ਜੇ ਪਿਆਰ ਦੀ ਏ ਭੁੱਖ
ਤੂੰ ਸਾਡੇ ਕੋਲੇ ਆ।
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
satwinder_7@hotmail.com
ਤੈਨੂੰ ਆਵੇ ਨਾਂ ਕੋਈ ਕੰਮ। ਨਾਂ ਹੀ ਸਿੱਖਣਾਂ ਚਹੁੰਦਾ ਕੰਮ।
ਮੈਨੂੰ ਤੂੰ ਲੱਗੀ ਜਾਵੇਂ ਬੰਬ। ਵੇ ਜਦੋਂ ਤੂੰ ਪਾਵੇ ਗੜ-ਗੰਜ।ਬੋਲੇ ਪਾੜ-ਪਾੜ ਸੰਗ। ਡਰਦਿਆਂ ਮੇਰਾ ਦਿਲ ਡੋਲਦਾ।
ਹਾੜਾ ਵੇ ਹੋਲੀ ਕਿਉਂ ਬੋਲਦਾ। ਚਿੱਤ ਰਹੇ ਡੋਲਦਾ।
ਤੇਰੀਆਂ ਬੜੀਆਂ ਮੈਂ ਸੁਣੀਆ। ਮੇਰੀ ਇੱਕ ਸੁਣਲਾ।
ਇੰਨਾਂ ਫੋਕੇ ਦੱਬਕਿਆ ਆਪਣੇ ਤੂੰ ਕੋਲ ਰੱਖਲਾ।
ਗਾਲਾਂ ਦੀ ਬਛਾੜ ਦੀ ਰਹੀ ਸਾਨੂੰ ਲੋੜਨਾ।
ਹਾਜੀ-ਹਾਜੀ ਕਹਿੱਣਾਂ ਸਾਡੇ ਕੋਲੋ ਸਿੱਖਲਾ।
ਜੇ ਆਖੇ ਨਹੀਂ ਲੱਗਣਾਂ ਤੂੰ ਖ਼ਸਮਾਂ ਨੂੰ ਖਾਂ।
ਜੇ ਪਿਆਰ ਦੀ ਏ ਭੁੱਖ ਤੂੰ ਸਾਡੇ ਕੋਲੇ ਆ।
ਵੇ ਤੂੰ ਸਾਡੇ ਕੋਲੇ ਆ। ਦੱਸ ਹੋਰ ਕੀ ਚਾਹੀਦਾ?
ਆ ਵੇ ਮਸਤੀ ਮਨਾ, ਤੂੰ ਵੀ ਜਿਉਣਾਂ ਸਿੱਖਲਾ।
ਦੱਸ ਝੱਗੜੇ ਕਲੇਸ਼ਾਂ ਵਿੱਚ ਰੱਖਿਆ ਕਿਆ।
ਤੂੰ ਵੀ ਸੱਤੀ ਦੇ ਦਿਲ ਵਾਲੀ ਆਪੇ ਬੁੱਝਲਾ।
ਤੈਨੂੰ ਮਿਲਣੇ ਦਾ ਸਾਨੂੰ ਚੜ੍ਹਿਆ ਏ ਚਾਅ।
ਜਿੰਨਾਂ ਮਰਜ਼ੀ ਸਤਵਿੰਦਰ ਨੂੰ ਪਿਆਰ ਕਰਲਾ।
ਪਿਆਰ ਨਾਲ ਭਾਵੇਂ ਨਾਲ ਜੁੱਤੀਆਂ ਰੋਲਲਾ।
Comments
Post a Comment