ਭਾਗ 11 ਪਤੀ-ਪਤਨੀ ਜਾਂ ਕੋਈ ਹੋਰ ਕੀ ਇੱਕ ਦੂਜੇ ਦੇ ਗੁਲਾਮ ਹਨ? ਮਨ ਵਿੱਚ ਕੀ?


ਪਤੀ-ਪਤਨੀ ਜਾਂ ਕੋਈ ਹੋਰ ਕੀ ਇੱਕ ਦੂਜੇ ਦੇ ਗੁਲਾਮ ਹਨ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਕੀ ਤੁਸੀਂ ਦੂਜੇ ਨੂੰ ਆਪਦੇ ਪੈਰਾਂ 'ਤੇ ਖੜ੍ਹੇ ਹੋਣ ਦੀ ਅਜ਼ਾਜ਼ਤ ਦਿੰਦੇ ਹੋ? ਕਈ ਪਤੀ, ਪਤਨੀ ਨੂੰ ਦੱਬਾ ਕੇ ਰੱਖਦੇ ਹਨ। ਘਰੋਂ ਬਾਹਰ ਨਹੀਂ ਨਿਕਲਣ ਦਿੰਦੇ। ਡਰਾਉਂਦੇ, ਧੱਮਕਾਉਂਦੇ ਰਹਿੰਦੇ ਹਨ। ਕਈ ਔਰਤ 'ਤੇ ਵਿਸ਼ਵਾਸ਼ ਨਹੀਂ ਕਰਦੇ। ਜਿਵੇਂ ਔਰਤ ਮੱਕੀ ਦੀ ਰੋਟੀ ਹੋਵੇ, ਕਾਂ ਚੱਕ ਕੇ ਲੈ ਜਾਵੇਗਾ। ਕੀ ਕਦੇ ਇੰਨਾਂ ਖਿਆਲ ਲੋਕਾਂ ਦੀਆਂ ਧੀਆਂ, ਭੈਣਾਂ ਦਾ ਵੀ ਕਰਦੇ ਹੋ? ਬਈ ਲੋਕਾਂ ਦੀਆਂ ਬਹੂ, ਬੇਟੀਆਂ ਨੂੰ ਵੀ ਆਪਦੀਆਂ ਵਾਂਗ ਇੱਜ਼ਤ ਦੇਈਏ। ਕਨੇਡਾ, ਅਮਰੀਕਾ ਵਰਗੇ ਦੇਸ਼ ਵਿੱਚ ਵੀ ਕਈ ਮਾਂਪੇ, ਪਤੀ ਪਤਨੀ, ਬਹੂ, ਬੇਟੀਆਂ ਨੂੰ ਨੌਕਰੀ ਨਹੀਂ ਕਰਨ ਦਿੰਦੇ। ਐਸੇ ਪਤੀਆਂ, ਮਾਪਿਆਂ ਨੂੰ ਲੱਗਦਾ ਹੈ। ਕਿ ਕਿਤੇ ਮੇਰੀ ਪਤਨੀ, ਬਹੂ, ਬੇਟੀ ਅਜ਼ਾਦ ਕੇ, ਕਿਸੇ ਹੋਰ ਨਾਲ ਭੱਜ ਨਾਂ ਜਾਵੇ। ਕਈ ਪੈਸੇ ਕਮਾਉਣ ਲਈ ਔਰਤ ਨੂੰ ਕੰਮ ਤੇ ਤਾਂ ਭੇਜ ਦਿੰਦੇ ਹਨ। ਚਾਹੇ ਉਹ ਮਾਂ, ਸੱਸ, ਬਾਪ, ਭਰਾ ਜਾਂ ਪਤੀ ਹੋਵੇ। ਇਹ ਵੀ ਪਿਛੇ-ਪਿਛੇ ਦੇਖ਼ਦੇ ਫਿਰਦੇ ਹਨ। ਕੀ ਧੀ, ਭੈਣ, ਪਤਨੀ ਨੌਕਰੀ ਤੇ ਹੀ ਜਾਂਦੀ ਹੈ? ਜਾਂ ਕਿਤੇ ਇਧਰ-ਉਧਰ ਕਿਸੇ ਹੋਰ ਮਰਦ ਨੂੰ ਮਿਲਦੀ ਹੈ। ਬੁਰੇ ਸਮੇਂ ਲਈ ਕੁੱਝ ਬਚਾਉਣਾਂ ਚਾਹੀਦਾ ਹੈ। ਔਰਤ ਦੀ ਪੈਰ ਵਾਹੀ ਕੀਤੀ ਜਾਂਦੀ ਹੈ।

ਪਤੀ-ਪਤਨੀ ਜਾਂ ਕੋਈ ਹੋਰ ਕੀ ਇੱਕ ਦੂਜੇ ਦੇ ਗੁਲਾਮ ਹਨ? ਕਈ ਮਾਂ, ਸੱਸ, ਬਾਪ, ਭਰਾ ਜਾਂ ਪਤੀ ਪੂਰਾ ਪਹਿਰਾ ਰੱਖਦੇ ਹਨ। ਕਿਤੇ ਬਹੂ, ਬੇਟੀ ਕਿਸੇ ਨੂੰ ਫੋਨ ਨਾ ਕਰ ਲਵੇ। ਕਈ ਪਤੀ, ਸੌਹਰੇ ਬਹੂ ਨੂੰ ਮਾਪਿਆਂ ਨੂੰ ਫੋਨ ਨਹੀਂ ਕਰਨ ਦਿੰਦੇ। ਮਿਲਣ ਵੀ ਨਹੀਂ ਦਿੰਦੇ। ਇੰਨਾਂ ਸਭ ਨੂੰ ਕੀ ਲੱਗਦਾ ਹੈ? ਔਰਤ ਇੰਨ੍ਹਾਂ ਦੀ ਗੁਲਾਮ, ਸਲੇਬ ਹੈ। ਔਰਤ ਚਾਬੀ ਵਾਲਾ ਖਿੰਡਾਉਣਾਂ ਹੈ। ਜਿਵੇਂ ਇਹ ਲੋਕ ਚੁਹੁਣਗੇ, ਬਹੂ, ਬੇਟੀ ਉਵੇਂ ਕਰੇਗੀ। ਕੀ ਉਸ ਵਿੱਚ ਜਾਨ ਨਹੀਂ ਹੈ? ਕੀ ਔਰਤ ਦੀ ਆਪਦੀ ਕੋਈ ਸੋਚ ਸਮਝ ਨਹੀਂ ਹੈ? ਕਈ ਘਰਾਂ ਵਿੱਚ ਔਰਤ ਨੂੰ ਇਕੱਲੀ ਸਟੋਰ, ਬੈਂਕ ਕਿਤੇ ਵੀ ਨਹੀਂ ਜਾਣ ਦਿੰਦੇ। ਬਹੂ, ਬੇਟੀ ਦੀ ਰਾਖੀ ਤੋਂ ਬਗੈਰ ਇੰਨ੍ਹਾਂ ਲੋਕਾਂ ਨੂੰ ਹੋਰ ਕੋਈ ਕੰਮ ਨਹੀਂ ਹੁੰਦਾ। ਉਸ ਨੂੰ ਕੁੱਟਿਆ, ਮਾਰਿਆ ਜਾਂਦਾ ਹੈ। ਜੇ ਕੋਈ ਹੋਰ ਨਿਗਾ ਚੱਕ ਕੇ ਬਹੂ, ਬੇਟੀ ਵੱਲ ਦੇਖ਼ਦਾ ਹੈ। ਕਸੂਰ ਬਹੂ, ਬੇਟੀ ਵਿੱਚ ਕੱਢਿਆ ਜਾਂਦਾ ਹੈ। ਉਹ ਭਾਵੇਂ ਅੱਗਲੇ ਨੂੰ ਜਾਣਦੀ ਵੀ ਨਾ ਹੋਵੇ। ਆਪ ਚਾਹੇ ਦੂਜੇ ਦੀਆਂ ਬਹੂਆਂ, ਬੇਟੀਆਂ ਨੂੰ ਛੇੜੀ ਜਾਣ, ਕੱਢ ਕੇ ਲੈ ਜਾਣ। ਸਬ ਹਜ਼ਮ ਹੈ।

ਔਰਤ ਜਾਨਵਰ ਨਹੀਂ ਹੈ। ਜਿਸ ਨੂੰ ਪਿੰਜਰੇ ਵਿੱਚ ਤਾੜੀ ਰੱਖੋਗੇ। ਜੋ ਵੀ ਚਾਹੇ ਆਪਦੇ ਕਿੱਲੇ ਨਾਲ ਬੰਨ ਲਵੇ। ਜਿਸ ਦਿਨ ਔਰਤ ਨੂੰ ਦਾਅ ਲੱਗਾ। ਥੋੜੀ ਜਿਹੀ ਵੀ ਅਜ਼ਾਦੀ ਮਿਲ ਗਈ। ਪਿੰਜਰੇ ਦੇ ਪੰਛੀ ਵਾਂਗ ਉਡ ਜਾਵੇਗੀ। ਫਿਰ ਕੀ ਕਰੋਗੇ? ਕਿਸੇ ਨੂੰ ਵੀ ਇੰਨਾਂ ਸਤਾਉਣਾਂ ਨਹੀਂ ਚਾਹੀਦਾ। ਕਿ ਉਹ ਮੌਕਾ ਲਗਦੇ ਹੀ ਜ਼ੰਜ਼ੀਰਾਂ ਨੂੰ ਤੋੜ ਕੇ ਅਜ਼ਾਦ ਹੋ ਜਾਵੇ। ਜਾਂ ਅੱਕ ਕੇ ਕੋਈ ਐਸਾ ਕਾਰਾ ਕਰ ਦੇਵੇ। ਰਸਤਾ ਸਾਫ਼ ਕਰਨ ਲਈ ਸਤਾਉਣ ਵਾਲੇ ਦੀ ਜਾਨ ਲੈ ਲੈਵੇ। ਅੱਕਿਆ ਹੋਇਆ ਕੋਈ ਵੀ ਕੁੱਝ ਵੀ ਕਰ ਸਕਦਾ ਹੈ। ਜੀਉ ਔਰ ਜੀਨੇ ਦੋ। ਮਾਪੇ ਸੌਹੁਰੇ ਤਾਂ ਇਦਾ ਕਰਦੇ ਹੀ ਹਨ। ਕਈ ਸਕੂਲਾਂ ਕਾਲਜ਼ਾਂ, ਹੌਸਟਲਾਂ ਵਿੱਚ ਇਹੀ ਕੁੱਝ ਹੁੰਦਾ ਹੈ। ਹੁਣ ਤਾਂ ਥੋੜੀ ਢਿਲ ਦਿੱਤੀ ਗਈ ਹੈ। ਅੱਗੇ ਤਾਂ ਇੱਕ ਘਰ ਦੀ ਜੇਲ ਵਿਚੋਂ ਨਿੱਕਲ ਕੇ ਕੁੜੀਆਂ ਨੂੰ ਐਸੇ ਸਕੂਲਾਂ ਕਾਲਜ਼ਾਂ, ਹੌਸਟਲਾਂ ਵਿੱਚ ਪੜ੍ਹਾਉਣ ਨੂੰ ਭੇਜਿਆ ਜਾਂਦਾ ਸੀ। ਜਿਥੇ ਪ੍ਰੈਸੀਪਲ, ਟੀਚਰ, ਚਪੜਾਸੀ ਸਬ ਪਹਿਰਾ ਦਿੰਦੇ ਰਹਿੱਣ। ਕਿਤੇ ਕਿਸੇ ਕੁੜੀ ਨੂੰ ਕੋਈ ਮੁੰਡਾ ਨਾਂ ਛੇੜ ਲਵੇ। ਕਿਸੇ ਮੁੰਡੇ ਨੂੰ ਕੁੜੀਆਂ ਦੇ ਸਕੂਲਾਂ ਕਾਲਜ਼ਾਂ, ਹੌਸਟਲਾਂ ਦੇ ਨੇੜੇ ਨਹੀਂ ਲਗਣ ਦਿੱਤਾ ਜਾਂਦਾ ਸੀ। ਜੇ ਕਿਸੇ ਕੁੜੀ-ਮੁੰਡੇ ਦੇ ਪਿਆਰ ਬਾਰੇ ਲੋਕਾਂ ਜਾਂ ਮਾਪਿਆਂ ਨੂੰ ਪਤਾ ਲੱਗ ਜਾਂਦਾ ਸੀ। ਉਸ ਦਾ ਪੂਰਾ ਜਲੂਸ ਕੱਢਿਆ ਜਾਂਦਾ ਸੀ। ਪੁਲਿਸ ਵਾਲੇ ਲੋਕਾਂ ਤੇ ਮਾਪਿਆਂ ਦਾ ਸਾਥ ਦਿੰਦੇ ਸਨ। ਮੁੰਡੇ ਨੂੰ ਗੱਧੇ ਤੇ ਬੈਠਾ ਕੇ ਮੂੰਹ ਕਾਲਾ ਕਰਦੇ ਸਨ। ਜਿਵੇਂ ਇਹ ਲੋਕ ਆਪ ਦੁੱਧ ਧੋਤੇ ਹੋਣ। ਆਪ ਲੋਕ ਤੇ ਮਾਂਪੇ ਬੁੱਢੇ ਹੋ ਕੇ ਵੀ ਆਸ਼ਕੀ ਕਰਦੇ ਹਨ। ਪਰ ਦੂਜੇ ਨੂੰ ਨਹੀਂ ਜ਼ਰਦੇ। ਆਪ ਜੋ ਵੀ ਚਾਹੁਣ ਕਰ ਸਕਦੇ ਹਨ।

ਜਿਉਂ ਕੁੜੀ ਜੁਵਾਨ ਹੁੰਦੀ ਹੈ। ਉਸ ਨੂੰ ਐਸੇ ਅਣਜਾਂਣ ਮੁੰਡੇ ਨਾਲ ਤੋਰ ਦਿੰਦੇ ਹਨ। ਜਿਸ ਦੀ ਅੱਕਲ, ਸ਼ਕਲ ਵੀ ਨਹੀਂ ਪਤਾ ਹੁੰਦੀ। ਉਸ ਮੁੰਡੇ ਦੀ ਖੂਬ ਸੇਵਾ ਕੀਤੀ ਜਾਂਦੀ ਹੈ। ਜਿਸ ਨਾਲ ਆਪਦੀ ਕੁੜੀ ਹੱਥੀਂ ਤੋਰਦੇ ਹਨ। ਉਸ ਨੂੰ ਦਾਜ ਵੀ ਦਿੰਦੇ ਹਨ। ਸਾਰੀ ਉਮਰ ਆਪਦੇ ਸਹੇੜੇ ਜਮਾਈ ਦੀ ਗੁਲਾਮੀ ਕਰਦੇ ਹਨ। ਨਾਲੇ ਕੁੜੀ ਦਿੰਦੇ ਹਨ। ਮਾਂਪਿਆਂ ਦੇ ਦੋ ਚੇਹਰੇ ਕਿਵੇਂ ਹੋ ਸਕਦੇ ਹਨ? ਮਰਦ ਤਾਂ ਮਰਦ ਹੀ ਹੈ। ਉਸ ਨੂੰ ਕੁੜੀ ਆਪ ਚੁਣੇ ਜਾਂ ਮਾਪੇ ਵਿਚੋਲੇ ਲੱਭਣ। ਜਿੰਦਗੀ ਕੁੜੀ ਨੇ ਕੱਢਣੀ ਹੁੰਦੀ ਹੈ। ਫਿਰ ਮਾਪੇ ਵਿਚੋਲੇ ਕਿਉਂ ਆਪਦੇ ਪਸੰਧ ਦੇ ਮੁੰਡੇ, ਕੁੜੀਆਂ ਲੱਭਦੇ ਫਿਰਦੇ ਹਨ? ਜੋੜੀਆਂ ਜੱਗ ਥੋੜੀਆਂ ਨਰੜ ਬਥੇਰੇ।

Comments

Popular Posts