ਭਾਗ 41 ਦੁਨੀਆਂ ਚਿੰਤਾਂ ਵਿੱਚ ਦੁੱਖੀ ਹੈ। ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਦੁਨੀਆਂ ਚਿੰਤਾਂ ਵਿੱਚ ਦੁੱਖੀ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਚਿੰਤਾ ਕਰਕੇ ਬਿਮਾਰੀਆਂ ਲੱਗਦੀਆਂ ਹਨ। ਬੰਦਾ ਆਪਦੀ ਜਾਨ ਨੂੰ ਆਪ ਮਸੀਬਤ ਸੇਹੜਦਾ ਹੈ। ਸ਼ੂਗਰ, ਬੱਲਡ ਪ੍ਰੈਸ਼ਰ ਵੱਧਣ-ਘੱਟਣ ਲੱਗ ਜਾਂਦੇ ਹਨ। ਇੰਨਾਂ ਕਰਕੇ ਹੀ ਸ਼ਰੀਰ ਨੂੰ ਚੱਕਰ, ਉਲਟੀ, ਪੇਟ, ਸਿਰ, ਦਿਮਾਗ, ਮਾਸ-ਪੇਸ਼ੀਆਂ ਦਰਦ ਹੋਣ ਵਾਲੀ ਬਿਮਾਰੀਆਂ ਲੱਗਦੀਆਂ ਹਨ। ਇਹੀ ਸ਼ਰੀਰ ਨੂੰ ਨਾਸ਼ ਕਰ ਦਿੰਦੇ ਹਨ। ਸਿਰਫ਼ ਸ਼ਰੀਰ ਨੂੰ ਬਿਮਾਰੀਆਂ ਲੱਗਦੀਆਂ ਹਨ। ਸ਼ਰੀਰ ਮਰਦਾ ਹੈ। ਮਨ ਵੈਸੇ ਦਾ ਵੈਸਾ ਰਹਿੰਦਾ ਹੈ। ਮਨ ਦਾ ਸਥਾਂਨ ਦਿਮਾਗ ਦੇ ਵਿਚਕਾਰ ਮੱਥੇ ਤੇ ਮੰਨਿਆ ਗਿਆ ਹੈ। ਸੁੱਤੇ, ਮਰੇ, ਕੌਮਾਂ ਵਿੱਚ ਗਏ ਬੰਦੇ ਦਾ ਮਨ ਜਾਗਦਾ ਰਹਿੰਦਾ ਹੈ। ਅਪ੍ਰੇਸ਼ਨ ਥੇਟਰ ਵਿੱਚ ਬੰਦੇ ਦੇ ਸਰੀਰ ਨੂੰ ਸੁੰਨ ਕਰ ਦਿੰਦੇ ਹਨ। ਦਿਮਾਗ ਨੂੰ ਡਾਕਟਰਾਂ, ਨਰਸਾਂ ਦੀਆਂ ਗੱਲਾਂ ਸੁਣਦੀਆਂ ਹਨ। ਫਰੀਜ਼ ਕਰਨ ਪਿਛੋਂ ਵੀ ਦੁੱਖ ਮਹਿਸੂਸ ਹੁੰਦਾ ਹੈ। ਐਸੀ ਹਾਲਤ ਵਿੱਚ ਮਨ ਨੂੰ ਸਾਰਾ ਕੁੱਝ ਸੁਣਦਾ ਹੈ। ਮਾਂ ਦੇ ਪੇਟ ਵਿੱਚ ਵੀ ਮਨ ਜਾਗਤ ਹੁੰਦਾ ਹੈ। ਮਨ ਸੁਣਦਾ ਹੁੰਦਾ ਹੈ। ਕਈ ਬਾਰ ਸਾਨੂੰ ਇਸ ਤਰਾਂ ਲੱਗਦਾ ਹੈ। ਛੋਟਾ ਬੱਚਾ ਦਾਦੇ, ਦਾਦੀ, ਪਿਉ ਵਾਂਗ ਹਰਕਤਾਂ ਕਰਦਾ ਹੈ। ਕਿਉਂਕਿ ਉਹ ਪਿਛਲੇ ਜਨਮਾਂ ਤੋਂ ਟ੍ਰੇਡ ਹੁੰਦਾ ਹੈ। ਆਤਮਾਂ ਸ਼ਰੀਰ ਧਾਰ ਕੇ ਬਾਰ-ਬਾਰ ਜੰਮਦੀ ਹੈ। ਆਤਮਾਂ ਬੁੱਢੀ ਨਹੀਂ ਹੁੰਦੀ। ਇਸੇ ਲਈ ਬੁੱਢੇ, ਬੱਚਿਆਂ ਵਾਲੀਆਂ ਹਰਕੱਤਾਂ ਕਰਦੇ ਹਨ। ਮਨ ਬਹੁਤ ਤਿੱਖਾ ਹੈ। ਸੋਚਦਾ ਹੈ। ਹਰ ਜਨਮ ਵਿੱਚ ਨਾਲ ਰਹਿੰਦਾ ਹੈ। ਕੋਸਟੂਮ ਬਦਲ ਜਾਂਦਾ ਹੈ।

ਕੀ ਕਿਸੇ ਨੂੰ ਹੱਸਦਾ ਜਾਂ ਰੋਂਦਾ ਹੋਇਆ ਬੱਚਾ ਪਸੰਦ ਹੈ? ਰੋਂਦੇ ਬੱਚੇ ਨੂੰ ਕੋਈ ਚੱਕਣਾਂ ਨਹੀਂ ਚਹੁੰਦਾ। ਹੱਸਦੇ ਬੱਚੇ ਨਾਲ ਖੇਡਣ ਨੂੰ ਜੀਅ ਕਰਦਾ ਹੈ। ਜੇ ਹੱਸਦਾ ਚੰਗਾ ਲੱਗਦਾ ਹੈ। ਉਹ ਬੱਚਾ ਤੁਹਾਨੂੰ ਖੁਸ਼ ਕਰਦਾ ਹੈ। ਤਾਂ ਤੁਸੀਂ ਕਿਉਂ ਲੋਕਾਂ ਕੋਲ ਰੋਂਦੇ ਰਹਿੰਦੇ ਹੋ? ਕਿੰਨੇ ਕਿ ਲੋਕ ਗਲ਼ੇ ਲਗਾਉਂਦੇ ਹਨ। ਸਗੋਂ ਲੋਕ ਪਾਸਾ ਵੱਟਣ ਲੱਗ ਜਾਂਦੇ ਹਨ। ਦੇਵੀਆਂ ਵਰਗੀਆਂ ਬਹੁਤ ਔਰਤਾਂ ਹਨ। ਜੋ ਹਰ ਦਿਨ ਨਵੀਂ ਗੱਲ ਫੜ ਕੇ ਰੋਈ ਜਾਂਦੀਆਂ ਹਨ। ਕਈ ਮਰਦ ਵੀ ਹੁੰਦੇ ਹਨ। ਜੋ ਕਰਮਾਂ ਨੂੰ ਕੋਸਦੇ ਰਹਿੰਦੇ ਹਨ। ਦੇਵੀ ਦਾ ਪਤੀ ਇਹੀ ਕਹਿੰਦਾ ਰਹਿੰਦਾ ਹੈ, " ਜੇ ਮੈਂ ਸੋਨੇ ਨੂੰ ਹੱਥ ਲਾਵਾਂ ਮਿੱਟੀ ਹੋ ਜਾਂਦਾ ਹੈ। ਮੇਰਾ ਸਾਢੂ ਮਿੱਟੀ ਨੂੰ ਹੱਥ ਲਾਵੇ ਸੋਨਾਂ ਬੱਣ ਜਾਂਦਾ ਹੈ। " ਚਿੰਤਾਂ ਤਾਂ ਦੂਜੇ ਬੰਦੇ ਬਾਰੇ ਹੈ। ਬਈ ਉਹ ਮੇਰੇ ਨਾਲੋਂ ਅਮੀਰ ਲੱਗਦਾ ਹੈ। ਬੰਦਾ ਆਪਦੇ ਬਾਰੇ ਚਿੰਤਾ ਨਹੀਂ ਕਰਦਾ। ਲੋਕਾਂ ਨੂੰ ਨੀਵਾਂ ਦਿਖ਼ਾਉਣ ਦੀਆਂ ਵਿਉਂਤਾ ਸੋਚਦਾ ਹੈ। ਰੇਸ ਤਾਂ ਦੂਜੇ ਬੰਦੇ ਨੂੰ ਘਟੀਆਂ ਦੇਖ਼ਣ ਦੀ ਹੈ। ਚਿੰਤਾ ਦੂਜੇ ਤੋਂ ਅੱਗੇ ਜਾਂਣਦੀ ਹੈ। ਦੂਜੇ ਬੰਦੇ ਨਾਲ ਜਿਲਸੀ ਹੈ। ਜੀਵਨ ਵਿੱਚ ਮੰਨੋਰੰਜਨ ਖ਼ਤਮ ਹੋ ਗਿਆ ਹੈ। ਖੁਸ਼ੀ ਮੁੱਕ ਗਈ ਹੈ। ਮੰਜ਼ਲ ਤੇ ਪਹੁੰਚਣ ਲਈ ਸ਼ੋਟ ਕੱਟ ਕਰਕੇ ਅੱਗੇ ਪਹੁੰਚਣ ਦੀ ਚਾਹਤ ਹੈ। ਕੀ ਐਸੀਆਂ ਘਟੀਆਂ ਗੱਲਾਂ ਦਾ ਕੋਈ ਅਰਥ ਹੈ? ਕਿਸੇ ਦੇ ਸੋਨੇ ਨੂੰ ਹੱਥ ਲਉਣ ਨਾਲ ਕੀ ਸੋਨਾਂ, ਮਿੱਟੀ, ਸੋਨਾਂ ਹੋ ਸਕਦਾ ਹੈ? ਦੇਵੀ ਕੇ ਘਰ ਵਿੱਚ ਤਿੰਨ ਚਾਰ ਬੰਦੇ 1500 ਡਾਲਰ ਕਮਾਂ ਰਹੇ ਹਨ। ਫਿਰ ਵੀ ਸਬਰ ਨਹੀਂ ਹੈ। ਬੰਦਾ ਦੁੱਖੀ ਹੀ ਰਹਿੰਦਾ ਹੈ। ਜਦੋਂ ਮਰਨਾਂ ਹੈ। ਮੁੱਠੀਆਂ ਖੁੱਲੀਆਂ ਕਰਕੇ ਜਾਂਣਾਂ ਹੈ। ਲੋਕ ਮਰੇ ਬੰਦੇ ਦਾ ਸੋਨਾ ਉਤਾਰ ਕੇ ਵੰਡ ਲੈਂਦੇ ਹਨ।

ਲੋਕਾਂ ਤੇ ਡਾਕਟਰਾਂ ਕੋਲ ਕੋਈ ਐਸੀ ਦੁਵਾਈ ਨਹੀਂ ਹੈ। ਮਨ ਵਿੱਚ ਤਬਦੀਲੀ ਕਰ ਦੇਵੇ। ਜੋ ਰੋਂਦੇ ਬੰਦੇ ਨੂੰ ਹੱਸਾ ਸਕੇ। ਲੋਕ ਕਿਸੇ ਦੂਜੇ ਦੀ ਜਿੰਦਗੀ ਸੁਧਾਰ ਨਹੀਂ ਸਕਦੇ। ਸਬ ਨੂੰ ਆਪੋ-ਧਾਪੀ ਪਈ ਹੈ। ਮੈਨੂੰ ਆਪਣੀ ਪਈ ਹੈ। ਸਾਡੇ ਜੀਵਨ ਵਿੱਚ ਖੋਖਲਾ ਪਨ ਹੈ। ਜਿੰਦਗੀ ਉਲਝ ਕੇ ਰਹਿ ਗਈ ਹੈ। ਅੱਛਾ ਸੋਚੀਏ, ਅੱਛਾਂ ਕਰੀਏ। ਅੱਛੇ ਬੋਲੀਏ। ਅੱਛਾਂ ਲੱਗੀਏ। ਲੋਕਾਂ ਨੂੰ ਅੱਛਾਂ ਸਮਝੀਏ। ਆਪੇ ਘਰ, ਸਮਾਜ ਸੁੰਦਰ ਹੋ ਜਾਵੇਗਾ। ਅਸੀਂ ਘਰ ਬੈਠੇ ਰਿਸ਼ਤੇਦਾਰਾਂ ਨਾਲ ਬਦੇਸ਼ਾਂ ਵਿੱਚ ਫੋਨ ਤੇ ਗੱਲ ਕਰ ਸਕਦੇ ਹਾਂ। ਆਪਦੇ ਬਾਰੇ ਤੇ ਪਰਿਵਾਰ ਸੋਚਣ ਦਾ ਸਾਡੇ ਕੋਲ ਸਮਾਂ ਨਹੀਂ ਹੈ। ਮਨ, ਪਰਿਵਾਰ ਕਹਿੱਣੇ ਵਿੱਚ ਨਹੀਂ ਹੈ। ਪਰਿਵਾਰ ਤੋਂ ਹੀ ਦੂਰ ਹੋ ਚੁੱਕੇ ਹਾਂ। ਬੱਚੇ, ਮਾਂਪੇ ਫੋਨ, ਕੰਪਿਊਟਰ ਤੇ ਲੱਗੇ ਰਹਿੰਦੇ ਹਨ। ਜੋ ਮੂਹਰੇ ਬੈਠਾ ਹੈ। ਉਹ ਦਿਸਦਾ ਨਹੀਂ ਹੈ। ਬੱਚਿਆ ਕੋਲ ਮਾਂਪਿਆਂ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੈ। ਸਾਡਾ ਸੁਭਾਅ ਬਹੁਤ ਗਰਮ ਹੈ। ਸਾਨੂੰ ਗੁੱਸਾ ਬਹੁਤ ਆਉਂਦਾ ਹੈ। ਇਸ ਲਈ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ। ਕੋਈ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਹਰ ਕੋਈ ਇਹੀ ਕਹਿੰਦਾ ਹੈ, " ਮੈਂ ਸਹੀਂ ਹਾਂ। ਮੈਨੂੰ ਸੁਣੋ। ? ਦੂਜੇ ਦੀ ਕੋਈ ਗੱਲ ਨਹੀਂ ਸੁਣਦਾ। ਜਦੋਂ ਕਿਤੇ ਕੁਦਰਤੀ ਆਫ਼ਤ ਆਉਂਦੀ ਹੈ। ਬੰਦਾ ਧੰਨ, ਘਰ, ਕੱਪੜੇ ਬਚਾਉਣ ਦੀ ਨਹੀਂ। ਆਪਦੀ ਜਾਨ ਬਚਾਉਣ ਦੀ ਕੋਸ਼ਸ਼ ਕਰਦਾ ਹੈ। ਬੰਦਾ ਮਸੀਬਤ ਵਿੱਚ ਰੱਬ ਨੂੰ ਕਹਿੰਦਾ ਹੈ, " ਪ੍ਰਭੂ ਮੇਰੀ ਰੱਖਿਆ ਕਰ। ਬੰਦਾ ਸ਼ਾਂਤੀ, ਪਿਆਰ, ਖੁਸ਼ੀ, ਸ਼ੁੱਧਤਾ, ਸ਼ਕਤੀ, ਉਤਸ਼ਾਹ, ਉਮੀਦ ਜੀਵਨ ਵਿੱਚ ਲਾਗੂ ਕਰੀਏ।

ਕਿਸੇ ਘਰ ਵਿੱਚ ਅੱਗ ਲੱਗ ਗਈ ਸੀ। ਉਸ ਘਰ ਵਿੱਚ ਅੰਧਾ ਤੇ ਲੰਗੜਾ ਸੀ। ਲੰਗੜੇ ਨੇ ਅੱਗ ਦੇਖ਼ ਕੇ, ਅੰਧੇ ਨੂੰ ਦੱਸਿਆ, " ਘਰ ਵਿੱਚ ਅੱਗ ਲੱਗ ਗਈ ਹੈ। ਭੱਜਣਾਂ ਪਵੇਗਾ। " ਇਹ ਨਹੀਂ ਦੱਸਿਆ, ਅੱਗ ਕਿਧਰ ਲੱਗੀ ਹੈ? ਕਿਧਰ ਭੱਜਣਾਂ ਹੈ? ਦੋਂਨਾਂ ਨੂੰ ਆਪੋ-ਆਪਣੀ ਪੈ ਗਈ। ਅੰਧਾ ਹਫ਼ੜਾ-ਦਫ਼ੜੀ ਵਿੱਚ ਅੱਗ ਵੱਲ ਭੱਜਿਆ। ਲੰਗੜੇ ਤੋਂ ਭੱਜਿਆਂ ਨਹੀਂ ਗਿਆ। ਦੋਂਨੇਂ ਹੀ ਮੱਚ ਗਏ। ਜੇ ਦੋਂਨੋਂ ਆਪਸ ਵਿੱਚ ਸ਼ਾਂਤੀ ਨਾਲ ਗੱਲ ਕਰਦੇ। ਅੱਗ ਕਿਧਰ ਲੱਗੀ ਹੈ? ਅੰਧਾ ਚੱਲ ਸਕਦਾ ਸੀ। ਲੰਗੜੇ ਨੂੰ ਸਹਾਰਾ ਦੇ ਸਕਦਾ ਸੀ। ਲੰਗੜਾ ਆਪਦੀਆਂ ਅੱਖਾਂ ਨਾਲ ਅੰਧੇ ਨੂੰ ਰਸਤਾ ਦਿਖ਼ਾ ਸਕਦਾ ਸੀ। ਇੱਕ ਦੂਜੇ ਦੀ ਮਦੱਦ ਕਰ ਸਕਦੇ ਸਨ। ਬੰਦਾ ਐਸਾ ਹੀ ਹੈ। ਬੰਦਾ ਸਿਰਫ਼ ਆਪਦੇ ਬਾਰੇ ਹੀ ਸੋਚਦਾ ਹੈ। ਮੰਦਰਾਂ, ਗੁਰਦੁਆਰਿਆ ਵਿੱਚੋਂ ਵੀ ਖੁਸ਼ੀ ਨਹੀਂ ਮਿਲਦੀ। ਉਥੇ ਘਰਾਂ ਤੋਂ ਵੀ ਵੱਧ ਕਲੇਸ਼ ਹੈ। ਉਥੇ ਸ਼ਾਂਤੀ ਭੰਗ ਕਰਨ ਵਾਲੇ, ਭੜਥੂ ਪਾਉਣ ਵਾਲੇ ਵੀ ਲੋਕ ਹੁੰਦੇ ਹਨ। ਦੁਨੀਆਂ ਆਪੋ-ਆਪਣੀ ਚਿੰਤਾ ਵਿੱਚ ਫਸੀ ਹੋਈ ਹੈ। ਮੰਦਰਾਂ, ਗੁਰਦੁਆਰਿਆ ਵਿੱਚ ਲੋਕਾਂ ਨੂੰ ਅਚਿੰਤ ਹੋਣਾਂ ਚਾਹੀਦਾ ਹੈ। ਉਥੇ ਲੜਾਂਈਆਂ, ਕੱਤਲ ਹੋ ਜਾਂਦੇ ਹਨ। ਲੋਕ ਪੈਸਾ-ਪੈਸਾ ਕਰਦੇ ਹੋਏ, ਬੰਦੇ ਦੀ ਕਦਰ ਭੁੱਲ ਗਏ ਹਨ। ਪੈਸੇ ਪਿਛੇ ਲੜਾਂਈਆਂ, ਕੱਤਲ ਕਰਕੇ ਜੇਲ ਚਲੇ ਜਾਂਦੇ ਹਨ। ਮਨ ਦਾ ਸੁਤੰਲਨ ਗੁਆ ਲੈਂਦੇ ਹਨ। ਘਰਾਂ ਵਿੱਚੋਂ ਲੋਕ ਕਲੇਸ਼ ਮੰਦਰਾਂ, ਗੁਰਦੁਆਰਿਆ ਵਿੱਚ ਲੈ ਜਾਂਦੇ ਹਨ। ਲੋਕ ਅਸ਼ਾਂਤਮ ਦੁੱਖੀ ਹਨ।

ਇੱਕ ਸਮਾਂ ਹੀ ਹੈ। ਜੋ ਸਾਡੀ ਜਿੰਦਗੀ ਨੂੰ ਬਦਲਦਾ ਹੈ। ਸਮੇਂ ਦੀ ਕਦਰ ਕਰੀਏ। ਇੱਕ-ਇੱਕ ਪਲ਼ ਬਹੁਤ ਕੀਮਤੀ ਹੈ। ਇਸ ਸਮੇਂ ਨੂੰ ਆਪਦੇ ਜੀਵਨ ਵਿੱਚ ਚੰਗੇ ਢੰਗ ਨਾਲ ਵਰਤੀਏ। ਜਿੰਦਗੀ ਦਾ ਹਰ ਸੈਂਕਿਡ ਕੰਮ ਵਿੱਚ ਲਗਾਈਏ। ਮਨ ਨੂੰ ਵਿਹਲੇ ਨਹੀਂ ਰੱਖਣਾਂ। ਸਫ਼ਲ ਹੋ ਸਕਦੇ ਹਾਂ। ਦਿਨ ਰਾਤ ਨੂੰ ਬਰਾਬਤਾ ਦੇਈਏ। ਕੰਮ ਲਈ ਰਾਤ ਨੂੰ ਵੱਖ ਨਾਂ ਕਰੀਏ। ਜਦੋਂ ਹਨੇਰੇ ਨੂੰ ਵੀ ਚਾਨਣ ਵਿੱਚ ਬਦਲਾਂਗੇ। ਤਾਂ ਦੂਗਣੀ ਤਰੱਕੀ ਹੋਵੇਗੀ। ਜਾਇਜ਼ਾ ਸਾਨੂੰ ਆਪ ਨੂੰ ਕਰਨਾਂ ਪੈਣਾਂ ਹੈ। ਫੈਸਲਾਂ ਆਪ ਕਰਨਾਂ ਹੈ। ਹਰ ਕੋਈ ਆਪਦੀ ਤਰੱਕੀ ਦੇਖ਼ਦਾ ਹੈ। ਦੂਜਾ ਬੰਦਾ ਹੱਥ ਫੜ ਕੇ ਕਿ ਕਿੰਨੀ ਕੁ ਬਾਰ ਸ਼ੜਕ ਪਾਰ ਕਰਾ ਸਕਦਾ ਹੈ। ਕਿਸੇ ਕੋਲ ਇੰਨੀ ਫੁਰਸਤ ਨਹੀਂ ਹੈ। ਕੀ ਅਸੀ ਦੂਜੇ ਨੂੰ ਆਪਦੀ ਜਿੰਦਗੀ ਦਾ ਕੀਮਤੀ ਸਮਾਂ ਦੇ ਸਕਦੇ ਹਾਂ? ਐਸੇ ਹੀ ਸਬ ਦਾ ਸਮਾਂ ਕੀਮਤੀ ਹੈ। ਸਭ ਨੂੰ ਆਪਦੀ ਹੀ ਚਿੰਤਾ ਹੈ। ਚਿੰਤਾਂ ਕਿਉਂ ਕੀਤੀ ਜਾਂਦੀ ਹੈ? ਜੋ ਸਾਡੀ ਜਿੰਦਗੀ ਵਿੱਚ ਹੋਣਾਂ ਹੈ। ਉਹ ਹੋਣਾਂ ਨਿਚਿੱਤ ਕੀਤਾ ਗਿਆ ਹੈ। ਕਦੋਂ ਰੋਟੀ ਖਾਂਣੀ ਜਾਂ ਨਹੀਂ ਖਾਂਣੀ ਹੈ? ਸਬ ਪੱਕਾ ਹੈ। ਕਈ ਬਾਰ ਰੋਟੀ ਮੂਹਰੇ ਪਈ ਠੰਡੀ ਹੋ ਜਾਂਦੀ ਹੈ। ਬਾਰ-ਬਾਰ ਚਾਹ ਹੀ ਗਰਮ ਕਰੀ ਜਾਂਦੇ ਹਾਂ। ਖਾਂਣ-ਪੀਣ ਦਾ ਚਾਨਸ ਨਹੀਂ ਲੱਗਦਾ। ਭੁੱਖ-ਪਿਆਸ ਮਰ ਜਾਂਦੀ ਹੈ। ਬੰਦਾ ਵੈਸੇ ਹੀ ਸ਼ੌਕ ਵੱਜੋਂ ਚਿੰਤਾ ਕਰਦਾ ਹੈ। ਇਸ ਦੇ ਹੱਥ ਬਸ ਨਹੀਂ ਹੈ।

ਜੇ ਡਾਕਟਰ ਹੀ ਮਰੀਜ਼ ਦੇ ਵਗਦੇ ਖੂਨ ਨੂੰ ਦੇਖ਼ ਕੇ, ਉਲਟੀ ਕਰੇ। ਇਲਾਜ਼ ਕੀ ਕਰੇਗਾ? ਇੱਕ ਪੁੱਤਰ ਦੇ ਮਾਂਪਿਆਂ ਨੇ ਉਸ ਨੂੰ ਡਾਕਟਰ ਬੱਣਨ ਲਈ ਮੈਡੀਕਲ ਦੀ ਪੜ੍ਹਾਈ ਕਰਨ ਲਾ ਦਿੱਤਾ। ਇੱਕ ਦਿਨ ਟੀਚਰ ਨੇ ਡੱਡੂ ਦੀ ਚੀਰ-ਫਾੜ ਕੀਤੀ। ਉਸ ਮੁੰਡੇ ਨੂੰ ਉਲਟੀ ਆ ਗਈ। ਅਸਲ ਵਿੱਚ ਉਸ ਮੁੰਡੇ ਵਿੱਚ ਵਗਦਾ ਖੂਨ ਦੇਖ਼ਣ, ਚੀਰ-ਫਾੜ ਕਰਨ ਦਾ ਕਰਮ ਨਹੀਂ ਸੀ। ਉਹ ਵੱਡਾ ਹੋ ਕੇ, ਕੌਨਸਲਰ ਬੱਣਿਆਂ। ਜੋ ਲੋਕਾਂ ਨੂੰ ਸ਼ਾਂਤੀ, ਅਹਿੰਸਾ ਦਾ ਪ੍ਰਚਾਰ ਕਰਨ ਲੱਗਾ ਸੀ। ਜੋ ਬੰਦੇ ਨੇ ਬੱਣਨਾਂ ਹੈ। ਉਸ ਦੀ ਸੀਡੀ ਬੰਦੇ ਦੇ ਦਿਮਾਗ ਵਿੱਚ ਫਿਟ ਹੈ। ਬੰਦੇ ਦੇ ਕੰਟਰੌਲ ਵਿੱਚ ਹੈ। ਉਹ ਕੀ ਕਰ ਰਿਹਾ ਹੈ? ਉਹ ਉਹੀ ਬੱਣ ਸਕਦਾ ਹੈ। ਜੋ ਮਨ ਅੰਦਰ ਹੈ। ਹੋਇਆ ਤੁਹਾਡੀ ਸੋਚ ਤੁਹਾਨੂੰ ਅਮੀਰ, ਗਰੀਬ, ਰਾਜਾ, ਭਗਤ, ਦਾਨੀ ਭਿਖਾਰੀ, ਫਿਲਸਫਰ, ਕਾਂਮਜ਼ਾਬ ਬਣਾਂ ਸਕਦੀ ਹੈ। ਸੋਚੋ ਅੱਜ ਮੈਂ ਖੁਸ਼, ਅਜ਼ਾਦ, ਸੇਹਿਤ ਮੰਦ, ਸੁ਼ਖੀ ਰਹਾਂਗਾ। ਆਪਦੀਆਂ ਭਾਵਨਾਂਵਾ ਦੇ ਕਾਬੂ ਰੱਖਣਾਂ ਹੈ। ਆਪ ਨੂੰ ਬੱਸ ਵਿੱਚ ਕਰਨਾਂ ਹੇ। ਆਪਦਾ ਮਨ ਦਾ ਗਲਾਮ ਨਹੀਂ, ਮਾਲਕ ਬੱਣ ਕੇ ਜੀਵੀਏ। ਸਾਨੂੰ ਆਪਦੇ-ਆਪ ਨੂੰ ਬਦਲਣਾਂ ਪੈਣਾਂ ਹੈ। ਆਪ ਨੂੰ ਬਦਲੀਏ। ਲੋਕਾਂ ਨੂੰ ਬਦਲਣ ਲਈ ਸਮਾਂ ਖ਼ਰਾਬ ਨਾਂ ਕਰੀਏ। ਦੁਨੀਆਂ ਕੈਸੀ ਵੀ ਹੈ। ਉਨਾਂ ਨੂੰ ਸਵੀਕਾਰ ਕਰੀਏ। ਲੋਕ ਸਾਡੇ ਮੁਤਾਬਿਕ ਨਹੀਂ ਚੱਲਣਗੇ। ਲੋਕਾਂ ਨੂੰ ਦੇਖ਼ਣਾਂ ਛੱਡ ਦੇਈਏ। ਲੋਕ ਕੀ ਕਰਦੇ ਹਨ? ਇਹ ਸਾਡੀ ਜੁੰਮੇਬਾਰੀ ਨਹੀਂ ਹੈ।

ਇੱਕ ਪਤੀ ਨੇ ਆਪਦੀ ਡਾਇਰੀ ਵਿੱਚ ਆਪਦੇ ਦਿਮਾਗ ਦਾ ਇਹ ਫੁਰਨਾ ਲਿਖਿਆ। ਪਤੀ ਨੇ ਪਤਨੀ ਨੂੰ ਗੋਲੀ ਨਾਲ ਮਾਰ ਦਿੱਤਾ। ਉਸ ਦੀ ਔਰਤ ਨੇ, ਉਸ ਦਾ ਲਿਖਿਆ ਪੜ੍ਹਿਆ। ਉਸ ਨੇ ਸੋਚਿਆ ਪਤੀ ਮੈਨੂੰ ਮਾਰਨ ਦੀ ਵਿਉਤ ਬੱਣਾਂ ਰਿਹਾ ਹੈ। ਉਹ ਪਾਗਲ ਹੋ ਗਈ। ਉਸ ਨੇ ਗੰਨ ਲਿਆ ਕੇ, ਪਤੀ ਨੂੰ ਗੋਲੀ ਮਾਰ ਦਿੱਤੀ।

ਜ਼ਮੀਨ ਤੇ ਕੰਢੇ ਵੀ ਹਨ। ਇਕੱਲਾ ਬੰਦਾ ਨਹੀਂ ਚੂਗ ਸਕਦਾ। ਇਸ ਲਈ ਮਜ਼ਬੂਤ ਜੁੱਤੀ ਪਾਵੋ। ਆਪਦੀ ਰੱਖਿਆ ਲਈ ਕੋਲ ਡਾਂਗ ਜਰੂਰ ਰੱਖੋ। ਬੁੱਧੀ ਨੂੰ ਤੇਜ ਰੱਖੋ। ਗੰਨ ਕੋਲ ਰੱਖੋਗੇ, ਤਾਂ ਹੋ ਸਕਦਾ ਹੈ। ਮੂੰਹ ਤੁਹਾਡੇ ਵੱਲ ਹੋ ਜਾਵੇ। ਆਚਨਿਕ ਆਪ ਤੋਂ ਹੀ ਘੋੜਾ ਦੱਬਿਆ ਜਾਵੇ। ਜੈਸਾ ਬੀਜਾਂਗੇ। ਫ਼ਲ ਜਰੂਰ ਮਿਲੇਗਾ। ਗੁਆਂਢੀ ਲਈ ਟੋਆ ਨਾਂ ਪੱਟੀਏ। ਹਨੇਰੇ ਵਿੱਚ ਅੜਕ ਕੇ, ਆਪ ਹੀ ਡਿੱਗ ਸਕਦੇ ਹਾਂ। ਕਈ ਬਾਰ ਦੇਖ਼ਿਆ ਹੋਣਾਂ ਹੈ। ਕੋਈ ਬੁਰੀ ਗੱਲ ਸੋਚੋ, ਉਦੋਂ ਹੀ ਨੁਕਸਾਨ ਹੋ ਜਾਂਦਾ ਹੈ। ਹੋਣ ਵਾਲੇ ਨੁਕਸਾਨ ਦਾ ਪਤਾ ਵੀ ਨਹੀਂ ਹੁੰਦਾ। ਕਈ ਬਾਰ ਅਸੀਂ ਐਸਾ ਸੋਚਦੇ ਰਹਿੰਦੇ ਹਾਂ। ਕਿਤੇ ਇਹ, ਉਹ ਨਾਂ ਹੋ ਜਾਵੇ। ਕੋਈ ਦੇਖ਼ ਨਾਂ ਲਵੇ। ਕੋਈ ਨੁਕਸਾਨ ਨਾਂ ਕਰ ਦੇਵੇ। ਐਵੇਂ ਹੀ ਮਨ ਵਿੱਚ ਕੋਈ ਡਰ ਬੈਠਾ ਲੈਂਦੇ ਹਾਂ। ਐਸਾ ਕੁੱਝ ਵੀ ਨਹੀਂ ਹੈ। ਬੰਦਾ ਵਾਲ-ਵਾਲ ਬਚ ਜਾਂਦਾ ਹੈ। ਲੋਕ ਤੁਹਾਨੂੰ ਨਹੀਂ ਦੇਖ਼ਦੇ। ਉਨਾਂ ਕੋਲ ਆਪਦੀਆਂ ਵੀ ਚਿੰਤਾਵਾਂ ਹਨ। ਇੱਕ ਔਰਤ ਪੁੱਤਰ ਜੰਮਣਾਂ ਚਹੁੰਦੀ ਸੀ। ਪੁੱਤਰ ਦੀ ਉਡੀਕ ਵਿੱਚ ਉਸ ਦੇ ਕੁੱਖੋਂ 10 ਕੁੜੀਆਂ ਹੋਈਆਂ। ਪਤੀ ਨੂੰ ਭੋਰਾ ਫ਼ਿਕਰ ਨਹੀਂ ਸੀ। ਪਰ ਉਹ ਸ਼ਰਾਬ ਦੇ ਨਸ਼ੇ ਵਿੱਚ ਰਹਿੰਦਾ ਸੀ। ਔਰਤ ਨੂੰ ਫ਼ਿਕਰ ਲੱਗਿਆ ਰਹਿੰਦਾ ਸੀ। ਪਤੀ ਸ਼ਰਾਬੀ ਹੈ। ਬੇਟੀਆਂ ਦੇ ਵਿਆਹ ਕਿਵੇਂ ਕਰੇਗੀ? ਜਿਉਂ ਹੀ ਕੁੜੀਆਂ ਜੁਵਾਨ ਹੋਣ ਲੱਗੀਆਂ। ਲੋਕ ਆਪੇ ਹੀ ਰਿਸ਼ਤਿਆਂ ਲਈ ਆਉਣ ਲੱਗ ਗਏ। 10 ਕੁੜੀਆਂ ਨੂੰ ਕਨੇਡਾ ਵਾਲੇ ਮੁੰਡੇ ਵਿਆਹ ਕੇ ਲੈ ਗਏ। ਕੋਈ ਦਾਜ ਨਹੀਂ ਲਿਆ। ਕੋਈ ਹੋਰ ਖ਼ਰਚਾ ਨਹੀਂ ਕਰਾਇਆ। ਜੋ ਮਸਾਂ ਪੁੱਤਰ ਜੰਮਿਆਂ ਸੀ। ਉਹ ਪਿਉ ਵਰਗਾ ਸ਼ਰਾਬੀ ਨਿੱਕਲਿਆ। ਜਰੂਰੀ ਨਹੀਂ ਹੈ। ਜੋ ਬੰਦਾ ਸੋਚਦਾ ਹੈ। ਉਹੀ ਠੀਕ ਹੈ। ਦੁੱਖ, ਸੁਖ ਸਮੇਂ ਨਾਲ ਮਿਲਦੇ ਰਹਿੰਦੇ ਹਨ। ਕਈ ਬਾਰ ਉਸ ਦੇ ਉਲਟ ਹੋ ਜਾਂਦਾ ਹੈ। ਇਸ ਲਈ ਫਾਲਤੂ ਫੋਕੀਆਂ ਗੱਲਾਂ ਨਾਲ ਦਿਮਾਗ, ਸ਼ਰੀਰ, ਸਮਾਂ, ਬੁੱਧੀ ਖ਼ਰਾਬ ਕਰਨ ਦੀ ਕੀ ਲੋੜ ਹੈ? ਜੋ ਅਸੀਂ ਸੋਚਦੇ ਹਾ। ਉਸ ਦਾ ਅਸਰ ਸ਼ਰੀਰ ਤੇ ਹੁੰਦਾ ਹੈ। ਇਸ ਲਈ ਗੱਲਤ ਸੋਚਣਾਂ ਬੰਦ ਕਰੀਏ।

Comments

Popular Posts