ਬੱਣ ਠੱਣ ਕੇ ਤੇਰੇ ਮੂਹਰੇ ਆਵੇ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਜਦੋਂ ਦਾ ਤੇਰੇ ਨਾਲ ਪਿਆਰ ਗਿਆ।
ਸੱਜਣਾਂ ਵੇ ਅਸੀਂ ਫੂਲੇ ਨਾਂ ਸਮਾਈਏ।
ਖੁਸ਼ਬੂਦਾਰ ਸਾਬਣਾਂ ਨਾਲ ਅਸੀਂ ਨਹਾਈਏ।
ਸੋਹਣੇ-ਸੋਹਣੇ ਸਾਬਣ ਟਰਾਈ ਕਰੀ ਜਾਈਏ।
ਸਮਝ ਨਾਂ ਲੱਗੇ ਅਸੀਂ ਕਿਹੜਾ ਸਬਾਣ ਲਾਈਏ?
ਕੂਲੇ ਕੂਲੇ ਸਾਬਣਾਂ ਨਾਲ ਲਿਸ਼ਕੀ-ਲਿਸ਼ਕੀ ਹੋ ਜਾਈਏ।
ਜੀਅ ਬੜਾ ਚਾਹੇ ਹੋਰ ਗੋਰੇ ਚਿੱਟੇ ਹੋ ਜਾਈਏ।
ਲਾ ਕੇ ਬਲੀਚ ਪਿੰਡਾ ਦੁੱਧ ਜਿਹਾ ਬਣਾਂਈਏ।
ਦੁੱਧ ਜਿਹੇ ਚਿੱਟੇ ਬੱਣ ਕੇ ਤੈਨੂੰ ਦਿਖਾਈਏ।
ਮੇਕੱਪ ਉਤੇ ਥੱਬਾ ਨੋਟਾਂ ਦਾ ਅਸੀਂ ਲਾਈਏ।
ਨਿੱਤ ਨਮੀ ਕਰੀਮ ਮਹਿਕਾਦੀ ਲਗਾਈਏ।
ਖੁਸ਼ਬੂਦਾਰ ਅੱਤਰ ਬਿੰਦੇ-ਬਿੰਦੇ ਲਾਈਏ।
ਸੱਤੀ ਲੱਪ-ਲੱਪ ਸੁਰਮਾਂ ਅੱਖਾਂ ਵਿੱਚ ਪਾਈਏ।
ਧਾਰੀਆਂ ਬੰਨ ਅੱਖਾਂ ਨੂੰ ਅਸੀਂ ਸਜਾਈਏ।
ਸੂਟ ਨਵੇਂ ਫੈਸ਼ਨਾਂ ਦੇ ਪਾ ਕੇ ਤੇਰੇ ਅੱਗੇ ਆਈਏ।
ਤੈਨੂੰ ਦਿਖਾਉਣ ਨੂੰ ਵਾਲਾਂ ਨੂੰ ਸਜਾਈਏ।
ਨਿੱਤ ਨਵਾਂ ਹੇਅਰ ਸਟਾਇਲ ਬੱਣਾਂਈਏ।
ਬੱਣ ਠੱਣ ਕੇ ਸਤਵਿੰਦਰ ਤੇਰੇ ਮੂਹਰੇ ਆਵੇ।
ਤੈਨੂੰ ਸ਼ੀਸ਼ਾ ਸਮਝ ਕੇ ਤੇਰੇ ਮੂਹਰੇ ਆਵੇ।
ਤੇਰੇ ਹਾਵ-ਭਾਵ ਦੇਖ਼ ਕੇ ਖੁਸ਼ ਹੋ ਜਾਈਏ।
ਤੇਰੇ ਮੂੰਹ ਵੱਲ ਦੇਖ਼-ਦੇਖ਼ ਅੰਨਦਾਜ਼ੇ ਲਾਈਏ।
ਤੈਨੂੰ ਕਦੇ ਸੱਚੀ-ਮੂਚੀ ਆਪਣਾਂ ਬਣਾਂਈਏ।
ਕਦੇ ਡਰ-ਡਰ ਕੇ ਤੇਰੇ ਤੇ ਸ਼ੱਕ ਕਰੀ ਜਾਈਏ।
Comments
Post a Comment