕ ਦਮ ਕੰਮ ਨਹੀਂ ਬਦਲਣਾਂ ਚਾਹੀਦਾ। ਉਸ ਨੂੰ ਹਫ਼ਤਾ ਕੁ ਦੇਖ਼ਣਾਂ ਚਾਹੀਦਾ ਹੈ। ਯੋਗਤਾ, ਤਜ਼ਰਬੇ ਦਾ ਪਤਾ ਲੱਗ ਜਾਵੇਗਾ। ਜੇ ਮਨ ਕਹੇ, ਇਹ ਕੰਮ ਕਰ ਸਕਦੇ ਹਾਂ। ਤਾਂ ਕੰਮ ਬਦਲਣਾਂ ਚਾਹੀਦਾ ਹੈ। ਯੋਗਤਾ, ਤਜ਼ਰਬੇ ਤੋਂ ਵੱਖਰਾ ਕੰਮ ਵੀ ਸਫ਼ਲਤਾ ਦੇ ਸਕਦਾ ਹੈ। ਗੱਲ ਤਾਂ ਇੰਨੀ ਹੈ। ਜੇ ਕੁੱਝ ਵੀ ਕਰਨ ਨੂੰ ਤਿਆਰ ਹੋ। ਕੀ ਹਰ ਮੁਸ਼ਕਲ ਕੰਮ ਕਰਨ ਨੂੰ ਤਿਆਰ ਹੋ? ਕੀ ਕੰਮ ਦੀ ਸਮਝ ਲੱਗ ਗਈ ਹੈ? ਕੀ ਤੁਹਾਨੂੰ ਇਹ ਕੰਮ ਸਹੀ ਲੱਗਦਾ ਹੈ? ਕੀ ਦਿਲ ਦੀ ਅਵਾਜ਼ ਲੱਗਦੀ ਹੈ? ਕੀ ਸ਼ਰੀਕ, ਦਿਮਾਗੀ ਕੰਮ ਲਈ ਮੈ ਤਿਆਰ ਹਾਂ? ਕੀ ਹਰ ਚੀਜ਼ ਕਰਨ ਲਈ ਤਿਆਰ ਹਾਂ? ਕੀ ਮੈਂ ਹਰ ਨੁਕਸਾਨ ਉਠਾਉਣ ਨੂੰ ਤਿਆਰ ਹਾਂ? ਜੇ ਮਨ ਕਹੇ ਹਾਂ। ਭਾਂਵੇਂ ਲੋਕ ਮਜ਼ਾਕ ਹੀ ਕਰਨ। ਪ੍ਰਵਾਹ ਨਹੀਂ ਕਰਨੀ। ਕੰਮ ਸ਼ੁਰੂ ਕਰ ਦਿਉ।

Comments

Popular Posts