ਤੇਰੇ ਨਿੱਕੇ-ਨਿੱਕੇ ਕੰਮ
ਕਰ ਸਕੂਨ ਮਿਲੇ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਵੇ ਤੂੰ ਕਰੇ ਮਨ-ਮਾਨੀ ਮੇਰੀ ਇੱਕ ਨਾਂ ਸੁਣੇ।
ਅਸੀਂ ਕਰਈਏ ਅਰਜੋਈ ਤੂੰ ਇੱਕ ਨਾਂ ਸੁਣੇ।
ਕਰੀਏ ਮਿੰਨਤਾਂ ਤਰਲੇ ਤੂੰ ਤਰਸ ਨਾਂ ਕਰੇਂ।
ਅਸੀਂ ਤੇਰੇ ਦਰ ਉਤੇ ਫੈਸਲਾ ਲੈਣ ਨੂੰ ਖੜ੍ਹੇ।
ਵੇ ਕਰ ਜੋ ਤੂੰ ਕਰਦਾਂ ਅਸੀਂ ਦਲੇਰ ਬੜੇ।
ਵੇ ਤੇਰੇ ਨਿੱਕੇ-ਮੋਟੇ ਫੈਸਲਿਆਂ ਤੋਂ ਨਾਂ ਡਰੇ।
ਵੇ ਜਰਨੈਲ ਦੇ ਵਾਂਗ ਤੂੰ ਮੈਨੂੰ ਆਡਰ ਕਰੇ।
ਅਸੀਂ ਹਰ ਵੇਲੇ ਤੇਰੇ ਅੱਗੇ ਬੜੇ ਸਲੂਟ ਕਰੇ।
ਤੇਰੇ ਧੋਣ ਦੇ ਵਿੱਚ ਨੇ ਹੰਕਾਂਰ ਦੇ ਕਿੱਲ ਅੜੇ।
ਵੇ ਤੇਰੇ ਨਿੱਕੇ-ਨਿੱਕੇ ਕੰਮ ਕਰ ਸਕੂਨ ਮਿਲੇ।
ਦਿਲੋਂ ਤੇਰੀ ਹਰ ਇੱਕ ਚੀਜ਼ ਦੀ ਸੰਭਾਲ ਕਰੇ।
ਤੇਰੀ ਹਰ ਚੀਜ਼ ਮੈਨੂੰ ਪਿਆਰੀ ਬੜੀ ਲੱਗੇ।
ਸੱਤੀ ਤੇਰੇ ਪੈਰਾਂ ਵਿੱਚ ਹਰ ਰੋਜ਼ ਆ ਕੇ ਬਹੇ।
ਸਤਵਿੰਦਰ ਤੇਰਾ ਆ ਨਿੱਤ ਹੀ ਪਾਣੀ
ਭਰੇ।
Comments
Post a Comment