ਵਿਚੋਲਿਆਂ ਦੀ ਤੀਖੀ ਨਿਗਾ ਥੱਲੇ ਅਸੀਂ ਹੋ ਗਏ।
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾsatwinder_7@hotmail.com
ਸਾਡਾ ਵਿਆਹ ਕਰਾਉਣ ਨੂੰ ਬਚੈਨ ਹੋ ਗਏ। ਦੋ-ਦੋ ਵਿਚੋਲੇ ਸਾਡੇ
ਬੱਣ ਸੀਗੇ ਉਹ ਗਏ।
ਇੱਕ ਦੂਜੇ ਤੋਂ ਵੱਧ ਕੇ ਸਿਫ਼ਤਾਂ ਸੀ ਕਰਦੇ। ਇੱਕ ਛੱਡ ਕੇ ਦੋ
ਜਾਂਣੇ ਪ੍ਰਸੰਸਾ ਸੀ ਕਰਦੇ।
ਕਹਿੰਦੇ ਮੁੰਡੇ ਦੇ ਡੈਡੀ ਦੇ ਟਰੱਕ ਚੱਲਦੇ। ਕਨੇਡਾ ਜਾਂਣ ਦੇ
ਪੇਪਰ ਵੀ ਹੈਗੇ ਨੇ ਬੱਣਦੇ।
ਮੁੰਡਾ ਤਾਂ ਗੁਲਾਬੀ ਦੁੱਧੋਂ ਚਿੱਟੇ ਰੰਗ ਦਾ। ਮੁੱਛ ਫੁੱਟ
ਗਬਰੂ ਜੁਵਾਨ ਉਹ ਤਾਂ ਬੜਾ ਫੱਬਦਾ।
ਉਚਾ-ਲੰਬਾਂ ਕੱਦ ਪੂਰੇ ਸੋਲਾਂ ਸਾਲਾਂ ਦਾ। ਤੁਸੀਂ ਹਾਂ ਤਾਂ
ਕਰੋ ਹੁਣੇ ਠਾਕਾ-ਰੋਕ ਆਪਾਂ ਕਰਦੇ।
ਹੋਰ ਚਾਰ ਪੰਜ ਸਾਲਾਂ ਨੂੰ ਵਿਆਹ ਧੱਰਦੇ। ਮੁੰਡੇ ਵਾਲੇ ਬੰਦੇ
ਹੈਗੇ ਬਾਈ ਆਪਣੇ ਹੀ ਘਰਦੇ।
ਸਾਡੀ ਸਕੀ ਭੈਣ ਦੇ ਵੱਡੇ ਪੁੱਤਰ ਲੱਗਦੇ। ਅੱਖਾਂ ਮੀਚ ਛੋਟੇ ਬਾਈ
ਲੜਕੀ ਦਾ ਸਾਕ ਕਰਦੇ।
ਬਾਕੀ ਸਾਰੀ ਗੱਲ ਯਾਰ ਸਾਡੇ ਉਤੇ ਛੱਡਦੇ। ਲੜਕੀ ਦੁੱਧੀ ਪੁੱਤੀ
ਫਲੂ ਤੇ ਰਾਜ ਕਰੂਗੀ।
ਸੱਤੀ ਤਾਂ ਸਾਡੇ ਮਹਿਲਾ ਦੀ ਰਾਣੀ ਬਣੂਗੀ। ਸਾਡੀ ਭੈਣ ਦੇ ਘਰ
ਜਾ ਕੇ ਕੁੜੀ ਮੌਜ਼ ਕਰੂਗੀ।
ਇੰਨੇ ਸਾਰੇ ਪੈਸੇ ਵਿੱਚ ਇਹ ਥੋਡੀ ਲੜਕੀ ਖੇਡੂਗੀ। ਕੁੜੀ ਚੀਜ਼ਾਂ
ਨੂੰ ਰੱਖ-ਰੱਖ ਕੇ ਭੁੱਲੂਗੀ।
ਬਾਕੀ ਸਤਵਿੰਦਰ ਤਕਦੀਰ ਆਪੇ ਲਿਖੂਗੀ। ਹਰ ਇੱਕ ਸ਼ੈਹ ਆਪੇ ਉਸ ਰੱਬ
ਕੋਲੋ ਮੰਗੂਗੀ।
Comments
Post a Comment