ਹੱਸਦੇ ਓ ਲੱਗਦੇ ਗੁਲਾਬ ਵਾਂਗਰਾਂ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ


ਮੇਰੇ ਦਿਲ ਵਿੱਚ ਖੂਬ ਗਿਉ ਤੀਰ ਵਾਂਗਰਾਂ।

ਜਦੋ ਹੱਸਦੋ ਓ ਲੱਗਦਾ ਗੁਲਾਬ ਵਾਂਗਰਾਂ।

ਜਦੋਂ ਮੁਸਕਾਵੇਂ ਦਿਲਜੀਤ ਮੁੰਡੇ ਵਾਂਗਰਾਂ।

ਮਿੱਠੀਆਂ ਬਾਤਾਂ ਕਰੇ ਹਨੀ ਦੇ ਵਾਂਗਰਾਂ।

ਜਦੋਂ ਤੁਰਦਾ ਓ ਤੁਰਦਾ ਨਵਾਬ ਵਾਂਗਰਾਂ।

ਅੱਖਾ ਨਾਲ ਪਿਲਾਉਂਦਾ ਮਹਿਬੂਬ ਵਾਂਗਰਾਂ।

ਜਦੋਂ ਘੁੱਟ ਪੀਂਦਾ ਲੱਗੇ ਆਸ਼ਕਾਂ ਵਾਂਗਰਾਂ।

ਮੇਰੇ ਕਾਲਜੇ ਲੱਗਾ ਭੱਖੜੇ ਦੇ ਵਾਂਗਰਾਂ।

ਜਦੋਂ ਦਰਸ਼ਨ ਦੇਵੇ ਲੱਗੇ ਰੱਬ ਵਾਂਗਰਾਂ।

ਸਤਵਿੰਦਰ ਨੂੰ ਮਿਲਿਆ ਰੱਬ ਵਾਂਗਰਾਂ।

ਤੂੰ ਲੱਗਦਾ ਮੈਨੂੰ ਸੱਤੀ ਦੇ ਯਾਰ ਵਾਂਗਰਾਂ।

ਤੂੰ ਮਿਲ ਗਿਆ ਸਯੋਗੀ ਸਬੱਬ ਵਾਂਗਰਾਂ ।

ਤੂੰ ਆ ਮਿਲਿਆ ਮੈਨੂੰ ਹਵਾ ਵਾਂਗਰਾਂ।

ਚੁਰਾ ਲਿਆ ਦਿਲ ਚੋਰ ਦੇ ਵਾਂਗਰਾਂ।

ਲਾ ਗਿਆ ਠੱਗੀ ਪੱਕੇ ਠੱਗ ਵਾਂਗਰਾਂ।

ਮੈਨੂੰ ਲੱਗਦਾ ਮਿੱਠਾ ਮਿਸਰੀ ਵਾਂਗਰਾਂ।

ਤੂੰ ਮੈਨੂੰ ਪਿਆਰਾ ਦੁਨੀਆਂ ਤੋਂ ਪਰਾਂ।

ਕਰਤਾ ਜੱਗ ਤੋਂ ਅੱਡ ਹੀਰੇ ਵਾਂਗਰਾਂ।

ਲਾਇਆ ਹਿੱਕ ਨਾਲ ਚੁੰਬਕ ਵਾਂਗਰਾਂ।

ਆਪ ਬੱਣ ਗਿਆ ਤੂੰ ਪਾਰਸ ਵਾਂਗਰਾਂ।

ਮੈਨੂੰ ਚੱਮਕਾ ਦਿੱਤਾ ਤੂੰ ਸੋਨੇ ਵਾਂਗਰਾਂ।

ਸਾਡੀ ਪਿਆਸ ਬੁੱਝਾਵੇ ਪਾਣੀ ਵਾਂਗਰਾਂ।

 

 

Comments

Popular Posts