ਉਦੋਂ ਦੁਨੀਆਂ ਚੱਕੋ-ਚੱਕੋ ਹੈ ਕਰਦੀ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com
ਇੱਕ ਸਮੇਂ ਮੌਤ ਨੇ ਆ ਕੇ ਕਰਨੀ ਝਾਤ। ਉਸੇ ਨਾਂ ਭੁੱਲਾਈਏ ਜਿਸ ਨੇ ਦੇਣਾਂ ਆਖਰ ਸਾਥ।
ਮੌਤ ਨਾਂ ਉਮਰਾਂ ਦਾ ਲਿਹਾਜ਼ ਕਰਦੀ। ਬੱਚੇ, ਬੁੱਢੇ, ਜੁਵਾਨਾਂ ਨੂੰ ਕਾਲ ਵਾਂਗ ਆ ਦਬੋਚਦੀ।
ਦੁਨੀਆਂ ਦੀ ਹਰ ਚੀਜ਼ ਨਾਸ਼ਵਾਨ ਲੱਗਦੀ। ਮਿੱਟੀ ਵਿੱਚੋਂ ਪੈਦਾ ਹੋ ਕੇ ਮਿੱਟੀ ਵਿੱਚ ਰੱਲਦੀ।
ਵੱਡੇ ਛੋਟੇ ਦੀ ਨਾਂ ਮੌਤ ਪ੍ਰਵਾਹ ਕਰਦੀ। ਰਿਸ਼ਤੇਦਾਰਾਂ ਦੀ ਨਾਂ ਮੌਤ ਅੱਗੇ ਵਾਹ ਚੱਲਦੀ।
ਮੌਤ ਹੀ ਤਾਂ ਬੰਦੇ ਦਾ ਉਧਾਰ ਹੈ ਕਰਦੀ। ਜਿੰਦਗੀ ਦੇ ਜੱਬਾਂ ਦਾ ਮੌਤ ਛੁੱਟ ਕਾਰਾ ਕਰਦੀ।
ਚਲਦੇ ਫਿਰਦੇ ਨੂੰ ਮਿੱਟੀ ਬੱਣਾਂ ਲਾਸ਼ ਕਰਦੀ। ਉਦੋਂ ਦੁਨੀਆਂ ਵੀ ਚੱਕੋ-ਚੱਕੋ ਹੈ ਕਰਦੀ।
ਮੁਰਦੇ ਕੋਲੇ ਬੈਠ ਸਮਾਂ ਨੀ ਖ਼ਰਾਬ ਕਰਦੀ। ਦੁਨੀਆਂ ਮਰਗਿਆ ਦੇ ਨਾਂ ਨਾਲ ਕਦੇ ਮਰਦੀ।
ਸੱਤੀ ਲਾਸ਼ ਜਦੋਂ ਸਿਵਿਆਂ ਵਿੱਚ ਲਿਆ ਧਰਤੀ। ਸਬ ਤੋਂ ਪਿਆਰੇ ਨੇ ਅੱਗ ਚਿਖਾ ਨੂੰ ਲਾਤੀ।
ਸਾਰੇ ਕਹਿੱਣ ਸਤਵਿੰਦਰ ਤੇਰੀ ਮੇਰੀ ਟੁੱਟਗੀ। ਸੁਪਨੇ ਵਿੱਚ ਨਾਂ ਦਿਸੀਂ ਪ੍ਰੀਤ ਮੁੱਕਗੀ।
ਸੁਪਨੇ ਵਿੱਚ ਪਿਆਰੇ ਦੀ ਰੂਹ ਵੀ ਭੂਤ ਦਿੱਸਦੀ। ਦੁਨੀਆਂ ਨਾਂ ਕਿਸੇ ਦੀ ਸਕੀ ਲੱਗਦੀ।
ਕਿਸੇ ਦੀ ਮੌਤ ਪਿਛੋਂ ਦੁਨੀਆਂ ਕੰਮਾਂ ਵਿੱਚ ਜੁੜਦੀ। ਆਪਣੇ ਹੀ ਮਰ ਗਿਆ ਨੂੰ ਭੁੱਲਦੀ।
Comments
Post a Comment