ਅੱਖਾਂ ਨਾਲ
ਅੱਖਾਂ ਦਾ ਇਕਰਾਰ ਹੋ ਗਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਲੱਗਦਾ ਸੱਚੀ ਮੂਚੀ ਤੇਰੇ ਨਾਲ ਪਿਆਰ ਹੋ ਗਿਆ।
ਤਾਂਹੀਂ ਅੱਖਾਂ ਨਾਲ ਅੱਖਾਂ ਦਾ ਇਕਰਾਰ ਹੋ ਗਿਆ।
ਤੈਨੂੰ ਦੇਖ਼ਦਿਆਂ ਹੀ ਆਪਣਾਂ ਹੋਸ਼ ਗੁਆ ਲਿਆ।
ਤਾਂਹੀਂ ਦਿਮਾਗ ਸਾਡੇ ਦਾ ਫਿਊਜ਼ ਉਡ ਗਿਆ।
ਇਸ਼ਕ ਦਾ ਭੂਤ ਸਿਰ ਚੜ੍ਹ ਬੋਲਦਾ।
ਚੰਗਾ ਭਲਾ ਬੰਦਾ ਕਮਲਾ ਕਰਦਾ।
ਇਸ਼ਕ ਗਲੀਂਆਂ ਦੇ ਵਿੱਚ ਰੋਲਦਾ।
ਐਵੇਂ ਕਹਿੰਦੇ ਪੱਲ਼ੇ ਕੁੱਝ ਨੀ ਛੱਡਦਾ।
ਇਸ਼ਕ ਦੇ ਨਾਲ ਲੋਕੋ ਜੱਗ ਚੱਲਦਾ।
ਘਰ-ਘਰ ਇਸ਼ਕ ਦਾ ਢੋਲ ਵੱਜਦਾ।
ਹਰ ਬੰਦਾ ਇਸ਼ਕ ਦਾ ਮਜ਼ਾ ਹੈ ਲੈਂਦਾ।
ਇਸ਼ਕ ਬਗੈਰ ਸਾਡਾ ਨਹੀਂ ਸਰਦਾ।
ਇਸ਼ਕ ਹੀ ਸਾਨੂੰ ਪਿਆਰਾ ਲੱਗਦਾ।
ਇਸ਼ਕ ਸਾਨੂੰ ਖੁਦਾ ਦੀ ਸੁਗਾਤ ਆ।
ਦੁਨੀਆਂ ਪੂਰੀ ਇਸ਼ਕ ਦੀ ਖੇਡ ਆ।
ਸੱਤੀ ਆਪ ਇਸ਼ਕ ਦੀ ਤਰੀਫ਼ ਆ।
ਸਤਵਿੰਦਰ ਇਸ਼ਕ ਦੀ ਕਰਾਮਾਤ ਆ।
ਪੂਰੀ ਦੁਨੀਆਂ ਇਸ਼ਕ ਦਾ ਬੀਜ ਆ।
Comments
Post a Comment