ਯਾਰਾਂ ਨਾਲ ਯਾਰੀ ਦੁਸ਼ਮੱਣਾਂ
ਦੁਸ਼ਮੱਣੀ ਕਰਾਂਗੇ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾsatwinder_7@hotmail.com
ਸਮਝੀ ਨਾਂ ਤੇਰੇ ਬਿੰਨਾਂ ਅਸੀਂ ਮਰ ਜਾਂਵਾਂਗੇ।
ਸੋਚੀ ਨਾਂ ਤੇਰੇ ਬਿੰਨਾਂ ਅਸੀਂ ਮੁੱਕ ਜਾਂਵਾਂਗੇ।
ਸਮਝੀ ਨਾਂ ਤੇਰੇ ਬਿੰਨਾਂ ਪੈਰਾਂ ਵਿੱਚ ਰੁਲ ਜਾਂਵਾਂਗੇ।
ਸੋਚੀ ਨਾਂ ਤੇਰੇ ਬਿੰਨਾਂ ਅਸੀਂ ਭੂਜੇ ਗਿਰ ਜਾਂਵਾਂਗੇ।
ਸਮਝੀ ਨਾਂ ਤੇਰੇ ਬਿੰਨ ਬਰਬਾਦ ਅਸੀ ਹੋ ਜਾਂਵਾਂਗੇ।
ਸਮਝੀ ਨਾਂ ਤੇਰੇ ਬਗੈਰ ਅਸੀਂ ਤਬਾਹ ਜਾਂਵਾਂਗੇ।
ਜਿੰਨੀਆਂ ਮਾਰੇਗਾ ਠੋਕਰਾ ਪੱਥਰ ਬੱਣ ਅਸੀਂ ਬੱਣ ਜਾਂਵਾਂਗੇ।
ਓ ਬੱਣ ਕੇ ਹਮਾਲੀਆਂ ਪਰਬੱਤ ਤੇਰੇ ਅੱਗੇ ਖੜ੍ਹ ਜਾਂਵਾਂਗੇ।
ਹਰ ਖਾਂ ਕੇ ਠੋਕਰ ਅਸੀਂ ਪੱਕੀ ਇੱਟ ਵਾਂਗ ਪੱਕ ਜਾਂਵਾਂਗੇ।
ਬੱਣ ਕੇ ਦੁਸ਼ਮੱਣ ਤੇਰੀ ਹਿੱਕ ਵਿੱਚ ਵੱਜ ਜਾਂਵਾਂਗੇ।
ਤੇਰੇ ਅੱਗੇ ਦੁਸ਼ਮੱਣ ਬੱਣ ਕੇ ਸੱਚੀ ਤੱਣ ਜਾਂਵਾਂਗੇ।
ਸੱਤੀ ਅੱਣਖ ਨਾਲ ਜਿਉਣਾ ਤੈਤੋ ਸਿੱਖ ਜਾਂਵਾਂਗੇ।
ਸਤਵਿੰਦਰ ਸਿਰ ਨਾਂ ਕਿਸੇ ਅੱਗੇ ਝੁੱਕਾਂਵਾਂਗੇ।
ਇਕੱਲੇ ਰਹਿ ਕੇ ਜਾਨ ਸੌਖੀ ਹੋਰ ਵੀ ਕਰਾਂਗੇ।
ਪਿਆਰਿਆਂ ਦੇ ਨਾਲ ਪਿਆਰ ਗੂੜਾ ਕਰਾਂਗੇ।
ਯਾਰਾਂ ਦੇ ਯਾਰਾਂ ਬੱਣ ਕੇ ਜੱਗ ਨੂੰ ਦਿਖਾਂਵਾਂਗੇ।
ਯਾਰਾਂ ਨਾਲ ਯਾਰੀ ਦੁਸ਼ਮੱਣਾਂ ਦੁਸ਼ਮੱਣੀ ਕਰਾਂਗੇ।
Comments
Post a Comment